ਵਿੱਤ ਮੰਤਰਾਲਾ
ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ‘ਅੰਮ੍ਰਿਤ ਪੀੜ੍ਹੀ’ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਲਈ ਰਾਸ਼ਟਰੀ ਸਿੱਖਿਆ ਨੀਤੀ ਦਾ ਡਿਸਪਲੇ
ਲੱਖਾਂ ਨੌਜਵਾਨਾਂ ਨੂੰ ਕੁਸ਼ਲ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕੀਤੀ ਜਾਵੇਗੀ
ਵਿਭਿੰਨ ਰਾਜਾਂ ਵਿੱਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਕੀਤੇ ਜਾਣਗੇ
3 ਵਰ੍ਹਿਆਂ ਵਿੱਚ 47 ਲੱਖ ਨੌਜਵਾਨਾਂ ਨੂੰ ਵਜ਼ੀਫਾ ਸਹਾਇਤਾ ਪ੍ਰਦਾਨ ਕਰਨ ਦੇ ਲਈ ਪ੍ਰਤੱਖ ਲਾਭ ਤਬਾਦਲੇ ਸ਼ੁਰੂ ਕੀਤਾ ਜਾਵੇਗਾ
ਕੌਸ਼ਲ ਲਈ ਡਿਜੀਟਲ ਈਕੋਸਿਸਟਮ ਦਾ ਵਿਸਤਾਰ ਕਰਨ ਲਈ ਯੂਨੀਫਾਈਡ ਸਕਿਲ ਇੰਡੀਆ ਡਿਜੀਟਲ ਪਲੈਟਫਾਰਮ ਲਾਂਚ ਕੀਤਾ ਜਾਵੇਗਾ
Posted On:
01 FEB 2023 1:22PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-23 ਪੇਸ਼ ਕਰਦੇ ਹੋਏ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ‘ਅੰਮ੍ਰਿਤ ਪੀੜ੍ਹੀ’ ਦੇ ਸੁਪਨੇ ਸਾਕਾਰ ਕਰਨ ਵਿੱਚ ਮਦਦ ਕਰਨ ਲਈ, ਸਾਨੂੰ ਕੌਸ਼ਲਵਰਧਨ ‘ਤੇ ਕੇਂਦ੍ਰਿਤ ਰਾਸ਼ਟਰੀ ਸਿੱਖਿਆ ਨੀਤੀ ਨਿਰੂਪਿਤ ਕੀਤੀ ਹੈ, ਵੱਡੇ ਪੈਮਾਨੇ ‘ਤੇ ਰੋਜ਼ਗਾਰ ਸਿਰਜਣ ਵਿੱਚ ਸਹਾਇਕ ਆਰਥਿਕ ਨੀਤੀਆਂ ਅਪਣਾਈਆਂ ਹਨ ਅਤੇ ਬਿਜ਼ਨਸ ਦੇ ਅਵਸਰਾਂ ਦਾ ਸਮਰਥਨ ਕੀਤਾ ਹੈ।
ਕੇਂਦਰੀ ਬਜਟ 2023-24 ਵਿੱਚ ਸੱਤ ਪ੍ਰਾਥਮਿਕਤਾਵਾਂ ਨੂੰ ਅਪਣਾਇਆ ਗਿਆ ਹੈ, ਜੋ ਇੱਕ-ਦੂਸਰੇ ਦੀ ਸੰਪੂਰਕ ਹਨ ਅਤੇ ‘ਸਪਤਰਿਸ਼ੀ’ ਦੇ ਰੂਪ ਵਿੱਚ ਅੰਮ੍ਰਿਤ ਕਾਲ ਵਿੱਚ ਸਾਡਾ ਮਾਰਗਦਰਸ਼ਨ ਕਰਦੀਆਂ ਹਨ। ਯੁਵਾ ਸ਼ਕਤੀ ਸਾਡੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚੋਂ ਇੱਕ ਹੈ।
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਤਿੰਨ ਵਰ੍ਹਿਆਂ ਵਿੱਚ ਲੱਖਾਂ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨ ਦੇ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕੀਤੀ ਜਾਵੇਗੀ। ਔਨ ਜੌਬ ਟ੍ਰੇਨਿੰਗ, ਉਦਯੋਗ ਸਾਂਝੀਦਾਰੀ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਨਾਲ ਕੋਰਸਾਂ ਦੇ ਸੰਰੇਖਨ ‘ਤੇ ਜੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਹ ਯੋਜਨਾ ਇੰਡਸਟਰੀ 4.0 ਜਿਹੇ ਕੋਡਿੰਗ, ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ), ਰੋਬੋਟਿਕਸ, ਮੈਕਾਟ੍ਰੌਨਿਕਸ, ਆਈਓਟੀ, 3ਡੀ ਪ੍ਰਿੰਟਿੰਗ, ਡ੍ਰੋਨਾਂ ਅਤੇ ਸੌਫਟ ਸਕਿੱਲ ਜਿਹੇ ਨਵੇਂ ਯੁੱਗ ਦੇ ਕੋਰਸਾਂ ਨੂੰ ਸ਼ਾਮਲ ਕਰੇਗੀ।
ਸ਼੍ਰੀਮਤੀ ਸੀਤਾਰਮਣ ਨੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਅਵਸਰਾਂ ਦੇ ਲਈ ਕੌਸ਼ਲ ਪ੍ਰਦਾਨ ਕਰਨ ਲਈ ਅਲੱਗ-ਅਲੱਗ ਰਾਜਾਂ ਵਿੱਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਰੱਖਿਆ।
ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ
ਸ਼੍ਰੀਮਤੀ ਸੀਤਾਰਮਣ ਨੇ ਐਲਾਨ ਕੀਤਾ ਕਿ ਪੈਨ-ਇੰਡੀਆ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਦੇ ਤਹਿਤ ਤਿੰਨ ਵਰ੍ਹਿਆਂ ਵਿੱਚ 47 ਲੱਖ ਨੌਜਵਾਨਾਂ ਨੂੰ ਵਜ਼ੀਫਾ ਸਹਾਇਤਾ ਪ੍ਰਦਾਨ ਕਰਨ ਦੇ ਲਈ ਪ੍ਰਤੱਖ ਲਾਭ ਤਬਾਦਲਾ ਸ਼ੁਰੂ ਕੀਤਾ ਜਾਵੇਗਾ।
ਯੂਨੀਫਾਈਡ ਸਕਿੱਲ ਇੰਡੀਆ ਡਿਜੀਟਲ ਪਲੈਟਫਾਰਮ
ਸ਼੍ਰੀਮਤੀ ਸੀਤਾਰਮਣ ਨੇ ਸੂਚਿਤ ਕੀਤਾ ਕਿ ਨਿਮਨਲਿਖਿਤ ਯੂਨੀਫਾਈਡ ਸਕਿੱਲ ਇੰਡੀਆ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਟੈਕਸ ਕੌਸ਼ਲਵਰਧਨ ਲਈ ਡਿਜੀਟਲ ਈਕੋਸਿਸਟਮ ਨੂੰ ਹੋਰ ਵਿਸਤਾਰ ਪ੍ਰਦਾਨ ਕੀਤਾ ਜਾਵੇਗਾ। ਇਸ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ:
-
ਮੰਗ ਅਧਾਰਿਤ ਰਸਮੀ ਕੌਸ਼ਲਵਰਧਨ ਸਮਰੱਥ ਕਰੇਗਾ
-
ਐੱਮਐੱਸਐੱਮਈ ਸਹਿਤ ਨਿਯੁਕਤਾਵਾਂ ਦੇ ਨਾਲ ਜੋੜੇਗਾ, ਅਤੇ
-
ਉੱਦਮਤਾ ਯੋਜਨਾਵਾਂ ਦੀ ਸੁਲਭਤਾ ਸੁਗਮ ਬਣਾਵੇਗਾ
*****
ਆਰਐੱਮ/ਏਕੇ/ਐੱਸਆਰ
(Release ID: 1896056)
Visitor Counter : 199