ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ 14ਵੇਂ ਏਅਰੋ ਇੰਡੀਆ 2023 ਦਾ ਉਦਘਾਟਨ ਕੀਤਾ


ਯਾਦਗਾਰੀ ਡਾਕ ਟਿਕਟ ਰਿਲੀਜ਼ ਕੀਤਾ

“ਬੰਗਲੁਰੂ ਦਾ ਅਸਮਾਨ ਨਿਊ ਇੰਡੀਆ ਦੀਆਂ ਸਮਰਥਾਵਾਂ ਦੀ ਗਵਾਹੀ ਦੇ ਰਿਹਾ ਹੈ। ਇਹ ਨਵੀਂ ਉਚਾਈ ਨਵੇਂ ਭਾਰਤ ਦੀ ਅਸਲੀਅਤ ਹੈ”

"ਕਰਨਾਟਕ ਦੇ ਨੌਜਵਾਨਾਂ ਨੂੰ ਦੇਸ਼ ਦੀ ਮਜ਼ਬੂਤੀ ਲਈ ਡਿਫੈਂਸ ਸੈਕਟਰ ਵਿੱਚ ਆਪਣੀ ਟੈਕਨੋਲੋਜੀਕਲ ਮੁਹਾਰਤ ਦੀ ਵਰਤੋਂ ਕਰਨੀ ਚਾਹੀਦੀ ਹੈ"

"ਜਦੋਂ ਦੇਸ਼ ਨਵੀਂ ਸੋਚ, ਨਵੀਂ ਪਹੁੰਚ ਨਾਲ ਅੱਗੇ ਵਧਦਾ ਹੈ ਤਾਂ ਉਸ ਦੇ ਸਿਸਟਮ ਵੀ ਨਵੀਂ ਸੋਚ ਅਨੁਸਾਰ ਬਦਲਣੇ ਸ਼ੁਰੂ ਹੋ ਜਾਂਦੇ ਹਨ"

“ਅੱਜ, ਏਅਰੋ ਇੰਡੀਆ ਸਿਰਫ਼ ਇੱਕ ਸ਼ੋਅ ਨਹੀਂ ਹੈ, ਇਹ ਨਾ ਸਿਰਫ਼ ਰੱਖਿਆ ਉਦਯੋਗ ਦੇ ਦਾਇਰੇ ਨੂੰ ਦਰਸਾਉਂਦਾ ਹੈ ਬਲਕਿ ਭਾਰਤ ਦੇ ਆਤਮ-ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ”

21ਵੀਂ ਸਦੀ ਦਾ ਨਵਾਂ ਭਾਰਤ ਨਾ ਤਾਂ ਕੋਈ ਮੌਕਾ ਗੁਆਏਗਾ ਅਤੇ ਨਾ ਹੀ ਕੋਸ਼ਿਸ਼ਾਂ ਵਿੱਚ ਕਮੀ ਕਰੇਗਾ”

"ਭਾਰਤ ਸਭ ਤੋਂ ਵੱਡੇ ਡਿਫੈਂਸ ਮੈਨੂਫੈਕਚਰਿੰਗ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਕਦਮ ਉਠਾਏਗਾ ਅਤੇ ਸਾਡਾ ਪ੍ਰਾਈਵੇਟ ਸੈਕਟਰ ਅਤੇ ਨਿਵੇਸ਼ਕ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ"

"ਅੱਜ ਦਾ ਭਾਰਤ ਤੇਜ਼ ਸੋਚਦਾ ਹੈ, ਦੂਰ ਤੱਕ ਸੋਚਦਾ ਹੈ ਅਤੇ ਜਲਦੀ ਫੈਸਲੇ ਲੈਂਦਾ ਹੈ"

"ਏਅਰੋ ਇੰਡੀਆ ਦੀ ਗਗਨਭੇਦੀ ਗਰਜ ਭਾਰਤ ਦੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਸੰਦੇਸ਼ ਦੀ ਗੂੰਜ ਹੈ"

Posted On: 13 FEB 2023 10:45AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ ਏਅਰਫੋਰਸ ਸਟੇਸ਼ਨ, ਯੇਲਹੰਕਾ ਵਿਖੇ ਏਅਰੋ ਇੰਡੀਆ 2023 ਦੇ 14ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਏਅਰੋ ਇੰਡੀਆ 2023 ਦਾ ਥੀਮ ਹੈ ‘ਦ ਰਨਵੇ ਟੂ ਏ ਬਿਲੀਅਨ ਅਪਰਚਿਊਨਿਟੀਜ਼’ ਅਤੇ ਇਸ ਵਿੱਚ 80 ਤੋਂ ਵੱਧ ਦੇਸ਼ਾਂ ਦੇ ਨਾਲ-ਨਾਲ 800 ਰੱਖਿਆ ਕੰਪਨੀਆਂ ਸਮੇਤ ਲਗਭਗ 100 ਵਿਦੇਸ਼ੀ ਅਤੇ 700 ਭਾਰਤੀ ਕੰਪਨੀਆਂ ਸ਼ਾਮਲ ਹੋਣਗੀਆਂ। ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ’ ਦੇ ਵਿਜ਼ਨ ਦੇ ਅਨੁਸਾਰ, ਇਹ ਈਵੈਂਟ ਸਵਦੇਸ਼ੀ ਉਪਕਰਣ/ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਦੇਸ਼ੀ ਕੰਪਨੀਆਂ ਨਾਲ ਭਾਈਵਾਲੀ ਬਣਾਉਣ ‘ਤੇ ਕੇਂਦਰਿਤ ਹੋਵੇਗਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਦਾ ਆਕਾਸ਼ ਨਿਊ ਇੰਡੀਆ ਦੀਆਂ ਸਮਰਥਾਵਾਂ ਦੀ ਗਵਾਹੀ ਦੇ ਰਿਹਾ ਹੈ।  ਪ੍ਰਧਾਨ ਮੰਤਰੀ ਨੇ ਕਿਹਾ, “ਇਹ ਨਵੀਂ ਉਚਾਈ ਨਵੇਂ ਭਾਰਤ ਦੀ ਅਸਲੀਅਤ ਹੈ, ਅੱਜ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਰ ਵੀ ਕਰ ਰਿਹਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ 2023 ਭਾਰਤ ਦੀਆਂ ਵਧਦੀਆਂ ਸਮਰਥਾਵਾਂ ਦੀ ਇੱਕ ਚਮਕਦਾਰ ਉਦਾਹਰਣ ਹੈ ਅਤੇ ਇਸ ਈਵੈਂਟ ਵਿੱਚ 100 ਤੋਂ ਵੱਧ ਦੇਸ਼ਾਂ ਦੀ ਮੌਜੂਦਗੀ ਉਸ ਵਿਸ਼ਵਾਸ ਨੂੰ ਦਰਸਾਉਂਦੀ ਹੈ ਜੋ ਪੂਰੀ ਦੁਨੀਆ ਭਾਰਤ ਵਿੱਚ ਦਿਖਾਉਂਦੀ ਹੈ। ਉਨ੍ਹਾਂ ਵਿਸ਼ਵ ਪ੍ਰਸਿੱਧ ਕੰਪਨੀਆਂ ਦੇ ਨਾਲ-ਨਾਲ ਭਾਰਤੀ ਐੱਮਐੱਸਐੱਮਈ ਅਤੇ ਸਟਾਰਟਅੱਪਸ ਸਮੇਤ 700 ਤੋਂ ਵੱਧ ਪ੍ਰਦਰਸ਼ਕਾਂ ਦੀ ਭਾਗੀਦਾਰੀ ਦਾ ਜ਼ਿਕਰ ਕੀਤਾ।

 

ਏਅਰੋ ਇੰਡੀਆ 2023 ਦੀ ਥੀਮ 'ਦ ਰਨਵੇ ਟੂ ਏ ਬਿਲੀਅਨ ਅਪਰਚਿਊਨਿਟੀਜ਼' 'ਤੇ ਰੌਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਤਾਕਤ ਹਰ ਗੁਜ਼ਰਦੇ ਦਿਨ ਨਾਲ ਵਧਦੀ ਜਾ ਰਹੀ ਹੈ।

 

ਸ਼ੋਅ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਰੱਖਿਆ ਮੰਤਰੀ ਕਨਕਲੇਵ (ਡਿਫੈਂਸ ਮਨਿਸਟਰ’ਸ ਕਨਕਲੇਵ) ਅਤੇ ਸੀਈਓ ਗੋਲਮੇਜ਼ (ਸੀਈਓ ਰਾਊਂਡਟੇਬਲ) ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੈਕਟਰ ਵਿੱਚ ਸਰਗਰਮ ਭਾਗੀਦਾਰੀ ਏਅਰੋ ਇੰਡੀਆ ਦੀ ਸਮਰੱਥਾ ਨੂੰ ਵਧਾਏਗੀ।

 

ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ ਹੋ ਰਹੀ ਏਅਰੋ ਇੰਡੀਆ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਜੋ ਭਾਰਤ ਦੀ ਟੈਕਨੋਲੋਜੀਕਲ ਪ੍ਰਗਤੀ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਰਨਾਟਕ ਦੇ ਨੌਜਵਾਨਾਂ ਲਈ ਹਵਾਬਾਜ਼ੀ ਖੇਤਰ ਵਿੱਚ ਨਵੇਂ ਰਾਹ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਨੌਜਵਾਨਾਂ ਨੂੰ ਦੇਸ਼ ਦੀ ਮਜ਼ਬੂਤੀ ਲਈ ਰੱਖਿਆ ਦੇ ਖੇਤਰ ਵਿੱਚ ਆਪਣੀ ਟੈਕਨੋਲੋਜੀਕਲ ਮੁਹਾਰਤ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ।

 

ਉਨ੍ਹਾਂ ਕਿਹਾ “ਜਦੋਂ ਦੇਸ਼ ਨਵੀਂ ਸੋਚ, ਨਵੀਂ ਪਹੁੰਚ ਨਾਲ ਅੱਗੇ ਵਧਦਾ ਹੈ, ਤਾਂ ਇਸ ਦੀਆਂ ਪ੍ਰਣਾਲੀਆਂ ਵੀ ਨਵੀਂ ਸੋਚ ਅਨੁਸਾਰ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ 2023 ਨਵੇਂ ਭਾਰਤ ਦੀ ਬਦਲਦੀ ਪਹੁੰਚ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਏਅਰੋ ਇੰਡੀਆ 'ਸਿਰਫ਼ ਇੱਕ ਸ਼ੋਅ' ਅਤੇ 'ਭਾਰਤ' ਲਈ ਇੱਕ ਬਜ਼ਾਰ ਹੁੰਦਾ ਸੀ ਪਰ ਹੁਣ ਇਹ ਧਾਰਨਾ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਏਅਰੋ ਇੰਡੀਆ ਭਾਰਤ ਦੀ ਤਾਕਤ ਹੈ ਨਾ ਕਿ ਸਿਰਫ਼ ਇੱਕ ਪ੍ਰਦਰਸ਼ਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਰੱਖਿਆ ਉਦਯੋਗ ਦੇ ਦਾਇਰੇ ਨੂੰ ਦਰਸਾਉਂਦਾ ਹੈ, ਬਲਕਿ ਭਾਰਤ ਦੇ ਆਤਮ-ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਸਫਲਤਾਵਾਂ ਇਸ ਦੀਆਂ ਸਮਰਥਾਵਾਂ ਦੀ ਗਵਾਹੀ ਭਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜਸ, ਆਈਐੱਨਐੱਸ (INS) ਵਿਕ੍ਰਾਂਤ, ਸੂਰਤ ਅਤੇ ਤੁਮਕੁਰ ਵਿੱਚ ਉੱਨਤ ਨਿਰਮਾਣ ਸੁਵਿਧਾਵਾਂ, ਆਤਮਨਿਰਭਰ ਭਾਰਤ ਦੀ ਸੰਭਾਵਨਾ ਹੈ ਜਿਸ ਨਾਲ ਦੁਨੀਆ ਦੇ ਨਵੇਂ ਵਿਕਲਪ ਅਤੇ ਮੌਕੇ ਜੁੜੇ ਹੋਏ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਨੇ ਹਰ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, “21ਵੀਂ ਸਦੀ ਦਾ ਨਵਾਂ ਭਾਰਤ ਨਾ ਤਾਂ ਕੋਈ ਮੌਕਾ ਗੁਆਏਗਾ ਅਤੇ ਨਾ ਹੀ ਆਪਣੀ ਮਿਹਨਤ ਵਿੱਚ ਕਮੀ ਕਰੇਗਾ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦਹਾਕਿਆਂ ਤੱਕ ਸਭ ਤੋਂ ਵੱਡਾ ਰੱਖਿਆ ਆਯਾਤਕ ਦੇਸ਼ ਹੁਣ ਦੁਨੀਆ ਦੇ 75 ਦੇਸ਼ਾਂ ਨੂੰ ਰੱਖਿਆ ਉਪਕਰਣਾਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਚੁੱਕਾ ਹੈ।

 

ਪਿਛਲੇ 8-9 ਵਰ੍ਹਿਆਂ ਵਿੱਚ ਰੱਖਿਆ ਖੇਤਰ (ਡਿਫੈਂਸ ਸੈਕਟਰ) ਵਿੱਚ ਹੋਏ ਬਦਲਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2024-25 ਤੱਕ ਰੱਖਿਆ ਨਿਰਯਾਤ ਨੂੰ 1.5 ਅਰਬ ਤੋਂ 5 ਅਰਬ ਤੱਕ ਲੈ ਜਾਣ ਦਾ ਲਕਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਥੋਂ ਭਾਰਤ ਸਭ ਤੋਂ ਵੱਡੇ ਰੱਖਿਆ ਨਿਰਮਾਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਕਦਮ ਉਠਾਏਗਾ ਅਤੇ ਸਾਡਾ ਪ੍ਰਾਈਵੇਟ ਸੈਕਟਰ ਅਤੇ ਨਿਵੇਸ਼ਕ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ।"  ਪ੍ਰਧਾਨ ਮੰਤਰੀ ਨੇ ਪ੍ਰਾਈਵੇਟ ਸੈਕਟਰ ਨੂੰ ਡਿਫੈਂਸ ਸੈਕਟਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਹੋਣਗੇ।

 

ਸ਼੍ਰੀ ਮੋਦੀ ਨੇ ਅੰਮ੍ਰਿਤ ਕਾਲ ਵਿੱਚ ਭਾਰਤ ਦੀ ਤੁਲਨਾ ਲੜਾਕੂ ਜਹਾਜ਼ ਦੇ ਪਾਇਲਟ ਨਾਲ ਕਰਦੇ ਹੋਏ ਕਿਹਾ “ਅੱਜ ਦਾ ਭਾਰਤ ਤੇਜ਼ੀ ਨਾਲ ਸੋਚਦਾ ਹੈ, ਦੂਰ ਤੱਕ ਸੋਚਦਾ ਹੈ ਅਤੇ ਜਲਦੀ ਫੈਸਲੇ ਲੈਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ ਜੋ ਡਰਨ ਵਾਲਾ ਨਹੀਂ ਬਲਕਿ ਨਵੀਆਂ ਉਚਾਈਆਂ ਨੂੰ ਛੂਹਣ ਲਈ ਉਤਸ਼ਾਹਿਤ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਭਾਵੇਂ ਉਹ ਕਿੰਨੀ ਵੀ ਉੱਚੀ ਉੱਡਦਾ ਹੋਵੇ, ਭਾਵੇਂ ਇਸਦੀ ਗਤੀ ਕਿੰਨੀ ਵੀ ਹੋਵੇ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਏਅਰੋ ਇੰਡੀਆ ਦੀ ਗਗਨਭੇਦੀ ਗਰਜ ਭਾਰਤ ਦੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਸੰਦੇਸ਼ ਦੀ ਗੂੰਜ ਹੈ।” ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਵਿੱਚ 'ਈਜ਼ ਆਵੑ ਡੂਇੰਗ ਬਿਜ਼ਨਸ' ਲਈ ਕੀਤੇ ਗਏ ਸੁਧਾਰਾਂ ਨੂੰ ਪੂਰੀ ਦੁਨੀਆ ਦੇਖ ਕਰ ਰਹੀ ਹੈ ਅਤੇ ਉਨ੍ਹਾਂ ਗਲੋਬਲ ਨਿਵੇਸ਼ਾਂ ਦੇ ਨਾਲ-ਨਾਲ ਭਾਰਤੀ ਇਨੋਵੇਸ਼ਨਾਂ ਦੇ ਅਨੁਕੂਲ ਮਾਹੌਲ ਬਣਾਉਣ ਲਈ ਚੁੱਕੇ ਗਏ ਵਿਭਿੰਨ ਕਦਮਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਰੱਖਿਆ ਅਤੇ ਹੋਰ ਸੈਕਟਰਾਂ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਸੁਧਾਰਾਂ ਅਤੇ ਉਦਯੋਗਾਂ ਨੂੰ ਲਾਇਸੈਂਸ ਦੇਣ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਅਤੇ ਉਨ੍ਹਾਂ ਦੀ ਵੈਧਤਾ ਵਧਾਉਣ ਲਈ ਚੁੱਕੇ ਗਏ ਕਦਮਾਂ ਵੱਲ ਧਿਆਨ ਦਿਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਮੈਨੂਫੈਕਚਰਿੰਗ ਇਕਾਈਆਂ ਲਈ ਟੈਕਸ ਲਾਭਾਂ ਵਿੱਚ ਵਾਧਾ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਮੰਗ ਹੈ, ਮੁਹਾਰਤ ਦੇ ਨਾਲ-ਨਾਲ ਤਜ਼ਰਬਾ ਵੀ ਹੈ, ਉੱਥੇ ਉਦਯੋਗਿਕ ਵਿਕਾਸ ਸੁਭਾਵਿਕ ਹੈ। ਉਨ੍ਹਾਂ ਨੇ ਸਭ ਨੂੰ ਭਰੋਸਾ ਦਿਵਾਇਆ ਕਿ ਇਸ ਸੈਕਟਰ ਨੂੰ ਮਜ਼ਬੂਤ ​​ਕਰਨ ਲਈ ਪ੍ਰਯਾਸ ਹੋਰ ਵੀ ਜ਼ੋਰਦਾਰ ਢੰਗ ਨਾਲ ਜਾਰੀ ਰਹਿਣਗੇ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਮੌਜੂਦ ਸਨ। 

 

ਪਿਛੋਕੜ

 

ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ’ ਦੇ ਵਿਜ਼ਨ ਦੇ ਅਨੁਸਾਰ, ਇਹ ਈਵੈਂਟ ਸਵਦੇਸ਼ੀ ਉਪਕਰਣ/ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਦੇਸ਼ੀ ਕੰਪਨੀਆਂ ਨਾਲ ਭਾਈਵਾਲੀ ਬਣਾਉਣ ‘ਤੇ ਕੇਂਦਰਿਤ ਹੋਵੇਗੀ। ਭਾਰਤੀ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ 'ਤੇ ਪ੍ਰਧਾਨ ਮੰਤਰੀ ਦੇ ਜ਼ੋਰ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਵੇਂ ਕਿ ਇਹ ਈਵੈਂਟ ਡਿਜ਼ਾਈਨ ਲੀਡਰਸ਼ਿਪ ਵਿੱਚ ਦੇਸ਼ ਦੀ ਪ੍ਰਗਤੀ, ਯੂਏਵੀ ਸੈਕਟਰ ਵਿੱਚ ਵਿਕਾਸ, ਰੱਖਿਆ ਸਪੇਸ ਅਤੇ ਭਵਿੱਖੀ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰੇਗਾ। ਇਸ ਤੋਂ ਇਲਾਵਾ, ਇਹ ਈਵੈਂਟ ਲਾਈਟ ਕੰਬੈਟ ਏਅਰਕ੍ਰਾਫਟ (ਐੱਲਸੀਏ)-ਤੇਜਸ, ਐੱਚਟੀਟੀ-40, ਡੋਰਨੀਅਰ ਲਾਈਟ ਯੂਟੀਲਿਟੀ ਹੈਲੀਕੌਪਟਰ (ਐੱਲਯੂਐੱਚ), ਲਾਈਟ ਕੰਬੈਟ ਹੈਲੀਕੌਪਟਰ (ਐੱਲਸੀਐੱਚ) ਅਤੇ ਐਡਵਾਂਸਡ ਲਾਈਟ ਹੈਲੀਕੌਪਟਰ (ਏਐੱਲਐੱਚ) ਜਿਹੇ ਸਵਦੇਸ਼ੀ ਹਵਾਈ ਪਲੈਟਫਾਰਮਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰੇਗਾ। ਇਹ ਈਵੈਂਟ ਘਰੇਲੂ ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈ’ਸ) ਅਤੇ ਸਟਾਰਟ-ਅੱਪਸ ਨੂੰ ਗਲੋਬਲ ਸਪਲਾਈ ਚੇਨ ਵਿੱਚ ਜੋੜਨ ਅਤੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਲਈ ਭਾਈਵਾਲੀ ਸਮੇਤ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਵੀ ਮਦਦ ਕਰੇਗਾ।

 

ਏਅਰੋ ਇੰਡੀਆ 2023 ਵਿੱਚ 80 ਤੋਂ ਵੱਧ ਦੇਸ਼ ਭਾਗ ਲੈਣਗੇ। ਲਗਭਗ 30 ਦੇਸ਼ਾਂ ਦੇ ਮੰਤਰੀਆਂ ਅਤੇ ਗਲੋਬਲ ਅਤੇ ਭਾਰਤੀ ਓਰਿਜਨਲ ਇਕੁਇਪਮੈਂਟ ਮੈਨੂਫੈਕਚਰਰਸ (ਓਈਐੱਮ’ਸ) ਦੇ 65 ਸੀਈਓਜ਼ ਦੁਆਰਾ ਏਅਰੋ ਇੰਡੀਆ 2023 ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ।

 

ਏਅਰੋ ਇੰਡੀਆ 2023 ਪ੍ਰਦਰਸ਼ਨੀ ਵਿੱਚ ਲਗਭਗ 100 ਵਿਦੇਸ਼ੀ ਅਤੇ 700 ਭਾਰਤੀ ਕੰਪਨੀਆਂ ਸਮੇਤ 800 ਤੋਂ ਵੱਧ ਡਿਫੈਂਸ ਕੰਪਨੀਆਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੀਆਂ ਭਾਰਤੀ ਕੰਪਨੀਆਂ ਵਿੱਚ ਐੱਮਐੱਸਐੱਮਈ’ਸ ਅਤੇ ਸਟਾਰਟ-ਅੱਪ ਸ਼ਾਮਲ ਹਨ, ਜੋ ਦੇਸ਼ ਵਿੱਚ ਵਿਸ਼ੇਸ਼ ਟੈਕਨੋਲੋਜੀਆਂ ਦੀ ਪ੍ਰਗਤੀ, ਏਅਰੋਸਪੇਸ ਵਿੱਚ ਵਿਕਾਸ ਅਤੇ ਰੱਖਿਆ ਸਮਰਥਾਵਾਂ ਦਾ ਪ੍ਰਦਰਸ਼ਨ ਕਰਨਗੇ।  ਏਅਰੋ ਇੰਡੀਆ 2023 ਵਿੱਚ ਪ੍ਰਮੁੱਖ ਪ੍ਰਦਰਸ਼ਕਾਂ ਵਿੱਚ ਏਅਰਬੱਸ, ਬੋਇੰਗ, ਡਸੌਲਟ ਏਵੀਏਸ਼ਨ, ਲੋਕਹੀਡ ਮਾਰਟਿਨ, ਇਜ਼ਰਾਈਲ ਏਅਰੋਸਪੇਸ ਇੰਡਸਟਰੀ, ਬ੍ਰਹਮੋਸ ਏਅਰੋਸਪੇਸ, ਆਰਮੀ ਏਵੀਏਸ਼ਨ, ਐੱਚਸੀ ਰੋਬੋਟਿਕਸ, ਐੱਸਏਏਬੀ (SAAB), ਸਫਰਾਨ, ਰੋਲਸ ਰੌਇਸ, ਲਾਰਸਨ ਐਂਡ ਟੂਬਰੋ, ਭਾਰਤ ਫੋਰਜ ਲਿਮਿਟਿਡ, ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ), ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ), ਭਾਰਤ ਡਾਇਨੌਮਿਕਸ ਲਿਮਿਟਿਡ (ਬੀਡੀਐੱਲ) ਅਤੇ ਬੀਈਐੱਮਐੱਲ ਲਿਮਿਟਿਡ ਸ਼ਾਮਲ ਹਨ।

 

https://twitter.com/narendramodi/status/1624988334388023297

 

https://twitter.com/PMOIndia/status/1624988731349532673

 

https://twitter.com/PMOIndia/status/1624989808052563968

 

https://twitter.com/PMOIndia/status/1624990062680371201

 

https://twitter.com/PMOIndia/status/1624990299981479936

 

https://twitter.com/PMOIndia/status/1624990459331481601

 

https://twitter.com/PMOIndia/status/1624991042486546432

 

https://twitter.com/PMOIndia/status/1624991913584754689

 

PM Modi inaugurate Aero India 2023, Bengaluru, Karnataka

 

 ********

 

ਡੀਐੱਸ/ਟੀਐੱਸ


 



(Release ID: 1898832) Visitor Counter : 133