ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਡਿਜਾਸਟਰ ਰਿਸਕ ਰਿਡੱਕਸ਼ਨ ਲਈ ਰਾਸ਼ਟਰੀ ਫੋਰਮ ਦੇ ਤੀਜੇ ਸੈਸ਼ਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਦੀ ਕਲਪਨਾ ਅਨੁਸਾਰ ਡਿਜਾਸਟਰ ਰਿਸਕ ਰਿਡੱਕਸ਼ਨ ਐਂਡ ਮਨੈਜ਼ਮੈਂਟ ਜਨ ਅੰਦੋਲਨ ਵਿੱਚ ਬਦਲ ਰਿਹਾ ਹੈ: ਪੀ ਕੇ ਮਿਸ਼ਰਾ

"ਪ੍ਰਧਾਨ ਮੰਤਰੀ ਦਾ 10-ਨੁਕਾਤੀ ਏਜੰਡਾ ਆਪਦਾ ਜੋਖਮ ਪ੍ਰਬੰਧਨ ਵਿੱਚ ਸਥਾਨਕ ਸਮਰੱਥਾਵਾਂ ਅਤੇ ਪਹਿਲਾਂ, ਖਾਸਕਰ ਮਹਿਲਾਵਾਂ ਦੀ ਅਗਵਾਈ ਦੇ ਨਿਰਮਾਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਾ ਹੈ"

"ਆਫਤ ਜੋਖਮ ਪ੍ਰਬੰਧਨ ਸੈੱਟਅੱਪ ਨੂੰ ਪੇਸ਼ੇਵਰ ਬਣਾਉਣਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਜਵਾਬਦੇਹ ਪ੍ਰੋਗਰਾਮਾਂ ਅਤੇ ਦਖਲ ਵਿਕਸਿਤ ਕਰਨਾ ਅੱਗੇ ਦਾ ਰਾਹ ਹੈ"

"ਜੇਕਰ ਅਸੀਂ ਸਭ ਤੋਂ ਕਮਜ਼ੋਰ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦੀ ਰਾਖੀ ਕਰਨ ਦੇ ਯੋਗ ਨਹੀਂ, ਤਾਂ ਸਾਡੇ ਕੰਮ ਦਾ ਸਾਰਾ ਉਦੇਸ਼ ਅਸਫ਼ਲ ਹੋ ਜਾਂਦਾ ਹੈ"

Posted On: 11 MAR 2023 6:18PM by PIB Chandigarh

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ ਕੇ ਮਿਸ਼ਰਾ ਨੇ ਅੱਜ ਇੱਥੇ ਡਿਜਾਸਟਰ ਰਿਸਕ ਰਿਡੱਕਸ਼ਨ ਲਈ ਰਾਸ਼ਟਰੀ ਫੋਰਮ ਦੇ ਤੀਜੇ ਸੈਸ਼ਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਸਾਲ 2013 ਤੋਂ ਐੱਨਪੀਡੀਆਰਆਰ ਦੇ ਸਾਰੇ ਤਿੰਨ ਸੈਸ਼ਨਾਂ ਵਿੱਚ ਸ਼ਿਰਕਤ ਕਰਨ ਵਾਲੇ ਸ਼੍ਰੀ ਮਿਸ਼ਰਾ ਨੇ ਗੱਲਬਾਤ ਦੇ ਵਿਸਥਾਰਤ ਦਾਇਰੇ ਅਤੇ ਚਰਚਾ ਦੀ ਵਿਆਪਕਤਾ ਬਾਰੇ ਖੁਸ਼ੀ ਪ੍ਰਗਟ ਕੀਤੀ। ਦੇਸ਼ ਭਰ ਵਿੱਚ ਇਹ ਸਮਾਗਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਦੇ ਅਨੁਸਾਰ ਡਿਜਾਸਟਰ ਰਿਸਕ ਰਿਡੱਕਸ਼ਨ ਨੂੰ 'ਲੋਕ ਅੰਦੋਲਨ' ਵਿੱਚ ਬਦਲ ਰਿਹਾ ਹੈ।

ਪ੍ਰਮੁੱਖ ਸਕੱਤਰ ਨੇ ਸੈਸ਼ਨ ਦੇ ਵਿਸ਼ੇ 'ਬਦਲਦੀ ਜਲਵਾਯੂ ਵਿੱਚ ਸਥਾਨਕ ਪੱਧਰ 'ਤੇ ਮਜ਼ਬੂਤੀ ਨੂੰ ਯਕੀਨੀ ਬਣਾਉਣਾ' ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਕਿਉਂਕਿ ਇਹ ਇੱਕ ਅਜਿਹੇ ਸਮੇਂ ਵਿੱਚ ਆਪਦਾ ਜੋਖਮ ਪ੍ਰਬੰਧਨ ਨੂੰ ਸਥਾਨਕ ਬਣਾਉਣ ਦੀ ਜ਼ਰੂਰਤ ਪ੍ਰਤੀ ਜਵਾਬਦੇਹ ਹੈ, ਜਦੋਂ ਆਪਦਾ ਦਾ ਜੋਖਮ ਵਧਣ ਦੇ ਨਾਲ ਹੀ ਜੋਖਮ ਦੇ ਨਵੇਂ ਕਾਰਕ ਵੀ ਉਭਰ ਰਹੇ ਹਨ। ਸ਼੍ਰੀ ਮਿਸ਼ਰਾ ਨੇ ਪ੍ਰਧਾਨ ਮੰਤਰੀ ਦੇ 10-ਨੁਕਾਤੀ ਏਜੰਡੇ ਦਾ ਹਵਾਲਾ ਦਿੱਤਾ, ਜੋ ਆਪਦਾ ਜੋਖਮ ਪ੍ਰਬੰਧਨ ਵਿੱਚ ਸਥਾਨਕ ਸਮਰੱਥਾਵਾਂ ਅਤੇ ਪਹਿਲਾਂ ਖਾਸਕਰ ਮਹਿਲਾਵਾਂ ਦੀ ਅਗਵਾਈ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੀ ਕਾਰਵਾਈ ਤੋਂ ਸਿੱਖੇ ਸਬਕ ਨੂੰ ਪ੍ਰਧਾਨ ਮੰਤਰੀ ਦੇ 10 ਨੁਕਾਤੀ ਏਜੰਡੇ ਅਤੇ ਸੇਂਦਾਈ ਫਰੇਮਵਰਕ ਨੂੰ ਲਾਗੂ ਕੀਤਾ ਜਾਵੇਗਾ।

ਸ਼੍ਰੀ ਮਿਸ਼ਰਾ ਨੇ ਹਿਤਧਾਰਕਾਂ ਨੂੰ ਦੋ ਵਿਆਪਕ ਵਿਸ਼ਿਆਂ ਦੀ ਪਾਲਣਾ ਕਰਨ ਦਾ ਸੁਝਾਅ ਦਿੱਤਾ। ਪਹਿਲਾ ਰਾਜ ਅਤੇ ਜ਼ਿਲ੍ਹਾ ਪੱਧਰਾਂ 'ਤੇ ਆਪਦਾ ਜੋਖਮ ਪ੍ਰਬੰਧਨ ਢਾਂਚੇ ਨੂੰ ਪੇਸ਼ੇਵਰ ਬਣਾਉਣ ਨਾਲ ਸਬੰਧਤ ਹੈ ਅਤੇ ਦੂਜਾ ਅਜਿਹੇ ਪ੍ਰੋਗਰਾਮਾਂ ਅਤੇ ਦਖਲ ਨੂੰ ਵਿਕਸਤ ਕਰਨ ਨਾਲ ਸਬੰਧਤ ਹੈ, ਜੋ ਲੋਕਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਜਵਾਬਦੇਹ ਹਨ।

ਪਹਿਲੇ ਵਿਸ਼ੇ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ "ਹਰ ਪੱਧਰ 'ਤੇ ਆਪਦਾ ਪ੍ਰਬੰਧਨ ਕਾਰਜਾਂ ਦੇ ਸਾਰੇ ਪਹਿਲੂਆਂ - ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ - ਨੂੰ ਪੇਸ਼ੇਵਰ ਤੌਰ 'ਤੇ ਸਿੱਖਿਅਤ ਸਟਾਫ, ਉਦੇਸ਼ ਅਨੁਸਾਰ ਬੁਨਿਆਦੀ ਢਾਂਚਾ, ਪ੍ਰਸ਼ਾਸਕੀ ਬੁਨਿਆਦੀ ਢਾਂਚਾ, ਆਧੁਨਿਕ ਕਾਰਜ ਖੇਤਰ ਅਤੇ ਐਮਰਜੈਂਸੀ ਸੰਚਾਲਨ ਕੇਂਦਰ ਵਰਗੀਆਂ ਸੁਵਿਧਾ ਦੀ ਜ਼ਰੂਰਤ ਹੈ।" ਇਸ ਪੇਸ਼ੇਵਰ ਰਵੱਈਏ ਲਈ ਐੱਸਡੀਐੱਮਐੱਸ, ਡੀਡੀਐੱਮਏ ਦੋਵਾਂ ਨੂੰ ਕਵਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀ ਆਮਦ ਨਾਲ ਵਾਪਰਨ ਵਾਲੀ ਆਪਦਾ ਪ੍ਰਤੀਕਿਰਿਆ ਦੇ ਪੇਸ਼ੇਵਰ ਰਵੱਈਏ ਦੀ ਤਰਜ਼ 'ਤੇ ਆਪਦਾ ਦੀ ਤਿਆਰੀ ਅਤੇ ਆਪਦਾ ਘਟਾਉਣ ਨੂੰ ਪੇਸ਼ੇਵਰ ਬਣਾਉਣ ਦੀ ਜ਼ਰੂਰਤ ਹੈ। ਸ਼੍ਰੀ ਮਿਸ਼ਰਾ ਨੇ ਕਿਹਾ ਕਿ ਰਾਜਾਂ ਕੋਲ ਲੋੜੀਂਦੇ ਸਰੋਤ ਹਨ ਅਤੇ ਉਨ੍ਹਾਂ ਨੂੰ ਐੱਨਡੀਐੱਮਏ, ਐੱਨਆਈਡੀਐੱਮ ਅਤੇ ਐੱਨਡੀਆਰਐੱਫ ਨਾਲ ਤਾਲਮੇਲ ਨਾਲ ਸਹਾਇਤਾ ਕੀਤੀ ਜਾਵੇਗੀ।

ਪ੍ਰੋਗਰਾਮ ਦੇ ਦੂਜੇ ਵਿਸ਼ੇ ਦੇ ਸਬੰਧ ਵਿੱਚ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਨੀਤੀਆਂ ਅਤੇ ਪ੍ਰੋਗਰਾਮ ਨਾਲ-ਨਾਲ ਚੱਲਦੇ ਹਨ। "ਪ੍ਰੋਗਰਾਮਾਂ ਦੇ ਵਿਕਾਸ ਵਿੱਚ ਸਾਨੂੰ ਸਾਰੇ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸ ਲਈ ਆਪਦਾ ਪ੍ਰਬੰਧਨ, ਵਾਤਾਵਰਨ, ਜਲ ਸਰੋਤ, ਸਿੱਖਿਆ, ਸ਼ਹਿਰੀ ਵਿਕਾਸ, ਖੇਤੀਬਾੜੀ ਅਤੇ ਜਨਤਕ ਸਿਹਤ ਖੇਤਰਾਂ ਦੇ ਸਾਂਝੇ ਯਤਨਾਂ ਦੀ ਜ਼ਰੂਰਤ ਹੋਵੇਗੀ।

ਪ੍ਰਮੁੱਖ ਸਕੱਤਰ ਨੇ ਐੱਨਡੀਐੱਮਏ ਨੂੰ ਆਪਦਾ ਪ੍ਰਬੰਧਨ ਦੀ ਵਰਤੋਂ ਨੂੰ ਅੱਗੇ ਵਧਾਉਣ ਲਈ ਢੁਕਵੇਂ ਸੰਦਰਭ ਵਜੋਂ ਅੰਤਰ-ਖੇਤਰੀ ਪ੍ਰੋਗਰਾਮਾਂ ਨੂੰ ਵਿਕਸਤ ਕਰਨ 'ਤੇ ਵਿਚਾਰ ਕਰਨ ਲਈ ਕਿਹਾ ਕਿਉਂਕਿ ਵਿਕਾਸ ਵਿੱਚ ਆਪਦਾ ਜੋਖਮ ਪ੍ਰਬੰਧਨ ਦੀ ਮੁੱਖ ਧਾਰਾ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਅਸੀਂ ਇਹ ਨਹੀਂ ਜਾਣਦੇ ਕਿ ਜੋਖਮ ਘਟਾਉਣ ਲਈ ਸਾਡੇ ਨਿਯਮਤ ਪ੍ਰੋਗਰਾਮਾਂ ਨੂੰ ਕਿਵੇਂ ਲਾਗੂ ਕਰਨਾ ਹੈ। ਉਨ੍ਹਾਂ ਸਭ ਤੋਂ ਕਮਜ਼ੋਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇਣ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ।

ਉਨ੍ਹਾਂ ਨੇ ਪੇਸ਼ੇਵਰਾਨਾ ਅਤੇ ਪ੍ਰੋਗਰਾਮ ਦੇ ਵਿਕਾਸ ਦੇ ਦੋਵਾਂ ਕੰਮਾਂ ਲਈ ਸਰੋਤਾਂ ਦੀ ਉਪਲਬਧਤਾ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਅੱਗੇ ਕਿਹਾ ਕਿ ਨਵੀਂਆਂ ਤਕਨੀਕਾਂ ਆਪਦਾ ਪ੍ਰਬੰਧਨ ਸਾਧਨਾਂ ਅਤੇ ਅਭਿਆਸਾਂ ਨੂੰ ਚੱਕਰਵਾਤ, ਆਪਦਾ ਰੋਧੀ ਬੁਨਿਆਦੀ ਢਾਂਚੇ ਵਰਗੀਆਂ ਘਟਨਾਵਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲ ਬਹੁਤ ਨਾਜ਼ੁਕ ਹਨ ਅਤੇ ਸਾਨੂੰ ਇਸ 'ਤੇ ਧਿਆਨ ਕੇਂਦ੍ਰਿਤ ਕਰਕੇ ਅੱਗੇ ਵਧਣਾ ਚਾਹੀਦਾ ਹੈ।

ਪ੍ਰਮੁੱਖ ਸਕੱਤਰ ਨੇ ਸੇਂਦਾਈ ਫਰੇਮਵਰਕ ਦੀ ਹੌਲੀ ਪ੍ਰਗਤੀ ਬਾਰੇ ਹਿਤਧਾਰਕਾਂ ਨੂੰ ਸੁਚੇਤ ਕੀਤਾ, ਜਿਸ ਦੀ ਹਫ਼ਤੇ ਭਰ ਵਿੱਚ ਅੱਠਵੀਂ ਵਰ੍ਹੇਗੰਢ ਹੈ। “ਇਸ 15-ਸਾਲ ਦੇ ਫਰੇਮਵਰਕ ਦਾ ਅੱਧੇ ਤੋਂ ਵੱਧ ਸਮਾਂ ਲੰਘ ਗਿਆ ਹੈ ਅਤੇ ਵਿਸ਼ਵ ਸੇਂਦਾਈ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਅਜੇ ਦੂਰ ਹੈ। ਸਾਨੂੰ ਇੱਕ ਸੁਰੱਖਿਅਤ ਸਾਨੂੰ ਆਪਦਾ ਜੋਖਮ ਪ੍ਰਬੰਧਨ ਦੀ ਇੱਕ ਵਧੇਰੇ ਪ੍ਰਭਾਵਸ਼ਾਲੀ, ਵਧੇਰੇ ਜਵਾਬਦੇਹ ਪ੍ਰਣਾਲੀ ਬਣਾਉਣ ਲਈ  ਖ਼ੁਦ  ਨੂੰ ਮੁੜ ਤੋਂ ਸਮਰਪਿਤ ਕਰਨਾ ਚਾਹੀਦਾ ਹੈ ਤਾਕਿ ਜ਼ਿਆਦਾ ਮਜ਼ਬੂਤ ਭਾਈਚਾਰਿਆਂ ਦੇ ਨਾਲ ਸੁਰੱਖਿਅਤ ਦੇਸ਼ ਅਤੇ ਸੁਰੱਖਿਅਤ ਵਿਸ਼ਵ ਦਾ ਦਿਸ਼ਾ ਵਿੱਚ ਕੰਮ ਕੀਤਾ ਜਾ ਸਕੇ।

https://static.pib.gov.in/WriteReadData/userfiles/image/image001PG2R.jpg

https://static.pib.gov.in/WriteReadData/userfiles/image/image002LECS.jpghttps://static.pib.gov.in/WriteReadData/userfiles/image/image0034J6U.jpghttps://static.pib.gov.in/WriteReadData/userfiles/image/image00490IU.jpghttps://static.pib.gov.in/WriteReadData/userfiles/image/image005DPYQ.jpg

*****

ਡੀਐੱਸ/ਏਕੇ 


(Release ID: 1906877) Visitor Counter : 139