ਪ੍ਰਧਾਨ ਮੰਤਰੀ ਦਫਤਰ

ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 25 FEB 2020 1:47PM by PIB Chandigarh

ਮੇਰੇ ਮਿੱਤਰ ਅਤੇ ਅਮਰੀਕਾ ਦੇ ਰਾਸ਼ਟਰਪਤੀ Donald Trump, ਅਮਰੀਕੀ delegation ਦੇ ਸਨਮਾਨਿਤ ਮੈਂਬਰ, ਸਾਹਿਬਾਨ Ladies and gentlemen,

ਨਮਸਤੇ।

ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਇੱਕ ਵਾਰ ਫਿਰ ਹਾਰਦਿਕ ਸੁਆਗਤ ਹੈ। ਮੈਨੂੰ ਖਾਸ ਖੁਸ਼ੀ ਹੈ ਕਿ ਇਸ ਯਾਤਰਾ ’ਤੇ ਉਹ ਆਪਣੇ ਪਰਿਵਾਰ ਦੇ ਨਾਲ ਆਏ ਹਨ। ਪਿਛਲੇ ਅੱਠ ਮਹੀਨਿਆਂ ਵਿੱਚ ਰਾਸ਼ਟਰਪਤੀ Trump ਅਤੇ ਮੇਰੇ ਵਿੱਚ ਇਹ ਪੰਜਵੀਂ ਮੁਲਾਕਾਤ ਹੈ।

ਕੱਲ੍ਹ ਮੋਟੇਰਾ ਵਿੱਚ ਰਾਸ਼ਟਰਪਤੀ Trump ਦਾ unprecedented ਅਤੇ historical welcome ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਕੱਲ੍ਹ ਇਹ ਫਿਰ ਤੋਂ ਸਪਸ਼ਟ ਹੋਇਆ ਕਿ ਅਮਰੀਕਾ ਅਤੇ ਭਾਰਤ ਦੇ ਸਬੰਧ ਸਿਰਫ਼ ਦੋ ਸਰਕਾਰਾਂ ਦੇ ਵਿੱਚ ਨਹੀਂ ਹਨ, ਬਲਕਿ people-driven ਹਨ, people-centric ਹਨ। ਇਹ ਸਬੰਧ, 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਪਾਟਨਰਸ਼ਿਪ ਵਿੱਚ ਹਨ। ਅਤੇ ਇਸ ਲਈ ਅੱਜ ਰਾਸ਼ਟਰਪਤੀ Trump ਅਤੇ ਮੈਂ ਸਾਡੇ ਸਬੰਧਾਂ ਨੂੰ Comprehensive Global Strategic Partnership ਦੇ ਪੱਧਰ ਤੱਕ ਲੈ ਕੇ ਜਾਣ ਦਾ ਫ਼ੈਸਲਾ ਲਿਆ ਹੈ। ਸਬੰਧਾਂ ਨੂੰ ਇਸ ਮੁਕਾਮ ਤੱਕ ਲਿਆਉਣ ਵਿੱਚ ਰਾਸ਼ਟਰਪਤੀ Trump ਦਾ ਬੇਮਿਸਾਲ ਯੋਗਦਾਨ ਰਿਹਾ ਹੈ।

Friends,

ਅੱਜ ਸਾਡੀ ਚਰਚਾ ਵਿੱਚ ਅਸੀਂ ਇਸ partnership ਦੇ ਹਰ ਅਹਿਮ ਪਹਿਲੂ ’ਤੇ ਸਾਕਾਰਾਤਮਕ ਵਿਚਾਰ ਕੀਤਾ - ਚਾਹੇ ਉਹ defense and security ਹੋਵੇ, ਐਨਰਜੀ ਵਿੱਚ strategic partnership ਹੋਵੇ, ਟੈਕਨੋਲੋਜੀ cooperation ਹੋਵੇ, global connectivity ਹੋਵੇ, ਟ੍ਰੇਡ relations ਹੋਣ ਜਾਂ ਫਿਰ people to people ties. ਭਾਰਤ ਅਤੇ ਅਮਰੀਕਾ ਦੇ ਵਿੱਚ ਵਧਦਾ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਾਡੀ strategic partnership ਦਾ ਇੱਕ ਬਹੁਤ ਅਹਿਮ ਹਿੱਸਾ ਹੈ। ਅਤਿ-ਆਧੁਨਿਕ ਰੱਖਿਆ ਉਪਕਰਣ ਅਤੇ platforms ’ਤੇ ਸਹਿਯੋਗ ਨਾਲ ਭਾਰਤ ਦੀ ਡਿਫੈਂਸ ਸਮਰੱਥਾ ਵਿੱਚ ਵਾਧਾ ਹੋਇਆ ਹੈ। ਸਾਡੇ defense manufacturers ਇੱਕ ਦੂਸਰੇ ਦੀ supply chains ਦਾ ਹਿੱਸਾ ਬਣ ਰਹੇ ਹਨ। ਭਾਰਤੀ forces ਅੱਜ ਸਭ ਤੋਂ ਜ਼ਿਆਦਾ ਟ੍ਰੇਨਿੰਗ exercises US ਦੀ forces ਦੇ ਨਾਲ ਕਰ ਰਹੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਸਾਡੀਆਂ ਸੈਨਾਵਾਂ ਦੇ ਵਿੱਚ interoperability ਵਿੱਚ unprecedented ਵਾਧਾ ਹੋਇਆ ਹੈ।

Friends,

ਇਸੇ ਤਰ੍ਹਾਂ ਅਸੀਂ ਆਪਣੇ homelands ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਅਪਰਾਧ ਖ਼ਿਲਾਫ਼ ਲੜਨ ਦੇ ਲਈ ਵੀ ਸਹਿਯੋਗ ਵਧਾ ਰਹੇ ਹਾਂ। ਅੱਜ homeland security ’ਤੇ ਹੋਏ ਫ਼ੈਸਲੇ ਨਾਲ ਇਸ ਸਹਿਯੋਗ ਨੂੰ ਹੋਰ ਬਲ ਮਿਲੇਗਾ। ਆਤੰਕ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਲਈ ਅੱਜ ਅਸੀਂ ਆਪਣੇ ਯਤਨਾਂ ਨੂੰ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਹੈ। President Trump ਨੇ ਡ੍ਰੱਗਸ ਅਤੇ opioid crisis ਨਾਲ ਲੜਾਈ ਨੂੰ ਪ੍ਰਾਥਮਿਕਤਾ ਦਿੱਤੀ ਹੈ। ਅੱਜ ਸਾਡੇ ਵਿੱਚ Drug trafficking, narco-terrorism ਅਤੇ organized crime ਜਿਹੀਆਂ ਗੰਭੀਰ ਸਮੱਸਿਆਵਾਂ ਦੇ ਬਾਰੇ ਵਿੱਚ ਇੱਕ ਨਵੇਂ mechanism ’ਤੇ ਵੀ ਸਹਿਮਤੀ ਹੋਈ ਹੈ।

Friends,

ਕੁਝ ਹੀ ਸਮਾਂ ਪਹਿਲਾਂ ਸਥਾਪਿਤ ਸਾਡੀ Strategic Energy Partnership ਮਜਬੂਤ ਹੁੰਦੀ ਜਾ ਰਹੀ ਹੈ। ਅਤੇ ਇਸ ਖੇਤਰ ਵਿੱਚ ਆਪਸੀ ਨਿਵੇਸ਼ ਵਧਿਆ ਹੈ। ਤੇਲ ਅਤੇ ਗੈਸ ਦੇ ਲਈ ਅਮਰੀਕਾ ਭਾਰਤ ਦਾ ਇੱਕ ਬਹੁਤ ਮਹੱਤਵਪੂਰਨ ਸਰੋਤ ਬਣ ਗਿਆ ਹੈ। ਪਿਛਲੇ ਚਾਰ ਸਾਲਾਂ ਵਿੱਚ ਸਾਡਾ ਕੁੱਲ energy ਵਪਾਰ ਕਰੀਬ 20 ਬਿਲੀਅਨ ਡਾਲਰ ਰਿਹਾ ਹੈ। Renewables ਜਾਂ ਨਿਊਕਲੀਅਰ energy, ਸਾਡੇ cooperation ਨੂੰ ਨਵੀਂ ਊਰਜਾ ਮਿਲ ਰਹੀ ਹੈ।

Friends,

ਇਸੇ ਤਰ੍ਹਾਂ, Industry 4.0 ਅਤੇ 21st Century ਦੀਆਂ ਹੋਰ ਉੱਭਰਦੀਆਂ ਟੈਕਨੋਲੋਜੀਜ਼ ’ਤੇ ਵੀ ਇੰਡੀਆ - US partnership, innovation ਅਤੇ enterprise ਦੇ ਨਵੇਂ ਮੁਕਾਮ ਸਥਾਪਤ ਕਰ ਰਹੀ ਹੈ। ਭਾਰਤੀ professionals ਦੇ ਟੈਲੰਟ ਨੇ ਅਮਰੀਕੀ companies ਦੀ ਟੈਕਨੋਲੋਜੀ leadership ਨੂੰ ਮਜ਼ਬੂਤ ਕੀਤਾ ਹੈ।

Friends,

ਭਾਰਤ ਅਤੇ ਅਮਰੀਕਾ ਆਰਥਿਕ ਖੇਤਰ ਵਿੱਚ openness ਅਤੇ Fair and Balanced trade ਦੇ ਲਈ ਪ੍ਰਤੀਬੱਧ ਹਨ। ਪਿਛਲੇ ਤਿੰਨ ਸਾਲਾਂ ਵਿੱਚ ਸਾਡੇ ਦੁਵੱਲੇ ਵਪਾਰ ਵਿੱਚ double-digit growth ਹੋਈ ਹੈ, ਅਤੇ ਉਹ ਜ਼ਿਆਦਾ ਸੰਤੁਲਿਤ ਵੀ ਹੋਇਆ ਹੈ। ਜੇਕਰ energy, civil aircrafts, defense ਅਤੇ higher education ਲਈਏ ਤਾਂ ਪਿਛਲੇ ਚਾਰ-ਪੰਜ ਸਾਲਾਂ ਵਿੱਚ ਸਿਰਫ਼ ਇਨ੍ਹਾਂ ਚਾਰ sectors ਨੇ ਹੀ ਭਾਰਤ-ਅਮਰੀਕਾ ਦੇ ਆਰਥਿਕ ਸਬੰਧਾਂ ਵਿੱਚ ਲਗਭਗ 70 ਬਿਲੀਅਨ ਡਾਲਰਸ ਦਾ ਯੋਗਦਾਨ ਕੀਤਾ ਹੈ। ਇਨ੍ਹਾਂ ਵਿੱਚੋਂ ਕਾਫ਼ੀ ਕੁਝ ਰਾਸ਼ਟਰਪਤੀ Trump ਦੀਆਂ ਨੀਤੀਆਂ ਤੇ ਫ਼ੈਸਲਿਆਂ ਦੇ ਕਾਰਨ ਸੰਭਵ ਹੋਇਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਅੰਕੜਾ ਕਾਫੀ ਵੱਧ ਜਾਵੇਗਾ। ਜਿੱਥੋਂ ਤੱਕ bilateral trade ਦਾ ਸਵਾਲ ਹੈ, ਸਾਡੇ Commerce Ministers ਦੇ ਵਿੱਚ ਸਕਾਰਾਤਮਕ ਗੱਲਬਾਤ ਹੋਈ ਹੈ। ਰਾਸ਼ਟਰਪਤੀ ਟਰੰਪ ਅਤੇ ਮੈਂ ਸਹਿਮਤ ਹਾਂ ਕਿ ਸਾਡੇ Commerce Ministers ਦੇ ਦਰਮਿਆਨ ਜੋ understanding ਬਣੀ ਹੈ ਉਸ ਨੂੰ ਸਾਡੀਆਂ teams legal ਰੂਪ ਦੇਣ। ਅਸੀਂ ਇੱਕ ਵੱਡੀ trade deal ਦੇ ਲਈ negotiation ਸ਼ੁਰੂ ਕਰਨ ’ਤੇ ਵੀ ਸਹਿਮਤ ਹੋਏ ਹਾਂ। ਮੈਨੂੰ ਉਮੀਦ ਹੈ ਕਿ ਆਪਸੀ ਹਿਤ ਵਿੱਚ ਇਸਦੇ ਚੰਗੇ ਨਤੀਜੇ ਨਿਕਲਣਗੇ।

Friends,

ਵਿਸ਼ਵ ਪੱਧਰ ’ਤੇ ਭਾਰਤ ਅਤੇ ਅਮਰੀਕਾ ਦਾ ਸਹਿਯੋਗ ਸਾਡੀਆਂ ਸਮਾਨ ਲੋਕਤਾਂਤਰਿਕ ਕਦਰਾ-ਕੀਮਤਾਂ ਅਤੇ ਉਦੇਸ਼ਾਂ ’ਤੇ ਅਧਾਰਿਤ ਹੈ। ਖਾਸ ਕਰਕੇ Indo-Pacific ਅਤੇ global commons ਵਿੱਚ rule based international order ਦੇ ਲਈ ਇਹ ਸਹਿਯੋਗ ਖਾਸ ਮਹੱਤਵ ਰੱਖਦਾ ਹੈ। ਅਸੀਂ ਦੋਵੇਂ ਦੇਸ਼ ਵਿਸ਼ਵ ਵਿੱਚ  connectivity infrastructure ਦੇ ਵਿਕਾਸ ਵਿੱਚ sustainable and transparent financing ਦੇ ਮਹੱਤਵ ’ਤੇ ਸਹਿਮਤ ਹਾਂ। ਸਾਡਾ ਇਹ ਆਪਸੀ ਤਾਲਮੇਲ ਇੱਕ ਦੂਸਰੇ ਦੇ ਹੀ ਨਹੀਂ, ਬਲਕਿ ਵਿਸ਼ਵ ਦੇ ਹਿਤ ਵਿੱਚ ਹੈ।

Friends,

ਭਾਰਤ ਅਤੇ ਅਮਰੀਕਾ ਦੀ ਇਸ ਸਪੈਸ਼ਲ ਮਿੱਤਰਤਾ ਦੀ ਸਭ ਤੋਂ ਮਹੱਤਵਪੂਰਨ ਬੁਨਿਆਦ ਸਾਡੇ people to people relations ਹਨ। ਚਾਹੇ ਉਹ professionals ਹੋਣ ਜਾਂ students, US ਵਿੱਚ Indian Diaspora ਦਾ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਭਾਰਤ ਦੇ ਇਹ ambassadors ਨਾ ਸਿਰਫ਼ ਆਪਣੇ ਟੈਲੰਟ ਅਤੇ ਮਿਹਨਤ ਨਾਲ US ਦੀ ਅਰਥਵਿਵਸਥਾ ਵਿੱਚ contribute ਕਰ ਰਹੇ ਹਨ। ਬਲਕਿ ਆਪਣੀਆਂ democratic ਵੈਲਿਊਜ਼ ਅਤੇ ਖ਼ੁਸ਼ਹਾਲ culture ਨਾਲ ਅਮਰੀਕਨ society ਨੂੰ ਵੀ enrich ਕਰ ਰਹੇ ਹਨ। ਮੈਂ ਰਾਸ਼ਟਰਪਤੀ ਟਰੰਪ ਨੂੰ ਬੇਨਤੀ ਕੀਤੀ ਹੈ ਕਿ ਸਾਡੇ professionals ਦੇ social-security contribution ਅਤੇ totalization agreement ਨੂੰ ਦੋਵੇਂ ਪੱਖ ਚਰਚਾ ਅੱਗੇ ਵਧਾਉਣ। ਇਹ ਆਪਸੀ ਹਿੱਤ ਵਿੱਚ ਹੋਵੇਗਾ।

Friends,

ਇਨ੍ਹਾਂ ਸਾਰੇ ਆਯਾਮਾਂ ਵਿੱਚ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਰਾਸ਼ਟਰਪਤੀ ਟਰੰਪ ਦੀ ਯਾਤਰਾ ਨੇ ਇਤਿਹਾਸਿਕ ਭੂਮਿਕਾ ਨਿਭਾਈ ਹੈ। ਇੱਕ ਵਾਰ ਫਿਰ ਮੈਂ President Trump ਨੂੰ ਭਾਰਤ ਆਉਣ ਦੇ ਲਈ ਅਤੇ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਂ ਉਚਾਈ ’ਤੇ ਪਹੁੰਚਾਉਣ ਦੇ ਲਈ ਹਾਰਦਿਕ ਧੰਨਵਾਦ ਕਰਦਾ ਹਾਂ।

Thank You.

ਬੇਦਾਅਵਾ: ਪ੍ਰਧਾਨ ਮੰਤਰੀ ਦਾ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ। ਇਹ ਭਾਸ਼ਣ ਦਾ ਅੰਦਾਜ਼ਨ ਅਨੁਵਾਦ ਹੈ।

*****

ਡੀਐੱਸ/ ਐੱਲਪੀ



(Release ID: 1869366) Visitor Counter : 61