ਸੂਚਨਾ ਤੇ ਪ੍ਰਸਾਰਣ ਮੰਤਰਾਲਾ
53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ 15 ਫਿਲਮਾਂ ਪ੍ਰਤਿਸ਼ਠਿਤ ਗੋਲਡਨ ਪੀਕੋਕ ਹਾਸਲ ਕਰਨ ਦੀ ਦੌੜ ਵਿੱਚ
53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਅੰਤਰਰਾਸ਼ਟਰੀ ਮੁਕਾਬਲੇ ਵਰਗ ਵਿੱਚ 12 ਅੰਤਰਰਾਸ਼ਟਰੀ ਅਤੇ ਤਿੰਨ ਭਾਰਤੀ ਫਿਲਮਾਂ ਸ਼ਾਮਲ
53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ 15 ਫਿਲਮਾਂ ਪ੍ਰਤਿਸ਼ਠਿਤ ਗੋਲਡਨ ਪੀਕੋਕ ਹਾਸਲ ਕਰਨ ਦੀ ਦੌੜ ਵਿੱਚ ਹਨ। ਮਹੋਤਸਵ ਦਾ ਆਯੋਜਨ ਗੋਆ ਵਿੱਚ 20 ਨਵੰਬਰ ਤੋਂ 28 ਨਵੰਬਰ, 2022 ਤੱਕ ਹੋਵੇਗਾ। ਮਨ ਨੂੰ ਮੋਹ ਲੈਣ ਵਾਲੀਆਂ ਫਿਲਮਾਂ ਵਿੱਚ 12 ਅੰਤਰਰਾਸ਼ਟਰੀ ਅਤੇ ਤਿੰਨ ਭਾਰਤੀ ਫਿਲਮਾਂ ਸ਼ਾਮਲ ਹਨ, ਜੋ ਸੌਂਦਰਯਬੋਧ ਨਾਲ ਓਤਪ੍ਰੋਤ ਹਨ ਅਤੇ ਕਲਾ ਦੇ ਮਾਧਿਅਮ ਨਾਲ ਕੋਈ ਨਾ ਕੋਈ ਸੰਦੇਸ਼ ਦਿੰਦੀਆਂ ਹਨ।
ਤੀਸਰੇ ਇੱਫੀ ਵਿੱਚ ਪਹਿਲੀ ਵਾਰ ਗੋਲਡਨ ਪੀਕੋਕ ਪੁਰਸਕਾਰ ਦਿੱਤਾ ਗਿਆ ਸੀ। ਉਸ ਦੇ ਬਾਅਦ ਤੋਂ ਇਹ ਪੁਰਸਕਾਰ ਏਸ਼ੀਆ ਵਿੱਚ ਸਭ ਤੋਂ ਪ੍ਰਤਿਸ਼ਠਿਤ ਪੁਰਸਕਾਰ ਮੰਨਿਆ ਜਾਣ ਲਗਿਆ ਹੈ। ਜਿਊਰੀ ਦੇ ਸਾਹਮਣੇ ਇਸ ਵਰ੍ਹੇ ਦੇ ਜੇਤੂ ਦੀ ਚੋਣ ਕਰਨਾ ਲਗਭਗ ਅਸੰਭਵ ਜਿਹਾ ਕੰਮ ਸੀ। ਉਨ੍ਹਾਂ ਨੂੰ ਇਜ਼ਰਾਈਲੀ ਲੇਖਕ ਅਤੇ ਫਿਲਮ ਨਿਰਦੇਸ਼ਕ ਨਦਵ ਲੈਪਿਡ, ਅਮਰੀਕੀ ਨਿਰਮਾਤਾ ਜਿੰਕੋ ਗੋਟੋਹ, ਫਰਾਂਸੀਸੀ ਫਿਲਮ-ਸੰਪਾਦਕ ਪਾਸਕਲ ਸ਼ਾਵਾਂਸ, ਫਰਾਂਸੀਸੀ ਦਸਤਾਵੇਜ਼ੀ ਨਿਰਮਾਤਾ, ਫਿਲਮ ਆਲੋਚਕ ਅਤੇ ਪੱਤਰਕਾਰ ਜ਼ੇਵੀਅਰ ਅਗੁਲੋ ਬਾਰਤੁਰੇਨ ਅਤੇ ਭਾਰਤ ਦੇ ਆਪਣੇ ਫਿਲਮ ਨਿਰਦੇਸ਼ਕ ਸੁਦੀਪਤੋ ਸੇਨ ਜਿਹੇ ਮਹਾਨ ਵਿਅਕਤੀਆਂ ਵਿੱਚੋਂ ਚੁਣਨਾ ਸੀ।
ਇਸ ਵਾਰ ਦੇ ਕਠਿਨ ਮੁਕਾਬਲੇ ਵਿੱਚ ਇਹ ਫਿਲਮਾਂ ਸ਼ਾਮਲ ਹਨ:-
1.ਪਰਫੈਕਟ ਨੰਬਰ (2022)
ਇਹ ਡ੍ਰਾਮਾ ਪੋਲਿਸ਼ ਫਿਲਮ ਨਿਰਮਾਤਾ ਕ੍ਰਿਜ਼ਤੋਫ ਜਾਨੁਸੀ ਦੀ ਫਿਲਮ ਹੈ, ਜੋ ਨੈਤਿਕਤਾ ਅਤੇ ਨਸ਼ਵਰਤਾ ‘ਤੇ ਮੰਥਨ ਕਰਦੀ ਹੈ। ਇਸ ਨੂੰ ਇਟਲੀ ਅਤੇ ਇਜ਼ਰਾਈਲ ਨੇ ਮਿਲ ਕੇ ਬਣਾਇਆ ਹੈ। ਫਿਲਮ ਵਿੱਚ ਇੱਕ ਯੁਵਾ ਗਣਿਤਗਯ (mathematician) ਅਤੇ ਉਸ ਦੇ ਦੂਰ ਦੇ ਰਿਸ਼ਤੇਦਾਰ ਦਰਮਿਆਨ ਸਬੰਧ ਨੂੰ ਦਿਖਾਇਆ ਗਿਆ ਹੈ, ਕਿ ਕਿਵੇਂ ਉਹ ਅਚਾਨਕ ਮਿਲਦੇ ਹਨ ਅਤੇ ਇਸ ਰਹਿੱਸਿਆਂ ਨਾਲ ਭਰੀ ਦੁਨੀਆ ਬਾਰੇ, ਜੀਵਨ-ਮੌਤ ਬਾਰੇ ਡੂੰਘੇ ਧਿਆਨ ਵਿੱਚ ਸ਼ਾਮਲ ਹੁੰਦੇ ਹਨ।
2. ਰੇਡ ਸ਼ੂਜ਼ (2022)
ਇਸ ਫਿਲਮ ਨੂੰ ਮੈਕਸਿਕੋ ਦੇ ਕਾਰਲੋਸ ਆਈਕਿਲਮੈਨ ਕਾਇਸਰ ਨੇ ਬਣਾਇਆ ਹੈ। ਇਹ ਬਹੁਤ ਸੰਵੇਦਨਸ਼ੀਲ ਅਤੇ ਭਾਵੁਕ ਫਿਲਮ ਹੈ। ਇਹ ਕਹਾਣੀ ਇੱਕ ਕਿਸਾਨ ਦੀ ਹੈ , ਜੋ ਏਕਾਂਤ ਵਿੱਚ ਰਹਿੰਦਾ ਹੈ। ਉਸ ਨੂੰ ਆਪਣੀ ਬੇਟੀ ਦੀ ਮੌਤ ਦਾ ਸਮਾਚਾਰ ਮਿਲਦਾ ਹੈ। ਫਿਲਮ ਹੌਲੀ-ਹੌਲੀ ਅੱਗੇ ਵਧਦੀ ਹੈ ਅਤੇ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਉਹ ਕਿਸਾਨ ਆਪਣੀ ਬੇਟੀ ਦੇ ਸ਼ਵ ਨੂੰ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਇੱਕ ਅਪਰਿਚਿਤ ਅਤੇ ਅਣਜਾਨੀ ਦੁਨੀਆ ਵਿੱਚ ਕਦਮ ਰੱਖਦਾ ਹੈ। ਇਸ ਫਿਲਮ ਨੂੰ ਕਈ ਪੁਰਸਕਾਰਾਂ ਦੇ ਲਈ ਨਾਮਾਂਕਿਤ ਕੀਤਾ ਗਿਆ ਸੀ ਅਤੇ ਇਹ ਵੇਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਔਡਿਅੰਸ ਅਵਾਰਡ ਦੀ ਦਾਵੇਦਾਰ ਸੀ।
3. ਏ ਮਾਈਨਰ (2022)
1970 ਦੇ ਦਹਾਕੇ ਵਿੱਚ ਇਰਾਨੀ ਫਿਲਮਾਂ ਦੀ ਨਵੀਂ ਲਹਿਰ ਦੇ ਸੰਸਥਾਪਕ ਮੈਂਬਰ ਦਾਯਰੂਸ਼ ਮੇਹਰਜੁਈ ਇਰਾਨੀ ਸਿਨੇਮਾ ਦੀ ਜਾਣੀ-ਮਾਣੀ ਹਸਤੀ ਹਨ। ਇਹ ਮਾਹਰਥੀ ਫਿਲਮ ਨਿਰਮਾਤਾ ਆਪਣੀ ਇਸ ਫਿਲਮ ਦੇ ਨਾਲ ਇੱਕ ਵਾਰ ਫਿਰ ਇੱਫੀ ਵਿੱਚ ਆਏ ਹਨ। ਇਹ ਫਿਲਮ ਇੱਕ ਲੜਕੀ ਬਾਰੇ ਹੈ, ਜੋ ਆਪਣੇ ਪਿਤਾ ਦੇ ਵਿਰੋਧ ਦੇ ਬਾਵਜੂਦ ਸੰਗੀਤਕਾਰ ਬਣਨਾ ਚਾਹੁੰਦੀ ਹੈ। ਪਰਿਵਾਰ ਦੇ ਮੈਂਬਰਾਂ ਦੇ ਵਿੱਚ ਵਿਆਪਤ ਜਟਿਲ ਰਿਸ਼ਤਿਆਂ, ਮਾਤਾ-ਪਿਤਾ ਤੇ ਬੱਚੇ ਦੇ ਵਿੱਚ ਵੱਖ-ਵੱਖ ਆਕਾਂਖਿਆਵਾਂ ਤੇ ਸੰਗੀਤ ਦਾ ਜਾਦੂ ਇਸ ਫਿਲਮ ਦੀ ਵਿਸ਼ਾ ਵਸਤੂ ਹੈ।
4. ਨੋ ਐਂਡ (2021)
ਇਸ ਇਰਾਨੀ ਡ੍ਰਾਮਾ ਵਿੱਚ ਇਰਾਨ ਦੀ ਖੁਫੀਆ ਪੁਲਿਸ ਦੀਆਂ ਸਾਜਿਸ਼ਾਂ ਅਤੇ ਕਾਰਨਾਮਿਆਂ ਨੂੰ ਦਰਸਾਇਆ ਗਿਆ ਹੈ। ਇੱਕ ਸ਼ਾਂਤ ਇਮਾਨਦਾਰ ਵਿਅਕਤੀ ਆਪਣੇ ਘਰ ਦੀ ਹਿਫਾਜ਼ਤ ਕਰਨ ਦੇ ਲਈ ਪੁਲਿਸ ਨੂੰ ਛੂਠ ਬੋਲਦਾ ਹੈ। ਚੀਜ਼ਾਂ ਜਟਿਲ ਹੋ ਜਾਂਦੀਆਂ ਹਨ, ਜਦੋਂ ਅਸਲੀ ਖੁਫੀਆ ਪੁਲਿਸ ਸਾਹਮਣੇ ਆਉਂਦੀ ਹੈ। ਜ਼ਾਫਰ ਪਨਾਹੀ ਦੇ ਸਹਿਯੋਗੀ ਨਾਦਿਰ ਸੇਈਵਰ ਦੀ ਦੂਸਰੀ ਫੀਚਲ ਫਿਲਮ ਨੂੰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਨਿਊ ਕਰੰਟਸ ਅਵਾਰਡ ਦੇ ਲਈ ਨਾਮਾਂਕਿਤ ਕੀਤਾ ਗਿਆ ਸੀ। ਜ਼ਫਰ ਪਾਨਾਹੀ ਨੂੰ ਸਲਾਹਕਾਰ ਅਤੇ ਸੰਪਾਦਕ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਸੀ।
5. ਮੇਡੀਟਿਰੇਨੀਅਨ ਫੀਵਰ (2022)
ਫਲਿਸ਼ਤੀਨੀ-ਇਜ਼ਰਾਇਲੀ ਲੇਖਕ-ਨਿਰਦੇਸ਼ਕ ਮਹਾ ਹਾਜ ਦੀ ਇਹ ਫਿਲਮ ਇੱਕ ਬਲੈਕ-ਕਾਮੇਡੀ ਹੈ। ਇਹ ਦੋ ਮਿਡਲ ਏਜਡਾਂ ਦੀ ਕਹਾਣੀ ਹੈ, ਜੋ ‘ਕਦੇ ਦੋਸਤ-ਕਦੇ ਦੁਸ਼ਮਣ’ ਬਣ ਜਾਂਦੇ ਹਨ। ਕਾਨ ਦੇ ‘ਅਨ-ਸਰਟਨ ਰਿਗਾਰਡ’ ਮੁਕਬਾਲੇ ਵਿੱਚ ਇਸ ਫਿਲਮ ਨੂੰ ਸਰਵਸ਼੍ਰੇਸ਼ਠ ਪਟਕਥਾ ਦੇ ਲਈ ਪੁਰਸਕ੍ਰਿਤ ਕੀਤਾ ਗਿਆ ਸੀ। ਫਿਲਮ ਇੱਕ ਆਕਾਂਖੀ ਲੇਖਕ ਅਤੇ ਇੱਕ ਮਾਮੂਲੀ ਜਿਹੇ ਉਚੱਕੇ ਦੇ ਵਿੱਚ ਅਣਚਾਹੇ ਰਿਸ਼ਤਿਆਂ ਦੇ ਆਸਪਾਸ ਘੁੰਮਦੀ ਹੈ।
6. ਵ੍ਹੇਨ ਦੀ ਵੇਵਜ਼ ਆਰ ਗੌਨ (2022)
ਇਹ ਫਿਲਮ ਫਿਲੀਪੀਨ ਦੇ ਫਿਲਮ ਨਿਰਮਾਤਾ ਲਾਵ ਡਾਇਜ ਨੇ ਬਣਾਈ ਹੈ। ਇਸ ਫਿਲਮ ਦੀ ਕਹਾਣੀ ਫਿਲੀਪੀਨ ਦੇ ਇੱਕ ਪੁਲਿਸ ਜਾਂਚਕਰਤਾ ਦੇ ਬਾਰੇ ਵਿੱਚ ਹੈ, ਜੋ ਨੈਤਿਕਤਾ ਦੇ ਤਾਨੇ-ਬਾਨੇ ਵਿੱਚ ਉਲਝ ਜਾਂਦਾ ਹੈ। ਫਿਲਮ ਵਿੱਚ ਉਸ ਦੇ ਅੰਧਕਰਾਮਯ ਅਤੀਤ ਬਾਰੇ ਦਿਖਾਇਆ ਗਿਆ ਹੈ, ਜੋ ਹਮੇਸ਼ਾ ਉਸ ਦਾ ਪਿੱਛਾ ਕਰਦਾ ਰਹਿੰਦਾ ਹੈ। ਉਹ ਜਦ ਵੀ ਚਿੰਤਾ ਅਤੇ ਅਪਰਾਧਬੋਧ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਅਤੀਤ ਉਸ ਦੇ ਸਾਹਮਣੇ ਆ ਖੜਾ ਹੁੰਦਾ ਹੈ। ਲਾਵ ਡਾਇਜ਼ ਨੂੰ ਆਪਣੀ ਖੁਦ ਦੀ ਵਿਧਾ ‘ਸਿਨੇਮੇਟਿਕ-ਟਾਈਮ’ ਦੇ ਲਈ ਜਾਣਿਆ ਜਾਂਦਾ ਹੈ (ਉਨ੍ਹਾਂ ਦੀ 2004 ਦੀ ਫਿਲਮ ਇਵੌਲਿਊਸ਼ਨ ਆਵ੍ ਏ ਫਿਲੀਪਿਨੋ ਫੈਮਿਲੀ 11 ਘੰਟੇ ਦੀ ਫਿਲਮ ਹੈ)। ਬਾਅਦ ਵਿੱਚ ਉਨ੍ਹਾਂ ਨੇ ਤੈਅ ਕੀਤਾ ਕਿ ਤਿੰਨ ਘੰਟੇ ਵਿੱਚ ਹੀ ਉਹ ਅੱਛੀ ਤਰ੍ਹਾਂ ਆਪਣੀ ਗੱਲ ਕਹਿ ਸਕਦੇ ਹਨ।
7. ਆਈ ਹੈਵ ਇਲੈਕਟ੍ਰਿਕ ਡ੍ਰੀਮਸ (2022)
ਕੋਸਟਾ ਰਿਕਾ ਦੀ ਫਿਲਮ ਨਿਰਮਾਤਾ ਵੇਲੇਂਟੀਨਾ ਮੌਰੇਲ ਨੇ 2022 ਦੇ ਲੋਕਾਰਨੋ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਆਪਣੀ ਫਿਲਮ ਆਈ ਹੈਵ ਇਲੈਕਟ੍ਰਿਕ ਡ੍ਰੀਮਸ ਦੇ ਲਈ ਸਰਵਸ਼੍ਰੇਸ਼ਠ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ ਸੀ। ਇਸ ਫਿਲਮ ਵਿੱਚ 16 ਵਰ੍ਹੇ ਦੀ ਇੱਕ ਲੜਕੀ ਇਵਾ ਦੀ ਕਹਾਣੀ ਹੈ, ਜਿਸ ਦੇ ਮਾਤਾ-ਪਿਤਾ ਦਾ ਤਲਾਕ ਹੋ ਚੁੱਕਿਆ ਹੈ। ਉਹ ਆਪਣੇ ਪਿਤਾ ਨਾਲ ਬਹੁਤ ਜੁੜੀ ਹੋਈ ਹੈ। ਜਦੋਂ ਉਹ ਪਿਤਾ ਦੇ ਨਾਲ ਫਿਰ ਤੋਂ ਜੁੜਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸ ਨੂੰ ਪਿਤਾ ਅਤੇ ਆਪਣੇ ਬਾਰੇ ਵਿੱਚ ਕੁਝ ਹੈਰਾਨ ਕਰਨ ਵਾਲੇ ਸੂਤਰ ਮਿਲਦੇ ਹਨ। ਲੋਕਾਰਨੋ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਫਿਲਮ ਦੇ ਰੇਨਾਲਡੋ ਏਮੀਅਨ ਦਾ ਸਰਵਸ਼੍ਰੇਸ਼ਠ ਅਭਿਨੇਤਾ ਅਤੇ ਡੈਨੀਏਲਾ ਮਾਰਿਨ ਨਵਾਰੋ ਨੂੰ ਸਰਵਸ਼੍ਰੇਸ਼ਠ ਅਭਿਨੇਤ੍ਰੀ ਦਾ ਪੁਰਸਕਾਰ ਵੀ ਮਿਲ ਚੁੱਕਿਆ ਹੈ।
8. ਕੋਲਡ ਐਜ਼ ਮਾਰਬਲ (2022)
ਅਜਰਬੈਜਾਨ ਦੇ ਫਿਲਮ ਨਿਰਦੇਸ਼ਕ ਆਸਿਫ ਰੂਸਤਾਮੋਵ ਦੀ ਇਹ ਫਿਲਮ ਕ੍ਰਾਈਮ ਡ੍ਰਾਮਾ/ਸਾਈਕੋ-ਥ੍ਰਿਲਰ ਹੈ। ਫਿਲਮ ਦੀ ਕਹਾਣੀ ਹੈ ਕਿ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਕਾਰਨ ਜੇਲ ਵਿੱਚ ਬੰਦ ਇੱਕ ਵਿਅਕਤੀ (ਪਿਤਾ) ਅਚਾਨਕ ਘਰ ਆ ਜਾਂਦਾ ਹੈ। ਫਿਲਮ ਦੇ ਕੇਂਦਰ ਵਿੱਚ ਇੱਕ ਯੁਵਾ ਹੈ, ਜਿਸ ਨੂੰ ਨਿਰਦੇਸ਼ਕ ਨੇ ਬਦਲਦੇ ਸਮਾਜ ਤੋਂ ਨਾਰਾਜ਼ ਵਿਅਕਤੀ ਦੇ ਰੂਪ ਵਿੱਚ ਦਿਖਾਇਆ ਹੈ। ਇੱਕ ਸੰਵੇਦਨਸ਼ੀਲ ਪੇਂਟਰ ਅਤੇ ਕਬ੍ਰ ‘ਤੇ ਲਗੇ ਪੱਥਰ ‘ਤੇ ਇਬਾਰਤ ਲਿਖਣ ਦਾ ਕੰਮ ਕਰਨ ਵਾਲਾ ਪਾਤਰ ਉਸ ਸਮੇਂ ਚੌਂਕ ਜਾਂਦਾ ਹੈ, ਜਦੋਂ ਉਸ ਨੂੰ ਪਤਾ ਚਲਦਾ ਹੈ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਕਿਉਂ ਮਾਰਿਆ ਸੀ।
9. ਦ ਲਾਈਨ (2022)
ਇਹ ਫਿਲਮ ਫ੍ਰਾਂਸੀਸੀ-ਸਵਿਸ ਫਿਲਮ ਨਿਰਮਾਤਾ ਉਰਸੁਲਾ ਮਾਇਕ ਦੀ ਹੈ ਅਤੇ ਬਰਲਿਨ ਫਿਲਮ ਫੈਸਟੀਵਲ ਵਿੱਚ ਗੋਲਡਨ ਬੇਯਰ ਦੇ ਲਈ ਨਾਮਾਂਕਿਤ ਹੋਈ ਸੀ। ਇਸ ਵਿੱਚ ਇੱਕ ਪਰਿਵਾਰ ਦੇ ਆਪਸੀ ਬੰਧਨ ਦੀ ਕਹਾਣੀ ਹੈ। ਫਿਲਮ ਵਿੱਚ ਇੱਕ ਮਾਂ ਅਤੇ ਉਸ ਦੀ ਬੇਟੀ ਦੇ ਵਿੱਚ ਉਤਾਰ-ਚੜ੍ਹਾਵ ਭਰੇ ਰਿਸ਼ਤਿਆਂ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਸਵਿਜ਼ਰਲੈਂਡ ਵਿੱਚ ਕੀਤੀ ਗਈ ਹੈ ਅਤੇ ਇਸ ਦੇ ਮਾਧਿਅਮ ਨਾਲ ਮਾਤ੍ਰਤਵ ਤੇ ਹਿੰਸਾ ਦੇ ਵਿੱਚ ਦੇ ਅਜੀਬੋ-ਗਰੀਬ ਸਬੰਧ ਨੂੰ ਦਿਖਾਇਆ ਗਿਆ ਹੈ।
10. ਸੇਵੇਨ ਡੌਗਸ (2021)
ਇਸ ਫਿਲਮ ਦਾ ਪ੍ਰੀਮੀਅਰ ਚੌਥੇ ਕਾਇਰੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਸੀ। ਇਹ ਫਿਲਮ ਇੱਕ ਇਕੱਲੇ ਇਨਸਾਨ ਦੇ ਸੰਘਰਸ ਦੀ ਕਹਾਣੀ ਹੈ, ਜੋ ਆਪਣੇ ਸੱਤ ਕੁੱਤਿਆਂ ਨੂੰ ਪਾਲਣ ਦੇ ਲਈ ਤਮਾਮ ਸਮੱਸਿਆਵਾਂ ਤੋਂ ਗੁਜਰਦਾ ਹੈ। ਫਿਲਮ ਅਰਜੇਂਟੀਨਾ ਨੇ ਰੋਡ੍ਰਿਗੋ ਗਵੇਵਰਾ ਦੀ ਚੌਥੀ ਫਿਲਮ ਹੈ। ਫਿਲਮ 80 ਮਿੰਟ ਦੀ ਹੈ ਤੇ ਇਨਸਾਨ ਅਤੇ ਉਸ ਦੇ ਪਾਲਤੂ ਜਾਨਵਰਾਂ ਦੇ ਵਿੱਚ ਦੇ ਜੁੜਾਵ ਨੂੰ ਦਰਸਾਉਂਦੀ ਹੈ।
11. ਮਾਰੀਆ: ਦੇ ਓਸ਼ਨ ਏਂਜੇਲ (2022)
ਇਹ ਫਿਲਮ ਸ੍ਰੀਲੰਕਾ ਦੇ ਫਿਲਮ ਨਿਰਮਾਤਾ ਅਰੁਣਾ ਜੈਵਰਧਨੇ ਨੇ ਬਣਾਈ ਹੈ। ਇਹ ਗੋਲਡਰ ਪੀਕੋਕ ਦੀ ਦਾਵੇਦਾਰ ਦੂਸਰੀ ਸ੍ਰੀਲੰਕਾਈ ਫਿਲਮ ਹੈ। ਇਸ ਤੋਂ ਪਹਿਲਾਂ 50ਵੇਂ ਇੱਫੀ ਵਿੱਚ ਲੇਸਟਰ ਜੇਮਸ ਪੇਰੀਜ ਦੀ ਗਾਮਪੇਰਾਲੀਆ ਨੂੰ ਇੱਫੀ ਵਿੱਚ ਪੁਰਸਕ੍ਰਿਤ ਕੀਤਾ ਗਿਆ ਸੀ। ਮਾਰੀਆ: ਦੀ ਓਸ਼ਨ ਏਂਜੇਲ ਮਛੁਆਰਿਆਂ ਦੇ ਇੱਕ ਸਮੂਹ ਦੀ ਕਹਾਣੀ ਹੈ, ਜਿਨ੍ਹਾਂ ਨੂੰ ਸਮੁੰਦਰ ਵਿੱਚ ਤੈਰਦੀ ਹੋਈ ਇੱਕ ਸੈਕਸ-ਡੌਲ ਮਿਲਦੀ ਹੈ। ਉਸ ਨੂ ਪਾ ਕੇ ਉਹ ਪਰੇਸ਼ਾਨ ਹੋ ਜਾਂਦੇ ਹਨ। ਫਿਲਮ ਨਿਰੇਦਸ਼ਕ ਨੂੰ ਉਨ੍ਹਾਂ ਦੀ 2011 ਦੀ ਫਿਲਮ ਔਗਸਟ ਡ੍ਰਿਜ਼ਿਲ ਦੇ ਲਈ ਜਾਣਿਆ ਜਾਂਦਾ ਹੈ।
12. ਦ ਕਸ਼ਮੀਰ ਫਾਈਲਸ (2022)
ਇਹ ਹਿੰਦੀ ਫਿਲਮ 1990 ਨੂੰ ਹੋਈ ਕਸ਼ਮੀਰੀ ਪੰਡਿਤਾਂ ਦੇ ਪਲਾਯਨ ‘ਤੇ ਅਧਾਰਿਤ ਹੈ। ਇਸ ਨੂੰ ਵਿਵੇਕ ਅਗਨਿਹੋਤ੍ਰੀ ਨੇ ਨਿਰਦੇਸ਼ਿਤ ਕੀਤਾ ਹੈ। ਕਹਾਣੀ ਫਿਲਮ ਦੇ ਮੁੱਖ ਪਾਤਰ ਕ੍ਰਿਸ਼ਣਾ ਦੇ ਸਹਾਰੇ ਅੱਗੇ ਵਧਦੀ ਹੈ। ਉਹ ਯੁਵਾ ਹੈ ਅਤੇ ਇੱਕ ਕਾਲਜ ਵਿੱਚ ਪੜ੍ਹਦਾ ਹੈ। ਅੱਗੇ ਚਲ ਕੇ ਉਸ ਨੂੰ ਆਪਣੇ ਮਾਤਾ-ਪਿਤਾ ਦੀ ਅਸਮੇਂ ਮੌਤ ਦੇ ਰਹਿੱਸਯ ਦਾ ਪਤਾ ਚਲਦਾ ਹੈ।
13 ਨੇਜ਼ਹ (2022)
ਇਸ ਫਿਲਮ ਨੂੰ ਵੇਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ 2022 ਵਿੱਚ ਔਡਿਅੰਸ ਅਵਾਰਡ ਮਿਲ ਚੁੱਕਿਆ ਹੈ। ਫਿਲਮ ਯੁੱਧਗ੍ਰਸਤ ਸੀਰੀਆ ਦੇ ਇੱਕ ਪਰਿਵਾਰ ਦੀ ਕਹਾਣੀ ਕਹਿੰਦੀ ਹੈ। ਫਿਲਮ ਅਰਬੀ ਭਾਸ਼ਾ ਵਿੱਚ ਹੈ। ਇਸ ਵਿੱਚ ਇੱਕ ਪਰਿਵਾਰ ਨੂੰ ਦਿਖਾਇਆ ਗਿਆ ਹੈ, ਜੋ ਸੀਰੀਆ ਦੇ ਇੱਕ ਚਾਰੋਂ ਤਰਫ਼ ਤੋਂ ਘਿਰੇ ਇਲਾਕੇ ਨੂੰ ਨਾ ਛੱਡਣ ਦਾ ਫੈਸਲਾ ਕਰਦਾ ਹੈ। ਫਿਲਮ ਨਿਰਦੇਸ਼ਕ ਸੌਦਾਦੇ ਕਾਦਨ ਕਹਿੰਦੀ ਹੈ ਕਿ ਉਨ੍ਹਾਂ ਨੇ ਖੁਦ ਉਸ ਸਮੇਂ ਪਹਿਲੀ ਵਾਰ ਅਜਿਹਾ ਅਨੁਭਵ ਕੀਤਾ ਸੀ, ਜਦੋਂ ਉਨ੍ਹਾਂ ਦੇ ਪੜੋਸ ਵਿੱਚ ਬਮਬਾਰੀ ਹੋਈ ਸੀ।
14. ਦ ਸਟੋਰੀ-ਟੇਲਰ (2022)
ਅਨੰਤ ਮਹਾਦੇਵਨ ਦੀ ਇਹ ਫਿਲਮ ਮਹਾਨ ਫਿਲਮ ਨਿਰਮਾਤਾ ਸਤਯਜਿਰ ਰੇ ਕੇ ਪਾਤਰ ਤਾਰਿਣੀ ਖੁਰੋ ਬਾਰੇ ਵਿੱਚ ਹੈ। ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਤਾਰਿਣੀ ਖੁਰੋ ਨੌਕਰੀ ਤੋਂ ਰਿਟਾਇਰ ਹੋਣ ਦਾ ਬਾਅਦ ਖੁਦ ਨੂੰ ਅਜੀਬ ਹਾਲਤ ਵਿੱਚ ਪਾਉਂਦਾ ਹੈ ਅਤੇ ਕਿੱਸਾਗੋ ਬਣ ਜਾਂਦਾ ਹੈ। ਇਸ ਫਿਲਮ ਨੂੰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕੀਤਾ ਗਿਆ ਸੀ ਅਤੇ ਉੱਥੇ ਉਸ ਨੂੰ ਕਿਮ ਜੀ-ਸੋਯੋਕ ਪੁਰਸਕਾਰ ਦੇ ਲਈ ਨਾਮਿਤ ਕੀਤਾ ਗਿਆ ਸੀ।
15. ਕੁਰਾਂਗੂ ਪੇਡਲ (2022)
ਇਹ ਫਿਲਮ ਰਾਸੀ ਅਲਗੱਪਨ ਦੀ ਲਘੁ ਕਥਾ ‘ਸਾਈਕਲ’ ‘ਤੇ ਅਧਾਰਿਤ ਹੈ। ਨਿਰਦੇਸ਼ਕ ਕਮਲਕਾਨਨ ਦੀ ਇਹ ਫਿਲਮ ਇੱਕ ਸਕੂਲ ਬੱਚੇ ਦੀ ਕਹਾਣੀ ਹੈ, ਜੋ ਸਾਈਕਲ ਚਲਾਉਣਾ ਸਿੱਖਣਾ ਚਾਹੁੰਦਾ ਹੈ, ਜਦੋਂ ਕਿ ਉਸ ਦੇ ਪਿਤਾ ਸਿਖਾਉਣ ਵਿੱਚ ਸਮਰੱਥ ਨਹੀਂ ਹਨ। ਫਿਲਮ ਵਿੱਚ ਪੰਜ ਬੱਚਿਆਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਦੇ ਸਹਾਰੇ ਕਹਾਣੀ ਅੱਗੇ ਵਧਦੀ ਹੈ। ਫਿਲਮ ਦੇ ਨਿਰਦੇਸ਼ਕ ਨੂੰ ਉਨ੍ਹਾਂ ਦੀ 2012 ਦੀ ਫਿਲਮ ਮਧੁਬਾਨਾਕਡਾਈ ਦੇ ਲਈ ਜਾਣਿਆ ਜਾਂਦਾ ਹੈ।
***********
ਪੀਆਈਬੀ ਆਈਐੱਫਐੱਫਆਈ ਕਾਸਟ & ਕ੍ਰਿਉ/ਗੌਤਮ/ਆਈਐੱਫਐੱਫਆਈ 53-7
(Release ID: 1874669)
Visitor Counter : 227
Read this release in:
Kannada
,
Assamese
,
English
,
Marathi
,
Hindi
,
Tamil
,
Gujarati
,
Urdu
,
Bengali
,
Manipuri
,
Telugu
,
Malayalam