ਪ੍ਰਧਾਨ ਮੰਤਰੀ ਦਫਤਰ
azadi ka amrit mahotsav

13ਵੇਂ ਬ੍ਰਿਕਸ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਉਦਘਾਟਨੀ ਭਾਸ਼ਣ

Posted On: 09 SEP 2021 1:32PM by PIB Chandigarh

Your Excellencies ਰਾਸ਼ਟਰਪਤੀ ਪੁਤਿਨ, ਰਾਸ਼ਟਰਪਤੀ ਸ਼ੀ, ਰਾਸ਼ਟਰਪਤੀ ਰਾਮਾਫੋਸਾ, ਰਾਸ਼ਟਰਪਤੀ ਬੋਲਸੋਨਾਰੋ,

ਨਮਸਕਾਰ।

ਬ੍ਰਿਕਸ ਸ਼ਿਖਰ ਵਾਰਤਾ ਵਿੱਚ ਆਪ ਸਭ ਦਾ ਬਹੁਤ ਸੁਆਗਤ ਹੈ। ਬ੍ਰਿਕਸ ਦੀ 15ਵੀਂ ਵਰ੍ਹੇਗੰਢ ‘ਤੇ ਇਸ summit ਦੀ ਪ੍ਰਧਾਨਗੀ ਕਰਨਾ ਮੇਰੇ ਲਈ, ਅਤੇ ਭਾਰਤ ਦੇ ਲਈ, ਖੁਸ਼ੀ ਦੀ ਗੱਲ ਹੈ। ਅੱਜ ਦੀ ਇਸ ਬੈਠਕ ਦੇ ਲਈ ਸਾਡੇ ਪਾਸ ਵਿਸਤ੍ਰਿਤ ਏਜੰਡਾ ਹੈ। ਬੈਠਕ ਦਾ ਏਜੰਡਾ ਆਪ ਸਭ ਦੇ ਪਾਸ ਹੈ। ਜੇਕਰ ਆਫ ਸਭ ਦੀ ਸਹਿਮਤੀ ਹੋਵੇ ਤਾਂ ਅਸੀਂ ਇਸ ਏਜੰਡਾ ਨੂੰ ਅਪਣਾ ਸਕਦੇ ਹਾਂ। ਏਜੰਡਾ ਨੂੰ ਸਵੀਕਾਰ ਕੀਤਾ ਜਾਂਦਾ ਹੈ।

Excellencies!

ਏਜੰਡਾ ਦੇ ਪਾਸ ਹੋਣ ਤੋਂ ਬਾਅਦ, ਅਸੀਂ ਸਾਰੇ ਸੰਖੇਪ ਵਿੱਚ ਆਪਣੇ opening remarks ਦੇ ਸਕਦੇ ਹਾਂ। ਪਹਿਲਾ ਮੈਂ ਆਪਣੇ opening remarks ਦੇਵਾਂਗਾ, ਅਤੇ ਫਿਰ ਵਾਰੀ-ਵਾਰੀ ਨਾਲ ਆਪ ਸਭ ਨੂੰ ਸੱਦਾ ਦੇਵਾਂਗਾ।

Excellencies,

ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਸਾਨੂੰ ਸਾਰੇ ਬ੍ਰਿਕਸ partners ਤੋਂ ਭਰਪੂਰ ਸਹਿਯੋਗ ਮਿਲਿਆ ਹੈ। ਇਸ ਦੇ ਲਈ ਮੈਂ ਆਪ ਸਭ ਦਾ ਆਭਾਰੀ ਹਾਂ। ਪਿਛਲੇ ਡੇਢ ਦਹਾਕੇ ਵਿੱਚ ਬ੍ਰਿਕਸ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਅੱਜ ਅਸੀਂ ਵਿਸ਼ਵ ਦੀਆਂ ਉੱਭਰਦੀਆਂ ਅਰਥਵਿਵਸਥਾਵਾਂ ਦੇ ਲਈ ਇੱਕ ਪ੍ਰਭਾਵਸ਼ਾਲੀ ਆਵਾਜ਼ ਹਾਂ। ਵਿਕਾਸਸ਼ੀਲ ਦੇਸ਼ਾਂ ਦੀ ਪ੍ਰਾਥਮਿਕਤਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਵੀ ਇਹ ਮੰਚ ਉਪਯੋਗੀ ਰਿਹਾ ਹੈ।

ਬ੍ਰਿਕਸ ਨੇ New Development Bank, Contingency Reserve Arrangement ਅਤੇ Energy Research Cooperation Platform ਜਿਹੀਆਂ ਮਜ਼ਬੂਤ ਸੰਸਥਾਵਾਂ ਦੀ ਸਿਰਜਣਾ ਕੀਤੀ ਹੈ। ਨਿਰਸੰਦੇਹ, ਮਾਣ ਕਰਨ ਦੇ ਲਈ ਸਾਡੇ ਪਾਸ ਬਹੁਤ ਕੁਝ ਹੈ। ਪਰ ਇਹ ਵੀ ਮਹੱਤਵਪੂਰਨ ਹੈ ਕਿ ਅਸੀਨ ਆਤਮਸੰਤੁਸ਼ਤ ਨਾ ਹੋਈਏ। ਅਸੀਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਬ੍ਰਿਕਸ ਅਗਲੇ 15 ਸਾਲਾਂ ਵਿੱਚ ਹੋਰ ਨਤੀਜਾਮੁਖੀ ਹੋਵੇ।

ਭਾਰਤ ਨੇ ਆਪਣੀ ਪ੍ਰਧਾਨਗੀ ਦੇ ਲਈ ਜੋ ਥੀਮ ਚੁਣਿਆ ਹੈ, ਉਹ ਇਹੀ ਪ੍ਰਾਥਮਿਕਤਾ ਦਰਸਾਉਂਦਾ ਹੈ - "BRICS at 15: Intra-BRICS Cooperation for Continuity, Consolidation and Consensus”.  ਇਹ ਚਾਰ C ਇੱਕ ਪ੍ਰਕਾਰ ਨਾਲ ਸਾਡੀ ਬ੍ਰਿਕਸ ਭਾਗੀਦਾਰੀ ਦੇ ਮੂਲ ਸਿਧਾਂਤ ਹਨ।

ਇਸ ਸਾਲ, COVID ਦੀਆਂ ਚੁਣੌਤੀਆ ਦੇ ਬਾਵਜੂਦ, 150 ਤੋਂ ਜ਼ਿਆਦਾ ਬ੍ਰਿਕਸ ਮੀਟਿੰਗਾਂ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚੋਂ 20 ਤੋਂ ਅਧਿਕ ਮੰਤਰੀ ਪੱਧਰ ‘ਤੇ ਸਨ। ਪਰੰਪਰਾਗਤ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਨਾਲ ਅਸੀਂ ਬ੍ਰਿਕਸ ਏਜੰਡਾ ਦਾ ਵਿਸਤਾਰ ਕਰਨ ਦਾ ਵੀ ਯਤਨ ਕੀਤਾ। ਇਸ ਸੰਦਰਭ ਵਿੱਚ ਇਸ ਸਾਲ ਬ੍ਰਿਕਸ ਨੇ ਕਈ "Firsts”  ਹਾਸਲ ਕੀਤੇ। ਯਾਨੀ, ਕਈ ਚੀਜ਼ਾਂ ਪਹਿਲੀ ਵਾਰ ਹੋਈਆਂ। ਹਾਲ ਹੀ ਵਿੱਚ ਪਹਿਲਾ “ਬ੍ਰਿਕਸ ਡਿਜੀਟਲ ਹੈਲਥ ਸੰਮੇਲਨ” ਦਾ ਆਯੋਜਨ ਹੋਇਆ। Technology ਦੀ ਮਦਦ ਨਾਲ health access ਵਧਾਉਣ ਦੇ ਲਈ ਇਹ ਇੱਕ innovative ਕਦਮ ਹੈ। ਨਵੰਬਰ ਵਿੱਚ ਸਾਡੇ ਜਲ ਸੰਸਾਧਨ ਮੰਤਰੀ ਬ੍ਰਿਕਸ ਫਾਰਮੇਟ ਵਿੱਚ ਪਹਿਲੀ ਵਾਰ ਮਿਲਣਗੇ। ਇਹ ਵੀ ਪਹਿਲੀ ਵਾਰ ਹੋਇਆ ਕਿ BRICS ਨੇ  "Multilateral systems ਦੀ ਮਜ਼ਬੂਤੀ ਅਤੇ ਸੁਧਾਰ” ‘ਤੇ ਇੱਕ ਸਾਂਝਾ position ਲਈ।

ਅਸੀਂ ਬ੍ਰਿਕਸ "Counter Terrorism Action Plan”  ਵੀ ਅਡੌਪਟ ਕੀਤਾ ਹੈ। ਸਾਡੀਆਂ ਪੁਲਾੜ ਏਜੰਸੀਆਂ ਦੇ ਦਰਮਿਆਨ "Remote Sensing Satellite Constellation”  ਸਮਝੌਤੇ ਨਾਲ ਸਹਿਯੋਗ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਸਾਡੇ customs ਵਿਭਾਗਾਂ ਦੇ ਦਰਮਿਆਨ ਸਹਿਯੋਗ ਨਾਲ Intra-BRICS ਵਪਾਰ ਅਸਾਨ ਹੋਵੇਗਾ। ਇੱਕ ਵਰਚੁਅਲ ਨੈੱਟਵਰਕ ਦੇ ਰੂਪ ਵਿੱਚ “ਬ੍ਰਿਕਸ ਵੈਕਸੀਨ ਖੋਜ ਅਤੇ ਵਿਕਾਸ ਕੇਂਦਰ” ਸ਼ੁਰੂ ਕਰਨ ‘ਤੇ ਵੀ ਸਹਿਮਤੀ ਬਣੀ ਹੈ। “ਬ੍ਰਿਕਸ Alliance on Green Tourism”  ਇੱਕ ਹੋਰ ਨਵੀਂ ਪਹਿਲ ਹੈ।

Excellencies,

ਇਨ੍ਹਾਂ ਸਾਰੇ ਨਵੇਂ initiatives ਨਾਲ ਨਾ ਸਿਰਫ਼ ਸਾਡੇ ਨਾਗਰਿਕਾਂ ਨੂੰ ਲਾਭ ਮਿਲੇਗਾ, ਸਾਡਾ BRICS ਵੀ ਆਉਣ ਵਾਲੇ ਸਾਲਾਂ ਵਿੱਚ ਪ੍ਰਾਸੰਗਿਕ ਰਹੇਗਾ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਬੈਠਕ BRICS ਨੂੰ ਭਵਿੱਖ ਵਿੱਚ ਹੋਰ ਉਪਯੋਗੀ ਬਨਾਉਣ ਦੇ ਲਈ ਉਚਿਤ ਦਿਸ਼ਾ ਦੇਵੇਗੀ।

ਅਸੀਂ ਮਹੱਤਵਪੂਰਨ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਚਰਚਾ ਕਰਾਗੇ। ਹੁਣ ਮੈਂ  ਤੁਹਾਡੇ  opening remarks ਲਈ ਆਪ ਸਭ ਨੂੰ ਸੱਦਾ ਦਿੰਦਾ ਹਾਂ।

 

 *****


ਡੀਐੱਸ/ਐੱਲਪੀ 




(Release ID: 1870539) Visitor Counter : 75