ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਆਰ ਬਾਇਡਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਮੁੱਚੇ ਆਲਮੀ ਰਣਨੀਤਿਕ ਸਾਂਝੇਦਾਰੀ ਦੇ ਗਹਿਰੇ ਹੋਣ ’ਤੇ ਸੰਤੋਖ ਵਿਅਕਤ ਕੀਤਾ, ਜਿਸ ਦੇ ਨਤੀਜੇ ਵਜੋਂ ਹਰ ਖੇਤਰ ਵਿੱਚ ਜਬਰਦਸਤ ਵਿਕਾਸ ਹੋਇਆ ਹੈ

ਦੋਨੋਂ ਰਾਜਨੇਤਾਵਾਂ ਨੇ ਆਪਸੀ ਲਾਭਪ੍ਰਦ ਸਹਿਯੋਗ ਦੇ ਸ਼ਾਨਦਾਰ ਉਦਹਾਰਨ ਦੇ ਤੌਰ ’ਤੇ ਏਅਰ ਇੰਡੀਆ ਅਤੇ ਬੋਇੰਗ ਦੇ ਦਰਮਿਆਨ ਅਭੂਤਪੂਰਵ ਸਮਝੌਤੇ ਦਾ ਸੁਆਗਤ ਕੀਤਾ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਨਵੇਂ ਰੋਜ਼ਗਾਰ ਅਵਸਰਾਂ ਦਾ ਸ੍ਰਿਜਣ ਵਿੱਚ ਸਹਾਇਤਾ ਮਿਲੇਗੀ

ਭਾਰਤ ਵਿੱਚ ਵਧਦੇ ਸ਼ਹਿਰੀ ਹਵਾਬਾਜ਼ੀ ਸੈਕਟਰ ਤੋਂ ਉਤੰਪਨ ਅਵਸਰਾਂ ਦਾ ਉਪਯੋਗ ਕਰਨ ਦੇ ਲਈ ਪ੍ਰਧਾਨ ਮੰਤਰੀ ਨੇ ਬੋਇੰਗ ਅਤੇ ਹੋਰ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ

ਦੋਨੋਂ ਰਾਜਨੇਤਾਵਾਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਹਾਲ ਵਿੱਚ ਆਯੋਜਿਤ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ (ਆਈਸੈਟ) ਦੀ ਪਹਿਲੀ ਬੈਠਕ ਦਾ ਸੁਆਗਤ ਕੀਤਾ ਅਤੇ ਪੁਲਾੜ, ਸੈਮੀ-ਕੰਡਕਟਰ, ਰੱਖਿਆ ਅਤੇ ਹੋਰ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਮਜ਼ਬੂਤ ਕਰਨ ਦੀ ਤੀਬਰ ਆਕਾਂਖਿਆ ਵਿਅਕਤ ਕੀਤੀ

ਦੋਨੋਂ ਰਾਜਨੇਤਾ ਦੋਹਾਂ ਦੇਸ਼ਾਂ ਦੇ ਦਰਮਿਆਨ ਜੀਵੰਤ ਅਤੇ ਆਪਸੀ ਰੂਪ ਨਾਲ ਲਾਭਪ੍ਰਦ ਜਨ ਸਬੰਧਾਂ ਨੂੰ ਵਧਾਉਣ ’ਤੇ ਸਹਿਮਤ ਹੋਏ

ਦੋਨੋਂ ਰਾਜਨੇਤਾ ਭਾਰਤ ਦੀ ਜੀ20 ਦੀ ਵਰਤਮਾਨ ਪ੍ਰਧਾਨਗੀ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦੇ ਲਈ ਸੰਪਰਕ ਵਿੱਚ ਬਰਾਬਰ ਬਣੇ ਰਹਿਣ ’ਤੇ ਸਹਿਮਤ ਹੋਏ

Posted On: 14 FEB 2023 9:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਆਰ ਬਾਇਡਨ ਦੇ ਨਾਲ ਟੈਲੀਫੋਨ ’ਤੇ ਗੱਲ ਕੀਤੀ। ਇਹ ਗੱਲਬਾਤ ਅਤਿਅੰਤ ਸੌਹਾਦਰਪੂਰਨ ਅਤੇ ਰਚਨਾਤਮਕ ਰਹੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਬਾਇਡੇਨ ਨੇ ਭਾਰਤ-ਅਮਰੀਕਾ ਸਮੁੱਚੇ ਆਲਮੀ ਰਾਣਨੀਤਿਕ ਸਾਂਝੇਦਾਰੀ ਦੇ ਗਹਿਰੇ ਹੋਣ ’ਤੇ ਸੰਤੋਖ ਵਿਅਕਤ ਕੀਤਾ, ਜਿਸ ਦੇ ਨਤੀਜੇ ਵਜੋਂ ਹਰ ਖੇਤਰ ਵਿੱਚ ਜਬਰਦਸਤ ਵਿਕਾਸ ਹੋਇਆ ਹੈ। ਉਨ੍ਹਾਂ ਨੇ ਆਪਸੀ ਲਾਭਪ੍ਰਦ ਸਹਿਯੋਗ ਦੇ ਸ਼ਾਨਦਾਰ ਉਦਹਾਰਨ ਦੇ ਤੌਰ ’ਤੇ ਏਅਰ ਇੰਡੀਆ ਅਤੇ ਬੋਇੰਗ ਦੇ ਦਰਮਿਆਨ ਅਭੂਤਪੂਰਵ ਸਮਝੌਤੇ ਦਾ ਸੁਆਗਤ ਕੀਤਾ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਨਵੇਂ ਰੋਜ਼ਗਾਰ ਅਵਸਰਾਂ ਦੇ ਸ੍ਰਿਜਣ ਵਿੱਚ ਸਹਾਇਤਾ ਮਿਲੇਗੀ। ਭਾਰਤ ਦੇ ਵਧਦੇ ਸ਼ਹਿਰੀ ਹਵਾਬਾਜ਼ੀ ਸੈਕਟਰ ਤੋਂ ਉਤਪੰਨ ਅਵਸਰਾਂ ਦਾ ਉਪਯੋਗ ਕਰਨ ਦੇ ਲਈ ਪ੍ਰਧਾਨ ਮੰਤਰੀ ਨੇ ਬੋਇੰਗ ਅਤੇ ਹੋਰ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।

 

ਦੋਨੋਂ ਰਾਜਨੇਤਾਵਾਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਹਾਲ ਵਿੱਚ ਆਯੋਜਿਤ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ (ਆਈਸੈਟ) ਦੀ ਪਹਿਲੀ ਬੈਠਕ ਦਾ ਸੁਆਗਤ ਕੀਤਾ ਅਤੇ ਪੁਲਾੜ, ਸੈਮੀ-ਕੰਡਕਟਰ, ਸਪਲਾਈ ਚੇਨ, ਰੱਖਿਆ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਅਤੇ ਗਿਆਨ ਅਤੇ ਇਨੋਵੇਸ਼ਨ ਈਕੋਸਿਸਟਮ ਦੁਵੱਲੇ ਸਹਿਯੋਗ ਮਜ਼ਬੂਤ ਕਰਨ ਦੀ ਤੀਬਰ ਆਕਾਂਖਿਆ ਵਿਅਕਤ ਕੀਤੀ। ਦੋਨੋਂ ਰਾਜਨੇਤਾ ਦੋਹਾਂ ਦੇਸ਼ਾਂ ਦੇ ਦਰਮਿਆਨ ਜੀਵੰਤ ਅਤੇ ਆਪਸੀ ਰੂਪ ਨਾਲ ਲਾਭਪ੍ਰਦ ਜਨ ਸਬੰਧਾਂ ਨੂੰ ਵਧਾਉਣ ’ਤੇ ਸਹਿਮਤ ਹੋਏ

ਦੋਨੋਂ ਰਾਜਨੇਤਾ ਭਾਰਤ ਦੀ ਜੀ 0 ਦੀ ਵਰਤਮਾਨ ਪ੍ਰਧਾਨਗੀ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦੇ ਲਈ ਸੰਪਰਕ ਵਿੱਚ ਬਰਾਬਰ ਬਣੇ ਰਹਿਣ ’ਤੇ ਸਹਿਮਤ ਹੋਏ।

 

***

ਡੀਐੱਸ/ਐੱਸਟੀ/ਏਕੇ


(Release ID: 1899492) Visitor Counter : 153