ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨੇ ਫਰਜੀ ਐੱਸਐੱਮਐੱਸ ਦੀ ਤੇਜ਼ ਜਾਂਚ ਕੀਤੀ ਅਤੇ ਵੱਡੀ ਵਿੱਤੀ ਠਗੀ ਹੋਣ ਤੋਂ ਬਚਾ ਲਿਆ


ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨੇ ਜਨਤਾ ਨੂੰ ਫਰਜੀ ਐੱਸਐੱਮਐੱਸ ਦੇ ਪ੍ਰਤੀ ਸਾਵਧਾਨ ਰਹਿਣ ਨੂੰ ਕਿਹਾ

Posted On: 04 NOV 2022 9:16AM by PIB Chandigarh

ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਕਰਨ ਵਾਲੇ ਇੱਕ ਫਰਜੀ ਐੱਸਐੱਮਐੱਸ ਦੀ ਸੂਚਨਾ ਮਿਲੀ ਸੀ। ਐੱਸਐੱਮਐੱਸ ਵਿੱਚ ਐੱਨਆਈਸੀ ਦਾ ਨਾਮ ਲੈ ਕੇ ਉਸ ਨੂੰ ਆਮ ਜਨਤਾ ਨੂੰ ਭੇਜਿਆ ਗਿਆ ਸੀ। ਫਰਜੀ ਐੱਸਐੱਮਐੱਸ ਦੀ ਸੂਚਨਾ ਮਿਲਣ ‘ਤੇ, ਐੱਨਆਈਸੀ ਦੀ ਟੀਮ ਨੇ ਫੌਰਨ ਆਂਤਰਿਕ ਪੜਤਾਲ ਸ਼ੁਰੂ ਕਰ ਦਿੱਤੀ। ਪੜਤਾਲ ਵਿੱਚ ਪਤਾ ਲਗਿਆ ਕਿ ਫਰਜੀ ਐੱਸਐੱਮਐੱਸ, ਐੱਨਆਈਸੀ ਦੀ ਤਰਫ਼ ਤੋਂ ਨਹੀਂ ਭੇਜਿਆ ਗਿਆ ਸੀ। ਇਹ ਦੇਖਦਿਆਂ ਕਿ ਫਰਜੀ ਐੱਸਐੱਮਐੱਸ ਦੇ ਪਿੱਛੇ ਐੱਨਆਈਸੀ ਦੇ ਨਾਮ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ, ਤਾਂ ਇਸ ਨੂੰ ਸਾਈਬਰ ਅਪਰਾਧ ਮੰਨਿਆ ਗਿਆ, ਜਿਸ ਵਿੱਚ ਇੱਕ ਭਾਰੀ ਵਿੱਤੀ ਠੱਗੀ ਦੀ ਸੰਭਾਵਨਾ ਵੀ ਨਜ਼ਰ ਆਈ।

ਇਸ ਦੇ ਮੱਦੇਨਜ਼ਰ ਐੱਨਆਈਸੀ ਨੋ ਫੌਰਨ ਸੀਈਆਰਟੀ-ਇਨ (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ) ਨੂੰ ਰਿਪੋਰਟ ਕੀਤਾ। ਐੱਨਆਈਸੀ ਨੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਦੇ ਕੋਲ ਵੀ ਸ਼ਿਕਾਇਤ ਦਰਜ ਕੀਤੀ, ਤਾਕਿ ਇਸ ਫਰਜੀ ਐੱਸਐੱਮਐੱਸ ਨੂੰ ਭੇਜਣ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅੱਗੇ ਇਸ ਤਰ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ, ਸੀਈਆਰਟੀ-ਇਨ ਨੇ ਠੱਗੀ ਕਰਨ ਵਾਲੇ ਯੂਆਰਐੱਲ ਦੇ ਖ਼ਿਲਾਫ਼ ਫੌਰਨ ਕਾਰਵਾਈ ਕਰਨ ਦੇ ਲਈ ਸਬੰਧਿਤ ਪ੍ਰਾਧਿਕਾਰਾਂ ਦੇ ਨਾਲ ਸਹਿਯੋਗ ਕੀਤਾ। 

 

 ਆਮ ਜਨਤਾ ਨੂੰ ਇੱਥੇ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਫਰਜੀ ਐੱਸਐੱਮਐੱਸ ਤੋਂ ਹੋਸ਼ਿਆਰ ਰਹਿਣ ਅਤੇ ਠੱਗੀ ਕਰਨ ਵਾਲੇ ਕਿਸੇ ਵੀ ਐੱਸਐੱਮਐੱਸ ਦੀ ਰਿਪੋਰਟ incident@cert-org.in ਅਤੇ https://cybercrime.gov.in ‘ਤੇ ਕਰੋ।

 

************​​​​​​​

ਆਰਕੇਜੇ/ਬੀਕੇ



(Release ID: 1873711) Visitor Counter : 111