ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੈਸ਼ਨਲ ਗੇਮਸ 2022 ਦੇ ਸਮਾਪਨ 'ਤੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 13 OCT 2022 8:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਗੇਮਸ 2022 ਵਿੱਚ ਭਾਗ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਤਗਮੇ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ। ਨੈਸ਼ਨਲ ਗੇਮਸ 2022 ਦੀ ਸ਼ਾਨਦਾਰ ਸਫ਼ਲਤਾ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਐਥਲੀਟਾਂ ਦੁਆਰਾ ਵਿਆਪਕ ਤੌਰ 'ਤੇ ਸ਼ਲਾਘਾ ਕੀਤੀ ਗਈ ਹੈ, ਅਤੇ ਖੇਡਾਂ ਨੂੰ ਰੀਸਾਈਕਲਿੰਗ ‘ਤੇ ਜਾਗਰੂਕਤਾ ਵਧਾਉਣ, ਪਲਾਸਟਿਕ ਦੇ ਕਚਰੇ ਨੂੰ ਘਟਾਉਣ ਅਤੇ ਸਵੱਛਤਾ ਨੂੰ ਵਧਾਉਣ ਸਮੇਤ ਸਥਿਰਤਾ 'ਤੇ ਫੋਕਸ ਕਰਨ ਲਈ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਮਹਿਮਾਨ ਨਿਵਾਜ਼ੀ ਲਈ ਗੁਜਰਾਤ ਦੇ ਲੋਕਾਂ ਅਤੇ ਸਰਕਾਰ ਦੀ ਸ਼ਲਾਘਾ ਕੀਤੀ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਨੈਸ਼ਨਲ ਗੇਮਸ 2022 ਕੱਲ੍ਹ ਸਮਾਪਤ ਹੋ ਗਈਆਂ। ਮੈਂ ਹਰ ਉਸ ਐਥਲੀਟ ਨੂੰ ਸਲਾਮ ਕਰਦਾ ਹਾਂ ਜਿਸ ਨੇ ਹਿੱਸਾ ਲਿਆ ਅਤੇ ਖੇਡ ਭਾਵਨਾ ਨੂੰ ਵਧਾਇਆ। ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ। ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਸਾਰੇ ਐਥਲੀਟਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਪ੍ਰਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।”

 

“ਇਸ ਸਾਲ ਦੀਆਂ ਰਾਸ਼ਟਰੀ ਖੇਡਾਂ ਵੱਖ-ਵੱਖ ਕਾਰਨਾਂ ਕਰਕੇ ਖਾਸ ਸਨ। ਐਥਲੀਟਾਂ ਦੁਆਰਾ ਖੇਡ ਬੁਨਿਆਦੀ ਢਾਂਚੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਪਰੰਪਰਾਗਤ ਖੇਡਾਂ ਵਿੱਚ ਵਿਆਪਕ ਭਾਗੀਦਾਰੀ ਵੀ ਖੇਡਾਂ ਦੀਆਂ ਮੁੱਖ ਗੱਲਾਂ ਵਿੱਚੋਂ ਇੱਕ ਸੀ।”

 

“2022 ਨੈਸ਼ਨਲ ਗੇਮਸ ਨੂੰ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਵੀ ਯਾਦ ਕੀਤਾ ਜਾਵੇਗਾ, ਜਿਸ ਵਿੱਚ ਰੀਸਾਈਕਲਿੰਗ ਬਾਰੇ ਜਾਗਰੂਕਤਾ ਵਧਾਉਣਾ, ਪਲਾਸਟਿਕ ਦੇ ਕਚਰੇ ਨੂੰ ਘਟਾਉਣਾ ਅਤੇ ਸਫਾਈ ਨੂੰ ਵਧਾਉਣਾ ਸ਼ਾਮਲ ਹੈ। ਮੈਂ ਖੇਡਾਂ ਜ਼ਰੀਏ ਗੁਜਰਾਤ ਦੇ ਲੋਕਾਂ ਅਤੇ ਸਰਕਾਰ ਦੀ ਮਹਿਮਾਨਨਿਵਾਜ਼ੀ ਲਈ ਵੀ ਸ਼ਲਾਘਾ ਕਰਨਾ ਚਾਹਾਂਗਾ।”

 

 

 

 

 

 

 

 

 **********

 

ਡੀਐੱਸ/ਟੀਐੱਸ



(Release ID: 1870133) Visitor Counter : 92