ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਕੌਪ 27 ਵਿੱਚ ਭਾਰਤ ਦਾ ਰਾਸ਼ਟਰੀ ਬਿਆਨ

Posted On: 15 NOV 2022 4:11PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕੌਪ 27 ਵਿੱਚ ਅੱਜ ਭਾਰਤ ਦਾ ਰਾਸ਼ਟਰੀ ਬਿਆਨ ਦਿੱਤਾ।

 

https://static.pib.gov.in/WriteReadData/userfiles/image/image001UTMT.jpg

ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਕੌਪ 27 ਵਿੱਚ ਰਾਸ਼ਟਰੀ ਬਿਆਨ ਦਿੰਦੇ ਹੋਏ

 “ਮਹਾਮਹਿਮ,

ਸਭ ਤੋਂ ਪਹਿਲਾਂ ਮੈਂ ਆਪਣੇ ਮੇਜ਼ਬਾਨ ਅਤੇ ਕੌਪ 27 ਦੀ ਪ੍ਰਧਾਨਗੀ ਕਰ ਰਹੇ ਮਿਸਰ ਦੇ ਅਸਾਧਾਰਣ ਪ੍ਰਯਾਸਾਂ ਅਤੇ ਸ਼ਾਨਦਾਰ ਮਹਿਮਾਨਨਿਵਾਜ਼ੀ ਲਈ ਉਸ ਦਾ ਆਭਾਰ ਪ੍ਰਗਟ ਕਰਦਾ ਹਾਂ।

ਇੱਕ ਸਾਲ ਪਹਿਲਾਂ ਗਲਾਸਗੋ ਵਿੱਚ ਕੀਤੇ ਗਏ ਵਿਗਿਆਨ ਦੇ ਸੱਦੇ ’ਤੇ ਅਸੀਂ ਸਕਾਰਾਤਮਕ ਪ੍ਰਤੀਕਿਰਿਆ ਵਿਅਕਤ ਕੀਤੀ ਅਤੇ ਮਹੱਤਵਪੂਰਨ ਸੰਕਲਪ ਅਤੇ ਪ੍ਰਤੀਬੱਧਤਾਵਾਂ ਦੇ ਨਾਲ ਅੱਗੇ ਆਏ।

ਇਸ ਸਾਲ ਸ਼ਰਮ-ਉਲ-ਸ਼ੇਖ ਵਿੱਚ ਸਾਡੇ ਲਈ ਕਾਰਵਾਈ ਕਰਨ ਦਾ ਅਵਸਰ ਹੈ ਅਤੇ ਇਸ ਦੀ ਪ੍ਰਧਾਨਗੀ ਕਰ ਰਹੇ ਮਿਸਰ ਨੇ ਇਸ ਨੂੰ ਉੱਚਿਤ ਰੂਪ ਨਾਲ ਹੀ ਲਾਗੂਕਰਨ ਦਾ ਕੌਪ ਕਰਾਰ ਦਿੱਤਾ ਹੈ।

 

 

https://static.pib.gov.in/WriteReadData/userfiles/image/image002NZOP.jpg

ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਕੌਪ 27 ਵਿੱਚ ਰਾਸ਼ਟਰੀ ਬਿਆਨ ਦਿੰਦੇ ਹੋਏ

ਮਹਾਮਹਿਮ,

ਸਾਡੇ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਸਾਲ 2070 ਤੱਕ ਸ਼ੁੱਧ ਜ਼ੀਰੋ ਨਿਕਾਸੀ ਪ੍ਰਾਪਤ ਕਰਨ ਦੇ ਭਾਰਤ ਦੇ ਟੀਚੇ ਦਾ ਐਲਾਨ ਕੀਤਾ ਸੀ। ਇੱਕ ਸਾਲ ਦੇ ਅੰਦਰ ਭਾਰਤ ਨੇ ਪ੍ਰਮੁੱਖ ਆਰਥਿਕ ਖੇਤਰਾਂ ਵਿੱਚ ਘੱਟ ਕਾਰਬਨ ਸੰਕ੍ਰਮਣ ਵਾਲੇ ਮਾਰਗਾਂ ਨੂੰ ਦਰਸਾਉਂਦੇ ਹੋਏ ਆਪਣੀ ਲੰਬੀ ਮਿਆਦ ਦੀ ਘੱਟ ਨਿਕਾਸੀ ਵਾਲੀ ਵਿਕਾਸ ਰਣਨੀਤੀ ਪ੍ਰਸਤੁਤ ਕੀਤੀ ਹੈ।

ਸਾਡੇ 2030 ਦੇ ਜਲਵਾਯੂ ਟੀਚਿਆਂ ਨੂੰ ਮਹੱਤਵ ਅਕਾਂਖਿਆ ਦਾ ਵਾਧੇ ਸਬੰਧੀ ਸੱਦੇ ’ਤੇ ਪ੍ਰਕਿਰਿਆ ਵਿਅਕਤ ਕਰਦੇ ਹੋਏ ਭਾਰਤ ਨੇ ਅਗਸਤ 2022 ਵਿੱਚ ਆਪਣੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ ਨੂੰ ਅੱਪਡੇਟ ਕੀਤਾ ਸੀ। ਅਸੀਂ ਵਿਕਲਪਿਕ ਊਰਜਾ ਸਰੋਤ ਦੇ ਰੂਪ ਵਿੱਚ ਅਖੁੱਟ ਊਰਜਾ, ਈ-ਮੋਬਾਲਿਟੀ, ਈਥੇਨੌਲ ਮਿਸ਼ਰ ਈਂਧਨ ਅਤੇ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਨਵੇਂ ਦੂਰਗਾਮੀ ਕਦਮ ਉਠਾਏ ਹਨ।

ਅਸੀਂ ਅੰਤਰਰਾਸ਼ਟਰੀ ਸੌਰ ਗਠਬੰਧਨ ਅਤੇ ਆਪਦਾ ਅਨੁਕੂਲ ਢਾਂਚੇ ਦੇ ਲਈ ਗਠਬੰਧਨ (ਸੀਡੀਆਰਆਈ)  ਜਿਹੇ ਕਾਰਵਾਈ ਅਤੇ ਸਮਾਧਾਨ ਅਧਾਰਿਤ ਗਠਬੰਧਨਾਂ ਰਾਹੀਂ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਇਛੁੱਕ ਹਾਂ। ਇਹ ਦੋਹੇ ਹੀ ਗਠਬੰਧਨ ਭਾਰਤ ਦੁਆਰਾ ਅਰੰਭ ਅਤੇ ਪੋਸ਼ਿਤ ਕੀਤੇ ਗਏ ਹਨ।

ਇਹ ਵਿਸ਼ਵ ਕਲਿਆਣ ਲਈ ਸਮੂਹਿਕ ਕਾਰਵਾਈ ਦੇ ਸਾਡੇ ਲੋਕਾਚਾਰ ਦਾ ਪ੍ਰਮਾਣ ਹੈ।

1.3 ਬਿਲੀਅਨ ਲੋਕਾਂ ਦਾ ਘਰ ਭਾਰਤ, ਵਿਸ਼ਵ ਭਰ ਦੇ ਸੰਚਿਤ ਨਿਕਾਸੀ ਵਿੱਚ ਹੁਣ ਤੱਕ ਆਪਣਾ ਯੋਗਦਾਨ 4 ਪ੍ਰਤੀਸ਼ਤ ਤੋਂ ਘੱਟ ਹੋਣ ਅਤੇ ਸਾਡੇ ਸਲਾਨਾ ਪ੍ਰਤੀ ਵਿਅਕਤੀ ਨਿਕਾਸੀ ਗਲੋਬਲ ਔਸਤ ਦਾ ਲਗਭਗ ਇੱਕ ਤਿਹਾਈ ਹੋਣ ਦੀ ਵਾਸਤਵਿਕਤਾ ਦੇ ਬਾਵਜੂਦ ਇਸ ਦਿਸ਼ਾ ਵਿੱਚ ਵਿਕਟ ਪ੍ਰਯਾਸ ਕਰ ਰਿਹਾ ਹੈ।

ਸੁਰੱਖਿਅਤ ਗ੍ਰਹਿ ਦੇ ਭਾਰਤ ਦੇ ਵਿਜ਼ਨ ਦੇ ਕੇਂਦਰ ਇੱਕ ਹੀ ਮੰਤਰ ਹੈ-ਲਾਈਫਸਟਾਈਲ ਫਾਰ ਐਨਵਾਇਰਮੈਂਟ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੌਪ 26 ਵਿੱਚ ਸਾਡੇ ਰਾਸ਼ਟਰੀ ਬਿਆਨ ਦੇ ਤਹਿਤ ਸਾਹਮਣੇ ਰੱਖਿਆ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 20 ਅਕਤੂਬਰ 2022 ਨੂੰ ਸੰਯੁਕਤ ਰਾਸ਼ਟਰੀ ਸਕੱਤਰ ਜਨਰਲ ਮਹਾਮਹਿਮ ਐਟੋਨਿਓ ਗੁਟੇਰੇਸ ਦੀ ਉਪਸਥਿਤੀ ਵਿੱਚ ਮਿਸ਼ਨ ਲਾਈਫ ਨੂੰ ਲਾਂਚ ਕੀਤਾ ਸੀ।

ਵਿਸ਼ਵ ਨੂੰ ਨਾਸਮਝੀ ਭਰੇ ਅਤੇ ਵਿਨਾਸ਼ਕਾਰੀ ਖਪਤ ਵਾਲੇ ਰਵੈਏ ਵਿੱਚ ਆਮੂਲ-ਚੂਲ ਬਦਲਾਅ ਲਿਆ ਕੇ ਸੋਚ-ਸਮਝ ਕੇ ਅਤੇ ਉਦੇਸ਼ਪੂਰਨ ਉਪਯੋਗ ਦਾ ਰਵੈਇਆ ਅਪਣਾਉਣ ਦੀ ਜ਼ਰੂਰਤ ਹੈ। ਅਸੀਂ ਇਸ ਪ੍ਰਿਥਵੀ ਗ੍ਰਹਿ ਦੇ ਟਰੱਸਟੀ ਹਾਂ। ਸਾਨੂੰ ਇਸ ਨੂੰ ਅਜਿਹੀ ਸਥਾਈ ਜੀਵਨਸ਼ੈਲੀ ਰਾਹੀਂ ਪੋਸ਼ਿਤ ਕਰਨਾ ਚਾਹੀਦਾ ਹੈ,  ਜੋ ਸੰਸਾਧਨਾਂ ਦੇ ਉਪਯੋਗ ਨੂੰ ਅਨੁਕੂਲਿਤ ਕਰਦੀ ਹੋਵੇ ਅਤੇ ਘੱਟ ਤੋਂ ਘੱਟ ਵੇਸਟ ਉਤਪੰਨ ਕਰਦੀ ਹੋਵੇ।

ਦੁਨੀਆ ਦੇ ਸਭ ਤੋਂ ਅਧਿਕ ਆਬਾਦੀ ਵਾਲੇ ਲੋਕਤੰਤਰ ਅਤੇ ਜੀਵੰਤ ਉਭਰਦੀ ਹੋਈ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਮਿਸਾਲੀ ਅਗਵਾਈ  ਦੀ ਦਿਸ਼ਾ ਵਿੱਚ ਯਤਨਸ਼ੀਲ ਹੈ, ਅਤੇ ਗਲੋਬਲ ਸਮੁਦਾਇ ਨੂੰ ਵਿਅਕਤੀਗਤ, ਪਰਿਵਾਰ ਅਤੇ ਸਮੁਦਾਇ-ਅਧਾਰਿਤ ਕਾਰਜਾਂ ਦੇ ਲਈ ਮਿਸ਼ਨ ਲਾਈਫ ਦਾ ਹਿੱਸਾ ਬਣਨ ਦੇ ਲਈ ਸੱਦਾ ਦਿੰਦਾ ਹੈ।

ਮਹਾਮਹਿਮ

ਭਾਰਤ 2023 ਵਿੱਚ “ਇੱਕ ਪ੍ਰਿਥਵੀ, ਇੱਕ ਪਰਿਵਾਰ’ ਦੇ ਆਦਰਸ਼ ਵਾਕ ਦੇ ਨਾਲ ਹੀ ਜੀ-20 ਦੀ ਪ੍ਰਧਾਨਗੀ ਗ੍ਰਹਿਣ ਕਰ ਰਹਿ ਹੈ। ਮਾਨਵਤਾ ਦੇ ਲਈ ਸੁਰੱਖਿਅਤ ਗ੍ਰਹਿ ਵੱਲ ਸਾਡੀ ਯਾਤਰਾ, ਇੱਕ ਅਜਿਹੀ ਯਾਤਰਾ ਹੈ ਜਿਸ ਨੂੰ ਕੋਈ ਵੀ ਰਾਸ਼ਟਰ ਇਕੱਲਾ ਹੀ ਕਰ ਸਕਦਾ। ਇਹ ਇੱਕ ਸਮੂਹਿਕ ਯਾਤਰਾ ਹੈ, ਜਿਸ ਨੂੰ ਸਮਾਨਤਾ ਅਤੇ ਜਲਵਾਯੂ ਨਿਆਂ ਨੂੰ ਆਪਣੇ ਮਾਗਰਦਰਸ਼ਕ ਸਿਧਾਂਤ ਮੰਨਦੇ ਹੋਏ ਅਸੀਂ ਅਰੰਭ ਕਰਨਾ ਹੋਵੇਗਾ।

ਸਾਨੂੰ ਉਮੀਦ ਹੈ ਕਿ ਜਲਵਾਯੂ ਪਰਿਵਰਤਨ ਦੇ ਖਿਲਾਫ ਸੰਘਰਸ਼ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਇਕਜੁਟ ਕਰੇਗਾ।”

 

****

ਐੱਚਐੱਸ/ਐੱਸਐੱਸਵੀ



(Release ID: 1876457) Visitor Counter : 156