ਪ੍ਰਧਾਨ ਮੰਤਰੀ ਦਫਤਰ

75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟਾਂ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 16 OCT 2022 3:26PM by PIB Chandigarh

ਵਿੱਤ ਮੰਤਰੀ ਨਿਰਮਲਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਹੋਰ ਸਹਿਯੋਗੀਗਣ, RBI ਗਵਰਨਰ, ਵਿਭਿੰਨ ਮੰਤਰਾਲਿਆਂ ਦੇ ਸਕੱਤਰ, ਦੇਸ਼ ਦੇ ਅਲੱਗ-ਅਲੱਗ ਕੋਨਿਆਂ ਵਿੱਚ ਮੁੱਖ ਮੰਤਰੀ, ਮੰਤਰੀ ਪਰਿਸ਼ਦ ਦੇ ਲੋਕ ਜੋ ਇਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ। ਅਰਥਨੀਤੀ ਨਾਲ ਜੁੜੇ ਸਾਰੇ ਜਾਣਕਾਰ, ਬੈਂਕਿੰਗ ਸੈਕਟਰ ਦੇ ਐਕਸਪਰਟਸ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

75 ਡਿਜੀਟਲ ਬੈਂਕਿੰਗ ਯੂਨਿਟਸ ਦੇ ਸ਼ੁਭ-ਅਰੰਭ ਦੇ ਇਸ ਅਵਸਰ 'ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਅੱਜ ਦੇਸ਼ ਡਿਜੀਟਲ ਇੰਡੀਆ ਦੀ ਸਮਰੱਥਾ ਦਾ ਫਿਰ ਇੱਕ ਵਾਰ ਸਾਖੀ (ਗਵਾਹ) ਬਣ ਰਿਹਾ ਹੈ। ਅੱਜ 75 ਡਿਜੀਟਲ ਬੈਂਕਿੰਗ ਯੂਨਿਟਸ ਦੇਸ਼ ਦੇ 75 ਜ਼ਿਲ੍ਹਿਆਂ ਵਿੱਚ ਧਰਾਤਲ ’ਤੇ ਉਤਰ ਰਹੀਆਂ ਹਨ। ਮੈਂ ਇਸ ਮਿਸ਼ਨ ਨਾਲ ਜੁੜੇ ਸਾਰੇ ਲੋਕਾਂ, ਸਾਡੇ ਬੈਂਕਿੰਗ ਸੈਕਟਰ ਨੂੰ, ਸਾਡੇ ਆਰਬੀਆਈ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਭਾਰਤ ਦੇ ਸਾਧਾਰਣ ਮਾਨਵੀ ਦੇ ਜੀਵਨ ਨੂੰ ਅਸਾਨ ਬਣਾਉਣ ਦਾ ਜੋ ਅਭਿਯਾਨ ਦੇਸ਼ ਵਿੱਚ ਚਲ ਰਿਹਾ ਹੈ, ਡਿਜੀਟਲ ਬੈਂਕਿੰਗ ਯੂਨਿਟਸ ਉਸ ਦਿਸ਼ਾ ਵਿੱਚ ਇੱਕ ਹੋਰ ਬੜਾ ਕਦਮ ਹਨ। ਇਹ ਇੱਕ ਸਿਰਫ਼, ਇੱਕ ਐਸੀ ਵਿਸ਼ੇਸ਼ ਬੈਂਕਿੰਗ ਵਿਵਸਥਾ ਹੈ ਜੋ Minimum Digital Infrastructure ਤੋਂ Maximum ਸੇਵਾਵਾਂ ਦੇਣ ਦਾ ਕੰਮ ਕਰੇਗੀ। ਇਹ ਸੇਵਾਵਾਂ ਕਾਗਜ਼ੀ ਲਿਖਾਪੜ੍ਹੀ ਅਤੇ ਝੰਜਟਾਂ ਤੋਂ ਮੁਕਤ ਹੋਣਗੀਆਂ, ਅਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਅਸਾਨ ਹੋਣਗੀਆਂ। ਯਾਨੀ, ਇਨ੍ਹਾਂ ਵਿੱਚ ਸੁਵਿਧਾ ਹੋਵੇਗੀ, ਅਤੇ ਇੱਕ ਮਜ਼ਬੂਤ ਡਿਜੀਟਲ ਬੈਂਕਿੰਗ ਸੁਰੱਖਿਆ ਵੀ ਹੋਵੇਗੀ। ਪਿੰਡ ਵਿੱਚ, ਛੋਟੇ ਸ਼ਹਿਰ ਵਿੱਚ ਕੋਈ ਵਿਅਕਤੀ ਜਦੋਂ ਡਿਜੀਟਲ ਬੈਂਕਿੰਗ ਯੂਨਿਟ ਦੀਆਂ ਸੇਵਾਵਾਂ ਲਵੇਗਾ ਤਾਂ ਉਸ ਦੇ ਲਈ ਪੈਸੇ ਭੇਜਣ ਤੋਂ ਲੈ ਕੇ ਲੋਨ ਲੈਣ ਤੱਕ, ਸਭ ਕੁਝ ਅਸਾਨ ਹੋ ਜਾਵੇਗਾ, ਔਨਲਾਈਨ ਹੋ ਜਾਵੇਗਾ। ਆਪ ਕਲਪਨਾ ਕਰੋ, ਇੱਕ ਜ਼ਮਾਨੇ ਵਿੱਚ ਜਦੋਂ ਇੱਕ ਗ੍ਰਾਮੀਣ ਨੂੰ, ਸਾਡੇ ਇੱਕ ਪਿੰਡ ਦੇ ਨਾਗਰਿਕ ਨੂੰ, ਇੱਕ ਗ਼ਰੀਬ ਨੂੰ, ਛੋਟੀਆਂ-ਛੋਟੀਆਂ ਬੈਂਕਿੰਗ ਸੇਵਾਵਾਂ ਦੇ ਲਈ ਸੰਘਰਸ਼ ਕਰਨਾ ਪੈਂਦਾ ਸੀ, ਉਸ ਦੇ ਲਈ ਇਹ ਇੱਕ ਬਹੁਤ ਬੜਾ ਕਦਮ ਹੋਇਆ ਕਰਦਾ ਸੀ। ਲੇਕਿਨ ਅੱਜ ਬਹੁਤ ਅਸਾਨੀ ਨਾਲ ਇਸ ਬਦਲਾਅ ਨੂੰ ਉਹ ਜੀਣ ਦੇ ਲਈ ਆਨੰਦਿਤ ਹੋ ਜਾਵੇਗਾ, ਉਤਸ਼ਾਹਿਤ ਹੋ ਜਾਵੇਗਾ।

ਸਾਥੀਓ,

ਸਾਡੀ ਸਰਕਾਰ ਦਾ ਲਕਸ਼ ਭਾਰਤ ਦੇ ਸਾਧਾਰਣ ਮਾਨਵੀ ਨੂੰ empower ਕਰਨਾ ਹੈ, ਉਸ ਨੂੰ powerful ਬਣਾਉਣਾ ਹੈ। ਇਸ ਲਈ, ਅਸੀਂ ਸਮਾਜ ਦੇ ਅੰਤਿਮ ਪਾਏਦਾਨ ’ਤੇ ਖੜ੍ਹੇ ਵਿਅਕਤੀ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਈਆਂ, ਅਤੇ ਪੂਰੀ ਸਰਕਾਰ ਉਸ ਦੀ ਸੁਵਿਧਾ ਅਤੇ ਪ੍ਰਗਤੀ ਦੇ ਰਸਤੇ 'ਤੇ ਚਲੀ। ਅਸੀਂ ਦੋ ਚੀਜ਼ਾਂ 'ਤੇ ਇਕੱਠਿਆਂ ਕੰਮ ਕੀਤਾ। ਪਹਿਲਾ- ਬੈਂਕਿੰਗ ਵਿਵਸਥਾ ਨੂੰ ਸੁਧਾਰਨਾ, ਉਸ ਨੂੰ ਮਜ਼ਬੂਤ ਕਰਨਾ, ਉਸ ਵਿੱਚ ਪਾਰਦਰਸ਼ਤਾ ਲਿਆਉਣਾ, ਅਤੇ ਦੂਸਰਾ- ਵਿੱਤੀ ਸਮਾਵੇਸ਼ ਕੀਤਾ। Financial inclusion ਕੀਤਾ, ਪਹਿਲਾਂ ਜਦੋਂ ਬੌਧਿਕ ਸੈਮੀਨਾਰ ਹੁੰਦੇ ਸਨ। ਬੜੇ-ਬੜੇ ਵਿਦਵਾਨ ਲੋਕ, ਬੈਂਕਿੰਗ ਵਿਵਸਥਾ ਦੀ, ਅਰਥਵਿਵਸਥਾ ਦੀ, ਗ਼ਰੀਬਾਂ ਦੀ ਚਰਚਾ ਕਰਦੇ ਸਨ। ਤਦ ਸੁਭਾਵਿਕ ਰੂਪ ਨਾਲ  ਵਿੱਤੀ ਸਮਾਵੇਸ਼ ਦੀ ਬਾਤ ਤਾਂ ਹੁੰਦੀ ਸੀ, ਲੇਕਿਨ ਜੋ ਵਿਵਸਥਾਵਾਂ ਸਨ ਉਹ ਵਿਚਾਰਾਂ ਤੱਕ ਸੀਮਿਤ ਰਹਿ ਜਾਂਦੀਆਂ ਸਨ। ਵਿਵਸਥਾਵਾਂ ਇਸ ਕ੍ਰਾਂਤੀਕਾਰੀ ਕਾਰਜ ਦੇ ਲਈ, financial inclusion ਦੇ ਲਈ, ਸਮਾਵੇਸ਼ ਦੇ ਲਈ ਤਿਆਰ ਨਹੀਂ ਹੁੰਦੀਆਂ ਸਨ। ਪਹਿਲਾਂ ਸੋਚਿਆ ਜਾਂਦਾ ਸੀ ਕਿ ਗ਼ਰੀਬ ਖ਼ੁਦ ਚਲ ਕੇ ਬੈਂਕ ਚਲਾ ਜਾਵੇਗਾ, ਬੈਂਕਿੰਗ ਸਿਸਟਮ ਨਾਲ ਉਹ ਜੁੜ ਜਾਵੇਗਾ। ਲੇਕਿਨ ਅਸੀਂ ਰਿਵਾਜ਼ ਬਦਲਿਆ । ਅਸੀਂ ਤੈਅ ਕੀਤਾ ਕਿ ਬੈਂਕ ਖ਼ੁਦ ਚਲ ਕੇ ਗ਼ਰੀਬ ਦੇ ਘਰ ਤੱਕ ਜਾਣਗੇ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਗ਼ਰੀਬ ਅਤੇ ਬੈਂਕਾਂ ਦੇ ਦਰਮਿਆਨ ਦੀ ਦੂਰੀ ਘੱਟ ਕਰਨੀ ਸੀ। ਅਸੀਂ ਫਿਜ਼ੀਕਲ ਦੂਰੀ ਵੀ ਘੱਟ ਕੀਤੀ ਅਤੇ ਸਭ ਤੋਂ ਬੜੀ ਜੋ ਰੁਕਾਵਟ ਸੀ, ਉਹ ਮਨੋਵਿਗਿਆਨਿਕ ਦੂਰੀ ਵੀ ਅਸੀਂ ਘੱਟ ਕੀਤੀ। ਅਸੀਂ ਬੈਂਕਿੰਗ ਸੇਵਾਵਾਂ ਨੂੰ ਦੂਰ-ਸੁਦੂਰ ਵਿੱਚ ਘਰ-ਘਰ ਤੱਕ ਪਹੁੰਚਾਉਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ। ਅੱਜ ਭਾਰਤ ਦੇ 99 ਪ੍ਰਤੀਸ਼ਤ ਤੋਂ ਜ਼ਿਆਦਾ ਪਿੰਡਾਂ ਵਿੱਚ 5 ਕਿਲੋਮੀਟਰ ਤੋਂ ਅੰਦਰ ਕੋਈ ਨਾ ਕੋਈ ਬੈਂਕ ਬ੍ਰਾਂਚ, ਬੈਂਕਿੰਗ ਆਊਟਲੈਟ ਜਾਂ ਬੈਂਕਿੰਗ ਮਿੱਤਰ, ਬੈਂਕਿੰਗ correspondent ਮੌਜੂਦ ਹਨ। ਇਸ ਦੇ ਇਲਾਵਾ, ਦੇਸ਼ ਵਿੱਚ ਜੋ ਪੋਸਟ ਆਫਿਸਿਸ ਦਾ ਵਿਆਪਕ ਨੈੱਟਵਰਕ ਸੀ, ਅੱਜ ਇੰਡੀਆ ਪੋਸਟ ਬੈਂਕ ਦੇ ਜ਼ਰੀਏ ਉਹ ਵੀ ਬੈਂਕਿੰਗ ਦੀ ਮੁੱਖ ਧਾਰਾ ਦਾ ਹਿੱਸਾ ਬਣ ਚੁੱਕੇ ਹਨ । ਅੱਜ ਦੇਸ਼ ਵਿੱਚ ਹਰ ਇੱਕ ਲੱਖ ਬਾਲਗ਼ ਆਬਾਦੀ ’ਤੇ ਜਿਤਨੀਆਂ ਬੈਂਕ ਸ਼ਾਖਾਵਾਂ ਮੌਜੂਦ ਹਨ, ਉਹ ਜਰਮਨੀ, ਚੀਨ ਅਤੇ ਦੱਖਣ ਅਫਰੀਕਾ ਜਿਹੇ ਐਸੇ ਦੇਸ਼ਾਂ ਤੋਂ ਵੀ ਜ਼ਿਆਦਾ ਹਨ।

ਸਾਥੀਓ,

ਅਸੀਂ ਸਾਧਾਰਣ ਮਾਨਵੀ ਦੇ ਜੀਵਨ ਪੱਧਰ ਨੂੰ ਬਦਲਣ ਦਾ ਸੰਕਲਪ ਲੈ ਕੇ ਦਿਨ ਰਾਤ ਮਿਹਨਤ ਕਰ ਰਹੇ ਹਾਂ। ਸਾਡਾ ਸੰਕਲਪ ਹੈ ਵਿਵਸਥਾਵਾਂ ਵਿੱਚ ਸੁਧਾਰ ਦਾ, ਸਾਡਾ ਸੰਕਲਪ ਹੈ ਪਾਰਦਰਸ਼ਤਾ ਲਿਆਉਣਾ ਦਾ। ਸਾਡਾ ਸੰਕਲਪ ਹੈ ਆਖਰੀ ਪੰਕਤੀ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਣ ਦਾ। ਜਦੋਂ ਅਸੀਂ ਜਨਧਨ ਅਕਾਊਂਟ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਕੁਝ ਆਵਾਜ਼ਾਂ ਉੱਠੀਆਂ ਕਿ ਗ਼ਰੀਬ ਬੈਂਕ ਖਾਤੇ ਦਾ ਕੀ ਕਰੇਗਾ? ਇੱਥੋਂ ਤੱਕ ਕਿ ਇਸ ਫੀਲਡ ਦੇ ਕਈ ਐਕਸਪਰਟ ਵੀ ਨਹੀਂ ਸਮਝ ਪਾ ਰਹੇ ਸਨ ਕਿ ਇਸ ਅਭਿਯਾਨ ਦਾ ਮਹੱਤਵ ਕੀ ਹੈ। ਲੇਕਿਨ ਬੈਂਕ ਖਾਤੇ ਦੀ ਤਾਕਤ ਕੀ ਹੁੰਦੀ ਹੈ, ਇਹ ਅੱਜ ਪੂਰਾ ਦੇਸ਼ ਦੇਖ ਰਿਹਾ ਹੈ। ਮੇਰੇ ਦੇਸ਼ ਦਾ ਸਾਧਾਰਣ ਤੋਂ ਸਾਧਾਰਣ ਨਾਗਰਿਕ ਅਨੁਭਵ ਕਰ ਰਿਹਾ ਹੈ। ਬੈਂਕ ਖਾਤਿਆਂ ਦੀ ਵਜ੍ਹਾ ਨਾਲ ਅਸੀਂ ਗ਼ਰੀਬਾਂ ਨੂੰ ਬਹੁਤ ਘੱਟ ਪ੍ਰੀਮੀਅਮ 'ਤੇ ਬੀਮਾ ਦੀ ਸੁਵਿਧਾ ਦਿੱਤੀ ਹੈ। ਬੈਂਕ ਖਾਤਿਆਂ ਦੀ ਤਾਕਤ ਨਾਲ ਜੁੜਨ ਦੇ ਬਾਅਦ ਗ਼ਰੀਬਾਂ ਨੂੰ ਬਿਨਾ ਗਰੰਟੀ ਲੋਨ ਮਿਲਣ ਦਾ ਰਸਤਾ ਖੁੱਲ੍ਹ ਗਿਆ। ਬੈਂਕ ਅਕਾਊਂਟ ਹੋਣ ਦੀ ਵਜ੍ਹਾ ਨਾਲ ਗ਼ਰੀਬ ਲਾਭਾਰਥੀਆਂ ਤੱਕ ਸਬਸਿਡੀ ਦਾ ਪੈਸਾ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਪਹੁੰਚਿਆ। ਬੈਂਕ ਖਾਤਿਆਂ ਦੇ ਜ਼ਰੀਏ ਹੀ ਗ਼ਰੀਬਾਂ ਨੂੰ ਘਰ ਬਣਾਉਣਾ ਹੋਵੇ, ਪਖਾਨਾ ਬਣਾਉਣਾ ਹੋਵੇ, ਗੈਸ ਸਬਸਿਡੀ ਪ੍ਰਾਪਤ ਕਰਨੀ ਹੋਵੇ, ਉਨ੍ਹਾਂ ਨੂੰ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਦਿੱਤਾ ਜਾ ਸਕਿਆ। ਕਿਸਾਨਾਂ ਨੂੰ ਵੀ ਤਮਾਮ ਸਰਕਾਰੀ ਯੋਜਨਾਵਾਂ ਨਾਲ ਮਿਲਣ ਵਾਲੀ ਮਦਦ ਬੈਂਕ ਖਾਤਿਆਂ ਦੀ ਵਜ੍ਹਾ ਨਾਲ ਉਨ੍ਹਾਂ ਤੱਕ ਅਸਾਨੀ ਨਾਲ ਪਹੁੰਚਾਈ ਜਾ ਸਕੀ। ਅਤੇ ਜਦੋਂ ਕਰੋਨਾ ਮਹਾਮਾਰੀ ਦਾ ਦੌਰ ਆਇਆ, ਤਾਂ ਸਿੱਧੇ ਗ਼ਰੀਬ ਦੇ ਬੈਂਕ ਅਕਾਊਂਟ ਵਿੱਚ, ਮਾਤਾਵਾਂ-ਭੈਣਾਂ ਦੇ ਬੈਂਕ ਅਕਾਊਂਟ ਵਿੱਚ ਸਿੱਧਾ ਪੈਸਾ ਪਹੰਚਾਇਆ ਗਿਆ। ਬੈਂਕ ਖਾਤਿਆਂ ਦੀ ਵਜ੍ਹਾ ਨਾਲ ਰੇਹੜੀ-ਪਟੜੀ ਵਾਲਿਆਂ ਦੇ ਭਾਈ-ਭੈਣਾਂ ਦੇ ਲਈ ਸਵਨਿਧੀ ਯੋਜਨਾ ਵੀ ਸ਼ੁਰੂ ਹੋ ਪਾਈ। ਜਦਕਿ ਉਸੇ ਦੌਰਾਨ ਵਿਕਸਿਤ ਦੇਸ਼ਾਂ ਤੱਕ ਨੂੰ ਇਸ ਕੰਮ ਵਿੱਚ ਮੁਸ਼ਕਿਲਾਂ ਪੇਸ਼ ਆ ਰਹੀਆਂ ਸਨ। ਤੁਸੀਂ ਸੁਣਿਆ ਹੋਵੇਗਾ, ਹੁਣੇ-ਹੁਣੇ IMF ਨੇ ਭਾਰਤ ਦੇ ਡਿਜੀਟਲ ਬੈਂਕਿੰਗ ਇਨਫ੍ਰਾਸਟ੍ਰਕਚਰ ਦੀ ਭੂਰਪੂਰ ਪ੍ਰਸ਼ੰਸਾ ਕੀਤੀ ਹੈ। ਇਸ ਦਾ ਕ੍ਰੈਡਿਟ ਭਾਰਤ ਦੇ ਗ਼ਰੀਬਾਂ, ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਮਜ਼ਦੂਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਨਵੀਆਂ ਤਕਨੀਕਾਂ ਨੂੰ ਹਿੰਮਤ ਦੇ ਨਾਲ, ਸਮਝ ਦੇ ਨਾਲ ਅਪਣਾਇਆ, ਉਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ।

ਸਾਥੀਓ,

ਵਿੱਤੀ ਭਾਗਾਦੀਰੀ ਜਦੋਂ ਡਿਜੀਟਲ ਭਾਗੀਦਾਰੀ ਨਾਲ ਜੁੜ ਜਾਂਦੀ ਹੈ, ਤਾਂ ਸੰਭਾਵਨਾਵਾਂ ਦਾ ਇੱਕ ਨਵਾਂ ਵਿਸ਼ਵ ਖੁੱਲ੍ਹਣ ਲੱਗਦਾ ਹੈ। UPI ਜਿਹੀ ਬੜੀ ਉਦਾਹਰਣ ਸਾਡੇ ਸਾਹਮਣੇ ਹੈ। ਅਤੇ ਭਾਰਤ ਇਸ ਦੇ ਲਈ ਗਰਵ (ਮਾਣ) ਕਰਦਾ ਹੈ। UPI ਆਪਣੇ ਤਰ੍ਹਾਂ ਦੀ ਦੁਨੀਆ ਦੀ ਪਹਿਲੀ ਟੈਕਨੋਲੋਜੀ ਹੈ। ਲੇਕਿਨ ਭਾਰਤ ਵਿੱਚ ਤੁਸੀਂ ਇਸ ਨੂੰ ਸ਼ਹਿਰ ਤੋਂ ਲੈ ਕੇ ਪਿੰਡ ਤੱਕ, ਸ਼ੋਅਰੂਮ ਹੋਵੇ ਜਾਂ ਸਬਜ਼ੀ ਦਾ ਠੇਲਾ, ਹਰ ਜਗ੍ਹਾ ਤੁਸੀਂ ਉਸ ਨੂੰ ਦੇਖ ਸਕਦੇ ਹੋ। UPI ਦੇ ਨਾਲ ਹੀ, ਹੁਣ ਦੇਸ਼ ਦੇ ਜਨ-ਸਾਧਾਰਣ ਦੇ ਹੱਥਾਂ ਵਿੱਚ  'ਰੁਪੇ ਕਾਰਡ' ਦੀ ਤਾਕਤ ਵੀ ਹੈ। ਇੱਕ ਸਮਾਂ ਸੀ ਜਦੋਂ ਕ੍ਰੈਡਿਟ ਜਾਂ ਡੈਬਿਟ ਕਾਰਡ ਇੱਕ  elite ਵਿਵਸਥਾ ਮੰਨੀ ਜਾਂਦੀ ਹੈ। ਬੜੇ ਸਮਾਜ ਦੇ ਰਈਸਾਂ ਦੀ ਵਿਵਸਥਾ ਮੰਨੀ ਜਾਂਦੀ ਹੈ। ਕਾਰਡ ਵੀ ਵਿਦੇਸ਼ੀ ਹੁੰਦੇ ਸਨ, ਉਨ੍ਹਾਂ ਨੂੰ ਇਸਤੇਮਾਲ ਕਰਨ ਵਾਲੇ ਵੀ ਬਹੁਤ ਗਿਣੇ-ਚੁਣੇ ਲੋਕ ਹੁੰਦੇ ਸਨ, ਅਤੇ ਉਨ੍ਹਾਂ ਦਾ ਇਸਤੇਮਾਲ ਵੀ ਵੈਸੀਆਂ ਹੀ ਚੋਣਵੀਆਂ ਥਾਵਾਂ 'ਤੇ ਹੀ ਹੁੰਦਾ ਸੀ। ਲੇਕਿਨ, ਅੱਜ ਭਾਰਤ ਵਿੱਚ 70 ਕਰੋੜ ਤੋਂ ਜ਼ਿਆਦਾ ਰੁਪੇ ਕਾਰਡ ਸਾਧਾਰਣ ਮਾਨਵੀ ਦੇ ਪਾਸ ਹੈ। ਅੱਜ ਭਾਰਤ ਦਾ ਸਵਦੇਸ਼ੀ ਰੁਪੇ ਕਾਰਡ, ਦੁਨੀਆ ਭਰ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ। ਟੈਕਨੋਲੋਜੀ ਅਤੇ ਇਕੌਨਮੀ ਦਾ ਇਹ ਜੋੜ ਇੱਕ ਪਾਸੇ ਗ਼ਰੀਬ ਦੀ ਗਰਿਮਾ ਅਤੇ ਮੱਧ ਵਰਗ ਨੂੰ ਬਹੁਤ ਬੜੀ ਤਾਕਤ ਦੇ ਰਿਹਾ ਹੈ। ਤਾਂ ਨਾਲ ਹੀ ਦੇਸ਼ ਦੇ ਡਿਜੀਟਲ divide ਨੂੰ ਵੀ ਖ਼ਤਮ ਕਰ ਰਿਹਾ ਹੈ।

ਸਾਥੀਓ,

JAM ਯਾਨੀ ਜਨਧਨ, ਆਧਾਰ ਅਤੇ ਮੋਬਾਈਲ ਦੀ ਤ੍ਰਿਸ਼ਕਤੀ ਨੇ ਮਿਲ ਕੇ ਇੱਕ ਬੜੀ ਬਿਮਾਰੀ ਦਾ ਇਲਾਜ ਵੀ ਕੀਤਾ ਹੈ। ਇਹ ਬਿਮਾਰੀ ਹੈ - ਭ੍ਰਿਸ਼ਟਾਚਾਰ ਦੀ ਬਿਮਾਰੀ। ਪੈਸੇ ਉੱਪਰੋਂ ਚਲਦੇ ਸਨ, ਲੇਕਿਨ ਗ਼ਰੀਬ ਤੱਕ ਪਹੁੰਚਦੇ ਪਹੁੰਚਦੇ ਗਾਇਬ ਹੋ ਜਾਂਦੇ ਸਨ। ਲੇਕਿਨ, ਹੁਣ ਡਾਇਰੈਕਟ ਬੈਨੇਫਿਟ ਟ੍ਰਾਂਸਫ਼ਰ ਯਾਨੀ ਡੀਬੀਟੀ ਦੇ ਜ਼ਰੀਏ ਪੈਸਾ ਜਿਸ ਦੇ ਨਾਮ ਤੋਂ ਨਿਕਲਦਾ ਹੈ, ਉਸ ਦੇ ਖਾਤੇ ਵਿੱਚ ਪਹੁੰਚਦਾ ਹੈ, ਉਸੇ ਸਮੇਂ ਪਹੁੰਚਦਾ ਹੈ। ਅਲੱਗ-ਅਲੱਗ ਯੋਜਨਾਵਾਂ ਵਿੱਚ ਹੁਣ ਤੱਕ DBT ਦੇ ਜ਼ਰੀਏ 25 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਟ੍ਰਾਂਸਫ਼ਰ ਕੀਤੀ ਜਾ ਚੁੱਕੀ ਹੈ, ਅਤੇ ਕੱਲ੍ਹ ਵੀ, ਮੈਂ ਕੱਲ੍ਹ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵੈਸੇ ਹੀ ਦੋ ਹਜ਼ਾਰ ਰੁਪਏ ਵਾਲੀ ਕਿਸ਼ਤ ਭੇਜਣ ਵਾਲਾ ਹਾਂ।

ਭਾਈਓ ਅਤੇ ਭੈਣੋਂ,

ਭਾਰਤ ਦੀ ਇਸ DBT ਅਤੇ ਡਿਜੀਟਲ ਤਾਕਤ ਨੂੰ ਅੱਜ ਪੂਰੀ ਦੁਨੀਆ ਸਰਾਹ ਰਹੀ ਹੈ। ਸਾਨੂੰ ਇਸ ਨੂੰ ਅੱਜ ਇੱਕ ਗਲੋਬਲ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਰਲਡ ਬੈਂਕ ਤਾਂ ਹੁਣ ਇੱਥੋਂ ਤੱਕ ਕਹਿ ਰਿਹਾ ਹੈ ਕਿ ਭਾਰਤ digitization ਦੇ ਜ਼ਰੀਏ ਸਮਾਜਿਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਮਾਮਲੇ ਵਿੱਚ ਲੀਡਰ ਬਣ ਚੁੱਕਿਆ ਹੈ। ਟੈਕਨੋਲੋਜੀ ਵਰਲਡ ਦੇ ਸਫ਼ਲਤਮ ਲੋਕ ਵੀ, ਟੈਕਨੋਲੋਜੀ ਦੀ ਦੁਨੀਆ ਦੇ ਜੋ ਮਹਾਰਥੀ ਹਨ ਉਹ ਲੋਕ ਵੀ ਭਾਰਤ ਦੀ ਇਸ ਵਿਵਸਥਾ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਉਸ ਦੀ ਸਫ਼ਲਤਾ ਤੋਂ ਉਹ ਖ਼ੁਦ ਵੀ ਅਚੰਭਿਤ ਹਨ।

ਭਾਈਓ ਭੈਣੋਂ,

ਆਪ ਕਲਪਨਾ ਕਰੋ, ਜਦੋਂ ਡਿਜੀਟਲ ਭਾਗੀਦਾਰੀ ਅਤੇ ਆਰਥਿਕ ਭਾਗੀਦਾਰੀ ਦੀ ਇਤਨੀ ਤਾਕਤ ਹੈ, ਤਾਂ ਦੋਨਾਂ ਦੀ ਸ਼ਤ ਪ੍ਰਤੀਸ਼ਤ ਸਮਰੱਥਾ ਦੇ ਇਸਤੇਮਾਲ ਨਾਲ ਅਸੀਂ ਆਪਣੇ ਦੇਸ਼ ਨੂੰ ਕਿਸ ਉਚਾਈ ਤੱਕ ਲੈ ਜਾ ਸਕਦੇ ਹਾਂ? ਇਸ ਲਈ, ਅੱਜ Fintech ਭਾਰਤ ਦੀਆਂ ਨੀਤੀਆਂ ਦੇ, ਭਾਰਤ ਦੇ ਪ੍ਰਯਾਸਾਂ ਦੇ ਕੇਂਦਰ ਵਿੱਚ ਹੈ, ਅਤੇ ਭਵਿੱਖ ਨੂੰ ਦਿਸ਼ਾ ਦੇ ਰਿਹਾ ਹੈ। ਡਿਜੀਟਲ ਬੈਂਕਿੰਗ ਯੂਨਿਟਸ Fintech ਦੀ ਇਸ ਸਮਰੱਥਾ ਨੂੰ ਨਵਾਂ ਵਿਸਤਾਰ ਦੇਣਗੀਆਂ। ਜਨਧਨ ਖਾਤਿਆਂ ਨੇ ਅਗਰ ਦੇਸ਼ ਵਿੱਚ financial inclusion ਦੀ ਨੀਂਹ ਰੱਖੀ ਸੀ, ਤਾਂ Fintech financial revolution ਦਾ ਅਧਾਰ ਤਿਆਰ ਕਰਨਗੇ।

ਸਾਥੀਓ,

ਹੁਣੇ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਬਲੌਕਚੇਨ ਟੈਕਨੋਲੋਜੀ 'ਤੇ ਅਧਾਰਿਤ ਡਿਜੀਟਲ ਕਰੰਸੀ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਡਿਜੀਟਲ ਕਰੰਸੀ ਹੋਵੇ, ਜਾਂ ਅੱਜ ਦੇ ਸਮੇਂ ਵਿੱਚ ਡਿਜੀਟਲ transactions, ਅਰਥਵਿਵਸਥਾ ਦੇ ਇਲਾਵਾ ਵੀ ਇਨ੍ਹਾਂ ਨਾਲ ਕਈ ਅਹਿਮ ਪਹਿਲੂ ਜੁੜੇ ਹਨ। ਉਦਾਹਰਣ ਦੇ ਤੌਰ ’ਤੇ, ਕਰੰਸੀ ਛਾਪਣ ਵਿੱਚ ਜੋ ਖਰਚ ਆਉਂਦਾ ਹੈ, ਦੇਸ਼ ਦਾ ਉਹ ਪੈਸਾ ਬਚਦਾ ਹੈ। ਕਰੰਸੀ ਦੇ ਲਈ ਪੇਪਰ ਅਤੇ ਇੰਕ ਅਸੀਂ ਵਿਦੇਸ਼ਾਂ ਤੋਂ ਮੰਗਾਉਂਦੇ ਹਾਂ। ਡਿਜੀਟਲ ਇਕੌਨਮੀ ਦੇ ਜ਼ਰੀਏ ਅਸੀਂ ਇਸ ਤੋਂ ਵੀ ਬਚ ਰਹੇ ਹਾਂ। ਇਹ ਇੱਕ ਅਲੱਗ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਵਿੱਚ ਭਾਰਤ ਦੀ ਬੈਂਕਿੰਗ ਸੈਕਟਰ ਦਾ, ਸਾਡੇ ਆਰਬੀਆਈ ਦਾ ਬਹੁਤ ਬੜਾ ਯੋਗਦਾਨ ਮੈਂ ਮੰਨਦਾ ਹਾਂ। ਨਾਲ ਹੀ, ਕਾਗਜ਼ ਦੀ ਖਪਤ ਘੱਟ ਹੋਣ ਨਾਲ ਵਾਤਾਵਰਣ ਨੂੰ ਵੀ ਇੱਕ ਬੜਾ ਲਾਭ ਹੋਵੇਗਾ।

ਸਾਥੀਓ,

ਬੈਂਕਿੰਗ ਅੱਜ ਵਿੱਤੀ ਲੈਣਦੇਣ ਤੋਂ ਕਿਤੇ ਅੱਗੇ ਵਧ ਕੇ 'ਗੁਡ ਗਵਰਨੈਂਸ' ਅਤੇ 'ਬੈਟਰ ਸਰਵਿਸ ਡਿਲਿਵਰੀ' ਦਾ ਵੀ ਇੱਕ ਮਾਧਿਅਮ ਬਣ ਚੁੱਕੀ ਹੈ। ਅੱਜ ਇਸ ਵਿਵਸਥਾ ਨੇ ਪ੍ਰਾਈਵੇਟ ਸੈਕਟਰ ਅਤੇ ਲਘੂ ਉਦਯੋਗਾਂ ਦੇ ਲਈ ਵੀ ਗ੍ਰੋਥ ਦੀਆਂ ਅਸੀਮ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ। ਅੱਜ ਭਾਰਤ ਵਿੱਚ ਐਸਾ ਸ਼ਾਇਦ ਹੀ ਕੋਈ ਖੇਤਰ ਹੋਵੇ, ਜਿਸ ਵਿੱਚ ਟੈਕਨੋਲੋਜੀ ਦੇ ਜ਼ਰੀਏ ਪ੍ਰੋਡਕਟ ਅਤੇ ਸਰਵਿਸ ਡਿਲਿਵਰੀ ਇੱਕ ਨਵਾਂ ਸਟਾਰਟਅੱਪ ecosystem ਨਾ ਬਣ ਰਿਹਾ ਹੋਵੇ। ਤੁਸੀਂ ਦੇਖੋ, ਅੱਜ ਤੁਹਾਨੂੰ ਬੰਗਾਲ ਤੋਂ ਅਗਰ ਸ਼ਹਿਦ ਚਾਹੀਦਾ ਹੋਵੇ, ਜਾਂ ਅਸਾਮ ਤੋਂ ਤੁਹਾਨੂੰ ਬੈਂਬੂ ਪ੍ਰੋਡਕਟਸ ਦੀ ਜ਼ਰੂਰਤ ਹੋਵੇ, ਅਗਰ ਤੁਹਾਨੂੰ ਕੇਰਲ ਤੋਂ ਹਰਬਸ (ਜੜੀ-ਬੂਟੀਆਂ) ਚਾਹੀਦੀਆਂ ਹੋਣ, ਜਾਂ ਲੋਕਲ ਰੈਸਟੋਰੈਂਟ ਤੋਂ ਕੋਈ ਪਸੰਦੀਦਾ ਚੀਜ਼ ਖਾਣ ਦੇ ਲਈ ਮੰਗਵਾਉਣੀ ਹੋਵੇ, ਜਾਂ ਫਿਰ, ਤੁਹਾਨੂੰ ਕਾਨੂੰਨ ਨਾਲ ਜੁੜੀ ਸਲਾਹ ਦੀ ਜ਼ਰੂਰਤ ਹੋਵੇ, ਹੈਲਥ ਦੇ ਲਈ ਕੋਈ ਸਲਾਹ ਦੀ ਜ਼ਰੂਰਤ ਹੈ, ਜਾਂ ਪਿੰਡ ਵਿੱਚ ਬੈਠੇ ਕਿਸੇ ਯੁਵਾ ਨੂੰ ਸ਼ਹਿਰ ਦੇ ਕਿਸੇ ਟੀਚਰ ਤੋਂ ਕਲਾਸ ਲੈਣੀ ਹੋਵੇ! ਡਿਜੀਟਲ ਇੰਡੀਆ ਨੇ ਉਹ ਸਭ ਮੁਮਕਿਨ ਕਰ ਦਿੱਤਾ ਹੈ, ਜਿਸ ਦੀ ਅਸੀਂ ਕੁਝ ਸਾਲ ਪਹਿਲਾਂ ਕਲਪਨਾ ਵੀ ਨਹੀਂ ਕਰ ਸਕਦੇ ਸਾਂ।

ਸਾਥੀਓ

ਡਿਜੀਟਲ ਇਕੌਨਮੀ ਅੱਜ ਸਾਡੀ ਇਕੌਨਮੀ ਦੀ, ਸਾਡੇ ਸਟਾਰਟਅੱਪ ਵਰਲਡ ਦੀ ਵੀ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਬਹੁਤ ਬੜੀ ਤਾਕਤ ਹੈ। ਅੱਜ ਸਾਡੇ ਛੋਟੇ ਉਦਯੋਗ, ਸਾਡੀ MSMEs GEM ਜਿਹੀ ਵਿਵਸਥਾ ਦੇ ਜ਼ਰੀਏ ਸਰਕਾਰੀ ਟੈਂਡਰਾਂ ਵਿੱਚ ਵੀ ਭਾਗੀਦਾਰੀ ਕਰ  ਰਹੇ ਹਨ। ਉਨ੍ਹਾਂ ਨੂੰ ਵਪਾਰ ਦੇ ਨਵੇਂ ਅਵਸਰ ਮਿਲ ਰਹੇ ਹਨ। GEM 'ਤੇ ਹੁਣ ਤੱਕ ਢਾਈ ਲੱਖ ਕਰੋੜ ਰੁਪਏ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਆਪ ਆਂਕਲਨ ਕਰ ਸਕਦੇ ਹੋ, ਇਸ ਨਾਲ ਦੇਸ਼ ਦੀ ਲੋਕਲ ਇਕੌਨਮੀ ਨੂੰ, ਵੋਕਲ ਫੌਰ ਲੋਕਲ ਦੇ ਮਿਸ਼ਨ ਨੂੰ ਕਿਤਨਾ ਬੜਾ ਲਾਭ ਹੋਇਆ ਹੋਵੇਗਾ। ਡਿਜੀਟਲ ਬੈਂਕਿੰਗ ਯੂਨਿਟਸ ਦੇ ਜ਼ਰੀਏ ਇਸ ਦਿਸ਼ਾ ਵਿੱਚ ਹੁਣ ਕਈ ਹੋਰ ਨਵੇਂ ਅਵਸਰ ਪੈਦਾ ਹੋਣਗੇ। ਸਾਨੂੰ ਇਸ ਦਿਸ਼ਾ ਵਿੱਚ ਇਨੋਵੇਸ਼ਨਸ ਕਰਨੇ ਹੋਣਗੇ, ਨਵੀਂ ਸੋਚ ਦੇ ਨਾਲ ਨਵੇਂ ਅਵਸਰਾਂ ਦਾ ਸੁਆਗਤ ਕਰਨਾ ਹੋਵੇਗਾ।

ਸਾਥੀਓ,

ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਉਤਨੀ ਹੀ ਪ੍ਰਗਤੀਸ਼ੀਲ ਹੁੰਦੀ ਹੈ, ਜਿਤਨਾ ਉੱਥੋਂ ਦਾ ਬੈਂਕਿੰਗ ਸਿਸਟਮ ਮਜ਼ਬੂਤ ਹੁੰਦਾ ਹੈ। ਅੱਜ ਭਾਰਤ ਦੀ ਇਕੌਨਮੀ ਇੱਕ ਨਿਰੰਤਰਤਾ ਦੇ ਨਾਲ ਅੱਗੇ ਵਧ ਰਹੀ ਹੈ। ਇਹ ਇਸ ਲਈ ਮੁਮਕਿਨ ਹੋ ਰਿਹਾ ਹੈ ਕਿਉਂਕਿ ਇਨ੍ਹਾਂ 8 ਵਰ੍ਹਿਆਂ ਵਿੱਚ ਦੇਸ਼ 2014 ਤੋਂ ਪਹਿਲਾਂ ਵਾਲੇ ਫੋਨ ਬੈਂਕਿੰਗ ਸਿਸਟਮ ਤੋਂ ਡਿਜੀਟਲ ਬੈਂਕਿੰਗ ’ਤੇ ਸ਼ਿਫ਼ਟ ਹੋ ਗਿਆ ਹੈ। 2014 ਤੋਂ ਪਹਿਲਾਂ ਦੀ ਫ਼ੋਨ ਬੈਂਕਿੰਗ, ਆਪ ਲੋਕਾਂ ਨੂੰ ਭਲੀਭਾਂਤ ਯਾਦ ਹੋਵੇਗਾ ਅਤੇ ਸਮਝ ਗਏ ਹੋਵੋਗੇ! ਬੈਂਕਾਂ ਨੂੰ ਉੱਪਰ ਤੋਂ ਫੋਨ ਆਉਂਦਾ ਸੀ, ਅਤੇ ਤੈਅ ਹੁੰਦਾ ਸੀ ਕਿ ਬੈਂਕ ਕਿਵੇਂ ਕੰਮ ਕਰਨ, ਕਿਸ ਨੂੰ ਪੈਸੇ ਦੇਣ! ਇਸ ਫੋਨ ਬੈਂਕਿੰਗ ਰਾਜਨੀਤੀ ਨੇ ਬੈਂਕਾਂ ਨੂੰ ਅਸੁਰੱਖਿਅਤ ਕਰ ਦਿੱਤਾ, ਗੱਢੇ(ਟੋਏ) ਵਿੱਚ ਉਤਾਰ ਦਿੱਤਾ, ਦੇਸ਼ ਦੀ ਅਰਥਵਿਵਸਥਾ ਨੂੰ ਅਸੁਰੱਖਿਅਤ ਕਰ ਦਿੱਤਾ, ਹਜ਼ਾਰਾਂ ਕਰੋੜਾਂ ਦੇ ਘੋਟਾਲਿਆਂ ਦੇ ਬੀਜ, ਨਿਰੰਤਰ ਘੋਟਾਲੇ ਹੀ ਘੋਟਾਲੇ ਦੀਆਂ ਖ਼ਬਰਾਂ ਆਇਆ ਕਰਦੀਆਂ ਸਨ। ਲੇਕਿਨ ਹੁਣ ਡਿਜੀਟਲ ਬੈਂਕਿੰਗ ਨਾਲ ਸਭ ਪਾਰਦਰਸ਼ੀ ਤਰੀਕੇ ਨਾਲ ਚਲ ਰਿਹਾ ਹੈ। ਅਸੀਂ NPA ਦੀ ਪਹਿਚਾਣ ਦੇ ਲਈ ਪਾਰਦਰਸ਼ਤਾ ਲਿਆਉਣ ਦੀ ਦਿਸ਼ਾ ਵਿੱਚ ਕੰਮ ਕੀਤਾ । ਲੱਖਾਂ ਕਰੋੜਾਂ ਰੁਪਏ ਬੈਂਕਿੰਗ ਵਿਵਸਥਾ ਵਿੱਚ ਵਾਪਸ ਆਏ। ਅਸੀਂ ਬੈਂਕਾਂ ਨੂੰ recapitalise ਕੀਤਾ, wilful defaulters ਦੇ ਖ਼ਿਲਾਫ਼ ਐਕਸ਼ਨ ਲਿਆ ਗਿਆ, Prevention of Corruption Act ਵਿੱਚ ਵੀ ਸੁਧਾਰ ਕੀਤਾ ਗਿਆ। NPA ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਵਿੱਚ IBC ਦੀ ਮਦਦ ਨਾਲ ਤੇਜ਼ੀ ਲਿਆਂਦੀ ਗਈ। ਅਸੀਂ ਲੋਨ ਦੇ ਲਈ ਵੀ technology ਅਤੇ analytics ਦੇ ਇਸਤੇਮਾਲ ਨੂੰ ਹੁਲਾਰਾ ਦਿੱਤਾ, ਜਿਸ ਨਾਲ ਇੱਕ ਪਾਰਦਰਸ਼ੀ ਅਤੇ ਵਿਗਿਆਨਕ ਵਿਵਸਥਾ ਖੜ੍ਹੀ ਹੋ ਸਕੇ। ਬੈਂਕਾਂ ਦੇ ਮਰਜਰ ਜਿਹੇ ਮਹੱਤਵਪੂਰਨ ਨਿਰਣੇ ਪਾਲਿਸੀ ਪੈਰਾਲਿਸਿਸ ਦੇ ਸ਼ਿਕਾਰ ਸਨ, ਦੇਸ਼ ਨੇ ਉਨ੍ਹਾਂ ਨੂੰ ਵੀ ਉਤਨੀ ਹੀ ਮਜ਼ਬੂਤੀ ਨਾਲ ਲਿਆ। ਅੱਜ ਨਿਰਣੇ ਕੀਤੇ, ਕਦਮ ਉਠਾਏ। ਅੱਜ ਨਿਰਣਿਆਂ ਦੇ ਨਤੀਜੇ ਸਾਡੇ ਸਾਹਮਣੇ ਹਨ। ਦੁਨੀਆ ਸ਼ਲਾਘਾ ਕਰ ਰਹੀ ਹੈ। ਡਿਜੀਟਲ ਬੈਂਕਿੰਗ ਯੂਨਿਟਸ ਜਿਹੀ ਨਵੀਂ ਸ਼ੁਰੂਆਤ ਅਤੇ Fintech ਦੇ ਇਨੋਵੇਟਿਵ ਇਸਤੇਮਾਲ ਦੇ ਜ਼ਰੀਏ ਹੁਣ ਬੈਂਕਿੰਗ ਵਿਵਸਥਾ ਦੇ ਲਈ ਹੁਣ ਇੱਕ ਨਵੀਂ ਸੈਲਫ਼ ਡ੍ਰਿਵਨ mechanism ਤਿਆਰ ਹੋ ਰਿਹਾ ਹੈ। ਇਸ ਵਿੱਚ ਉਪਭੋਗਤਾਵਾਂ ਦੇ ਲਈ ਜਿਤਨੀ autonomy ਹੈ, ਬੈਂਕਾਂ ਦੇ ਲਈ ਵੀ ਉਤਨੀ ਹੀ ਸੁਵਿਧਾ ਅਤੇ ਪਾਰਦਰਸ਼ਤਾ ਹੈ। ਮੈਂ ਚਾਹਾਂਗਾ, ਇਸ ਤਰ੍ਹਾਂ ਦੀਆਂ ਵਿਵਸਥਾਵਾਂ ਨੂੰ ਕਿਵੇਂ ਹੋਰ ਵਿਆਪਕ ਬਣਾਇਆ ਜਾਵੇ, ਕੈਸੇ ਇਸ ਨੂੰ ਲਾਰਜ ਸਕੇਲ ’ਤੇ ਅੱਗੇ ਵਧਾਇਆ ਜਾਵੇ, ਇਸ ਦਿਸ਼ਾ ਵਿੱਚ ਸਾਰੇ ਸਟੇਕਹੋਲਡਰਸ ਕੰਮ ਕਰਨ। ਸਾਡੇ ਸਾਰੇ ਬੈਂਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਡਿਜੀਟਲ ਵਿਵਸਥਾਵਾਂ ਨਾਲ ਜੋੜਨ ਦਾ ਟਾਰਗਟ ਰੱਖਣ। ਇੱਕ ਆਗ੍ਰਹ (ਤਾਕੀਦ) ਮੈਂ ਤੁਹਾਨੂੰ ਕਰਨਾ ਚਾਹੁੰਦਾ ਹਾਂ। ਖ਼ਾਸ ਕਰਕੇ ਮੈਂ ਆਪਣੇ ਬੈਂਕਿੰਗ ਸੈਕਟਰ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ। ਅਤੇ ਬੈਂਕਾਂ ਨਾਲ ਜੁੜੇ ਪਿੰਡ-ਪਿੰਡ ਫੈਲੇ ਹੋਏ ਛੋਟੇ ਜੋ ਕਾਰੋਬਾਰੀ ਹਨ, ਛੋਟੇ ਵਪਾਰੀ ਹਨ, ਆਪ ਦੋਨਾਂ ਨੂੰ ਮੇਰਾ ਆਗ੍ਰਹ (ਤਾਕੀਦ) ਹੈ ਅਤੇ ਜਦੋਂ ਆਜ਼ਾਦੀ ਕਾ ਅੰਮ੍ਰਿਤਕਾਲ ਹੈ, ਮੈਂ ਤੁਹਾਨੂੰ ਦੇਸ਼ ਦੇ ਲਈ ਇਹ ਆਗ੍ਰਹ (ਤਾਕੀਦ)  ਕਰਕੇ ਮੈਂ ਆਸ਼ਾ ਕਰਦਾ ਹਾਂ ਤੁਸੀਂ ਇਸ ਨੂੰ ਪੂਰਾ ਕਰੋਗੇ। ਕੀ ਸਾਡੇ ਬੈਂਕ ਅਤੇ ਸਾਡੇ ਛੋਟੇ ਵਪਾਰੀ ਮਿਲ ਕੇ ਕੀ ਅਸੀਂ ਇੱਕ ਕੰਮ ਕਰ ਸਕਦੇ ਹਾਂ ਕੀ? ਸਾਡੇ ਬੈਂਕ ਜੋ ਬੈਂਕ ਬ੍ਰਾਂਚ ਚਾਹੇ ਸ਼ਹਿਰ ਹੋਵੇ ਜਾਂ ਪਿੰਡ, ਉਹ ਆਪਣਾ ਜੋ ਉਨ੍ਹਾਂ ਦਾ ਖੇਤਰ ਹੈ ਉਸ ਖੇਤਰ ਦੇ ਘੱਟ ਤੋਂ ਘੱਟ 100 ਵਪਾਰੀ, ਜ਼ਿਆਦਾ ਨਹੀਂ ਕਹਿ ਰਿਹਾ ਹਾਂ, ਸਿਰਫ਼ 100 ਵਪਾਰੀ ਉਹ ਪੂਰੀ ਤਰ੍ਹਾਂ ਡਿਜੀਟਲ ਲੈਣ-ਦੇਣ ਵਾਲੀ ਵਿਵਸਥਾ, 100 ਪਰਸੈਂਟ ਡਿਜੀਟਲ ਲੈਣਦੇਣ ਵਾਲੀ ਵਿਵਸਥਾ, ਅਗਰ ਸਾਡੇ 100 ਵਪਾਰੀ ਤੁਹਾਡੇ ਨਾਲ ਜੁੜ ਕੇ ਕਰ ਲੈਣ, ਆਪ ਕਲਪਨਾ ਕਰ ਸਕਦੇ ਹੋ ਕਿਤਨਾ ਬੜਾ revolution ਦਾ ਅਸੀਂ foundation ਤਿਆਰ ਕਰਦੇ ਹਾਂ।

ਭਾਈਓ ਭੈਣੋਂ,

ਇਹ ਦੇਸ਼ ਦੇ ਲਈ ਇੱਕ ਬੜੀ ਸ਼ੁਰੂਆਤ ਹੋ ਸਕਦੀ ਹੈ। ਮੈਂ ਆਗ੍ਰਹ(ਤਾਕੀਦ) ਕਰ ਸਕਦਾ ਹਾਂ, ਇਸ ਦੇ ਲਈ ਕੋਈ ਕਾਨੂੰਨ ਨਹੀਂ ਬਣਾ ਸਕਦਾ, ਨਿਯਮ ਨਹੀਂ ਬਣਾ ਸਕਦਾ, ਅਤੇ ਜਦੋਂ ਆਪ ਉਸ ਦਾ ਫਾਇਦਾ ਦੇਖੋਗੇ ਨਾ ਤਾਂ ਫਿਰ ਮੈਨੂੰ ਦੁਬਾਰਾ 100 ਦੇ 200 ਕਰਨ ਦੇ ਲਈ ਕਿਸੇ ਨੂੰ ਨਹੀਂ ਸਮਝਾਉਣਾ ਪਵੇਗਾ।

ਸਾਥੀਓ,

ਹਰੇਕ ਬ੍ਰਾਂਚ 100 ਵਪਾਰੀਆਂ ਨੂੰ ਆਪਣੇ ਨਾਲ ਜੋੜਨ ਦਾ ਲਕਸ਼ ਰੱਖੇ । ਅੱਜ ਜਨਧਨ ਅਕਾਊਂਟ ਦੀ ਸਫ਼ਲਤਾ ਹੈ। ਉਸ ਦਾ ਮੂਲ ਕਾਰਨ ਬੈਂਕ ਬ੍ਰਾਂਚ ਵਿੱਚ ਬੈਠੇ ਹੋਏ ਸਾਡੇ ਛੋਟੇ-ਮੋਟੇ ਜੋ ਸਾਥੀ ਹਨ।, ਸਾਡੇ ਮੁਲਾਜ਼ਮ ਹਨ, ਉਨ੍ਹਾਂ ਨੇ ਉਸ ਸਮੇਂ ਜੋ ਮਿਹਨਤ ਕੀਤੀ, ਗ਼ਰੀਬ ਦੀ ਝੌਂਪੜੀ ਤੱਕ ਜਾਂਦੇ ਸਨ। Saturday-Sunday ਵੀ ਕੰਮ ਕਰਦੇ ਸਨ। ਉਸ ਦੇ ਕਾਰਨ ਜਨਧਨ ਸਫ਼ਲ ਹੋਇਆ। ਉਸ ਸਮੇਂ ਜਿਨ੍ਹਾਂ-ਜਿਨ੍ਹਾਂ ਬੈਂਕਾਂ ਦੇ ਸਾਡੇ ਸਾਥੀਆਂ ਨੇ ਜਨਧਨ ਨੂੰ ਸਫ਼ਲ ਬਣਾਇਆ, ਅੱਜ ਦੇਸ਼ ਉਸ ਦੀ ਤਾਕਤ ਦੇਖ ਰਿਹਾ ਹੈ। ਅਗਰ ਅੱਜ ਜੋ ਬੈਂਕ ਦੀ ਵਿਵਸਥਾ ਨੂੰ ਦੇਖਦੇ  ਹਨ, ਜੋ ਬ੍ਰਾਂਚ ਨੂੰ ਸੰਭਾਲ਼ਦੇ ਹਨ, ਉਹ ਆਪਣੇ ਖੇਤਰ ਦੇ ਆਪਣੇ ਬੈਂਕ ਦੇ ਕਮਾਂਡ ਏਰੀਆ ਦੇ 100 ਵਪਾਰੀਆਂ ਨੂੰ ਪ੍ਰੇਰਿਤ ਕਰਨ, ਇਕਜੁੱਟ ਕਰਨ, ਉਸ ਨੂੰ ਜੋੜਨ। ਆਪ ਇੱਕ ਬਹੁਤ ਬੜੇ revolution ਦੀ ਅਗਵਾਈ ਤੁਹਾਡੇ ਹੱਥ ਵਿੱਚ ਹੋਵੇਗੀ। ਮੈਨੂੰ ਵਿਸ਼ਵਾਸ ਹੈ, ਇਹ ਸ਼ੁਰੂਆਤ ਸਾਡੇ ਬੈਂਕਿੰਗ ਸਿਸਟਮ ਅਤੇ ਇਕੌਨਮੀ ਨੂੰ ਇੱਕ ਐਸੇ ਮੁਕਾਮ 'ਤੇ ਲੈ ਜਾਵੇਗਾ, ਜੋ future ready ਹੋਵੇ, ਅਤੇ ਗਲੋਬਲ ਇਕੌਨਮੀ ਨੂੰ ਲੀਡ ਕਰਨ ਦੀ ਕਾਬਲੀਅਤ ਰੱਖੇਗਾ। ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਮੈਂ ਭਾਰਤ ਦੇ ਵਿੱਤ ਮੰਤਰੀ, ਭਾਰਤ ਦਾ ਵਿੱਤ ਮੰਤਰਾਲਾ, ਸਾਡੇ ਆਰਬੀਆਈ ਗਵਰਨਰ, ਆਰਬੀਆਈ ਦੀ ਟੀਮ, ਸਾਡੇ ਬੈਂਕਿੰਗ ਸੈਕਟਰ ਨਾਲ ਜੁੜੇ ਹੋਏ ਸਾਰੇ ਛੋਟੇ-ਮੋਟੇ ਸਾਥੀ ਅੱਜ ਆਪ ਸਭ ਮੇਰੀ ਤਰਫ਼ ਤੋਂ ਬਹੁਤ-ਬਹੁਤ ਅਭਿਨੰਦਨ ਦੇ ਅਧਿਕਾਰੀ ਹੋ। ਕਿਉਂਕਿ ਤੁਸੀਂ ਦੇਸ਼ ਨੂੰ ਇੱਕ ਬਹੁਤ ਬੜੀ ਸੌਗਾਤ ਦਿੱਤੀ ਹੈ। ਅਤੇ ਦੇਸ਼ ਦੇ ਵਾਸੀਆਂ ਨੂੰ ਵੀ ਇਸ ਅਨਮੋਲ ਸੌਗਾਤ ਦੇ ਲਈ ਦੀਵਾਲੀ ਦੇ ਪੂਰਵ ਇਸ ਮਹੱਤਵਪੂਰਨ ਸੌਗਾਤ ਦੇ ਲਈ ਆਜ਼ਾਦੀ ਦੇ 75 ਸਾਲ ਅਤੇ 75 ਡਿਜੀਟਲ ਬੈਂਕਿੰਗ ਯੂਨਿਟ ਆਪਣੇ ਆਪ ਵਿੱਚ ਸੁਖਦ ਸੰਜੋਗ ਹੈ। ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ!

***

 

ਡੀਐੱਸ/ਐੱਸਐੱਚ/ਡੀਕੇ/ਏਕੇ



(Release ID: 1870132) Visitor Counter : 99