ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਨਿਜੀ ਰੌਕੇਟ, ਵਿਕ੍ਰਮ-ਐੱਸ ਦੇ ਸਫਲ ਲਾਂਚ ਦੇ ਲਈ ਇਸਰੋ ਅਤੇ ਇਨ-ਸਪੇਸ ਨੂੰ ਵਧਾਈਆਂ ਦਿੱਤੀਆਂ

Posted On: 18 NOV 2022 5:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਕਾਈਰੂਟ ਏਅਰੋਸਪੇਸ ਦੁਆਰਾ ਵਿਕਸਿਤ ਭਾਰਤ ਦੇ ਪਹਿਲੀ ਨਿਜੀ ਰੌਕੇਟ, ਵਿਕ੍ਰਮ ਸਬਔਰਬਿਟਲ ਦੇ ਸਫਲ ਲਾਂਚ ਦੇ ਲਈ ਇੰਡੀਅਨ ਸਪੇਸ ਰਿਸਰਚ ਔਰਗਨਾਈਜ਼ੇਸ਼ਨ (ਇਸਰੋ) ਅਤੇ ਇਨ-ਸਪੇਸ ਨੂੰ ਵਧਾਈਆਂ ਦਿੱਤੀਆਂ ਹਨ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤ ਦੇ ਲਈ ਇੱਕ ਇਤਿਹਾਸਿਕ ਪਲ, ਸਕਾਈਰੂਟ ਏਅਰੋਸਪੇਸ ਦੁਆਰਾ ਵਿਕਸਿਤ ਰੌਕੇਟ ਵਿਕ੍ਰਮ-ਐੱਸ ਨੇ ਅੱਜ ਸ੍ਰੀਹਰਿਕੋਟਾ ਤੋਂ ਉਡਾਨ ਭਰੀ! ਇਹ ਭਾਰਤ ਦੇ ਨਿਜੀ ਪੁਲਾੜ ਉਦਯੋਗ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਸ ਉਪਲਬਧੀ ਨੂੰ ਹਾਸਲ ਕਰਨ ਦੇ ਲਈ @isro ਅਤੇ @INSPACeIND ਨੂੰ ਵਧਾਈਆਂ।”

 

"ਇਹ ਉਪਲਬਧੀ ਸਾਡੇ ਨੌਜਵਾਨਾਂ ਦੀ ਅਪਾਰ ਪ੍ਰਤਿਭਾ ਦਾ ਪ੍ਰਮਾਣ ਦਿੰਦੀ ਹੈ, ਜਿਨ੍ਹਾਂ ਨੇ ਜੂਨ 2020 ਦੇ ਇਤਿਹਾਸਿਕ ਪੁਲਾੜ ਖੇਤਰ ਦੇ ਸੁਧਾਰਾਂ ਦਾ ਪੂਰਾ ਲਾਭ ਉਠਾਇਆ।"

***

ਡੀਐੱਸ/ਐੱਸਐੱਚ


(Release ID: 1877240) Visitor Counter : 158