ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੋਰਖਪੁਰ ਸਾਂਸਦ ਖੇਲ ਮਹਾਕੁੰਭ ਨੂੰ ਸੰਬੋਧਨ ਕਰਨਗੇ


“ਖੇਡ ਭਾਵਨਾ ਭਵਿੱਖ ਵਿੱਚ ਸਾਰੇ ਐਥਲੀਟਾਂ ਦੇ ਲਈ ਸਫ਼ਲਤਾ ਦੇ ਦੁਆਰ ਖੋਲ੍ਹੇਗੀ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੋਰਖਪੁਰ ਸਾਂਸਦ ਖੇਲ ਮਹਾਕੁੰਭ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਐਥਲੀਟਾਂ ਨੇ ਇਸ ਪੱਧਰ ’ਤੇ ਪਹੁੰਚਣ ਦੇ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਿੱਤ ਅਤੇ ਹਾਰ ਖੇਡ ਦੇ ਨਾਲ–ਨਾਲ ਜੀਵਨ ਦਾ ਵੀ ਹਿੱਸਾ ਹਨ ਅਤੇ ਕਿਹਾ ਕਿ ਸਾਰੇ ਐਥਲੀਟਾਂ ਨੇ ਜਿੱਤ ਦੀ ਲਲਕ ਬਾਰੇ ਸਿੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਭਾਵਨਾ ਭਵਿੱਖ ਵਿੱਚ ਸਾਰੇ ਐਥਲੀਟਾਂ ਦੇ ਲਈ ਸਫ਼ਲਤਾ ਦੇ ਦੁਆਰ ਖੋਲ੍ਹੇਗੀ।
ਖੇਲ ਮਹਾਕੁੰਭ ਦੀ ਪ੍ਰਸ਼ੰਸਾਯੋਗ ਅਤੇ ਪ੍ਰੇਰਕ ਪਹਿਲ ’ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਸ਼ਤੀ, ਕਬੱਡੀ ਅਤੇ ਹਾਕੀ ਵਰਗੀਆਂ ਖੇਡਾਂ ਦੇ ਨਾਲ ਮੈਡੀਕਲ, ਲੋਕ ਗੀਤ, ਲੋਕ ਨਾਚ ਅਤੇ ਤਬਲਾ-ਬਾਂਸੁਰੀ ਆਦਿ ਖੇਤਰਾਂ ਦੇ ਕਲਾਕਾਰਾਂ ਨੇ ਵੀ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ, “ਖੇਡ ਦੀ ਪ੍ਰਤਿਭਾ ਹੋਵੇ ਜਾਂ ਕਲਾ-ਸੰਗੀਤ, ਉਸ ਦੀ ਭਾਵਨਾ ਅਤੇ ਉਸ ਦੀ ਊਰਜਾ ਇੱਕ ਸਮਾਨ ਹੁੰਦੀ ਹੈ।” ਉਨ੍ਹਾਂ ਨੇ ਸਾਡੀਆਂ ਭਾਰਤੀ ਪਰੰਪਰਾਵਾਂ ਅਤੇ ਲੋਕ ਕਲਾ ਰੂਪਾਂ ਨੂੰ ਅੱਗੇ ਵਧਾਉਣ ਦੀ ਨੈਤਿਕ ਜ਼ਿੰਮੇਦਾਰੀ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਕਲਾਕਾਰ ਦੇ ਰੂਪ ਵਿੱਚ ਗੋਰਖਪੁਰ ਦੇ ਸਾਂਸਦ ਸ਼੍

Posted On: 16 FEB 2023 3:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ  ਗੋਰਖਪੁਰ ਸਾਂਸਦ ਖੇਲ ਮਹਾਕੁੰਭ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਐਥਲੀਟਾਂ ਨੇ ਇਸ ਪੱਧਰ ’ਤੇ ਪਹੁੰਚਣ ਦੇ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਿੱਤ ਅਤੇ ਹਾਰ ਖੇਡ ਦੇ ਨਾਲ–ਨਾਲ ਜੀਵਨ ਦਾ ਵੀ ਹਿੱਸਾ ਹਨ ਅਤੇ ਕਿਹਾ ਕਿ ਸਾਰੇ ਐਥਲੀਟਾਂ ਨੇ ਜਿੱਤ ਦੀ ਲਲਕ ਬਾਰੇ ਸਿੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਭਾਵਨਾ ਭਵਿੱਖ ਵਿੱਚ ਸਾਰੇ ਐਥਲੀਟਾਂ ਦੇ ਲਈ ਸਫ਼ਲਤਾ ਦੇ ਦੁਆਰ ਖੋਲ੍ਹੇਗੀ।

ਖੇਲ ਮਹਾਕੁੰਭ ਦੀ ਪ੍ਰਸ਼ੰਸਾਯੋਗ ਅਤੇ ਪ੍ਰੇਰਕ ਪਹਿਲ ’ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਸ਼ਤੀ, ਕਬੱਡੀ ਅਤੇ ਹਾਕੀ ਵਰਗੀਆਂ ਖੇਡਾਂ ਦੇ ਨਾਲ ਮੈਡੀਕਲ, ਲੋਕ ਗੀਤ, ਲੋਕ ਨਾਚ ਅਤੇ ਤਬਲਾ-ਬਾਂਸੁਰੀ ਆਦਿ ਖੇਤਰਾਂ ਦੇ ਕਲਾਕਾਰਾਂ ਨੇ ਵੀ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ, “ਖੇਡ ਦੀ ਪ੍ਰਤਿਭਾ ਹੋਵੇ ਜਾਂ ਕਲਾ-ਸੰਗੀਤ, ਉਸ ਦੀ ਭਾਵਨਾ ਅਤੇ ਉਸ ਦੀ ਊਰਜਾ ਇੱਕ ਸਮਾਨ ਹੁੰਦੀ ਹੈ।” ਉਨ੍ਹਾਂ ਨੇ ਸਾਡੀਆਂ ਭਾਰਤੀ ਪਰੰਪਰਾਵਾਂ ਅਤੇ ਲੋਕ ਕਲਾ ਰੂਪਾਂ ਨੂੰ ਅੱਗੇ ਵਧਾਉਣ ਦੀ ਨੈਤਿਕ ਜ਼ਿੰਮੇਦਾਰੀ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਕਲਾਕਾਰ ਦੇ ਰੂਪ ਵਿੱਚ ਗੋਰਖਪੁਰ ਦੇ ਸਾਂਸਦ ਸ਼੍ਰੀ ਰਵੀ ਕਿਸ਼ਨ ਸ਼ੁਕਲਾ ਦੇ ਯੋਗਦਾਨ ਨੂੰ ਸਹਾਰਿਆ ਅਤੇ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

ਸਾਂਸਦ ਖੇਲ ਮਹਾਕੁੰਭ ਵਿੱਚ ਇਹ ਤੀਸਰਾ ਪ੍ਰੋਗਰਾਮ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਸ਼ਾਮਲ ਹੋਏ। ਉਨ੍ਹਾਂ ਨੇ ਭਾਰਤ ਨੂੰ ਦੁਨੀਆ ਵਿੱਚ ਇੱਕ ਖੇਡ ਮਹਾਸ਼ਕਤੀ ਬਣਾਉਣ ਦੇ ਲਈ ਨਵੇਂ ਤਰੀਕੇ ਅਤੇ ਪ੍ਰਣਾਲੀਆਂ ਬਣਾਉਣ ਦੇ ਵਿਚਾਰ ਨੂੰ ਦੁਹਰਾਇਆਂ। ਪ੍ਰਧਾਨ ਮੰਤਰੀ ਨੇ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਲਈ ਸਥਾਨਕ ਪੱਧਰ ’ਤੇ ਖੇਡ ਪ੍ਰਤਿਯੋਗਤਾਵਾਂ ਦੇ ਮਹੱਤਵ ’ਤੇ ਜ਼ੋਰ ਜਿੱਤ ਅਤੇ ਕਿਹਾ ਕਿ ਖੇਤਰੀ ਪੱਧਰ ’ਤੇ ਹੋਣ ਵਾਲੀਆਂ ਪ੍ਰਤਿਯੋਗਿਤਾਵਾਂ ਨਾਲ ਨਾ ਕੇਵਲ ਸਥਾਨਕ ਪ੍ਰਤਿਭਾਵਾਂ ਨਿਖਰਦੀਆਂ ਹਨ ਬਲਕਿ ਪੂਰੇ ਖੇਤਰ ਦੇ ਖਿਡਾਰੀਆਂ ਦਾ ਮਨੋਬਲ ਵੀ ਵੱਧਦਾ ਹੈ। ਪ੍ਰਧਾਨ ਮੰਤਰੀ ਨੇ  ਕਿਹਾ, “ਸਾਂਸਦ ਖੇਲ ਮਹਾਕੁੰਭ ਐਸਾ ਹੀ ਇੱਕ ਨਵਾਂ ਮਾਰਗ ਹੈ, ਇੱਕ ਨਵੀਂ ਵਿਵਸਥਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ 20,000  ਐਥਲੀਟਾਂ ਨੇ ਗੋਰਖਪੁਰ ਖੇਲ ਮਹਾਕੁੰਭ ਦੇ ਪਹਿਲੇ ਐਡੀਸ਼ਨ ਵਿੱਚ ਹਿੱਸਾ ਲਿਆ ਸੀ ਅਤੇ  ਹੁਣ ਇੱਕ ਸੰਖਿਆ 24,000 ਹੋ ਗਈ ਹੈ, ਜਿੱਥੇ  9,000 ਐਥਲੀਟ ਮਹਿਲਾਵਾਂ ਹਨ। ਇਹ ਰੇਖਾਂਕਿਤ ਕਰਦੇ ਹੋਏ ਕਿ ਖੇਲ ਮਹਾਕੁੰਭ ਵਿੱਚ ਹਿੱਸਾ ਲੈਣ ਵਾਲੇ ਹਜ਼ਾਰਾਂ ਯੁਵਾ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਆਉਂਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਂਸਦ ਖੇਲ ਮਹਾਕੁੰਭ ਇੱਕ ਨਵਾਂ ਮੰਚ ਬਣ ਗਿਆ ਹੈ ਜੋ ਯੁਵਾ ਖਿਡਾਰੀਆਂ ਨੂੰ ਅਵਸਰ ਪ੍ਰਦਾਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਉਮਰ ਚਾਹੇ ਜੋ ਵੀ ਹੋਵੇ, ਹਰ ਕਿਸੇ ਵਿੱਚ ਫਿਟ ਰਹਿਣ ਦੀ ਅੰਦਰੂਨੀ ਇੱਛਾ ਹੁੰਦੀ ਹੈ।” ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਖੇਡਾਂ ਪਿੰਡ ਦੇ ਮੇਲਿਆਂ ਦਾ ਹਿੱਸਾ ਹੋਇਆ ਕਰਦੀਆਂ ਸਨ, ਜਿੱਥੇ ਅਖਾੜਿਆਂ ਵਿੱਚ ਵਿਭਿੰਨ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਸੀ, ਪ੍ਰਧਾਨ ਮੰਤਰੀ ਨੇ ਹਾਲ ਦੇ ਦਿਨਾਂ ਵਿੱਚ ਬਦਲਾਅ ’ਤੇ ਦੁਖ ਵਿਅਕਤ ਕੀਤਾ, ਜਿੱਥੇ ਇਹ ਸਾਰੀਆਂ ਪੁਰਾਣੀਆਂ ਵਿਵਸਥਾਵਾਂ ਖਤਮ ਹੋਣ ਦੇ ਦੌਰ ਤੋਂ ਗੁਜਰ ਰਹੀਆਂ ਹਨ। ਉਨ੍ਹਾਂ ਨੇ ਸਕੂਲਾਂ ਵਿੱਚ ਪੀਟੀ ਅਵਧੀ ਦਾ ਵੀ ਉਲੇਖ ਕੀਤਾ, ਜਿਸ ਨੂੰ ਹੁਣ ਟਾਈਮ-ਪਾਸ ਅਵਧੀ ਮੰਨਿਆ ਜਾ ਰਿਹਾ ਹੈ ਅਤੇ ਕਿਹਾ ਕਿ ਇਸ ਨਾਲ ਦੇਸ਼ ਨੂੰ ਤਿੰਨ-ਚਾਰ ਪੀੜ੍ਹੀਆਂ  ਤੱਕ ਖੇਡ ਯੋਗਦਾਨ ਕਰਤਾਵਾਂ ਦੀ ਕਮੀ ਝੱਲਣੀ ਪਈ ਹੈ। ਟੀਵੀ ’ਤੇ ਟੈਲੇਂਟ ਹੰਟ ਪ੍ਰੋਗਰਾਮਾਂ ਦੀ ਤੁਲਨਾ ਕਰਦੇ ਹੋਏ, ਜਿੱਥੇ ਛੋਟੇ ਸ਼ਹਿਰਾਂ ਦੇ ਨਵੇਂ ਬੱਚੇ ਹਿੱਸਾ ਲੈਂਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੀਆਂ ਛੁਪੀਆਂ ਹੋਈਆਂ ਪ੍ਰਤਿਭਾਵਾਂ ਹਨ ਅਤੇ ਖੇਡ ਦੀ ਦੁਨੀਆ ਵਿੱਚ ਦੇਸ਼ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਸਾਂਸਦ ਖੇਲ ਮਹਾਕੁੰਭ ਦੀ ਬਹੁਤ ਬੜੀ ਭੂਮਿਕਾ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਸੈਂਕੜੇ ਸਾਂਸਦ ਐਸੇ ਖੇਡ ਆਯੋਜਨ ਕਰ ਰਹੇ ਹਨ ਜਿੱਥੇ ਵੱਡੀ ਸੰਖਿਆ ਵਿੱਚ ਯੁਵਾ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕਈ ਖਿਡਾਰੀ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਖੇਡਣਗੇ ਅਤੇ ਓਲਪਿੰਕਸ ਵਰਗੀਆਂ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਦੇਸ਼ ਦੇ ਲਈ ਪਦਕ ਵੀ ਜਿੱਤਣਗੇ। ਪ੍ਰਧਾਨ ਮੰਤਰੀ ਨੇ ਕਿਹਾ, “ਸਾਂਸਦ ਖੇਲ ਮਹਾਕੁੰਭ ਖੇਡ ਦੇ ਭਵਿੱਖ ਦੇ ਇੱਕ ਸ਼ਾਨਦਾਰ ਢਾਂਚੇ ਦੀ ਮਜ਼ਬੂਤ ਨੀਂਹ ਰੱਖਦਾ ਹੈ।”

ਗੋਰਖਪੁਰ ਵਿੱਚ ਖੇਤਰੀ ਖੇਡਾਂ ਸਟੇਡੀਅਮ ਦੀ ਉਦਹਾਰਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ  ਛੋਟੇ ਸ਼ਹਿਰਾਂ ਵਿੱਚ ਸਥਾਨਕ ਪੱਧਰ ’ਤੇ ਖੇਡ ਸੁਵਿਧਾਵਾਂ ਦੇ ਵਿਕਾਸ ਦੇ ਲਈ ਸਰਕਾਰ ਦੇ ਪ੍ਰਯਾਸਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਗੋਰਖਪੁਰ ਦੇ ਗ੍ਰਾਮੀਣ ਖੇਤਰਾਂ ਵਿੱਚ ਨੌਜਵਾਨਾਂ ਦੇ ਲਈ 100 ਤੋਂ ਅਧਿਕ ਖੇਡ ਦੇ ਮੈਦਾਨ ਵੀ ਬਣਾਏ ਗਏ ਹਨ ਅਤੇ ਚੌਰੀ ਚੌਰਾ ਵਿੱਚ ਇੱਕ ਮਿਨੀ ਸਟੇਡੀਅਮ ਵੀ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹੋਰ ਖੇਡ ਸੁਵਿਧਾਵਾਂ ਦੇ ਇਲਾਵਾ ਖੇਲੋ ਇੰਡੀਆ ਅਭਿਯਾਨ ਦੇ ਤਹਿਤ ਖਿਡਾਰੀਆਂ ਦੀ ਟ੍ਰੇਨਿੰਗ ’ਤੇ ਜ਼ੋਰ ਦਿੰਦੇ ਹੋਏ, “ਹੁਣ ਦੇਸ਼ ਇੱਕ ਸਮੁੱਚੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧ ਰਿਹਾ ਹੈ।”

ਇਸ ਸਾਲ ਦੇ ਬਜਟ ’ਤੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਦੀ ਤੁਲਨਾ ਵਿੱਚ ਖੇਡ ਮੰਤਰਾਲੇ ਦਾ ਬਜਟ ਐਲੋਕੇਸ਼ਨ ਲਗਭਗ 3 ਗੁਣਾ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕਈ ਆਧੁਨਿਕ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਨੇ ਟੌਪਸ (ਟਾਰਗੇਟ ਓਲਪਿੰਕਸ ਪੋਡੀਅਮ ਸਕੀਮ) ’ਤੇ ਚਾਨਣਾ ਪਾਇਆ, ਜਿੱਥੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਲਈ ਲੱਖਾਂ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਖੇਲੋ ਇੰਡੀਆ, ਫਿਟ ਇੰਡੀਆ ਅਤੇ ਯੋਗ ਵਰਗੇ ਅਭਿਯਾਨਾਂ ’ਤੇ ਗੱਲ ਕੀਤੀ। ਇਹ ਰੇਂਖਾਂਕਿਤ ਕਰਦੇ ਹੋਏ ਕਿ ਦੇਸ਼ ਨੇ ਮੋਟੇ ਅਨਾਜ ਨੂੰ ਸ਼੍ਰੀ ਅੰਨ ਦੀ ਪਹਿਚਾਣ ਦਿੱਤੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਵਾਰ ਅਤੇ ਬਾਜਰਾ ਵਰਗੇ ਮੋਟੇ ਅਨਾਜ ਸੁਪਰਫੂਡਸ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਇਨ੍ਹਾਂ ਅਭਿਯਾਨਾਂ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੇ ਇਸ ਮਿਸ਼ਨ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ।

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਓਲੰਪਿਕ ਤੋਂ ਲੈ ਕੇ ਹੋਰ ਵੱਡੇ ਟੂਰਨਾਮੈਂਟ ਵਿੱਚ ਤੁਹਾਡੇ ਵਰਗੇ ਯੁਵਾ ਖਿਡਾਰੀ ਹੀ ਪਦਕ ਜਿੱਤਣ ਦੀ ਉਸ ਵਿਰਾਸਤ ਨੂੰ ਅੱਗੇ ਵਧਾਉਣਗੇ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੁਵਾ ਇਸੇ ਤਰ੍ਹਾਂ ਚਮਕਦੇ ਰਹਿਣਗੇ ਅਤੇ ਆਪਣੀਆਂ ਸਫ਼ਲਤਾਵਾਂ ਦੀ ਚਮਕ ਨਾਲ ਦੇਸ਼ ਦਾ ਨਾਮ ਰੌਸ਼ਨ ਕਰਨਗੇ।

ਇਸ ਅਵਸਰ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਗੋਰਖਪੁਰ ਤੋਂ ਸਾਂਸਦ ਸ਼੍ਰੀ ਰਵੀ ਕਿਸ਼ਨ ਸ਼ੁਕਲਾ ਸਹਿਤ ਹੋਰ ਪਤਵੰਤਿਆਂ ਵੀ ਉਪਸਥਿਤ ਸਨ।

 

***

ਡੀਐੱਸ/ਟੀਐੱਸ/ਏਕ


(Release ID: 1900155) Visitor Counter : 156