ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਬਾਲੀ ਵਿੱਚ ਜੀ-20 ਸਮਿਟ ਦੇ ਅਵਸਰ ’ਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ

Posted On: 15 NOV 2022 9:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਾਲੀ ਵਿੱਚ ਜੀ-20 ਦੇ ਨੇਤਾਵਾਂ ਦੇ ਸਮਿਟ ਦੇ ਅਵਸਰ ’ਤੇ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਸੇਫ ਆਰ. ਬਾਇਡਨ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਜੋਕੋ ਵਿਡੋਡੋ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਨੂੰ ਦੁਹਰਾਇਆ ਕਿ ਜੀ-20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦਾ ਇੱਕ ਪ੍ਰਮੁੱਖ ਮੰਚ ਹੈ। ਉਨ੍ਹਾਂ ਨੇ ਜੀ-20 ਦੁਆਰਾ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਪ੍ਰਮੁੱਖ ਅਰਥਵਿਵਸਥਾਵਾਂ ਦਾ ਇੱਕ ਸਾਥ ਲਿਆਉਣ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਜਾਰੀ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਜੀ-20 ਸਾਡੀਆਂ ਅਰਥਵਿਵਸਥਾਵਾਂ ਅਤੇ ਉਸ ਤੋਂ ਅੱਗੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਬਹਾਲ ਕਰਨ, ਮੌਜੂਦਾ ਜਲਵਾਯੂ, ਊਰਜਾ ਅਤੇ ਅਨਾਜ ਸੰਕਟ ਨਾਲ ਨਜਿੱਠਣ, ਆਲਮੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟੈਕਨੋਲੋਜੀ ਸਬੰਧੀ ਬਦਲਾਅ ਨੂੰ ਹੁਲਾਰਾ ਦੇਣ ਦੇ ਲਈ ਮਿਲ ਕੇ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਆਪਣੀ ਪ੍ਰਧਾਨਗੀ ਦੇ ਦੌਰਾਨ ਹੋਰ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗਾ। ਉਨ੍ਹਾਂ ਨੇ ਕਮਜ਼ੋਰ ਦੇਸ਼ਾਂ ਦੀ ਸਹਾਇਤਾ ਕਰਨ, ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਨ, ਆਰਥਿਕ ਸੁਰੱਖਿਆ ਅਤੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ, ਬਹੁਪੱਖੀ ਵਿੱਤੀ ਸੰਸਾਥਾਨਾਂ ਦੇ ਲਈ ਵਿੱਤ ਪੋਸ਼ਣ ਦਾ ਬਿਹਤਰ ਅਤੇ ਅਭਿਨਵ ਮਾਡਲ ਵਿਕਸਿਤ ਕਰਨ, ਜਲਵਾਯੂ ਪਰਿਵਰਤਨ, ਮਹਾਮਾਰੀ, ਆਰਥਿਕ ਨਾਜੁਕਤਾ (ਫਾਜਿਲਿਟੀ), ਗ਼ਰੀਬੀ ਘੱਟ ਕਰਨ ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਹਾਸਿਲ ਕਰਨ ਜਿਹੀਆਂ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਕਰਨ ਅਤੇ ਜਨਤਕ ਅਤੇ ਨਿਜੀ ਵਿੱਤ ਪੋਸ਼ਣ  ਦਾ ਲਾਭ ਉਠਾ ਕੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਅੰਤਰਾਲ ਨੂੰ ਖਤਮ ਕਰਨ ਵਿੱਚ ਜੀ-20 ਦੀ ਭੂਮਿਕਾ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪ੍ਰਧਾਨਗੀ ਦੇ ਤਹਿਤ ਜੀ-20 ਦੇ ਕਾਰਜਾਂ ਦੇ ਸਮਰਥਨ ਕਰਨ ਦੀ ਪ੍ਰਤੀਬੱਧਤਾ ਦੇ ਲਈ ਰਾਸ਼ਟਰੀ ਵਿਡੋਡੋ ਅਤੇ ਰਾਸ਼ਟਰਪਤੀ ਬਾਈਡਨ ਦਾ ਧੰਨਵਾਦ ਕੀਤਾ।

 

 

***

ਡੀਐੱਸ/ਏਕੇ


(Release ID: 1876471) Visitor Counter : 134