ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਐੱਨ ਲੂੰਗ (Lee Hsien Loong) ਨੇ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਯੂਪੀਆਈ-ਪੇਨਾਓ ਲਿੰਕੇਜ ਦੇ ਵਰਚੁਅਲ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲਿਆ


ਯੂਪੀਆਈ-ਪੇਨਾਓ ਲਿੰਕੇਜ ਸੀਮਾ ਪਾਰ ਲੈਣ-ਦੇਣ ਨੂੰ ਅਸਾਨ, ਸਸਤਾ ਅਤੇ ਰੀਅਲ ਰਾਈਮ ਬਣਾ ਦੇਵੇਗਾ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਅਤੇ ਐੱਮਏਐੱਸ ਦੇ ਮੈਨੇਜਿੰਗ ਡਾਇਰੈਕਟਰ ਨੇ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਪਹਿਲਾ ਸੀਮਾ ਪਾਰ ਲੈਣ-ਦੇਣ ਕੀਤਾ

Posted On: 21 FEB 2023 12:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸਿਐੱਨ ਲੂੰਗ ਨੇ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਅਤੇ ਸਿੰਗਾਪੁਰ ਦੇ ਪੇਨਾਓ ਦੇ ਦਰਮਿਆਨ ਰੀਅਲ ਟਾਈਮ ਪੇਮੈਂਟ ਲਿੰਕੇਜ ਦੇ ਵਰਚੁਅਲ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲਿਆ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਮੌਦ੍ਰਿਕ ਅਥਾਰਿਟੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵੀ ਮੇਨਨ ਨੇ ਆਪਣੇ-ਆਪਣੇ ਮੋਬਾਇਲ ਫੋਨ ਦਾ ਉਪਯੋਗ ਕਰਦੇ ਹੋਏ ਇੱਕ ਦੂਸਰੇ ਦੇ ਨਾਲ ਲਾਈਵ ਸੀਮਾ ਪਾਰ ਲੈਣ-ਦੇਣ ਸੰਪੰਨ ਕੀਤਾ।

ਸਿੰਗਾਪੁਰ ਪਹਿਲਾ ਦੇਸ਼ ਹੈ ਜਿਸ ਦੇ ਨਾਲ ਸੀਮਾ ਪਾਰ ਵਿਅਕਤੀ ਤੋਂ ਵਿਅਕਤੀ (ਪੀ2ਪੀ) ਭੁਗਤਾਨ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਹ ਸਿੰਗਾਪੁਰ ਵਿੱਚ ਭਾਰਤੀ ਸਮੁਦਾਇ, ਖਾਸ ਤੌਰ ’ਤੇ ਪ੍ਰਵਾਸੀ ਵਰਕਰਾਂ/ਵਿਦਿਆਰਥੀਆਂ ਦੀ ਮਦਦ ਕਰੇਗਾ ਅਤੇ ਸਿੰਗਾਪੁਰ ਤੋਂ ਭਾਰਤ ਵਿੱਚ ਅਤੇ ਭਾਰਤ ਤੋਂ ਸਿੰਗਾਪੁਰ ਵਿੱਚ ਤੱਤਕਾਲ ਅਤੇ ਘੱਟ ਲਾਗਤ ਵਾਲੇ ਧਨ ਦੇ ਟ੍ਰਾਂਸਫਰ ਰਾਹੀਂ ਡਿਜੀਟਲੀਕਰਣ ਅਤੇ ਫਿਨਟੈਕ ਦੇ ਲਾਭਾਂ ਨੂੰ ਆਮ ਆਦਮੀ ਤੱਕ ਪਹੁੰਚਾਏਗਾ। ਕਿਊਆਰ ਕੋਡ ਰਾਹੀਂ ਯੂਪੀਆਈ ਭੁਗਤਾਨ ਦੀ ਸਵੀਕ੍ਰਿਤੀ ਸਿੰਗਾਪੁਰ ਵਿੱਚ ਚੁਣੇ ਮਰਚੈਂਟ ਆਉਟਲੇਟਸ ਵਿੱਚ ਪਹਿਲਾਂ ਤੋਂ ਹੀ ਉਪਲਬਧ ਹੈ।

ਵਰਚੁਅਲ ਲਾਂਚ ਪ੍ਰੋਗਰਾਮ ਤੋਂ ਪਹਿਲਾਂ ਦੋਨੋਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ, ਜਿਸ ਵਿੱਚ ਆਪਸੀ ਹਿਤ ਦੇ ਖੇਤਰਾਂ ’ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਸਬੰਧਾਂ ਨੂੰ ਅੱਗੇ ਲੈ ਜਾਣ ਵਿੱਚ ਉਨ੍ਹਾਂ ਦੀ ਸਾਂਝੇਦਾਰੀ ਦੇ ਲਈ ਪ੍ਰਧਾਨ ਮਤੰਰੀ ਲੀ ਦਾ ਧੰਨਵਾਦ ਕੀਤਾ ਅਤੇ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਤਹਿਤ ਉਨ੍ਹਾਂ ਦੇ ਨਾਲ ਕੰਮ ਕਰਨ ਦੀ ਇੱਛਾ ਵਿਅਕਤ ਕੀਤੀ।

 

 

***

ਡੀਐੱਸ/ਐੱਸਟੀ


(Release ID: 1901130) Visitor Counter : 158