ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰਾਖੰਡ ਦੇ ਮਾਣਾ ਪਿੰਡ ਵਿੱਚ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 OCT 2022 8:31PM by PIB Chandigarh

ਜੈ ਬਦਰੀ ਵਿਸ਼ਾਲ, ਜੈ ਬਦਰੀ ਵਿਸ਼ਾਲ, ਜੈ ਬਦਰੀ ਵਿਸ਼ਾਲ,

ਜੈ ਬਾਬਾ ਕੇਦਾਰ, ਜੈ ਬਾਬਾ ਕੇਦਾਰ, ਜੈ ਬਾਬਾ ਕੇਦਾਰ,

ਉੱਤਰਾਖੰਡ ਦੇ ਗਵਰਨਰ ਗੁਰਮੀਤ ਸਿੰਘ ਜੀ, ਇੱਥੋਂ ਦੇ ਲੋਕਪ੍ਰਿਯ ਮ੍ਰਿਦੂਭਾਸ਼ੀ, ਹਰ ਪਲ ਜਿਸ ਦੇ ਚਿਹਰੇ 'ਤੇ ਸਮਿਤ ਰਹਿੰਦਾ ਹੈ, ਐਸੇ ਸਾਡੇ ਪੁਸ਼ਕਰ ਸਿੰਘ ਧਾਮੀ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਤੀਰਥ ਸਿੰਘ ਰਾਵਤ ਜੀ, ਭਾਈ ਧਨ ਸਿੰਘ ਰਾਵਤ ਜੀ, ਮਹੇਂਦਰ ਭਾਈ ਭੱਟ ਜੀ, ਹੋਰ ਸਾਰੇ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਅੱਜ ਬਾਬਾ ਕੇਦਾਰ ਅਤੇ ਬਦਰੀ ਵਿਸ਼ਾਲ ਜੀ ਦੇ ਦਰਸ਼ਨ ਕਰਕੇ, ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਕੇ ਜੀਵਨ ਧੰਨ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਅਤੇ ਇਹ ਪਲ ਮੇਰੇ ਲਈ ਚਿਰੰਜੀਵ ਹੋ ਗਏ। ਬਾਬਾ ਦੇ ਸਾਨਿਧਯ (ਦੀ ਨਿਕਟਤਾ)ਵਿੱਚ ਬਾਬਾ ਦੇ ਆਦੇਸ਼ ਨਾਲ, ਬਾਬਾ ਦੀ ਕ੍ਰਿਪਾ ਨਾਲ ਪਿਛਲੀ ਵਾਰ ਜਦੋਂ ਆਇਆ ਸਾਂ। ਤਾਂ ਕੁਝ ਸ਼ਬਦ ਮੇਰੇ ਮੂੰਹ ਤੋਂ ਨਿਕਲੇ ਸਨ। ਉਹ ਸ਼ਬਦ ਮੇਰੇ ਨਹੀਂ ਸਨ, ਕੈਸੇ ਆਏ? ਕਿਉਂ ਆਏ? ਕਿਸ ਨੇ ਦਿੱਤੇ ਪਤਾ ਨਹੀਂ ਹੈ। ਲੇਕਿਨ ਇਉਂ ਹੀ ਮੂੰਹ ਤੋਂ ਨਿਕਲ ਗਿਆ ਸੀ। ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਇਨ੍ਹਾਂ ਸ਼ਬਦਾਂ ’ਤੇ ਬਾਬਾ ਦੇ, ਬਦਰੀ ਵਿਸ਼ਾਲ ਦੇ, ਮਾਂ ਗੰਗਾ ਦੇ, ਨਿਰੰਤਰ ਅਸ਼ੀਰਵਾਦ ਦੀ ਸ਼ਕਤੀ ਬਣੀ ਰਹੇਗੀ, ਇਹ ਮੇਰਾ ਅੰਤਰ ਮਨ ਕਹਿੰਦਾ ਹੈ। ਇਹ ਮੇਰਾ ਸੁਭਾਗ ਹੈ ਅੱਜ ਮੈਂ ਤੁਹਾਡੇ ਦਰਮਿਆਨ, ਇਨ੍ਹਾਂ ਨਵੀਆਂ ਪਰਿਯੋਜਨਾਵਾਂ ਦੇ ਨਾਲ ਫਿਰ ਉਸੇ ਸੰਕਲਪ ਨੂੰ ਦੁਹਰਾਉਣ  ਆਇਆ ਹਾਂ। ਅਤੇ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਆਪ ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਮਾਣਾ ਪਿੰਡ, ਭਾਰਤ ਦੇ ਅੰਤਿਮ ਪਿੰਡ ਦੇ ਰੂਪ  ਵਿੱਚ ਜਾਣਿਆ ਜਾਂਦਾ ਹੈ। ਲੇਕਿਨ ਜਿਵੇਂ ਸਾਡੇ ਮੁੱਖ ਮੰਤਰੀ ਜੀ ਨੇ ਇੱਛਾ ਪ੍ਰਗਟ ਕੀਤੀ ਹੁਣ ਤਾਂ ਮੇਰੇ ਲਈ ਵੀ ਸੀਮਾ 'ਤੇ ਵਸਿਆ ਹਰ ਪਿੰਡ ਦੇਸ਼ ਦਾ ਪਹਿਲਾ ਪਿੰਡ ਹੀ ਹੈ। ਸੀਮਾ 'ਤੇ ਵਸੇ ਤੁਹਾਡੇ ਜਿਹੇ ਸਾਰੇ ਮੇਰੇ ਸਾਥੀ ਦੇਸ਼ ਦੇ ਸਸ਼ਕਤ ਪ੍ਰਹਰੀ (ਪਹਿਰੇਦਾਰ) ਹਨ। ਅਤੇ ਮੈਂ ਅੱਜ ਮਾਣਾ ਪਿੰਡ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨਾ ਚਾਹੁੰਦਾ ਹਾਂ। ਸ਼ਾਇਦ ਕੁਝ ਪੁਰਾਣੇ ਲੋਕ ਹੋਣ ਉਨ੍ਹਾਂ ਨੂੰ ਯਾਦ ਹੋਵੇ, ਮੈਂ ਤਾਂ ਮੁੱਖ ਮੰਤਰੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਇਸ ਲਈ ਸੀਮਾ ਦੇ ਇਸ ਪਹਿਲੇ ਪ੍ਰਹਰੀ (ਪਹਿਰੇਦਾਰ) ਪਿੰਡ ਨੂੰ ਯਾਦ ਕਰ ਰਿਹਾ ਹਾਂ, ਐਸਾ ਨਹੀਂ ਹੈ। ਅੱਜ ਤੋਂ 25 ਸਾਲ ਪਹਿਲਾਂ ਜਦੋਂ ਮੈਂ ਉੱਤਰਾਖੰਡ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਜਕਰਤਾ ਦੇ ਰੂਪ ਵਿੱਚ ਕੰਮ ਕਰਦਾ ਸਾਂ। ਨਾ ਕੋਈ ਮੈਨੂੰ ਜ਼ਿਆਦਾ ਜਾਣਦਾ ਸੀ, ਨਾ ਮੇਰੇ ਉਸ ਪ੍ਰਕਾਰ ਦਾ ਕੋਈ ਪਬਲਿਕ ਲਾਈਫ ਸੀ। ਮੈਂ ਸੰਗਠਨ ਦੇ ਲੋਕਾਂ ਦੇ ਦਰਮਿਆਨ ਹੀ ਆਪਣਾ ਜੀਵਨ ਗੁਜਾਰਦਾ ਸਾਂ, ਕੰਮ ਕਰਦਾ ਸਾਂ ਅਤੇ ਉਸ ਸਮੇਂ  ਮਾਣਾ ਵਿੱਚ ਮੈਂ ਉੱਤਰਾਖੰਡ ਭਾਜਪਾ ਦੀ ਕਾਰਯਸਮਿਤੀ ( ਐਗਜ਼ੈਕਿਊਟਿਵ ਕਮੇਟੀ) ਦੀ ਮੀਟਿੰਗ ਬੁਲਾਈ ਸੀ। ਤਾਂ ਮੇਰੇ ਉੱਤਰਾਖੰਡ ਦੇ ਸਾਰੇ ਕਾਰਜਕਰਤਾ ਮੇਰੇ ਨਾਲ ਬਹੁਤ ਉਸ  ਸਮੇਂ ਨਾਰਾਜ਼ ਸਨ, ਪ੍ਰਸ਼ਨ ਪੁੱਛਦੇ ਸਨ ਕਿ ਸਾਹਬ ਇਤਨਾ ਦੂਰ  ਕਿਤਨੀ ਮਿਹਨਤ ਨਾਲ ਜਾਣਾ ਪਵੇਗਾ, ਕਿਤਨਾ ਸਮਾਂ ਜਾਵੇਗਾ। ਮੈਂ ਕਿਹਾ ਭਾਈ ਜਿਸ ਦਿਨ ਉੱਤਰਾਖੰਡ ਬੀਜੇਪੀ ਦੇ ਦਿਲ ਵਿੱਚ ਮਾਣਾ ਦਾ ਮਹੱਤਵ ਪੱਕਾ ਹੋ ਜਾਵੇਗਾ ਨਾ, ਉੱਤਰਾਖੰਡ ਦੀ ਜਨਤਾ ਦੇ ਦਿਲ ਵਿੱਚ ਭਾਜਪਾ ਦੇ ਲਈ ਮਹੱਤਵ ਬਣ ਜਾਵੇਗਾ। ਅਤੇ ਉਸੇ ਦਾ ਪਰਿਣਾਮ ਇਹ ਮਾਣਾ ਪਿੰਡ ਦੀ ਮਿੱਟੀ ਦੀ ਤਾਕਤ ਹੈ। ਇਹ ਮਾਣਾ ਪਿੰਡ ਦੇ ਮੇਰੇ ਭਾਈਆਂ-ਭੈਣਾਂ ਦਾ ਆਦੇਸ਼ ਹੈ, ਅਸ਼ੀਰਵਾਦ ਹੈ ਕਿ ਅੱਜ ਲਗਾਤਾਰ ਤੁਹਾਡੇ ਅਸ਼ੀਰਵਾਦ ਬਣੇ ਰਹਿੰਦੇ ਹਨ। ਅਤੇ ਮੈਂ ਤਾਂ ਉੱਤਰਾਖੰਡ ਵਿੱਚ ਨਵੀਂ ਸਰਕਾਰ ਬਣਨ ਦੇ ਬਾਅਦ ਜਨਤਕ ਪ੍ਰੋਗਰਾਮ ਵਿੱਚ ਪਹਿਲੀ ਵਾਰ ਬੋਲ ਰਿਹਾ ਹਾਂ। ਤਾਂ ਮੈਂ ਅੱਜ ਜਦੋਂ ਇੱਥੇ ਆਇਆ ਹਾਂ, ਅਤੇ ਮਾਣਾ ਦੀ ਧਰਤੀ ਤੋਂ ਮੈਂ ਪੂਰੇ ਉੱਤਰਾਖੰਡ ਦੇ ਭਾਈ- ਭੈਣਾਂ ਨੂੰ, ਸਾਨੂੰ ਸਭ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਇਸ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,

21ਵੀਂ ਸਦੀ ਦੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਦੋ ਪ੍ਰਮੁੱਖ ਥੰਮ੍ਹ ਹਨ। ਪਹਿਲਾ, ਆਪਣੀ ਵਿਰਾਸਤ 'ਤੇ ਗਰਵ (ਮਾਣ) ਅਤੇ ਦੂਸਰਾ, ਵਿਕਾਸ ਦੇ ਲਈ ਹਰ ਸੰਭਵ ਪ੍ਰਯਾਸ। ਅੱਜ ਉੱਤਰਾਖੰਡ, ਇਨ੍ਹਾਂ ਦੋਨੋਂ ਹੀ ਥੰਮ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ। ਅੱਜ ਸਵੇਰੇ ਮੈਂ ਬਾਬਾ ਕੇਦਾਰ ਦੀ ਅਤੇ ਬਾਅਦ ਵਿੱਚ ਬਦਰੀਨਾਥ ਦੇ ਚਰਨਾਂ ਵਿੱਚ ਜਾ ਕੇ ਪ੍ਰਾਰਥਨਾ ਕੀਤੀ ਅਤੇ ਨਾਲ-ਨਾਲ, ਕਿਉਂਕਿ ਪਰਮਾਤਮਾ ਨੇ ਮੈਨੂੰ ਜੋ ਕੰਮ ਦਿੱਤਾ ਹੈ ਉਹ ਵੀ ਮੈਨੂੰ ਕਰਨਾ ਹੁੰਦਾ ਹੈ। ਅਤੇ ਮੇਰੇ ਲਈ ਤਾਂ ਦੇਸ਼ ਦੇ 130 ਕਰੋੜ ਦੀ ਜਨਤਾ ਉਹ ਵੀ ਪਰਮਾਤਮਾ ਦਾ ਰੂਪ ਹੈ। ਅਤੇ ਇਸ ਲਈ ਮੈਂ ਵਿਕਾਸ ਕਾਰਜਾਂ ਦੀ  ਵੀ ਸਮੀਖਿਆ ਕੀਤੀ। ਅਤੇ ਹੁਣ ਤੁਹਾਡੇ ਦਰਮਿਆਨ ਆ ਕੇ ਮੈਨੂੰ 2 ਰੋਪਵੇਅ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਹੈ। ਇਸ ਨਾਲ ਕੇਦਾਰਨਾਥ ਜੀ ਅਤੇ ਗੁਰਦੁਆਰਾ ਹੇਮਕੁੰਡ ਸਾਹੇਬ ਦੇ ਦਰਸ਼ਨ ਕਰਨਾ ਹੋਰ ਅਸਾਨ ਹੋ ਜਾਵੇਗਾ। ਗੁਰੂ ਗ੍ਰੰਥ ਸਾਹਬ ਦੀ ਸਾਡੇ ’ਤੇ ਕ੍ਰਿਪਾ ਬਣੀ ਰਹੇ। ਸਾਰੇ ਪੂਜਯ ਗੁਰੂਆਂ ਦੀ ਸਾਡੇ ’ਤੇ ਕ੍ਰਿਪਾ ਬਣੀ ਰਹੇ, ਕਿ ਐਸਾ ਪਵਿੱਤਰ ਕਾਰਜ ਕਰਨ ਦਾ ਗੁਰੂਆਂ ਦੇ ਅਸ਼ੀਰਵਾਦ ਨਾਲ ਸਾਨੂੰ ਅਵਸਰ ਮਿਲਿਆ ਹੈ। ਬਾਬਾ ਕੇਦਾਰ ਦਾ ਅਸ਼ੀਰਵਾਦ ਬਣਿਆ ਰਹੇ। ਅਤੇ ਤੁਸੀਂ ਕਲਪਨਾ ਕਰ ਸਕਦੇ ਹੋ, ਇਹ ਰੋਪਵੇ ਖੰਭੇ, ਤਾਰ, ਅੰਦਰ ਬੈਠਣ ਦੇ ਲਈ ਕਾਰ, ਇਤਨਾ ਮਾਤਰ ਨਹੀਂ ਹੈ। ਇਹ ਰੋਪਵੇਅ ਤੇਜ਼ ਗਤੀ ਨਾਲ ਤੁਹਾਨੂੰ ਬਾਬਾ ਦੇ ਪਾਸ ਲੈ ਜਾਵੇਗਾ ਇਤਨਾ ਨਹੀਂ ਹੈ। ਇਸ ਦੇ ਹੋਣ ਨਾਲ ਇਸ 'ਤੇ ਕੰਮ ਕਰਨ ਵਾਲੇ ਲੋਕਾਂ ਨਾਲ ਤੁਸੀਂ ਕਲਪਨਾ ਨਹੀਂ ਕਰ ਸਕਦੇ ਹੋ, ਮੇਰੇ ਦੇਸ਼ ਦੇ 130 ਕਰੋੜ ਦੇਸ਼ਵਾਸੀਆਂ ਦੇ ਅਸ਼ੀਰਵਾਦ ਉਨ੍ਹਾਂ 'ਤੇ ਬਰਸਣ ਵਾਲੇ ਹਨ। ਹੇਮਕੁੰਡ ਸਾਹਿਬ ਦੁਨੀਆ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਪੂਜਾ ਕਰਨ ਵਾਲੇ ਜਿਤਨੇ ਭਾਈ- ਭੈਣ ਹਨ, ਅੱਜ ਸਾਨੂੰ ਅਸ਼ੀਰਵਾਦ ਬਰਸਾਉਂਦੇ ਹੋਣਗੇ ਕਿ ਅੱਜ ਹੇਮਕੁੰਡ ਸਾਹਿਬ ਤੱਕ ਦਾ ਇਹ ਰੋਪਵੇਅ ਬਣ ਰਿਹਾ ਹੈ, ਤੁਸੀਂ ਕਲਪਨਾ ਨਹੀਂ ਕਰ ਸਕਦੇ ਹੈ ਕਿ ਇਸ ਦੀ ਤਾਕਤ ਕੀ ਹੈ। ਤੁਸੀਂ ਦੇਖੋ ਅੱਜ ਯੂਕੇ ਹੋਵੇ, ਜਰਮਨੀ ਹੋਵੇ, ਕੈਨੇਡਾ ਹੋਵੇ, ਉੱਥੇ ਉਤਸਵ ਮਨਾਇਆ ਜਾਵੇਗਾ। ਕਿਉਂਕਿ ਹੁਣ ਹੇਮਕੁੰਡ ਸਾਹਿਬ ਤੱਕ ਜਾਣ ਦਾ ਰੋਪਵੇਅ ਬਣ ਜਾਵੇਗਾ। ਅਤੇ ਸਮਾਂ ਤਾਂ ਬਚੇਗਾ, ਭਗਤੀ ਵਿੱਚ ਮਨ ਹੋਰ ਜ਼ਿਆਦਾ ਲੱਗੇਗਾ।

ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਉੱਤਰਾਖੰਡ ਨੂੰ ਅਤੇ ਦੇਸ਼-ਵਿਦੇਸ਼ ਦੇ ਹਰ ਆਸਥਾਵਾਨ ਸ਼ਰਧਾਲੂਆਂ ਨੂੰ ਮੈਂ ਅੱਜ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਗੁਰੂਆਂ ਦੀ ਕ੍ਰਿਪਾ ਬਣੀ ਰਹੇ, ਬਾਬਾ ਕੇਦਾਰ ਦੀ ਕ੍ਰਿਪਾ ਬਣੀ ਰਹੇ, ਬਦਰੀ ਵਿਸ਼ਾਲ ਦੀ ਕ੍ਰਿਪਾ ਬਣੀ ਰਹੇ, ਇਹੀ ਅਤੇ ਸਾਡੇ ਸਾਰੇ ਸ਼੍ਰਮਿਕ ਸਾਥੀਆਂ ਨੂੰ ਵੀ ਸ਼ਕਤੀ ਮਿਲੇ, ਤਾਕਿ ਉਹ ਵੀ ਪੂਰੀ ਤਾਕਤ ਨਾਲ ਸਮਾਂ ਸੀਮਾ ਵਿੱਚ ਇਸ ਕੰਮ ਨੂੰ ਪੂਰਾ ਕਰਨ। ਅਤੇ ਅਸੀਂ ਪ੍ਰਾਰਥਨਾ ਕਰੀਏ, ਹਰ ਵਾਰ ਪ੍ਰਾਰਥਨਾ ਕਰੀਏ, ਕਿਉਂਕਿ ਇਹ ਬਹੁਤ ਕਠਿਨ ਇਲਾਕਾ ਹੈ। ਇੱਥੇ ਕੰਮ ਕਰਨਾ ਕਠਿਨ ਹੁੰਦਾ ਹੈ। ਹਵਾਵਾਂ ਤੇਜ਼ ਚਲਦੀਆਂ ਹਨ ਅਤੇ ਇਤਨੀ ਉਚਾਈ 'ਤੇ ਜਾ ਕੇ ਕੰਮ ਕਰਨਾ ਹੁੰਦਾ ਹੈ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਕਿ ਇਸ ਪੂਰੇ ਕੰਮ ਦੇ ਦਰਮਿਆਨ ਕੋਈ ਐਕਸੀਡੈਂਟ ਹਾਦਸਾ ਨਾ ਹੋ ਜਾਵੇ, ਕਿਸੇ ਸਾਡੇ ਸਾਥੀ ਦਾ ਨੁਕਸਾਨ ਨਾ ਹੋ ਜਾਵੇ, ਇਹ ਅਸੀਂ ਪ੍ਰਾਰਥਨਾ ਕਰਦੇ ਰਹੀਏ, ਅਤੇ ਜਿਸ ਵੀ ਪਿੰਡ ਦੇ ਪਾਸ ਉਹ ਕੰਮ ਕਰਦੇ ਹਨ ਉਹ ਭਗਵਾਨ ਦਾ ਕੰਮ ਕਰ ਰਹੇ ਹਨ। ਤੁਸੀਂ ਉਨ੍ਹਾਂ ਨੂੰ ਸੰਭਾਲਣਾ, ਉਨ੍ਹਾਂ ਨੂੰ ਮਜ਼ਦੂਰ ਮਤ ਸਮਝਣਾ, ਉਨ੍ਹਾਂ ਨੂੰ ਮਜ਼ਦੂਰ ਮਤ ਸਮਝਣਾ, ਇਹ ਮਤ ਸਮਝਣਾ ਕਿ ਉਨ੍ਹਾਂ ਨੂੰ ਪੈਸੇ ਮਿਲ ਰਹੇ ਹਨ, ਕੰਮ ਕਰ ਰਹੇ ਹਨ, ਜੀ ਨਹੀਂ, ਉਹ ਪਰਮਾਤਮਾ ਦੀ ਸੇਵਾ ਕਰ ਰਹੇ ਹਨ। ਉਹ ਤੁਹਾਡੇ ਪਿੰਡ ਦੇ ਮਹਿਮਾਨ ਹਨ। ਕਠਿਨ ਕੰਮ ਕਰਨ ਵਾਲੇ ਹਨ, ਉਨ੍ਹਾਂ ਨੂੰ ਜਿਤਨਾ ਸੰਭਾਲ਼ਾਂਗੇ ਕੰਮ ਉਤਨੀ ਤੇਜ਼ੀ ਨਾਲ ਹੋਵੇਗਾ। ਕਰੋਗੇ ਨਾ? ਇਨ੍ਹਾਂ ਨੂੰ ਸੰਭਾਲਣਾ ਨਾ? ਆਪਣੀਆਂ ਸੰਤਾਨਾਂ ਤੀ ਤਰ੍ਹਾਂ ਸੰਭਾਲ਼ੋਗੇ ਨਾ, ਆਪਣੇ ਭਾਈ-ਭੈਣਾਂ ਦੀ ਤਰ੍ਹਾਂ ਸੰਭਾਲ਼ੋਗੇ।

ਸਾਥੀਓ,

ਅੱਜ ਮੈਂ ਬਾਬਾ ਕੇਦਾਰ ਦੇ ਧਾਮ ਵਿੱਚ ਗਿਆ ਸਾਂ ਤਾਂ ਉੱਥੇ ਜੋ ਸ਼੍ਰਮਿਕ ਭਾਈ-ਭੈਣ ਕੰਮ ਕਰਦੇ ਸਨ। ਉਨ੍ਹਾਂ ਨਾਲ ਵੀ ਮੈਨੂੰ ਬਾਤਚੀਤ ਕਰਨ ਦਾ ਮੌਕਾ ਮਿਲਿਆ। ਜੋ ਇੰਜੀਨੀਅਰ ਲੋਕ ਹਨ, ਉਨ੍ਹਾਂ ਦੇ ਵੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਮੈਨੂੰ ਇਤਨਾ ਅੱਛਾ ਲਗਿਆ ਅਤੇ ਉਹ ਕਹਿ ਰਹੇ ਸਨ ਕਿ ਅਸੀਂ ਕੋਈ ਰੋਡ ਜਾਂ ਇਮਾਰਤ ਦਾ ਕੰਮ ਨਹੀਂ ਕਰ ਰਹੇ ਹਾਂ। ਅਸੀਂ ਤਾਂ ਬਾਬਾ ਦੀ ਪੂਜਾ ਕਰ ਰਹੇ ਹਾਂ, ਬਾਬਾ ਦੀ ਪੂਜਾ ਕਰ ਰਹੇ ਹਾਂ, ਅਤੇ ਇਹ ਸਾਡਾ ਪੂਜਾ ਕਰ ਦਾ ਤਰੀਕਾ ਹੈ।

ਸਾਥੀਓ,  

ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਮੈਂ ਲਾਲ ਕਿਲੇ ਤੋਂ ਇੱਕ ਸੱਦਾ ਦਿੱਤਾ ਹੈ। ਤਾਕੀਦ ਹੈ, ਗ਼ੁਲਾਮੀ ਦੀ ਮਾਨਸਿਕਤਾ ਤੋਂ  ਪੂਰੀ ਤਰ੍ਹਾ ਮੁਕਤੀ ਦਾ। ਆਜ਼ਾਦੀ ਦੇ ਇਤਨੇ ਵਰ੍ਹਿਆਂ ਦੇ ਬਾਅਦ, ਆਖਿਰਕਾਰ ਮੈਨੂੰ ਇਹ ਕਿਉਂ ਕਹਿਣਾ ਪਿਆ? ਕੀ ਜ਼ਰੂਰਤ ਪਈ ਇਹ ਕਹਿਣ ਦੀ? ਐਸਾ ਇਸ ਲਈ, ਕਿਉਂਕਿ ਸਾਡੇ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਨੇ ਐਸਾ ਜਕੜਿਆ ਹੋਇਆ ਹੈ ਕਿ ਪ੍ਰਗਤੀ ਦਾ ਹਰ ਕਾਰਜ ਕੁਝ ਲੋਕਾਂ ਨੂੰ ਅਪਰਾਧ ਦੀ ਤਰ੍ਹਾਂ ਲਗਦਾ ਹੈ। ਇੱਥੇ ਤਾਂ ਗ਼ੁਲਾਮੀ ਦੇ ਤਰਾਜੂ ਨਾਲ ਪ੍ਰਗਤੀ ਦੇ ਕੰਮ ਨੂੰ ਤੋਲਿਆ ਜਾਂਦਾ ਹੈ। ਇਸ ਲਈ ਲੰਬੇ ਸਮੇਂ ਤੱਕ ਸਾਡੇ ਇੱਥੇ, ਆਪਣੇ ਆਸਥਾ ਸਥਲਾਂ ਦੇ ਵਿਕਾਸ ਨੂੰ ਲੈ ਕੇ ਇੱਕ ਨਫ਼ਰਤ ਦਾ ਭਾਵ ਰਿਹਾ। ਵਿਦੇਸ਼ਾਂ ਵਿੱਚ ਉੱਥੋਂ ਦੇ ਸੱਭਿਆਚਾਰ ਨਾਲ ਜੁੜੇ ਸਥਾਨਾਂ ਦੀ ਇਹ ਲੋਕ ਤਾਰੀਫ਼ ਕਰਦੇ-ਕਰਦੇ ਨਹੀਂ ਥੱਕਦੇ, ਲੇਕਿਨ ਭਾਰਤ ਵਿੱਚ ਇਸ ਪ੍ਰਕਾਰ ਦੇ ਕੰਮ ਨੂੰ ਹੇਯ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਇਸ ਦੀ ਵਜ੍ਹਾ ਇੱਕ ਹੀ ਸੀ-ਸਾਡੇ ਸੱਭਿਆਚਾਰ ਨੂੰ ਲੈ ਕੇ ਹੀਣ ਭਾਵਨਾ, ਆਪਣੇ ਆਸਥਾ ਸਥਲਾਂ ’ਤੇ ਅਵਿਸ਼ਵਾਸ, ਆਪਣੀ ਵਿਰਾਸਤ ’ਤੇ ਵਿਦਵੇਸ਼। ਅਤੇ ਇਹ ਸਾਡੇ ਸਮਾਜ ਵਿੱਚ ਅੱਜ ਵਧਿਆ ਹੋਵੇ, ਐਸਾ ਨਹੀਂ ਹੈ। ਆਜ਼ਾਦੀ ਦੇ ਬਾਅਦ ਸੋਮਨਾਥ ਮੰਦਿਰ ਦੇ ਨਿਰਮਾਣ ਦੇ ਸਮੇਂ ਕੀ ਹੋਇਆ ਸੀ, ਉਹ ਅਸੀਂ ਸਭ ਜਾਣਦੇ ਹਾਂ। ਇਸ ਦੇ ਬਾਅਦ ਰਾਮ ਮੰਦਿਰ ਦੇ ਨਿਰਮਾਣ ਦੇ ਸਮੇਂ ਦੇ ਇਤਿਹਾਸ ਤੋਂ ਵੀ ਅਸੀਂ ਭਲੀ-ਭਾਂਤੀ ਪਰਿਚਿਤ ਹਾਂ। ਗ਼ੁਲਾਮੀ ਦੀ ਐਸੀ ਮਾਨਸਿਕਤਾ ਨੇ ਸਾਡੇ ਪੂਜਨੀਯ ਪਵਿੱਤਰ ਆਸਥਾ ਸਥਲਾਂ ਨੂੰ ਜਰਜਰ ਸਥਿਤੀ ਵਿੱਚ ਲਿਆ ਦਿੱਤਾ ਸੀ। ਸੈਂਕੜੇ ਵਰ੍ਹਿਆਂ ਤੋਂ ਮੌਸਮ ਦੀ ਮਾਰ ਸਹਿੰਦੇ ਆ ਰਹੇ ਪੱਥਰ, ਮੰਦਿਰ ਸਥਲ, ਪੂਜਾ ਸਥਲ ਦੇ ਜਾਣ ਦੇ ਮਾਰਗ, ਉੱਥੇ ਪਾਣੀ ਦੀ ਵਿਵਸਥਾ ਹੋਵੇ ਤਾਂ ਉਸ ਦੀ ਤਬਾਹੀ, ਸਭ ਕੁਝ ਤਬਾਹ ਹੋ ਕੇ ਰੱਖ ਦਿੱਤਾ ਗਿਆ ਸੀ। ਤੁਸੀਂ ਯਾਦ ਕਰੋ ਸਾਥੀਓ, ਦਹਾਕਿਆਂ ਤੱਕ ਸਾਡੇ ਆਧਿਆਤਮਿਕ ਕੇਂਦਰਾਂ ਦੀ ਸਥਿਤੀ ਐਸੀ ਰਹੀ ਉੱਥੇ ਦੀ ਯਾਤਰਾ ਜੀਵਨ ਦੀ ਸਭ ਤੋਂ ਕਠਿਨ ਯਾਤਰਾ ਬਣ ਜਾਂਦੀ ਸੀ। ਜਿਸ ਦੇ ਪ੍ਰਤੀ ਕੋਟਿ-ਕੋਟਿ ਲੋਕਾਂ ਦੀ ਸ਼ਰਧਾ ਹੋਵੇ, ਹਜ਼ਾਰਾਂ ਸਾਲ ਤੋਂ ਸ਼ਰਧਾ ਹੋਵੇ, ਜੀਵਨ ਦਾ ਇੱਕ ਸੁਪਨਾ ਹੋਵੇ ਕਿ ਉਸ ਧਾਮ ਵਿੱਚ ਜਾ ਕੇ ਮੱਥਾ ਟੇਕ ਕੇ ਆਵਾਂਗੇ, ਲੇਕਿਨ ਸਰਕਾਰਾਂ ਅਜਿਹੀਆਂ ਰਹੀਆਂ  ਕਿ ਆਪਣੇ ਹੀ ਨਾਗਰਿਕਾਂ ਨੂੰ ਉੱਥੇ ਜਾਣ ਦੀ ਸੁਵਿਧਾ ਦੇਣਾ  ਉਨ੍ਹਾਂ ਨੂੰ ਜ਼ਰੂਰੀ ਨਹੀਂ ਲਗਿਆ। ਪਤਾ ਨਹੀਂ ਕਿਹੜੇ ਗ਼ੁਲਾਮੀ ਦੀ ਮਾਨਸਿਕਤਾ ਨੇ ਉਨ੍ਹਾਂ ਨੂੰ ਜਕੜ  ਕੇ ਰੱਖਿਆ ਸੀ। ਇਹ ਅਨਿਆਂ ਸੀ ਕਿ ਨਹੀਂ ਸੀ ਭਾਈਓ? ਇਹ ਅਨਿਆਂ ਸੀ ਜਾਂ ਨਹੀਂ ਸੀ? ਇਹ ਜਵਾਬ ਤੁਹਾਡਾ ਨਹੀਂ ਹੈ, ਇਹ ਜਵਾਬ 130 ਕਰੋੜ ਦੇਸ਼ਵਾਸੀਆਂ ਦਾ ਹੈ ਅਤੇ ਤੁਹਾਡੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਈਸ਼ਵਰ ਨੇ ਮੈਨੂੰ ਇਹ ਕੰਮ ਦਿੱਤਾ ਹੈ।

ਭਾਈਓ-ਭੈਣੋਂ,

ਇਸ ਉਪੇਖਿਆ(ਅਣਦੇਖੀ) ਵਿੱਚ ਲੱਖਾਂ-ਕਰੋੜਾਂ ਜਨਭਾਵਨਾਵਾਂ ਦੇ ਅਪਮਾਨ ਦਾ ਭਾਵ ਛਿਪਿਆ ਸੀ। ਇਸ ਦੇ ਪਿੱਛੇ ਪਿਛਲੀਆਂ ਸਰਕਾਰਾਂ ਦਾ ਨਿਹਿਤ ਸੁਆਰਥ ਸੀ। ਲੇਕਿਨ ਭਾਈਓ ਅਤੇ ਭੈਣੋਂ, ਇਹ ਲੋਕ ਹਜ਼ਾਰਾਂ ਵਰ੍ਹੇ ਪੁਰਾਣੇ ਸਾਡੇ ਸੱਭਿਆਚਾਰ ਦੀ ਸ਼ਕਤੀ ਨੂੰ ਸਮਝ ਨਹੀਂ ਪਾਏ। ਉਹ ਭੁੱਲ ਗਏ ਕਿ ਆਸਥਾ ਦੇ ਇਹ ਕੇਂਦਰ ਸਿਰਫ਼ ਇੱਕ ਢਾਂਚਾ ਨਹੀਂ ਹਨ ਬਲਕਿ ਸਾਡੇ ਲਈ ਇਹ ਪ੍ਰਾਣ-ਸ਼ਕਤੀ ਹੈ, ਇਹ ਪ੍ਰਾਣਵਾਯੂ ਦੀ ਤਰ੍ਹਾਂ ਹਨ। ਉਹ ਸਾਡੇ ਲਈ ਐਸੇ ਸ਼ਕਤੀਪੁੰਜ ਹਨ, ਜੋ ਕਠਿਨ ਤੋਂ ਕਠਿਨ ਪਰਿਸਥਿਤੀਆਂ ਵਿੱਚ ਵੀ ਸਾਨੂੰ ਜੀਵੰਤ ਬਣਾਈ ਰੱਖਦੇ ਹਨ। ਉਨ੍ਹਾਂ ਦੀ ਘੋਰ ਉਪੇਖਿਆ (ਅਣਦੇਖੀ) ਦੇ ਬਾਵਜੂਦ ਨਾ ਤਾਂ ਸਾਡੇ ਅਧਿਆਤਮਿਕ ਕੇਂਦਰਾਂ ਦਾ ਮਹੱਤਵ ਘੱਟ ਹੋਇਆ, ਨਾ ਹੀ ਉਨ੍ਹਾਂ ਨੂੰ ਲੈ ਕੇ ਸਾਡੇ ਸਮਰਪਣ ਭਾਵ ਵਿੱਚ ਕਮੀ ਆਈ। ਅਤੇ ਅੱਜ ਦੇਖੋ, ਕਾਸ਼ੀ, ਉਜੈਨ, ਅਯੁੱਧਿਆ ਅਣਗਿਣਤ ਐਸੇ ਸ਼ਰਧਾ ਦੇ ਕੇਂਦਰ ਆਪਣੇ ਗੌਰਵ ਨੂੰ ਦੁਬਾਰਾ ਪ੍ਰਾਪਤ ਕਰ ਰਹੇ ਹਨ। ਕੇਦਾਰਨਾਥ, ਬਦਰੀਨਾਥ, ਹੇਮਕੁੰਡ ਸਾਹੇਬ ਨੂੰ ਵੀ ਸ਼ਰਧਾ ਨੂੰ ਸੰਭਾਲ਼ਦੇ ਹੋਏ ਆਧੁਨਿਕਤਾ ਦੇ ਨਾਲ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ। ਅਯੁੱਧਿਆ ਵਿੱਚ ਇਤਨਾ ਸ਼ਾਨਦਾਰ ਰਾਮ-ਮੰਦਿਰ ਬਣ ਰਿਹਾ ਹੈ। ਗੁਜਰਾਤ ਵਿੱਚ ਪਾਵਾਗੜ੍ਹ ਵਿੱਚ ਮਾਂ ਕਾਲਿਕਾ ਦੇ ਮੰਦਿਰ ਤੋਂ ਲੈ ਕੇ ਦੇਵੀ ਵਿੰਧਿਆਂਚਲ ਦੇ ਕੌਰੀਡੋਰ ਤੱਕ, ਭਾਰਤ ਆਪਣੇ ਸੱਭਿਆਚਾਰਕ ਉਥਾਨ ਦਾ ਆਹਵਾਨ ਕਰ ਰਿਹਾ ਹੈ। ਆਸਥਾ ਦੇ ਇਨ੍ਹਾਂ ਕੇਂਦਰਾਂ ਤੱਕ ਪਹੁੰਚਣਾ ਹੁਣ ਹਰ ਸ਼ਰਧਾਲੂ ਦੇ ਲਈ ਸੁਗਮ ਅਤੇ ਸਰਲ ਹੋ ਰਿਹਾ ਹੈ। ਅਤੇ ਜੋ ਵਿਵਸਥਾਵਾਂ ਵਿਕਸਿਤ ਹੋ ਰਹੀਆਂ ਹਨ। ਉਹ ਸਾਡੇ ਬੜੇ-ਬਜ਼ੁਰਗਾਂ ਦੇ ਲਈ ਤਾਂ ਸੁਵਿਧਾ ਹੈ। ਲੇਕਿਨ ਮੈਨੂੰ ਵਿਸ਼ਵਾਸ ਹੈ ਮੇਰੇ ਦੇਸ਼ ਦੀ ਨਵੀਂ ਪੀੜ੍ਹੀ, 12-15-18-20-22 ਸਾਲ ਦੇ ਨੌਜਵਾਨ ਬੇਟੇ-ਬੇਟੀਆਂ ਦੇ ਲਈ ਵੀ ਇਹ ਸ਼ਰਧਾ ਦਾ ਆਕਰਸ਼ਣ ਕੇਂਦਰ ਬਣੇਗਾ। ਉਹ ਸਾਡੀ ਨੀਤੀ ਹੋਣੀ ਚਾਹੀਦੀ ਹੈ। ਹੁਣ ਸਾਡੇ ਦਿੱਵਯਾਂਗ ਸਾਥੀ ਵੀ ਇਨ੍ਹਾਂ ਸਥਾਨਾਂ 'ਤੇ ਜਾ ਕੇ ਦਰਸ਼ਨ ਕਰ ਰਹੇ ਹਨ। ਮੈਨੂੰ ਯਾਦ ਹੈ ਮੈਂ ਜਦੋਂ ਗਿਰਨਾਰ ਵਿੱਚ ਰੋਪਵੇਅ ਬਣਾਇਆ। 80-80 ਸਾਲ ਦੇ ਮਾਤਾ-ਪਿਤਾ ਐਸੇ ਬਜ਼ੁਰਗ ਉੱਥੇ ਆਉਣ ਦੇ ਬਾਅਦ ਮੈਨੂੰ ਚਿੱਠੀ ਲਿਖਦੇ ਸਨ ਕਿ ਕਦੇ ਸੋਚਿਆ ਨਹੀਂ ਸੀ ਕਿ ਗਿਰਨਾਰ ਪਰਬਤ 'ਤੇ ਜਾ ਕੇ ਇਤਨੇ ਇਤਨੇ ਖੇਤਰਾਂ ਦੀ ਅਸੀਂ ਪੂਜਾ ਦਰਸ਼ਨ ਕਰ ਪਾਵਾਂਗੇ। ਅੱਜ ਉਹ ਇਤਨੇ ਅਸ਼ੀਰਵਾਦ ਦੇ ਰਹੇ ਹਨ। ਇੱਕ ਰੋਪਵੇਅ ਬਣਾਇਆ।

ਸਾਥੀਓ,

ਇਸ ਤਾਕਤ ਨੂੰ ਕਈ ਲੋਕ ਪਹਿਚਾਣ ਹੀ ਨਹੀਂ ਪਾਉਂਦੇ। ਅੱਜ ਪੂਰਾ ਦੇਸ਼ ਆਪਣੇ ਅਧਿਆਤਮਿਕ ਕੇਂਦਰਾਂ ਨੂੰ ਲੈ ਕੇ ਗਰਵ (ਮਾਣ) ਦੇ ਭਾਵ ਨਾਲ ਭਰ ਗਿਆ ਹੈ। ਉੱਤਰਾਖੰਡ ਦੀ ਇਹ ਦੇਵਭੂਮੀ ਖ਼ੁਦ ਇਸ ਪਰਿਵਰਤਨ ਦੀ ਸਾਖੀ ਬਣ ਰਹੀ ਹੈ। ਡਬਲ ਇੰਜਣ ਦੀ ਸਰਕਾਰ ਬਣਨ ਤੋਂ ਪਹਿਲਾਂ ਕੇਦਾਰਨਾਥ ਵਿੱਚ ਇੱਕ ਸੀਜ਼ਨ ਵਿੱਚ ਜ਼ਿਆਦਾ ਤੋ ਜ਼ਿਆਦਾ 5 ਲੱਖ ਸ਼ਰਧਾਲੂ ਆਇਆ ਕਰਦੇ ਸਨ। ਹੁਣ ਇਸ ਸੀਜ਼ਨ ਵਿੱਚ ਇਹ ਸੰਖਿਆ ਮੈਨੂੰ ਦੱਸ ਰਹੇ ਹਨ 45 ਲੱਖ, ਹੁਣ ਦੇਖੋ।

ਸਾਥੀਓ,

ਆਸਥਾ ਅਤੇ ਅਧਿਆਤਮ ਦੇ ਸਥਲਾਂ ਦੇ ਇਸ ਪੁਨਰਨਿਰਮਾਣ ਦਾ ਇੱਕ ਹੋਰ ਪੱਖ ਹੈ, ਜਿਸ ਦੀ ਉਤਨੀ ਚਰਚਾ ਨਹੀਂ ਹੋ ਪਾਉਂਦੀ ਹੈ। ਇਹ ਪੱਖ ਹੈ ਪਹਾੜ ਦੇ ਲੋਕਾਂ ਦੀ Ease of Living  ਦਾ, ਪਹਾੜ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਾ। ਜਦੋਂ ਪਹਾੜ ’ਤੇ ਰੇਲ, ਰੋਡ ਅਤੇ ਰੋਪਵੇਅ ਪਹੁੰਚਦੇ ਹਨ, ਤਾਂ ਆਪਣੇ ਨਾਲ ਰੋਜ਼ਗਾਰ ਲੈ ਕੇ ਆਉਂਦੇ ਹਨ। ਜਦੋਂ ਪਹਾੜ ’ਤੇ ਰੇਲ-ਰੋਡ ਅਤੇ ਰੋਪਵੇਅ ਪਹੁੰਚਦੇ ਹਨ, ਤਾਂ ਇਹ ਪਹਾੜ ਦਾ ਜੀਵਨ ਵੀ ਜਾਨਦਾਰ, ਸ਼ਾਨਦਾਰ ਅਤੇ ਅਧਿਕ ਅਸਾਨ ਬਣਾ ਦਿੰਦੇ ਹਾਂ। ਇਹ ਸੁਵਿਧਾਵਾਂ ਪਹਾੜ 'ਤੇ ਟੂਰਿਜ਼ਮ ਵੀ ਵਧਾਉਂਦੀਆਂ ਹਨ, ਟ੍ਰਾਂਸਪੋਰਟੇਸ਼ਨ ਵੀ ਅਸਾਨ ਕਰਦੀਆਂ ਹਨ। ਹੁਣ ਤਾਂ ਸਾਡੀ ਸਰਕਾਰ ਡ੍ਰੋਨ ਨੂੰ ਵੀ ਪਹਾੜਾਂ 'ਤੇ ਸਮਾਨ ਦੇ ਟ੍ਰਾਂਸਪੋਰਟ ਦਾ ਪ੍ਰਮੁੱਖ ਸਾਧਨ ਬਣਾਉਣ 'ਤੇ ਵੀ ਕੰਮ ਕਰ ਰਹੀ ਹੈ। ਕਿਉਂਕਿ ਅੱਜ-ਕੱਲ੍ਹ ਡ੍ਰੋਨ ਆਉਂਦੇ ਹਨ, 20 ਕਿਲੋ, 25 ਕਿਲੋ, 50 ਕਿਲੋ ਸਮਾਨ ਉਠਾ ਕੇ ਤੇਜ਼ ਗਤੀ ਨਾਲ ਦੂਸਰੀ ਜਗ੍ਹਾ ’ਤੇ ਉਤਾਰ ਦਿੰਦੇ ਹਨ। ਅਸੀਂ ਉਸ ਨੂੰ ਲਿਆਉਣਾ ਚਾਹੁੰਦੇ ਹਾਂ। ਤਾਕਿ ਤੁਹਾਡੇ ਇੱਥੇ ਜੋ ਫ਼ਲ, ਸਬਜ਼ੀ ਪੈਦਾ ਹੁੰਦੀ ਹੈ। ਤਾਂ ਤਾਜ਼ਾ-ਤਾਜ਼ਾ ਬੜੇ ਸ਼ਹਿਰਾਂ ਵਿੱਚ ਪਹੁੰਚੇ, ਤਾਕਿ ਤੁਹਾਨੂੰ ਜ਼ਿਆਦਾ ਕਮਾਈ ਹੋਵੇ। ਅਤੇ ਮੈਂ ਅੱਜ ਹਿੰਦੁਸਤਾਨ ਦੀ  ਸੀਮਾ (ਸਰਹੱਦ) 'ਤੇ ਦੇਸ਼ ਦੀ ਰੱਖਿਆ ਕਰ ਰਹੇ ਪਿੰਡਵਾਸੀਆਂ ਦੇ ਦਰਮਿਆਨ ਆਇਆ ਹਾਂ ਤਦ ਹੁਣੇ ਮੈਂ ਆਪ ਜੋ ਸਾਡੀਆਂ ਮਾਤਾਵਾਂ-ਭੈਣਾਂ ਸੈਲਫ਼ ਹੈਲਪ ਗਰੁੱਪ ਦੀਆਂ ਭੈਣਾਂ ਜੋ ਉਤਪਾਦਨ ਪੈਦਾ ਕਰਦੀਆਂ ਹਨ। ਜੋ ਮਸਾਲਾ, ਉਹ ਪਹਾੜੀ ਨਮਕ, ਇਹ ਸਾਰੀਆਂ ਚੀਜ਼ਾਂ ਮੈਂ ਦੇਖ ਰਿਹਾ ਸਾਂ। ਅਤੇ ਪੈਕੇਜਿੰਗ ਵਗੈਰਾ ਮੈਂ ਸੱਚਮੁੱਚ ਵਿੱਚ ਮੇਰਾ ਮਨ ਬੜਾ ਪ੍ਰਸੰਨ ਕਰ ਗਿਆ ਜੀ। ਮਾਤਾਵਾਂ-ਭੈਣਾਂ ਨੂੰ ਪ੍ਰਣਾਮ ਕਰਦਾ ਹਾਂ, ਕੀ ਵਧੀਆ ਕੰਮ ਕੀਤਾ ਹੈ ਤੁਸੀਂ। ਲੇਕਿਨ ਮੈਂ ਇੱਥੋਂ ਹਿੰਦੁਸਤਾਨ ਭਰ ਤੋਂ ਜੋ ਪ੍ਰਵਾਸੀ ਆਉਂਦੇ ਹਨ, ਜੋ ਯਾਤਰੀ ਆਉਂਦੇ ਹਨ, ਜੋ ਐਡਵੈਂਚਰ ਦੇ ਲਈ ਆਉਂਦੇ ਹਨ, ਜੋ ਸ਼ਰਧਾ ਦੇ ਲਈ, ਕਿਸੇ ਵੀ ਤਰੀਕੇ ਨਾਲ ਕਿਉਂ ਨਾ ਆਉਂਦੇ ਹੋਣ। ਇੱਕ ਜੀਵਨ ਵਿੱਚ ਰੂਪਰੇਖਾ ਬਣਾਓ ਕਿ ਤੁਸੀਂ ਯਾਤਰਾ ਵਿੱਚ ਜਿਤਨਾ ਖਰਚ ਕਰਦੇ ਹੋ। Travelling ਦਾ ਖਰਚ ਕਰਦੇ ਹੋਵੋਗੇ, ਖਾਣੇ ਦੇ ਪਿੱਛੇ ਖਰਚਾ ਕਰਦੇ ਹੋਵੇਗੇ, ਬੜੇ ਹੋਟਲ ਵਿੱਚ ਰਹਿਣ ਦੇ ਲਈ ਖਰਚਾ ਕਰਦੇ ਹੋਵੋਗੇ। ਆਪ ਮਨ ਵਿੱਚ ਇੱਕ ਰੂਪਰੇਖਾ ਬਣਾਓ।

 

ਮੈਂ ਸਾਰੇ 130 ਕਰੋੜ ਦੇਸ਼ਵਾਸੀਆਂ ਨੂੰ ਹਿੰਦੁਸਤਾਨ ਦੇ ਉਸ ਪਿੰਡ ਨੂੰ ਦੱਸ ਰਿਹਾ ਹਾਂ, ਜੋ ਚੀਨ ਦੀ ਸੀਮਾ (ਸਰਹੱਦ) ’ਤੇ ਭਾਰਤ ਦਾ ਇਹ ਸੀਮਾ ’ਤੇ ਰਖਵਾਲੀ ਕਰਨ ਵਾਲੇ ਪਿੰਡ ਦੇ ਵਿਚਕਾਰੋਂ ਬੋਲ ਰਿਹਾ ਹਾਂ। ਮੈਂ ਉਨ੍ਹਾਂ ਦੀ ਤਰਫ਼ ਤੋਂ ਬੋਲ ਰਿਹਾ ਹਾਂ। ਤੁਸੀਂ ਜਿੱਥੇ ਵੀ ਜਾਓ ਯਾਤਰਾ ਕਰਨ ਦੇ ਲਈ ਇਸ ਕਠਿਨ ਖੇਤਰ ਵਿੱਚ ਆਓ ਜਾਂ ਪੂਰੀ ਚਲੇ ਜਾਓ ਜਾਂ ਕੰਨਿਆਕੁਮਾਰੀ ਚਲੇ ਜਾਓ ਜਾਂ ਸੋਮਨਾਥ, ਕਿਤੇ ਵੀ ਜਾਓ ਇੱਕ ਸੰਕਲਪ ਕਰੋ। ਜਿਵੇਂ ਮੈਂ ਵੋਕਲ ਫੌਰ ਲੋਕਲ ਦੀ ਬਾਤ ਕਰਦਾ ਹਾਂ ਨਾ? ਮੈਂ ਅੱਜ ਇੱਕ ਹੋਰ ਸੰਕਲਪ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਦੇਸ਼ਵਾਸੀਆਂ ਨੂੰ ਪ੍ਰਾਰਥਨਾ ਕਰਨਾ ਇਹ ਤਾਂ ਮੇਰਾ ਹੱਕ ਬਣਦਾ ਹੈ ਜੀ। ਮੈਂ ਆਦੇਸ਼ ਤਾਂ ਨਹੀਂ ਦੇ ਸਕਦਾ ਹਾਂ। ਪ੍ਰਾਰਥਨਾ ਤਾਂ ਕਰ ਸਕਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਜਿਤਨਾ ਖਰਚ ਕਰਦੇ ਹੋ , ਤੈਅ ਕਰੋ ਘੱਟ ਤੋਂ ਘੱਟ 5 ਪਰਸੈਂਟ ਜੋ ਟੋਟਲ ਖਰਚਾ ਤੁਹਾਡਾ ਯਾਤਰਾ ਦਾ ਹੋਵੇਗਾ ਉਸ ਵਿੱਚ 5 ਪਰਸੈਂਟ, ਅਗਰ 100 ਰੁਪਇਆ ਖਰਚ ਕਰਦੇ ਹੋ, ਤਾਂ 5 ਰੁਪਇਆ ਉਸ ਇਲਾਕੇ ਵਿੱਚ ਜੋ ਕੁਝ ਵੀ ਸਥਾਨਕ ਉਤਪਾਦ ਹੈ, ਸਥਾਨਕ ਲੋਕ ਜੋ ਬਣਾਉਂਦੇ ਹਨ ਤੁਸੀਂ ਉਸ ਨੂੰ ਜ਼ਰੂਰ ਖਰੀਦੋ। ਤੁਹਾਡੇ ਘਰ ਵਿੱਚ ਹੈ ਤਾਂ ਦੂਸਰਾ ਲੈ ਕੇ ਜਾਓ। ਕਿਸੇ ਨੂੰ ਭੇਂਟ ਦੇ ਦਿਓ। ਲੇਕਿਨ ਉੱਥੋਂ ਜ਼ਰੂਰ ਲੈ ਕੇ ਜਾਇਓ। ਤੁਹਾਨੂੰ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਭਾਈਓ-ਭੈਣੋਂ। ਇਨ੍ਹਾਂ ਸਾਰੇ ਖੇਤਰਾਂ ਵਿੱਚ ਇਤਨੀ ਰੋਜ਼ੀ-ਰੋਟੀ ਮਿਲ ਜਾਵੇਗੀ, ਹੁਣੇ ਮੈਨੂੰ ਮਾਤਾਵਾਂ-ਭੈਣਾਂ ਕਹਿ ਰਹੀਆਂ ਸਨ ਕਿ ਇਸ ਵਾਰ ਯਾਤਰੀ ਇਤਨੇ ਆਏ,  ਮੈਂ ਕਿਹਾ ਕਿ ਕਿਤਨੀ ਵਿਕਰੀ ਹੋਈ - ਤਾਂ ਜ਼ਰਾ ਪਹਿਲਾਂ ਤਾਂ ਸ਼ਰਮਾ ਗਏ ਦੱਸਦੇ-ਦੱਸਦੇ, ਮੈਂ ਕਿਹਾ- ਨਹੀਂ-ਨਹੀਂ ਦੱਸੋ-ਦੱਸੋ, ਫਿਰ ਉਨ੍ਹਾਂ ਨੇ ਕਿਹਾ ਢਾਈ  ਲੱਖ ਰੁਪਏ ਦਾ ਵਿਕ ਗਿਆ ਇਸ ਵਾਰ। ਉਨ੍ਹਾਂ ਨੂੰ  ਇਤਨਾ ਸੰਤੋਸ਼ ਸੀ। ਅਗਰ ਸਾਰੇ ਯਾਤਰੀ, ਸਾਰੇ ਪ੍ਰਵਾਸੀ ਜਿੱਥੇ ਜਾਣ ਉੱਥੇ ਸਥਾਨਕ ਜੋ ਗ਼ਰੀਬ ਲੋਕ ਪੈਦਾ ਕਰਦੇ ਹਨ। ਵੈਸੀ ਸਥਾਨਕ ਬਣੀ ਹੋਈ ਚੀਜ਼ 5 ਪਰਸੈਂਟ ਬਜਟ ਇਹ ਜੋੜ ਦਿਓ। ਤੁਸੀਂ ਦੇਖੋ ਤੁਹਾਨੂੰ ਜੀਵਨ ਵਿੱਚ ਸੰਤੋਸ਼ ਹੋਵੇਗਾ ਅਤੇ ਘਰ ਵਿੱਚ ਰੱਖੋਗੇ, ਬੱਚਿਆਂ ਨੂੰ ਦੱਸੋਗੇ ਕਿ ਦੇਖੋ ਅਸੀਂ ਉਸ ਸਾਲ ਜਦੋਂ ਉੱਤਰਾਖੰਡ ਗਏ ਸਾਂ ਨਾ ਇਹ ਤਸਵੀਰ ਤਾਂ ਤੈਨੂੰ ਅੱਛੀ ਲਗਦੀ ਹੈ। ਉਸ ਤਸਵੀਰ ਦੇ ਪਿੱਛੇ ਤਾਂ ਅਸੀਂ 20 ਰੁਪਏ ਖਰਚ ਕੀਤਾ ਹੈ, ਲੇਕਿਨ ਇਹ ਜੋ ਛੋਟੀ ਚੀਜ਼ ਦਿਖਦੀ ਹੈ ਨਾ ਉੱਥੋਂ ਦੀ ਇੱਕ ਬੁੱਢੀ ਮਾਂ ਬਣਾ ਰਹੀ ਸੀ। ਮੈਂ ਉਸ ਤੋਂ ਲੈ ਕੇ ਆਇਆ ਸਾਂ। ਤੁਹਾਨੂੰ ਆਨੰਦ ਹੋਵੇਗਾ, ਤੁਹਾਨੂੰ ਸੰਤੋਸ਼ ਹੋਵੇਗਾ, ਇਸ ਲਈ ਮੈਂ ਅੱਜ ਇੱਥੋਂ ਪੂਰੇ ਦੇਸ਼ ਨੂੰ ਪ੍ਰਾਰਥਨਾ ਕਰ ਰਿਹਾ ਹਾਂ।

ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਪਹਾੜ ਦੇ ਲੋਕਾਂ ਦੀ ਪਹਿਲੀ ਪਹਿਚਾਣ ਇਹੀ ਹੁੰਦੀ ਹੈ ਕਿ ਉਹ ਬਹੁਤ ਮਿਹਨਤੀ ਹੁੰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਸਾਹਸ, ਉਨ੍ਹਾਂ ਦੀ ਜੁਝਾਰੂ ਪ੍ਰਵਿਰਤੀ ਦੇ ਲਈ ਜਾਣਿਆ ਜਾਂਦਾ ਹੈ। ਉਹ ਪ੍ਰਕ੍ਰਿਤੀ ਦੇ ਪ੍ਰਤੀ ਸ਼ਿਕਾਇਤ ਨਹੀਂ ਕਰਦੇ ਹਨ। ਸੰਕਟਾਂ ਦੇ ਦਰਮਿਆਨ ਜੀਣਾ ਸਿੱਖ ਲੈਂਦੇ ਹਨ ਜੀ। ਲੇਕਿਨ ਸਾਹਬ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ, ਪਹਾੜ ਦੇ ਲੋਕਾਂ ਦੀ ਸਮਰੱਥਾ ਨੂੰ ਉਨ੍ਹਾਂ ਦੇ ਖ਼ਿਲਾਫ਼ ਹੀ ਇਸਤੇਮਾਲ ਕੀਤਾ ਗਿਆ। ਦਹਾਕਿਆਂ ਤੱਕ ਸਰਕਾਰਾਂ ਇਹ ਸੋਚ ਕੇ ਪਹਾੜ ਦੀ ਉਪੇਖਿਆ(ਅਣਦੇਖੀ) ਕਰਦੀਆਂ ਰਹੀਆਂ ਕਿ ਉਹ ਮਿਹਨਤਕਸ਼ ਲੋਕ ਹਨ, ਪਹਾੜ ਜਿਹਾ ਉਨ੍ਹਾਂ ਦਾ ਹੌਸਲਾ ਹੈ, ਅਰੇ ਉਨ੍ਹਾਂ ਦੀ ਤਾਂ ਤਾਕਤ ਇਤਨੀ ਹੈ ਉਨ੍ਹਾਂ ਨੂੰ ਤਾਂ ਕੁਝ ਜ਼ਰੂਰਤ ਨਹੀਂ ਹੈ ਚਲ ਜਾਵੇਗਾ। ਇਹ ਉਨ੍ਹਾਂ ਦੀ ਤਾਕਤ ਦੇ ਨਾਲ ਅਨਿਆਂ ਸੀ, ਉਨ੍ਹਾਂ ਦੀ ਤਾਕਤ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਨ੍ਹਾਂ ਨੂੰ ਐਸੇ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਨੂੰ ਵੀ ਤਾਂ ਸੁਵਿਧਾ ਚਾਹੀਦੀ ਹੈ। ਮੁਸ਼ਕਿਲ ਹਾਲਾਤਾਂ ਵਿੱਚ ਪਹਾੜ ਦੇ ਲੋਕਾਂ ਨੂੰ ਮਦਦ ਮਿਲਣੀ ਚਾਹੀਦੀ ਹੈ। ਜਦੋਂ ਸੁਵਿਧਾਵਾਂ ਪਹੁੰਚਾਉਣ ਦੀ ਬਾਤ ਹੋਵੇ, ਜਦੋਂ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੀ ਬਾਤ ਹੋਵੇ, ਤਾਂ ਪਹਾੜ ਦੇ ਲੋਕਾਂ ਦਾ ਨੰਬਰ ਸਭ ਤੋਂ ਬਾਅਦ ਵਿੱਚ ਆਉਂਦਾ ਸੀ। ਇਸ ਸੋਚ ਦੇ ਨਾਲ ਦੇਸ਼ ਕਿਵੇਂ ਅੱਗੇ ਵਧੇਗਾ? ਪਹਾੜ ਦੇ ਲੋਕਾਂ ਦੇ ਨਾਲ  ਹੋ ਰਹੇ ਇਸ ਅਨਿਆਂ ਨੂੰ ਮੈਨੂੰ ਸਮਾਪਤ ਕਰਨਾ ਹੀ ਸੀ। ਇਸ ਲਈ, ਪਹਿਲਾਂ ਜਿਨ੍ਹਾਂ ਇਲਾਕਿਆਂ ਨੂੰ ਦੇਸ਼ ਦੀਆਂ  ਸੀਮਾਵਾਂ (ਸਰਹੱਦਾਂ) ਦਾ ਅੰਤ ਮੰਨ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਸੀ, ਅਸੀਂ ਉੱਥੋਂ ਸਮ੍ਰਿੱਧੀ ਦਾ ਅਰੰਭ ਮੰਨ ਕੇ ਕੰਮ ਸ਼ੁਰੂ ਕੀਤਾ ਹੈ। ਪਹਿਲਾਂ ਦੇਸ਼ ਦਾ ਆਖਰੀ ਪਿੰਡ ਜਾਣ ਕੇ ਜਿਸ ਦੀ ਉਪੇਖਿਆ(ਅਣਦੇਖੀ) ਕੀਤੀ ਜਾਂਦੀ ਸੀ, ਅਸੀਂ ਉੱਥੋਂ ਦੇ ਲੋਕਾਂ ਦੀਆਂ ਅਪੇਖਿਆਵਾਂ(ਉਮੀਦਾਂ) 'ਤੇ ਫੋਕਸ ਕਰਕੇ ਕੰਮ ਕਰਨਾ ਸ਼ੁਰੂ ਕੀਤਾ ਹੈ।

ਪਹਿਲਾਂ ਦੇਸ਼ ਦੇ ਵਿਕਾਸ ਵਿੱਚ ਜਿਨ੍ਹਾਂ ਦੇ ਯੋਗਦਾਨ ਨੂੰ ਮਹੱਤਵ ਨਹੀਂ ਦਿੱਤਾ ਗਿਆ, ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਪ੍ਰਗਤੀ ਦੇ ਮਹਾਨ ਲਕਸ਼ਾਂ ਦੀ ਤਰਫ਼ ਵਧਣ ਦਾ ਸੰਕਲਪ ਲਿਆ ਹੈ। ਅਸੀਂ ਪਹਾੜਾਂ ਦੀਆਂ ਉਨ੍ਹਾਂ ਚੁਣੌਤੀਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜੂਝਣ ਵਿੱਚ ਉੱਥੋਂ ਦੇ ਲੋਕਾਂ ਦੀ ਬੜੀ ਊਰਜਾ ਵਿਅਰਥ ਹੋ ਜਾਵੇ ਉਹ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ ਦਾ ਅਭਿਯਾਨ ਚਲਾਇਆ, ਜਿਸ ਦਾ ਬਹੁਤ ਬੜਾ ਲਾਭ ਮੇਰੇ ਪਹਾੜ ਦੇ ਭਾਈਆਂ ਅਤੇ ਭੈਣਾਂ ਨੂੰ ਮਿਲਿਆ। ਮੈਂ ਇੱਥੇ ਪਿੰਡ ਦੀ ਇੱਕ ਸਰਪੰਚ ਭੈਣ ਨੂੰ ਮਿਲਿਆ, ਮੈਂ ਪੁੱਛ ਰਿਹਾ ਸਾਂ ਸ਼ੌਚਾਲਯ (ਟਾਇਲਟ) ਬਣ ਗਏ ਅਰੇ ਬੋਲੇ ਸਾਹਬ ਬਣ ਗਏ। ਮੈਂ ਕਿਹਾ ਪਾਣੀ ਪਹੁੰਚ ਰਿਹਾ ਹੈ ਬੋਲੀ ਪਾਈਪ  ਲਗ ਰਹੀ ਹੈ। ਇਤਨੀ ਚਿਹਰੇ ’ਤੇ ਖੁਸ਼ੀ ਸੀ ਆਪਣੇ ਪਿੰਡ  ਵਿੱਚ ਕੰਮ ਹੋਣ ਦਾ ਆਨੰਦ ਸੀ ਉਨ੍ਹਾਂ ਦੇ, ਸਰਪੰਚ ਮਹਿਲਾ ਸੀ। ਬੜੇ ਗਰਵ (ਮਾਣ) ਨਾਲ ਮੈਨੂੰ ਦਸ ਰਹੀ ਸੀ। ਅਸੀਂ 'ਹਰ ਘਰ ਜਲ' ਦਾ ਅਭਿਯਾਨ ਚਲਾਇਆ, ਜਿਸ ਦੀ ਵਜ੍ਹਾ ਨਾਲ ਅੱਜ ਉੱਤਰਾਖੰਡ ਦੇ 65 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਵਿੱਚ ਪਾਈਪ ਨਾਲ ਪਾਣੀ ਪਹੁੰਚ ਚੁੱਕਿਆ ਹੈ। ਅਸੀਂ ਹਰ ਪੰਚਾਇਤ ਨੂੰ ਔਪਟੀਕਲ ਫਾਈਬਰ ਨਾਲ ਜੋੜਨ ਦਾ ਅਭਿਯਾਨ ਚਲਾਇਆ, ਜਿਸ ਦੀ ਵਜ੍ਹਾ ਨਾਲ ਉੱਤਰਾਖੰਡ ਦੇ ਕੋਨੇ-ਕੋਨੇ ਵਿੱਚ ਅੱਜ ਡਿਜੀਟਲ ਕਨੈਕਟੀਵਿਟੀ ਪਹੁੰਚ ਰਹੀ ਹੈ। ਮੈਂ ਅੱਜ ਦੇਖ ਰਿਹਾ ਸਾਂ, ਇਹ ਵੀ ਔਨਲਾਈਨ ਪੈਸੇ ਲੈ ਰਹੇ ਸਨ, ਡਿਜੀਟਲ, ਫਿਨਟੈੱਕ। ਮੈਂ ਜ਼ਰਾ ਸਾਡੇ ਪਾਰਲੀਮੈਂਟ ਵਿੱਚ ਕੁਝ ਬੁੱਧੀਮਾਨ ਲੋਕ ਬੈਠਦੇ ਹਨ, ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਾਣਾ ਆਓ ਮਾਣਾ। ਇਹ ਮੇਰੇ ਮਾਣਾ ਵਿੱਚ ਦੇਖੋ, ਅੱਠਵੀਂ ਕਲਾਸ ਪੜ੍ਹੀ ਬੁੱਢੀ ਮੇਰੀ ਮਾਂ ਭੈਣਾਂ ਡਿਜੀਟਲ ਪੇਮੈਂਟ ਲੈ ਰਹੀਆਂ ਹਨ। ਪੇਟੀਐੱਮ ਐਸਾ ਲਿਖਿਆ ਹੋਇਆ ਹੈ। QR Code ਲਗਾਇਆ ਹੈ ਆਪਣੇ ਮਾਲ ਦੇ ਸਾਹਮਣੇ, ਇਹ ਤਾਕਤ ਮੇਰੇ ਦੇਸ਼ ਦੀ ਇਹ ਮਾਣਾ ਪਿੰਡ ਦੇ ਇਨ੍ਹਾਂ ਲੋਕਾਂ ਦੇ ਪਾਸ ਦੇਖ ਕੇ ਹੋਰ ਗਰਵ(ਮਾਣ) ਹੋ ਰਿਹਾ ਹੈ।

ਅਸੀਂ ਪਿੰਡਾਂ ਵਿੱਚ ਹੈਲਥ ਅਤੇ ਵੈੱਲਨੈੱਸ ਸੈਂਟਰ ਖੋਲ੍ਹਣ ਦਾ ਅਭਿਯਾਨ ਚਲਾਇਆ ਜਿਸ ਦੀ ਵਜ੍ਹਾ ਨਾਲ ਅੱਜ ਪਿੰਡ ਦੇ ਪਾਸ ਚਿਕਿਤਸਾ ਦੀ ਸੁਵਿਧਾ ਪਹੁੰਚ ਰਹੀ ਹੈ। ਇਨ੍ਹਾਂ ਅਭਿਯਾਨਾਂ ਦਾ  ਬਹੁਤ ਬੜਾ ਲਾਭ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਨੂੰ ਹੋਇਆ ਹੈ। ਇੱਕ ਸੰਵੇਦਨਸ਼ੀਲ ਸਰਕਾਰ, ਗ਼ਰੀਬਾਂ ਦਾ ਦੁਖ-ਦਰਦ ਸਮਝਣ ਵਾਲੀ ਸਰਕਾਰ ਕਿਵੇਂ ਕੰਮ ਕਰਦੀ ਹੈ। ਇਹ ਅੱਜ ਦੇਸ਼ ਦੇ ਹਰ ਕੋਨੇ ਵਿੱਚ ਲੋਕ ਅਨੁਭਵ ਕਰ ਰਹੇ ਹਨ। ਕੋਰੋਨਾ ਦੇ ਇਸ ਕਾਲ ਵਿੱਚ, ਜਦੋਂ ਵੈਕਸੀਨ ਲਗਵਾਉਣ ਦੀ ਵਾਰੀ ਆਈ, ਅਗਰ ਪਹਿਲਾਂ ਦੀਆਂ ਸਰਕਾਰਾਂ ਹੁੰਦੀਆਂ ਤਾਂ ਸ਼ਾਇਦ ਹਾਲੇ ਤੱਕ ਵੈਕਸੀਨ ਇੱਥੋਂ ਤੱਕ ਨਾ ਆਉਂਦੀ, ਲੇਕਿਨ ਇਹ ਮੋਦੀ ਹੈ। ਮੈਂ ਕਿਹਾ ਕੋਰੋਨਾ ਜਾਵੇ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਮੈਨੂੰ ਵੈਕਸੀਨ ਪਹਾੜਾਂ ਵਿੱਚ ਲੈ ਜਾਣੀ ਹੈ। ਅਤੇ ਮੈਂ ਸਰਕਾਰ ਨੂੰ ਵਧਾਈ ਦਿੰਦਾ ਹਾਂ ਮੇਰੇ ਉੱਤਰਾਖੰਡ ਅਤੇ ਮੇਰੇ ਹਿਮਾਚਲ ਦੋ ਪ੍ਰਦੇਸ਼ਾਂ ਨੇ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਦਾ ਕੰਮ ਪੂਰਾ ਕਰ ਦਿੱਤਾ ਭਾਈਓ। ਇਸ ਆਲਮੀ ਮਹਾਮਾਰੀ ਵਿੱਚ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਨਾ ਹੋਣਾ ਪਵੇ, ਬੱਚਿਆਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣਾ ਪਵੇ, ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਦੀ ਵਜ੍ਹਾ ਨਾਲ ਉੱਤਰਾਖੰਡ ਦੇ ਵੀ ਲੱਖਾਂ ਲੋਕਾਂ ਨੂੰ ਮੁਫ਼ਤ ਅਨਾਜ ਮਿਲਿਆ ਅਤੇ ਅਸੀਂ ਪੱਕਾ ਕੀਤਾ ਕਿ ਕਿਸੇ ਗ਼ਰੀਬ ਦੇ ਘਰ ਕੋਈ ਦਿਨ ਐਸਾ ਨਹੀਂ ਹੋਣਾ ਚਾਹੀਦਾ, ਜਦੋਂ ਘਰ ਵਿੱਚ ਚੁੱਲ੍ਹਾ ਨਾ ਜਲਿਆ ਹੋਵੇ, ਰੋਟੀ ਨਾ ਪੱਕੀ ਹੋਵੇ, ਕੋਈ ਬੱਚਾ ਭੁੱਖਾ ਸੌਂਇਆ ਹੋਵੇ ਉਹ ਦਿਨ ਮੈਂ ਦੇਖਣਾ ਨਹੀਂ ਚਾਹੁੰਦਾ ਸਾਂ, ਅਤੇ ਅਸੀਂ ਸਫ਼ਲਤਾਪੂਰਵਕ ਪੂਰਾ ਕਰ ਪਾਏ ਭਾਈਓ -ਭੈਣੋਂ।

ਕੁਝ ਸਮਾਂ ਪਹਿਲਾਂ ਹੀ ਸਾਡੀ ਸਰਕਾਰ ਨੇ ਉਸ ਅਵਧੀ ਨੂੰ ਹੋਰ ਤਿੰਨ ਮਹੀਨਾ ਵਧਾ ਦਿੱਤਾ ਹੈ। ਤਾਕਿ ਇਸ ਤਿਉਹਾਰਾਂ ਦੇ ਦਿਨਾਂ ਵਿੱਚ ਸਾਡੇ ਗ਼ਰੀਬ ਪਰਿਵਾਰਾਂ ਨੂੰ ਦਿੱਕਤ ਨਾ ਹੋਵੇ। ਡਬਲ ਇੰਜਣ ਵਾਲੀ ਸਰਕਾਰ ਦੇ ਪ੍ਰਯਾਸਾਂ ਨਾਲ ਹੁਣ ਉੱਤਰਾਖੰਡ ਵਿੱਚ ਵਿਕਾਸ ਕਾਰਜਾਂ ਵਿੱਚ ਫਿਰ ਤੇਜ਼ੀ ਆ ਰਹੀ ਹੈ। ਜੋ ਲੋਕ ਘਰ ਤੋਂ ਪਲਾਇਨ ਕਰਕੇ ਕੇ ਚਲੇ ਗਏ ਸਨ, ਹੁਣ ਆਪਣੇ ਪੁਰਾਣੇ ਘਰਾਂ ਵਿੱਚ ਪਰਤਣ ਲਗੇ ਹਨ।

 

ਹੋਮਸਟੇਅ, ਗੈਸਟ ਹਾਊਸ, ਢਾਬਿਆਂ, ਛੋਟੀਆਂ-ਛੋਟੀਆਂ ਦੁਕਾਨਾਂ ਵਿੱਚ ਹੁਣ ਰੌਣਕ ਵਧਣ ਲਗੀ ਹੈ। ਇਨ੍ਹਾਂ ਸੁਵਿਧਾਵਾਂ ਨਾਲ ਉੱਤਰਾਖੰਡ ਵਿੱਚ ਟੂਰਿਜ਼ਮ ਦਾ ਹੋ ਰਿਹਾ ਇਹ ਵਿਸਤਾਰ ਇੱਥੋਂ ਦੇ ਵਿਕਾਸ ਨੂੰ ਵੀ ਗਤੀ ਦੇਣ ਵਾਲਾ ਹੈ। ਮੈਨੂੰ ਖੁਸ਼ੀ ਹੈ ਕਿ ਡਬਲ ਇੰਜਣ ਦੀ ਸਰਕਾਰ ਇੱਥੋਂ ਦੇ ਨੌਜਵਾਨਾਂ ਨੂੰ ਹੋਮ ਸਟੇਅ ਦੀ ਸੁਵਿਧਾ ਵਧਾਉਣ ਦੇ ਲਈ, ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਲਈ ਨਿਰੰਤਰ ਆਰਥਿਕ ਮਦਦ ਦੇ ਰਹੀ ਹੈ। ਸੀਮਾਵਰਤੀ ਖੇਤਰਾਂ ਦੇ ਨੌਜਵਾਨਾਂ ਨੂੰ NCC ਨਾਲ ਜੋੜਨ ਦਾ ਅਭਿਯਾਨ ਵੀ ਇੱਥੋਂ ਦੇ ਨੌਜਵਾਨਾਂ ਨੂੰ ਉੱਜਵਲ ਭਵਿੱਖ ਦੇ ਲਈ ਤਿਆਰ ਕਰ ਰਿਹਾ ਹੈ। ਦੇਸ਼ ਭਰ ਦੇ ਸੀਮਾਵਰਤੀ ਖੇਤਰ ਵਿੱਚ ਜੋ ਅੱਛੇ ਸਕੂਲ ਹੋਣਗੇ, ਹੁਣ ਐੱਨਸੀਸੀ ਅਸੀਂ ਉੱਥੇ ਚਲਾਵਾਂਗੇ। ਅਹਿਮਦਾਬਾਦ, ਮੁੰਬਈ, ਚੇਨਈ ਉੱਥੇ ਐੱਨਸੀਸੀ 75 ਸਾਲ ਚਲੀ। ਹੁਣ NCC ਚਲੇਗੀ ਇਨ੍ਹਾਂ ਪਿੰਡਾਂ ਵਿੱਚ , ਮੇਰੇ ਪਿੰਡ ਦੇ ਬੱਚਿਆਂ ਨੂੰ ਮਿਲੇਗਾ ਲਾਭ।

ਸਾਥੀਓ,

ਸਾਡੇ ਪਹਾੜ ਦੇ ਲੋਕਾਂ ਦੀ ਸਭ ਤੋਂ ਬੜੀ ਚੁਣੌਤੀ ਰਹਿੰਦੀ ਹੈ ਕਨੈਕਟੀਵਿਟੀ। ਕਨੈਕਟੀਵਿਟੀ ਨਾ ਹੋਵੇ ਤਾਂ ਪਹਾੜ 'ਤੇ ਜੀਵਨ, ਵਾਕਈ ਪਹਾੜ ਜੈਸਾ ਹੋ ਜਾਂਦਾ ਹੈ। ਸਾਡੀ ਡਬਲ ਇੰਜਣ ਦੀ ਸਰਕਾਰ, ਇਸ ਚੁਣੌਤੀ ਦਾ ਵੀ ਸਮਾਧਾਨ ਕਰ ਰਹੀ ਹੈ। ਅੱਜ ਉੱਤਰਾਖੰਡ ਨੂੰ ਮਲਟੀਮੋਡਲ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਹਰ ਸਾਧਨ 'ਤੇ ਕੰਮ ਕੀਤਾ ਜਾ ਰਿਹਾ ਹੈ। ਹਿਮਾਲਿਆ ਦੀਆਂ ਹਰੀਆਂ-ਭਰੀਆਂ ਪਹਾੜੀਆਂ 'ਤੇ ਰੇਲ ਗੱਡੀ ਦੀ ਆਵਾਜ਼ ਉੱਤਰਾਖੰਡ ਦੇ ਵਿਕਾਸ ਦੀ ਇੱਕ ਨਵੀਂ ਗਾਥਾ ਲਿਖੇਗੀ। ਦੇਹਰਾਦੂਨ ਏਅਰਪੋਰਟ ਵੀ ਹੁਣ ਨਵੇਂ ਅਵਤਾਰ ਵਿੱਚ ਸੇਵਾ ਦੇ ਰਿਹਾ ਹੈ। ਹੁਣੇ ਮੈਂ ਹੁਣੇ ਹਿਮਾਚਲ ਪ੍ਰਦੇਸ਼ ਗਿਆ ਸਾਂ, ਉੱਥੇ ਮੈਂ ਵੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਅਤੇ ਮੈਨੂੰ ਕਈਆਂ ਨੇ ਦੱਸਿਆ ਕਿ ਸਾਡੇ ਇੱਥੇ ਦੋ-ਦੋ ਪੀੜ੍ਹੀ ਪਹਿਲੇ ਦੀ ਜੋ ਉਮਰ ਦੇ ਲੋਕ ਹਨ। ਐਸੇ ਪਿੰਡਾਂ ਵਿੱਚ ਹਰ ਪਿੰਡ ਵਿੱਚ ਲੋਕ ਹਨ, ਜਿਨ੍ਹਾਂ ਨੇ ਅਜੇ ਤੱਕ ਰੇਲ ਨਹੀਂ ਦੇਖੀ ਹੈ ਅਤੇ ਤੁਸੀਂ ਸਾਡੇ ਹਿਮਾਚਲ ਵਿੱਚ ਵੰਦੇ ਭਾਰਤ ਟ੍ਰੇਨ ਲੈ  ਆਏ । ਵੰਦੇ ਭਾਰਤ ਟ੍ਰੇਨ ਤਾਂ ਹਾਲੇ ਤਾਂ ਇੱਕ ਸਟੇਸ਼ਨ 'ਤੇ ਪਹੁੰਚੀ ਹੈ, ਲੇਕਿਨ ਪੂਰੇ ਹਿਮਾਚਲ ਅਤੇ ਪਹਾੜ ਦੇ ਲੋਕਾਂ ਦੇ ਲਈ ਬਹੁਤ ਬੜਾ ਤੋਹਫ਼ਾ ਹੈ। ਉਹ ਦਿਨ ਮੈਂ ਉੱਤਰਾਖੰਡ ਵਿੱਚ ਵੀ ਦੇਖਣਾ ਚਾਹੁੰਦਾ ਹਾਂ, ਭਾਈਓ। ਅੱਜ ਚਾਹੇ ਹਿਮਾਚਲ ਤੋਂ ਉੱਤਰਾਖੰਡ ਆਉਣਾ-ਜਾਣਾ ਹੋਵੇ, ਜਾਂ ਫਿਰ ਦਿੱਲੀ ਅਤੇ ਯੂਪੀ ਤੋਂ ਉੱਤਰਾਖੰਡ ਆਉਣਾ-ਜਾਣਾ, ਫੋਰ ਲੇਨ ਹਾਈਵੇ ਅਤੇ ਐਕਸਪ੍ਰੈੱਸਵੇ ਜਲਦੀ ਹੀ ਤੁਹਾਡਾ ਸੁਆਗਤ ਕਰਨ ਵਾਲੇ ਹਨ। ਚਾਰਧਾਮ ਆਲ ਵੈਦਰ ਰੋਡ ਉੱਤਰਾਖੰਡ ਦੇ ਲੋਕਾਂ ਦੇ ਨਾਲ-ਨਾਲ ਟੂਰਿਸਟਾਂ ਅਤੇ ਸ਼ਰਧਾਲੂਆਂ ਨੂੰ ਇੱਕ ਨਵਾਂ ਅਹਿਸਾਸ ਦੇ ਰਹੇ ਹਨ। ਹੁਣ ਹਰ ਕੋਈ ਟੂਰਿਸਟ ਜੋ ਦੂਸਰੇ ਰਾਜਾਂ ਤੋਂ ਉੱਤਰਾਖੰਡ ਆ ਰਿਹਾ ਹੈ, ਉਹ ਇੱਥੋਂ ਯਾਤਰਾ ਦਾ ਅਦਭੁਤ ਅਨੁਭਵ ਲੈ ਕੇ ਜਾਂਦਾ ਹੈ। ਦਿੱਲੀ-ਦੇਹਰਾਦੂਨ ਇਕਨੌਮਿਕ ਕੌਰੀਡੋਰ ਤੋਂ ਦਿੱਲੀ-ਦੇਹਰਾਦੂਨ ਦੀ ਦੂਰੀ ਨੂੰ ਤਾਂ ਘੱਟ ਹੋਵੇਗੀ ਹੀ, ਇਸ ਨਾਲ ਉੱਤਰਾਖੰਡ ਦੇ ਉਦਯੋਗਾਂ ਨੂੰ ਵੀ ਹੁਲਾਰਾ ਮਿਲੇਗਾ।

ਭਾਈਓ ਅਤੇ ਭੈਣੋਂ,

ਆਧੁਨਿਕ ਕਨੈਕਟੀਵਿਟੀ ਰਾਸ਼ਟਰ ਰੱਖਿਆ ਦੀ ਵੀ ਗਰੰਟੀ ਹੁੰਦੀ ਹੈ। ਇਸ ਲਈ ਬੀਤੇ 8 ਸਾਲਾਂ ਤੋਂ ਅਸੀਂ ਇਸ ਦਿਸ਼ਾ ਵਿੱਚ ਇੱਕ ਦੇ ਬਾਅਦ ਇੱਕ ਕਦਮ ਉਠਾ ਰਹੇ ਹਾਂ। ਕੁਝ ਸਾਲ ਪਹਿਲਾਂ ਅਸੀਂ ਕਨੈਕਟੀਵਿਟੀ ਦੀਆਂ 2 ਵੱਡੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸਨ। ਇੱਕ ਭਾਰਤਮਾਲਾ ਅਤੇ ਦੂਸਰੀ ਸਾਗਰਮਾਲਾ। ਭਾਰਤਮਾਲਾ ਦੇ ਤਹਿਤ ਦੇਸ਼ ਦੇ ਸੀਮਾਵਰਤੀ ਖੇਤਰਾਂ ਨੂੰ ਬਿਹਤਰੀਨ ਅਤੇ ਚੌੜੇ ਹਾਈਵੇਅ ਨਾਲ ਜੋੜਿਆ ਜਾ ਰਿਹਾ ਹੈ। ਸਾਗਰਮਾਲਾ ਨਾਲ  ਆਪਣੇ ਸਾਗਰ ਤਟਾਂ ਦੀ ਕਨੈਕਟੀਵਿਟੀ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। ਬੀਤੇ 8 ਵਰ੍ਹਿਆਂ ਵਿੱਚ ਜੰਮੂ-ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਬਾਰਡਰ ਕਨੈਕਟੀਵਿਟੀ ਦਾ ਵੀ ਅਭੂਤਪੂਰਵ ਵਿਸਤਾਰ ਅਸੀਂ ਕੀਤਾ ਹੈ। 2014 ਦੇ ਬਾਅਦ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਨੇ ਕਰੀਬ-ਕਰੀਬ 7 ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਹੈ, ਸੈਂਕੜੇ ਪੁਲ਼ ਨਵੇਂ ਬਣਾਏ ਹਨ। ਬਹੁਤ ਸਾਰੀਆਂ ਮਹੱਤਵਪੂਰਨ ਟਨਲਸ ਦਾ ਵੀ ਪੂਰਾ ਕੰਮ ਕੀਤਾ ਹੈ।  ਇੱਕ ਸਮਾਂ ਸੀ, ਜਦੋਂ ਬਾਰਡਰ ਕਿਨਾਰੇ ਸੜਕ ਬਣਾਉਣ ਦੇ ਲਈ ਵੀ ਦਿੱਲੀ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ। ਅਸੀਂ ਨਾ ਸਿਰਫ਼ ਇਸ ਮਜਬੂਰੀ ਨੂੰ ਸਮਾਪਤ ਕੀਤਾ ਬਲਕਿ ਬਾਰਡਰ ਕਿਨਾਰੇ ਅੱਛੀ ਸੜਕਾਂ ਬਣਾਉਣ ’ਤੇ, ਤੇਜ਼ੀ ਨਾਲ ਸੜਕ ਬਣਾਉਣ 'ਤੇ ਜ਼ੋਰ ਦੇ ਦਿੱਤਾ। ਹੁਣ ਪਹਾੜੀ ਰਾਜਾਂ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਅਸੀਂ ਵਿਸ਼ੇਸ਼ ਤੌਰ ’ਤੇ ਜੈਸੇ ਸਾਗਰਮਾਲਾ ਹੈ, ਵੈਸੇ ਭਾਰਤਮਾਲਾ ਹੈ, ਵੈਸੇ ਹੁਣ ਪਰਵਤਮਾਲਾ ਦਾ ਕੰਮ ਅੱਗੇ ਵਧਣ ਵਾਲਾ ਹੈ। ਇਸ ਦੇ ਤਹਿਤ ਉੱਤਰਾਖੰਡ ਅਤੇ ਹਿਮਾਚਲ ਵਿੱਚ ਰੋਪਵੇਅ ਦਾ ਇੱਕ ਬਹੁਤ ਬੜਾ ਨੈੱਟਵਰਕ ਬਣਨਾ ਸ਼ੁਰੂ ਹੋ ਚੁੱਕਿਆ ਹੈ। ਸਾਡੇ ਇੱਥੇ ਜਦੋਂ ਅਸੀਂ ਬਾਰਡਰ ਦੀ ਬਾਤ ਸੁਣਦੇ ਹਾਂ, ਤਾਂ ਇਹੀ ਮਨ ਵਿੱਚ ਆਉਂਦਾ ਹੈ ਕਿ ਉੱਥੇ ਸਿਰਫ਼ ਫੌਜੀ ਸਾਥੀ ਹੋਣਗੇ, ਬਾਕੀ ਸਭ ਵੀਰਾਨ ਹੋਵੇਗਾ। ਲੇਕਿਨ ਇਸ ਧਾਰਨਾ ਨੂੰ ਵੀ ਸਾਨੂੰ ਬਦਲਣਾ ਹੈ ਅਤੇ ਧਰਾਤਲ 'ਤੇ ਵੀ ਇਸ ਨੂੰ ਬਦਲ ਕੇ ਰਹਿਣਾ ਹੈ। ਸਾਡੇ ਬਾਰਡਰ ਦੇ ਪਿੰਡਾਂ ਵਿੱਚ ਚਹਿਲ-ਪਹਿਲ ਵਧਣੀ ਚਾਹੀਦੀ ਹੈ, ਉੱਥੇ ਵਿਕਾਸ ਜੀਵਨ ਦਾ ਉਤਸਵ ਮਨਣਾ ਚਾਹੀਦਾ ਹੈ, ਇਹ ਅਸੀਂ ਪ੍ਰਯਾਸ ਕਰ ਰਹੇ ਹਾਂ। ਅਤੇ ਅਸੀਂ ਤਾਂ ਕਹਿੰਦੇ ਹਾਂ ਕਿ ਕਦੇ ਪਿੰਡ ਛੱਡ ਕੇ ਗਏ ਹਨ, ਉਨ੍ਹਾਂ ਨੂੰ ਆਪਣੇ ਪਿੰਡ ਵਾਪਸ ਪਰਤਣ ਦਾ ਮਨ ਕਰ ਜਾਵੇ, ਐਸੇ ਮੈਨੂੰ ਜ਼ਿੰਦਾ ਪਿੰਡ ਖੜ੍ਹੇ ਕਰਨੇ ਹਨ। ਅਤੇ ਮੈਂ ਕਹਿ ਰਿਹਾ ਹਾਂ ਕਿ ਐਸਾ ਨਹੀਂ ਮੈਂ ਕਰਕੇ ਆਇਆ ਹਾਂ। ਗੁਜਰਾਤ ਦੇ ਅੰਦਰ ਪਾਕਿਸਤਾਨ ਦੀ ਸੀਮਾ 'ਤੇ ਆਖਰੀ ਪਿੰਡ ਹੈ ਕੱਛ ਦੇ ਰੇਗਿਸਤਾਨ ਵਿੱਚ ਧੋਰੜੋ। ਅੱਜ ਧੋਰੜੋ ਬਹੁਤ ਬੜਾ ਟੂਰਿਸਟ ਸੈਂਟਰ ਬਣਿਆ ਹੋਇਆ ਹੈ। ਲੱਖਾਂ ਲੋਕ ਹਰ ਸਾਲ ਆਉਂਦੇ ਹਨ, ਉੱਥੋਂ ਦੇ ਲੋਕਾਂ ਦੇ ਲਈ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ। ਆਖਰੀ ਪਿੰਡ ਨੂੰ ਜ਼ਿੰਦਾ ਕਰ ਦਿੱਤਾ, ਉਸ ਦੇ ਕਾਰਨ ਪੂਰਾ ਇਲਾਕਾ ਜ਼ਿੰਦਾ ਹੋ ਗਿਆ।

ਹੁਣੇ ਮੈਂ ਪਾਕਿਸਤਾਨ ਦੀ ਸੀਮਾ  'ਤੇ ਗੁਜਰਾਤ ਦਾ ਇੱਕ ਦੂਸਰਾ ਇਲਾਕਾ ਹੈ, ਰੇਗਿਸਤਾਨ ਵਿੱਚ ਇੱਕ ਤੀਰਥ ਸਥਾਨ ਸੀ, ਇੱਕ ਮਾਂ ਦਾ ਸਥਾਨ ਸੀ। ਉੱਥੇ ਬਹੁਤ ਬੜਾ ਸਥਾਨ ਬਣਾ ਦਿੱਤਾ। ਅਤੇ ਹੁਣੇ ਉੱਤਰਾਖੰਡ ਦੇ ਅਫ਼ਸਰਾਂ ਨੂੰ ਮੈਂ ਭੇਜਿਆ ਸੀ। ਜ਼ਰਾ ਦੇਖ ਕੇ ਆਓ, ਕੀ ਮਾਣਾ ਦੇ ਆਸ-ਪਾਸ ਅਸੀਂ ਐਸਾ ਕੁਝ ਕਰ ਸਕਦੇ ਹਾਂ ਕੀ? ਮੈਂ ਸੋਚਦਾ ਰਿਹਾ, ਮੈਂ ਬਾਰਡਰ ਦੇ ਪਿੰਡਾਂ ਵਿੱਚ ਕੁਝ ਨਾ ਕੁਝ ਹੋਣਾ ਚਾਹੀਦਾ ਹੈ, ਇਸ ਵਿੱਚ ਦਿਮਾਗ ਵਿੱਚ ਖਪਾਏ ਬੈਠਾ ਹਾਂ, ਅਤੇ ਇਸੇ ਲਈ ਮੈਂ ਅੱਜ ਆਇਆ ਹਾਂ। ਕਿਉਂਕਿ ਮੈਂ ਉਸ ਨੂੰ ਜ਼ਰਾ ਹੋਰ ਬੜੀ ਬਰੀਕੀ ਨਾਲ ਸਮਝਣਾ ਚਾਹੁੰਦਾ ਹਾਂ। ਅਤੇ ਇੱਥੇ ਮਾਣਾ ਤੋਂ ਮਾਣਾ ਪਾਸ ਤੱਕ ਜੋ ਸੜਕ ਬਣੇਗੀ, ਉਸ ਨਾਲ ਮੈਨੂੰ ਪੱਕਾ ਵਿਸ਼ਵਾਸ ਹੈ ਟੂਰਿਸਟਾਂ ਨੂੰ ਆਉਣ ਜਾਣ ਦੇ ਲਈ ਇੱਕ ਬੜਾ ਨਵਾਂ ਯੁਗ ਸ਼ੁਰੂ ਹੋ ਜਾਵੇਗਾ। ਲੋਕ ਹੁਣ ਬਦਰੀ ਵਿਸ਼ਾਲ ਤੋਂ ਵਾਪਸ ਨਹੀਂ ਜਾਣਗੇ। ਜਦੋਂ ਤੱਕ ਮਾਣਾ ਪਾਥ ਨਹੀਂ ਜਾਂਦੇ ਹਨ ਵਾਪਸ ਨਹੀਂ ਜਾਣਗੇ, ਉਹ ਸਥਿਤੀ ਮੈਂ ਪੈਦਾ ਕਰਕੇ ਰਹਾਂਗਾ ਭਾਈਓ। ਇਸੇ ਪ੍ਰਕਾਰ ਜੋਸ਼ੀਮਠ ਤੋਂ ਮਲਾਰੀ ਸੜਕ ਦੇ ਚੌੜੀਕਰਨ ਨਾਲ ਸਾਧਾਰਣ ਲੋਕਾਂ ਦੇ ਨਾਲ ਹੀ ਸਾਡੇ ਫੌਜੀਆਂ ਦੇ ਲਈ ਵੀ ਬਾਰਡਰ ਤੱਕ ਪਹੁੰਚਣਾ ਬਹੁਤ ਅਸਾਨ ਹੋਵੇਗਾ।

ਭਾਈਓ ਅਤੇ ਭੈਣੋਂ,

ਸਾਡੇ ਪਹਾੜੀ ਰਾਜਾਂ ਦੀਆਂ ਚੁਣੌਤੀਆਂ ਵੀ ਇੱਕੋ ਜਿਹੀਆਂ ਹਨ। ਵਿਕਾਸ ਦੀਆਂ ਆਕਾਂਖਿਆਵਾਂ ਵੀ ਬਹੁਤ ਪ੍ਰਬਲ ਹਨ। ਵਿਸ਼ੇਸ਼ ਤੌਰ ‘ਤੇ ਉੱਤਰਾਖੰਡ ਅਤੇ ਹਿਮਾਚਲ ਤਾਂ ਭੂਗੋਲ ਅਤੇ ਪਰੰਪਰਾ ਦੇ ਹਿਸਾਬ ਨਾਲ ਵੀ ਇੱਕ ਦੂਸਰੇ ਨਾਲ ਕਈ ਮਾਮਲਿਆਂ ਵਿੱਚ ਜੁੜੇ ਹੋਏ ਹਨ। ਇਹ ਗੜ੍ਹਵਾਲ ਹੈ, ਅਤੇ ਉੱਤਰਕਾਸ਼ੀ ਦੇ, ਦੇਹਰਾਦੂਨ ਦੇ ਉਸ ਤਰਫ਼ ਤੁਹਾਡੇ ਸ਼ਿਮਲਾ ਅਤੇ ਸਿਰਮੌਰ ਆ ਗਏ। ਜੌਨਸਾਰ ਅਤੇ ਸਿਰਮੌਰ ਦੇ ਗਿਰੀਪਰ ਵਿੱਚ ਤਾਂ ਅੰਤਰ ਕਰਨਾ ਹੀ ਬੜਾ ਮੁਸ਼ਕਿਲ ਹੁੰਦਾ ਹੈ। ਮੈਂ ਤਾਂ ਹੁਣੇ ਹਿਮਾਚਲ ਦੇ ਅਨੇਕ ਖੇਤਰਾਂ ਵਿੱਚ ਜਾ ਕੇ ਆਇਆ ਹਾਂ। ਉੱਥੇ ਉੱਤਰਾਖੰਡ ਦੀ ਬਹੁਤ ਚਰਚਾ ਹੈ। ਹਿਮਾਚਲ ਵਾਲੇ ਕਹਿ ਰਹੇ ਹਨ ਕਿ ਜਿਸ ਪ੍ਰਕਾਰ ਉੱਤਰਾਖੰਡ ਨੇ ਤੇਜ਼ ਵਿਕਾਸ ਦੇ ਲਈ, ਧਰੋਹਰਾਂ, ਆਸਥਾ ਦੇ ਸਥਾਨਾਂ ਦੇ ਵਿਕਾਸ ਦੇ ਲਈ, ਬਾਰਡਰ ਅਤੇ ਪਹਾੜੀ ਖੇਤਰਾਂ ਦੀ ਸੁਵਿਧਾ ਵਧਾਉਣ ਦੇ ਲਈ, ਡਬਲ ਇੰਜਣ ਦੀ ਸਰਕਾਰ ਨੂੰ ਦੁਬਾਰਾ ਲੈ ਆਏ ਹਨ, ਉਹੀ ਮੰਤਰੀ ਹਿਮਾਚਲ ਨੂੰ ਵੀ ਪ੍ਰੇਰਣਾ ਦੇ ਰਿਹਾ ਹੈ। ਮੈਂ ਉੱਤਰਾਖੰਡ ਨੂੰ ਫਿਰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੀਆਂ ਆਸ਼ਾਵਾਂ-ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਸਾਡੀ ਮਿਹਨਤ ਕਦੇ ਘੱਟ ਨਹੀਂ ਹੋਵੇਗੀ। ਮੈਂ ਬਾਬਾ ਕੇਦਾਰ ਅਤੇ ਬਦਰੀ ਵਿਸ਼ਾਲ ਡੀਡੀ ਦੇ ਲਈ ਵਿਕਾਸ ਦੀਆਂ ਪਰਿਯੋਜਨਾਵਾਂ ਦੇ ਲਈ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਤਨੀ ਬੜੀ ਤਾਦਾਦ ਵਿੱਚ ਆਪ ਅਸ਼ੀਰਵਾਦ ਦੇਣ ਆਏ, ਮਾਤਾਵਾਂ-ਭੈਣਾਂ ਆਈਆਂ। ਸ਼ਾਇਦ ਅੱਜ ਘਰ ਵਿੱਚ ਕੋਈ ਨਹੀਂ ਹੋਵੇਗਾ। ਛੋਟਾ ਜਿਹਾ ਮਾਣਾ ਅੱਜ ਪੂਰਾ ਇੱਥੇ ਮਾਹੌਲ ਬਦਲ ਦਿੱਤਾ ਹੈ। ਮੈਂ ਕਿਤਨਾ ਭਾਗਵਾਨ ਹਾਂ, ਜਦੋਂ ਇਹ ਮਾਤਾਵਾਂ-ਭੈਣਾਂ ਮੈਨੂੰ ਅਸ਼ੀਰਵਾਦ ਦੇਣ। ਅੱਜ ਸੱਚਮੁੱਚ ਮੇਰਾ ਜੀਵਨ  ਧੰਨ ਹੋ ਗਿਆ ਹੈ। ਮੈਂ ਦੀਪਾਵਲੀ ਦੀਆਂ ਆਪ ਸਭ ਨੂੰ ਅਗ੍ਰਿਮ (ਅਗਾਊਂ) ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਤੁਹਾਡੀ ਉੱਤਮ ਸਿਹਤ ਦੇ ਲਈ, ਤੁਹਾਡੇ ਬੱਚਿਆਂ ਦੀ ਉੱਤਮ ਪ੍ਰਗਤੀ ਦੇ ਲਈ ਬਦਰੀ ਵਿਸ਼ਾਲ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ – ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

ਜੈ ਬਦਰੀ ਵਿਸ਼ਾਲ, ਜੈ ਬਦਰੀ ਵਿਸ਼ਾਲ, ਜੈ ਬਦਰੀ ਵਿਸ਼ਾਲ।

ਜੈ ਬਾਬਾ ਕੇਦਾਰ, ਜੈ ਬਾਬਾ ਕੇਦਾਰ, ਜੈ ਬਾਬਾ ਕੇਦਾਰ।

 

*****

 

ਡੀਐੱਸ/ਐੱਸਟੀ/ਡੀਕੇ


(Release ID: 1870699) ਵਿਜ਼ੀਟਰ ਕਾਊਂਟਰ : 205