ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸਾਲ 2022 ਲਈ ਸੀਪੀਜੀਆਰਏਐੱਮਐੱਸ ਦੀ ਸਾਲਾਨਾ ਰਿਪੋਰਟ ਜਾਰੀ ਕੀਤੀ


ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦਾ 18,19,104 ਲੋਕ ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਸਾਲ 2022 ਵਿੱਚ 15,68,097 ਪੀਜੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ

ਇਨ੍ਹਾਂ ਵਿੱਚੋਂ 11,29,642 ਮਾਮਲਿਆਂ ਦਾ ਨਿਪਟਾਰਾ ਕੇਂਦਰੀ ਮੰਤਰਾਲਿਆਂ ਦੁਆਰਾ ਕੀਤਾ ਗਿਆ ਜਦਕਿ 4,38,455 ਮਾਮਲਿਆਂ ਦਾ ਨਿਪਟਾਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕੀਤਾ


ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਔਸਤ ਨਿਪਟਾਰੇ ਦੇ ਸਮੇਂ ਵਿੱਚ ਸੁਧਾਰ ਹੋਇਆ ਹੈ ਇਹ 2021 ਵਿੱਚ 32 ਦਿਨਾਂ ਤੋਂ ਘੱਟ ਹੋ ਕੇ 2022 ਵਿੱਚ 27 ਦਿਨ ਹੋ ਚੁੱਕਿਆ ਹੈ

Posted On: 20 DEC 2022 1:03PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਸਾਲ 2022 ਲਈ ਸੀਪੀਜੀਆਰਏਐੱਮਐੱਸ ਦੀ ਸਾਲਾਨਾ ਰਿਪੋਰਟ ਨੂੰ ਜਾਰੀ ਕੀਤਾ।

ਰਿਪੋਰਟ ਦੀਆਂ ਮੁੱਖ ਵਿਸ਼ੇਸ਼ਤਾਵਾਂ:

ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ 18,19,104 ਲੋਕ ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਸਾਲ 2022 ਵਿੱਚ 15,68,097 ਪੀਜੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਵਿੱਚੋਂ 11,29,642 ਮਾਮਲਿਆਂ ਦਾ ਨਿਪਟਾਰਾ ਕੇਂਦਰੀ ਮੰਤਰਾਲਿਆਂ ਦੁਆਰਾ ਕੀਤਾ ਗਿਆ ਅਤੇ 4,38,455 ਮਾਮਲਿਆਂ ਦਾ ਨਿਪਟਾਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤਾ ਗਿਆ ਹੈ।

ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦਾ ਔਸਤ ਨਿਪਟਾਰਾ ਸਮੇਂ ਵਿੱਚ ਵੀ ਸੁਧਾਰ ਹੋਇਆ ਹੈ ਉਹ 2021 ਵਿੱਚ 32 ਦਿਨਾਂ ਤੋਂ ਘੱਟ ਹੋ ਕੇ 2022 ਵਿੱਚ 27 ਦਿਨ ਹੋ ਚੁੱਕਿਆ ਹੈ। ਕੁਲ ਮਿਲਾਕੇ 1,71,509 ਅਪੀਲਾਂ ਪ੍ਰਾਪਤ ਹੋਈਆ ਜਿਨ੍ਹਾਂ ਵਿੱਚੋਂ 80% ਤੋਂ ਜ਼ਿਆਦਾ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਜੁਲਾਈ –ਨਵੰਬਰ 2022 ਦੇ ਦੌਰਾਨ ਬੀਐੱਸਐੱਨਐੱਲ ਕਾਲ ਸੈਂਟਰ ਦੁਆਰਾ ਆਯੋਜਿਤ ਫੀਡਬੈਕ ਵਿੱਚ 57,000 ਤੋਂ ਜ਼ਿਆਦਾ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਲੋਕਾਂ ਨੇ ਉਤਕ੍ਰਿਸ਼ਟ ਅਤੇ ਬਹੁਤ ਵਧੀਆ ਰੇਟਿੰਗ ਪ੍ਰਦਾਨ ਕੀਤੀ ਹੈ।

ਸ਼ਿਕਾਇਤਾਂ ਦੇ ਨਿਪਟਾਰੇ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਮੇਂ ਸੀਮਾ ਵਿੱਚ ਕਮੀ ਲਿਆਉਣ ਲਈ 10-ਚਰਣ ਸੀਪੀਜੀਆਰਏਐੱਮਐੱਸ ਸੁਧਾਰ ਪ੍ਰਕਿਰਿਆ ਅਪਣਾਈ ਗਈ। 10-ਸਟੈਪ ਸੁਧਾਰਾਂ ਵਿੱਚ ਸ਼ਾਮਿਲ ਹਨ:

  1. ਸੀਪੀਜੀਆਰਏਐੱਮਐੱਸ 7.0 ਦਾ ਵਿਸ਼ਵੀਕਰਨ- ਅੰਤਿਮ ਮੀਲ ਤੱਕ ਸ਼ਿਕਾਇਤਾਂ ਦਾ ਆਟੋ ਮਾਰਗ ਨਿਰਧਾਰਨ

  2. ਟੈਕਨੋਲੋਜੀ ਪਰਮੋਸ਼ਨ- ਏਆਈ/ਐੱਮਐੱਲ ਦਾ ਫਾਇਦਾ ਉਠਾਉਂਦੇ ਹੋਏ ਜ਼ਰੂਰੀ ਸ਼ਿਕਾਇਤਾਂ ਦਾ ਆਟੋਮੈਟਿਕ ਪਤਾ ਲਗਾਉਣਾ

  3. ਭਾਸ਼ਾ ਅਨੁਵਾਦ- ਅੰਗ੍ਰੇਜ਼ੀ ਦੇ ਨਾਲ-ਨਾਲ 22 ਅਨੁਸੂਚਿਤ ਭਾਸ਼ਾਵਾਂ ਵਿੱਚ ਸੀਪੀਜੀਆਰਏਐੱਮਐੱਸ ਪੋਰਟਲ

  4. ਸ਼ਿਕਾਇਤ ਨਿਵਾਰਣ ਸੂਚਕਾਂਕ – ਮੰਤਰਾਲਿਆਂ/ਵਿਭਾਗਾਂ ਦਾ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਰੈਂਕਿੰਗ

  5. ਫੀਡਬੈਕ ਕਾਲ ਸੈਂਟਰ- 50 ਕਰਮਚਾਰੀਆਂ ਵਾਲਾ ਕਾਲ ਸੈਂਟਰ, ਜਿਸ ਦੇ ਰਾਹੀਂ ਸ਼ਿਕਾਇਤਾਂ ਦਾ ਨਿਪਟਾਰਾ ਹੋਣ ‘ਤੇ ਹਰੇਕ ਨਾਗਰਿਕ ਤੋਂ ਸਿੱਧੇ ਫੀਡਬੈਕ ਪ੍ਰਾਪਤ ਕੀਤਾ ਜਾਂਦਾ ਹੈ

  6. ਵੰਨ ਨੈਸ਼ਨ ਵੰਨ ਪੋਰਟਲ –ਸੀਪੀਜੀਆਰਏਐੱਮਐੱਸ ਦੇ ਨਾਲ ਰਾਜ ਪੋਰਟਲ ਅਤੇ ਭਾਰਤ ਸਰਕਾਰ ਦੇ ਹੋਰ ਪੋਰਟਲਾਂ ਦਾ ਏਕੀਕਰਣ

  7. ਸ਼ਮੂਲੀਅਤ ਅਤੇ ਆਊਟਰੀਚ –ਦੂਰ –ਦਰਾਡੇ ਦੇ ਨਾਗਰਿਕ ਨੂੰ ਸੀਐੱਸਸੀ ਦੇ ਰਾਹੀਂ ਸ਼ਿਕਾਇਤਾਂ ਦਰਜ ਕਰ ਉਨ੍ਹਾਂ ਨੂੰ ਸਸ਼ਕਤ ਬਣਾਇਆ

  8. ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ-ਐੱਸਈਵੀਓਟੀਟੀਏਐੱਮ ਯੋਜਨਾ ਦੇ ਤਹਿਤ ਆਈਐੱਸਟੀਐੱਮ ਅਤੇ ਰਾਜ ਏਟੀਆਈ ਦੁਆਰਾ ਸੰਚਾਲਿਤ, ਪ੍ਰਭਾਵੀ ਸ਼ਿਕਾਇਤ ਸਮਾਧਾਨ ਨੂੰ ਸਮਰੱਥ ਬਣਾਉਣ ਲਈ

  9. ਨਿਗਰਾਨੀ ਪ੍ਰਕਿਰਿਆ-ਕੇਂਦਰੀ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੋਨਾਂ ਲਈ ਮਾਸਿਕ ਰਿਪੋਰਟ

  10. ਡੇਟਾ ਰਣਨੀਤੀ ਯੂਨਿਟ- ਵਿਵਹਾਰਿਕ ਡੇਟਾ ਵਿਸ਼ਲੇਸ਼ਣ ਕਰਨ ਲਈ ਡੀਏਆਰਪੀਜੀ ਵਿੱਚ ਸਥਾਪਿਤ

ਸਾਲ 2022 ਵਿੱਚ ਮੰਤਰਾਲਿਆਂ/ਵਿਭਾਗਾਂ ਨੇ ਅਗਸਤ ਵਿੱਚ 1.14 ਲੱਖ ਪੀਜੀ ਮਾਮਲਿਆਂ, ਸਤੰਬਰ ਵਿੱਚ 1.17 ਲੱਖ ਪੀਜੀ ਮਾਮਲੇ ਅਕਤੂਬਰ ਵਿੱਚ 1.19 ਲੱਖ ਪੀਜੀ ਮਾਮਲੇ ਅਤੇ ਨਵੰਬਰ ਵਿੱਚ 1.08 ਲੱਖ ਪੀਜੀ ਮਾਮਲੇ ਦਾ ਨਿਪਟਾਰਾ ਕੀਤਾ ਹੈ। ਸੀਪੀਜੀਆਰਏਐੱਮਐੱਸ ਦੀ ਸਥਾਪਨਾ ਦੇ ਬਾਅਦ ਨਾਲ ਇਹ ਪਹਿਲੀ ਵਾਰ ਹੈ ਕਿ ਪੀਜੀ ਮਾਮਲੇ ਦਾ ਨਿਪਟਾਰਾ ਇੱਕ ਲੱਖ/ਮਹੀਨਾ ਪਾਰ ਹੋ ਚੁੱਕਿਆ ਹੈ।

सीपीजीआरएएमएस पोर्टल पर राज्य पीजी मामलों में निपटारा सितंबर 2022 से प्रति माह 50,000 पार कर चुका है। केंद्रीय मंत्रालयों में लंबित मामलों की कुल संख्या 0.72 लाख के सर्वकालिक निम्नतम स्तर पर हैं और राज्यों में लंबित मामलों की संख्या भी कम होकर 1.75 लाख तक पहुंच चुकी है।

ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਰਾਜ ਪੀਜੀ ਮਾਮਲਿਆਂ ਵਿੱਚ ਨਿਪਟਾਰਾ ਸਤੰਬਰ 2022 ਵਿੱਚ ਪ੍ਰਤੀ ਮਹੀਨਾ 50,000 ਪਾਰ ਕਰ ਚੁੱਕਿਆ ਹੈ। ਕੇਂਦਰੀ ਮੰਤਰਾਲਿਆਂ ਵਿੱਚ ਲੰਬਿਤ ਮਾਮਲੇ ਦੀ ਕੁੱਲ ਸੰਖਿਆ 0.72 ਲੱਖ ਦੇ ਸਰਵਕਾਲਿਕ ਨਿਮਨਤਮ ਪੱਧਰ ‘ਤੇ ਹਨ ਅਤੇ ਰਾਜਾਂ ਵਿੱਚ ਲੰਬਿਤ ਮਾਮਲੇ ਦੀ ਸੰਖਿਆ ਵੀ ਘੱਟ ਹੋ ਕੇ 1.75 ਲੱਖ ਤੱਕ ਪਹੁੰਚ ਚੁੱਕੀ ਹੈ।

ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੀ ਸੰਸਦੀ ਸਥਾਈ ਕਮੇਟੀ ਨੇ ਦਸੰਬਰ 2022 ਵਿੱਚ ਸੰਸਦ ਨੂੰ ਆਪਣੀ 121ਵੀਂ ਰਿਪੋਰਟ ਸੌਂਪੀ ਜਿਸ ਵਿੱਚ ਵਿਭਾਗ ਦੁਆਰਾ ਲੋਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਜਵਾਬਦੇਹੀ ਅਪੀਲ ਸੁਵਿਧਾ ਲਾਜਮੀ ਕਾਰਵਾਈ ਰਿਪੋਰਟ ਫੀਡਬੈਕ ਕਾਲ ਸੈਂਟਰ ਜਿਵੇਂ ਉਠਾਏ ਗਏ ਅਤੇ 10 ਚਰਣ ਸੁਧਾਰਾਂ ਦੀ ਸਰਾਹਨਾ ਕੀਤੀ ਗਈ। ਇਸ ਦੇ ਇਲਾਵਾ ਸੰਸਦੀ ਸਥਾਈ ਕਮੇਟੀ ਨੇ ਸਾਰੇ ਅਨੁਸੂਚਿਤ ਭਾਸ਼ਾਵਾਂ ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਡੀਏਆਰਪੀਜੀ ਦੇ ਯਤਨਾਂ ਦੀ ਵੀ ਸਰਾਹਨਾ ਕੀਤੀ।

  <><><><><>

SNC/RR



(Release ID: 1885456) Visitor Counter : 92