ਵਿੱਤ ਮੰਤਰਾਲਾ
ਦਸੰਬਰ 2022 ਲਈ 1,49,507 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਇਕੱਠਾ ਹੋਇਆ, ਜੋ ਸਾਲ-ਦਰ-ਸਾਲ 15% ਦਾ ਰਿਕਾਰਡ ਵਾਧਾ ਦਰਸਾਉਂਦਾ ਹੈ
ਲਗਾਤਾਰ 10 ਮਹੀਨਿਆਂ ਲਈ ਮਹੀਨਾਵਾਰ ਜੀਐੱਸਟੀ ਮਾਲੀਆ 1.4 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ
Posted On:
01 JAN 2023 3:48PM by PIB Chandigarh
ਦਸੰਬਰ 2022 ਦੌਰਾਨ ਕੁਲ ਜੀਐੱਸਟੀ ਮਾਲੀਆ 1,49,507 ਕਰੋੜ ਰੁਪਏ ਰਿਹਾ ਹੈ, ਜਿਸ ਵਿੱਚ ਸੀਜੀਐੱਸਟੀ 26,711 ਕਰੋੜ ਰੁਪਏ, ਐੱਸਜੀਐੱਸਟੀ 33,357 ਕਰੋੜ ਰੁਪਏ, ਆਈਜੀਐੱਸਟੀ 78,434 ਕਰੋੜ ਰੁਪਏ (ਵਸਤਾਂ ਦੇ ਆਯਾਤ ਤੋਂ ਇਕੱਠੇ ਕੀਤੇ 40,263 ਕਰੋੜ ਰੁਪਏ ਸਮੇਤ) ਅਤੇ ਸੈਸ 11,005 ਕਰੋੜ ਰੁਪਏ (ਵਸਤਾਂ ਦੇ ਆਯਾਤ ਤੋਂ ਇਕੱਠੇ ਕੀਤੇ 850 ਕਰੋੜ ਰੁਪਏ ਸਮੇਤ) ਰਿਹਾ ਹੈ।
ਸਰਕਾਰ ਨੇ ਨਿਯਮਤ ਬੰਦੋਬਸਤ ਵਜੋਂ ਸੀਜੀਐੱਸਟੀ ਨੂੰ 36,669 ਕਰੋੜ ਰੁਪਏ ਅਤੇ ਐੱਸਜੀਐੱਸਟੀ ਨੂੰ 31,094 ਕਰੋੜ ਰੁਪਏ ਆਈਜੀਐੱਸਟੀ ਤੋਂ ਨਿਪਟਾਏ ਹਨ। ਦਸੰਬਰ 2022 ਦੇ ਮਹੀਨੇ ਵਿੱਚ ਨਿਯਮਤ ਨਿਪਟਾਰੇ ਤੋਂ ਬਾਅਦ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ 63,380 ਕਰੋੜ ਰੁਪਏ ਅਤੇ ਐੱਸਜੀਐੱਸਟੀ ਲਈ 64,451 ਕਰੋੜ ਰੁਪਏ ਰਿਹਾ ਹੈ।
ਦਸੰਬਰ 2022 ਦੇ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐੱਸਟੀ ਮਾਲੀਏ ਨਾਲੋਂ 15% ਵੱਧ ਹੈ। ਦਸੰਬਰ ਮਹੀਨੇ ਦੇ ਦੌਰਾਨ, ਵਸਤਾਂ ਦੇ ਆਯਾਤ ਤੋਂ ਮਾਲੀਆ 8% ਵੱਧ ਸੀ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਪਿਛਲੇ ਸਾਲ ਦੇ ਦਸੰਬਰ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਮਾਲੀਏ ਨਾਲੋਂ 18% ਵੱਧ ਹੈ। ਨਵੰਬਰ, 2022 ਦੇ ਮਹੀਨੇ ਦੌਰਾਨ, 7.9 ਕਰੋੜ ਈ-ਵੇਅ ਬਿਲ ਜਨਰੇਟ ਕੀਤੇ ਗਏ, ਜੋ ਅਕਤੂਬਰ, 2022 ਦੇ 7.6 ਕਰੋੜ ਈ-ਵੇਅ ਬਿੱਲਾਂ ਤੋਂ ਕਾਫੀ ਜ਼ਿਆਦਾ ਸਨ।
ਹੇਠਾਂ ਦਿੱਤਾ ਚਾਰਟ ਚਾਲੂ ਵਰ੍ਹੇ ਦੌਰਾਨ ਮਹੀਨਾਵਾਰ ਕੁੱਲ ਜੀਐੱਸਟੀ ਮਾਲੀਏ ਵਿੱਚ ਰੁਝਾਨ ਨੂੰ ਦਿਖਾਉਂਦਾ ਹੈ। ਇਹ ਸਾਰਣੀ ਦਸੰਬਰ, 2021 ਦੇ ਮੁਕਾਬਲੇ ਦਸੰਬਰ, 2022 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਇਕੱਠੇ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ।
ਦਸੰਬਰ 2022 ਦੇ ਦੌਰਾਨ ਜੀਐੱਸਟੀ ਮਾਲੀਏ (ਰੁਪਏ ਕਰੋੜਾਂ ਵਿੱਚ) ਵਿੱਚ ਰਾਜ-ਅਨੁਸਾਰ ਵਾਧਾ [1]
|
ਰਾਜ
|
ਦਸੰਬਰ-21
|
ਦਸੰਬਰ-22
|
ਵਾਧਾ
|
1
|
ਜੰਮੂ ਅਤੇ ਕਸ਼ਮੀਰ
|
320
|
410
|
28%
|
2
|
ਹਿਮਾਚਲ ਪ੍ਰਦੇਸ਼
|
662
|
708
|
7%
|
3
|
ਪੰਜਾਬ
|
1,573
|
1,734
|
10%
|
4
|
ਚੰਡੀਗੜ੍ਹ
|
164
|
218
|
33%
|
5
|
ਉੱਤਰਾਖੰਡ
|
1,077
|
1,253
|
16%
|
6
|
ਹਰਿਆਣਾ
|
5,873
|
6,678
|
14%
|
7
|
ਦਿੱਲੀ
|
3,754
|
4,401
|
17%
|
8
|
ਰਾਜਸਥਾਨ
|
3,058
|
3,789
|
24%
|
9
|
ਉੱਤਰ ਪ੍ਰਦੇਸ਼
|
6,029
|
7,178
|
19%
|
10
|
ਬਿਹਾਰ
|
963
|
1,309
|
36%
|
11
|
ਸਿੱਕਮ
|
249
|
290
|
17%
|
12
|
ਅਰੁਣਾਚਲ ਪ੍ਰਦੇਸ਼
|
53
|
67
|
27%
|
13
|
ਨਾਗਾਲੈਂਡ
|
34
|
44
|
30%
|
14
|
ਮਣੀਪੁਰ
|
48
|
46
|
-5%
|
15
|
ਮਿਜ਼ੋਰਮ
|
20
|
23
|
16%
|
16
|
ਤ੍ਰਿਪੁਰਾ
|
68
|
78
|
15%
|
17
|
ਮੇਘਾਲਿਆ
|
149
|
171
|
15%
|
18
|
ਅਸਾਮ
|
1,015
|
1,150
|
13%
|
19
|
ਪੱਛਮੀ ਬੰਗਾਲ
|
3,707
|
4,583
|
24%
|
20
|
ਝਾਰਖੰਡ
|
2,206
|
2,536
|
15%
|
21
|
ਓਡੀਸ਼ਾ
|
4,080
|
3,854
|
-6%
|
22
|
ਛੱਤੀਸਗੜ੍ਹ
|
2,582
|
2,585
|
0%
|
23
|
ਮੱਧ ਪ੍ਰਦੇਸ਼
|
2,533
|
3,079
|
22%
|
24
|
ਗੁਜਰਾਤ
|
7,336
|
9,238
|
26%
|
25
|
ਦਮਨ ਅਤੇ ਦੀਵ
|
2
|
-
|
-86%
|
26
|
ਦਾਦਰਾ ਅਤੇ ਨਗਰ ਹਵੇਲੀ
|
232
|
317
|
37%
|
27
|
ਮਹਾਰਾਸ਼ਟਰ
|
19,592
|
23,598
|
20%
|
29
|
ਕਰਨਾਟਕ
|
8,335
|
10,061
|
21%
|
30
|
ਗੋਆ
|
592
|
460
|
-22%
|
31
|
ਲਕਸ਼ਦੀਪ
|
1
|
1
|
-36%
|
32
|
ਕੇਰਲ
|
1,895
|
2,185
|
15%
|
33
|
ਤਮਿਲ ਨਾਡੂ
|
6,635
|
8,324
|
25%
|
34
|
ਪੁਡੂਚੇਰੀ
|
147
|
192
|
30%
|
35
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
26
|
21
|
-19%
|
36
|
ਤੇਲੰਗਾਨਾ
|
3,760
|
4,178
|
11%
|
37
|
ਆਂਧਰ ਪ੍ਰਦੇਸ਼
|
2,532
|
3,182
|
26%
|
38
|
ਲੱਦਾਖ
|
15
|
26
|
68%
|
97
|
ਹੋਰ ਖੇਤਰ
|
140
|
249
|
78%
|
99
|
ਕੇਂਦਰ ਅਧਿਕਾਰ ਖੇਤਰ
|
186
|
179
|
-4%
|
|
ਕੁੱਲ ਗਿਣਤੀ
|
91,639
|
1,08,394
|
18%
|
****
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1888056)
Visitor Counter : 196