ਪ੍ਰਧਾਨ ਮੰਤਰੀ ਦਫਤਰ

ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 MAR 2023 8:07PM by PIB Chandigarh

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਜਗਦਗੁਰੂ ਬਸਵੇਸ਼ਵਰ ਅਵਰਿਗੇ ਨੰਨਾ ਨਮਸਕਾਰਗਲੁ।

ਕਲੇ, ਸਾਹਿਤਯ ਮੱਤੂ ਸੰਸਕ੍ਰਿਤਿਯਾ ਈ ਨਾਡਿਗੇ,

ਕਰਨਾਟਕ ਦਾ ਏੱਲਾ ਸਹੋਦਰਾ ਸਹੋਦਰੀਯਾਰਿਗੇ ਨੰਨਾ ਨਮਸਕਾਰਗਲੁ।

(जगद्गुरु बसवेश्वर अवरिगे नन्ना नमस्कारगळु।

कले, साहित्य मत्तू संस्कृतिया इ नाडिगे,

कर्नाटक दा एल्ला सहोदरा सहोदरीयारिगे नन्ना नमस्कारगळु।)

 

ਸਾਥੀਓ,

 

ਮੈਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਹੁਬਲੀ ਆਉਣ ਦਾ ਸੁਭਾਗ ਮਿਲਿਆ ਸੀ। ਜਿਸ ਤਰ੍ਹਾਂ ਹੁਬਲੀ ਦੇ ਮੇਰੇ ਪਿਆਰੇ ਭਾਈਆਂ ਅਤੇ ਭੈਣਾਂ ਨੇ ਸੜਕਾਂ ਦੇ ਕਿਨਾਰੇ ਖੜੇ ਹੋ ਕੇ ਮੈਨੂੰ ਅਸ਼ੀਰਵਾਦ ਦਿੱਤਾ, ਉਹ ਪਲ ਮੈਂ ਕਦੇ ਭੁੱਲ ਨਹੀਂ ਸਕਦਾ ਹਾਂ ਇਤਨਾ ਪਿਆਰ, ਇਤਨੇ ਅਸ਼ੀਰਵਾਦ। ਬੀਤੇ ਸਮੇਂ ਵਿੱਚ ਮੈਨੂੰ ਕਰਨਾਟਕ ਦੇ ਅਨੇਕ ਖੇਤਰਾਂ ਵਿੱਚ ਜਾਣ ਦਾ ਅਵਸਰ ਮਿਲਿਆ ਹੈ। ਬੰਗਲੁਰੂ ਤੋਂ ਲੈ ਕੇ ਬੇਲਾਗਾਵੀ ਤੱਕ, ਕਲਬੁਰਗੀ ਤੋਂ ਲੈ ਕੇ ਸ਼ਿਮੋਗਾ ਤੱਕ, ਮੈਸੂਰ ਤੋਂ ਲੈ ਕੇ ਤੁਮਕੁਰੂ ਤੱਕ, ਮੈਨੂੰ ਕੰਨੜਿਗਾ ਲੋਕਾਂ ਨੇ ਜਿਸ ਤਰ੍ਹਾਂ ਦਾ ਸਨੇਹ ਦਿੱਤਾ ਹੈ, ਅਪਣਾਪਣ ਦਿੱਤਾ ਹੈ, ਇੱਕ ਤੋਂ ਵਧ ਕੇ ਇੱਕ, ਤੁਹਾਡਾ ਇਹ ਪਿਆਰ, ਤੁਹਾਡੇ ਅਸ਼ੀਰਵਾਦ ਅਭਿਭੂਤ ਕਰਨ ਵਾਲੇ ਹਨ। ਇਹ ਸਨੇਹ ਤੁਹਾਡਾ ਮੇਰੇ ‘ਤੇ ਬਹੁਤ ਬੜਾ ਰਿਣ ਹੈ, ਕਰਜ਼ ਹੈ ਅਤੇ ਇਸ ਕਰਜ਼ ਨੂੰ ਮੈਂ ਕਰਨਾਟਕ ਦੀ ਜਨਤਾ ਦੀ ਲਗਾਤਾਰ ਸੇਵਾ ਕਰਕੇ ਚੁਕਾਵਾਗਾ।

 

ਕਰਨਟਾਕ ਦੇ ਹਰੇਕ ਵਿਅਕਤੀ ਦਾ ਜੀਵਨ ਖੁਸ਼ਹਾਲ ਹੋਵੇ, ਇੱਥੋ ਦੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੇ, ਰੋਜ਼ਗਾਰ ਦੇ ਲਗਾਤਾਰ ਨਵੇਂ ਅਵਸਰ ਮਿਲਣ, ਇੱਥੋਂ ਦੀਆਂ ਭੈਣਾਂ-ਬੇਟੀਆਂ ਹੋਰ ਸਸ਼ਕਤ ਹੋਣ, ਇਸੇ ਦਿਸ਼ਾ ਵਿੱਚ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਭਾਜਪਾ ਦੀ ਡਬਲ ਇੰਜਣ ਦੀ ਸਰਕਾਰ, ਕਰਨਾਟਕ ਦੇ ਹਰ ਜ਼ਿਲ੍ਹੇ, ਹਰ ਪਿੰਡ, ਹਰ ਕਸਬੇ ਦੇ ਪੂਰਨ ਵਿਕਾਸ ਦੇ ਲਈ ਇਮਾਨਦਾਰੀ ਨਾਲ ਪ੍ਰਯਾਸ ਕਰ ਰਹੀ ਹੈ। ਅੱਜ ਧਾਰਵਾੜ ਦੀ ਇਸ ਧਰਾ ‘ਤੇ ਵਿਕਾਸ ਦੀ ਇੱਕ ਨਵੀਂ ਧਾਰਾ ਨਿਕਲ ਰਹੀ ਹੈ। ਵਿਕਾਸ ਦੀ ਇਹ ਧਾਰਾ ਹੁਬਲੀ, ਧਾਰਵਾੜ ਦੇ ਨਾਲ ਹੀ, ਪੂਰੇ ਕਰਨਾਟਕ ਦੇ ਭਵਿੱਖ ਨੂੰ ਸਿੰਚਣ ਦਾ ਕੰਮ ਕਰੇਗੀ, ਉਸ ਨੂੰ ਪੁਸ਼ਪਿਤ ਅਤੇ ਪੱਲਵਿਤ ਕਰਨ ਦਾ ਕੰਮ ਕਰੇਗੀ।

 

ਸਾਥੀਓ,

 

ਸਦੀਆਂ ਤੋਂ ਸਾਡਾ ਧਾਰਵਾੜ ਮਲੇਨਾਡੁ ਅਤੇ ਬਯਾਲੂ ਸੀਮੇ ਇਸ ਦੇ ਵਿੱਚ ਗੇਟਵੇ ਟਾਉਨ, ਯਾਨੀ ਦੁਆਰ ਦੇ ਰੂਪ ਵਿੱਚ ਜਾਣਿਆ ਜਾਂਦਾ ਰਿਹਾ ਹੈ। ਅਲੱਗ-ਅਲੱਗ ਖੇਤਰਾਂ ਦੇ ਯਾਤਰੀਆਂ ਦੇ ਲਈ ਇਹ ਨਗਰ ਇੱਕ ਪੜਾਅ ਹੁੰਦਾ ਸੀ। ਅਸੀਂ ਹਰ ਕਿਸੇ ਦਾ ਦਿਲ ਖੋਲ੍ਹ ਕੇ ਸੁਆਗਤ ਕੀਤਾ, ਅਤੇ ਹਰ ਕਿਸੇ ਤੋਂ ਸਿੱਖ ਕੇ ਖ਼ੁਦ ਨੂੰ ਸਮ੍ਰਿੱਧ ਵੀ ਕੀਤਾ। ਇਸੇ ਲਈ ਧਾਰਵਾੜ ਕੇਵਲ ਇੱਕ ਗੇਟਵੇ ਹੀ ਨਹੀਂ ਰਿਹਾ, ਬਲਕਿ ਇਹ ਕਰਨਾਟਕ ਅਤੇ ਭਾਰਤ ਦੀ ਜੀਵੰਤਤਾ ਦਾ ਇੱਕ ਪ੍ਰਤੀਬਿੰਬ ਬਣ ਗਿਆ। ਇਸ ਨੂੰ ਕਰਨਾਟਕ ਦੀ ਸਾਂਸਕ੍ਰਿਤਿਕ (ਸੱਭਿਆਚਾਰਕ) ਰਾਜਧਾਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਧਾਰਵਾੜ ਦੀ ਪਹਿਚਾਣ ਸਾਹਿਤ ਤੋਂ ਰਹੀ ਹੈ, ਜਿਸ ਨੇ ਡਾ. ਡੀ. ਆਰ. ਬੇਂਦ੍ਰੇ ਜਿਹੇ ਸਾਹਿਤਕਾਰ ਦਿੱਤੇ ਹਨ।

 

ਧਾਰਵਾੜ ਦੀ ਪਹਿਚਾਣ ਸਮ੍ਰਿੱਧ ਸੰਗੀਤ ਤੋਂ ਰਹੀ ਹੈ, ਜਿਸ ਨੇ ਪੰਡਿਤ ਭੀਮਸੇਨ ਜੋਸ਼ੀ, ਗੰਗੂਭਾਈ ਹੰਗਲ ਅਤੇ ਬਾਸਵਰਾਜ ਰਾਜਗੁਰੂ ਜਿਹੇ ਸੰਗੀਤਕਾਰ ਦਿੱਤੇ ਹਨ। ਧਾਰਵਾੜ ਦੀ ਧਰਤੀ ਨੇ ਪੰਡਿਤ ਕੁਮਾਰ ਗੰਧਰਵ, ਪੰਡਿਤ ਮੱਲਿਕਾਰਜੁਨ ਮਾਨਸੁਰ, ਜਿਹੇ ਮਹਾਨ ਰਤਨਾਂ ਨੂੰ ਦਿੱਤਾ ਹੈ। ਅਤੇ ਧਾਰਵਾੜ ਦੀ ਪਹਿਚਾਣ ਇੱਥੇ ਦੇ ਸੁਆਦ ਤੋਂ ਵੀ ਹੈ। ਅਜਿਹਾ ਕੌਣ ਹੋਵੇਗਾ, ਜਿਸ ਨੇ ਇੱਕ ਵਾਰ ‘ਧਾਰਵਾੜ ਪੇੜਾ’ ਦਾ ਸੁਆਦ ਲਿਆ ਹੋਵੇ ਅਤੇ ਫਿਰ ਉਸ ਦਾ ਮਨ ਉਸ ਨੂੰ ਦੁਬਾਰਾ ਖਾਣ ਦਾ ਨਾ ਕੀਤਾ ਹੋਵੇ। ਲੇਕਿਨ ਸਾਡੇ ਸਾਥੀ ਪ੍ਰਹਲਾਦ ਜੋਸ਼ੀ ਮੇਰੀ ਸਿਹਤ ਦਾ ਬਹੁਤ ਖਿਆਲ ਰੱਖਦੇ ਹਨ, ਇਸ ਲਈ ਉਨ੍ਹਾਂ ਨੇ ਅੱਜ ਮੈਨੂੰ ਪੇੜਾ ਤਾਂ ਦਿੱਤਾ, ਲੇਕਿਨ ਬੰਦ ਬੌਕਸ ਵਿੱਚ ਦਿੱਤਾ।

 

ਸਾਥੀਓ,

ਅੱਜ ਧਾਰਵਾੜ ਵਿੱਚ IIT ਦੇ ਇਸ ਨਵੇਂ ਕੈਂਪਸ ਦੀ ਦੋਹਰੀ ਖੁਸ਼ੀ ਹੈ। ਇੱਥੇ ਹਿੰਦੀ ਸਮਝ ਵਿੱਚ ਆਉਂਦੀ ਹੈ ਇਸ ਤਰਫ਼। ਇਹ ਕੈਂਪਸ, ਧਾਰਵਾੜ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗਾ।

 

ਸਾਥੀਓ,

ਇੱਥੇ ਆਉਣ ਤੋਂ ਪਹਿਲਾਂ ਮੈਂ ਹੁਣੇ ਮੰਡਯਾ ਵਿੱਚ ਸੀ। ਮੰਡਯਾ ਵਿੱਚ ਮੈਨੂੰ ‘ਬੰਗਲੁਰੂ-ਮੈਸੂਰ ਐਕਸਪ੍ਰੈੱਸ ਵੇਅ’ ਕਰਨਾਟਕ ਦੀ ਅਤੇ ਦੇਸ਼ ਦੀ ਜਨਤਾ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ। ਇਹ ਐਕਸਪ੍ਰੈੱਸ ਵੇਅ ਕਰਨਾਟਕ ਨੂੰ ਦੁਨੀਆ ਦੇ ਸੌਫਟਵੇਅਰ ਅਤੇ ਟੈਕਨੋਲੋਜੀ ਹੱਬ ਦੇ ਰੂਪ ਵਿੱਚ ਹੋਰ ਅੱਗੇ ਲੈ ਜਾਣ ਦਾ ਰਸਤਾ ਤਿਆਰ ਕਰੇਗਾ। ਹੁਣ ਕੁਝ ਹੀ ਦਿਨ ਪਹਿਲਾਂ ਬੇਲਾਗਾਵੀ ਵਿੱਚ ਕਈ ਵਿਕਾਸ ਪਰਿਯੋਜਨਾਵਾਂ ਦਾ ਲੋਕਾਅਰਪਣ (ਉਦਘਾਟਨ) ਅਤੇ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ) ਗਿਆ ਸੀ। ਸ਼ਿਮੋਗਾ ਵਿੱਚ ਕੁਵੇਂਪੁ ਏਅਰਪੋਰਟ ਦਾ inauguration ਵੀ ਹੋਇਆ ਸੀ। ਅਤੇ, ਹੁਣ ਧਾਰਵਾੜ ਵਿੱਚ IIT ਦਾ ਇਹ ਨਵਾਂ ਕੈਂਪਸ ਕਰਨਾਟਕ ਦੀ ਵਿਕਾਸ ਯਾਤਰਾ ਵਿੱਚ ਨਵਾਂ ਅਧਿਆਇ ਲਿਖ ਰਿਹਾ ਹੈ। ਇੱਕ ਇੰਸਟੀਟਿਊਟ ਦੇ ਰੂਪ ਵਿੱਚ ਇੱਥੇ ਦੀ high-tech facilities IIT-ਧਾਰਵਾੜ ਨੂੰ ਵਰਲਡ ਦੇ ਬੈਸਟ institutes ਦੇ ਬਰਾਬਰ ਪਹੁੰਚਣ ਦੀ ਪ੍ਰੇਰਣਾ ਦੇਣਗੇ।

ਸਾਥੀਓ,

ਇਹ ਸੰਸਥਾਨ, ਭਾਜਪਾ ਸਰਕਾਰ ਦੀ ਸੰਕਲਪ ਸੇ ਸਿੱਧੀ ਦੀ ਵੀ ਉਦਾਹਰਣ ਹੈ। 4 ਸਾਲ ਪਹਿਲਾਂ ਫਰਵਰੀ 2019 ਵਿੱਚ ਮੈਂ ਇਸ ਆਧੁਨਿਕ ਇੰਸਟੀਟਿਊਟ ਦਾ ਸ਼ਿਲਾਨਿਆਸ ਕੀਤਾ (ਨੀਂਹ ਪੱਥਰ) ਰੱਖਿਆ ਗਿਆ ਸੀ। ਕੋਰੋਨਾ ਕਾਲ ਵਿਚਕਾਰ, ਕੰਮ ਕਰਨ ਵਿੱਚ ਅਨੇਕ ਦਿੱਕਤਾਂ ਸਨ। ਲੇਕਿਨ ਉਸ ਦੇ ਬਾਵਜੂਦ ਵੀ ਮੈਨੂੰ ਖੁਸ਼ੀ ਹੈ ਕਿ 4 ਸਾਲ ਦੇ ਅੰਦਰ-ਅੰਦਰ IIT-ਧਾਰਵਾੜ ਅੱਜ ਇੱਕ futuristic institute ਦੇ ਰੂਪ ਵਿੱਚ ਤਿਆਰ ਹੋ ਚੁੱਕਿਆ ਹੈ। ਸ਼ਿਲਾਨਯਾਸ (ਨੀਂਹ ਪੱਥਰ ਰੱਖਣ) ਤੋਂ ਲੋਕਾਅਰਪਣ (ਉਦਘਾਟਨ) ਤੱਕ, ਡਬਲ ਇੰਜਣ ਸਰਕਾਰ ਇਸੇ ਸਪੀਡ ਨਾਲ ਕੰਮ ਕਰਦੀ ਹੈ ਅਤੇ ਮੇਰਾ ਤਾਂ ਸੰਕਲਪ ਰਹਿੰਦਾ ਹੈ ਜਿਸ ਦਾ ਸ਼ਿਲਾਨਿਆਸ (ਨੀਂਹ ਪੱਥਰ ਅਸੀਂ ਰੱਖਾਂਗੇ) ਉਸ ਦਾ ਉਦਘਾਟਨ ਹੀ ਅਸੀਂ ਵੀ ਕਰਾਂਗੇ। ਹੁੰਦੀ ਹੈ, ਚਲਦੀ ਹੈ ਸ਼ਿਲਾਨਿਆਸ ਕਰੋ(ਨੀਂਹ  ਪੱਥਰ ਰੱਖੋ) ਅਤੇ ਭੁੱਲ ਜਾਓ ਉਹ ਵਕਤ  ਚਲਾ ਗਿਆ ਹੈ।

 

ਸਾਥੀਓ,

ਆਜ਼ਾਦੀ ਦੇ ਬਾਅਦ ਕਈ ਦਹਾਕਿਆਂ ਤੱਕ ਸਾਡੇ ਇੱਥੇ ਇਹੀ ਸੋਚ ਰਹੀ ਕਿ ਅੱਛੀਆਂ ਸਿੱਖਿਆ ਸੰਸਥਾਵਾਂ ਦਾ ਵਿਸਤਾਰ ਹੋਵੇਗਾ ਤਾਂ ਉਸ ਦੇ ਬ੍ਰਾਂਡ ‘ਤੇ ਅਸਰ ਪਵੇਗਾ। ਇਸ ਸੋਚ ਨੇ ਦੇਸ਼ ਦੇ ਨੌਜਵਾਨਾਂ (ਯੁਵਾਵਾਂ) ਦਾ ਬਹੁਤ ਨੁਕਸਾਨ ਕੀਤਾ ਹੈ। ਲੇਕਿਨ ਹੁਣ ਨਵਾਂ ਭਾਰਤ, ਨੌਜਵਾਨ ਭਾਰਤ, ਉਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ। ਅੱਛੀ ਸਿੱਖਿਆ ਹਰ ਜਗ੍ਹਾ ਪਹੁੰਚਣੀ ਚਾਹੀਦੀ ਹੈ, ਹਰ ਕਿਸੇ ਨੂੰ ਮਿਲਣੀ ਚਾਹੀਦੀ ਹੈ। ਜਿਤਨੇ ਜ਼ਿਆਦਾ ਉੱਤਮ ਇੰਸਟੀਟਿਊਟ ਹੋਣਗੇ, ਉਤਨੇ ਜ਼ਿਆਦਾ ਲੋਕਾਂ ਤੱਕ ਅੱਛੀ ਸਿੱਖਿਆ ਦੀ ਪਹੁੰਚ ਹੋਵੇਗੀ। ਇਹੀ ਵਜ੍ਹਾ ਹੈ ਕਿ ਬੀਤੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਅੱਛੇ ਐਜੂਕੇਸ਼ਨਲ ਇੰਸਟੀਟਿਊਟ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਅਸੀਂ AIIMS ਦੀ ਸੰਖਿਆ ਤਿੰਨ ਗੁਣਾ ਕਰ ਦਿੱਤੀ। ਆਜ਼ਾਦੀ ਦੇ ਬਾਅਦ 7 ਦਹਾਕਿਆਂ ਵਿੱਚ ਜਿੱਥੇ ਦੇਸ਼ ਵਿੱਚ ਸਿਰਫ਼ 380 ਮੈਡੀਕਲ ਕਾਲਜ ਸਨ, ਉੱਥੇ ਪਿਛਲੇ 9 ਵਰ੍ਹਿਆਂ ਵਿੱਚ 250 ਮੈਡੀਕਲ ਕਾਲਜ ਖੋਲ੍ਹੇ ਗਏ ਹਨ। ਇਨ੍ਹਾਂ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਅਨੇਕਾਂ ਨਵੇਂ IIM ਅਤੇ IIT ਖੁੱਲ੍ਹੇ ਹਨ। ਅੱਜ ਦਾ ਇਹ ਪ੍ਰੋਗਰਾਮ ਵੀ ਭਾਜਪਾ ਸਰਕਾਰ ਦੀ ਇਸੇ ਪ੍ਰਤੀਬੱਧਤਾ ਦਾ ਪ੍ਰਤੀਕ ਹੈ।

 

ਸਾਥੀਓ,

 

21ਵੀਂ ਸਦੀ ਦਾ ਭਾਰਤ, ਆਪਣੇ ਸ਼ਹਿਰਾਂ ਨੂੰ ਆਧੁਨਿਕ ਬਣਾਉਂਦੇ ਹੋਏ ਅੱਗੇ ਵਧ ਰਿਹਾ ਹੈ। ਭਾਜਪਾ ਸਰਕਾਰ ਨੇ ਹੁਬਲੀ-ਧਾਰਵਾੜ ਨੂੰ ਸਮਾਰਟ ਸਿਟੀ ਯੋਜਨਾ ਵਿੱਚ ਸ਼ਾਮਲ ਕੀਤਾ ਸੀ। ਅੱਜ ਇਸ ਦੇ ਤਹਿਤ ਇੱਥੇ ਅਨੇਕ ਸਮਾਰਟ ਪਰਿਯੋਜਨਾਵਾਂ ਦਾ ਲੋਕਾਅਰਪਣ ਹੋਇਆ ਹੈ। ਇਸ ਦੇ ਇਲਾਵਾ ਇੱਕ ਸਪੋਰਟਸ ਕੰਪਲੈਕਸ ਦੀ ਅਧਾਰਸ਼ਿਲਾ (ਨੀਂਹ) ਰੱਖੀ ਗਈ ਹੈ। ਟੈਕਨੋਲੋਜੀ, ਇਨਫ੍ਰਾਸਟ੍ਰਕਚਰ ਅਤੇ ਸਮਾਰਟ ਗਵਰਨੈਂਸ ਦੀ ਵਜ੍ਹਾ ਨਾਲ ਆਉਣ ਵਾਲੇ ਦਿਨਾਂ ਵਿੱਚ ਹੁਬਲੀ ਧਾਰਵਾੜ ਦਾ ਇਹ ਖੇਤਰ ਵਿਕਾਸ ਦੀ ਨਵੀਂ ਉਚਾਈ ‘ਤੇ ਜਾਵੇਗਾ।

 

ਸਾਥੀਓ,

 

ਪੂਰੇ ਕਰਨਾਟਕ ਵਿੱਚ ਸ਼੍ਰੀ ਜੈਦੇਵ ਹੌਸਪਿਟਲ ਆਵ੍ ਕਾਰਡਿਓਵਸਕੁਲਰ ਸਾਇੰਸਿਜ਼ ਐਂਡ ਰਿਸਰਚ ਇੰਸਟੀਟਿਊਟ ‘ਤੇ ਵੀ ਬਹੁਤ ਭਰੋਸਾ ਕੀਤਾ ਜਾਂਦਾ ਹੈ। ਇਸ ਦੀਆਂ ਸੇਵਾਵਾਂ ਬੰਗਲੁਰੂ, ਮੈਸੂਰ ਅਤੇ ਕਲਬੁਰਗੀ ਵਿੱਚ ਮਿਲਦੀਆਂ ਹਨ। ਅੱਜ ਹੁਬਲੀ ਵਿੱਚ ਇਸ ਦੀ ਨਵੀਂ ਬ੍ਰਾਂਚ ਦੀ ਅਧਾਰਸ਼ਿਲਾ (ਨੀਂਹ) ਰੱਖੀ ਗਈ ਹੈ, ਇਸ ਦੇ ਬਣਨ ਦੇ ਬਾਅਦ ਇਸ ਖੇਤਰ ਦੇ ਲੋਕਾਂ ਨੂੰ ਬਹੁਤ ਬੜੀ ਸੁਵਿਧਾ ਹੋ ਜਾਵੇਗੀ। ਇਹ ਖੇਤਰ ਪਹਿਲਾਂ ਤੋਂ ਹੀ Health Care Hub ਹੈ। ਹੁਣ ਨਵੇਂ ਹਸਪਤਾਲ ਨਾਲ ਇੱਥੋਂ ਦੇ ਹੋਰ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਵੇਗਾ।

 

 

ਸਾਥੀਓ,

 

ਧਾਰਵਾੜ ਅਤੇ ਉਸ ਦੇ ਆਸਪਾਸ ਦੇ ਖੇਤਰ ਵਿੱਚ ਪੀਣ ਦੇ ਸਾਫ ਪਾਣੀ ਨੂੰ ਉਪਲਬਧ ਕਰਵਾਉਣ ਦੇ ਲਈ ਵੀ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਕੰਮ ਕਰ ਰਹੇ ਹਨ। ਜਲ ਜੀਵਨ ਮਿਸ਼ ਦੇ ਤਹਿਤ ਇੱਥੇ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਯੋਜਨਾ ਦਾ ਸ਼ਿਲਾਨਿਆਸ (ਨੀਂਹ ਪੱਥਰ) ਰੱਖਿਆ ਗਿਆ ਹੈ। ਇਸ ਦੇ ਦੁਆਰਾ ਰੇਣੁਕਾ ਸਾਗਰ ਜਲਾਸ਼ਯ (ਜਲ ਭੰਡਾਰ) ਅਤੇ ਮਾਲਾਪ੍ਰਭਾ ਨਦੀ ਦਾ ਜਲ, ਨਲ ਦੇ ਜ਼ਰੀਏ ਸਵਾ ਲੱਖ ਤੋਂ ਜ਼ਿਆਦਾ ਘਰਾਂ ਤੱਕ ਪਹੁੰਚਾਇਆ ਜਾਵੇਗਾ। ਧਾਰਵਾੜ ਵਿੱਚ ਜਦੋਂ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣ ਕੇ ਤਿਆਰ ਹੋਵੇਗਾ ਤਾਂ ਇਸ ਨਾਲ ਪੂਰੇ ਜ਼ਿਲ੍ਹੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਅੱਜ ਤੁਪਰੀਹੱਲਾ ਫਲੱਡ ਡੈਮੇਜ ਕੰਟ੍ਰੋਲ ਪ੍ਰੋਜੈਕਟ ਦੀ ਅਧਾਰਸ਼ਿਲਾ (ਨੀਂਹ ਪੱਥਰ) ਵੀ ਰੱਖੀ ਗਈ ਹੈ। ਇਸ ਪ੍ਰੋਜੈਕਟ ਦੇ ਦੁਆਰ ਹੜ੍ਹ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇਗਾ।

 

ਸਾਥੀਓ,

 

ਅੱਜ ਮੈਨੂੰ ਇੱਕ ਹੋਰ ਬਾਤ ਦੀ ਬਹੁਤ ਪ੍ਰਸੰਨਤਾ ਹੈ। ਕਰਨਾਟਕ ਨੇ ਕਨੈਕਟੀਵਿਟੀ ਦੇ ਮਾਮਲੇ ਵਿੱਚ ਅੱਜ ਇੱਕ ਹੋਰ ਮਾਇਲਸਟੋਨ ਨੂੰ ਛੂਹ ਲਿਆ ਹੈ। ਅਤੇ ਕਰਨਾਟਕ ਨੂੰ ਇਹ ਗੌਰਵ ਦਿਵਾਉਣ ਦਾ ਸੁਭਾਗ ਹੁਬਲੀ ਨੂੰ ਮਿਲਿਆ ਹੈ। ਹੁਣ ਸਿੱਧਰੂਧਾ ਸਵਾਮੀਜੀ ਸਟੇਸ਼ਨ ‘ਤੇ ਦੁਨੀਆ ਦਾ ਸਭ ਤੋਂ ਬੜਾ ਪਲੈਟਫਾਰਮ ਹੈ। ਲੇਕਿਨ ਇਹ ਸਿਰਫ਼ ਇੱਕ ਰਿਕਾਰਡ ਨਹੀਂ ਹੈ, ਇਹ ਸਿਰਫ਼ ਇੱਕ ਪਲੈਟਫਾਰਮ ਦਾ ਵਿਸਤਾਰ ਨਹੀਂ ਹੈ। ਇਹ ਵਿਸਤਾਰ ਹੈ ਉਸ ਸੋਚ ਦਾ, ਜਿਸ ਵਿੱਚ ਅਸੀਂ ਇਨਫ੍ਰਾਸਟ੍ਰਕਚਰ ਨੂੰ ਪ੍ਰਾਥਮਿਕਤਾ ਦਿੰਦੇ ਹਾਂ। ਹੋਸਪੇਟ-ਹੁਬਲੀ-ਤਿਨਾਈਘਾਟ ਸੈਕਸ਼ਨ ਦਾ ਇਲੈਕਟ੍ਰੀਫਿਕੇਸ਼ਨ ਅਤੇ ਹੋਸਪੇਟ ਸਟੇਸ਼ਨ ਦਾ ਅੱਪਗ੍ਰੇਡੇਸ਼ਨ ਸਾਡੇ ਇਸੇ ਵਿਜ਼ਨ ਨੂੰ ਤਾਕਤ ਦਿੰਦਾ ਹੈ। ਇਸ ਰੂਟ ਨਾਲ ਬੜੇ ਪੈਮਾਨੇ ‘ਤੇ ਉਦਯੋਗਾਂ ਦੇ ਲਈ ਕੋਇਲੇ ਦੀ ਢੁਆਈ ਹੁੰਦੀ ਹੈ। ਇਸ ਲਾਈਨ ਦੇ ਇਲੈਕਟ੍ਰੀਫਿਕੇਸ਼ਨ ਦੇ ਬਾਅਦ ਡੀਜ਼ਲ ‘ਤੇ ਨਿਰਭਰਤਾ ਘੱਟ ਹੋਵੇਗੀ ਅਤੇ ਵਾਤਾਵਰਣ ਦੀ ਸੁਰੱਖਿਆ ਹੋਵੇਗੀ। ਇਨ੍ਹਾਂ ਸਾਰੇ ਪ੍ਰਯਤਨਾਂ ਨਾਲ ਖੇਤਰ ਦੇ ਆਰਥਿਕ ਵਿਕਾਸ ਨੂੰ ਰਫ਼ਤਾਰ ਮਿਲੇਗੀ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

 

ਭਾਈਓ ਅਤੇ ਭੈਣੋਂ,

 

ਅੱਛਾ ਇਨਫ੍ਰਾਸਟ੍ਰਕਚਰ, ਆਧੁਨਿਕ ਇਨਫ੍ਰਾਸਟ੍ਰਕਚਰ, ਸਿਰਫ਼ ਅੱਖਾਂ ਨੂੰ ਅੱਛਾ ਲਗਣ ਦੇ ਲਈ ਨਹੀਂ ਹੁੰਦਾ ਹੈ, ਇਹ ਜੀਵਨ ਨੂੰ ਅਸਾਨ ਬਣਾਉਣ ਵਾਲਾ ਹੁੰਦਾ ਹੈ। ਇਹ ਸੁਪਨਿਆਂ ਨੂੰ ਸਾਕਾਰ ਕਰਨ ਦਾ ਰਸਤਾ ਬਣਾਉਂਦਾ ਹੈ। ਜਦੋਂ ਸਾਡੇ ਇੱਥੇ ਅੱਛੀਆਂ ਸੜਕਾਂ ਨਹੀਂ ਸਨ, ਅੱਛੇ ਹਸਪਤਾਲ ਨਹੀਂ ਸਨ, ਹਰ ਵਰਗ, ਹਰ ਉਮਰ ਦੇ ਲੋਕਾਂ ਨੂੰ ਕਿਤਨੀਆਂ ਪਰੇਸ਼ਾਨੀਆਂ ਹੁੰਦੀਆਂ ਸਨ। ਲੇਕਿਨ ਅੱਜ ਜਦੋਂ ਨਵੇਂ ਭਾਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਤਾਂ ਸਾਰਿਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਅੱਛੀਆਂ ਸੜਕਾਂ ਨਾਲ ਸਕੂਲ-ਕਾਲਜ ਜਾਣ ਵਾਲੇ ਨੌਜਵਾਨਾਂ (ਯੁਵਾਵਾਂ) ਨੂੰ ਅਸਾਨੀ ਹੁੰਦੀ ਹੈ। ਆਧੁਨਿਕ ਹਾਈਵੇਅ ਨਾਲ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਵਪਾਰ ਕਰਨ ਬਿਜ਼ਨਸ ਵਾਲੇ ਨੂੰ, ਦਫ਼ਤਰ ਆਉਣ ਵਾਲੇ ਲੋਕਾਂ ਨੂੰ, ਮਿਡਲ ਕਲਾਸ ਨੂੰ, ਹਰ ਕਿਸੇ ਨੂੰ ਲਾਭ ਹੁੰਦਾ ਹੈ। ਇਸ ਲਈ ਹਰ ਕੋਈ ਅੱਛਾ-ਆਧੁਨਿਕ ਇਨਫ੍ਰਾਸਟ੍ਰਕਚਰ ਚਾਹੁੰਦਾ ਹੈ।

 

ਅਤੇ ਮੈਨੂੰ ਖੁਸ਼ੀ ਹੈ ਕਿ ਬੀਤੇ 9 ਵਰ੍ਹਿਆਂ ਤੋਂ ਦੇਸ਼ ਲਗਾਤਾਰ ਆਪਣੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਲਈ ਨਿਰੰਤਰ ਕੰਮ ਕਰ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਦੇ ਪਿੰਡਾਂ ਵਿੱਚ ਪੀਐੱਮ ਸੜਕ ਯੋਜਨਾ ਦੇ ਮਾਧਿਅਮ ਨਾਲ ਸੜਕਾਂ ਦਾ ਨੈੱਟਵਰਕ ਦੁੱਗਣੇ ਤੋਂ ਅਧਿਕ ਹੋ ਚੁੱਕਿਆ ਹੈ। ਨੈਸ਼ਨਲ ਹਾਈਵੇਅ ਨੈੱਟਵਰਕ ਵਿੱਚ 55% ਤੋਂ ਅਧਿਕ ਵਾਧਾ ਹੋ ਚੁੱਕਿਆ ਹੈ। ਸਿਰਫ਼ ਸੜਕਾਂ ਹੀ ਨਹੀਂ, ਬਲਕਿ ਦੇਸ਼ ਵਿੱਚ ਅੱਜ ਏਅਰਪੋਰਟ ਅਤੇ ਰੇਲਵੇ ਦਾ ਵੀ ਅਭੂਤਪੂਰਵ ਵਿਸਤਾਰ ਹੋ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਦੁੱਗਣੀ ਤੋਂ ਅਧਿਕ ਹੋ ਚੁੱਕੀ ਹੈ।

 

ਸਾਥੀਓ,

ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਇੰਟਰਨੈੱਟ ਦੀ, ਭਾਰਤ ਦੀ ਡਿਜੀਟਲ ਤਾਕਤ ਦੀ ਚਰਚਾ ਬਹੁਤ ਘੱਟ ਹੁੰਦੀ ਸੀ। ਲੇਕਿਨ ਅੱਜ ਭਾਰਤ ਦੁਨੀਆ ਦੀ ਸਭ ਤੋਂ ਤਾਕਤਵਰ ਡਿਜੀਟਲ ਇਕੌਨਮੀਜ਼ ਵਿੱਚੋਂ ਇੱਕ ਹੈ। ਇਹ ਇਸ ਲਈ ਹੋਇਆ ਕਿਉਂਕਿ ਅਸੀਂ ਸਸਤਾ ਇੰਟਰਨੈੱਟ ਉਪਲਬਧ ਕਰਵਾਇਆ, ਪਿੰਡ-ਪਿੰਡ ਇੰਟਰਨੈੱਟ ਪਹੁੰਚਾਇਆ। ਪਿਛਲੇ 9 ਵਰ੍ਹਿਆਂ ਵਿੱਚ ਹਰ ਦਿਨ ਔਸਤਨ ਢਾਈ ਲੱਖ ਬ੍ਰੌਡਬੈਂਡ ਕਨੈਕਸ਼ਨ ਦਿੱਤੇ ਗਏ ਹਨ, ਪ੍ਰਤੀਦਿਨ ਢਾਈ ਲੱਖ ਕਨੈਕਸ਼ਨ।

 

ਇਨਫ੍ਰਾ ਦੇ ਵਿਕਾਸ ਵਿੱਚ ਇਹ ਗਤੀ ਇਸ ਲਈ ਆ ਰਹੀ ਹੈ, ਕਿਉਂਕਿ ਅੱਜ ਦੇਸ਼ ਅਤੇ ਦੇਸ਼ਵਾਸੀਆਂ ਦੀ ਜ਼ਰੂਰਤ ਦੇ ਅਨੁਸਾਰ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ। ਪਹਿਲਾਂ ਰਾਜਨੀਤਕ ਲਾਭ-ਹਾਨੀ ਦੇਖ ਕੇ ਹੀ ਰੇਲ, ਰੋਡ ਅਜਿਹੇ ਪ੍ਰੋਜੈਕਟਸ ਦਾ ਐਲਾਨ ਹੁੰਦਾ ਸੀ। ਅਸੀਂ ਪੂਰੇ ਦੇਸ਼ ਦੇ ਲਈ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਲੈ ਕੇ ਆਏ ਹਾਂ, ਤਾਕਿ ਜਿੱਥੇ-ਜਿੱਥੇ ਵੀ ਦੇਸ਼ ਵਿੱਚ ਜ਼ਰੂਰਤ ਹੈ, ਉੱਥੇ ਤੇਜ਼ ਗਤੀ ਨਾਲ ਇਨਫ੍ਰਾਸਟ੍ਰਕਚਰ ਬਣ ਸਕੇ।

 

ਸਾਥੀਓ,

 

ਅੱਜ ਦੇਸ਼ ਵਿੱਚ ਸੋਸ਼ਲ ਇਨਫ੍ਰਾਸਟ੍ਰਕਚਰ ‘ਤੇ ਵੀ ਅਭੂਤਪੂਰਵ ਕੰਮ ਹੋ ਰਿਹਾ ਹੈ। ਸਾਲ 2014 ਤੱਕ ਦੇਸ਼ ਦੀ ਇੱਕ ਬੜੀ ਆਬਾਦੀ ਦੇ ਪਾਸ ਪੱਕਾ ਘਰ ਨਹੀਂ ਸੀ। ਟਾਇਲਟ  ਦੇ ਅਭਾਵ ਦੇ ਕਾਰਨ ਸਾਡੀਆਂ ਭੈਣਾਂ ਨੂੰ ਕਿਤਨੇ ਕਸ਼ਟ ਉਠਾਉਣੇ ਪੈਂਦੇ ਸਨ। ਲਕੜੀ-ਪਾਣੀ ਦੇ ਇੰਤਜ਼ਾਮ ਵਿੱਚ ਹੀ ਭੈਣਾਂ ਦਾ ਪੂਰਾ ਸਮਾਂ ਚਲਿਆ ਜਾਂਦਾ ਸੀ। ਗ਼ਰੀਬ ਦੇ ਲਈ ਹਸਪਤਾਲ ਦੀ ਕਮੀ ਸੀ। ਹਸਪਤਾਲ ਵਿੱਚ ਇਲਾਜ ਮਹਿੰਗਾ ਸੀ। ਅਸੀਂ ਇੱਕ-ਇੱਕ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਕੀਤਾ। ਗ਼ਰੀਬ ਨੂੰ ਆਪਣਾ ਪੱਕਾ ਘਰ ਮਿਲਿਆ, ਬਿਜਲੀ-ਗੈਸ ਕਨੈਕਸ਼ਨ ਮਿਲਿਆ, ਟਾਇਲਟ ਮਿਲਿਆ। ਹੁਣ ਹਰ ਘਰ ਨਲ ਸੇ ਜਲ ਦੀ ਸੁਵਿਧਾ ਮਿਲ ਰਹੀ ਹੈ। ਘਰ-ਪਿੰਡ ਦੇ ਨਿਕਟ ਅੱਛੇ ਹਸਪਤਾਲ ਬਣ ਰਹੇ ਹਨ, ਅੱਛੇ ਕਾਲਜ-ਯੂਨੀਵਰਸਿਟੀਆਂ ਬਣ ਰਹੀਆਂ ਹਨ। ਯਾਨੀ ਅੱਜ ਅਸੀਂ ਆਪਣੇ ਨੌਜਵਾਨਾਂ (ਯੁਵਾਵਾਂ) ਨੂੰ ਹਰ ਉਹ ਸਾਧਨ ਦੇ ਰਹੇ ਹਾਂ, ਜੋ ਆਉਣ ਵਾਲੇ 25 ਸਾਲ ਦੇ ਸੰਕਲਪ ਸਿੱਧ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਗੇ।

 

ਸਾਥੀਓ,

 

ਅੱਜ ਜਦੋਂ ਮੈਂ ਭਗਵਾਨ ਬਸਵੇਸ਼ਵਰ ਦੀ ਧਰਤੀ ‘ਤੇ ਆਇਆ ਹਾਂ ਤਾਂ ਖ਼ੁਦ ਨੂੰ ਹੋਰ ਧੰਨ ਮਹਿਸੂਸ ਕਰ ਰਿਹਾ ਹਾਂ। ਭਗਵਾਨ ਬਸਵੇਸ਼ਵਰ ਦੇ ਅਨੇਕ ਯੋਗਦਾਨਾਂ ਵਿੱਚ ਸਭ ਤੋਂ ਪ੍ਰਮੁੱਖ ਹੈ- ਅਨੁਭਵ ਮੰਡਪਮ ਦੀ ਸਥਾਪਨਾ। ਇਸ ਲੋਕਤਾਂਤਰਿਕ ਵਿਵਸਥਾ ਦਾ ਦੁਨੀਆ ਭਰ ਵਿੱਚ ਅਧਿਐਨ ਹੁੰਦਾ ਹੈ। ਅਤੇ ਅਜਿਹੀਆਂ ਅਨੇਕਾਂ ਬਾਤਾਂ ਹਨ, ਜਿਸ ਦੇ ਕਾਰਨ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਭਾਰਤ ਸਿਰਫ਼ largest democracy ਨਹੀਂ, ਭਾਰਤ mother of democracy ਵੀ ਹੈ। ਇਹ ਮੇਰਾ ਸੁਭਾਗ ਰਿਹਾ ਕਿ ਮੈਨੂੰ ਕੁਝ ਵਰ੍ਹੇ ਪੂਰਵ (ਪਹਿਲਾਂ) ਲੰਦਨ ਵਿੱਚ ਭਗਵਾਨ ਬਸਵੇਸ਼ਵਰ ਦੀ ਪ੍ਰਤਿਮਾ ਦੇ ਲੋਕਾਅਰਪਣ  ਦਾ ਅਵਸਰ ਮਿਲਿਆ। ਲੰਦਨ ਵਿੱਚ ਭਗਵਾਨ ਬਸਵੇਸ਼ਵਰ, ਲੋਕਤੰਤਰ ਦੀ ਮਜ਼ਬੂਤ ਨੀਂਹ ਦਾ ਪ੍ਰਤੀਕ ਅਨੁਭਵ ਮੰਡਪਮ।

 

ਉਹ ਭਗਵਾਨ ਬਸਵੇਸ਼ਵਰ ਲੰਦਨ ਦੀ ਧਰਤੀ ‘ਤੇ ਉਨ੍ਹਾਂ ਦੀ ਮੂਰਤੀ ਲੇਕਿਨ ਇਹ ਦੁਰਭਾਗ  ਹੈ ਕਿ ਲੰਦਨ ਵਿੱਚ ਹੀ ਭਾਰਤ ਦੇ ਲੋਕਤੰਤਰ ‘ਤੇ ਸਵਾਲ ਉਠਾਉਣ ਦਾ ਕੰਮ ਕੀਤਾ ਗਿਆ। ਭਾਰਤ ਦੇ ਲੋਕਤੰਤਰ ਦੀਆਂ ਜੜ੍ਹਾਂ, ਸਾਡੇ ਸਦੀਆਂ ਦੇ ਇਤਿਹਾਸ ਨਾਲ ਸਿੰਚੀਆਂ ਗਈਆਂ ਹਨ। ਦੁਨੀਆ ਦੀ ਕੋਈ ਤਾਕਤ ਭਾਰਤ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਬਾਵਜੂਦ ਇਸ ਦੇ ਕੁਝ ਲੋਕ ਭਾਰਤ ਦੇ ਲੋਕਤੰਤਰ ਨੂੰ ਲਗਾਤਾਰ ਕਟਹਿਰੇ ਵਿੱਚ ਖੜ੍ਹਾ ਕਰ ਰਹੇ ਹਨ। ਅਜਿਹੇ ਲੋਕ ਭਗਾਵਨ ਬਸਵੇਸ਼ਵਰ ਦਾ ਅਪਮਾਨ ਕਰ ਰਹੇ ਹਨ। ਅਜਿਹੇ ਲੋਕ ਕਰਨਾਟਕ ਦੇ ਲੋਕਾਂ ਦਾ, ਭਾਰਤ ਦੀ ਮਹਾਨ ਪਰੰਪਰਾ ਦਾ, ਭਾਰਤ ਦੇ 130 ਕਰੋੜ ਜਾਗਰੂਕ ਨਾਗਰਿਕਾਂ ਦਾ ਅਪਮਾਨ ਕਰ ਰਹੇ ਹਨ। ਅਜਿਹੇ ਲੋਕਾਂ ਤੋਂ ਕਰਨਾਟਕ ਦੇ ਲੋਕਾਂ ਨੂੰ ਵੀ ਸਤਰਕ ਰਹਿਣਾ ਹੈ।

 

ਸਾਥੀਓ,

ਕਰਨਾਟਕ ਨੇ ਬੀਤੇ ਵਰ੍ਹਿਆਂ ਵਿੱਚ ਜਿਸ ਤਰ੍ਹਾ ਨਾਲ ਭਾਰਤ ਨੂੰ tech-future ਦੇ ਰੂਪ ਵਿੱਚ ਪਹਿਚਾਣ ਦਿਵਾਈ ਹੈ, ਇਹ ਸਮਾਂ ਉਸ ਨੂੰ ਹੋਰ ਅੱਗੇ ਵਧਾਉਣ ਦਾ ਹੈ। ਕਰਨਾਟਕ ਹਾਇਟੈੱਕ ਇੰਡੀਆ ਦਾ ਇੰਜਣ ਹੈ। ਇਸ ਇੰਜਣ ਨੂੰ ਡਬਲ ਇੰਜਣ ਦੀ ਸਰਕਾਰ ਦੀ ਪਾਵਰ ਮਿਲਣੀ ਬਹੁਤ ਜ਼ਰੂਰੀ ਹੈ।

 

 ਸਾਥੀਓ,

ਇੱਕ ਵਾਰ ਫਿਰ ਹੁਬਲੀ-ਧਾਰਵਾੜ ਦੇ ਲੋਕਾਂ ਨੂੰ ਵਿਕਾਸ ਦੇ ਪ੍ਰੋਜੈਕਟਸ ਦੇ ਲਈ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ। ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ- ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

************

ਡੀਐੱਸ/ਐੱਲਪੀ/ਆਈਜੀ/ਏਕੇ



(Release ID: 1906420) Visitor Counter : 128