ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

Posted On: 16 FEB 2023 3:00PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਰਜੁਨ ਮੁੰਡਾ ਜੀ, ਫੱਗਣ ਸਿੰਘ ਕੁਲਸਤੇ ਜੀ, ਸ਼੍ਰੀਮਤੀ ਰੇਣੁਕਾ ਸਿੰਘ ਜੀ, ਡਾਕਟਰ ਭਾਰਤੀ ਪਵਾਰ ਜੀ, ਬਿਸ਼ੇਸ਼ਵਰ ਟੁਡੂ ਜੀ, ਹੋਰ ਮਹਾਨੁਭਾਵ, ਅਤੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਮੇਰੇ ਸਾਰੇ ਆਦਿਵਾਸੀ ਭਾਈਓ ਅਤੇ ਭੈਣੋਂ! ਆਪ ਸਭ ਨੂੰ ਆਦਿ ਮਹੋਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਆਦਿ ਮਹੋਤਸਵ ਦੇਸ਼ ਦੀ ਆਦਿ ਵਿਰਾਸਤ ਦੀ ਸ਼ਾਨਦਾਰ ਪ੍ਰਸਤੁਤੀ ਕਰ ਰਿਹਾ ਹੈ। ਹੁਣ ਮੈਨੂੰ ਮੌਕਾ ਮਿਲਿਆ ਦੇਸ਼ ਦੀ ਆਦਿਵਾਸੀ ਪਰੰਪਰਾ ਦੀ ਇਸ ਗੌਰਵਸ਼ਾਲੀ ਝਾਂਕੀ ਨੂੰ ਦੇਖਣ ਦਾ। ਤਰ੍ਹਾਂ-ਤਰ੍ਹਾਂ ਦੇ ਰਸ, ਤਰ੍ਹਾਂ-ਤਰ੍ਹਾਂ ਦੇ ਰੰਗ! ਇਤਨੀਆਂ ਖੂਬਸੂਰਤ ਪੋਸ਼ਾਕਾਂ, ਇਤਨੀਆਂ ਗੌਰਵਮਈ ਪਰੰਪਰਾਵਾਂ! ਭਿੰਨ-ਭਿੰਨ ਕਲਾਵਾਂ, ਭਿੰਨ-ਭਿੰਨ ਕਲਾਕ੍ਰਤੀਆਂ! ਭਾਂਤੀ-ਭਾਂਤੀ ਦੇ ਸਵਾਦ, ਤਰ੍ਹਾਂ-ਤਰ੍ਹਾਂ ਦੇ ਸੰਗੀਤ, ਐਸਾ ਲਗ ਰਿਹਾ ਹੈ ਜੈਸੇ ਭਾਰਤ ਦੀ ਅਨੇਕਤਾ, ਉਸ ਦੀ ਭਵਯਤਾ, ਮੋਢੇ ਨਾਲ ਮੋਢਾ ਮਿਲ ਕੇ ਇੱਕ ਸਾਥ ਖੜ੍ਹੀ ਹੋ ਗਈ ਹੈ।  

ਇਹ ਭਾਰਤ ਦੇ ਉਸ ਅਨੰਤ ਆਕਾਸ਼ ਦੀ ਤਰ੍ਹਾਂ ਹੈ, ਜਿਸ ਵਿੱਚ ਉਸ ਦੀਆਂ ਭਿੰਨਤਾਵਾਂ ਇੰਦਰਧੁਨਸ਼ ਦੇ ਰੰਗਾਂ ਦੀ ਤਰ੍ਹਾਂ ਉਭਰ ਕੇ ਸਾਹਮਣੇ ਆ ਜਾਂਦੀਆਂ ਹਨ। ਅਤੇ ਇੰਦਰਧੁਨਸ਼ ਦੀ ਇੱਕ ਹੋਰ ਵਿਸ਼ੇਸ਼ਤਾ ਵੀ ਹੈ। ਇਹ ਅਲੱਗ-ਅਲੱਗ ਰੰਗ ਜਦੋ ਇੱਕ ਸਾਥ ਮਿਲਦੇ ਹਨ, ਤਾਂ ਪ੍ਰਕਾਸ਼ ਪੁੰਜ ਬਣਦਾ ਹੈ ਜੋ ਵਿਸ਼ਵ ਨੂੰ ਦ੍ਰਿਸ਼ਟੀ ਵੀ ਦਿੰਦਾ ਹੈ, ਅਤੇ ਦਿਸ਼ਾ ਵੀ ਦਿੰਦਾ ਹੈ। ਇਹ ਅੰਨਤ ਭਿੰਨਤਾਵਾਂ ਜਦੋਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਧਾਗੇ ਵਿੱਚ ਪਿਰਾਉਂਦੀਆਂ ਹਨ, ਤਦ ਭਾਰਤ ਦਾ ਸ਼ਾਨਦਾਰ ਸਰੂਪ ਦੁਨੀਆ ਦੇ ਸਾਹਮਣੇ ਆਉਂਦਾ ਹੈ। ਤਦ,  ਭਾਰਤ ਆਪਣੇ ਸੱਭਿਆਚਾਰਕ ਪ੍ਰਕਾਸ਼ ਨਾਲ ਵਿਸ਼ਵ ਦਾ ਮਾਰਗਦਰਸ਼ਨ ਕਰਦਾ ਹੈ।

ਇਹ ਆਦਿ ਮਹੋਤਸਵ ‘ਵਿਵਿਧਤਾ ਮੈਂ  ਏਕਤਾ’  ਸਾਡੀ ਉਸ ਸਮਰੱਥ ਨੂੰ ਨਵੀਂ ਉਚਾਈ ਦੇ ਰਿਹਾ ਹੈ। ਇਹ ‘ਵਿਕਾਸ ਅਤੇ ਵਿਰਾਸਤ’ ਦੇ ਵਿਚਾਰ ਨੂੰ ਹੋਰ ਅਧਿਕ ਜੀਵੰਤ ਬਣਿਆ ਰਿਹਾ ਹੈ। ਮੈਂ ਆਪਣੇ ਆਦਿਵਾਸੀ ਭਾਈਆਂ-ਭੈਣਾਂ ਨੂੰ ਹੋਰ ਆਦਿਵਾਸੀ ਹਿਤਾਂ ਦੇ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਇਸ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

21ਵੀਂ ਸਦੀ ਦਾ ਭਾਰਤ , ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ‘ਤੇ ਚਲ ਰਿਹਾ ਹੈ। ਜਿਸ ਨੂੰ ਪਹਿਲੇ ਦੂਰ-ਸੁਦੂਰ ਸਮਝਿਆ ਜਾਂਦਾ ਸੀ, ਹੁਣ ਸਰਕਾਰ ਦਿੱਲੀ ਤੋਂ ਚਲ ਕੇ ਉਸ ਦੇ ਪਾਸ ਜਾਂਦੀ ਹੈ। ਜੋ ਪਹਿਲੇ ਖ਼ੁਦ ਨੂੰ ਦੂਰ-ਸੁਦੂਰ ਸਮਝਦਾ ਸੀ, ਹੁਣ ਸਰਕਾਰ ਉਸ ਨੂੰ ਮੁਖਧਾਰਾ ਵਿੱਚ ਲਿਆ ਰਹੀ ਹੈ। ਬੀਤੇ 8-9 ਵਰ੍ਹਿਆਂ ਵਿੱਚ ਆਦਿਵਾਸੀ ਸਮਾਜ ਨਾਲ ਜੁੜੇ ਆਦਿ ਮਹੋਤਸਵ ਜੈਸੇ ਪ੍ਰੋਗਰਾਮ ਦੇਸ਼ ਦੇ ਲਈ ਇੱਕ ਅਭਿਯਾਨ ਬਣ ਗਏ ਹਨ।

ਕਿਤਨੇ ਹੀ ਪ੍ਰੋਗਰਾਮਾਂ ਦਾ ਮੈਂ ਖ਼ਦ ਵੀ ਹਿੱਸਾ ਬਣਦਾ ਹਾਂ। ਐਸਾ ਇਸ ਲਈ, ਕਿਉਂਕਿ ਆਦਿਵਾਸੀ ਸਮਾਜ ਦਾ ਹਿਤ ਮੇਰੇ ਲਈ ਵਿਅਕਤੀਗਤ ਰਿਸ਼ਤਿਆਂ ਅਤੇ ਭਾਵਨਾਵਾਂ ਦਾ ਵਿਸ਼ਾ ਵੀ ਹੈ। ਜਦੋਂ ਮੈਂ ਰਾਜਨੀਤਿਕ ਜੀਵਨ ਵਿੱਚ ਨਹੀਂ ਸੀ, ਇੱਕ ਸਮਾਜਿਕ ਕਾਰਜਕਰਤਾ ਦੇ ਰੂਪ, ਸੰਗਠਨ ਦੇ ਕਾਰਜਕਰਤਾ ਦੇ ਰੂਪ ਵਿੱਚ ਕੰਮ ਕਰਦਾ ਸੀ, ਤਾਂ ਮੈਨੂੰ ਅਨੇਕਾਂ ਰਾਜਾਂ ਵਿੱਚ ਹੋਰ ਉਸ ਵਿੱਚ ਵੀ ਸਾਡੇ ਕਬਾਇਲੀ ਸਮੂਹ ਦੇ ਦਰਮਿਆਨ ਜਾਣੇ ਦਾ ਅਵਸਰ ਮਿਲਦਾ ਸੀ।

ਮੈਂ ਦੇਸ਼ ਦੇ ਕੌਨੇ-ਕੌਨੇ ਵਿੱਚ ਆਦਿਵਾਸੀ ਸਮਾਜਾਂ ਦੇ ਨਾਲ, ਆਦਿਵਾਸੀ ਪਰਿਵਾਰਾਂ ਦੇ ਨਾਲ ਕਿਤਨੇ ਹੀ ਸਪਤਾਹ ਬਿਤਾਏ ਹਨ। ਮੈਂ ਤੁਹਾਡੀਆਂ ਪਰੰਪਰਾਵਾਂ ਨੂੰ ਕਰੀਬ ਨਾਲ ਦੇਖਿਆ ਵੀ ਹੈ, ਉਸ ਨੂੰ ਜੀਆ ਵੀ ਹੈ, ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਵੀ ਹੈ। ਗੁਜਰਾਤ ਵਿੱਚ ਵੀ ਉਮਰਗਾਮ ਤੋਂ ਅੰਬਾਜੀ ਤੱਕ ਗੁਜਰਾਤ ਦੀ ਪੂਰੀ ਪੂਰਬੀ ਪੱਟੀ, ਉਸ ਆਦਿਵਾਸੀ ਪੱਟੀਆਂ ਵਿੱਚ ਜੀਵਨ ਦੇ ਅਤਿਅੰਤ ਮਹੱਤਵਪੂਰਨ ਵਰ੍ਹੇ ਮੇਰੇ ਆਦਿਵਾਸੀ ਭਾਈਆਂ-ਭੈਣਾਂ ਦੀ ਸੇਵਾ ਵਿੱਚ ਲਗਾਉਣ ਦਾ ਮੈਨੂੰ ਸੁਭਾਗ ਮਿਲਿਆ ਸੀ।

ਆਦਿਵਾਸੀਆਂ ਦੀ ਜੀਵਨਸ਼ੈਲੀ ਨੇ ਮੈਨੂੰ ਦੇਸ਼ ਬਾਰੇ ਸਾਡੀਆਂ ਪਰੰਪਰਾਵਾਂ ਬਾਰੇ ਸਾਡੀ ਵਿਰਾਸਤ ਬਾਰੇ ਬਹੁਤ ਕੁਝ ਸਿਖਾਇਆ ਹੈ। ਇਸ ਲਈ ਜਦੋਂ ਮੈਂ ਤੁਹਾਡੇ ਦਰਮਿਆਨ ਆਉਂਦਾ ਹਾਂ, ਤਾਂ ਇੱਕ ਅਲੱਗ ਹੀ ਤਰ੍ਹਾਂ ਦਾ ਅਪਨਾਪਣ ਮੈਨੂੰ ਫੀਲ ਹੁੰਦਾ ਹੈ। ਤੁਹਾਡੇ ਦਰਮਿਆਨ ਆਪਣਿਆਂ ਨਾਲ ਜੁੜਣ ਦਾ ਅਹਿਸਾਸ ਹੁੰਦਾ ਹੈ।

ਸਾਥੀਓ,

ਆਦਿਵਾਸੀ ਸਮਾਜ ਤੋਂ ਲੈ ਕੇ ਅੱਜ ਦੇਸ਼ ਜਿਸ ਗੌਰਵ ਦੇ ਨਾਲ ਅੱਗੇ ਵਧ ਰਿਹਾ ਹੈ, ਵੈਸਾ ਪਹਿਲੇ ਕਦੇ ਨਹੀਂ ਹੋਇਆ ਹੈ। ਮੈਂ ਜਦੋਂ ਵਿਦੇਸ਼ੀ ਰਾਸ਼ਟਰ ਦੇ ਮੁੱਖੀ ਨੂੰ ਮਿਲਦਾ ਹਾਂ, ਅਤੇ ਉਨ੍ਹਾਂ ਨੂੰ ਉਪਹਾਰ ਦਿੰਦਾ ਹਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਵਿੱਚ ਕੁਝ ਨ ਕੁਝ ਤਾਂ ਮੇਰੇ ਆਦਿਵਾਸੀ ਭਾਈਆਂ-ਭੈਣਾਂ ਦੁਆਰਾ ਬਣਾਏ ਗਏ ਕੁਝ ਨ ਕੁਝ ਉਪਹਾਰ ਹੋਣੇ ਚਾਹੀਦੇ ਹਨ।

ਅੱਜ ਭਾਰਤ ਪੂਰੀ ਦੁਨੀਆ ਦੇ ਬੜੇ-ਬੜੇ ਮੰਚਾਂ ‘ਤੇ ਜਾਂਦਾ ਹੈ ਤਾਂ ਆਦਿਵਾਸੀ ਪਰੰਪਰਾ ਨੂੰ ਆਪਣੀ ਵਿਰਾਸਤ ਅਤੇ ਗੌਰਵ ਦੇ ਰੂਪ ਵਿੱਚ ਪ੍ਰਸਤੁਤ ਕਰਦਾ ਹੈ। ਅੱਜ ਭਾਰਤ ਵਿਸ਼ਵ ਨੂੰ ਇਹ ਦੱਸਦਾ ਹੈ ਕਿ ਕਲਾਈਮੈਟ ਚੇਂਜ, ਗਲੋਬਲ ਵਾਰਮਿੰਗ, ਐਸੇ ਜੋ ਗਲੋਬਲ ਚੈਲੇਂਜੇਜ਼ ਹਨ ਨਾ, ਅਗਰ ਉਸ ਦਾ ਸਮਾਧਾਨ ਤੁਹਾਨੂੰ ਚਾਹੀਦਾ ਹੈ, ਆਈਓ ਮੇਰੀਆਂ ਆਦਿਵਾਸੀ ਪਰੰਪਰਾਵਾਂ ਦੀ ਜੀਵਨ ਸ਼ੈਲੀ ਦੇਖ ਲਓ, ਤੁਹਾਨੂੰ ਰਸਤਾ ਮਿਲ ਜਾਏਗਾ। ਅੱਜ ਜਦੋਂ sustainable development ਦੀ ਬਾਤ ਹੁੰਦੀ ਹੈ,

ਤਾਂ ਅਸੀਂ ਗਰਵ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਨੂੰ ਸਾਡੇ ਆਦਿਵਾਸੀ ਸਮਾਜ ਤੋਂ ਬਹੁਤ ਕਝ ਸਿੱਖਣ ਦੀ ਜ਼ਰੂਰਤ ਹੈ। ਅਸੀਂ ਕੈਸੇ ਪੇੜਾਂ ਤੋਂ, ਜੰਗਲਾਂ ਤੋਂ, ਨਦੀਆਂ ਤੋਂ, ਪਹਾੜੀਆਂ ਤੋਂ ਸਾਡੀਆਂ ਪੀੜ੍ਹੀਆਂ ਦਾ ਰਿਸ਼ਤਾ ਜੋੜ ਸਕਦੇ ਹਾਂ, ਅਸੀਂ ਕੈਸੇ ਕੁਦਰਤੀ ਨਾਲ ਸੰਸਾਧਨ ਲੈ ਕੇ ਵੀ ਉਸ ਨੂੰ ਸੁਰੱਖਿਅਤ ਕਰਦੇ ਹਾਂ, ਉਸ ਦਾ ਸੰਵਰਧਨ ਕਰਦੇ ਹਾਂ, ਇਸ ਦੀ ਪ੍ਰੇਰਣਾ ਸਾਡੇ ਆਦਿਵਾਸੀ ਭਾਈ-ਭੈਣ ਅਸੀਂ ਲਗਾਤਾਰ ਦਿੰਦੇ ਰਹਿੰਦੇ ਹਾਂ ਅਤੇ, ਇਹੀ ਬਾਤ ਅੱਜ ਭਾਰਤ ਪੂਰੇ ਵਿਸ਼ਵ ਨੂੰ ਦੱਸ ਰਿਹਾ ਹੈ।

ਸਾਥੀਓ, 

ਅੱਜ ਭਾਰਤ ਦੇ ਪਰੰਪਰਾਗਤ, ਅਤੇ ਖਾਸ ਤੌਰ ‘ਤੇ ਕਬਾਇਲੀ ਸਮਾਜ ਦੁਆਰਾ ਬਣਾਏ ਜਾਣ ਵਾਲੇ ਪ੍ਰੋਡਕਟਸ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ। ਅੱਜ ਉੱਤਰ ਪੂਰਬ ਦੇ ਪ੍ਰੋਡਕਟਸ ਵਿਦੇਸ਼ਾਂ ਤੱਕ ਐਕਸਪੋਰਟ ਹੋ ਰਹੇ ਹਨ। ਅੱਜ ਬੈਂਬੂ ਤੋ ਬਣੇ ਉਤਪਾਦਾਂ ਦੀ ਮਕਬੂਲੀਅਤ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ, ਪਹਿਲੇ ਦੀ ਸਰਕਾਰੀ ਦੇ ਸਮੇਂ ਬੈਂਬੂ ਨੂੰ ਕੱਟਣ ਅਤੇ ਉਸ ਦੇ ਇਸਤੇਮਾਲ ‘ਤੇ ਕਾਨੂੰਨੀ ਪ੍ਰਤੀਬੱਧ ਲੱਗੇ ਹੋਏ ਸਨ।

ਅਸੀਂ ਬੈਂਬੂ ਨੂੰ ਘਾਹ ਦੀ ਕੈਟੇਗਰੀ ਵਿੱਚ ਲੈ ਆਏ ਅਤੇ ਉਸ ‘ਤੇ ਸਾਰੇ ਜੋ ਪ੍ਰਤੀਬੱਧ ਲਗੇ ਸਨ, ਉਸ ਨੂੰ ਅਸੀਂ ਹਟਾ ਦਿੱਤਾ। ਇਸ ਨਾਲ ਬੈਂਬੂ ਪ੍ਰੋਡਕਟਸ ਹੁਣ ਇੱਕ ਬੜੀ ਇੰਡਸਟ੍ਰੀ ਦਾ ਹਿੱਸਾ ਬਣ ਰਹੇ ਹਨ। ਟ੍ਰਾਈਬਲ ਪ੍ਰੋਡਕਟਸ ਜ਼ਿਆਦਾ ਤੋਂ ਜ਼ਿਆਦਾ ਬਜ਼ਾਰ ਤੱਕ ਆਏ, ਇਨ੍ਹਾਂ ਦੀ ਪਹਿਚਾਣ ਵਧੇ, ਇਨ੍ਹਾਂ ਦੀ ਡਿਮਾਂਡ ਵਧੇ, ਸਰਕਾਰ ਇਸ ਦਿਸ਼ਾ ਵਿੱਚ ਵੀ ਲਗਾਤਾਰ ਕੰਮ ਕਰ ਰਹੀ ਹੈ।

ਵਣਧਨ ਮਿਸ਼ਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ 3 ਹਜ਼ਾਰ ਤੋਂ ਜ਼ਿਆਦਾ ਵਣਧਨ ਵਿਕਾਸ ਕੇਂਦਰ ਸਥਾਪਿਤ ਕੀਤੇ ਗਏ ਹਨ। 2014 ਤੋਂ ਪਹਿਲੇ ਐਸੇ ਬਹੁਤ ਘੱਟ, ਲਘੂ ਵਣ ਉਤਪਾਦ ਹੁੰਦੇ ਸਨ, ਜੋ MSP ਦੇ ਦਾਅਰੇ ਵਿੱਚ ਆਉਂਦੇ ਹਨ। ਹੁਣ ਇਹ ਸੰਖਿਆ ਵਧ ਕੇ 7 ਗੁਣਾ ਹੋ ਗਈ ਹੈ। ਹੁਣ ਐਸੇ ਕਰੀਬ 90 ਲਘੂ ਵਣ ਉਤਪਾਦ ਹਨ, ਜਿਨ੍ਹਾਂ ‘ਤੇ ਸਰਕਾਰ ਮਿਨੀਮਮ ਸਪੋਰਟ ਐੱਮਐੱਸਪੀ ਪ੍ਰਾਈਸ ਦੇ ਰਹੀ ਹੈ।

50 ਹਜ਼ਾਰ ਤੋਂ ਜ਼ਿਆਦਾ ਵਣਧਨ ਸਵੈ ਸਹਾਇਤਾ ਸਮੂਹਾਂ ਦੇ ਜ਼ਰੀਏ ਲੱਖਾਂ ਕਬਾਇਲੀ ਲੋਕਾਂ ਨੂੰ ਇਸ ਦਾ ਲਾਭ ਹੋ ਰਿਹਾ ਹੈ। ਦੇਸ਼ ਵਿੱਚ ਜੋ ਸਵੈ ਸਹਾਇਤਾ ਸਮੂਹਾਂ ਦਾ ਇੱਕ ਬੜਾ ਨੈੱਟਵਰਕ ਤਿਆਰ ਹੋ ਰਿਹਾ ਹੈ, ਉਸ ਦਾ ਵੀ ਲਾਭ ਆਦਿਵਾਸੀ ਸਮਾਜ ਨੂੰ ਹੋਇਆ ਹੈ। 80 ਲੱਖ ਤੋਂ ਜ਼ਿਆਦਾ ਕਰ ਰਹੇ ਹਨ। ਇਨ੍ਹਾਂ ਸਮੂਹਾਂ ਵਿੱਚ ਸਵਾ ਕਰੋੜ ਤੋਂ ਜ਼ਿਆਦਾ ਟ੍ਰਾਈਬਲ ਮੈਂਬਰਸ ਹਨ, ਉਸ ਵਿੱਚ ਵੀ ਸਾਡੀਆਂ ਮਾਤਾਵਾਂ-ਭੈਣਾਂ ਹਨ। ਇਸ ਦਾ ਵੀ ਬੜਾ ਲਾਭ ਆਦਿਵਾਸੀ ਮਹਿਲਾਵਾਂ ਨੂੰ ਮਿਲ ਰਿਹਾ ਹੈ।

ਭਾਈਓ ਅਤੇ ਭੈਣੋਂ,

ਅੱਜ ਸਰਕਾਰ ਦਾ ਜ਼ੋਰ ਕਬਾਇਲੀ ਆਰਟਸ ਨੂੰ ਪ੍ਰਮੋਟ ਕਰਨ, ਕਬਾਇਲੀ ਨੌਜਵਾਨਾਂ ਦੇ ਸਕਿੱਲ ਨੂੰ ਵਧਾਉਣ ‘ਤੇ ਵੀ ਹੈ। ਇਸ ਵਾਰ ਦੇ ਬਜਟ ਵਿੱਚ ਪਰੰਪਰਿਕ ਕਾਰੀਗਰਾਂ ਦੇ ਲਈ ਪੀਐੱਮ-ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਦਾ ਐਲਾਨ ਵੀ ਕੀਤੇ ਗਏ ਹੈ। PM-ਵਿਸ਼ਵਕਰਮਾ ਦੇ ਤਹਿਤ ਤੁਹਾਨੂੰ ਅਰਥਿਕ ਸਹਾਇਤਾ ਦਿੱਤੀ ਜਾਵੇਗੀ, ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ, ਤੁਹਾਡੇ ਪ੍ਰੋਡਕਟ ਦੀ ਮਾਰਕਿਟਿੰਗ ਦੇ ਲਈ ਸਪੋਰਟ ਕੀਤੀ ਜਾਵੇਗੀ।

ਇਸ ਦਾ ਬਹੁਤ ਬੜਾ ਲਾਭ ਸਾਡੀ ਯੁਵਾ ਪੀੜ੍ਹੀ ਨੂੰ ਹੋਣ ਵਾਲਾ ਹੈ। ਅਤੇ ਸਾਥੀਓ, ਇਹ ਪ੍ਰਯਾਸ ਕੇਵਲ ਕੁਝ ਇੱਕ ਖੇਤਰਾਂ ਤੱਕ ਸੀਮਿਤ ਨਹੀਂ ਹਨ। ਸਾਡੇ ਦੇਸ਼ ਵਿੱਚ ਸੈਕੜੇਂ ਆਦਿਵਾਸੀ ਸਮੁਦਾਏ ਹਨ। ਉਨ੍ਹਾਂ ਦੀ ਕਿਤਨੀ ਹੀ ਪਰੰਪਰਾਵਾਂ ਅਤੇ ਹੁਨਰ ਐਸੇ ਹਨ, ਜਿਨ੍ਹਾਂ ਵਿੱਚ ਅਸੀਮ ਸੰਭਾਵਨਾਵਾਂ ਛਿਪੀਆਂ ਹਨ। ਇਸ ਲਈ, ਦੇਸ਼ ਵਿੱਚ ਨਵੇਂ ਕਬਾਇਲੀ ਖੋਜ ਸੰਸਥਾਨ ਵੀ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਪ੍ਰਯਾਸਾਂ ਨਾਲ ਟ੍ਰਾਈਬਲ ਨੌਜਵਾਨਾਂ ਦੇ ਲਈ ਆਪਣੇ ਹੀ ਖੇਤਰਾਂ ਵਿੱਚ ਨਵੇਂ ਅਵਸਰ ਬਣ ਰਹੇ ਹਨ।

ਸਾਥੀਓ,

ਜਦੋਂ ਮੈਂ 20 ਸਾਲ ਪਹਿਲਾ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਸੀ, ਤਾਂ ਮੈਂ ਉੱਥੇ ਇੱਕ ਬਾਤ ਨੋਟ ਕੀਤੀ ਸੀ। ਉੱਥੇ ਆਦਿਵਾਸੀ ਬੇਲਟ ਵਿੱਚ ਜੋ ਵੀ ਸਕੂਲ ਸਨ, ਇਤਨਾ ਬੜਾ ਆਦਿਵਾਸੀ ਸਮੁਦਾਏ ਸੀ, ਲੇਕਿਨ ਪਿਛਲੀਆਂ ਸਰਕਾਰਾਂ ਨੂੰ ਆਦਿਵਾਸੀ ਖੇਤਰਾਂ ਵਿੱਚ ਸਾਇੰਸ ਸਟ੍ਰੀਮ ਦੇ ਸਕੂਲ ਬਣਾਉਣ ਵਿੱਚ ਪ੍ਰਾਥਮਿਕਤਾ ਨਹੀਂ ਸੀ।

ਹੁਣ ਸੋਚੋ, ਜਦੋਂ ਆਦਿਵਾਸੀ ਬੱਚਾ ਸਾਇੰਸ ਹੀ ਨਹੀਂ ਪੜ੍ਹੇਗਾ ਤਾਂ ਡਾਕਟਰ-ਇੰਜੀਨੀਅਰ ਕੈਸੇ ਬਣਦਾ? ਇਸ ਚੁਣੌਤੀ ਦਾ ਸਮਾਧਾਨ ਅਸੀਂ ਉਸ ਪੂਰੇ ਬੈਲਟਾ ਵਿੱਚ ਆਦਿਵਾਸੀ ਖੇਤਰ ਦੇ ਸਕੂਲਾਂ ਵਿੱਚ ਸਾਇੰਸ ਦੀ ਪੜ੍ਹਾਈ ਦਾ ਇੰਤਜਾਮ ਕੀਤਾ। ਆਦਿਵਾਸੀ ਬੱਚੇ, ਦੇਸ਼ ਦੇ ਕਿਸੇ ਵੀ ਕੌਨੇ ਵਿੱਚ ਹੋਵੇ, ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦਾ ਭਵਿੱਖ ਇਹ ਮੇਰੀ ਪ੍ਰਾਥਮਿਕਤਾ ਹੈ।

ਅੱਜ ਦੇਸ਼ ਵਿੱਚ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦੀ ਸੰਖਿਆ ਵਿੱਚ 5 ਗੁਣਾ ਦਾ ਵਾਧਾ ਹੋਇਆ ਹੈ। 2004 ਤੋਂ 2014 ਦੇ ਦਰਮਿਆਨ 10 ਵਰ੍ਹਿਆਂ ਵਿੱਚ ਕੇਵਲ 90 ਏਕਲਵਯ ਮਾਡਲ ਸਕੂਲ ਖੁੱਲ੍ਹੇ ਸਨ। ਲੇਕਿਨ, 2014 ਤੋਂ 2022 ਤੱਕ ਇਨ੍ਹਾਂ 8 ਵਰ੍ਹਿਆਂ ਵਿੱਚ 500 ਤੋਂ ਜ਼ਿਆਦਾ ਏਕਲਵਯ ਸਕੂਲ ਸਵੀਕ੍ਰਿਤ ਹੋਏ ਹਨ। ਵਰਤਮਾਨ ਵਿੱਚ ਇਨ੍ਹਾਂ ਵਿੱਚ 400 ਤੋਂ ਜ਼ਿਆਦਾ ਸਕੂਲਾਂ ਵਿੱਚ ਪੜ੍ਹਾਈ ਸ਼ੁਰੂ ਵੀ ਹੋ ਚੁੱਕੀ ਹੈ।

1 ਲੱਖ ਤੋਂ ਜ਼ਿਆਦਾ ਜਨ-ਜਾਤੀ ਵਿਦਿਆਰਥੀ-ਵਿਦਿਆਰਥੀਆਂ ਇਨ੍ਹਾਂ ਨਵੇਂ ਸਕੂਲਾਂ ਵਿੱਚ ਪੜ੍ਹਾਈ ਵੀ ਕਰਨ ਲੱਗੇ ਹਨ। ਇਸ ਸਾਲ ਦੇ ਬਜਟ ਵਿੱਚ ਐਸੇ ਸਕੂਲਾਂ ਵਿੱਚ ਕਰੀਬ-ਕਰੀਬ 40 ਹਜ਼ਾਰ ਤੋਂ ਵੀ ਜ਼ਿਆਦਾ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਭਰਤੀ ਦੀ ਵੀ ਘੋਸ਼ਣਾ ਕੀਤੀ ਗਈ ਹੈ। ਅਨੁਸੂਚਿਤ ਕਬਾਇਲੀ ਦੇ ਨੌਜਵਾਨਾਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਵਿੱਚ ਵੀ ਦੋ ਗੁਣਾ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਲਾਭ 30 ਲੱਖ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।

ਸਾਥੀਓ,

ਆਦਿਵਾਸੀ ਨੌਜਵਾਨਾਂ ਨੂੰ ਭਾਸ਼ਾ ਦੀ ਰੁਕਾਵਟ ਦੇ ਕਾਰਨ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਲੇਕਿਨ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਦੇ ਵਿਕਲਪ ਵੀ ਖੋਲ੍ਹ ਦਿੱਤੇ ਗਏ ਹਨ। ਹੁਣ ਸਾਡੇ ਆਦਿਵਾਸੀ ਬੱਚੇ, ਆਦਿਵਾਸੀ ਯੁਵਾ ਆਪਣੀ ਭਾਸ਼ਾ ਵਿੱਚ ਪੜ੍ਹ ਸਕਣਗੇ, ਅੱਗ ਵਧ ਸਕਣਗੇ।

ਸਾਥੀਓ,

ਦੇਸ਼ ਜਦੋਂ ਆਖਿਰੀ ਪਾਏਦਾਨ ‘ਤੇ ਖੜ੍ਹੇ ਵਿਅਕਤੀ ਨੂੰ ਆਪਣੀ ਪ੍ਰਾਥਮਿਕਤਾ ਦਿੰਦਾ ਹੈ, ਤਾਂ ਪ੍ਰਗਤੀ ਦੇ ਰਸਤੇ ਆਪਣੇ ਆਪ ਖੁੱਲ੍ਹ ਜਾਂਦੇ ਹਨ। ਸਾਡੀ ਸਰਕਾਰ ਵੰਚਿਤਾਂ ਨੂੰ ਵਰੀਯਤਾ, ਇੱਥੇ ਮੰਤਰ ਨੂੰ ਲੈ ਕੇ ਦੇਸ਼ ਵਿਕਾਸ ਦੇ ਲਈ ਨਵੇਂ ਆਯਾਮ ਛੂਹ ਰਿਹਾ ਹੈ। ਸਰਕਾਰ ਜਿਨ੍ਹਾਂ ਆਕਾਂਖੀ ਜ਼ਿਲ੍ਹਿਆਂ, ਆਕਾਂਖੀ ਬਲੌਕਸ ਨੂੰ ਵਿਕਸਿਤ ਕਰਨ ਦਾ ਅਭਿਯਾਨ ਚਲਾ ਰਹੀ ਹੈ। ਉਸ ਵਿੱਚ ਜ਼ਿਆਦਾਤਰ ਆਦਿਵਾਸੀ ਇਲਾਕੇ ਹਨ।

ਇਸ ਸਾਲ ਦੇ ਬਜਟ ਵਿੱਚ ਅਨੁਸੂਚਿਤ ਕਬਾਇਲੀਆਂ ਦੇ ਲਈ ਦਿੱਤਾ ਜਾਣ ਵਾਲਾ ਬਜਟ ਵੀ 2014 ਦੀ ਤੁਲਨਾ ਵਿੱਚ 5 ਗੁਣਾ ਵਧਾ ਦਿੱਤਾ ਗਿਆ ਹੈ। ਆਦਿਵਾਸੀ ਖੇਤਰਾਂ ਵਿੱਚ ਬਿਹਤਰ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਆਧੁਨਿਕ connectivity ਵਧਣ ਨਾਲ ਟੂਰਿਜ਼ਮ ਅਤੇ ਆਮਦਨ ਦੇ ਅਵਸਰ ਵੀ ਵਧ ਰਹੇ ਹਨ। ਦੇਸ਼ ਦੇ ਹਜ਼ਾਰਾਂ ਪਿੰਡ, ਜੋ ਕਦੇ ਵਾਮਪੰਥੀ ਉਗ੍ਰਵਾਦ ਨਾਲ ਪ੍ਰਭਾਵਿਤ ਸਨ, ਉਨ੍ਹਾਂ ਨੇ ਹੁਣ 4G connectivity ਨਾਲ ਜੋੜਿਆ ਜਾ ਰਿਹਾ ਹੈ।

ਯਾਨੀ, ਜੋ ਯੁਵਾ ਅਲੱਗ-ਥਲਗ ਹੋਣੇ ਦੇ ਕਾਰਨ ਅਲਗਾਵਵਾਦ ਦੇ ਜਾਲ ਵਿੱਚ ਫੱਸ ਜਾਂਦੇ ਸਨ, ਉਹ ਹੁਣ ਇੰਟਰਨੈੱਟ ਅਤੇ ਇੰਫ੍ਰਾ ਦੇ ਜ਼ਰੀਏ ਮੁੱਖ ਧਾਰਾ ਨਾਲ ਕਨੈਕਟ ਹੋ ਰਹੇ ਹਨ। ਇਹ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਇਸ ਦੀ ਉਹ ਮੁੱਖਧਾਰਾ ਹੈ ਜੋ ਦੂਰ-ਸੁਦੂਰ ਦੇਸ਼ ਦੇ ਹਰ ਨਾਗਰਿਕ ਤੱਕ ਪਹੁੰਚ ਰਹੀ ਹੈ। ਇਹ ਆਦਿ ਅਤੇ ਆਧੁਨਿਕਤਾ ਦੇ ਸੰਗਮ ਦੀ ਉਹ ਆਹਟ ਹੈ, ਜਿਸ ‘ਤੇ ਨਵੇਂ ਭਾਰਤ ਦੀ ਬੁਲੰਦ ਇਮਾਰਤ ਖੜ੍ਹੀ ਹੋਵੇਗੀ। 

ਸਾਥੀਓ,

ਬੀਤੇ 8-9 ਵਰ੍ਹਿਆਂ ਵਿੱਚ ਆਦਿਵਾਸੀ ਸਮਾਜ ਦੀ ਯਾਤਰਾ ਇਸ ਬਦਲਾਅ ਦੀ ਸਾਖੀ (ਗਵਾਹ) ਰਹੀ ਹੈ ਕਿ ਦੇਸ਼, ਕੈਸੇ ਸਮਾਨਤਾ ਅਤੇ ਸਮਰਸਤਾ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ। ਆਜ਼ਾਦੀ ਦੇ ਬਾਅਦ 75 ਵਰ੍ਹਿਆਂ ਵਿੱਚ ਪਹਿਲੀ ਵਾਰ ਦੇਸ਼ ਦਾ ਲੀਡਰਸ਼ਿਪ ਇੱਕ ਆਦਿਵਾਸੀ ਦੇ ਹੱਥ ਵਿੱਚ ਹੈ। ਪਹਿਲੀ ਵਾਰ ਇੱਕ ਆਦਿਵਾਸੀ ਮਹਿਲਾ, ਰਾਸ਼ਟਰਪਤੀ ਜੀ ਦੇ ਰੂਪ ਵਿੱਚ ਸਰਵਉੱਚ ਪਦ(ਅਹੁਦੇ) ‘ਤੇ ਭਾਰਤ ਦਾ ਗੌਰਵ ਵਧਾ ਰਹੀ ਹੈ। ਪਹਿਲੀ ਵਾਰ ਅੱਜ ਦੇਸ਼ ਵਿੱਚ ਆਦਿਵਾਸੀ ਇਤਿਹਾਸ ਨੂੰ ਇਤਨੀ ਪਹਿਚਾਣ ਮਿਲ ਰਹੀ ਹੈ।

ਅਸੀਂ ਸਭ ਜਾਣਦੇ ਹਾਂ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਾਡੇ ਕਬਾਇਲੀ ਸਮਾਜ ਦਾ ਕਿਤਨਾ ਬੜਾ ਯੋਗਦਾਨ ਰਿਹਾ ਹੈ, ਉਨ੍ਹਾਂ ਨੇ ਕਿਤਨੀ ਬੜੀ ਭੂਮਿਕਾ ਨਿਭਾਈ ਸੀ। ਲੇਕਿਨ, ਦਹਾਕਿਆਂ ਤੱਕ ਇਤਿਹਾਸ ਦੇ ਉਨ੍ਹਾਂ ਸੁਨਹਿਰੀ ਅਧਿਆਇਆਂ ‘ਤੇ, ਵੀਰ-ਵੀਰਾਂਗਨਾਵਾਂ ਦੇ ਉਨ੍ਹਾਂ ਬਲੀਦਾਨਾਂ ‘ਤੇ ਪਰਦਾ ਪਾਉਣ ਦਾ ਪ੍ਰਯਾਸ ਹੁੰਦੇ ਰਹੇ। ਹੁਣ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਅਤੀਤ ਦੇ ਉਨ੍ਹਾਂ ਭੁੱਲੇ-ਬਿਸਰੇ ਅਧਿਆਇਆਂ ਨੂੰ ਦੇਸ਼ ਦੇ ਸਾਹਮਣੇ ਲਿਆਉਣ ਦਾ ਬੀੜਾ ਉਠਾਇਆ ਹੈ।

ਪਹਿਲੀ ਵਾਰ ਦੇਸ਼ ਨੇ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ‘ਤੇ ਕਬਾਇਲੀ ਗੌਰਵ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਪਹਿਲੀ ਵਾਰ ਅਲੱਗ-ਅਲੱਗ ਰਾਜਾਂ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਖੋਲ੍ਹੇ ਜਾ ਰਹੇ ਹਨ। ਪਿਛਲੇ ਸਾਲ ਹੀ ਮੈਨੂੰ ਝਾਰਖੰਡ ਦੇ ਰਾਂਚੀ ਵਿੱਚ ਭਗਵਾਨ ਬਿਰਮਾ ਮੁੰਡਾ ਨੂੰ ਸਮਰਪਿਤ Museum ਦੇ ਲੋਕਾਅਰਪਣ ਦਾ ਅਵਸਰ ਮਿਲਿਆ ਸੀ। ਇਹ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ, ਲੇਕਿਨ ਇਸ ਦੀ ਛਾਪ ਆਉਣ ਵਾਲੀਆਂ ਕਈ ਪੀੜ੍ਹੀਆਂ ਵਿੱਚ ਦਿਖਾਈ ਦੇਵੇਗੀ। ਇਹ ਪ੍ਰੇਰਣਾ ਦੇਸ਼ ਨੂੰ ਕਈ ਸਦੀਆਂ ਤੱਕ ਦਿਸ਼ਾ ਦੇਵੇਗੀ।

ਸਾਥੀਓ,

ਅਸੀਂ ਆਪਣੇ ਅਤੀਤ ਨੂੰ ਸਹੇਜਨਾ ਹੈ, ਵਰਤਮਾਨ ਵਿੱਚ ਕਰੱਤਵ ਭਾਵਨਾ ਨੂੰ ਸ਼ਿਖਰ ‘ਤੇ ਲੈ ਜਾਣਾ ਹੈ, ਅਤੇ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਕੇ ਹੀ ਰਹਿਣਾ ਹੈ। ਆਦਿ ਮਹੋਤਸਵ ਜੈਸੇ ਆਯੋਜਨ ਇਸ ਸੰਕਲਪ ਨੂੰ ਅੱਗੇ ਵਧਾਉਣ ਦਾ ਇੱਕ ਮਜ਼ਬੂਤ ਮਾਧਿਅਮ ਹਨ। ਸਾਨੂੰ ਇਸ ਨੂੰ ਇੱਕ ਅਭਿਯਾਨ ਦੇ ਰੂਪ ਵਿੱਚ ਅੱਗੇ ਵਧਾਉਣਾ ਹੈ, ਇੱਕ ਜਨ-ਅੰਦੋਲਨ ਬਣਾਉਣਾ ਹੈ। ਐਸੇ ਆਯੋਜਨ ਅਲੱਗ-ਅਲੱਗ ਰਾਜਾਂ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਹੋਣੇ ਚਾਹੀਦੇ ਹਨ। 

ਸਾਥੀਓ

ਇਸ ਸਾਲ ਪੂਰਾ ਵਿਸ਼ਵ ਭਾਰਤ ਦੀ ਪਹਿਲ ‘ਤੇ ਇੰਟਰਨੈਸ਼ਨਲ ਮਿਲਟਸ ਈਅਰ ਵੀ ਮਨਾ ਰਿਹਾ ਹੈ। ਮਿਲਟਸ ਜਿਸ ਨੂੰ ਅਸੀਂ ਖਾਸ ਤੌਰ ‘ਤੇ ਭਾਸ਼ਾ ਵਿੱਚ ਮੋਟੇ ਅਨਾਜ ਦੇ ਰੂਪ ਵਿੱਚ ਜਾਣਦੇ ਹਨ, ਅਤੇ ਸਦੀਆਂ ਤੋਂ ਸਾਡੇ ਸਵਾ ਸਯਾਦ ਦੇ ਮੁੱਲ ਵਿੱਚ ਮੋਟਾ ਅਨਾਜ ਸੀ। ਅਤੇ ਸਾਡੇ ਆਦਿਵਾਸੀ ਭਾਈ-ਭੈਣ ਦੇ ਖਾਨਪਾਨ ਦਾ ਉਹ ਪ੍ਰਮੁੱਖ ਹਿੱਸਾ ਰਿਹਾ ਹੈ।

ਹੁਣ ਭਾਰਤ ਨੇ ਇਹ ਮੋਟੇ ਅਨਾਜ ਜੋ ਇੱਕ ਪ੍ਰਾਕਰ ਤੋਂ ਸੁਪਰ ਫੂਡ ਹੈ, ਇਸ ਸੁਪਰ ਫੂਡ ਨੂੰ ਸ਼੍ਰੀਅੰਨ ਦੀ ਪਹਿਚਾਣ ਦਿੱਤੀ ਹੈ। ਜੈਸੇ ਸ਼੍ਰੀਅੰਨ ਬਾਜਰਾ, ਸ਼੍ਰੀਅੰਨ ਜਵਾਰ, ਸ਼੍ਰੀਅੰਨ ਰਾਗੀ, ਐਸੇ ਕਿਤਨੇ ਹੀ ਨਾਮ ਹਨ। ਇੱਥੇ ਦੇ ਮਹੋਤਸਵ ਦੇ ਫੂਡ ਸਟਾਲਸ ‘ਤੇ ਵੀ ਅਸੀਂ ਸ਼੍ਰੀਅੰਨ ਦਾ ਸਵਾਦ ਅਤੇ ਸੁੰਗਧ ਦੇਖਣ ਨੂੰ ਮਿਲ ਰਹੇ ਹਨ। ਅਸੀਂ ਆਦਿਵਾਸੀ ਖੇਤਰਾਂ ਦੇ ਸ਼੍ਰੀਅੰਨ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ-ਪ੍ਰਸਾਰ ਕਰਨਾ ਹੈ।

ਇਸ ਵਿੱਚ ਲੋਕਾਂ ਨੂੰ ਸਿਹਤ ਦਾ ਲਾਭ ਤਾ ਹੋਵੇਗਾ ਹੀ, ਆਦਿਵਾਸੀ ਕਿਸਾਨਾਂ ਦੀ ਆਮਦਨ ਵੀ ਵਧੇਗੀ। ਮੈਨੂੰ ਭਰੋਸਾ ਹੈ, ਤੁਹਾਡੇ ਇਨ੍ਹਾਂ ਪ੍ਰਯਾਸਾਂ ਨਾਲ ਅਸੀਂ ਸਾਥ ਮਿਲ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਾਂਗੇ। ਅਤੇ ਜਦੋਂ ਮੈਂ ਅੱਜ ਮੰਤਰਾਲੇ ਨੇ ਦਿੱਲੀ ਵਿੱਚ ਇਤਨਾ ਬੜਾ ਆਯੋਜਨ ਕੀਤਾ ਹੈ। ਦੇਸ਼ਭਰ ਦੇ ਸਾਡੇ ਆਦਿਵਾਸੀ ਭਾਈ-ਭੈਣ ਅਨੇਕ ਵਿਭਿੰਨਤਾਵਾਂ ਚੀਜ਼ਾਂ ਬਣਾ ਕੇ ਇੱਥੇ ਲਿਆਏ ਹਨ।

ਖਾਸ ਤੌਰ ‘ਤੇ ਖੇਤ ਵਿੱਚ ਉਤਪਾਦਿਤ ਉਤਪਾਦ ਚੀਜ਼ਾਂ ਇੱਥੇ ਲੈ ਕੇ ਆਏ ਹਨ। ਮੈਂ ਦਿੱਲੀ ਵਾਸੀਆਂ ਨੂੰ, ਹਰਿਆਣਾ ਦੇ ਨਜਦੀਕ ਦੇ ਗੁਰੂਗ੍ਰਾਮ ਵਗੋਰਾ ਦੇ ਇਲਾਕੇ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ-ਗਾਜ਼ੀਆਬਾਦ ਦੇ ਲੋਕਾਂ ਨੂੰ ਅੱਜ ਇੱਥੇ ਤੋਂ ਜਨਤਕ ਰੂਪ ਨਾਲ ਤਾਕੀਦ ਕਰਦਾ ਹਾਂ. ਜ਼ਰਾ ਦਿੱਲੀ ਵਾਸੀਆਂ ਨੂੰ ਵਿਸ਼ੇਸ਼ ਤਾਕੀਦ ਕਰਦਾ ਹਾਂ ਕਿ ਤੁਸੀਂ ਬੜੀ ਤਾਦਾਦ ਵਿੱਚ ਆਈਏ। ਆਉਣ ਵਾਲੇ ਕੁਝ ਦਿਨ ਇਹ ਮੇਲਾ ਖੁੱਲ੍ਹਾ ਰਹਿਣ ਵਾਲਾ ਹੈ। ਤੁਸੀਂ ਦੇਖ ਦੂਰ-ਸੁਦੂਰ ਜੰਗਲਾਂ ਵਿੱਚ ਇਸ ਦੇਸ਼ ਦੀਆਂ ਕੈਸੀਆਂ-ਕੈਸੀਆਂ ਤਾਕਤਾਂ ਦੇਸ਼ ਦਾ ਭਵਿੱਖ ਬਣਾ ਰਹੀਆਂ ਹਨ। 

ਜੋ ਲੋਕ health conscious ਹਨ, ਜੋ ਡਾਈਨਿੰਗ ਟੇਬਲ ਦੀ ਹਰ ਚੀਜ਼ ਵਿੱਚ ਬਹੁਤ ਹੀ ਸਤਰਕ ਹਨ, ਖਾਸ ਤੌਰ ‘ਤੇ ਐਸੀ ਮਾਤਾਵਾਂ-ਭੈਣਾਂ ਨੂੰ ਮੇਰੀ ਤਾਕੀਦ ਹੈ ਕਿ ਤੁਸੀਂ ਆਓ, ਸਾਡੇ ਜੰਗਲਾਂ ਦੀ ਜੋ ਪੈਦਾਵਾਰ ਹਨ, ਜੋ ਸਰੀਰਿਕ ਪੋਸ਼ਣ ਦੇ ਲਈ ਕਿਤਨੀ ਸਮ੍ਰਿੱਧ ਹਨ, ਤੁਸੀਂ ਆਏ। ਤੁਹਾਨੂੰ ਲਗੇਗਾ ਅਤੇ ਭਵਿੱਖ ਵਿੱਚ ਤੁਸੀਂ ਲਗਾਤਾਰ ਉੱਥੇ ਤੋਂ ਮੰਗਵਾਏਗੇ। ਹੁਣ ਜੈਸੇ ਇੱਥੇ ਸਾਡੇ ਨੌਰਥ-ਈਸਟ ਦੀ ਹਲਦੀ ਹੈ, ਖਾਸ ਤੌਰ ‘ਤੇ ਸਾਡੇ ਮੇਘਾਲਿਆ ਤੋਂ। ਉਸ ਦੇ ਅੰਦਰ ਜੋ ਨਿਊਟ੍ਰੀਸ਼ਨਲ ਵੈਲਿਊਜ਼ ਹਨ ਵੈਸੀ ਹਲਦੀ ਸ਼ਾਇਦ ਦੁਨੀਆ ਵਿੱਚ ਕਹੀ ਨਹੀਂ ਹੈ।

ਹੁਣ ਜਦੋਂ ਲੈਂਦੇ ਹਾਂ, ਪਤਾ ਚਲਦਾ ਹੈ ਤਾਂ ਲਗਦਾ ਹੈ, ਹਾਂ ਹੁਣ ਸਾਡੇ ਕਿਚਨ ਵਿੱਚ ਇਹ ਹਲਦੀ ਅਸੀਂ ਉਪਯੋਗ ਕਰਾਂਗੇ। ਅਤੇ ਇਸ ਲਈ ਮੇਰੀ ਵਿਸ਼ੇਸ਼ ਤਾਕੀਦ ਹੈ ਦਿੱਲੀ ਨੂੰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਜੋ ਇੱਥੇ ਦੇ ਪਾਸ-ਪਾਸ ਵਿੱਚ ਹਨ ਉਹ ਇੱਥੇ ਆਏ ਅਤੇ ਮੈਂ ਤਾਂ ਚਾਹਾਂਗਾ ਦਿੱਲੀ ਦਮ ਦਿਖਾਏ ਕਿ ਮੇਰੇ ਆਦਿਵਾਸੀ ਭਾਈ-ਭੈਣ  ਜੋ ਚੀਜ਼ਾ ਲੈ ਕੇ ਆਏ ਹਨ ਇੱਕ ਵੀ ਚੀਜ਼ ਉਨ੍ਹਾਂ ਨੂੰ ਵਾਪਸ ਲੈ ਜਾਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਹੈ। ਸਾਰੀ ਦੀ ਸਾਰੀ ਇੱਥੇ ਵਿਕਰੀ ਹੋ ਜਾਣੀ ਚਾਹੀਦਾ ਹੈ। ਉਨ੍ਹਾਂ ਨੂੰ ਨਵਾਂ ਉਤਸਾਹ ਮਿਲੇਗਾ, ਸਾਨੂੰ ਇੱਕ ਸੰਤੋਸ਼ ਮਿਲੇਗਾ।

ਆਓ, ਅਸੀਂ ਮਿਲ ਕੇ ਇਸ ਆਦਿ ਮਹੋਤਸਵ ਨੂੰ ਯਾਦਗਾਰ ਬਣਾ ਦੇ, ਯਾਦਗਾਰ ਬਣਾ ਦੇ, ਬਹੁਤ ਸਫਲ ਬਣਾ ਕੇ ਰੱਖੀਏ। ਆਪ ਸਭ ਨੂੰ ਮੇਰੇ ਵੱਲੋ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!

****

ਡੀਐੱਸ/ਐੱਸਟੀ/ਐੱਨਸੀ/ਏਕੇ



(Release ID: 1900193) Visitor Counter : 139