ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਊਰਜਾ ਸੰਭਾਲ਼ ਦਿਵਸ ’ਤੇ ਰਾਸ਼ਟਰੀ ਊਰਜਾ ਸੰਭਾਲ਼ ਪੁਰਸਕਾਰ ਪ੍ਰਦਾਨ ਕੀਤੇ


ਵਾਤਾਵਰਣ ਦੀ ਰੱਖਿਆ ਕਰਕੇ ਅਸੀਂ ਕਈ ਮਾਨਵ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹਾਂ : ਰਾਸ਼ਟਰਪਤੀ ਮੁਰਮੂ

Posted On: 14 DEC 2022 2:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਦ੍ਰੌਪਦੀ ਮੁਰਮੂ ਨੇ ਰਾਸ਼ਟਰੀ ਊਰਜਾ ਸੰਭਾਲ਼ ਦਿਵਸ ਦੇ ਅਵਸਰ ’ਤੇ ਅੱਜ (14 ਦਸੰਬਰ, 2022) ਨਵੀਂ ਦਿੱਲੀ ਵਿੱਚ ਰਾਸ਼ਟਰੀ ਊਰਜਾ ਸੰਭਾਲ਼ ਪੁਰਸਕਾਰ, ਰਾਸ਼ਟਰੀ ਊਰਜਾ ਦਕਸ਼ਤਾ ਇਨੋਵੇਸ਼ਨ ਪੁਰਸਕਾਰ ਅਤੇ ਰਾਸ਼ਟਰੀ ਚਿੱਤਰਕਲਾ ਪ੍ਰਤੀਯੋਗਤਾ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਇਸ ਅਵਸਰ ’ਤੇ ‘ਈਵੀ-ਯਾਤਰਾ ਪੋਰਟਲ’ ਵੀ ਲਾਂਚ ਕੀਤਾ। ਊਰਜਾ ਦਕਸ਼ਤਾ ਬਿਊਰੋ ਦੁਆਰਾ ਨਿਕਟਤਮ ਜਨਤਕ ਈਵੀ ਚਾਰਜਰ ਦੇ ਲਈ ਇਨ-ਵ੍ਹੀਕਲ ਨੇਵੀਗੇਸ਼ਨ ਦੀ ਸੁਵਿਧਾ ਦੇ ਲਈ ‘ਈਵੀ-ਯਾਤਰਾ ਪੋਰਟਲ’ ਵਿਕਸਿਤ ਕੀਤਾ ਗਿਆ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਸਾਡੀ ਸਭ ਦੇ ਲਈ ਸਰਬਉੱਚ ਪ੍ਰਾਥਮਿਕਤਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਪ੍ਰਦੂਸ਼ਣ ਮੁਕਤ ਵਾਤਾਵਰਣ ਵਿੱਚ ਸਾਹ ਲੈ ਸਕਣ, ਅੱਛੀ ਪ੍ਰਗਤੀ ਕਰ ਸਕਣ ਅਤੇ ਤੰਦਰੁਸਤ ਜੀਵਨ ਜੀਣ। ਉਨ੍ਹਾਂ ਨੇ ਕਿਹਾ ਕਿ ਸਵੱਛ ਵਾਤਾਵਰਣ ਵਿੱਚ ਸਾਹ ਲੈਣਾ ਇੱਕ ਬੁਨਿਆਦੀ ਮਾਨਵ ਅਧਿਕਾਰ ਹੈ। ਵਾਤਾਵਰਣ ਦੀ ਰੱਖਿਆ ਕਰਕੇ ਅਸੀਂ ਅਨੇਕ ਮਾਨਵ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦੀਆਂ ਚੁਣੌਤੀਆਂ ਦਾ ਸਾਹਮਣੇ ਕਰਦੇ ਹੋਏ ਊਰਜਾ ਸੰਭਾਲ਼ ਇੱਕ ਗਲੋਬਲ ਅਤੇ ਰਾਸ਼ਟਰੀ ਪ੍ਰਾਥਮਿਕਤਾ ਹੈ। ਹਾਲਾਂਕਿ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਉਤਸਰਜਨ ਅਤੇ ਗ੍ਰੀਨ ਹਾਊਸ ਗੈਸਾਂ ਦਾ ਉਤਸਰਜਨ ਵਿਸ਼ਵ ਔਸਤ ਦੇ ਇੱਕ ਤਿਹਾਈ ਤੋਂ ਵੀ ਘੱਟ ਹੈ, ਫਿਰ ਵੀ ਇੱਕ ਜ਼ਿੰਮੇਦਾਰ ਦੇਸ਼ ਦੇ ਰੂਪ ਵਿੱਚ ਭਾਰਤ ਵਾਤਾਵਰਣ ਸੰਭਾਲ਼ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸੀਓਪੀ-26 ਵਿੱਚ ਭਾਰਤ ਨੇ ‘ਲਾਈਫਸਟਾਈਲ’ ਫਰ ਇਨਵਾਇਰਨਮੈਂਟ’ ਯਾਨੀ ਵਾਤਾਵਰਣ ਦੇ ਅਨੁਕੂਲ ਜੀਵਨ-ਸ਼ੈਲੀ(‘Lifestyle For Environment’ i.e. LiFE) ਦਾ ਸੰਦੇਸ਼ ਦਿੱਤਾ ਸੀ, ਜਿਸ ਵਿੱਚ ਵਿਸ਼ਵ ਸਮੁਦਾਇ ਨੂੰ ਵਾਤਾਵਰਣ ਦੇ ਅਨੁਕੂਲ ਜੀਵਨ-ਸ਼ੈਲੀ ਅਪਣਾਉਣ ਦੀ ਤਾਕੀਦ ਕੀਤੀ ਸੀ। ਭਾਰਤੀ ਸੱਭਿਆਚਾਰ ਅਤੇ ਪਰੰਪਰਾ ਵਿੱਚ, ਸਾਡੀ ਜੀਵਨ-ਸ਼ੈਲੀ ਹਮੇਸ਼ਾ ਲਾਈਫ(LiFE) ਦੇ ਸੰਦੇਸ਼ ਦੇ ਅਨੁਰੂਪ ਰਹੀ ਹੈ। ਪ੍ਰਕ੍ਰਿਤੀ ਦਾ ਸਨਮਾਨ ਕਰਨਾ, ਪ੍ਰਾਕ੍ਰਿਤਿਕ ਸੰਸਾਧਨਾਂ ਨੂੰ ਬਰਬਾਦ ਨਾ ਕਰਨਾ ਅਤੇ ਪ੍ਰਾਕ੍ਰਿਤਿਕ ਸੰਪਦਾ ਨੂੰ ਵਧਾਉਣ ਦੇ ਉਪਾਅ ਕਰਨਾ ਐਸੀ ਜੀਵਨ-ਸ਼ੈਲੀ ਦਾ ਅਭਿੰਨ ਅੰਗ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਤਰ੍ਹਾਂ ਦੀ ਜੀਵਨ-ਸ਼ੈਲੀ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਪੂਰੇ ਵਿਸ਼ਵ ਸਮੁਦਾਇ ਨੂੰ ਅੱਗੇ ਵਧਾਉਣ ਦਾ ਪ੍ਰਯਾਸ ਕਰ ਰਿਹਾ ਹੈ।

ਜੀ-20 ਵਿੱਚ ਭਾਰਤ ਦੀ ਪ੍ਰੈਜ਼ੀਡੈਂਸੀ ਦਾ ਉਲੇਖ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਜੀ-20 ਦੇਸ਼, ਦੁਨੀਆ ਦੀ ਕੁੱਲ ਜੀਡੀਪੀ ਵਿੱਚ 85 ਪ੍ਰਤੀਸ਼ਤ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ 75 ਪ੍ਰਤੀਸ਼ਤ ਦਾ ਯੋਗਦਾਨ ਕਰਦੇ ਹਨ। ਇਸ ਦੇ ਇਲਾਵਾ ਦੁਨੀਆ ਦੀ 60 ਫੀਸਦੀ ਆਬਾਦੀ ਵੀ ਜੀ-20 ਦੇਸ਼ਾਂ ਵਿੱਚ ਨਿਵਾਸ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਪਣੀ ਪ੍ਰੈਜ਼ੀਡੈਂਸੀ ਦੇ ਦੌਰਾਨ, ‘ਵਸੁਵੈਧ ਕੁਟੁੰਬਕਮ’ ਦੇ ਆਦਰਸ਼ ਦੇ ਅਨੁਸਾਰ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਵਿਸ਼ੇ ਨੂੰ ਅਪਣਾਣਿਆ ਹੈ ਅਤੇ ਅਸੀਂ ਇਸ ਨੂੰ ਵਿਸ਼ਵ ਮੰਚ ’ਤੇ ਪ੍ਰਚਾਰਿਤ ਵੀ ਕਰ ਰਹੇ ਹਨ।

ਰਾਸ਼ਟਰਪਤੀ ਨੇ ਸਾਰੇ ਪੁਰਸਕਾਰ ਜੇਤੂਆਂ, ਵਿਸ਼ੇਸ ਕਰਕੇ ਬੱਚਿਆਂ ਅਤੇ ਰਾਸ਼ਟਰੀ ਊਰਜਾ ਦਕਸ਼ਤਾ ਇਨੋਵੇਸ਼ਨ ਪੁਰਸਕਾਰ ਦੇ ਜੇਤੂਆਂ ਦੀ ਉਨ੍ਹਾਂ ਦੀ ਨਵੀਨ ਸੋਚ ਅਤੇ ਕਾਰਜਪ੍ਰਣਾਲੀ ਦੇ ਲਈ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ  ਦੀਆਂ ਅਨੇਕ ਇਨੋਵੇਸ਼ਨਾਂ ਦਾ ਵਿਆਪਕ ਰੂਪ ਨਾਲ ਉਪਯੋਗ ਕੀਤਾ ਜਾਣਾ ਚਾਹੀਦਾ ਹੈ, ਤਾਕਿ ਅਧਿਕ ਤੋਂ ਅਧਿਕ ਲੋਕ ਪ੍ਰੇਰਿਤ ਹੋ ਸਕਣ ਅਤੇ ਵਾਤਾਵਰਣ ਸੰਭਾਲ਼ ਦੇ ਨਵੇਂ ਤਰੀਕੇ ਵਿਕਸਿਤ ਕਰ ਸਕਣ। ਰਾਸ਼ਟਰਪਤੀ ਨੇ ਸਭ ਨੂੰ ਸੰਕਲਪ ਲੈਣ ਦੀ ਤਾਕੀਦ ਕੀਤੀ ਕਿ ਅਸੀਂ ਜੋ ਕੁਝ ਵੀ ਕਰਾਂਗੇ ਉਹ ਹਮੇਸ਼ਾ ਪ੍ਰਕ੍ਰਿਤੀ ਦੇ ਪੱਖ ਵਿੱਚ ਹੋਵੇਗਾ, ਪ੍ਰਕ੍ਰਿਤੀ ਦੇ ਖ਼ਿਲਾਫ਼ ਕਦੇ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਕ੍ਰਿਤੀ ਅਤੇ ਵਿਕਾਸ ਦੇ ਦਰਮਿਆਨ ਸੰਤੁਲਨ ਬਣਾਈ ਰੱਖਣ ਵਿੱਚ ਵੀ ਮਾਨਵ ਕਲਿਆਣ ਨਿਹਿਤਿ ਹੈ।

ਰਾਸ਼ਟਰਪਤੀ ਦੇ ਭਾਸ਼ਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

 ***

ਡੀਐੱਸ/ਏਕੇ(Release ID: 1883995) Visitor Counter : 87