ਪ੍ਰਧਾਨ ਮੰਤਰੀ ਦਫਤਰ
ਮਹਾਰਾਸ਼ਟਰ ਦੇ ਮੁੰਬਈ ਵਿੱਚ ਪੀਐੱਮ-ਸਵਨਿਧੀ (PM-SVANidhi) ਯੋਜਨਾ ਦੇ ਤਹਿਤ ਵਿਕਾਸ ਕਾਰਜਾਂ ਦੇ ਲਾਂਚ ਅਤੇ ਲਾਭਾਰਥੀਆਂ ਨੂੰ ਮਨਜ਼ੂਰ ਲੋਨਾਂ ਦੇ ਟ੍ਰਾਂਸਫਰ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
19 JAN 2023 9:21PM by PIB Chandigarh
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਮੁੰਬਈਤੀਲ ਮਾਈਯਾ ਸਰਵ ਬੰਧੁ ਆਣਿ ਭਗਿਨੀਂਨਾ,
ਮਾਝਾ ਨਮਸਕਾਰ!
(मुंबईतील माझ्या सर्व बंधु आणि भगिनींना,
माझा नमस्कार!)
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਭਗਤ ਸਿੰਘ ਕੋਸ਼ਯਾਰੀ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ-ਮੁੱਖ ਮੰਤਰੀ ਸ਼੍ਰੀਮਾਨ ਦੇਵੇਂਦਰ ਫਡਣਵੀਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਵਿਧਾਨ ਸਭਾ ਸਪੀਕਰ ਸ਼੍ਰੀ ਰਾਹੁਲ ਨਾਰਵੇਕਰ ਜੀ, ਮਹਾਰਾਸ਼ਟਰ ਸਰਕਾਰ ਦੇ ਸਾਰੇ ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭੈਣੋਂ ਅਤੇ ਭਾਈਓ!
ਅੱਜ ਮੁੰਬਈ ਦੇ ਵਿਕਾਸ ਨਾਲ ਜੁੜੇ 40 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਲੋਕ ਅਰਪਣ ਅਤੇ ਨੀਂਹ ਪੱਥਰ ਇੱਥੇ ਰੱਖਿਆ ਹੈ। ਮੁੰਬਈ ਦੇ ਲਈ ਬੇਹੱਦ ਜ਼ਰੂਰੀ ਮੈਟਰੋ ਹੋਵੇ, ਛਤਰਪਤੀ ਸ਼ਿਵਾਜੀ ਟਰਮੀਨਲ ਦੇ ਆਧੁਨਿਕੀਕਰਣ ਦਾ ਕੰਮ ਹੋਵੇ, ਸੜਕਾਂ ਵਿੱਚ ਸੁਧਾਰ ਦਾ ਬਹੁਤ ਬੜਾ ਪ੍ਰੋਜੈਕਟ ਹੋਵੇ, ਅਤੇ ਬਾਲਾਸਾਹਬ ਠਾਕਰੇ ਜੀ ਦੇ ਨਾਮ ਨਾਲ ਆਪਲਾ ਦਵਾਖਾਨੇ ਦੀ ਸ਼ੁਰੂਆਤ ਹੋਵੇ, ਇਹ ਮੁੰਬਈ ਸ਼ਹਿਰ ਨੂੰ ਬਿਹਤਰ ਬਣਾਉਣ ਵਿੱਚ ਬੜੀ ਭੂਮਿਕਾ ਨਿਭਾਉਣ ਵਾਲੇ ਹਨ। ਥੋੜੀ ਦੇਰ ਪਹਿਲਾਂ ਮੁੰਬਈ ਦੇ ਸਟ੍ਰੀਟ ਵੈਂਡਰਸ ਨੂੰ ਵੀ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਬੈਂਕ ਖਾਤਿਆਂ ਵਿੱਚ ਪੈਸਾ ਪਹੁੰਚਿਆ ਹੈ। ਐਸੇ ਸਾਰੇ ਲਾਭਾਰਥੀਆਂ ਨੂੰ ਅਤੇ ਹਰ ਮੁੰਬਈਕਰ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਾਈਓ ਅਤੇ ਭੈਣੋ,
ਆਜ਼ਾਦੀ ਦੇ ਬਾਅਦ ਪਹਿਲੀ ਵਾਰ ਅੱਜ ਭਾਰਤ ਬੜੇ ਸੁਪਨੇ ਦੇਖਣ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਸਾਹਸ ਕਰ ਰਿਹਾ ਹੈ। ਵਰਨਾ ਸਾਡੇ ਇੱਥੇ ਤਾਂ ਪਿਛਲੀ ਸਦੀ ਦਾ ਇੱਕ ਲੰਬਾ ਕਾਲਖੰਡ ਸਿਰਫ਼ ਅਤੇ ਸਿਰਫ਼ ਗ਼ਰੀਬੀ ਦੀ ਚਰਚਾ ਕਰਨਾ, ਦੁਨੀਆ ਤੋਂ ਮਦਦ ਮੰਗਣਾ, ਜਿਵੇਂ-ਤਿਵੇਂ ਗੁਜ਼ਾਰਾ ਕਰਨ ਵਿੱਚ ਹੀ ਬੀਤ ਗਿਆ। ਇਹ ਸਭ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਦੁਨੀਆ ਨੂੰ ਵੀ ਭਾਰਤ ਦੇ ਬੜੇ-ਬੜੇ ਸੰਕਲਪਾਂ ‘ਤੇ ਭਰੋਸਾ ਹੈ। ਇਸ ਲਈ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੀ ਜਿਤਨੀ ਉਤਸੁਕਤਾ ਭਾਰਤੀਆਂ ਨੂੰ ਹੈ, ਉਤਨਾ ਹੀ ਆਸ਼ਾਵਾਦ ਦੁਨੀਆ ਵਿੱਚ ਵੀ ਦਿਖ ਰਿਹਾ ਹੈ। ਅਤੇ ਹੁਣੇ ਸ਼ਿੰਦੇ ਜੀ ਦਾਵੋਸ ਦਾ ਆਪਣਾ ਅਨੁਭਵ ਵਰਨਣ ਕਰ ਰਹੇ ਸਨ। ਇਹ ਸਭ ਥਾਵਾਂ ‘ਤੇ ਇਹੀ ਅਨੁਭਵ ਆ ਰਿਹਾ ਹੈ।
ਭਾਰਤ ਨੂੰ ਲੈ ਕੇ ਦੁਨੀਆ ਵਿੱਚ ਇਤਨੀ ਪਾਜ਼ਿਟੀਵਿਟੀ ਇਸ ਲਈ ਹੈ, ਕਿਉਂਕਿ ਅੱਜ ਸਭ ਨੂੰ ਲਗਦਾ ਹੈ ਕਿ ਭਾਰਤ ਆਪਣੀ ਸਮਰੱਥ ਦਾ ਬਹੁਤ ਹੀ ਉੱਤਮ ਤਰੀਕੇ ਨਾਲ ਸਦਉਪਯੋਗ ਕਰ ਰਿਹਾ ਹੈ। ਅੱਜ ਹਰ ਕਿਸੇ ਨੂੰ ਲਗ ਰਿਹਾ ਹੈ ਕਿ ਭਾਰਤ ਉਹ ਕਰ ਰਿਹਾ ਹੈ, ਜੋ ਤੇਜ਼ ਵਿਕਾਸ ਦੇ ਲਈ, ਸਮ੍ਰਿੱਧੀ ਦੇ ਲਈ ਬਹੁਤ ਜ਼ਰੂਰੀ ਹੈ। ਅੱਜ ਭਾਰਤ ਅਭੂਤਪੂਰਵ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰੇਰਣਾ ਤੋਂ ਸਵਰਾਜ ਅਤੇ ਸੁਰਾਜ ਦੀ ਭਾਵਨਾ ਅੱਜ ਦੇ ਹਿੰਦੁਸਤਾਨ ਵਿੱਚ, ਡਬਲ ਇੰਜਣ ਸਰਕਾਰ ਵਿੱਚ ਵੀ ਪ੍ਰਬਲ ਤੌਰ ‘ਤੇ ਪ੍ਰਗਟ ਹੁੰਦੀ ਹੈ।
ਭਾਈਓ ਅਤੇ ਭੈਣੋਂ,
ਅਸੀਂ ਉਹ ਸਮਾਂ ਦੇਖਿਆ ਹੈ ਜਦੋਂ, ਗ਼ਰੀਬ ਦੇ ਕਲਿਆਣ ਦੇ ਪੈਸੇ ਘੋਟਾਲਿਆਂ ਦੀ ਭੇਂਟ ਚੜ੍ਹ ਜਾਂਦੇ ਸਨ। ਟੈਕਸਪੇਅਰਸ ਤੋਂ ਮਿਲੇ ਟੈਕਸ ਨੂੰ ਲੈ ਕੇ ਸੰਵੇਦਨਸ਼ੀਲਤਾ ਦਾ ਨਾਮੋ ਨਿਸ਼ਾਨ ਨਹੀਂ ਸੀ। ਇਸ ਦਾ ਨੁਕਸਾਨ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਨੂੰ ਉਠਾਉਣਾ ਪਿਆ। ਬੀਤੇ 8 ਵਰ੍ਹਿਆਂ ਵਿੱਚ ਅਸੀਂ ਇਸ ਅਪ੍ਰੋਚ ਨੂੰ ਬਦਲਿਆ ਹੈ। ਅੱਜ ਭਾਰਤ, ਫਿਊਚਰਿਸਟਿਕ ਸੋਚ ਅਤੇ ਮਾਡਰਨ ਅਪ੍ਰੋਚ ਦੇ ਨਾਲ ਆਪਣੇ ਫਿਜੀਕਲ ਅਤੇ ਸੋਸ਼ਲ ਇਨਫ੍ਰਾਸਕਟ੍ਰਕਚਰ ‘ਤੇ ਖਰਚ ਕਰ ਰਿਹਾ ਹੈ। ਅੱਜ ਦੇਸ਼ ਵਿੱਚ ਇੱਕ ਤਰਫ਼ ਘਰ, ਟੌਇਲੇਟ, ਬਿਜਲੀ, ਪਾਣੀ, ਕੁਕਿੰਗ ਗੈਸ, ਮੁਫ਼ਤ ਇਲਾਜ, ਮੈਡੀਕਲ ਕਾਲਜ, ਏਮਸ, ਆਈਆਈਟੀ (IIT), ਆਈਆਈਐੱਮ (IIM) ਜਿਹੀਆਂ ਸੁਵਿਧਾਵਾਂ ਦਾ ਤੇਜ਼ ਗਤੀ ਨਾਲ ਨਿਰਮਾਣ ਹੋ ਰਿਹਾ ਹੈ, ਉੱਥੇ ਹੀ ਦੂਸਰੀ ਤਰਫ਼ ਆਧੁਨਿਕ ਕਨੈਕਟੀਵਿਟੀ ‘ਤੇ ਉਤਨਾ ਹੀ ਜ਼ੋਰ ਹੈ। ਜਿਸ ਪ੍ਰਕਾਰ ਦੇ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਕਦੇ ਕਲਪਨਾ ਹੁੰਦੀ ਸੀ, ਅੱਜ ਵੈਸਾ ਇਨਫ੍ਰਾਸਟ੍ਰਕਚਰ ਦੇਸ਼ ਵਿੱਚ ਬਣ ਰਿਹਾ ਹੈ।
ਯਾਨੀ ਦੇਸ਼ ਵਿੱਚ ਅੱਜ ਦੀ ਜ਼ਰੂਰਤ ਅਤੇ ਭਵਿੱਖ ਵਿੱਚ ਸਮ੍ਰਿੱਧੀ ਦੀਆਂ ਸੰਭਾਵਨਾਵਾਂ, ਦੋਨਾਂ ‘ਤੇ ਇਕੱਠੇ ਕੰਮ ਚਲ ਰਿਹਾ ਹੈ। ਦੁਨੀਆ ਦੀਆਂ ਬੜੀਆਂ-ਬੜੀਆਂ ਅਰਥਵਿਵਸਥਾਵਾਂ ਅੱਜ ਬੇਹਾਲ ਹਨ, ਲੇਕਿਨ ਐਸੇ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ 80 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਦੇ ਕੇ ਕਦੇ ਵੀ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦਿੰਦਾ ਹੈ। ਐਸੇ ਮਾਹੌਲ ਵਿੱਚ ਵੀ ਭਾਰਤ ਇਨਫ੍ਰਾਸਟ੍ਰਕਚਰ ਦੇ ਨਿਰਮਾਣ ‘ਤੇ ਅਭੂਤਪੂਰਵ ਨਿਵੇਸ਼ ਕਰ ਰਿਹਾ ਹੈ। ਇਹ ਅੱਜ ਦੇ ਭਾਰਤ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ, ਵਿਕਸਿਤ ਭਾਰਤ ਦੇ ਸਾਡੇ ਸੰਕਲਪ ਦਾ ਪ੍ਰਤੀਬਿੰਬ ਹੈ।
ਭਾਈਓ ਅਤੇ ਭੈਣੋਂ,
ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਾਡੇ ਸ਼ਹਿਰਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਇਸ ਵਿੱਚ ਵੀ ਜੇਕਰ ਅਸੀਂ ਮਹਾਰਾਸ਼ਟਰ ਦੀ ਬਾਤ ਕਰੀਏ ਤਾਂ ਆਉਣ ਵਾਲੇ 25 ਵਰ੍ਹਿਆਂ ਵਿੱਚ ਰਾਜ ਦੇ ਅਨੇਕ ਸ਼ਹਿਰ ਭਾਰਤ ਦੀ ਗ੍ਰੋਥ ਨੂੰ ਗਤੀ ਦੇਣ ਵਾਲੇ ਹਨ। ਇਸ ਲਈ ਮੁੰਬਈ ਨੂੰ ਭਵਿੱਖ ਦੇ ਲਈ ਵੀ ਤਿਆਰ ਕਰਨਾ ਇਹ ਡਬਲ ਇੰਜਣ ਸਰਕਾਰ ਦੀ ਪ੍ਰਾਥਮਿਕਤਾ ਹੈ। ਸਾਡੀ ਇਹ ਪ੍ਰਤੀਬੱਧਤਾ, ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਵਿੱਚ ਵੀ ਦਿਖਦੀ ਹੈ। 2014 ਤੱਕ ਮੁੰਬਈ ਵਿੱਚ ਸਿਰਫ਼ 10-11 ਕਿਲੋਮੀਟਰ ਤੱਕ ਮੈਟਰੋ ਚਲਦੀ ਸੀ। ਜਿਵੇਂ ਹੀ ਤੁਸੀਂ ਡਬਲ ਇੰਜਣ ਸਰਕਾਰ ਬਣਾਈ, ਵੈਸੇ ਹੀ ਇਸ ਦਾ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਕੁਝ ਸਮੇਂ ਦੇ ਲਈ ਕੰਮ ਧੀਮਾ ਜ਼ਰੂਰ ਹੋਇਆ, ਲੇਕਿਨ ਸ਼ਿੰਦੇ ਜੀ ਅਤੇ ਦੇਵੇਂਦਰ ਜੀ ਦੀ ਜੋੜੀ ਦੇ ਆਉਂਦੇ ਹੀ, ਹੁਣ ਫਿਰ ਤੇਜ਼ੀ ਨਾਲ ਕੰਮ ਹੋਣ ਲਗਿਆ ਹੈ। ਮੁੰਬਈ ਵਿੱਚ 300 ਕਿਲੋਮੀਟਰ ਦੇ ਮੈਟਰੋ ਨੈੱਟਵਰਕ ਦੀ ਤਰਫ਼ ਅਸੀਂ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ।
ਸਾਥੀਓ,
ਅੱਜ ਦੇਸ਼ ਭਰ ਵਿੱਚ ਰੇਲਵੇ ਨੂੰ ਆਧੁਨਿਕ ਬਣਾਉਣ ਦੇ ਲਈ ਮਿਸ਼ਨ ਮੋਡ ‘ਤੇ ਕੰਮ ਚਲ ਰਿਹਾ ਹੈ। ਮੁੰਬਈ ਲੋਕਲ ਅਤੇ ਮਹਾਰਾਸ਼ਟਰ ਦੀ ਰੇਲ ਕਨੈਕਟੀਵਿਟੀ ਨੂੰ ਵੀ ਇਸ ਨਾਲ ਫਾਇਦਾ ਹੋ ਰਿਹਾ ਹੈ। ਡਬਲ ਇੰਜਣ ਸਰਕਾਰ ਸਾਧਾਰਣ ਮਾਨਵੀ ਨੂੰ ਵੀ ਉਹੀ ਆਧੁਨਿਕ ਸੁਵਿਧਾ, ਉਹੀ ਸਾਫ-ਸਫਾਈ, ਉਸੇ ਤੇਜ਼ ਰਫ਼ਤਾਰ ਦਾ ਅਨੁਭਵ ਦੇਣਾ ਚਾਹੁੰਦੀ ਹੈ, ਜੋ ਕਦੇ ਸਾਧਨ-ਸੰਪੰਨ ਲੋਕਾਂ ਨੂੰ ਹੀ ਮਿਲਦੀ ਸੀ। ਇਸ ਲਈ ਅੱਜ ਰੇਲਵੇ ਸਟੇਸ਼ਨਾਂ ਨੂੰ ਵੀ ਏਅਰਪੋਰਟ ਦੀ ਤਰ੍ਹਾਂ ਹੀ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਦੇਸ਼ ਦੇ ਸਭ ਤੋਂ ਪੁਰਾਣੇ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦਾ ਵੀ ਕਾਇਆਕਲਪ ਹੋਣ ਜਾ ਰਿਹਾ ਹੈ। ਸਾਡੀ ਇਹ ਧਰੋਹਰ ਹੁਣ 21ਵੀਂ ਸਦੀ ਦੇ ਭਾਰਤ ਦੀ ਸ਼ਾਨ ਦੇ ਰੂਪ ਵਿੱਚ ਵੀ ਵਿਕਸਿਤ ਹੋਣ ਜਾ ਰਹੀ ਹੈ।
ਇੱਥੇ ਲੋਕਲ ਅਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਦੇ ਲਈ ਅਲੱਗ-ਅਲੱਗ ਸੁਵਿਧਾਵਾਂ ਬਣਨਗੀਆਂ। ਲਕਸ਼ ਇਹੀ ਹੈ ਕਿ ਸਾਧਾਰਣ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲੇ, ਕੰਮ ਦੇ ਲਈ ਆਉਣਾ-ਜਾਣਾ ਅਸਾਨ ਹੋਵੇ। ਇਹ ਸਟੇਸ਼ਨ ਸਿਰਫ਼ ਰੇਲਵੇ ਦੀਆਂ ਸੁਵਿਧਾਵਾਂ ਤੱਕ ਸੀਮਿਤ ਨਹੀਂ ਰਹੇਗਾ, ਬਲਕਿ ਇਹ ਮਲਟੀਮੋਡਲ ਕਨੈਕਟੀਵਿਟੀ ਦੀ ਵੀ ਹੱਬ ਹੋਵੇਗਾ। ਯਾਨੀ ਬੱਸ ਹੋਵੇ, ਮੈਟਰੋ ਹੋਵੇ, ਟੈਕਸੀ ਹੋਵੇ, ਆਟੋ ਹੋਵੇ, ਯਾਤਾਯਾਤ ਦੇ ਹਰ ਸਾਧਨ ਇੱਥੇ ਇੱਕ ਹੀ ਛੱਤ ਦੇ ਹੇਠਾਂ ਕਨੈਕਟੇਡ ਹੋਣਗੇ। ਇਸ ਨਾਲ ਯਾਤਰੀਆਂ ਨੂੰ ਇੱਕ ਸੀਮਲੈੱਸ ਕਨੈਕਟੀਵਿਟੀ ਮਿਲੇਗੀ। ਇਹੀ ਮਲਟੀਮੋਡਲ ਕਨੈਕਟੀਵਿਟੀ ਹੈ, ਜਿਸ ਨੂੰ ਅਸੀਂ ਦੇਸ਼ ਦੇ ਹਰ ਸ਼ਹਿਰ ਵਿੱਚ ਵਿਕਸਿਤ ਕਰਨ ਜਾ ਰਹੇ ਹਾਂ।
ਸਾਥੀਓ,
ਆਧੁਨਿਕ ਹੁੰਦੀ ਮੁੰਬਈ ਲੋਕਲ, ਮੈਟਰੋ ਦਾ ਵਿਆਪਕ ਨੈੱਟਵਰਕ, ਦੂਸਰੇ ਸ਼ਹਿਰਾਂ ਵਿੱਚ ਵੰਦੇ ਭਾਰਤ ਅਤੇ ਬੁਲਟ ਟ੍ਰੇਨ ਨਾਲ ਤੇਜ਼ ਆਧੁਨਿਕ ਕਨੈਕਟੀਵਿਟੀ, ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਮੁੰਬਈ ਦਾ ਕਾਇਆਕਲਪ ਹੋਣ ਜਾ ਰਿਹਾ ਹੈ। ਗ਼ਰੀਬ ਮਜ਼ਦੂਰ ਤੋਂ ਲੈ ਕੇ ਕਰਮਚਾਰੀ, ਦੁਕਾਨਦਾਰ ਅਤੇ ਬੜੇ-ਬੜੇ ਬਿਜ਼ਨਸ ਸੰਭਾਲਣ ਵਾਲੇ, ਸਭ ਦੇ ਲਈ ਇੱਥੇ ਰਹਿਣਾ ਸੁਵਿਧਾਜਨਕ ਹੋਵੇਗਾ। ਇੱਥੇ ਤੱਕ ਕਿ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਮੁੰਬਈ ਆਉਣਾ-ਜਾਣਾ ਵੀ ਸੁਲਭ ਹੋਣ ਵਾਲਾ ਹੈ। ਕੋਸਟਲ ਰੋਡ ਹੋਵੇ, ਇੰਦੂ ਮਿਲ ਸਮਾਰਕ ਹੋਵੇ, ਨਵੀ ਮੁੰਬਈ ਦਾ ਏਅਰਪੋਰਟ ਹੋਵੇ, ਟ੍ਰਾਂਸਹਾਰਬਰ ਲਿੰਕ ਹੋਵੇ, ਐਸੇ ਅਨੇਕ ਪ੍ਰੋਜੈਕਟਸ ਮੁੰਬਈ ਨੂੰ ਨਵੀਂ ਤਾਕਤ ਦੇ ਰਹੇ ਹਨ। ਧਾਰਾਵੀ ਪੁਨਰਵਿਕਾਸ, ਪੁਰਾਣੀ ਚਾਲ ਦਾ ਵਿਕਾਸ ਸਭ ਕੁਝ ਹੁਣ ਟ੍ਰੈਕ ‘ਤੇ ਆ ਰਿਹਾ ਹੈ। ਅਤੇ ਮੈਂ ਇਸ ਦੇ ਲਈ ਸ਼ਿੰਦੇ ਜੀ ਅਤੇ ਦੇਵੇਂਦਰ ਜੀ ਨੂੰ ਵਧਾਈ ਦਿੰਦਾ ਹਾਂ। ਮੁੰਬਈ ਦੀਆਂ ਸੜਕਾਂ ਨੂੰ ਸੁਧਾਰਨ ਦੇ ਲਈ ਵੀ ਅੱਜ ਬਹੁਤ ਬੜੇ ਪੱਧਰ ‘ਤੇ ਜੋ ਕੰਮ ਸ਼ੁਰੂ ਹੋਇਆ ਹੈ, ਇਹ ਵੀ ਡਬਲ ਇੰਜਣ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ।
ਭਾਈਓ ਅਤੇ ਭੈਣੋਂ,
ਅੱਜ ਅਸੀਂ ਦੇਸ਼ ਦੇ ਸ਼ਹਿਰਾਂ ਦੇ ਕੰਪਲੀਟ ਟ੍ਰਾਂਸਫਾਰਮੇਸ਼ਨ ‘ਤੇ ਕੰਮ ਕਰ ਰਹੇ ਹਾਂ। ਪ੍ਰਦੂਸ਼ਣ ਤੋਂ ਲੈ ਕੇ ਸਵੱਛਤਾ ਤੱਕ, ਸ਼ਹਿਰਾਂ ਦੀ ਹਰ ਸਮੱਸਿਆ ਦਾ ਸਮਾਧਾਨ ਢੂੰਡਿਆ ਜਾ ਰਿਹਾ ਹੈ। ਇਸ ਲਈ ਅਸੀਂ ਇਲੈਕਟ੍ਰਿਕ ਮੋਬਿਲਿਟੀ ‘ਤੇ ਇਤਨਾ ਬਲ ਦੇ ਰਹੇ ਹਾਂ, ਇਸ ਦੇ ਲਈ ਇਨਫ੍ਰਾਸਟ੍ਰਕਚਰ ਤਿਆਰ ਕਰ ਰਹੇ ਹਾਂ। ਬਾਇਓਫਿਊਲ ਅਧਾਰਿਤ ਟ੍ਰਾਂਸਪੋਰਟ ਸਿਸਟਮ ਅਸੀਂ ਤੇਜ਼ੀ ਨਾਲ ਲਿਆਉਣਾ ਚਾਹੁੰਦੇ ਹਾਂ। ਹਾਈਡ੍ਰੋਜਨ ਫਿਊਲ ਨਾਲ ਜੁੜੇ ਟ੍ਰਾਂਸਪੋਰਟ ਸਿਸਟਮ ਦੇ ਲਈ ਵੀ ਦੇਸ਼ ਵਿੱਚ ਮਿਸ਼ਨ ਮੋਡ ‘ਤੇ ਕੰਮ ਚਲ ਰਿਹਾ ਹੈ। ਇਹੀ ਨਹੀਂ, ਸਾਡੇ ਸ਼ਹਿਰਾਂ ਵਿੱਚ ਕੂੜੇ ਦੀ, waste ਦੀ ਜੋ ਸਮੱਸਿਆ ਹੈ, ਉਸ ਨੂੰ ਵੀ ਅਸੀਂ ਨਵੀਂ ਟੈਕਨੋਲੋਜੀ ਨਾਲ ਦੂਰ ਕਰਨ ਦੇ ਲਈ ਇੱਕ ਦੇ ਬਾਅਦ ਇੱਕ ਕਦਮ ਉਠਾ ਰਹੇ ਹਾਂ। Waste to Wealth ਦਾ ਬਹੁਤ ਬੜਾ ਅਭਿਯਾਨ ਦੇਸ਼ ਵਿੱਚ ਚਲ ਰਿਹਾ ਹੈ। ਨਦੀਆਂ ਵਿੱਚ ਗੰਦਾ ਪਾਣੀ ਨਾ ਮਿਲੇ, ਇਸ ਦੇ ਲਈ ਵਾਟਰ ਟ੍ਰੀਟਮੈਂਟ ਪਲਾਂਟਸ ਲਗਾਏ ਜਾ ਰਹੇ ਹਨ।
ਸਾਥੀਓ,
ਸ਼ਹਿਰਾਂ ਦੇ ਵਿਕਾਸ ਦੇ ਲਈ ਦੇਸ਼ ਦੇ ਪਾਸ ਸਮਰੱਥ ਦੀ ਅਤੇ ਰਾਜਨੀਤਕ ਇੱਛਾਸ਼ਕਤੀ ਦੀ, ਕਿਸੇ ਵੀ ਚੀਜ ਦੀ ਕਮੀ ਨਹੀਂ ਹੈ। ਲੇਕਿਨ ਸਾਨੂੰ ਇੱਕ ਬਾਤ ਹੋਰ ਸਮਝਣੀ ਹੋਵੇਗੀ। ਮੁੰਬਈ ਜਿਹੇ ਸ਼ਹਿਰ ਵਿੱਚ ਪ੍ਰੋਜੈਕਟ ਨੂੰ ਹੁਣ ਤੱਕ ਤੇਜ਼ੀ ਨਾਲ ਨਹੀਂ ਉਤਾਰਿਆ ਜਾ ਸਕਦਾ, ਜਦੋਂ ਤੱਕ ਸਥਾਨਕ ਸੰਸਥਾ ਦੀ ਪ੍ਰਾਥਮਿਕਤਾ ਵੀ ਤੇਜ਼ ਵਿਕਾਸ ਦੀ ਨਾ ਹੋਵੇ। ਜਦੋਂ ਰਾਜ ਵਿੱਚ ਵਿਕਾਸ ਦੇ ਲਈ ਸਮਰਪਿਤ ਸਰਕਾਰ ਹੁੰਦੀ ਹੈ, ਜਦੋਂ ਸ਼ਹਿਰਾਂ ਵਿੱਚ ਸੁਸ਼ਾਸਨ ਦੇ ਲਈ ਸਮਰਪਿਤ ਸ਼ਾਸਨ ਹੁੰਦਾ ਹੈ, ਤਦੇ ਇਹ ਕੰਮ ਤੇਜ਼ੀ ਨਾਲ ਜ਼ਮੀਨ ‘ਤੇ ਉਤਰ ਪਾਉਂਦੇ ਹਨ। ਇਸ ਲਈ ਮੁੰਬਈ ਦੇ ਵਿਕਾਸ ਵਿੱਚ ਸਥਾਨਕ ਸੰਸਥਾ ਦੀ ਭੂਮਿਕਾ ਬਹੁਤ ਬੜੀ ਹੈ। ਮੁੰਬਈ ਦੇ ਵਿਕਾਸ ਦੇ ਲਈ ਬਜਟ ਦੀ ਕੋਈ ਸੀਮਾ ਨਹੀਂ ਹੈ। ਬਸ ਮੁੰਬਈ ਦੇ ਹਕ ਦਾ ਪੈਸਾ ਸਹੀ ਥਾਂ ‘ਤੇ ਲਗਣਾ ਚਾਹੀਦਾ ਹੈ।
ਅਗਰ ਉਹ ਭ੍ਰਿਸ਼ਟਾਚਾਰ ਵਿੱਚ ਲਗੇਗਾ, ਪੈਸਾ ਬੈਂਕਾਂ ਦੀਆਂ ਤਿਜੌਰੀਆਂ ਵਿੱਚ ਬੰਦ ਪਿਆ ਰਹੇਗਾ, ਵਿਕਾਸ ਦੇ ਕੰਮ ਨੂੰ ਰੋਕਣ ਦੀ ਪ੍ਰਵਿਰਤੀ ਹੋਵੇਗੀ, ਤਾਂ ਫਿਰ ਮੁੰਬਈ ਦਾ ਭਵਿੱਖ ਉੱਜਵਲ ਕਿਵੇਂ ਹੋਵੇਗਾ? ਮੁੰਬਈ ਦੇ ਲੋਕ, ਇੱਥੇ ਦੇ ਸਾਧਾਰਣ ਜਨ ਪਰੇਸ਼ਾਨੀਆਂ ਝੱਲਦੇ ਰਹਿਣ, ਇਹ ਸ਼ਹਿਰ ਵਿਕਾਸ ਦੇ ਲਈ ਤਰਸਦਾ ਰਹੇ, ਇਹ ਸਥਿਤੀ 21ਵੀਂ ਸਦੀ ਦੇ ਭਾਰਤ ਵਿੱਚ ਕਦੇ ਵੀ ਸਵੀਕਾਰ ਨਹੀਂ ਹੋ ਸਕਦੀ ਹੈ ਅਤੇ ਸ਼ਿਵਾਜੀ ਮਹਾਰਾਜ ਦੇ ਮਹਾਰਾਸ਼ਟਰ ਵਿੱਚ ਤਾਂ ਕਦੇ ਨਹੀਂ ਹੋ ਸਕਦੀ ਹੈ। ਮੈਂ ਮੁੰਬਈ ਦੇ ਲੋਕਾਂ ਦੀ ਹਰ ਪਰੇਸ਼ਾਨੀ ਨੂੰ ਸਮਝਦੇ ਹੋਏ ਬਹੁਤ ਬੜੀ ਜ਼ਿੰਮੇਦਾਰੀ ਦੇ ਨਾਲ ਇਸ ਬਾਤ ਨੂੰ ਰੱਖ ਰਿਹਾ ਹਾਂ। ਭਾਜਪਾ ਦੀ ਸਰਕਾਰ ਹੋਵੇ, ਐੱਨਡੀਏ ਦੀ ਸਰਕਾਰ ਹੋਵੇ, ਕਦੇ ਵਿਕਾਸ ਦੇ ਅੱਗੇ ਰਾਜਨੀਤੀ ਨੂੰ ਨਹੀਂ ਆਉਣ ਦਿੰਦੀ। ਵਿਕਾਸ ਸਾਡੇ ਲਈ ਸਭ ਤੋਂ ਬੜੀ ਪ੍ਰਾਥਮਿਕਤਾ ਹੈ। ਆਪਣੇ ਰਾਜਨੀਤਕ ਸੁਆਰਥ ਦੀ ਸਿੱਧੀ ਦੇ ਲਈ ਭਾਜਪਾ ਅਤੇ ਐੱਨਡੀਏ ਦੀਆਂ ਸਰਕਾਰਾਂ ਕਦੇ ਵਿਕਾਸ ਦੇ ਕਾਰਜਾਂ ‘ਤੇ ਬ੍ਰੇਕ ਨਹੀਂ ਲਗਾਉਂਦੀਆਂ। ਲੇਕਿਨ ਅਸੀਂ ਪਹਿਲਾਂ ਦੇ ਸਮੇਂ ਮੁੰਬਈ ਵਿੱਚ ਐਸਾ ਹੁੰਦਾ ਵਾਰ-ਵਾਰ ਦੇਖਿਆ ਹੈ। ਪੀਐੱਮ ਸਵਨਿਧੀ ਯੋਜਨਾ ਵੀ ਇਸ ਦਾ ਇੱਕ ਉਦਾਹਰਣ ਹੈ।
ਸਾਡੇ ਸ਼ਹਿਰਾਂ ਵਿੱਚ ਰੇਹੜੀ ਵਾਲੇ, ਪਟੜੀ ਵਾਲੇ, ਠੇਲੇ ਵਾਲੇ ਇਹ ਕੰਮ ਕਰਨ ਵਾਲੇ ਸਾਥੀ, ਜੋ ਸ਼ਹਿਰ ਦੀ ਅਰਥਵਿਵਸਥਾ ਦਾ ਅਹਿਮ ਹਿੱਸਾ ਹਨ, ਉਨ੍ਹਾਂ ਦੇ ਲਈ ਅਸੀਂ ਪਹਿਲੀ ਵਾਰ ਯੋਜਨਾ ਬਣਾਈ। ਅਸੀਂ ਇਨ੍ਹਾਂ ਛੋਟੇ ਵਪਾਰੀਆਂ ਦੇ ਲਈ ਬੈਂਕਾਂ ਤੋਂ ਸਸਤਾ ਅਤੇ ਬਿਨਾ ਗਰੰਟੀ ਦਾ ਲੋਨ ਨਿਸ਼ਚਿਤ ਕੀਤਾ। ਦੇਸ਼ ਭਰ ਵਿੱਚ ਲਗਭਗ 35 ਲੱਖ ਰੇਹੜੀ-ਪਟੜੀ ਵਾਲਿਆਂ ਨੂੰ ਇਸ ਦਾ ਲਾਭ ਮਿਲ ਚੁੱਕਿਆ ਹੈ। ਇਸ ਦੇ ਤਹਿਤ ਮਹਾਰਾਸ਼ਟਰ ਵਿੱਚ ਵੀ 5 ਲੱਖ ਸਾਥੀਆਂ ਨੂੰ ਰਿਣ ਸਵੀਕ੍ਰਿਤ ਹੋ ਚੁੱਕੇ ਹਨ। ਅੱਜ ਵੀ 1 ਲੱਖ ਤੋਂ ਅਧਿਕ ਸਾਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਜਮਾਂ ਹੋ ਗਏ ਹਨ। ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਲੇਕਿਨ ਦਰਮਿਆਨ ਦੇ ਕੁਝ ਸਮੇਂ ਵਿੱਚ ਡਬਲ ਇਂਜਣ ਦੀ ਸਰਕਾਰ ਨਾ ਹੋਣ ਦੇ ਕਾਰਨ ਹਰ ਕੰਮ ਵਿੱਚ ਅੜੰਗੇ ਪਾਏ ਗਏ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਜਿਸ ਦਾ ਨੁਕਸਾਨ ਇਨ੍ਹਾਂ ਸਾਰੇ ਲਾਭਾਰਥੀਆਂ ਨੂੰ ਉਠਾਉਣਾ ਪਿਆ। ਐਸਾ ਫਿਰ ਨਾ ਹੋਵੇ ਇਸ ਲਈ ਜ਼ਰੂਰੀ ਹੈ ਕਿ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਅਤੇ ਮੁੰਬਈ ਤੱਕ ਸਭ ਦਾ ਪ੍ਰਯਾਸ ਲਗੇ, ਬਿਹਤਰ ਤਾਲਮੇਲ ਵਾਲੀ ਵਿਵਸਥਾ ਬਣੇ।
ਸਾਥੀਓ,
ਸਾਨੂੰ ਯਾਦ ਰੱਖਣਾ ਹੈ ਕਿ ਸਵਨਿਧੀ ਯੋਜਨਾ ਸਿਰਫ਼ ਲੋਨ ਦੇਣ ਦੀ ਯੋਜਨਾ ਭਰ ਨਹੀਂ ਹੈ, ਬਲਕਿ ਇਹ ਰੇਹੜੀ-ਪਟੜੀ ਅਤੇ ਠੇਲੇ ਵਾਲੇ ਸਾਡੇ ਸਾਥੀਆਂ ਦੀ ਆਰਥਿਕ ਸਮਰੱਥ ਵਧਾਉਣ ਦਾ ਅਭਿਯਾਨ ਹੈ। ਇਹ ਸਵਨਿਧੀ ਸਵੈਅਭਿਆਨ ਦੀ ਜੜੀ-ਬੂਟੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸਵਨਿਧੀ ਦੇ ਲਾਭਾਰਥੀਆਂ ਨੂੰ ਡਿਜੀਟਲ ਲੈਣ-ਦੇਣ ਦੀ ਟ੍ਰੇਨਿੰਗ ਦੇ ਲਈ ਮੁੰਬਈ ਵਿੱਚ ਸਵਾ ਤਿੰਨ ਸੌ ਕੈਂਪ ਲਗਾਏ ਗਏ ਹਨ। ਜਿਸ ਦੇ ਚਲਦੇ ਸਾਡੇ ਰੇਹੜੀ-ਪਟੜੀ ਵਾਲੇ ਹਜ਼ਾਰਾਂ ਸਾਥੀ ਡਿਜੀਟਲ ਲੈਣ-ਦੇਣ ਸ਼ੁਰੂ ਕਰ ਚੁੱਕੇ ਹਨ। ਇਹ ਸੁਣ ਕੇ ਅਨੇਕ ਲੋਕ ਚੌਂਕ ਜਾਣਗੇ ਕਿ ਇਤਨੇ ਘੱਟ ਸਮੇਂ ਵਿੱਚ ਦੇਸ਼ ਭਰ ਵਿੱਚ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਨੇ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਡਿਜੀਟਲ ਟ੍ਰਾਂਜੈਕਸ਼ਨ ਕੀਤਾ ਹੈ। ਜਿਨ੍ਹਾਂ ਨੂੰ ਅਸੀਂ ਅਨਪੜ੍ਹ ਮੰਨਦੇ ਹਾਂ, ਜਿਨ੍ਹਾਂ ਨੂੰ ਅਸੀਂ ਲੋਕ ਕਿਸੇ ਵੀ ਭਾਸ਼ਾ ਵਿੱਚ ਅਪਮਾਨਿਤ ਕਰਦੇ ਰਹਿੰਦੇ ਹਾਂ, ਉਨ੍ਹਾਂ ਮੇਰੇ ਛੋਟੇ-ਛੋਟੇ ਸਾਥੀਆਂ ਨੇ ਜੋ ਅੱਜ ਮੇਰੇ ਸਾਹਮਣੇ ਬੈਠੇ ਹਨ, ਇਹ ਰੇਹੜੀ-ਪਟੜੀ ਵਾਲਿਆਂ ਨੇ ਔਨਲਾਈਨ ਮੋਬਾਈਲ ਨਾਲ 50 ਹਜ਼ਾਰ ਕਰੋੜ ਰੁਪਏ ਦਾ ਕੰਮ ਕੀਤਾ ਹੈ।
ਅਤੇ ਉਨ੍ਹਾਂ ਦਾ ਇਹ ਪਰਾਕ੍ਰਮ, ਉਨ੍ਹਾਂ ਦੇ ਪਰਿਵਰਤਨ ਦਾ ਇਹ ਮਾਰਗ ਨਿਰਾਸ਼ਾਵਾਦੀਆਂ ਦੇ ਲਈ ਬਹੁਤ ਬੜਾ ਜਵਾਬ ਹੈ, ਜੋ ਕਹਿੰਦੇ ਸਨ ਕਿ ਰੇਹੜੀ-ਠੇਲੇ ‘ਤੇ ਡਿਜੀਟਲ ਪੇਮੈਂਟ ਕਿਵੇਂ ਹੋਵੇਗੀ। ਡਿਜੀਟਲ ਇੰਡੀਆ ਦੀ ਸਫਲਤਾ ਇਸ ਬਾਅਦ ਦਾ ਉਦਾਹਰਣ ਹੈ ਕਿ ਜਦੋਂ ਸਬਕਾ ਪ੍ਰਯਾਸ ਲਗਦਾ ਹੈ, ਤਾਂ ਅਸੰਭਵ ਕੁਝ ਵੀ ਨਹੀਂ ਹੁੰਦਾ। ਸਬਕਾ ਪ੍ਰਯਾਸ ਦੀ ਇਸੇ ਭਾਵਨਾ ਨਾਲ ਅਸੀਂ ਮਿਲ ਕੇ ਮੁੰਬਈ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ। ਅਤੇ ਮੈਂ ਮੇਰੇ ਰੇਹੜੀ-ਪਟੜੀ ਵਾਲੇ ਭਾਈਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਤੁਸੀਂ ਮੇਰੇ ਨਾਲ ਚਲੋ ਤੁਸੀਂ 10 ਕਦਮ ਚਲੋਗੇ ਤਾਂ ਮੈਂ 11 ਕਦਮ ਚਲਾਂਗਾ ਤੁਹਾਡੇ ਲਈ। ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿ ਸਾਡੇ ਰੇਹੜੀ-ਪਟੜੀ ਵਾਲੇ ਭਾਈ-ਭੈਣ ਸਾਹੂਕਾਰ ਦੇ ਪਾਸ ਵਿਆਜ ਲੈਣ ਦੇ ਲਈ ਜਾਂਦੇ ਸਨ। ਦਿਨ ਭਰ ਵਪਾਰ ਕਰਨ ਦੇ ਲਈ ਉਸ ਨੂੰ 1 ਹਜ਼ਾਰ ਰੁਪਏ ਦੀ ਜ਼ਰੂਰਤ ਹੈ, ਉਹ ਦੇਣ ਤੋਂ ਪਹਿਲਾਂ ਹੀ 100 ਕੱਟ ਲੈਂਦਾ ਸੀ 900 ਦਿੰਦਾ ਸੀ। ਅਤੇ ਸ਼ਾਮ ਨੂੰ ਜਾ ਕੇ ਅਗਰ ਹਜ਼ਾਰ ਵਾਪਸ ਨਹੀਂ ਲੌਟਾਏ (ਪਰਤਾਏ) ਤਾਂ ਉਸ ਨੂੰ ਦੂਸਰੇ ਦਿਨ ਪੈਸੇ ਨਹੀਂ ਮਿਲਦੇ ਸਨ। ਅਤੇ ਕਦੇ ਅਗਰ ਆਪਣਾ ਮਾਲ ਨਹੀਂ ਵਿਕਿਆ ਹਜ਼ਾਰ ਰੁਪਏ ਨਹੀਂ ਦੇ ਪਾਇਆ ਤਾਂ ਵਿਆਜ ਵਧ ਜਾਂਦਾ ਸੀ, ਰਾਤ ਨੂੰ ਬੱਚੇ ਭੁੱਖੇ ਸੌਂਦੇ ਸਨ। ਇਨ੍ਹਾਂ ਸਭ ਮੁਸੀਬਤਾਂ ਤੋਂ ਤੁਹਾਨੂੰ ਬਚਾਉਣ ਦੇ ਲਈ ਸਵਨਿਧੀ ਯੋਜਨਾ ਹੈ।
ਅਤੇ ਸਾਥੀਓ,
ਜਿਤਨਾ ਜ਼ਿਆਦਾ ਤੁਸੀਂ ਡਿਜੀਟਲ ਉਪਯੋਗ ਕਰੋਗੇ, ਥੋਕ ਵਿੱਚ ਲੈਣ ਜਾਓਗੇ ਉਸ ਨੂੰ ਵੀ ਡਿਜੀਟਲ ਪੇਮੈਂਟ ਕਰੋ, ਜਿੱਥੇ ਵੇਚਦੇ ਹੋ ਉੱਥੇ ਵੀ ਲੋਕਾਂ ਨੂੰ ਕਹੋ ਕਿ ਡਿਜੀਟਲ ਪੇਮੈਂਟ ਕਰੋ ਤਾਂ ਸਥਿਤੀ ਇਹ ਆਵੇਗੀ ਕਿ ਤੁਹਾਨੂੰ ਵਿਆਜ ਦਾ ਇੱਕ ਨਵਾਂ ਪੈਸਾ ਨਹੀਂ ਲਗੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਕਿਤਨੇ ਪੈਸੇ ਬਚਣਗੇ, ਤੁਹਾਡੇ ਬੱਚਿਆਂ ਦੀ ਸਿੱਖਿਆ ਦੇ ਲਈ, ਤੁਹਾਡੇ ਬੱਚਿਆਂ ਦੇ ਭਵਿੱਖ ਦੇ ਲਈ ਕਿਤਨਾ ਬੜਾ ਕੰਮ ਹੋਣ ਵਾਲਾ ਹੈ। ਇਸ ਲਈ ਮੈਂ ਕਹਿੰਦਾ ਹਾਂ, ਸਾਥੀਓ ਮੈਂ ਤੁਹਾਡੇ ਨਾਲ ਖੜ੍ਹਾ ਹਾਂ ਤੁਸੀਂ 10 ਕਦਮ ਚਲੋ ਮੈਂ 11 ਚਲਣ ਦੇ ਲਈ ਤਿਆਰ ਹਾਂ, ਵਾਅਦਾ ਕਰਨ ਆਇਆ ਹਾਂ।
ਤੁਹਾਡੇ ਉੱਜਵਲ ਭਵਿੱਖ ਦੇ ਲਈ ਮੈਂ ਅੱਜ ਤੁਹਾਡੇ ਨਾਲ ਅੱਖ ਵਿੱਚ ਅੱਖ ਮਿਲਾ ਕੇ ਇਹ ਵਾਅਦਾ ਕਰਨ ਮੁੰਬਈ ਦੀ ਧਰਤੀ ‘ਤੇ ਆਇਆ ਹਾਂ ਸਾਥੀਓ। ਅਤੇ ਮੈਨੂੰ ਭਰੋਸਾ ਹੈ ਕਿ ਇਨ੍ਹਾਂ ਛੋਟੇ-ਛੋਟੇ ਲੋਕਾਂ ਦੇ ਪੁਰੁਸ਼ਾਰਥ ਅਤੇ ਮਿਹਨਤ ਨਾਲ ਦੇਸ਼ ਨਵੀਆਂ ਉਚਾਈਆਂ ਨੂੰ ਪਾਰ ਕਰਕੇ ਰਹੇਗਾ। ਇਸੇ ਵਿਸ਼ਵਾਸ ਨੂੰ ਲੈ ਕੇ ਜਦੋਂ ਮੈਂ ਅੱਜ ਫਿਰ ਇੱਕ ਵਾਰ ਤੁਹਾਡੇ ਪਾਸ ਆਇਆ ਹਾਂ। ਮੈਂ ਸਾਰੇ ਲਾਭਾਰਥੀਆਂ ਨੂੰ, ਸਾਰੇ ਮੁੰਬਈਕਰਾਂ ਨੂੰ, ਪੂਰੇ ਮਹਾਰਾਸ਼ਟਰ ਨੂੰ ਅਤੇ ਮੁੰਬਈ ਤਾਂ ਦੇਸ਼ ਦੀ ਧੜਕਨ ਹੈ। ਪੂਰੇ ਦੇਸ਼ਵਾਸੀਆਂ ਨੂੰ ਵੀ ਮੈਂ ਇਸ ਵਿਕਾਸ ਕਾਰਜਾਂ ਦੇ ਲਈ ਵਧਾਈ ਦਿੰਦਾਂ ਹਾਂ। ਸ਼ਿੰਦੇ ਜੀ ਅਤੇ ਦੇਵੇਂਦਰ ਜੀ ਦੀ ਜੋੜੀ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰੇਗੀ, ਇਹ ਮੇਰਾ ਪੂਰਾ ਵਿਸ਼ਵਾਸ ਹੈ।
ਬੋਲੋ- ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਬਹੁਤ-ਬਹੁਤ ਧੰਨਵਾਦ।
************
ਡੀਐੱਸ/ਐੱਸਟੀ/ਆਰਕੇ/ਏਕੇ
(Release ID: 1893321)
Visitor Counter : 147
Read this release in:
Kannada
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam