ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਅਪੰਗਤਾ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 15 FEB 2023 3:48PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅਪੰਗਤਾ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਅਤੇ ਦੱਖਣੀ ਅਫ਼ਰੀਕਾ ਗਣਰਾਜ ਸਰਕਾਰ ਦਰਮਿਆਨ ਸਹਿਮਤੀ ਪੱਤਰ (ਐਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦੁਵੱਲਾ ਸਮਝੌਤਾ ਅਪੰਗਤਾ ਵਾਲੇ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ, ਭਾਰਤ ਗਣਰਾਜ ਸਰਕਾਰ ਅਤੇ ਦੱਖਣੀ ਅਫ਼ਰੀਕਾ ਸਰਕਾਰ ਦਰਮਿਆਨ ਅਪੰਗਤਾ ਖੇਤਰ ਵਿੱਚ ਸਾਂਝੀਆਂ ਪਹਿਲਕਦਮੀਆਂ ਰਾਹੀਂ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਹ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਹਿਮਤੀ ਨਾਲਸਹਿਯੋਗ ਲਈ ਵਿਸ਼ੇਸ਼ ਪ੍ਰਸਤਾਵ, ਸਮਝੌਤੇ ਦੀ ਵੈਧਤਾ ਦੀ ਮਿਆਦ ਦੇ ਦੌਰਾਨ ਲਾਗੂ ਕਰਨ ਲਈ ਲਿਆ ਜਾਵੇਗਾ।

ਇਹ ਕਲਪਨਾ ਕਰਦਾ ਹੈ ਕਿ ਦੋਵਾਂ ਦੇਸ਼ਾਂ ਵਿੱਚ ਮੁੱਖ ਤੌਰ ’ਤੇ ਅਪਾਹਜ ਵਿਅਕਤੀਆਂ (ਪੀਡਬਲਿਊਡੀ)ਅਤੇ ਬੁੱਢੀ ਉਮਰ ਦੀ ਆਬਾਦੀ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਆਧੁਨਿਕ, ਵਿਗਿਆਨਕ, ਟਿਕਾਊ, ਲਾਗਤ ਪ੍ਰਭਾਵਸ਼ਾਲੀ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਸ ਸਮਝੌਤੇ ਤੋਂ ਲਾਭ ਮਿਲੇਗਾ।

ਭਾਰਤ ਅਤੇ ਦੱਖਣੀ ਅਫ਼ਰੀਕਾ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਮਹਾਤਮਾ ਗਾਂਧੀ ਦੁਆਰਾ ਦੱਖਣੀ ਅਫ਼ਰੀਕਾ ਵਿੱਚ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕਰਨ ਦੇ ਸਮੇਂ ਤੋਂ ਆਜ਼ਾਦੀ ਅਤੇ ਨਿਆਂ ਲਈ ਸੰਘਰਸ਼ ਦੇ ਸੰਦਰਭ ਵਿੱਚ ਇੱਕ ਲੰਬੇ ਇਤਿਹਾਸਕ ਲਿੰਕ ਅਤੇ ਸਬੰਧ ਸਾਂਝੇ ਕਰਦੇ ਹਨ। ਭਾਰਤ ਨਸਲਵਾਦ ਵਿਰੋਧੀ ਅੰਦੋਲਨ ਦੇ ਸਮਰਥਨ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਵੀ ਸਭ ਤੋਂ ਅੱਗੇ ਸੀ। ਆਜ਼ਾਦੀ ਤੋਂ ਬਾਅਦ, ਦੱਖਣੀ ਅਫ਼ਰੀਕਾ ਨਾਲ ਕੂਟਨੀਤਕ ਸਬੰਧ 1993 ਵਿੱਚ ਬਹਾਲ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ, ਭਾਰਤ ਅਤੇ ਦੱਖਣੀ ਅਫ਼ਰੀਕਾ ਨੇ ਮਾਰਚ, 1997 ਵਿੱਚ ਇੱਕ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ, ਦੋਵੱਲੇ ਅਤੇ ਬ੍ਰਿਕਸ, ਆਈਬੀਐੱਸਏ ਅਤੇ ਹੋਰ ਫੋਰਮਾਂ ਦੁਆਰਾਦੱਖਣੀ ਅਫ਼ਰੀਕਾ ਨਾਲ ਸਾਡੇ ਨਜ਼ਦੀਕੀ ਅਤੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਆਰਥਿਕ ਅਤੇ ਵਪਾਰਕ ਸਹਿਯੋਗ, ਰੱਖਿਆ, ਸੱਭਿਆਚਾਰ, ਸਿਹਤ, ਮਨੁੱਖੀ ਸੈਟਲਮੈਂਟਸ, ਲੋਕ ਪ੍ਰਸ਼ਾਸਨ ਅਤੇ ਵਿਗਿਆਨ ਅਤੇ ਟੈਕਨੋਲੋਜੀ ਤੋਂ ਲੈ ਕੇ ਵਿਭਿੰਨ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਕਈ ਦੁਵੱਲੇ ਸਮਝੌਤੇ ਕੀਤੇ ਗਏ ਹਨ। ਭਾਰਤ ਦਾ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ (ਆਈਟੀਈਸੀ) ਮਨੁੱਖੀ ਵਸੀਲਿਆਂ ਦੇ ਵਿਕਾਸ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਇੱਕ ਉਪਯੋਗੀ ਮਾਧਿਅਮ ਰਿਹਾ ਹੈ। ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਅਤੇ ਹੋਰ ਸੰਸਾਰਕ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਦੁਵੱਲਾ ਸਹਿਯੋਗ ਜ਼ਿਕਰਯੋਗ ਰਿਹਾ ਹੈ। ਕਈ ਹੋਰ ਮੰਤਰਾਲਿਆਂ/ਵਿਭਾਗਾਂ ਨੇ ਵੀ ਆਪਣੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰਾਂ /ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ, ਜੋ ਦੱਖਣੀ ਅਫ਼ਰੀਕਾ ਦੀ ਸਰਕਾਰ ਨਾਲ ਹੋਰ ਵੀ ਜ਼ਿਆਦਾ ਡੂੰਘੇ ਸਬੰਧਾਂ ਨੂੰ ਹੋਰ ਦਰਸਾਉਂਦੇ ਹਨ।

****

ਡੀਐੱਸ


(Release ID: 1899490) Visitor Counter : 131