ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਵਰਤਮਾਨ ਵਿੱਚ ਜਾਰੀ ਝੋਨੇ ਦੀ ਖਰੀਦ ਤੋਂ 1 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਹੋਇਆ

Posted On: 03 MAR 2023 10:31AM by PIB Chandigarh

ਖਰੀਫ-ਮਾਰਕਟਿੰਗ ਸੈਸ਼ਨ 2022-23 (ਖਰੀਫ ਫਸਲ) ਦੇ ਲਈ ਝੋਨੇ ਦੀ ਖਰੀਦ ਤੋਂ 1 ਕਰੋੜ ਤੋਂ ਵਧ ਕਿਸਾਨਾਂ ਨੂੰ ਲਾਭ ਹੋਇਆ ਹੈ। 01-03-2023 ਤੱਕ ਲਗਭਗ 713 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਅਤੇ 146960 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ।

ਖਰੀਦ ਦੀ ਪ੍ਰਕਿਰਿਆ ਦੇ ਬੇਰੋਕ ਸੰਚਾਲਨ ਲਈ ਸਾਰੀ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਖਰੀਦੇ ਗਏ ਝੋਨੇ ਦੇ ਬਦਲੇ ਚੌਲਾਂ ਦੀ ਸਪਲਾਈ ਜਾਰੀ ਹੈ ਅਤੇ 713 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦੇ ਬਦਲੇ 01 ਮਾਰਚ 2023 ਤੱਕ ਕੇਂਦਰੀ ਪੂਲ ਵਿੱਚ ਲਗਭਗ 246 ਲੱਖ ਮੀਟ੍ਰਿਕ ਟਨ ਚੌਲ ਪ੍ਰਾਪਤ ਕੀਤੇ ਗਏ ਹਨ। ਦੇਸ਼ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੇਂਦਰੀ ਪੂਲ ਵਿੱਚ  ਵਰਤਮਾਨ ਵਿੱਚ ਚੌਲਾਂ ਦਾ ਕਾਫ਼ੀ ਸਟਾਕ ਉਪਲਬਧ ਹੈ।

ਮੌਜੂਦਾ ਖਰੀਫ ਮਾਰਕਿਟਿੰਗ ਸੈਸ਼ਨ 2022-23 ਦੀ ਖਰੀਫ ਫਸਲ ਦੇ ਲਈ, 766 ਲੱਖ ਮੀਟ੍ਰਿਕ ਟਨ ਝੋਨੇ (ਚੌਲ ਦੇ ਮਾਮਲੇ ਵਿੱਚ 514 ਲੱਖ ਮੀਟ੍ਰਿਕ ਟਨ) ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ। ਮੌਜੂਦਾ ਖਰੀਫ ਮਾਰਕਿਟਿੰਗ ਸੈਸ਼ਨ 2022-23 ਦੀ ਹਾੜੀ ਦੀ ਫਸਲ ਦੇ ਲਈ, ਲਗਭਗ 158 ਲੱਖ ਮੀਟ੍ਰਿਕ ਟਨ ਝੋਨੇ (ਚੌਲ ਦੇ ਮਾਮਲੇ ਵਿੱਚ 106 ਲੱਖ ਮੀਟ੍ਰਿਕ ਟਨ) ਦੀ ਮਾਤਰਾ ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ। ਹਾੜੀ ਦੀ ਫਸਲ ਨੂੰ ਸ਼ਾਮਲ ਕਰਨ ਦੇ ਨਾਲ, ਇਹ ਉਮੀਦ ਕੀਤੀ ਜਾਂਦੀ ਹੈ ਕਿ ਪੂਰੇ ਖਰੀਫ ਵਿਪਣਨ ਸੈਸ਼ਨ 2022-23 ਦੇ ਦੌਰਾਨ ਲਗਭਗ 900 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਸਕਦੀ ਹੈ।

************

ਏਡੀ/ਐੱਨਐੱਸ



(Release ID: 1903964) Visitor Counter : 97