ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੋਆ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 NOV 2022 12:15PM by PIB Chandigarh

ਨਮਸਕਾਰ।

ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਦਿਸ਼ਾ ਵਿੱਚ ਅੱਜ ਗੋਆ ਸਰਕਾਰ ਨੇ ਅਹਿਮ ਕਦਮ ਉਠਾਇਆ ਹੈ। ਗੋਆ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਅਨੇਕਾਂ ਨੌਜਵਾਨਾਂ ਨੂੰ ਅੱਜ ਸਮੂਹਿਕ ਨਿਯੁਕਤੀ ਪੱਤਰ ਦਿੱਤੇ ਜਾਣਗੇ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਵਧਾਈ। ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਗੋਆ ਪੁਲਿਸ ਸਮੇਤ ਹੋਰ ਡਿਪਾਰਟਮੈਂਟਸ ਵਿੱਚ ਵੀ  ਭਰਤੀਆਂ ਹੋਣ ਵਾਲੀਆਂ ਹਨ। ਇਸ ਨਾਲ ਗੋਆ ਪੁਲਿਸ ਹੋਰ ਮਜ਼ਬੂਤ ਹੋਵੇਗੀ ਅਤੇ ਨਾਗਰਿਕਾਂ ਦੀ, ਖ਼ਾਸ ਕਰਕੇ ਟੂਰਿਸਟਾਂ ਦੀ ਸੁਰੱਖਿਆ ਦੇ ਖੇਤਰ ਵਿੱਚ ਬਹੁਤ ਬੜੀ ਸੁਵਿਧਾ ਵਧਣ ਵਾਲੀ ਹੈ।

ਸਾਥੀਓ,

ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਲਗਾਤਾਰ ਰੋਜ਼ਗਾਰ ਮੇਲੇ ਦਾ ਆਯੋਜਨ ਹੋ ਰਿਹਾ ਹੈ। ਕੇਂਦਰ ਸਰਕਾਰ ਵੀ ਰੋਜ਼ਗਾਰ ਮੇਲੇ ਦੇ ਮਾਧਿਅਮ ਨਾਲ, ਭਾਰਤ ਸਰਕਾਰ ਵਿੱਚ ਹਰ ਮਹੀਨੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦੇ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਜਿੱਥੇ-ਜਿੱਥੇ ਭਾਜਪਾ ਸਰਕਾਰਾਂ ਹਨ, ਡਬਲ ਇੰਜਣ ਦੀਆਂ ਸਰਕਾਰਾਂ ਹਨ, ਉੱਥੇ ਰਾਜ ਸਰਕਾਰਾਂ ਵੀ ਆਪਣੇ ਪੱਧਰ ’ਤੇ ਅਜਿਹੇ ਰੋਜ਼ਗਾਰ ਮੇਲੇ ਦਾ ਆਯੋਜਨ ਕਰ ਰਹੀਆਂ ਹਨ।

ਸਾਥੀਓ,

ਬੀਤੇ 8 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਗੋਆ ਦੇ ਵਿਕਾਸ ਦੇ ਲਈ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਲਗਭਗ 3000 ਕਰੋੜ ਰੁਪਏ ਦੀ ਲਾਗਤ ਨਾਲ ਮੋਪਾ ਵਿੱਚ ਬਣੇ ਨਵੇਂ ਹਵਾਈ ਅੱਡੇ ਦਾ  ਲੋਕਅਰਪਣ ਵੀ ਜਲਦੀ ਹੀ ਹੋਣ ਜਾ ਰਿਹਾ ਹੈ। ਇਸ ਏਅਰਪੋਰਟ ਦੇ ਨਿਰਮਾਣ ਨਾਲ ਜੁੜੇ ਕਾਰਜਾਂ ਵਿੱਚ ਗੋਆ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਇਸੇ ਤਰ੍ਹਾਂ ਅੱਜ ਜੋ ਗੋਆ ਵਿੱਚ ਕਨੈਕਟੀਵਿਟੀ ਦੇ ਪ੍ਰੋਜੈਕਟ ਚਲ ਰਹੇ ਹਨ, ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟ ਚਲ ਰਹੇ ਹਨ, ਉਨ੍ਹਾਂ ਨਾਲ ਵੀ ਗੋਆ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮਿਲੇ ਹਨ। ਸਵਸੰਪੂਰਣ ਗੋਆ ਦਾ ਵਿਜ਼ਨ ਗੋਆ ਵਿੱਚ ਬੁਨਿਆਦੀ  ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਰਾਜ ਵਿੱਚ ਇਨਫ੍ਰਾਸਟ੍ਰਕਚਰ ਨੂੰ ਵੀ ਬਿਹਤਰ ਬਣਾ ਰਿਹਾ ਹੈ। Goa Tourism Master Plan and Policy ਦੇ ਜ਼ਰੀਏ ਰਾਜ ਸਰਕਾਰ ਨੇ ਗੋਆ ਦੇ ਵਿਕਾਸ ਦਾ ਨਵਾਂ ਖਾਕਾ ਵੀ ਤਿਆਰ ਕੀਤਾ ਹੈ। ਇਸ ਨਾਲ Tourism sector ਵਿੱਚ ਨਿਵੇਸ਼ ਅਤੇ ਬੜੀ ਤਾਦਾਦ ਵਿੱਚ ਰੋਜ਼ਗਾਰ ਵਧਣ ਦੀਆਂ ਨਵੀਆਂ ਸੰਭਾਵਨਾਵਾਂ ਬਣੀਆਂ ਹਨ।

ਸਾਥੀਓ,

ਗੋਆ ਦੇ ਗ੍ਰਾਮੀਣ ਖੇਤਰਾਂ ਨੂੰ ਵੀ ਆਰਥਿਕ ਮਜ਼ਬੂਤੀ ਦੇਣ ਅਤੇ ਪਰੰਪਰਾਗਤ ਖੇਤੀ ਵਿੱਚ ਰੋਜ਼ਗਾਰ ਵਧਾਉਣ ਦੇ ਲਈ ਕਦਮ ਉਠਾਏ ਜਾ ਰਹੇ ਹਨ। ਝੋਨਾ, ਫਰੂਟ, ਪ੍ਰੋਸੈੱਸਿੰਗ, ਨਾਰੀਅਲ, ਜੂਟ, ਅਤੇ ਮਸਾਲਿਆਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ, ਸੈਲਫ ਹੈਲਪ ਗਰੁੱਪ ਨਾਲ ਜੋੜਿਆ ਜਾ ਰਿਹਾ ਹੈ। ਇਹ ਸਾਰੇ ਪ੍ਰਯਾਸ ਗੋਆ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਬਣਾ ਰਿਹਾ ਹੈ।

 ਸਾਥੀਓ,

ਅੱਜ ਜਿਨ੍ਹਾਂ ਨੌਜਵਾਨਾਂ ਨੂੰ ਗੋਆ ਵਿੱਚ ਨਿਯੁਕਤੀ ਪੱਤਰ ਮਿਲਿਆ ਹੈ, ਉਨ੍ਹਾਂ ਨੂੰ ਮੈਂ ਇੱਕ ਹੋਰ ਬਾਤ ਕਹਾਂਗਾ। ਹੁਣ ਤੁਹਾਡੇ ਜੀਵਨ ਦੇ ਸਭ ਤੋਂ ਅਹਿਮ 25 ਵਰ੍ਹੇ ਹੁਣ ਸ਼ੁਰੂ ਹੋਣ ਜਾ ਰਹੇ ਹਨ। ਹੁਣ ਤੁਹਾਡੇ ਸਾਹਮਣੇ ਗੋਆ ਦੇ ਵਿਕਾਸ ਦੇ ਨਾਲ ਹੀ 2047 ਦੇ ਨਵੇਂ ਭਾਰਤ ਦਾ ਵੀ ਲਕਸ਼ ਹੈ। ਤੁਹਾਨੂੰ ਗੋਆ ਦੇ ਵਿਕਾਸ ਦੇ ਲਈ ਵੀ ਕੰਮ ਕਰਨਾ ਹੈ, ਦੇਸ਼ ਦੇ ਵਿਕਾਸ ਦੇ ਲਈ ਵੀ ਕੰਮ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਸਭ ਪੂਰੀ ਨਿਸ਼ਠਾ ਅਤੇ ਤਤਪਰਤਾ ਨਾਲ ਆਪਣੇ ਕਰਤਵਯ ਪਥ ਦਾ ਅਨੁਸਰਣ ਕਰਦੇ ਰਹੋਗੇ।

ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ। ਧੰਨਵਾਦ।

*****

ਡੀਐੱਸ/ਟੀਐੱਸ



(Release ID: 1878569) Visitor Counter : 129