ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਸਵੱਛਤਾ ਦੇ ਲਈ ਵਿਸ਼ੇਸ਼ ਅਭਿਯਾਨ 2.0 ਨੂੰ ਸਫ਼ਲਤਾਪੂਰਵਕ ਪੂਰਾ ਕੀਤਾ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 4735 ਕੁਇੰਟਲ ਸਕਰੈਪ ਅਤੇ ਹੋਰ ਸਮੱਗਰੀ ਦਾ ਨਿਪਟਾਰਾ ਕੀਤਾ, 3.71 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ
ਅਤੇ 1,75,447 ਵਰਗ ਫੁੱਟ ਜਗ੍ਹਾ ਨੂੰ ਖਾਲੀ ਕੀਤਾ, 108298 ਵਾਸਤਵਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਵਿੱਚੋਂ 66938 ਨੂੰ ਹਟਾਇਆ ਗਿਆ ਅਤੇ 336 ਆਊਟਡੋਰ ਅਭਿਯਾਨ ਚਲਾਏ ਗਏ ਅਤੇ 3766 ਸਥਾਨਾਂ ਦੀ ਸਫ਼ਾਈ ਕੀਤੀ ਗਈ
Posted On:
03 NOV 2022 11:36AM by PIB Chandigarh
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਇਸਦੇ ਸਬੰਧਿਤ ਅਤੇ ਅਧੀਨ ਦਫ਼ਤਰਾਂ, ਆਜ਼ਾਦ ਸੰਗਠਨ, ਵਿਧਾਨਿਕ ਸੰਸਥਾਵਾਂ ਅਤੇ ਪੀਐੱਸਯੂ (ਸਰਕਾਰੀ ਖੇਤਰ ਦੀਆਂ ਕੰਪਨੀਆਂ) ਜਿਵੇਂ ਕਿ ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ); ਕੇਂਦਰੀ ਸੰਚਾਰ ਬਿਊਰੋ (ਸੀਬੀਸੀ); ਪ੍ਰਕਾਸ਼ਨ ਵਿਭਾਗ; ਭਾਰਤ ਦੇ ਅਖਬਾਰਾਂ ਦੇ ਰਜਿਸਟ੍ਰੇਸ਼ਨ ਦਾ ਦਫ਼ਤਰ (ਆਰਐੱਨਆਈ); ਸੈਂਟਰਲ ਬੋਰਡ ਆਵ੍ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ); ਇਲੈਕਟ੍ਰਾਨਿਕ ਮੀਡੀਆ ਨਿਗਰਾਨੀ ਕੇਂਦਰ (ਈਐੱਮਐੱਮਸੀ); ਨਿਊ ਮੀਡੀਆ ਵਿੰਗ (ਐੱਨਐੱਮਡਬਲਿਯੂ); ਪ੍ਰਸਾਰ ਭਾਰਤੀ (ਏ. ਆਕਾਸ਼ਵਾਣੀ, ਬੀ. ਦੂਰਦਰਸ਼ਨ); ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ), ਪੂਨੇ; ਸਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਸਆਰਐਫਟੀਆਈ), ਕੋਲਕਾਤਾ; ਭਾਰਤੀ ਜਨ ਸੰਚਾਰ ਸੰਸਥਾਨ (ਆਈਆਈਐੱਮਸੀ); ਭਾਰਤੀ ਪ੍ਰੈੱਸ ਪ੍ਰੀਸ਼ਦ (ਪੀਸੀਆਈ); ਬ੍ਰੋਡਕਾਸਟ ਇੰਜਨੀਅਰਿੰਗ ਕੰਨਸਲਟੈਂਟਸ (ਇੰਡੀਆ) ਲਿਮਟਿਡ (ਬੇਸਿਲ) ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨਐਫਡੀਸੀ) (ਮਿਲਾਈਆਂ ਗਈਆਂ ਫਿਲਮ ਮੀਡੀਆ ਇਕਾਈਆਂ ਸਮੇਤ) ਨੇ 2 ਅਕਤੂਬਰ, 2022 ਤੋਂ 31 ਅਕਤੂਬਰ, 2022 ਤੱਕ ਦੇਸ਼ ਭਰ ਵਿੱਚ ਸਵੱਛਤਾ ਦੇ ਲਈ ਵਿਸ਼ੇਸ਼ ਅਭਿਯਾਨ 2.0 ਸੰਚਾਲਤ ਕੀਤਾ, ਜੋ ਲੰਬਿਤ ਮਾਮਲਿਆਂ ਦੇ ਨਿਪਟਾਰੇ, ਪੁਰਾਣੀਆਂ/ ਗੈਰ-ਜ਼ਰੂਰੀ ਫਾਈਲਾਂ ਨੂੰ ਹਟਾਉਣ ਅਤੇ ਦਫ਼ਤਰਾਂ ਦੀ ਸਮੁੱਚੀ ਸਫਾਈ ਅਤੇ ਜਗ੍ਹਾ ਦੇ ਪ੍ਰਬੰਧਨ ’ਤੇ ਕੇਂਦਰਿਤ ਸੀ। ਵਿਭਿੰਨ ਪੱਧਰਾਂ ’ਤੇ ਅਭਿਯਾਨ ਦੀਆਂ ਉਪਲਬਧੀਆਂ ਇਸ ਤਰ੍ਹਾਂ ਹਨ:-
-
14 ਸਾਂਸਦਾਂ ਦੇ ਨਿਰਦੇਸ਼, 320 ਲੋਕ ਸ਼ਿਕਾਇਤ, ਲੋਕ ਸ਼ਿਕਾਇਤ ਅਪੀਲ ਅਤੇ 4 ਸੰਸਦੀ ਆਸ਼ਵਾਸਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
-
108298 ਵਾਸਤਵਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 66938 ਨੂੰ ਹਟਾ ਦਿੱਤਾ ਗਿਆ। 2217 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 1868 ਫਾਈਲਾਂ ਨੂੰ ਬੰਦ ਕੀਤਾ ਗਿਆ। 1,75,447 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ ਅਤੇ 3,71,66,846 ਰੁਪਏ ਮੁੱਲ ਦੇ ਰੈਵੇਨਿਊ ਦੀ ਸਿਰਜਣਾ ਕੀਤੀ ਗਈ।
-
336 ਆਊਟਡੋਰ ਸਫ਼ਾਈ ਅਭਿਯਾਨ ਚਲਾਏ ਗਏ ਅਤੇ 3766 ਸਥਾਨਾਂ ਦੀ ਸਾਫ਼-ਸਫ਼ਾਈ ਕੀਤੀ ਗਈ।
2. ਸ਼ੁਰੂਆਤੀ ਪੜਾਅ
-
14 ਤੋਂ 30 ਸਤੰਬਰ, 2022 ਤੱਕ ਸ਼ੁਰੂਆਤੀ ਪੜਾਅ ਦੇ ਦੌਰਾਨ, ਨੋਡਲ ਅਧਿਕਾਰੀ ਦੀ ਨਿਯੁਕਤੀ, ਜੁੜੇ ਹੋਏ ਅਤੇ ਅਧੀਨ ਦਫ਼ਤਰਾਂ ਤੇ ਉਨ੍ਹਾਂ ਦੇ ਖੇਤਰੀ ਦਫ਼ਤਰਾਂ ਨੂੰ ਸਵੱਛਤਾ ਅਭਿਯਾਨ ਸਥਲਾਂ ਦੀ ਚੋਣ ਅਤੇ ਪਹਿਚਾਣ, ਸਕਰੈਪ ਤੇ ਗ਼ੈਰ-ਜ਼ਰੂਰੀ ਸਮੱਗਰੀ ਦੀ ਪਹਿਚਾਣ, ਪੁਰਾਣੇ ਕਾਗਜ਼ਾਤ/ ਅਖਬਾਰਾਂ ਆਦਿ ਦੇ ਨਿਪਟਾਰੇ ਦੇ ਲਈ ਵਿਕਰੇਤਾਵਾਂ ਨੂੰ ਕੰਮ ’ਤੇ ਰੱਖਣ ਦੇ ਬਾਰੇ ਵਿੱਚ ਉਚਿਤ ਕਾਰਵਾਈ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ।
-
ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅਭਿਯਾਨ ਤੋਂ ਪਹਿਲਾਂ ਨਿਰੀਖਣ ਦੇ ਇੱਕ ਹਿੱਸੇ ਦੇ ਰੂਪ ਵਿੱਚ 29 ਸਤੰਬਰ, 2022 ਨੂੰ ਦੂਰਦਰਸ਼ਨ ਕੇਂਦਰ, ਅਹਿਮਦਾਬਾਦ ਦਾ ਦੌਰਾ ਕੀਤਾ, ਜਿਸ ਨਾਲ ਅਭਿਯਾਨ ਦੀ ਸ਼ਾਨਦਾਰ ਸਫ਼ਲਤਾ ਦੇ ਲਈ ਮੰਤਰਾਲੇ ਦੇ ਵਿਭਿੰਨ ਦਫ਼ਤਰਾਂ ਵਿੱਚ ਅਪਾਰ ਉਤਸ਼ਾਹ ਪੈਦਾ ਹੋਇਆ।
-
ਤਿਆਰੀ ਦੇ ਪੜਾਅ ਦੇ ਦੌਰਾਨ ਮੰਤਰਾਲੇ ਦੇ ਅਧਿਕਾਰੀਆਂ ਨੇ ਅਭਿਯਾਨ ਸ਼ੁਰੂ ਕਰਨ ਤੋਂ ਪਹਿਲਾਂ ਦੀਆਂ ਤਿਆਰੀਆਂ ਨੂੰ ਦੇਖਣ ਦੇ ਲਈ ਵਿਭਿੰਨ ਖੇਤਰੀ ਦਫ਼ਤਰਾਂ ਦਾ ਵੀ ਦੌਰਾ ਕੀਤਾ।
-
ਅਭਿਯਾਨ ਦੀ ਸਫ਼ਲਤਾ ਦੇ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਸਮੇਤ ਵਿਭਿੰਨ ਮੰਤਰਾਲਿਆਂ ਦੇ ਦਫ਼ਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਨਾਲ ਤਾਲਮੇਲ/ ਸਹਿਯੋਗ ਵਿੱਚ ਲਾਗੂਕਰਨ ਦੇ ਲਈ ਮੰਤਰਾਲੇ ਦੀਆਂ ਸਾਰੀਆਂ ਮੀਡੀਆ ਇਕਾਈਆਂ ਨੂੰ ਮੀਡੀਆ ਯੋਜਨਾ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ।
3. ਅਭਿਯਾਨ ਦਾ ਪੜਾਅ
-
2 ਅਕਤੂਬਰ, 2022 ਨੂੰ ਵਿਸ਼ੇਸ਼ ਅਭਿਯਾਨ 2.0 ਦੀ ਸ਼ੁਰੂਆਤ ਦੇ ਨਾਲ, ਰੋਜ਼ਾਨਾ ਅਧਾਰ ’ਤੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪ੍ਰਗਤੀ ਦੀ ਨਿਗਰਾਨੀ ਕੀਤੀ ਗਈ। ਮੰਤਰਾਲੇ ਦੇ ਅਧਿਕਾਰੀਆਂ ਨੂੰ ਵੀ ਮੀਡੀਆ ਇਕਾਈਆਂ ਅਤੇ ਉਨ੍ਹਾਂ ਦੇ ਖੇਤਰੀ ਦਫ਼ਤਰਾਂ ਵਿੱਚ ਮੌਕੇ ’ਤੇ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਲਕਸ਼ਾਂ ਦੇ ਸਫ਼ਲਤਾਪੂਰਵਕ ਲਾਗੂ ਹੋਣ ਅਤੇ ਉਨ੍ਹਾਂ ਦੀ ਪ੍ਰਾਪਤੀ ਦੇ ਲਈ ਮਾਰਗਦਰਸ਼ਨ ਕਰਨ ਸੰਬੰਧੀ ਤੈਨਾਤ ਕੀਤਾ ਗਿਆ ਸੀ।
-
ਡੀਏਆਰਪੀਜੀ ਦੁਆਰਾ ਰੋਜ਼ਾਨਾ ਅਧਾਰ ’ਤੇ ਵਿਸ਼ੇਸ਼ ਅਭਿਯਾਨ 2.0 ਦੀ ਪ੍ਰਗਤੀ ਦੀ ਨਿਗਰਾਨੀ ਇੱਕ ਸਮਰਪਿਤ ਪੋਰਟਲ https://www.pgportal.gov.in/scdpm ਤੋਂ ਕੀਤੀ ਗਈ। ਉਪਲਬਧੀਆਂ ਨਾਲ ਜੁੜਿਆ ਸਮੁੱਚਾ ਡਾਟਾ ਰੋਜ਼ਾਨਾ ਉਪਰੋਕਤ ਪੋਰਟਲ ’ਤੇ ਅੱਪਲੋਡ ਕੀਤਾ ਗਿਆ।
-
2 ਅਕਤੂਬਰ ਤੋਂ 31 ਅਕਤੂਬਰ 2022 ਦੇ ਦੌਰਾਨ ਵਿਸ਼ੇਸ਼ ਅਭਿਯਾਨ 2.0 ਦੇ ਵਿਭਿੰਨ ਕਾਰਜ ਬਿੰਦੂਆਂ ਦੇ ਸੰਦਰਭ ਵਿੱਚ ਸੰਖੇਪ ਵਿੱਚ ਮੰਤਰਾਲੇ ਦੀਆਂ ਉਪਲਬਧੀਆਂ ਇਸ ਤਰ੍ਹਾਂ ਹਨ:
ਲੜੀ ਨੰਬਰ
|
ਸ਼੍ਰੇਣੀ
|
31 ਅਕਤੂਬਰ 2022 ਤੱਕ ਦੀ ਪ੍ਰਗਤੀ
|
1
|
ਸਵੱਛਤਾ ਅਭਿਯਾਨ ਸਥਲ (ਆਊਟਡੋਰ)
|
336
|
2
|
ਉਨ੍ਹਾਂ ਸੰਸਥਾਵਾਂ ਦੀ ਸੰਖਿਆ ਜਿੱਥੇ ਸਫ਼ਾਈ ਅਤੇ ਨਿਪਟਾਰਾ ਕੀਤਾ ਗਿਆ (ਇਨਡੋਰ ਤੇ ਆਊਟਡੋਰ)
|
3,766
|
3
|
ਰਿਕਾਰਡ ਦਾ ਪ੍ਰਬੰਧਨ:
ਫਾਈਲਾਂ ਦੀ ਸਮੀਖ਼ਿਆ (ਵਾਸਤਵਿਕ ਤੇ ਈ-ਫਾਈਲ)
|
1,10,515
|
4
|
ਲੋਕ ਸ਼ਿਕਾਇਤਾਂ ਤੇ ਅਪੀਲਾਂ ਦਾ ਨਿਪਟਾਰਾ
|
501
|
5
|
ਅਰਜਿਤ ਕੀਤਾ ਰੈਵੇਨਿਊ
|
3,71,66,846 ਰੁਪਏ
|
6
|
ਖਾਲੀ ਕੀਤੀ ਗਈ ਜਗ੍ਹਾ (ਵਰਗ ਫੁੱਟ ਵਿੱਚ)
|
1,75,447
|
7
|
ਸਾਂਸਦਾਂ ਦੇ ਨਿਰਦੇਸ਼
|
14
|
8
|
ਸੰਸਦੀ ਆਸ਼ਵਾਸਨ
|
4
|
9
|
ਸਕਰੈਪ/ ਪੁਰਾਣੀਆਂ ਵਸਤਾਂ/ ਅਖ਼ਬਾਰਾਂ ਆਦਿ ਦਾ ਨਿਪਟਾਰਾ (ਕੁਇੰਟਲਾਂ ਵਿੱਚ)
|
4735
|
4. ਕਾਰਜ ਬਿੰਦੂ ਜਿੱਥੇ ਉਪਲਬਧੀਆਂ ਨਿਰਧਾਰਤ ਲਕਸ਼ ਤੋਂ ਜ਼ਿਆਦਾ ਰਹੀਆਂ
i) ਆਊਟਡੋਰ ਅਭਿਯਾਨ (ਸ਼ੁਰੂਆਤੀ ਲਕਸ਼ – 196 ਉਪਲਬਧੀ – 336)
ii) ਛਾਂਟੀ ਦੇ ਲਈ ਵਾਸਤਵਿਕ ਫਾਈਲਾਂ ਦੀ ਸਮੀਖਿਆ (ਸ਼ੁਰੂਆਤੀ ਲਕਸ਼ – 47726 ਉਪਲਬਧੀ – 108298)
iii) ਈ-ਫਾਈਲਾਂ ਦੀ ਸਮੀਖ਼ਿਆ (ਸ਼ੁਰੂਆਤੀ ਲਕਸ਼ – 86 ਉਪਲਬਧੀ – 2217)
iv) ਉਨ੍ਹਾਂ ਜਗਾਵਾਂ ਦੀ ਸਫ਼ਾਈ ਜਿੱਥੇ ਕੋਈ ਲਕਸ਼ ਨਹੀਂ ਤੈਅ ਕੀਤਾ ਗਿਆ, ਉਨ੍ਹਾਂ ਦੇ ਸੰਬੰਧ ਵਿੱਚ ਉਪਲਬਧੀ – 3766
5. ਬੇਮਿਸਾਲ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸਾਈਟਾਂ ਦਾ ਫਿਲਮਾਂਕਣ
ਬੇਮਿਸਾਲ ਉਪਲਬਧੀਆਂ ਵਾਲੀਆਂ 4 ਸਾਈਟਾਂ ਦਾ ਫਿਲਮਾਂਕਣ ਡੀਏਆਰਪੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤਾ ਗਿਆ ਅਤੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਦਿਖਾਇਆ ਗਿਆ। ਇਹ ਸਾਈਟਾਂ ਹਨ:
-
ਦੂਰਦਰਸ਼ਨ ਕੇਂਦਰ, ਜੈਪੁਰ; ii. ਆਕਾਸ਼ਵਾਣੀ (ਆਲ ਇੰਡੀਆ ਰੇਡੀਓ), ਜੈਪੁਰ; iii. ਆਕਾਸ਼ਵਾਣੀ (ਆਲ ਇੰਡੀਆ ਰੇਡੀਓ), ਤ੍ਰਿਵੇਂਦਰਮ ਅਤੇ iv. ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਸਟੋਰ ਰੂਮ।
6. ਸਫ਼ਲਤਾ ਦੀਆਂ ਕਹਾਣੀਆਂ
ਏ) ਡੀਡੀਕੇ ਅਹਿਮਦਾਬਾਦ
ਬੀ) ਆਕਾਸ਼ਵਾਣੀ ਦੀਆਂ ਉਪਲਬਧੀਆਂ
ਸੀ) ਸੀਬੀਸੀ (10 ਸਾਲ ਤੋਂ ਜ਼ਿਆਦਾ ਦੇ ਬਿਲ ਅਤੇ ਸੈਂਪਲ ਅਖ਼ਬਾਰਾਂ ਦੀ ਛਾਂਟੀ ਕਰਕੇ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ)
7. ਵਿਸ਼ੇਸ਼ ਅਭਿਯਾਨ 2.0 ਦੇ ਦੌਰਾਨ ਹਾਸਲ ਉਪਲਬਧੀਆਂ ਦਾ ਵਿਭਿੰਨ ਮੀਡੀਆ ਦੇ ਜ਼ਰੀਏ ਪ੍ਰਚਾਰ-ਪ੍ਰਸਾਰ।
ਏ. ਟਵੀਟ ਦੀ ਕੁੱਲ ਸੰਖਿਆ
|
1174
|
ਬੀ. ਵੀਡੀਓ ਦੀ ਕੁੱਲ ਸੰਖਿਆ
|
318
|
ਸੀ. ਪ੍ਰਦਰਸ਼ਿਤ ਕੀਤੀਆਂ ਗਈਆਂ ਲਘੂ ਫ਼ਿਲਮਾਂ ਦੀ ਕੁੱਲ ਸੰਖਿਆ
|
17
|
ਡੀ. ਹੋਰ ਸੋਸ਼ਲ ਮੀਡੀਆ ਪੋਸਟਾਂ ਦੀ ਕੁੱਲ ਸੰਖਿਆ
|
834
|
ਈ. ਜਾਰੀ ਕੀਤੇ ਗਏ ਪੀਆਈਬੀ ਬਿਆਨ
|
3
|
8. ਵਿਭਿੰਨ ਮੀਡੀਆ ਦੇ ਮਾਧਿਅਮ ਨਾਲ ਪ੍ਰਚਾਰ ਦੇ ਤਹਿਤ ਮਹੱਤਵਪੂਨ ਪੋਸਟ
ਵਿਸ਼ੇਸ਼ ਅਭਿਯਾਨ 2.0 ਦੇ ਤਹਿਤ ਕ੍ਰਮਵਾਰ: ਦੂਰਦਰਸ਼ਨ ਕੇਂਦਰ (ਡੀਡੀਕੇ) ਅਹਿਮਦਾਬਾਦ ਅਤੇ ਆਕਾਸ਼ਵਾਣੀ (ਏਆਈਆਰ) ਵਿਜੈਵਾੜਾ ਵਿੱਚ ਮਾਣਯੋਗ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਮਾਣਯੋਗ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਦੇ ਦੌਰਿਆਂ ਦਾ ਸਥਾਨਕ ਮੀਡੀਆ ਵਿੱਚ ਕਵਰੇਜ
ਏ) ਪ੍ਰਿੰਟ ਮੀਡੀਆ
ਬੀ) ਲਘੂ ਫ਼ਿਲਮਾਂ ਦਾ ਪ੍ਰਦਰਸ਼ਨ
-
ਧਾਮਨੇਰ (10 ਮਿੰਟ)
ਸਾਰਾਂਸ਼: ਆਪਣੇ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਧਾਮਨੇਰ ਦੇ ਲੋਕਾਂ ਨੇ ਆਪਣੇ ਪਿੰਡ ਨੂੰ ਮਹਾਰਾਸ਼ਟਰ ਰਾਜ ਦੇ ਇੱਕ ਆਦਰਸ਼ ਪਿੰਡ ਵਿੱਚ ਬਦਲ ਦਿੱਤਾ ਹੈ।
-
ਚੀਮੂ (4 ਮਿੰਟ)
ਸਾਰਾਂਸ਼: ਚੀਮੂ ਨੂੰ ਕਚਰਾ ਫੈਲਾਉਣ ਤੋਂ ਹੋਣ ਵਾਲੇ ਨੁਕਸਾਨ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਦੂਸਰਿਆਂ ਨੂੰ ਇਹ ਸਿਖਾਉਣ ਦੇ ਲਈ ਨਿਕਲ ਪੈਂਦਾ ਹੈ ਕਿ ਸ਼ਹਿਰ ਨੂੰ ਕਿਵੇਂ ਸਾਫ਼ ਰੱਖਿਆ ਜਾਵੇ।
-
ਚਰਚਗੇਟ ਫਸਟ (3 ਮਿੰਟ)
ਸਾਰਾਂਸ਼: ਇਹ ਫ਼ਿਲਮ ਦਿਖਾਉਂਦੀ ਹੈ ਕਿ ਕਿਵੇਂ ਥੁੱਕਣ ਦਾ ਇੱਕ ਸਾਧਾਰਨ ਜਿਹਾ ਕੰਮ ਸਾਡੇ ਸਮਾਜ, ਵਾਤਾਵਰਨ ਅਤੇ ਸਿਹਤ ’ਤੇ ਘਾਤਕ ਅਸਰ ਪਾਉਂਦਾ ਹੈ।
-
ਮਿਸਟਰ ਕਲੀਨ ਕੰਮਸ ਟੂ ਸਿਟੀ (3 ਮਿੰਟ)
ਸਾਰਾਂਸ਼: ਸ਼ਹਿਰ ਨੂੰ ਸਾਫ਼ ਰੱਖਣ ਨਾਲ ਸਬੰਧਿਤ ਜਨ-ਭਾਵਨਾ ’ਤੇ ਫਿਲਮ।
-
ਪਾਈਡ ਪਾਈਪਰ ਆਵ੍ ਮੁੰਬਈ (4 ਮਿੰਟ)
ਸਾਰਾਂਸ਼: ਇਹ ਸਵੱਛਤਾ ’ਤੇ ਇੱਕ ਐਨੀਮੇਸ਼ਨ ਫਿਲਮ ਹੈ। ਫਿਲਮ ਇਹੀ ਸੰਦੇਸ਼ ਦਿੰਦੀ ਹੈ ਕਿ ਸਵੱਛਤਾ, ਸਿਹਤ ਅਤੇ ਸਫ਼ਾਈ ਤੁਹਾਡੀ ਜ਼ਿੰਮੇਵਾਰੀ ਅਤੇ ਕਰਤੱਬ ਹੈ, ਜੇਕਰ ਤੁਸੀਂ ਇਸਨੂੰ ਅਣ-ਦੇਖਾ ਕਰਦੇ ਹੋ ਤਾਂ ਤੁਸੀਂ ਅਜਿਹਾ ਆਪਣੇ ਜੋਖਮ ’ਤੇ ਕਰਦੇ ਹੋ।
-
ਹਿਸਾਬ ਦੋ (3 ਮਿੰਟ)
ਸਾਰਾਂਸ਼: ਇਹ ਫਿਲਮ ਸ਼ਹਿਰ ਨੂੰ ਕਿਵੇਂ ਸਾਫ਼ ਰੱਖਿਆ ਜਾਵੇ, ਇਸ ਦੇ ਬਾਰੇ ਹੈ। ਆਪਣੇ ਨੇੜੇ-ਤੇੜੇ ਦੇ ਸਥਾਨ ਨੂੰ ਸਵੱਛ ਰੱਖਣਾ ਤੁਹਾਡੀ ਸਮਾਜਿਕ ਜ਼ਿੰਮੇਵਾਰੀ ਹੈ।
-
ਪਲਾਸਟਿਕ ਵਰਲਡ (7 ਮਿੰਟ)
ਸਾਰਾਂਸ਼: ਇਹ ਇੱਕ ਅਜਿਹੀ ਐਨੀਮੇਸ਼ਨ ਫ਼ਿਲਮ ਹੈ ਜੋ ਪਲਾਸਟਿਕ ਕਚਰੇ ਨਾਲ ਢਕੇ ਭਵਿੱਖ ਦੇ ਵਿਸ਼ਾਲ ਅਤੇ ਬੰਜਰ ਪਰਿਦ੍ਰਿਸ਼ ਨੂੰ ਚਿੱਤਰਤ ਕਰਦੀ ਹੈ ਅਤੇ ਮਨੁੱਖੀ ਜੀਵਨ ਅਤੇ ਵਾਤਾਵਰਣ ’ਤੇ ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਦੇ ਪ੍ਰਤੀ ਸੁਚੇਤ ਕਰਦੀ ਹੈ।
9. ਮਹੱਤਵਪੂਰਨ ਕੰਮਾਂ ਦੇ ਵਿੱਚ ਹੋਈ ਪ੍ਰਗਤੀ ਅਤੇ 31 ਅਕਤੂਬਰ 2022 ਦੇ ਬਾਅਦ ਵੀ ਲੰਬਿਤ ਮਹੱਤਵਪੂਰਨ ਕੰਮ
ਏ) ਪੁਰਾਣੇ/ ਬੇਕਾਰ ਹੋ ਚੁੱਕੇ ਵਾਹਨਾਂ ਦਾ ਨਿਪਟਾਰਾ – 194
ਬੀ) ਸੀਬੀਸੀ ਵਿੱਚ 10 ਸਾਲ ਤੋਂ ਜ਼ਿਆਦਾ ਦੇ ਬਿਲ ਅਤੇ ਸੈਂਪਲ ਅਖ਼ਬਾਰਾਂ ਦੀ ਛਾਂਟੀ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ।
ਸੀ) ਆਕਾਸ਼ਵਾਣੀ ਦੇ ਸਟੇਸ਼ਨਾਂ/ ਦਫ਼ਤਰਾਂ ਦੀ ਊਰਜਾ ਕੁਸ਼ਲਤਾ ਦਾ ਆਂਕਲਨ ਚੱਲ ਰਿਹਾ ਹੈ।
ਡੀ) ਨਵੀਂ ਦਿੱਲੀ ਸਥਿਤ ਨੈਸ਼ਨਲ ਮੀਡੀਆ ਸੈਂਟਰ (ਪੀਆਈਬੀ) ਵਿੱਚ ਬਾਗਬਾਨੀ ਦੇ ਕੰਮ ਵਿੱਚ ਸੁਧਾਰ।
ਈ) ਪ੍ਰਕਾਸ਼ਨ ਵਿਭਾਗ ਦੁਆਰਾ ਲਾਇਬਰੇਰੀਆਂ ਨੂੰ ਦਾਨ ਕੀਤੀਆਂ ਜਾਣ ਵਾਲੀਆਂ ਕਿਤਾਬਾਂ।
ਮਾਣਯੋਗ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦਾ ਅਹਿਮਦਾਬਾਦ ਸਥਿਤ ਦੂਰਦਰਸ਼ਨ ਕੇਂਦਰ (ਡੀਡੀਕੇ) ਦਾ ਦੌਰਾ
ਸੂਚਨਾ ਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵਾ ਚੰਦਰਾ ਦਾ ਸੂਚਨਾ ਭਵਨ ਸਥਿਤ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਦੇ ਹੈੱਡਕੁਆਰਟਰ ਦਾ ਦੌਰਾ
*********
ਸੌਰਵ ਸਿੰਘ
(Release ID: 1873735)
Visitor Counter : 165