ਟੈਕਸਟਾਈਲ ਮੰਤਰਾਲਾ
ਸਾਡੇ ਸ਼ਿਲਪਕਾਰ ਭਾਰਤ ਦੀ ਵਿਰਾਸਤ ਨੂੰ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਵਾਲੇ ਦੂਤ ਹਨ: ਮਾਣਯੋਗ ਉਪ ਰਾਸ਼ਟਰਪਤੀ
ਅਸੀਂ ਦੁਨੀਆ ਭਰ ਵਿੱਚ ਨਿਵੇਸ਼ ਅਤੇ ਅਵਸਰਾਂ ਦੇ ਲਈ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਬਣ ਗਏ ਹਨ: ਮਾਣਯੋਗ ਉਪ ਰਾਸ਼ਟਰਪਤੀ
ਹੈਂਡੀਕ੍ਰਾਫਟ ਅਤੇ ਹੈਂਡਲੂਮ ਆਤਮਨਿਰਭਰ, ਆਤਮਵਿਸ਼ਵਾਸ ਤੋਂ ਯੁਕਤ ਭਾਰਤ ਦੇ ਲਈ ਦ੍ਰਿੜ੍ਹ ਅਧਾਰ ਹਨ ਜਿਨ੍ਹਾਂ ਨਾਲ ਉਹ ਬਾਕੀ ਵਿਸ਼ਵ ਨਾਲ ਜੁੜਦਾ ਹੈ: ਸ਼੍ਰੀ ਗੋਇਲ
ਸਾਡੇ ਕਾਰੀਗਰਾਂ ਨੇ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਵਿਗਿਆਨਿਕ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਵਿੱਚ ਮਹਾਰਤ ਹਾਸਲ ਕਰ ਲਈ ਹੈ: ਸ਼੍ਰੀ ਗੋਇਲ
ਸ਼੍ਰੇਸ਼ਠ ਹਸਤਸ਼ਿਲਪਕਾਰਾਂ ਨੂੰ ਸ਼ਿਲਪ ਗੁਰੂ ਅਤੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਗਏ
Posted On:
28 NOV 2022 2:56PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪਪ ਧਨਖੜ ਨੇ ਉਤਕ੍ਰਿਸ਼ਟ ਸ਼ਿਲਪਕਾਰਾਂ ਨੂੰ ਸ਼ਿਲਪ ਗੁਰੂ ਅਤੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਦੇ ਲਈ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਅੱਜ ਕਿਹਾ ਕਿ ਸਾਡੇ ਸ਼ਿਲਪਕਾਰ ਵਿਸ਼ਵ ਦੇ ਸਾਹਮਣੇ ਭਾਰਤ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਦੂਤ ਅਤੇ ਸਾਡੇ ਸੱਭਿਆਚਾਰ ਦੇ ਪ੍ਰਕਾਸ਼ ਥੰਮ੍ਹ ਹਨ। ਇਸ ਪ੍ਰੋਗਰਾਮ ਦਾ ਆਯੋਜਨ ਕੱਪੜਾ ਮੰਤਰਾਲੇ ਨੇ ਕੀਤਾ।
ਸ਼੍ਰੀ ਧਨਖੜ ਨੇ ਕਿਹਾ ਕਿ ਭਾਰਤ ਹੁਣ ਜਿਸ ਗਤੀ ਨਾਲ ਅੱਗੇ ਵਧ ਰਿਹਾ ਹੈ ਓਨਾ ਪਹਿਲਾਂ ਕਦੇ ਨਹੀਂ ਸੀ। ਉਨ੍ਹਾਂ ਨੇ ਕਿਹਾ, “ਅਸੀਂ ਇਸ ਸਮੇਂ ਵਿਸ਼ਵ ਦੇ ਲਈ ਨਿਵੇਸ਼ ਅਤੇ ਅਵਸਰਾਂ ਦੇ ਮਾਮਲਿਆਂ ਵਿੱਚ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਬਣ ਗਏ ਹਨ। ਹੈਂਡੀਕ੍ਰਾਫਟ ਅਤੇ ਹੈਂਡਲੂਮ ਖੇਤਰ ਨਾਲ ਜੁੜੇ ਸ਼ਿਲਪਕਾਰਾਂ ਨੇ ਭਾਰਤ ਦੀ ਇਸ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।” ਸ਼ਿਲਪ ਕੌਸ਼ਲ ਅਤੇ ਕਾਰੀਗਰਾਂ ਦੀ ਕੁਸ਼ਲਤਾ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਕੁਸ਼ਲਤਾ ‘ਤੇ ਭਾਰਤ ਨੂੰ ਮਾਣ ਹੈ।
ਉਨ੍ਹਾਂ ਨੇ ਕਿਹਾ, “ਸ਼ਿਲਪਕਾਰ ਸਾਡੇ ਸੱਭਿਆਚਾਰ ਦੇ ਪ੍ਰਕਾਸ਼ ਥੰਮ੍ਹ ਹਨ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਸੱਭਿਆਚਾਰ ਅਤੇ ਰਚਨਾਤਮਕਤਾ ਦੇ ਸਭ ਤੋਂ ਪ੍ਰਭਾਵੀ ਅਤੇ ਸ਼ਕਤੀਸ਼ਾਲੀ ਅੰਗ ਹੋ। ਤੁਸੀਂ ਵਿਸ਼ਵ ਨੂੰ ਇਹ ਦਰਸਾ ਦਿੱਤਾ ਹੈ ਕਿ ਭਾਰਤ ਦੇ ਕੋਲ ਇੰਨੀ ਅਸਾਧਾਰਣ ਪ੍ਰਤਿਭਾ ਹੈ।”
ਇਸ ਅਵਸਰ ‘ਤੇ ਉਤਕ੍ਰਿਸ਼ਟ ਸ਼ਿਲਪਕਾਰਾਂ ਨੂੰ ਵਰ੍ਹੇ 2017, 2018 ਅਤੇ 2019 ਦੇ ਲਈ ਸ਼ਿਲਪ ਗੁਰੂ ਅਤੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਗਏ। ਮਹਾਮਾਰੀ ਦੇ ਕਾਰਨ ਇਸ ਤੋਂ ਪਹਿਲਾਂ ਇਹ ਆਯੋਜਨ ਨਹੀਂ ਕੀਤਾ ਜਾ ਸਕਿਆ ਸੀ।
ਮਹਾਮਾਰੀ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਜਦੋਂ, ਭਾਰਤ ਆਪਣੇ ਦੇਸ਼ਵਾਸੀਆਂ ਨੂੰ ਤਿੰਨ ਅਰਬ ਕੋਵਿਡ ਟੀਕੇ ਉਪਲਬਧ ਕਰਵਾ ਕੇ ਅਤੇ ਟੀਕਾਕਰਣ ਪ੍ਰੋਗਰਾਮ ਦੀ ਡਿਜੀਟਲ ਮੈਪਿੰਗ ਕਰਵਾ ਕੇ ਵਿਸ਼ਵ ਵਿੱਚ ਸਭ ਤੋਂ ਵੱਧ ਟੀਕੇ ਪ੍ਰਦਾਨ ਕਰਨ ਵਾਲਾ ਦੇਸ਼ ਬਣ ਗਿਆ, ਸ਼੍ਰੀ ਧਨਖੜ ਨੇ ਕਿਹਾ ਕਿ ਵਿਸ਼ਵ ਦਾ ਕੋਈ ਵੀ ਹੋਰ ਦੇਸ਼ ਇਸ ਤਰ੍ਹਾਂ ਦੀ ਪਹਿਲ ਬਾਰੇ ਸੋਚ ਵੀ ਨਹੀਂ ਸਕਿਆ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪਹਿਲਾਂ ਲੌਕਡਾਉਨ ਦੇ ਸਮੇਂ ਤੋਂ ਹੀ ਅਸੀਂ 80 ਕਰੋੜ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਰਾਸ਼ਨ ਵੀ ਉਪਲਬਧ ਕਰਵਾਇਆ।
ਸ਼੍ਰੀ ਧਨਖੜ ਨੇ ਕਿਹਾ ਕਿ ਜੀ20 ਦੀ ਪ੍ਰਧਾਨਗੀ ਮਿਲਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਵਿਸ਼ਵ ਮਾਣਯੋਗ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀਆਂ ਪਰਿਕਲਪਨਾਵਾਂ ਨੂੰ ਸੁਣ ਅਤੇ ਸਮਝ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਤੀਸਰੀ ਸਭ ਤੋਂ ਵੱਡੀ ਵਿਸ਼ਵ ਅਰਥਵਿਵਸਥਾ ਬਣ ਜਾਵੇਗਾ।
ਕੇਂਦਰੀ ਕੱਪੜਾ, ਉਪਭੋਗਤਾ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਹੈਂਡੀਕ੍ਰਾਫਟ ਅਤੇ ਹੈਂਡਲੂਮ ਬਾਕੀ ਵਿਸ਼ਵ ਦੇ ਨਾਲ ਜੁੜਣ ਦੇ ਲਈ ਭਾਰਤ ਨੂੰ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਪ੍ਰਦਾਨ ਕਰਨ ਵਾਲਾ ਅਧਾਰ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਿਲਪਕਾਰਾਂ ਨੇ ਸਦੀਆਂ ਤੋਂ ਆਪਣੇ ਖੁਦ ਦੇ- ਆਮਤੌਰ ‘ਤੇ ਅਨੂਠੇ ਤਰੀਕੇ ਈਜ਼ਾਦ ਕਰ ਕੇ ਅਤੇ ਉਨ੍ਹਾਂ ਨੂੰ ਅਪਣਾ ਕੇ ਪੱਥਰ, ਧਾਤੂਆਂ, ਚੰਦਨ ਅਤੇ ਮਿੱਟੀ ਵਿੱਚ ਜੀਵਨ ਦਾ ਸੰਚਾਰ ਕੀਤਾ। ਉਨ੍ਹਾਂ ਨੇ ਬਹੁਤ ਪਹਿਲਾਂ ਹੀ ਵਿਗਿਆਨਿਕ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਵਿੱਚ ਮਹਾਰਤ ਹਾਸਲ ਕਰ ਲਈ ਅਤੇ ਇਹ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਉਨ੍ਹਾਂ ਦੇ ਸੂਝਵਾਨ ਗਿਆਨ ਅਤੇ ਉੱਚ-ਵਿਕਸਤ ਸੌਂਦਰਯ ਬੋਧ ਦਾ ਪਰਿਚੈ ਮਿਲਦਾ ਹੈ। ਸਾਡੇ ਪਿੰਡ ਵਿੱਚ ਰਹਿਣ ਵਾਲੇ ਲੱਖਾਂ ਲੋਕ ਬਹੁਤ ਘੱਟ ਲਾਗਤ ਵਿੱਚ ਹੈਂਡੀਕ੍ਰਾਫਟ ਵਸਤੂਆਂ ਦਾ ਉਤਪਾਦਨ ਕਰਨ ਸਿਰਫ ਇਸ ਦੇ ਜ਼ਰੀਏ ਆਪਣੀ ਆਜੀਵਿਕਾ ਚਲਾਉਂਦੇ ਹਨ ਬਲਕਿ ਸਾਡੇ ਕੋਲ ਭਾਰਤ ਦਾ ਸੱਭਿਆਚਾਰ, ਵਿਰਾਸਤ ਅਤੇ ਪਰੰਪਰਾ ਨੂੰ ਦਰਸਾਉਣ ਵਾਲੀਆਂ ਇਨ੍ਹਾਂ ਹੈਂਡੀਕ੍ਰਾਫਟ ਵਸਤੂਆਂ ਦਾ ਇੱਕ ਬਹੁਤ ਚੰਗਾ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਹੈਂਡੀਕ੍ਰਾਫਟ ਵਸਤੂਆਂ ਦਾ ਉਤਪਾਦਨ ਗ੍ਰਾਮੀਣ ਇਲਾਕਿਆਂ ਵਿੱਚ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਦੇ ਲਈ ਵੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ, ਕਿਉਂਕਿ ਉਹ ਆਪਣੇ ਘਰੇਲੂ, ਕੰਮਕਾਜ ਨਿਪਟਾਉਣ ਦੇ ਨਾਲ ਹੀ ਘਰ ਬੈਠੇ ਹੈਂਡੀਕ੍ਰਾਫਟ ਵਸਤੂਆਂ ਨੂੰ ਤਿਆਰ ਕਰ ਸਕਦੀਆਂ ਹਨ। ਮਹਿਲਾਵਾਂ ਇਸ ਖੇਤਰ ਦਾ ਇੱਕ ਬਹੁਤ ਵੱਡਾ ਕਾਰਜਬਲ ਹੈ ਅਤੇ ਉਹ ਕੁੱਲ ਕਾਰਜਬਲ ਦਾ 50 ਪ੍ਰਤੀਸ਼ਤ ਹਿੱਸਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਗ੍ਰਾਮੀਣ ਆਬਾਦੀ ਦੇ ਵੱਡੇ ਵਰਗ ਦੀ ਸਮਾਜਿਕ-ਆਰਥਿਕ ਆਜੀਵਿਕਾ ਵਿੱਚ ਸ਼ਿਲਪ ਦੇ ਮਹੱਤਵ ‘ਤੇ ਅਧਿਕ ਜ਼ੋਰ ਨਹੀਂ ਦਿੱਤਾ ਜਾ ਸਕਦਾ। ਹਾਲਾਕਿ ਇਹ ਪੁਰਸਕਾਰ ਉਤਕ੍ਰਿਸ਼ਟ ਸ਼ਿਲਪ ਕੌਸ਼ਲ ਅਤੇ ਪਾਰੰਪਰਿਕ ਵਿਰਾਸਤ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ ਸ਼ਿਲਪ ਨੂੰ ਜਾਰੀ ਰੱਖਣ ਦੇ ਲਈ ਦਿੱਤਾ ਜਾਂਦਾ ਹੈ, ਲੇਕਿਨ ਵੈਸ਼ਵਿਕ ਬਜ਼ਾਰ ਦੇ ਰੂਝਾਨ ਨੂੰ ਦੇਖਦੇ ਹੋਏ ਉਤਪਾਦ ਉਤਕ੍ਰਿਸ਼ਟਤਾ ‘ਤੇ ਧਿਆਨ ਦੇਣਾ ਵੀ ਜ਼ਰੂਰੀ ਹੋ ਜਾਂਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਹੈਂਡੀਕ੍ਰਾਫਟ ਨੂੰ ਪ੍ਰੋਤਸਾਹਨ ਦੇਣ ਨਾ ਸਿਰਫ ਦੇਸ਼ ਦੇ ਪਰੰਪਰਾਗਤ ਮੁੱਲ ਅਤੇ ਸਮਕਾਲੀਨ ਦ੍ਰਿਸ਼ਟੀਕੋਣ ਦੇ ਵਿੱਚ ਸੰਤੁਲਨ ਸੁਨਿਸ਼ਚਿਤ ਹੁੰਦਾ ਹੈ ਬਲਕਿ ਦੇਸ਼ ਦੇ ਕੁਸ਼ਲ ਸ਼ਿਲਪਕਾਰਾਂ ਨੂੰ ਆਸਰਾ ਵੀ ਮਿਲਦਾ ਹੈ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਕਥਨ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, “ਹੈਂਡੀਕ੍ਰਾਫਟ ਅਤੇ ਹੈਂਡਲੂਮ ਭਾਰਤ ਭਾਰਤ ਦੀ ਵਿਵਿਧਤਾ ਅਤੇ ਅਨੇਕ ਬੁਣਕਰਾਂ ਅਤੇ ਕਾਰੀਗਰਾਂ ਦੀ ਨਿਪੁਣਤਾ ਨੂੰ ਪ੍ਰਗਟ ਕਰਦੇ ਹਾਂ।” ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦਾ ਹੈਂਡੀਕ੍ਰਾਫਟ/ਹੈਂਡਲੂਮ ਨਿਰਯਾਤ ਵਧ ਰਿਹਾ ਹੈ। ਨਾਲ ਹੀ, ਸਾਡੇ ਉਤਪਾਦ ਦੂਸਰਿਆਂ ਦੀ ਤੁਲਨਾ ਵਿੱਚ ਅਧਿਕ ਟਿਕਾਊ ਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਦਾ ਪ੍ਰਯਤਨ ਹੈ ਕਿ 2047 ਵਿੱਚ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ‘ਤੇ ਦੇਸ਼ ਇੱਕ ਵਿਕਸਿਤ ਅਤੇ ਸਮ੍ਰਿੱਧ ਰਾਸ਼ਟਰ ਹੋਵੇਗਾ।
ਮਾਣਯੋਗ ਉਪ ਰਾਸ਼ਟਰਪਤੀ ਨੇ ਸ਼੍ਰੀ ਗੋਇਲ ਦੇ ਨਾਲ ਕੱਪੜਾ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ, ਡਿਵੈਲਪਮੈਂਟ ਕਮਿਸ਼ਨਰ (ਹੈਂਡੀਕ੍ਰਾਫਟ) ਸ਼੍ਰੀ ਸ਼ਾਂਤਮਨੁ ਅਤੇ ਐਡੀਸ਼ਨਲ ਡਿਵੈਲਪਮੈਂਟ ਕਮਿਸ਼ਨਰ (ਹੈਂਡੀਕ੍ਰਾਫਟ), ਸੁਸ਼੍ਰੀ ਮੁਦਿਤਾ ਮਿਸ਼੍ਰਾ ਦੀ ਮੌਜੂਦਗੀ ਵਿੱਚ ਪੁਰਸਕਾਰ ਜੇਤੂਆਂ ਦੀ ਇੱਕ ਸੂਚੀ ਜਾਰੀ ਕੀਤੀ।
ਉਤਕ੍ਰਿਸ਼ਟ ਸ਼ਿਲਪਕਾਰਾਂ ਨੂੰ ਵਰ੍ਹੇ 2017, 2018 ਅਤੇ 2019 ਦੇ ਲਈ 30 ਸ਼ਿਲਪ ਗੁਰੂ ਪੁਰਸਕਾਰ ਅਤੇ 78 ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚੋਂ 36 ਮਹਿਲਾਵਾਂ ਹਨ। ਪੁਰਸਕਾਰਾਂ ਦਾ ਮੁੱਖ ਉੱਦੇਸ਼ ਸ਼ਿਲਪ ਕੌਸ਼ਲ ਵਿੱਚ ਉਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਭਾਰਤੀ ਹਸਤਸ਼ਿਲਪ ਅਤੇ ਕੱਪੜਾ ਖੇਤਰ ਵਿੱਚ ਬਹੁਮੁੱਲ ਯੋਗਦਾਨ ਦੇ ਲਈ ਉਨ੍ਹਾਂ ਨੂੰ ਮਾਣਤਾ ਦੇਣਾ ਹੈ।
ਸ਼ਿਲਪ ਗੁਰੂ ਪੁਰਸਕਾਰ ਉਤਕ੍ਰਿਸ਼ਟ ਸ਼ਿਲਪ ਕੌਸ਼ਲ, ਉਤਪਾਦ ਉਤਕ੍ਰਿਸ਼ਟਤਾ ਅਤੇ ਪਾਰੰਪਰਿਕ ਵਿਰਾਸਤ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ ਹੋਰ ਅਪ੍ਰੈਂਟਿਸ ਕਾਰੀਗਰਾਂ ਨੂੰ ਸ਼ਿਲਪ ਦੀ ਸਿੱਖਿਆ ਦੇਣ ਵਿੱਚ ਉਨ੍ਹਾਂ ਦੇ ਦੁਆਰਾ ਨਿਭਾਈ ਗਈ ਭੂਮਿਕਾ ਦੇ ਲਈ ਪ੍ਰਸਿੱਧ ਉਤਕ੍ਰਿਸ਼ਟ ਸ਼ਿਲਪਕਾਰਾਂ ਨੂੰ ਦਿੱਤੇ ਜਾਂਦੇ ਹਨ। ਪੁਰਸਕਾਰ 2002 ਵਿੱਚ ਭਾਰਤ ਵਿੱਚ ਹਸਤਸ਼ਿਲਪ ਦੇ ਪੁਨਰ-ਉਥਾਨ ਦੀ ਗੋਲਡਨ ਜੁਬਲੀ ਮਨਾਉਣ ਦੇ ਲਈ ਸ਼ੁਰੂ ਕੀਤੇ ਗਏ ਸਨ। ਪੁਰਸਕਾਰ ਵਿੱਚ ਸੋਨੇ ਦਾ ਸਿੱਕਾ, ਦੋ ਲੱਖ ਰੁਪਏ ਦੀ ਪੁਰਸਕਾਰ ਰਾਸ਼ੀ, ਇੱਕ ਤਾਮ੍ਰਪੱਤਰ, ਇੱਕ ਸ਼ੌਲ ਅਤੇ ਇੱਕ ਪ੍ਰਮਾਣ ਪੱਤਰ ਸ਼ਾਮਲ ਹੈ। ਵਰ੍ਹੇ 2017, 2018 ਅਤੇ 2019 ਦੇ ਲਈ 30 ਸ਼ਿਲਪ ਗੁਰੂਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 24 ਪੁਰਸ਼ ਅਤੇ 6 ਮਹਿਲਾਵਾਂ ਹਨ।
ਵਿਭਿੰਨ ਸ਼ਿਲਪ ਸ਼੍ਰੇਣੀਆਂ ਵਿੱਚ ਉਤਕ੍ਰਿਸ਼ਟ ਸ਼ਿਲਪ ਕੌਸ਼ਲ ਦੇ ਲਈ 1965 ਤੋਂ ਰਾਸ਼ਟਰੀ ਪੁਰਸਕਾਰ ਦਿੱਤੇ ਜਾ ਰਹੇ ਹਨ। ਜਿਨ੍ਹਾਂ ਮੁੱਖ ਸ਼ਿਲਪਾਂ ਦੇ ਲਈ ਪੁਰਸਕਾਰ ਦਿੱਤੇ ਗਏ ਹਨ, ਉਹ ਹਨ- ਮੈਂਟਲ ਐਨਗ੍ਰੇਵਿੰਗ, ਚਿਕਨ ਹੈਂਡ ਐਮਬ੍ਰੌਯਡਰੀ, ਖੁਰਜਾ ਬਲੂ ਪੌਟਰੀ, ਮਾਤਾ ਨੀ ਪਛੇੜੀ ਕਲਮਕਾਰੀ, ਬੰਧਨੀ, ਟਾਈ ਐਂਡ ਡਾਈ, ਹੈਂਡ ਬਲੌਕ ਬਾਗ ਪ੍ਰਿੰਟ, ਵਾਰਲੀ ਆਰਟ, ਸਟੋਨ ਡਸਟ ਪੇਂਟਿੰਗ, ਸੋਜਨੀ ਹੈਂਡ ਐਮਬ੍ਰੌਯਡਰੀ, ਟੇਰਾਕੋਟਾ, ਤੰਜੌਰ ਪੇਂਟਿੰਗ, ਸ਼ੋਲਾਪਿਥ, ਕਾਂਥਾ ਹੈਂਡ ਐਮਬ੍ਰੌਯਡਰੀ, ਪਾਮ ਲੀਫ ਐਨਗ੍ਰੇਵਿੰਗ, ਵੁਡ ‘ਤੇ ਬ੍ਰਾਸ ਵਾਯਰ ਇਨਲੇ, ਵੁਡ ਤਾਰਕਾਸ਼ੀ, ਮਧੁਬਨੀ ਪੇਂਟਿੰਗ, ਗੋਲਡ ਲੀਫ ਪੇਂਟਿੰਗ, ਸਟ੍ਰੌ ਕ੍ਰਾਫਟ ਆਦਿ। ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਪੁਰਸਕਾਰ ਰਾਸ਼ੀ, ਇੱਕ ਤਾਮ੍ਰਪੱਤਰ, ਇੱਕ ਸ਼ੌਲ ਅਤੇ ਇੱਕ ਪ੍ਰਮਾਣ ਪੱਤਰ ਸ਼ਾਮਲ ਹੈ। ਵਰ੍ਹੇ 2017, 2018 ਅਤੇ 2019 ਦੇ ਰਾਸ਼ਟਰੀ ਪੁਰਸਕਾਰਾਂ ਦੇ ਲਈ 78 ਸ਼ਿਲਪਕਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਦੋ ਡਿਜ਼ਾਈਨ ਇਨੋਵੇਸ਼ਨ ਪੁਰਸਕਾਰ ਸ਼ਾਮਲ ਹਨ, ਜਿੱਥੇ ਇੱਕ ਡਿਜ਼ਾਈਨਰ ਅਤੇ ਕਾਰੀਗਰ ਇੱਕ ਬੇਮਿਸਾਲ ਉਤਪਾਦ ਬਣਾਉਣ ਦੇ ਲਈ ਸਹਿਯੋਗ ਕਰਦੇ ਹਾਂ।
ਸ਼ਿਲਪ ਗੁਰੂਆਂ ਅਤੇ ਰਾਸ਼ਟਰੀ ਪੁਰਸਕਾਰ ਜੇਤੂਆਂ ਦੇ ਉਤਕ੍ਰਿਸ਼ਟ ਉਤਪਾਦ 29 ਨਵੰਬਰ ਤੋਂ 5 ਦਸੰਬਰ 2022 ਤੱਕ ਜਨਤਾ ਦੇ ਲਈ ਰਾਸ਼ਟਰੀ ਸ਼ਿਲਪ ਸੰਗ੍ਰਹਾਲਯ ਅਤੇ ਹਸਤਕਲਾ ਅਕਾਦਮੀ, ਪ੍ਰਗਤੀ ਮੈਦਾਨ, ਭੈਰੋਂ ਮਾਰਦ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ।
ਸਰਕਾਰ “ਰਾਸ਼ਟਰੀ ਹੈਂਡੀਕ੍ਰਾਫਟ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ)” ਅਤੇ ਵਿਆਪਕ ਹੈਂਡੀਕ੍ਰਾਫਟਸ ਕਲਸਟਰ ਵਿਕਾਸ ਯੋਜਨਾ (ਸੀਐੱਚਸੀਡੀਐੱਸ) ਦੇ ਤਹਿਤ ਡਿਵੈਲਪਮੈਂਟ ਕਮਿਸ਼ਨਰ (ਹੈਂਡੀਕ੍ਰਾਫਟ) ਦੇ ਦਫਤਰ ਦੇ ਮਾਧਿਅਮ ਨਾਲ ਹੈਂਡੀਕ੍ਰਾਫਟ ਖੇਤਰ ਦੇ ਪ੍ਰਚਾਰ ਅਤੇ ਵਿਕਾਸ ਦੇ ਲਈ ਵਿਭਿੰਨ ਯੋਜਨਾਵਾਂ ਨੂੰ ਲਾਗੂ ਕਰਦੀਆਂ ਹਨ।
*****
ਏਡੀ/ਐੱਨਐੱਸ
(Release ID: 1879828)
Visitor Counter : 143