ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨਾਲ ਭਾਰਤੀ ਰੇਲਵੇ ਦੇ ਪ੍ਰੋਬੇਸ਼ਨਰਾਂ ਨੇ ਮੁਲਾਕਾਤ ਕੀਤੀ


ਭਾਰਤੀ ਰੇਲਵੇ ਨੂੰ ਕਰਮੀਆਂ ਨੂੰ ਦੂਰ ਕਰਨ ਅਤੇ ਇੱਕ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ: ਰਾਸ਼ਟਰਪਤੀ ਮੁਰਮੂ

Posted On: 16 DEC 2022 1:26PM by PIB Chandigarh

ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਭਾਰਤੀ ਰੇਲਵੇ ਦੇ ਪ੍ਰੋਬੇਸ਼ਨਰਾਂ ਨੇ ਅੱਜ (16 ਦਸੰਬਰ, 2022) ਨੂੰ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।

 ਇਸ ਦੌਰਾਨ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, “ਰੇਲਵੇ ਕਈ ਲੋਕਾਂ ਦੇ ਲਈ ਅਸਲੀ ਜੀਵਨ ਰੇਖਾ ਹੈ, ਜੋ ਰੋਜ਼ਾਨਾ ਅਧਾਰ ’ਤੇ ਨੌਕਰੀ ਜਾਂ ਕਾਰੋਬਾਰ ਦੇ ਲਈ ਆਪਣੇ ਕਾਰਜ-ਸਥਲਾਂ ’ਤੇ ਜਾਂਦੇ ਹਨ। ਭਾਰਤੀ ਰੇਲਵੇ ਦੇ ਅਧਿਕਾਰੀਆਂ ਦੇ ਮੋਢਿਆਂ ’ਤੇ ਇੱਕ ਬੜੀ ਜ਼ਿੰਮੇਦਾਰੀ ਹੈ, ਕਿਉਂਕਿ ਉਹ ਹਰ ਦਿਨ ਲੋਕਾਂ ਨੂੰ ਆਜੀਵਿਕਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ। ਕਈ ਲੋਕ ਰੋਗਾਂ ਦੇ ਉਪਚਾਰ ਦੇ ਲਈ ਯਾਤਰਾ ਵੀ ਕਰਦੇ ਹਨ। ਆਮ ਲੋਕਾਂ ਦੇ ਜੀਵਨ ਵਿੱਚ ਰੇਲਵੇ ਦੀ ਭੂਮਿਕਾ ਹਮੇਸ਼ਾ ਦੀ ਤਰ੍ਹਾਂ ਮਹੱਤਵਪੂਰਨ ਬਣੀ ਹੋਈ ਹੈ। ਰੇਲਵੇ ਨੇ ਪੂਰੇ ਦੇਸ਼ ਵਿੱਚ ਯਾਤਰਾ ਤੇ ਵਿਚਾਰਾਂ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦਿੱਤਾ ਹੈ।”

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਰਾਸ਼ਟਰੀ ਅਤੇ ਆਲਮੀ ਪੱਧਰ ’ਤੇ ਅੱਗੇ ਵਧ ਰਿਹਾ ਹੈ, ਇਸ ਕਾਰਨ ਅਸੀਂ ਲੋਕਾਂ ਅਤੇ ਸਮਾਨ ਦਾ ਅਧਿਕ ਆਵਾਗਮਨ ਦੇਖ ਰਹੇ ਹਾਂ। ਇਹ ਭਵਿੱਖ ਵਿੱਚ ਵਧਣ ਵਾਲਾ ਹੈ। ਇਸ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੂੰ ਵੀ ਨਵੀਨਤਮ ਡਿਜੀਟਲ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਸੁਰੱਖਿਅਤ, ਸਮੇਂ ਦੀ ਬਚਤ,  ਅਧਿਕ ਸੁਵਿਧਾਜਨਕ ਅਤੇ ਉੱਚ ਗੁਣਵੱਤਾ ਵਾਲੀਆਂ ਟ੍ਰਾਂਸਪੋਰਟੇਸ਼ਨ ਸੇਵਾਵਾਂ ਨੂੰ ਲੈ ਕੇ ਉੱਨਤ ਸੁਵਿਧਾਵਾਂ ਦੀ ਉਪਲਬਧਤਾ ਦੇ ਲਈ ਨਵੇਂ ਰਸਤਿਆਂ ਦੀ ਖੋਜ ਕਰਨੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਅੱਗੇ ਕਿਹਾ, “ਅਸੀਂ ਸਾਰੇ ਟ੍ਰੇਨ ਯਾਤਰਾ ਨਾਲ ਜੁੜੀਆਂ ਯਾਦਾਂ ਲੈ ਕੇ ਚਲਦੇ ਹਾਂ। ਇਹ ਸੁਨਿਸ਼ਚਿਤ ਕਰਨਾ ਭਾਰਤੀ ਰੇਲਵੇ ਦੇ ਅਧਿਕਾਰੀਆਂ ਦੀ ਡਿਊਟੀ ਹੈ ਕਿ ਲੋਕ ਰਾਮਦਾਇਕਿ ਤਰੀਕੇ ਨਾਲ ਯਾਤਰਾ ਕਰਨ, ਜਿਸ ਨਾਲ ਉਨ੍ਹਾਂ ਦੇ ਨਾਲ ਇਸ ਦੀਆਂ ਚੰਗੀਆਂ ਯਾਦਾਂ ਜੁੜੀਆ ਰਹਿਣ। ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਦਿੱਵਯਾਂਗਜਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਇੱਕ ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲਵੇ ਨੂੰ ਕਮੀਆਂ ਨੂੰ ਦੂਰ ਕਰਨ ਅਤੇ ਇੱਕ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਨਵੇਂ ਅਤੇ ਫਿਰ ਤੋਂ ਉੱਨਤਸ਼ੀਲ ਭਾਰਤ ਦੀ ਸੋਚ ਦੇ ਅਨੁਰੂਪ ਭਾਰਤੀ ਰੇਲਵੇ ਨੇ ਬੜੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੀ ਲੰਬਾਈ ਦਾ 56 ਫੀਸਦੀ ਤੋਂ ਅਧਿਕ ਕੰਮ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਾਰਜ ਅਤੇ ਵਜ਼ਨ ਉਠਾਉਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸ ਪ੍ਰਕਾਰ ਮਾਲ ਟ੍ਰਾਂਸਪੋਰਟੇਸ਼ਨ ਵਿੱਚ ਕ੍ਰਾਂਤੀ ਆਏਗੀ ਅਤੇ ਰੇਲ ਨੈੱਟਵਰਕ ਟ੍ਰਾਂਸਫਾਰਮ ਹੋਵੇਗਾ। ਇਨ੍ਹਾਂ ਕੌਰੀਡੋਰਾਂ ਦੇ ਜ਼ਰੀਏ ਮਾਲ ਢੁਆਈ ਲਾਗਤ ਅਤੇ ਲੌਜਿਸਿਟਕਸ ਲਾਗਤ ਵਿੱਚ ਵੀ ਕਾਫੀ ਕਮੀ ਆਏਗੀ। ਰਾਸ਼ਟਰਪਤੀ ਨੇ ਅੱਗੇ ਦੱਸਿਆ ਕਿ ਦੇਸ਼ ਵਿੱਚ ਮਲਟੀ ਕਨੈਕਟੀਵਿਟੀ ਦੇ ਲਈ ਪੀਐੱਮ ਗਤੀ ਸ਼ਕਤੀ, ਤੇਜ਼ ਗਤੀ ਵਾਲੇ ਰੇਲ ਪ੍ਰੋਜੈਕਟਾਂ, ਹਾਇਪਰਲੂਪ ਅਧਾਰਿਤ ਟ੍ਰਾਂਸਪੋਰਟ, ਚਾਰ ਧਾਮ ਰੇਲ ਪ੍ਰੋਜੈਕਟ, ਸੇਤੁ ਭਾਰਤਮ ਜਿਹੇ ਪ੍ਰੋਗਰਾਮ ਉਦਯੋਗਿਕ, ਕਮਰਸ਼ੀਅਲ ਅਤੇ ਟੂਰਿਸਟ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਾਲੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨਾਲ ਸੰਸਾਧਨਾਂ ਦੀ ਸਮਾਨ ਵੰਡ ਨੂੰ ਵੀ ਕਾਫੀ ਹੁਲਾਰਾ ਮਿਲੇਗਾ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ



(Release ID: 1884795) Visitor Counter : 91