ਮੰਤਰੀ ਮੰਡਲ

ਕੈਬਨਿਟ ਨੇ ਸਾਬਕਾ ਰੱਖਿਆ ਮੰਤਰੀ ਅਤੇ ਗੋਆ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਵਰਗੀ ਸ਼੍ਰੀ ਮਨੋਹਰ ਪਰੀਕਰ ਨੂੰ ਸ਼ਰਧਾਂਜਲੀ ਵਜੋਂ ਗ੍ਰੀਨਫੀਲਡ ਇੰਟਰਨੈਸ਼ਨਲ ਏਅਰਪੋਰਟ ਮੋਪਾ, ਗੋਆ ਦਾ ਨਾਮ ‘ਮਨੋਹਰ ਇੰਟਰਨੈਸ਼ਨਲ ਏਅਰਪੋਰਟ – ਮੋਪਾ, ਗੋਆ’ ਰੱਖਣ ਲਈ ਕਾਰਜ-ਉੱਤਰ ਪ੍ਰਵਾਨਗੀ ਦਿੱਤੀ

Posted On: 04 JAN 2023 4:10PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ, ਸਾਬਕਾ ਰੱਖਿਆ ਮੰਤਰੀ ਅਤੇ ਚਾਰ ਵਾਰ ਗੋਆ ਦੇ ਮੁੱਖ ਮੰਤਰੀ ਰਹਿ ਚੁੱਕੇ ਸਵਰਗੀ ਸ਼੍ਰੀ ਮਨੋਹਰ ਪਰੀਕਰ ਨੂੰ ਸ਼ਰਧਾਂਜਲੀ ਵਜੋਂ ਗ੍ਰੀਨਫੀਲਡ ਇੰਟਰਨੈਸ਼ਨਲ ਏਅਰਪੋਰਟ ਮੋਪਾ, ਗੋਆ ਦਾ ਨਾਮ ‘ਮਨੋਹਰ ਇੰਟਰਨੈਸ਼ਨਲ ਏਅਰਪੋਰਟ – ਮੋਪਾ, ਗੋਆ’ ਰੱਖਣ ਦੀ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।

 

ਗੋਆ ਰਾਜ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ, ਗੋਆ ਦੇ ਮਾਣਯੋਗ ਮੁੱਖ ਮੰਤਰੀ ਨੇ ਗੋਆ ਦੀ ਰਾਜ ਸਰਕਾਰ ਦੀ ਕੈਬਨਿਟ ਦੇ ਗ੍ਰੀਨਫੀਲਡ ਅੰਤਰਰਾਸ਼ਟਰੀ ਹਵਾਈ ਅੱਡੇ, ਮੋਪਾ, ਗੋਆ ਦਾ ਨਾਮ 'ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡਾ - ਮੋਪਾ, ਗੋਆ' ਰੱਖਣ ਦੇ ਸਰਬਸੰਮਤੀ ਨਾਲ ਫੈਸਲੇ ਤੋਂ ਜਾਣੂ ਕਰਵਾਇਆ। 

 

ਮੋਪਾ, ਗੋਆ ਵਿਖੇ ਗ੍ਰੀਨਫੀਲਡ ਹਵਾਈ ਅੱਡੇ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਦਸੰਬਰ, 2022 ਵਿੱਚ ਕੀਤਾ ਗਿਆ ਸੀ। ਹਵਾਈ ਅੱਡੇ ਦਾ ਨਾਮ ਸਵਰਗੀ ਡਾ. ਮਨੋਹਰ ਪਰੀਕਰ, ਸਾਬਕਾ ਮੁੱਖ ਮੰਤਰੀ ਅਤੇ ਭਾਰਤ ਦੇ ਸਾਬਕਾ ਰਕਸ਼ਾ ਮੰਤਰੀ ਦੇ ਆਧੁਨਿਕ ਗੋਆ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। 

 

 ******

ਡੀਐੱਸ



(Release ID: 1888591) Visitor Counter : 81