ਪ੍ਰਧਾਨ ਮੰਤਰੀ ਦਫਤਰ

ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 24 FEB 2023 9:41AM by PIB Chandigarh

ਮਹਾਮਹਿਮ,

ਮੈਂ ਜੀ20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਤੁਹਾਡੀ ਇਹ ਮੀਟਿੰਗ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਪਹਿਲੀ ਮੰਤਰੀ-ਪੱਧਰੀ ਵਾਰਤਾ ਦਾ ਪ੍ਰਤੀਕ ਹੈ। ਹੁਣ ਜਦੋਂ ਕਿ ਮੈਂ ਤੁਹਾਨੂੰ ਇੱਕ ਸਾਰਥਕ ਮੀਟਿੰਗ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦੇ ਰਿਹਾ ਹਾਂ, ਤਾਂ ਤੁਹਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਮੈਂ ਪੂਰੀ ਤਰ੍ਹਾਂ ਅਵਗਤ (ਜਾਣੂ) ਹਾਂ। ਤੁਸੀਂ ਇੱਕ ਅਜਿਹੇ ਸਮੇਂ ਵਿੱਚ ਆਲਮੀ ਵਿੱਤ ਅਤੇ ਅਰਥਵਿਵਸਤਾ ਦੀ ਅਗਵਾਈ ਦੀ ਪ੍ਰਤੀਨਿਧੀਤਵ ਕਰ ਰਹੇ ਹਾਂ ਜਦੋਂ ਦੁਨੀਆ ਗੰਭੀਰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਰਹੀ ਹੈ। ਕੋਵਿਡ ਮਹਾਮਾਰੀ ਨੇ ਆਲਮੀ ਅਰਥਵਿਵਸਥਾ ਨੂੰ ਸਦੀ ਵਿੱਚ ਇੱਕ ਵਾਰ ਹੋਣ ਵਾਲਾ ਝਟਕਾ ਦਿੱਤਾ ਹੈ। ਕਈ ਦੇਸ਼, ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ, ਅਰਥਵਿਵਸਥਾਵਾਂ, ਹੁਣ ਵੀ ਇਸ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ।

 

ਅਸੀਂ ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਨੂੰ ਵੀ ਦੇਖ ਰਹੇ ਹਾਂ। ਆਲਮੀ ਸਪਲਾਈ ਚੇਨ ਵਿੱਚ ਰੁਕਾਵਟ ਹੈ। ਵਧਦੀਆਂ ਕੀਮਤਾਂ ਤੋਂ ਕਈ ਸਮਾਜ ਪੀੜਤ ਹਨ। ਅਤੇ, ਖੁਰਾਕ ਤੇ ਊਰਜਾ ਸੁਰੱਖਿਆ ਦੁਨੀਆ ਭਰ ਵਿੱਚ ਪ੍ਰਮੁੱਖ ਚਿੰਤਾ ਬਣ ਗਈ ਹੈ। ਇੱਥੇ ਤੱਕ ਕਿ ਕਈ ਦੇਸ਼ਾਂ ਦੇ ਵਿੱਤੀ ਸਮਰੱਥ ਨੂੰ ਵੀ ਅਸਥਿਰ ਲੋਨ ਪੱਧਰਾਂ ਵਿੱਚ ਖਤਰਾ ਹੈ। ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੇ ਪ੍ਰਤੀ ਵਿਸ਼ਵਾਸ ਘੱਟ ਹੋਇਆ ਹੈ। ਅਜਿਹਾ ਅੰਸ਼ਕ ਤੌਰ ‘ਤੇ ਇਸ ਲਈ ਹੋਇਆ ਹੈ ਕਿਉਂਕਿ ਉਹ ਖ਼ੁਦ ਨੂੰ ਸੁਧਾਰਣ ਦੇ ਮਾਮਲੇ ਵਿੱਚ ਧੀਮੇ ਰਹੇ ਹਨ। ਦੁਨੀਆ ਦੀ ਪ੍ਰਮੁੱਖ ਅਰਥਵਿਵਸਥਾਵਾਂ ਅਤੇ ਮੌਦ੍ਰਿਕ ਪ੍ਰਣਾਲੀਆਂ ਦੇ ਰੱਖਿਅਕ ਦੇ ਰੂਪ ਵਿੱਚ ਹੁਣ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਆਲਮੀ ਅਰਥਵਿਵਸਥਾ ਵਿੱਚ ਸਥਿਰਤਾ, ਵਿਸ਼ਵਾਸ ਅਤੇ ਵਿਕਾਸ ਨੂੰ ਵਾਪਸ ਲਿਆਓ। ਇਹ ਕੋਈ ਅਸਾਨ ਕਾਰਜ ਨਹੀਂ ਹੈ।

 

ਹਾਲਾਂਕਿ, ਮੈਨੂੰ ਆਸ਼ਾ ਹੈ ਕਿ ਤੁਸੀਂ ਭਾਰਤੀ ਅਰਥਵਿਵਸਤਾ ਦੀ ਜੀਵੰਤਤਾ ਤੋਂ ਪ੍ਰੇਰਣਾ ਲਵੋਗੇ। ਭਾਰਤੀ ਉਪਭੋਗਤਾ ਤੇ ਨਿਰਮਾਤਾ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਅਤੇ ਆਸ਼ਵਸਤ ਹਨ। ਅਸੀਂ ਆਸ਼ਾ ਕਰਦੇ ਹਾਂ ਕਿ ਤੁਸੀਂ ਉਸੇ ਸਕਾਰਾਤਮਕ ਭਾਵਨਾ ਨੂੰ ਆਲਮੀ ਅਰਥਵਿਵਸਥਾ ਵਿੱਚ ਪ੍ਰਸਾਰਿਤ ਕਰਨ ਵਿੱਚ ਸਮਰੱਥ ਹੋਵੋਗੇ। ਮੈਂ ਆਗ੍ਰਹ ਕਰਾਂਗਾ ਕਿ ਤੁਸੀਂ ਆਪਣੀ ਚਰਚਾ ਨੂੰ ਦੁਨੀਆ ਦੇ ਸਭ ਤੋਂ ਕਮਜ਼ੋਰ ਨਾਗਰਿਕਾਂ ‘ਤੇ ਕੇਂਦ੍ਰਿਤ ਰੱਖੋ। ਆਲਮੀ ਆਰਥਿਕ ਅਗਵਾਈ ਇੱਕ ਸਮਾਵੇਸ਼ੀ ਏਜੰਡਾ ਬਣਾ ਕੇ ਹੀ ਦੁਨੀਆ ਦਾ ਵਿਸ਼ਵਾਸ ਵਾਪਸ ਜਿੱਤ ਪਾਵੇਗਾ। ਸਾਡੀ ਜੀ20 ਦੀ ਪ੍ਰਧਾਨਗੀ ਦਾ ਵਿਸ਼ਾ- ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’- ਵੀ ਇਸੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦਾ ਹੈ।

 

ਮਹਾਮਹਿਮ,

ਹੁਣ ਜਦੋਂ ਕਿ ਦੁਨੀਆ ਦੀ ਆਬਾਦੀ 8 ਬਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਲੇਕਿਨ ਸਤਤ (ਟਿਕਾਊ) ਵਿਕਾਸ ਲਕਸ਼ਾਂ ਦੀ ਦਿਸ਼ਾ ਵਿੱਚ ਪ੍ਰਗਤੀ ਧੀਮੀ (ਹੌਲੀ) ਹੁੰਦੀ ਮਾਲੂਮ ਪੈ ਰਹੀ ਹੈ। ਸਾਨੂੰ ਜਲਵਾਯੂ ਪਰਿਵਰਤਨ ਅਤੇ ਉੱਚ ਲੋਨ ਪੱਧਰ ਜਿਹੀ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ਕਰਨ ਦੇ ਲਈ ਸਮੂਹਿਕ ਤੌਰ ‘ਤੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।

 

ਮਹਾਮਹਿਮ,

ਵਿੱਤੀ ਦੁਨੀਆ ਵਿੱਚ, ਟੈਕਨੋਲੋਜੀ ਦਾ ਪ੍ਰਭੁਤਵ ਲਗਾਤਾਰ ਵਧ ਰਿਹਾ ਹੈ। ਮਹਾਮਾਰੀ ਦੇ ਦੌਰਾਨ, ਡਿਜੀਟਲ ਭੁਗਤਾਨ ਨੇ ਸੰਪਰਕ ਰਹਿਤ ਅਤੇ ਨਿਰਬਾਧ ਲੈਣ-ਦੇਣ ਨੂੰ ਸਮਰੱਥ ਬਣਾਇਆ। ਹਾਲਾਂਕਿ, ਡਿਜੀਟਲ ਵਿੱਤ ਦੇ ਖੇਤਰ ਵਿੱਚ ਹੋਏ ਹਾਲ ਦੇ ਕੁਝ ਇਨੋਵੇਸ਼ਨਾਂ ਤੋਂ ਅਸਥਿਰਤਾ ਅਤੇ ਦੁਰਉਪਯੋਗ ਦੇ ਖ਼ਤਰੇ ਵੀ ਹਨ। ਮੈਨੂੰ ਆਸ਼ਾ ਹੈ ਕਿ ਤੁਸੀਂ ਇਸ ਬਾਤ ਦਾ ਪਤਾ ਲਗਾਓਗੇ ਕਿ ਕਿਵੇਂ ਟੈਕਨੋਲੋਜੀ ਦੀ ਸ਼ਕਤੀ ਦਾ ਉਪਯੋਗ ਅੱਛੇ ਦੇ ਲਈ ਕਰਦੇ ਹੋਏ ਇਸ ਦੇ ਸੰਭਾਵਿਤ ਖ਼ਤਰਿਆਂ ਨੂੰ ਕੰਟਰੋਲ ਕਰਨ ਦੇ ਲਈ ਮਾਨਕਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਭਾਰਤ ਦਾ ਆਪਣਾ ਅਨੁਭਵ ਇੱਕ ਆਦਰਸ਼ ਹੋ ਸਕਦਾ ਹੈ।

 

 

ਪਿਛਲੇ ਕੁਝ ਵਰ੍ਹਿਆਂ ਵਿੱਚ, ਅਸੀਂ ਇੱਕ ਅਤਿਅਧਿਕ ਸੁਰੱਖਿਅਤ, ਅਤਿਅਧਿਕ ਭਰੋਸੇਮੰਦ ਅਤੇ ਅਤਿਅਧਿਕ ਕੁਸ਼ਲ ਜਨਤਕ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਸਾਡਾ ਡਿਜੀਟਲ ਭੁਗਤਾਨ ਈਕੋ-ਸਿਸਟਮ ਇੱਕ ਨਿਸ਼ੁਲਕ (ਮੁਫ਼ਤ) ਜਨਤਕ ਕਲਿਆਣ (ਭਲਾਈ) ਦੇ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ। ਇਸ ਨੇ ਭਾਰਤ ਵਿੱਚ ਸ਼ਾਸਨ, ਵਿੱਤੀ ਸਮਾਵੇਸ਼ਨ ਅਤੇ ਜੀਵਨਯਾਪਨ (ਰੋਜ਼ੀ-ਰੋਟੀ) ਵਿੱਚ ਅਸਾਨੀ ਨੂੰ ਮੌਲਿਕ ਤੌਰ ‘ਤੇ  ਬਦਲ ਦਿੱਤਾ ਹੈ। ਹੁਣ ਜਦੋਂ ਕਿ ਤੁਸੀਂ ਭਾਰਤ ਦੀ ਟੈਕਨੋਲੋਜੀ ਰਾਜਧਾਨੀ ਬੰਗਲੁਰੂ ਵਿੱਚ ਬੈਠ ਕੇ ਕਹਿ ਰਹੇ ਹਨ, ਤੁਹਾਨੂੰ ਪ੍ਰਤੱਖ ਅਨੁਭਵ ਹੋਵੇਗਾ ਕਿ ਕਿਵੇਂ ਭਾਰਤੀ ਉਪਭੋਗਤਾਵਾਂ ਨੇ ਡਿਜੀਟਲ ਭੁਗਤਾਨ ਨੂੰ ਅਪਣਾਇਆ ਹੈ।

 

ਦਰਅਸਲ, ਆਪਣੀ ਜੀ20 ਦੀ ਪ੍ਰਧਾਨਗੀ ਦੇ ਦੌਰਾਨ ਅਸੀਂ ਇੱਕ ਨਵੀਂ ਪ੍ਰਣਾਲੀ ਬਣਾਈ ਹੈ। ਇਹ ਪ੍ਰਣਾਲੀ ਸਾਡੇ ਜੀ20 ਦੇ ਮਹਿਮਾਨਾਂ ਨੂੰ ਭਾਰਤ ਦੇ ਪਥ-ਪ੍ਰਦਰਸ਼ਕ ਡਿਜੀਟਲ ਭੁਗਤਾਨ ਪਲੈਟਫਾਰਮ, ਯੂਪੀਆਈ ਦਾ ਉਪਯੋਗ ਕਰਨ ਦੀ ਅਨੁਮਤੀ ਦਿੰਦੀ ਹੈ। ਜਦੋਂ ਤੁਸੀਂ ਇਸ ਦਾ ਉਪਯੋਗ ਕਰੋਗੇ ਅਤੇ ਇਸ ਦੇ ਉਪਯੋਗ ਵਿੱਚ ਅਸਾਨੀ ਦਾ ਅਨੁਭਵ ਕਰੋਗੇ, ਤਦ ਤੁਸੀਂ ਇਹ ਸਮਝ ਪਾਓਗੇ ਕਿ ਭਾਰਤੀ ਉਪਭੋਗਤਾਵਾਂ ਨੇ ਇਸ ਨੂੰ ਇਤਨੀ ਸਵੈਇੱਛਾ ਨਾਲ ਕਿਉਂ ਅਪਣਾਇਆ ਹੈ। ਯੂਪੀਆਈ ਜੈਸੇ ਉਦਾਹਰਣ ਕਈ ਹੋਰ ਦੇਸ਼ਾਂ ਦੇ ਲਈ ਵੀ ਆਦਰਸ਼ ਸਾਬਿਤ ਹੋ ਸਕਦੇ ਹਨ। ਸਾਨੂੰ ਆਪਣੇ ਅਨੁਭਵ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ। ਅਤੇ, ਜੀ20 ਇਸ ਦਾ ਇੱਕ ਮਾਧਿਅਮ ਹੋ ਸਕਦਾ ਹੈ।

 

ਮਹਾਮਹਿਮ,

ਮੈਂ ਇੱਕ ਵਾਰ ਫਿਰ ਇਸ ਮਹੱਤਵਪੂਰਨ ਬੈਠਕ (ਮੀਟਿੰਗ) ਵਿੱਚ ਭਾਗੀਦਾਰੀ ਦੇ ਲਈ ਆਪ ਸਭ ਦਾ ਧੰਨਵਾਦ ਕਰਦਾ ਹਾਂ ਅਤੇ ਬੇਹਦ ਸਾਰਥਕ ਤੇ ਸਫ਼ਲ ਚਰਚਾਵਾਂ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

*****

ਡੀਐੱਸ/ਟੀਐੱਸ(Release ID: 1902477) Visitor Counter : 201