ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਆਈਆਈਐੱਮ ਰਾਏਪੁਰ ਵਿਖੇ ਯੂਥ 20 ਪਰਾਮਰਸ਼ ਦੇ ਪਹਿਲੇ ਦਿਨ ਨੌਜਵਾਨਾਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ

Posted On: 26 FEB 2023 1:01PM by PIB Chandigarh

ਆਈਆਈਐੱਮ, ਰਾਏਪੁਰ ਨੇ ਆਪਣੇ ਕੈਂਪਸ ਵਿੱਚ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਦੋ ਦਿਨਾਂ ਯੂਥ-20 ਪਰਾਮਰਸ਼ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਕੱਲ੍ਹ (25 ਫਰਵਰੀ, 2023) 'ਯੁਵਾ ਸੰਵਾਦ' ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਮੌਜੂਦਗੀ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਦੇ ਵਿਚਾਰ-ਵਟਾਂਦਰੇ ਵਿੱਚ ਮਹੱਤਵਪੂਰਨ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਿੱਚ ਬੜੇ ਉਤਸ਼ਾਹ ਨਾਲ ਹੋਈ। ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਉਦਘਾਟਨ ਕੱਲ੍ਹ ਸਵੇਰੇ ਜਨਜਾਤੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਸਰੂਤਾ ਨੇ ਕੀਤਾ। ਇਸ ਮੌਕੇ ਡਾ. ਰਾਮ ਕੁਮਾਰ ਕਾਕਾਨੀ, ਡਾਇਰੈਕਟਰ, ਆਈਆਈਐੱਮ ਰਾਏਪੁਰ ਅਤੇ ਹੋਰ ਸਨਮਾਨਿਤ ਮਹਿਮਾਨ ਵੀ ਹਾਜ਼ਰ ਸਨ।

 

 








ਆਪਣੇ ਸੰਬੋਧਨ ਦੌਰਾਨ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪਾੜੇ ਨੂੰ ਪੂਰਾ ਕਰਨ, ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਅਤੇ ਗਲੋਬਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਟੈਕਨੋਲੋਜੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਭਾਰਤ ਹੁਣ 107 ਯੂਨੀਕੋਰਨਾਂ ਦੇ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਉਨ੍ਹਾਂ ਵਿਘਨਕਾਰੀ ਟੈਕਨੋਲੋਜੀਆਂ ਦਾ ਲਾਭ ਉਠਾਉਣ ਅਤੇ ਬੇਮਿਸਾਲ ਉਤਸ਼ਾਹ, ਸ਼ਕਤੀ ਅਤੇ ਜੀਵੰਤਤਾ ਕਾਇਮ ਰੱਖਣ ਲਈ ਛੱਤੀਸਗੜ੍ਹ ਦੇ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਇਹ ਵੀ ਕਿਹਾ ਕਿ ਤੁਹਾਡਾ ਨੈੱਟਵਰਕ ਤੁਹਾਡੀ ਨੈੱਟ ਵਰਥ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਨੌਜਵਾਨਾਂ ਨੂੰ ਆਪਣੇ ਨੈੱਟਵਰਕ ਦਾ ਵਿਸਤਾਰ ਕਰਨ ਅਤੇ ਆਪਣੇ ਜੀਵਨ ਅਤੇ ਕੰਮ ਦੇ ਪਹਿਲੂ ਨੂੰ ਵਧਾਉਣ ਲਈ ਲੋਕਾਂ ਨਾਲ ਵੱਧ ਤੋਂ ਵੱਧ ਸੰਪਰਕ ਸਥਾਪਿਤ ਕਰਨ ਲਈ ਕਿਹਾ। ਇਸ ਤੋਂ ਇਲਾਵਾ, ਉਨ੍ਹਾਂ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਵਿਆਪਕ ਐਕਸਪੋਜਰ ਅਤੇ ਅਨੁਭਵ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਯਾਤਰਾ ਕਰਨੀ ਚਾਹੀਦੀ ਹੈ। ਉਨ੍ਹਾਂ "ਤੁਸੀਂ ਵਰਤਮਾਨ ਹੋ, ਤੁਸੀਂ ਦੁਨੀਆ ਦੀ ਉਮੀਦ ਹੋ" ਦਾ ਹਵਾਲਾ ਦੇ ਕੇ ਸਮਾਪਤੀ ਕੀਤੀ। 

 

ਮੰਤਰੀ ਨਾਲ ਗੱਲਬਾਤ ਦੌਰਾਨ ਨੌਜਵਾਨਾਂ ਨੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ, ਜੀਡੀਪੀ ਵਿੱਚ ਵਾਧਾ, ਸਵੈ ਸਸ਼ਕਤੀਕਰਨ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਪਣੇ ਦੇਸ਼ ਵਿੱਚ ਯੋਗਦਾਨ ਆਦਿ ਬਾਰੇ ਕਈ ਸਵਾਲ ਉਠਾਏ। ਇਸ ਸੈਸ਼ਨ ਤੋਂ ਮੁੱਖ ਸਬਕ ਇਹ ਹੈ ਕਿ ਲਗਾਤਾਰ ਸਿੱਖਣ ਅਤੇ  ਨਵੇਂ ਹੁਨਰ ਦੀ ਪ੍ਰਾਪਤੀ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਪ੍ਰਗਤੀ ਵਿੱਚ ਹਿੱਸਾ ਲੈਣ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਸ਼ਕਤੀ ਪ੍ਰਦਾਨ ਕਰ ਸਕਦੀ ਹੈ। ਸ਼੍ਰੀ ਅਨੁਰਾਗ ਸਿੰਘ ਠਾਕੁਰ ਆਈਆਈਐੱਮ ਰਾਏਪੁਰ ਦੇ ਲੋਗੋ ਵਿੱਚ ਪਰੰਪਰਾਗਤ ਕਲਾ ਦੀ ਵਰਤੋਂ ਤੋਂ ਪ੍ਰਭਾਵਿਤ ਹੋਏ। 

 

ਸ਼੍ਰੀਮਤੀ ਰੇਣੂਕਾ ਸਿੰਘ ਸਰੂਤਾ ਨੇ ਯੂਥ20 ਕੰਸਲਟੇਸ਼ਨ ਈਵੈਂਟ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਆਜ਼ਾਦੀ ਅਤੇ ਇਸ ਦੀ ਪ੍ਰਗਤੀ ਲਈ ਯੋਗਦਾਨ ਪਾਉਣ ਵਾਲੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਦਾ ਇਹ ਢੁਕਵਾਂ ਮੌਕਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਇਸ ਵਿਜ਼ਨ ਨੂੰ ਸਾਂਝਾ ਕੀਤਾ ਅਤੇ ਵਿਸ਼ਵ ਪੱਧਰ 'ਤੇ ਭਾਰਤੀ ਨੌਜਵਾਨਾਂ ਦੇ ਮਹੱਤਵ ਨੂੰ ਪਛਾਣਿਆ। ਉਨ੍ਹਾਂ ਕਿਹਾ ਕਿ ਮੁੱਦਿਆਂ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ, ਬਹੁਪੱਖੀ ਸੰਵਾਦ ਅਤੇ ਮੰਚਾਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਭਾਰਤ ਨੇ ਅਨੇਕ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਉਸ ਦੇ ਬਾਵਜੂਦ, ਦੇਸ਼ ਨੇ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਈ ਉਦਾਹਰਣਾਂ ਦਾ ਜ਼ਿਕਰ ਕੀਤਾ ਕਿ ਕਿਵੇਂ ਜੰਮੂ ਅਤੇ ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਸੰਘਰਸ਼ ਨੂੰ ਰੋਕਿਆ ਗਿਆ ਸੀ, ਜਿੱਥੇ ਨੌਜਵਾਨ ਹੁਣ ਵਧ-ਫੁੱਲ ਰਹੇ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਯੂਥ20 ਸਲਾਹ-ਮਸ਼ਵਰੇ ਦੌਰਾਨ ਵਿਚਾਰ-ਵਟਾਂਦਰੇ ਸ਼ਾਂਤੀ ਨਿਰਮਾਣ ਵਿੱਚ ਸਹਾਇਤਾ ਕਰਨਗੇ ਅਤੇ ਸਾਨੂੰ "ਵਸੁਦੇਵ ਕੁਟੁੰਬਕਮ" ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਸਮਰੱਥ ਬਣਾਉਣਗੇ। 

 

ਆਈਆਈਐੱਮ ਰਾਏਪੁਰ ਦੇ ਡਾਇਰੈਕਟਰ ਡਾ. ਰਾਮ ਕੁਮਾਰ ਕਾਕਾਨੀ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਯੂਥ20 ਕੰਸਲਟੇਸ਼ਨ ਈਵੈਂਟ ਗਲੋਬਲ ਪਰਿਵਰਤਨ ਦਾ ਇੱਕ ਸ਼ਕਤੀਸ਼ਾਲੀ ਚਾਲਕ ਹੈ। ਉਨ੍ਹਾਂ ਆਤੰਕਵਾਦ, ਸਮਾਜਵਾਦੀ ਸਮੂਹਾਂ ਅਤੇ ਸਮਾਜਿਕ ਸਾਮੰਤਵਾਦ ਦੁਆਰਾ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇਕੱਠੇ ਹੋਣ ਦੀ ਮਹੱਤਤਾ ਨੂੰ ਉਜਾਗਰ ਕੀਤਾ।  ਮਾਨਵ ਅਧਿਕਾਰਾਂ ਨੂੰ ਬਰਕਰਾਰ ਰੱਖਣ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਵਿੱਚ ਸੰਤੁਲਨ ਕਾਇਮ ਕਰਨ ਵਿੱਚ ਸਰਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਅੰਤਰ-ਭਾਈਚਾਰਕ ਸੰਵਾਦ ਮਹੱਤਵਪੂਰਨ ਹੈ। ਉਨ੍ਹਾਂ ਭਾਗੀਦਾਰਾਂ ਨੂੰ ਪੂਰੇ ਈਵੈਂਟ ਦੌਰਾਨ ਸਰਗਰਮ ਵਿਚਾਰ-ਵਟਾਂਦਰੇ ਅਤੇ ਬ੍ਰੇਨਸਟੌਰਮਿੰਗ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ, ਤਾਂ ਜੋ ਉਹ ਦੁਨੀਆ ਦੇ ਸਭ ਤੋਂ ਵੱਧ ਮਹੱਤਵਪੂਰਨ ਮੁੱਦਿਆਂ ਦੇ ਇਨੋਵੇਟਿਵ ਹੱਲ ਤਿਆਰ ਕਰ ਸਕਣ।

 

ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਮਹਿਮਾਨਾਂ ਨੂੰ ਆਈਆਈਐੱਮ, ਰਾਏਪੁਰ ਕੈਂਪਸ ਦਾ ਦੌਰਾ ਕਰਵਾਇਆ ਗਿਆ। ਭਾਰਤ ਦੁਆਰਾ ਇੰਟਰਨੈਸ਼ਨਲ ਈਅਰ ਆਫ ਮਿਲਟਸ (ਬਾਜਰੇ ਦੇ ਅੰਤਰਰਾਸ਼ਟਰੀ ਸਾਲ) 2023 ਨੂੰ ਮਨਾਉਣ ਵਿੱਚ ਯੋਗਦਾਨ ਵਜੋਂ, ਉਨ੍ਹਾਂ ਨੂੰ ਮਿਲਟਸ-ਅਧਾਰਿਤ ਨਾਸ਼ਤਾ ਪਰੋਸਿਆ ਗਿਆ।


 

 

"ਸੰਘਰਸ਼ ਸਮਾਧਾਨ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨਾ" ਵਿਸ਼ੇ 'ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਅਜੈ ਕੁਮਾਰ ਸਿੰਘ ਸਾਬਕਾ ਮੁੱਖ ਸਕੱਤਰ, ਅਸਾਮ, ਬੋਡੋਲੈਂਡ ਸ਼ਾਂਤੀ ਵਾਰਤਾਕਾਰ ਦੇ ਅਨੁਸਾਰ, ਨੌਜਵਾਨ ਪੀੜ੍ਹੀ ਨੂੰ ਸ਼ਾਂਤੀ ਦੀ ਸਥਾਪਨਾ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਮੋਹਿਤ ਗਰਗ ਆਈਪੀਐੱਸ, ਐੱਸਪੀ, ਬਲਰਾਮਪੁਰ ਕੋਲ ਖੱਬੇ ਪੱਖੀ ਕੱਟੜਪੰਥੀ ਦਾ ਫਰੰਟਲਾਈਨ ਤਜਰਬਾ ਹੈ। ਉਨ੍ਹਾਂ ਕਿਹਾ ਕਿ ਸ਼ਾਸਨ ਪ੍ਰਣਾਲੀ ਅਤੇ ਸਰਕਾਰ ਵਿਚ ਹੌਲੀ-ਹੌਲੀ ਵਿਸ਼ਵਾਸ ਮੁੜ ਬਹਾਲ ਹੋਣ ਦਾ ਤਜਰਬਾ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਖੇਤਰਾਂ ਦੀ ਨੌਜਵਾਨ ਪੀੜ੍ਹੀ ਦੇ ਸੰਪਰਕ ਵਿੱਚ ਰਹਿ ਕੇ, ਉਨ੍ਹਾਂ ਨਾਲ ਗੱਲਬਾਤ ਕਰਕੇ, ਵਿਦਿਅਕ, ਸੱਭਿਆਚਾਰਕ ਅਤੇ ਐਥਲੈਟਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਹੀ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ ਜਾ ਸਕਦਾ ਹੈ। ਸ਼੍ਰੀ ਮੁਹੰਮਦ ਐਜਾਜ਼ ਅਸਦ ਆਈਏਐੱਸ, ਡਿਪਟੀ ਕਮਿਸ਼ਨਰ, ਸ੍ਰੀਨਗਰ ਨੇ ਜ਼ੋਰ ਦੇ ਕੇ ਕਿਹਾ ਕਿ ਆਤੰਕਵਾਦ ਅਤੇ ਹਿੰਸਾ ਦੀਆਂ ਕਾਰਵਾਈਆਂ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਸ਼੍ਰੀ ਰੇਨਹਾਰਡ ਬਾਮਗਾਰਟਨ, ਪ੍ਰਸਿੱਧ ਪੱਤਰਕਾਰ, ਅੰਤਰਰਾਸ਼ਟਰੀ ਸੰਘਰਸ਼ ਜ਼ੋਨ, ਜਰਮਨ, ਨੇ ਸੂਡਾਨ ਵਿੱਚ ਸੰਘਰਸ਼ ਨੂੰ ਉਭਾਰਿਆ ਅਤੇ ਸੁਝਾਅ ਦਿੱਤਾ ਕਿ ਪਿਆਰ ਸਥਾਈ ਸ਼ਾਂਤੀ ਦੀ ਨੀਂਹ ਵਜੋਂ ਕੰਮ ਕਰ ਸਕਦਾ ਹੈ। ਨਹਿਰੂ ਯੁਵਾ ਕੇਂਦਰ ਦੀ ਯੂਥ ਆਈਕਨ ਸੁਸ਼੍ਰੀ ਪ੍ਰਿਅੰਕਾ ਬਿਸਾ ਨੇ ਕਿਹਾ ਕਿ ਜੰਗਾਂ ਦੀ ਚਰਚਾ ਭੋਜਨ, ਪਾਣੀ ਅਤੇ ਸੰਸਾਧਨਾਂ, ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਵੀ ਉਭਾਰਦੀ ਹੈ। 

 

ਸ਼ਾਂਤੀ ਸਥਾਪਨਾ, ਸ਼ਾਂਤੀ ਨਿਰਮਾਣ ਅਤੇ ਸ਼ਾਂਤੀ ਬਣਾਈ ਰੱਖਣ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਨ ਬਾਰੇ ਦੂਜੀ ਪੈਨਲ ਚਰਚਾ ਦਾ ਸੰਚਾਲਨ ਸ਼੍ਰੀ ਰਜਤ ਬਾਂਸਲ ਆਈਏਐੱਸ (ਡੀਸੀ ਬਾਲੋਦਾਬਜ਼ਾਰ) ਨੇ ਕੀਤਾ। ਇਸ ਸੈਸ਼ਨ ਦੇ ਪੈਨਲਿਸਟਾਂ ਵਿੱਚ ਬ੍ਰਿਗੇਡੀਅਰ ਬਸੰਤ ਕੇ ਪੂਨਵਾਰ (ਸੇਵਾਮੁਕਤ), ਏਵੀਐੱਸਐੱਮ, ਵੀਐੱਸਐੱਮ (ਸਾਬਕਾ ਡਾਇਰੈਕਟਰ, ਆਤੰਕਵਾਦ ਰੋਕੂ ਅਤੇ ਜੰਗਲ ਯੁੱਧ ਕਾਲਜ), ਸ਼੍ਰੀ ਰਤਨ ਲਾਲ ਡਾਂਗੀ, ਆਈਪੀਐੱਸ (ਡਾਇਰੈਕਟਰ, ਸੀਜੀ ਸਟੇਟ ਪੁਲਿਸ ਅਕੈਡਮੀ), ਸ਼੍ਰੀ ਰੋਬ ਯਾਰਕ (ਡਾਇਰੈਕਟਰ,) ਖੇਤਰੀ ਮਾਮਲੇ, ਪੈਸੀਫਿਕ ਫੋਰਮ, ਯੂਐੱਸਏ) ਅਤੇ ਡਾ. ਅਦਿਤੀ ਨਰਾਇਣੀ (ਟਰੈਕ ਚੇਅਰ ਯੂਥ-20) ਸ਼ਾਮਲ ਸਨ। ਸੈਸ਼ਨ ਦਾ ਮੁੱਖ ਸਿੱਟਾ ਇਹ ਸੀ ਕਿ ਹਥਿਆਰਾਂ ਦੀ ਵਰਤੋਂ ਰਾਹੀਂ ਸਮੱਸਿਆਵਾਂ ਨੂੰ ਹੱਲ ਕਰਨਾ ਕਾਰਗਰ ਨਹੀਂ ਹੈ ਅਤੇ ਉਪਲਬਧ ਸਾਧਨਾਂ ਨਾਲੋਂ ਸੋਚਣ ਦਾ ਤਰੀਕਾ ਜ਼ਿਆਦਾ ਜ਼ਰੂਰੀ ਹੈ।

 

ਤੀਸਰੀ ਪੈਨਲ ਚਰਚਾ, ਡਾ. ਸਰਵੇਸ਼ਵਰ ਨਰੇਂਦਰ ਭੂਰੇ, ਆਈਏਐੱਸ (ਡੀਸੀ ਰਾਏਪੁਰ) ਦੀ ਦੇਖ-ਰੇਖ ਹੇਠ ਕਰਵਾਈ ਗਈ, ਜੋ ਭਾਈਚਾਰਿਆਂ ਵਿੱਚ ਸਹਿਮਤੀ ਬਣਾਉਣ 'ਤੇ ਕੇਂਦਰਿਤ ਸੀ। ਪੈਨਲ ਵਿੱਚ ਸ਼੍ਰੀ ਨਿਤੇਸ਼ ਕੁਮਾਰ ਸਾਹੂ, ਮੁੰਗੇਲੀ, ਛੱਤੀਸਗੜ੍ਹ ਤੋਂ ਇੱਕ ਨੌਜਵਾਨ ਆਗੂ, ਜੀਨ ਮੌਲਿਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਫਿਲਿਪ ਇਬੇ ਅਵੋਨੋ ਅਤੇ ਆਈਆਈਐੱਮ ਰਾਏਪੁਰ ਤੋਂ ਦੂਜੇ ਸਾਲ ਦੀ ਪੀਜੀਪੀ ਦੀ ਵਿਦਿਆਰਥਣ ਸੁਸ਼੍ਰੀ ਸ਼ਵੇਤਾ ਕਰਮਬੇਲਕਰ ਸ਼ਾਮਲ ਸਨ। ਇਸ ਸੈਸ਼ਨ ਦੇ ਅਹਿਮ ਬੁਲਾਰਿਆਂ ਵਿੱਚ ਇੱਕ ਸਾਬਕਾ ਨਕਸਲੀ ਸ਼੍ਰੀ ਬੀਕੇ ਮਾਰਕਮ ਸ਼ਾਮਲ ਸੀ, ਜਿਸ ਨੇ ਸਮਰਪਣ ਕੀਤਾ ਸੀ ਅਤੇ ਭਾਈਚਾਰਿਆਂ ਵਿੱਚ ਸ਼ਾਂਤੀ ਅਤੇ ਤਬਦੀਲੀ ਲਿਆਉਣ ਲਈ ਯੋਗਦਾਨ ਪਾਇਆ ਸੀ। ਇਹ ਸੈਸ਼ਨ ਸੰਯੁਕਤ ਰਾਸ਼ਟਰ ਅਤੇ ਭਾਰਤੀ ਨੇਤਾਵਾਂ ਜਿਵੇਂ ਕਿ ਗਾਂਧੀ ਅਤੇ ਬੁੱਧ ਦੀ ਸ਼ਾਂਤੀ ਦੀ ਵਕਾਲਤ ਵਿੱਚ ਮਹੱਤਤਾ ਨੂੰ ਉਜਾਗਰ ਕਰਦਾ ਹੈ। ਭਾਰਤ ਦਾ ਜਨਸੰਖਿਆ ਲਾਭਅੰਸ਼ ਇਸਦੀ ਨੌਜਵਾਨ ਆਬਾਦੀ ਹੈ, ਜੋ ਕਿ ਦੁਨੀਆ ਵਿੱਚ ਸਭ ਤੋਂ ਵੱਡੀ ਹੈ। ਹਾਲਾਂਕਿ, ਜਦੋਂ ਭਾਈਚਾਰਿਆਂ ਦੇ ਨਿਰਮਾਣ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਆਉਂਦੀ ਹੈ, ਤਾਂ ਨਾਗਰਿਕ ਪੂਰੀ ਤਰ੍ਹਾਂ ਨਾਲ ਜੁੜੇ ਨਹੀਂ ਹੁੰਦੇ ਕਿਉਂਕਿ ਸ਼ਾਂਤੀ ਬਣਾਉਣ ਵਾਲੇ ਸੰਘਰਸ਼ ਨੂੰ ਸੁਲਝਾਉਣ ਦੀ ਬਜਾਏ ਦਬਾਉਣ 'ਤੇ ਧਿਆਨ ਦਿੰਦੇ ਹਨ। ਆਈਆਈਐੱਮ ਰਾਏਪੁਰ ਦੇ ਪੀਜੀਪੀ ਪਹਿਲੇ ਸਾਲ ਦੇ ਵਿਦਿਆਰਥੀਆਂ ਦੁਆਰਾ ਸੰਚਾਲਿਤ ਇੱਕ ਹੋਰ ਸੈਸ਼ਨ ਮੇਲ-ਮਿਲਾਪ 'ਤੇ ਵਿਭਿੰਨ ਦ੍ਰਿਸ਼ਟੀਕੋਣਾਂ 'ਤੇ ਕੇਂਦਰਿਤ ਸੀ। ਬੁਲਾਰੇ ਡਾ. ਪ੍ਰੇਮ ਸਿੰਘ ਬੋਗਜ਼ੀ (ਵਿਜ਼ਿਟਿੰਗ ਡਿਸਟਿੰਗੂਇਸ਼ਡ ਪ੍ਰੋਫੈਸਰ, ਆਈਆਈਐੱਮ ਰਾਏਪੁਰ) ਨੇ ਟਿੱਪਣੀ ਕੀਤੀ ਕਿ ਸੁਲ੍ਹਾ-ਸਫ਼ਾਈ ਵਿੱਚ ਇਹ ਪਛਾਣ ਕਰਨਾ ਸ਼ਾਮਲ ਹੈ ਕਿ ਪਿਛਲੀਆਂ ਕਾਰਵਾਈਆਂ ਸ਼ਾਇਦ ਆਦਰਸ਼ ਜਾਂ ਕੁਸ਼ਲ ਨਹੀਂ ਸਨ, ਪਰ ਇਸ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤਬਦੀਲੀਆਂ ਲਿਆਉਣ ਅਤੇ ਅੱਗੇ ਵਧਣ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਸਥਾਪਤ ਕਰਨ ਦੀ ਲੋੜ ਹੈ।

 

ਸਮਾਗਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ, ਜੋ ਕਿ ਸ਼੍ਰੀ ਅਨੁਰਾਗ ਸਿੰਘ ਠਾਕੁਰ, ਮਾਣਯੋਗ ਕੇਂਦਰੀ ਮੰਤਰੀ, ਭਾਰਤ ਸਰਕਾਰ ਨਾਲ 'ਯੁਵਾ ਸੰਵਾਦ' ਸੀ, ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਨਾਲ ਸ਼ੁਰੂ ਹੋਇਆ। ਇਸ ਦਾ ਸੰਚਾਲਨ ਪ੍ਰੋ. ਸੰਜੀਵ ਪਰਾਸ਼ਰ, ਪ੍ਰੋਫੈਸਰ, ਮਾਰਕੀਟਿੰਗ, ਆਈਆਈਐੱਮ ਰਾਏਪੁਰ ਦੁਆਰਾ ਕੀਤਾ ਗਿਆ। ਮੰਤਰੀ ਨੇ ਛੱਤੀਸਗੜ੍ਹ ਰਾਜ ਦੀ ਤਰੱਕੀ ਲਈ ਪ੍ਰਸ਼ੰਸਾ ਕਰਦਿਆਂ ਅਤੇ ਉਤਸੁਕ ਅਤੇ ਕਲਪਨਾਸ਼ੀਲ ਵਿਅਕਤੀਆਂ ਵਿੱਚ ਹੋਣ 'ਤੇ ਮਾਣ ਪ੍ਰਗਟ ਕਰਦਿਆਂ ਸ਼ੁਰੂਆਤ ਕੀਤੀ।  ਉਹ ਆਈਆਈਐੱਮ ਰਾਏਪੁਰ ਦੇ ਲੋਗੋ ਵਿੱਚ ਪਰੰਪਰਾਗਤ ਕਲਾ ਦੀ ਵਰਤੋਂ ਅਤੇ ਛੱਤੀਸਗੜ੍ਹ ਵਿੱਚ ਇਸ ਦੇ ਝਰਨੇ, ਮੰਦਰਾਂ ਅਤੇ 44% ਜੰਗਲਾਤ ਕਵਰ ਤੋਂ ਘਰ ਵਿੱਚ ਹੋਣ ਜਿਹੇ ਅਹਿਸਾਸ ਤੋਂ ਪ੍ਰਭਾਵਿਤ ਹੋਏ।

 

ਇਹ ਰਾਜ ਖਣਿਜਾਂ, ਜੰਗਲਾਂ, ਧਾਤੂਆਂ ਨਾਲ ਭਰਪੂਰ ਹੈ ਅਤੇ ਪ੍ਰਸਿੱਧ ਕੋਸਾ ਰੇਸ਼ਮ ਦਾ ਉਤਪਾਦਨ ਵੀ ਹੁੰਦਾ ਹੈ। ਉਨ੍ਹਾਂ ਪਾੜੇ ਨੂੰ ਪੂਰਾ ਕਰਨ, ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਅਤੇ ਗਲੋਬਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਟੈਕਨੋਲੋਜੀ ਦੀ ਮਹੱਤਤਾ ਨੂੰ ਉਜਾਗਰ ਕੀਤਾ।  ਉਨ੍ਹਾਂ ਵਿਘਨਕਾਰੀ ਟੈਕਨੋਲੋਜੀਆਂ ਦਾ ਲਾਭ ਉਠਾਉਣ ਅਤੇ ਬੇਮਿਸਾਲ ਉਤਸ਼ਾਹ, ਜੋਸ਼ ਅਤੇ ਜੀਵੰਤਤਾ ਰੱਖਣ ਲਈ ਛੱਤੀਸਗੜ੍ਹ ਦੇ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਮਾਣ ਨਾਲ ਕਿਹਾ ਕਿ ਭਾਰਤ 107 ਯੂਨੀਕੋਰਨਾਂ ਦੇ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ।  ਹਾਜ਼ਰੀਨ ਨੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ, ਜੀਡੀਪੀ ਵਿੱਚ ਵਾਧਾ, ਸਵੈ ਸਸ਼ਕਤੀਕਰਨ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਪਣੇ ਦੇਸ਼ ਵਿੱਚ ਯੋਗਦਾਨ ਆਦਿ ਬਾਰੇ ਕਈ ਸਵਾਲ ਉਠਾਏ। ਇਸ ਸੈਸ਼ਨ ਤੋਂ ਮੁੱਖ ਸਬਕ ਇਹ ਹੈ ਕਿ ਲਗਾਤਾਰ ਸਿੱਖਣ ਅਤੇ ਨਵੇਂ ਹੁਨਰ ਹਾਸਲ ਕਰਨ ਨਾਲ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਲੈਣ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਸਸ਼ਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ, "ਤੁਹਾਡਾ ਨੈੱਟਵਰਕ ਤੁਹਾਡੀ ਨੈੱਟ ਵਰਥ ਹੈ।"  ਉਨ੍ਹਾਂ ਨੌਜਵਾਨਾਂ ਨੂੰ ਆਪਣੇ ਨੈੱਟਵਰਕ ਦਾ ਵਿਸਤਾਰ ਕਰਨ ਅਤੇ ਲੋਕਾਂ ਨਾਲ ਵਧੇਰੇ ਸੰਪਰਕ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਲਈ ਲਾਭਦਾਇਕ ਹੋ ਸਕਦਾ ਹੈ।  ਇਸ ਤੋਂ ਇਲਾਵਾ, ਉਨ੍ਹਾਂ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਵਿਆਪਕ ਐਕਸਪੋਜਰ ਅਤੇ ਅਨੁਭਵ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਯਾਤਰਾ ਕਰਨੀ ਚਾਹੀਦੀ ਹੈ। ਉਨ੍ਹਾਂ "ਤੁਸੀਂ ਵਰਤਮਾਨ ਹੋ, ਤੁਸੀਂ ਦੁਨੀਆ ਦੀ ਉਮੀਦ ਹੋ" ਦਾ ਹਵਾਲਾ ਦੇ ਕੇ ਸਮਾਪਤੀ ਕੀਤੀ।

 

ਅੰਤ ਵਿੱਚ, ਆਈਆਈਐੱਮ ਰਾਏਪੁਰ ਦੁਆਰਾ ਆਯੋਜਿਤ ਯੂਥ20 ਸਲਾਹ-ਮਸ਼ਵਰਾ ਸਮਾਗਮ ਇੱਕ ਸ਼ਾਨਦਾਰ ਸਫਲਤਾ ਰਿਹਾ, ਜਿਸ ਵਿੱਚ ਨੌਜਵਾਨ ਲੀਡਰਾਂ, ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸ਼ਾਂਤੀਪੂਰਨ ਅਤੇ ਟਿਕਾਊ ਭਾਈਚਾਰਿਆਂ ਦੇ ਨਿਰਮਾਣ ਲਈ ਇਨੋਵੇਟਿਵ ਸਮਾਧਾਨ ਵਿਕਸਿਤ ਕਰਨ ਲਈ ਇਕੱਠੇ ਕੀਤਾ ਗਿਆ। ਪੈਨਲ ਵਿਚਾਰ-ਵਟਾਂਦਰੇ, ਮੁੱਖ ਭਾਸ਼ਣ, ਅਤੇ ਯੁਵਾ ਵਾਰਤਾਲਾਪ ਸੈਸ਼ਨਾਂ ਨੇ ਗੁੰਝਲਦਾਰ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਸਹਿਯੋਗੀ ਅਤੇ ਸਮਾਵੇਸ਼ੀ ਪਹੁੰਚ ਦੀ ਲੋੜ ਨੂੰ ਰੇਖਾਂਕਿਤ ਕਰਦੇ ਹੋਏ, ਭਾਈਚਾਰਕ ਨਿਰਮਾਣ, ਸਹਿਮਤੀ-ਨਿਰਮਾਣ, ਅਤੇ ਸੁਲ੍ਹਾ-ਸਫਾਈ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਦੀ ਪੜਚੋਲ ਕੀਤੀ।  ਈਵੈਂਟ ਦੀ ਸਫਲਤਾ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਵਿੱਚ ਇਸ 'ਤੇ ਗਤੀ ਵਧਾਉਣ ਲਈ ਆਈਆਈਐੱਮ ਰਾਏਪੁਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।


 

 *********


ਐੱਨਬੀ/ਐੱਸਕੇ/ਯੂਡੀ


(Release ID: 1902658) Visitor Counter : 117