ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਸਕੈਨ ਅਤੇ ਸ਼ੇਅਰ ਸੇਵਾ ਦੇ ਜ਼ਰੀਏ ਹਸਪਤਾਲਾਂ ਵਿੱਚ ਤੁਰੰਤ ਓਪੀਡੀ ਪੰਜੀਕਰਣ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ


1,00,000 ਤੋਂ ਅਧਿਕ ਰੋਗੀਆਂ ਨੇ ਇਸ ਸੇਵਾ ਦਾ ਉਪਯੋਗ ਕਰਕੇ ਤੁਰੰਤ ਓਪੀਡੀ ਪੰਜੀਕਰਣ ਦਾ ਲਾਭ ਉਠਾਇਆ ਹੈ

Posted On: 21 DEC 2022 12:04PM by PIB Chandigarh

ਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ) ਆਪਣੀ ਪ੍ਰਮੁਖ ਯੋਜਨਾ ਦੇ ਤਹਿਤ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਸਕੈਨ ਅਤੇ ਸ਼ੇਅਰ ਕਾਰਜਪ੍ਰਣਾਲੀ ਦੇ ਮਾਧਿਅਮ ਰਾਹੀਂ ਰੋਗਾਂ ਦੇ ਲਈ ਤੱਤਕਾਲ ਓਪੀਡੀ ਪੰਜੀਕਰਣ ਸੇਵਾ ਪ੍ਰਦਾਨ ਕਰਦਾ ਹੈ। ਅਕਤੂਬਰ, 2022 ਵਿੱਚ ਨਵੀਂ ਦਿੱਲੀ ਸਥਿਤ ਇੱਕ ਹਸਪਤਾਲ ਵਿੱਚ ਇਸ ਸੇਵਾ ਨੂੰ ਪ੍ਰਾਯੋਗਿਕਿ ਤੌਰ ’ਤੇ ਸ਼ੁਰੂ ਕੀਤਾ ਗਿਆ ਸੀ। ਹੁਣ ਇਸ ਨੂੰ ਭਾਰਤ ਦੇ 18 ਰਾਜਾਂ ਵਿੱਚ 200 ਤੋਂ ਅਧਿਕ ਸਿਹਤ ਕੇਂਦਰਾਂ ਵਿੱਚ ਅਪਣਾਇਆ ਗਿਆ ਹੈ। ਇਸ ਦੀ ਸ਼ੁਰੂਆਤ ਦੇ ਬਾਅਦ 75 ਦਿਨਾਂ ਦੀ ਅਵਧੀ ਵਿੱਚ ਸਕੈਨ ਅਤੇ ਸ਼ੇਅਰ (ਸਾਂਝਾ) ਸੇਵਾ ਨੇ 1 ਲੱਖ ਤੋਂ ਅਧਿਕ ਰੋਗੀਆਂ ਨੂੰ ਓਪੀਡੀ ਪਰਾਮਰਸ਼ ਦੇ ਲਈ ਤੱਤਕਾਲ ਪੰਜੀਕਰਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਸ ਨਾਲ ਉਨ੍ਹਾਂ ਦਾ ਸਮਾਂ ਬਚਣ ਦੇ ਨਾਲ ਓਪੀਡੀ ਪੰਜੀਕਰਣ ਵਿੱਚ ਅਸਾਨੀ ਹੋਈ ਹੈ। ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼ ਉਨ੍ਹਾਂ ਪ੍ਰਮੁਖ ਰਾਜਾਂ ਵਿੱਚੋਂ ਹਨ, ਜੋ ਰੋਗੀਆਂ ਨੂੰ ਬਿਹਤਰ ਸੇਵਾ ਵੰਡ ਪ੍ਰਦਾਨ ਕਰਨ ਦੇ ਲਈ ਇਸ ਸੁਵਿਧਾ ਦਾ ਉਪਯੋਗ ਕਰ ਰਹੇ ਹਨ।

ਇਹ ਸੇਵਾ ਰੋਗੀਆਂ ਨੂੰ ਆਪਣੀ ਪਸੰਦ ਦੇ ਕਿਸੇ ਵੀ ਹੈਲਥ ਐਪਲੀਕੇਸ਼ਨ (ਜਿਵੇਂ ਕਿ ਏਬੀਐੱਚਏ ਐਪ, ਅਰੋਗਯ ਸੇਤੁ ਐਪ, ਏਕਾਕੇਅਰ, ਡ੍ਰਿਫਕੇਸ, ਬਜਾਜ ਹੈਲਥ, ਪੇਟੀਐੱਮ) ਦਾ ਉਪਯੋਗ ਕਰਕੇ ਇਸ ਵਿੱਚ ਭਾਗੀਦਾਰ ਹਸਪਤਾਲ/ਸਿਹਤ ਸੁਵਿਧਾ ਦੇ ਯੂਨਿਕ ਕਿਊਆਰ ਕੋਡ ਨੂੰ ਕੇਵਲ ਸਕੈਨ ਕਰਨ ਅਤੇ ਆਪਣੀ ਏਬੀਐੱਚ ਪ੍ਰੋਫਾਈਲ ਸਾਂਝਾ ਕਰਨ ਦੀ ਅਨੁਮਤੀ ਦਿੰਦੀ ਹੈ। ਆਪਣੇ ਐੱਚਬੀਐੱਚਏ (ਆਯੁਸ਼ਮਾਨ ਭਾਰਤ ਸਿਹਤ ਖਾਤੇ) ਤੋਂ ਰੋਗੀ ਦਾ ਨਾਮ, ਮਾਤਾ-ਪਿਤਾ ਦਾ ਨਾਮ,  ਉਮਰ, ਲਿੰਗ, ਪਤਾ, ਮੋਬਾਇਲ ਨੰਬਰ ਆਦਿ ਜਿਵੇਂ ਜਨਸੰਖਿਆ ਅੰਕੜਾ ਵੇਰਵਾ ਸਿੱਧੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਦੇ ਨਾਲ ਸਾਂਝਾ ਕੀਤਾ ਜਾਂਦਾ ਹੈ, ਇਸ ਦੇ ਬਾਅਦ ਡਿਜੀਟਲ ਪੰਜੀਕਰਣ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ। ਇਸ ਦੇ ਬਾਅਦ ਰੋਗੀ ਆਪਣੇ ਆਉਟ ਪੇਸ਼ੈਟ ਪਰਚੀ ਨੂੰ ਇਕੱਠਾ ਕਰਨ ਅਤੇ ਡਾਕਟਰ ਨੂੰ ਮਿਲਣ ਦੇ ਲਈ ਕਾਉਂਟਰ ’ਤੇ ਜਾ ਸਕਦਾ ਹੈ।

ਐੱਨਐੱਚਏ ਦੇ ਸੀਈਓ ਡਾ. ਆਰ.ਐੱਸ. ਸ਼ਰਮਾ ਨੇ ਇਸ ਸੇਵਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਏਬੀਡੀਐੱਮ ਦੇ ਤਹਿਤ ਅਸੀਂ ਇੰਟਰ ਓਪਰੇਸ਼ਨਲ ਦਾ ਨਿਰਮਾਣ ਕਰ ਰਹੇ ਹਨ ਅਤੇ ਸਿਹਤ ਦੇਖਭਾਲ ਵੇਰਵਾ ਪ੍ਰਕਿਰਿਆਵਾਂ ਵਿੱਚ ਸੁਗਮਤਾ ਨੂੰ ਹੁਲਾਰਾ ਦੇ ਰਹੇ ਹਨ। ਸਕੈਨ ਅਤੇ ਸ਼ੇਅਰ ਕਾਰਜਪ੍ਰਣਾਲੀ ਇੱਕ ਅਜਿਹੀ ਵਿਸ਼ੇਸ਼ਤਾ ਹੈ, ਜੋ ਭਾਰਤ ਵਿੱਚ ਦੈਨਿਕ ਅਧਾਰ ’ਤੇ ਹਜ਼ਾਰਾਂ ਰੋਗੀਆਂ ਦੀ ਸਹਾਇਤਾ ਕਰ ਰਹੀ ਹੈ। ਸਾਡੀ ਟੀਮ ਇਸ ਤੁਰੰਤ ਪੰਜੀਕਰਣ ਸੇਵਾ ਨੂੰ ਲਾਗੂ ਕਰਨ ਦੇ ਲਈ ਪੂਰੇ ਦੇਸ਼ ਦੇ ਵਿਭਿੰਨ ਹਸਪਤਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਿਹਤ ਕੇਂਦਰਾਂ ਵਿੱਚ ਹਿੱਸਾ ਲੈਣ ਦੇ ਲਈ ਉਪਯੋਗਕਰਤਾ ਦੇ ਚੁਣੇ ਐਪਲੀਕੇਸ਼ਨ ਅਤੇ ਐੱਚਐੱਮਆਈ ਦੇ ਦਰਮਿਆਨ ਸਰਲ ਇੰਟਰ ਓਪਰੇਸ਼ਨਲ ਦੇ ਜ਼ਰੀਏ ਦੋਨੋਂ ਯਾਨੀ ਹਸਪਤਾਲਾਂ ਅਤੇ ਰੋਗੀਆਂ ਨੂੰ ਲਾਭਾਵਿੰਤ ਕਰਨ ਵਿੱਚ ਸਮਰੱਥ ਹਨ।”

ਇਸ ਸਕੈਨ ਅਤੇ ਸ਼ੇਅਰ ਕਾਰਜਪ੍ਰਣਾਲੀ ਰਾਹੀਂ ਓਪੀਡੀ ਪੰਜੀਕਰਣ ਨੂੰ ਸਹਿਜ, ਸੁਗਮ ਅਤੇ ਸਟੀਕ ਬਣਾਇਆ ਗਿਆ ਹੈ। ਨਾਲ ਹੀ ਇਸ ਪ੍ਰਕਿਰਿਆ ਨੇ ਰੋਗੀ ਨੂੰ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋਏ ਬਿਨਾ ਆਪਣਾ ਪੰਜੀਕਰਣ ਕਰਨ ਨੂੰ ਲੈ ਕੇ ਵੀ ਸਸ਼ਕਤ ਬਣਾਇਆ ਹੈ। ਇਹ ਨਾ ਕੇਵਲ ਰੋਗੀਆਂ ਨੂੰ ਤੱਤਕਾਲ ਅਤੇ ਵਾਸਤਵਿਕ ਲਾਭ ਪ੍ਰਦਾਨ ਕਰਦਾ ਹੈ, ਬਲਕਿ ਉਨ੍ਹਾਂ ਨੇ ਆਪਣੀਆਂ ਸਿਹਤ ਜ਼ਰੂਰਤਾਂ ਦੇ ਲਈ ਡਿਜੀਟਲ ਸਮਾਧਾਨ ਸਵੀਕਾਰ ਕਰਨ ਦੇ ਲਈ ਵੀ ਪ੍ਰੋਤਸਾਹਿਤ ਕਰਦਾ ਹੈ।

ਏਬੀਡੀਐੱਮ ਪਬਲਿਕ ਡੈਸ਼ਬੋਰਡ- https://dashboard.abdm.gov.in/abdm/ ’ਤੇ ਹੈਲਥ ਫੈਸਲਿਟੀ ਟੋਕਨ ਜੇਨਰੇਟਿਡ’ ਟੈਬ ਦੇ ਤਹਿਤ ਸਕੈਨ ਅਤੇ ਸ਼ੇਅਰ ਸੇਵਾ ਦੇ ਮਾਧਿਅਮ ਰਾਹੀਂ ਓਪੀਡੀ ਟੋਕਨ ਜੇਨਰੇਸ਼ਨ ਬਾਰੇ ਅਪਡੇਟ ਉਪਲਬਧ ਹਨ।

 

****

ਐੱਮਵੀ/ਪੀਆਰ



(Release ID: 1885451) Visitor Counter : 93