ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੇ 74ਵੇਂ ਗਣਤੰਤਰ ਦਿਵਸ ’ਤੇ ਸ਼ੁਭਕਾਮਨਾਵਾਂ ਦੇ ਲਈ ਦੁਨੀਆ ਦੇ ਨੇਤਾਵਾਂ ਦਾ ਧੰਨਵਾਦ ਕੀਤਾ

Posted On: 26 JAN 2023 9:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 74ਵੇਂ ਗਣਤੰਤਰ ਦਿਵਸ ’ਤੇ ਸ਼ੁਭਕਾਮਨਾਵਾਂ ਦੇ ਲਈ ਦੁਨੀਆ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਧੰਨਵਾਦ ਪ੍ਰਧਾਨ ਮੰਤਰੀ @AlboMP ਆਸਟ੍ਰੇਲੀਆ ਦਿਵਸ ’ਤੇ ਤੁਹਾਨੂੰ ਅਤੇ ਆਸਟ੍ਰੇਲੀਆ ਦੇ ਮੈਤ੍ਰੀਪੂਰਨ ਲੋਕਾਂ  ਨੂੰ ਸ਼ੁਭਾਕਮਨਾਵਾਂ।”

ਨੇਪਾਲ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ @cmprachanda ਜੀ!

ਭੂਟਾਨ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਹਾਰਦਿਕ ਸ਼ੁਭਕਾਨਾਵਾਂ ਦੇ ਲਈ ਧੰਨਵਾਦ @PMBhutan  ਡਾ. ਲੋਟੇ ਤਸ਼ੇਰਿੰਗ! ਭਾਰਤ ਸਾਡੇ ਦੋਨੋਂ ਦੇਸ਼ਾਂ ਦੇ ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਭੂਟਾਨ ਦੇ ਨਾਲ ਆਪਣੀ ਅਨੂਠੀ ਸਾਂਝੇਦਾਰੀ ਦੇ ਲਈ ਪ੍ਰਤੀਬੱਧ ਹੈ।”

ਮਾਲਦੀਵ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ, ਰਾਸ਼ਟਰਪਤੀ @ibusolih ਭਾਰਤ-ਮਾਲਦੀਵ ਸਾਂਝੇਦਾਰੀ ਦੁਆਰਾ ਹਾਸਲ ਕੀਤੀ ਗਈ ਨਿਰੰਤਰ ਪ੍ਰਗਤੀ ਨੂੰ ਦੇਖ ਕੇ ਖੁਸ਼ੀ ਹੋਈ, ਜੋ ਸਾਂਝੀਆਂ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ’ਤੇ ਅਧਾਰਿਤ ਹੈ।”

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤ ਦੇ ਗਣਤੰਤਰ ਦਿਵਸ ’ਤੇ ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਪੀਐੱਮ @netanyahu ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਤਸੁਕ ਹਾਂ।”

ਫਰਾਂਸ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤ ਦੇ ਗਣਤੰਤਰ ਦਿਵਸ ’ਤੇ ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਆਭਾਰੀ ਹਾਂ ਮੇਰੇ ਪਿਆਰੇ ਮਿੱਤਰ @EmmanuelMacron ਮੈਂ ਭਾਰਤ ਦੀ ਜੀ20 ਦੀ ਪ੍ਰਧਾਨਗੀ ਅਤੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ ਦੀ ਸਫ਼ਲਤਾ ਦੇ ਲਈ ਨਾਲ ਮਿਲ ਕੇ ਕੰਮ ਕਰਨ ਦੀ ਤੁਹਾਡੀ ਪ੍ਰਤੀਬੱਧਤਾ ਨੂੰ ਸਾਂਝਾ ਕਰਦਾ ਹਾਂ। ਭਾਰਤ ਅਤੇ ਫਰਾਂਸ ਮਿਲ ਕੇ ਆਲਮੀ ਭਲਾਈ ਦੀ ਦਿਸ਼ਾ ਵਿੱਚ ਇੱਕ ਤਾਕਤ ਹਨ।”

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਧੰਨਵਾਦ, ਪੀਐੱਮ @KumarJugnauth ਆਧੁਨਿਕ ਗਣਰਾਜ ਦੇ ਰੂਪ ਵਿੱਚ ਸਾਡੀ ਸਾਂਝੀ ਯਾਤਰਾ ਵਿੱਚ,  ਸਾਡੇ ਦੋਨੋਂ ਦੇਸ਼ ਜਨ-ਕੇਂਦ੍ਰਿਤ ਵਿਕਾਸ ਵਿੱਚ ਨਿਕਟਤਾ ਨਾਲ ਭਾਗੀਦਾਰੀ ਕਰ ਰਹੇ ਹਨ।

ਮਾਰੀਸ਼ਸ ਦੇ ਨਾਲ ਸਾਡੀ ਗੌਰਵਸ਼ਾਲੀ ਸਾਂਝੇਦਾਰੀ ਨੂੰ ਹੋਰ ਅਧਿਕ ਉਚਾਈਆਂ ਤੱਕ ਲੈ ਜਾਣ ਦੇ ਲਈ ਉਤਸੁਕ ਹਾਂ।”

 

***

ਡੀਐੱਸ/ਐੱਸਐੱਚ


(Release ID: 1894141) Visitor Counter : 180