ਪ੍ਰਧਾਨ ਮੰਤਰੀ ਦਫਤਰ

ਬ੍ਰਾਸੀਲੀਆ ਵਿੱਚ 11ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਸੰਪੂਰਨ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 15 NOV 2019 2:03PM by PIB Chandigarh

President Bolsonaro,

President Putin,

President Xi and

President Ramaphosa

ਮੈਨੂੰ ਮਿੱਤਰ ਦੇਸ਼ ਬ੍ਰਾਜ਼ੀਲ ਦੀ ਇਸ ਸੁੰਦਰ ਰਾਜਧਾਨੀ ਵਿੱਚ 11ਵੇਂ BRICS ਸਮਿਟ ਲਈ ਆ ਕੇ ਬਹੁਤ ਖੁਸ਼ੀ ਹੈ। ਸ਼ਾਨਦਾਰ ਸਵਾਗਤ ਅਤੇ ਸਮਿਟ ਦੀ ਬਿਹਤਰੀਨ ਵਿਵਸਥਾ ਲਈ ਮੇਰੇ ਮਿੱਤਰ ਰਾਸ਼ਟਰਪਤੀ ਬੋਲਸੋਨਾਰੋ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।

Excellencies,

ਇਸ ਸਮਿਟ ਦੀ ਥੀਮ - "Economic growth for an ਇਨੋਵੇਟਿਵ future”, ਬਹੁਤ ਸਟੀਕ ਹੈ। Innovation ਸਾਡੇ ਵਿਕਾਸ ਦਾ ਅਧਾਰ ਬਣ ਚੁੱਕਿਆ ਹੈ। ਇਸ ਲਈਲਾਜ਼ਮੀ ਹੈ ਕਿ ਅਸੀਂ innovation ਲਈ BRICS ਦੇ ਤਹਿਤ ਸਹਿਯੋਗ ਮਜ਼ਬੂਤ ਕਰੀਏ। ਬ੍ਰਾਜ਼ੀਲ ਨੇ ਖੁਦ innovation ਅਤੇ ਵਿਵਹਾਰਕ ਸਹਿਯੋਗ ਲਈ ਕਈ ਸਫਲ ਕਦਮ ਚੁੱਕੇ ਹਨ। ਆਉਣ ਵਾਲੇ ਸਾਲਾਂ ਵਿੱਚ ਵੀ ਬ੍ਰਾਜ਼ੀਲ ਦੇ initiatives ’ਤੇ ਸਾਨੂੰ ਕਾਰਜਸ਼ੀਲ ਰਹਿਣਾ ਚਾਹੀਦਾ ਹੈ।

Excellencies,

10 ਸਾਲ ਪਹਿਲਾਂਵਿੱਤੀ ਸੰਕਟ ਅਤੇ ਕਈ ਆਰਥਿਕ ਸਮੱਸਿਆਵਾਂ ਦੇ ਸਮੇਂ, BRICS ਦੀ ਸ਼ੁਰੂਆਤ ਹੋਈ ਸੀ। 2009 ਵਿੱਚ ਯੇਕਾ-ਤਰਿਨ-ਬਰਗ ਨਾਲ ਸ਼ੁਰੂ ਹੋਈ ਯਾਤਰਾ ਕਈ ਜ਼ਿਕਰਯੋਗ ਪੜਾਅ ਪਾਰ ਕਰ ਚੁੱਕੀ ਹੈ। ਇਨ੍ਹਾਂ ਸਾਲਾਂ ਵਿੱਚ BRICS ਦੇਸ਼ ਆਲਮੀ ਆਰਥਿਕ ਵਾਧੇ ਦੇ ਪ੍ਰਮੁੱਖ engine ਰਹੇ ਹਨ। ਅਤੇ ਪੂਰੀ ਮਾਨਵਤਾ ਦੇ ਵਿਕਾਸ ਵਿੱਚ ਸਾਡਾ ਯੋਗਦਾਨ ਰਿਹਾ ਹੈ। ਨਾਲ ਹੀਸ਼ਾਂਤੀਪੂਰਨਖੁਸ਼ਹਾਲ ਅਤੇ multi polar ਵਿਸ਼ਵ ਦੇ ਪ੍ਰਮੁੱਖ ਕਾਰਕ ਦੇ ਰੂਪ ਵਿੱਚ ਅਸੀਂ ਉੱਭਰੇ ਹਾਂ।

Excellencies,

ਹੁਣ ਸਾਨੂੰ ਅਗਲੇ ਦਸ ਸਾਲਾਂ ਵਿੱਚ BRICS ਦੀ ਦਿਸ਼ਾਅਤੇ ਆਪਸੀ ਸਹਿਯੋਗ ਨੂੰ ਹੋਰ ਪ੍ਰਭਾਵੀ ਬਣਾਉਣ ’ਤੇ ਵਿਚਾਰ ਕਰਨਾ ਹੋਵੇਗਾ। ਕਈ ਖੇਤਰਾਂ ਵਿੱਚ ਸਫਲਤਾ ਦੇ ਬਾਵਜੂਦ ਕੁਝ ਖੇਤਰਾਂ ਵਿੱਚ ਯਤਨ ਵਧਾਉਣ ਦੀ ਕਾਫ਼ੀ ਗੁੰਜਾਇਸ਼ ਹੈ। Global economy ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ BRICS mechanisms ਅਤੇ processes ਨੂੰ ਜ਼ਿਆਦਾ efficient ਅਤੇ outcome-driven ਬਣਾਉਣਾ ਚਾਹੀਦਾ ਹੈ। ਸਾਨੂੰ ਆਪਸੀ ਵਪਾਰ ਅਤੇ ਨਿਵੇਸ਼ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। Intra-BRICS ਵਪਾਰਵਿਸ਼ਵ ਵਪਾਰ ਦਾ ਸਿਰਫ਼ 15% ਹੈਜਦੋਂਕਿ ਸਾਡੀ ਕੁੱਲ ਅਬਾਦੀ ਦੁਨੀਆ ਦੀ ਅਬਾਦੀ ਦੀ 40% ਤੋਂ ਜ਼ਿਆਦਾ ਹੈ। ਪੰਜ ਦੇਸ਼ਾਂ ਵਿੱਚ service sector GDP ਦਾ ਵੱਡਾ ਹਿੱਸਾ ਹੈ। ਇਸ ਲਈ, services ਵਿੱਚ ਵਪਾਰ ਨੂੰ ਵਧਾਉਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਇੰਟਰਾ BRICS trade ਦੀ ਲਾਗਤ ਨੂੰ ਵੀ ਘੱਟ ਕਰਨਾ ਜ਼ਰੂਰੀ ਹੈ। ਸਾਡੇ ਟ੍ਰੇਡ ਮੰਤਰੀ ਇਸ ਨੂੰ 5% ਘੱਟ ਕਰਨ ਦੇ ਲਕਸ਼ ’ਤੇ ਵਿਚਾਰ ਕਰ ਸਕਦੇ ਹਨ। ਟ੍ਰੇਡ ਫੈਸਿਲਿਟੇਸ਼ਨ ਅਤੇ ਸਰਲ ਕਸਟਮ ਅਤੇ banking ਪ੍ਰੋਸੈੱਸੇਜ ਵਿੱਚ ਸਹਿਯੋਗ ਜ਼ਰੀਏ ਵਪਾਰ ਵਿੱਚ ਹੋਰ ਗਤੀ ਆਵੇਗੀ। ਟ੍ਰੇਡ ਪ੍ਰਮੋਸ਼ਨ ਏਜੰਸੀਜ਼ ਦੇ ਵਿਚਕਾਰ ਸਮਝੌਤਾ ਸਾਡੇ ਵਿਚਕਾਰ 500 ਬਿਲੀਅਨ ਡਾਲਰ ਦੇ ਟ੍ਰੇਡ ਟਾਰਗੈੱਟ ਨੂੰ ਜਲਦੀ ਹਾਸਲ ਕਰਨ ਵਿੱਚ ਮਦਦ ਕਰੇਗਾ।

Excellencies,

ਮੈਨੂੰ ਖੁਸ਼ੀ ਹੈ ਕਿ ਬ੍ਰਾਜ਼ੀਲ ਦੀ ਅਗਵਾਈ ਵਿੱਚ ਅਸੀਂ science and technology, innovation ਅਤੇ digital economy ’ਤੇ ਬਲ ਦਿੱਤਾ ਹੈ। ਆਈ-BRICS network, ਨਵਾਂ Science Technology Innovation ਆਰਕੀਟੈਕਚਰ, human milk bank ਅਤੇ BRICS Institute of Future Networks ਦੇ ਨਿਰਮਾਣ ਵਰਗੇ ਕਈ initiatives ਲਏ ਗਏ ਹਨ। ਇਹ ਯਤਨ BRICS ਵਿੱਚ Innovations eco-system ਅਤੇ technology ਵਿੱਚ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣਗੇ। ਬ੍ਰਿਕਸ start-up challenge ਅਤੇ hackathon ਵੀ ਇਸ ਉਦੇਸ਼ ਵਿੱਚ ਸਹਾਇਕ ਹੋਣਗੇ। ਇਨ੍ਹਾਂ ਯਤਨਾ  ਵਿੱਚ Medical devices, ਊਰਜਾ ਦੇ ਨਵੇਂ ਵਿਕਲਪਾਂ ਅਤੇ ਦਿਵਯਾਂਗ ਅਤੇ ਬਜ਼ੁਰਗਾਂ ਲਈ innovations ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਇਨ੍ਹਾਂ ਪਹਿਲਾਂ ਤੋਂ ਸਾਨੂੰ ਸਮਾਜ ਲਈ ਉਪਯੋਗੀ research ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਮਿਲੇਗੀ। ਇਸ ਦਿਸ਼ਾ ਵਿੱਚ ਭਾਰਤ ਬ੍ਰਿਕਸ ਡਿਜੀਟਲ ਹੈਲਥ ਸਮਿਟ ਦਾ ਆਯੋਜਨ ਕਰੇਗਾ। ਇਸ ਨਾਲ ਤੰਦਰੁਸਤ ਜੀਵਨਸ਼ੈਲੀ ਲਈ innovative solutions ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇਗਾ। ਹਾਲ ਹੀ ਵਿੱਚ ਭਾਰਤ ਵਿੱਚ ਅਸੀਂ ‘Fit India Movement’ ਸ਼ੁਰੂ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ Fitness  ਅਤੇ ਸਿਹਤ ਦੇ ਖੇਤਰ ਵਿੱਚ ਸਾਡੇ ਵਿਚਕਾਰ ਸੰਪਰਕ ਅਤੇ ਆਦਾਨ-ਪ੍ਰਦਾਨ ਵਧੇ। ਸਿਹਤ ਦੇ ਖੇਤਰ  ਵਿੱਚ Traditional knowledge ਸਾਡੇ ਪੰਜਾਂ ਦੇਸ਼ਾਂ ਵਿੱਚ ਹਨ। ਇਸ ਨੂੰ ਪਰਸਪਰ ਮਾਨਤਾ ਦੇਣ ਅਤੇ ਇਸ ਖੇਤਰ ਵਿੱਚ ਆਪਸੀ ਸਹਿਯੋਗ ਵਧਾ ਕੇ ਅਸੀਂ ਹਜ਼ਾਰਾਂ ਸਾਲਾਂ ਤੋਂ ਸੰਭਾਲੀ ਇਸ ਵਿਦਿਆ ਦਾ ਫਾਇਦਾ ਪੂਰੀ ਮਾਨਵਤਾ ਤੱਕ ਪਹੁੰਚਾ ਸਕਦੇ ਹਨ। ਇਸ ਵਿਸ਼ੇ ਵਿੱਚ BRICS ਦੇਸ਼ਾਂ ਵਿਚਕਾਰ ਇੱਕ MoU ਕਰਨ ਦਾ ਸੁਝਾਅ ਵੀ ਮੈਂ ਦੇਣਾ ਚਾਹੂੰਗਾ।

Excellencies,

BRICS Women Business Alliance ਦੀ ਸਥਾਪਨਾ ’ਤੇ ਮੈਂ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ। ਖਾਸ ਤੌਰ ’ਤੇ ਰਾਸ਼ਟਰਪਤੀ ਪੁਤਿਨ ਦਾ ਇਸ initiative ਲਈ ਬਹੁਤ ਧੰਨਵਾਦ ਕਰਦਾ ਹਾਂ। ਭਾਰਤ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹਰ ਖੇਤਰ ਵਿੱਚ women’s participation ਵਧੀ ਹੈ। ਪਿਛਲੇ elections ਵਿੱਚ ਮਹਿਲਾ ਵੋਟਰ ਪਹਿਲੀ ਬਾਰ ਪੁਰਸ਼ਾਂ ਦੀ ਸੰਖਿਆ ਦੇ ਬਰਾਬਰ ਰਹੀਆਂ ਹਨ। ਅਤੇ ਹੁਣ ਤੱਕ ਸਭ ਤੋਂ ਜ਼ਿਆਦਾ ਸੰਖਿਆ ਵਿੱਚ ਮਹਿਲਾ ਉਮੀਦਵਾਰ ਜਿੱਤੀਆਂ ਵੀ ਹਨ। ਸਾਡੇ local self-government ਵਿੱਚ elected ਵੀਮੈੱਨ ਲੀਡਰਸ ਸੰਖਿਆ ਤਕਰੀਬਨ 14 ਲੱਖ ਤੋਂ ਜ਼ਿਆਦਾ ਹੈ। Maternity leave ਹੋਵੇ ਜਾਂ ਵੇਤਨ ਵਿੱਚ gap ਘੱਟ ਕਰਨਾਮਹਿਲਾ ਉੱਦਮਸ਼ੀਲਾ ਅਤੇ ਸਸ਼ਕਤੀਕਰਣ ਲਈ ਪਿਛਲੇ ਪੰਜ ਸਾਲਾਂ ਵਿੱਚ ਅਸੀਂ ਅਨਕੇ ਮਹੱਤਵਪੂਰਨ ਕਦਮ ਉਠਾਏ ਹਨ।

Excellencies,

ਸਾਡੇ ਦੇਸ਼ ਹਰ climatic zones ਨੂੰ ਕਵਰ ਕਰਦੇ ਹਨ। ਹੜ੍ਹਗ੍ਰਸਤ ਇਲਾਕੇ ਹੋਣ ਜਾਂ ਸੋਕਾ ਪੀਡ਼ਤ ਖੇਤਰਬਰਫੀਲੇ ਖੇਤਰ ਹੋਣ ਜਾਂ ਰੇਗਿਸਤਾਨ, earthquake zones, ਆਦਿ ਸਾਡੇ ਦੇਸ਼ਾਂ ਵਿੱਚ ਮੌਜੂਦ ਹਨ। ਸ਼ਹਿਰੀ ਖੇਤਰਾਂ  ਵਿੱਚ sustainable water management ਅਤੇ sanitation ਮਹੱਤਵਪੂਰਨ ਚੁਣੌਤੀਆਂ ਹਨ। ਮੈਂ ਭਾਰਤ ਵਿੱਚ ਬ੍ਰਿਕਸ Water Ministers ਦੀ ਪਹਿਲੀ ਬੈਠਕ ਆਯੋਜਿਤ ਕਰਨ ਦਾ ਪ੍ਰਸਤਾਵ ਦਿੰਦਾ ਹਾਂ।

Excellencies,

ਮਲਟੀ-ਲੇਟਰਲਿਸਮ, international trade, ਅਤੇ rules-based world order ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਪਿਛਲੇ ਸਾਲ ਅਸੀਂ reformed ਮਲਟੀ -ਲੇਟਰਲਿਸਮ ’ਤੇ ਜ਼ੋਰ ਦਿੱਤਾ ਸੀ। ਮੈਨੂੰ ਖੁਸ਼ੀ ਹੈ ਕਿ ਇਸ ਸਮਿਟ ਦਾ ਜੁਆਇੰਟ ਸਟੇਟਮੈਂਟ ਇਸ ਦੀ ਜ਼ਰੂਰਤ ਨੂੰ ਮਾਨਤਾ ਦੇਵੇਗਾ। U.N., W.T.O., World Bank  ਅਤੇ ਹੋਰ ਅੰਤਰਾਸ਼ਟਰੀ ਸੰਗਠਨਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਸਮੂਹਿਕ ਰਣਨੀਤੀ ਬਣਾਉਣੀ ਚਾਹੀਦੀ ਹੈ।

Excellencies,

ਵਿਸ਼ਵ-ਯੁੱਧ ਵਰਗੇ ਖ਼ਤਰਿਆਂ ਤੋਂ ਮਾਨਵਤਾ ਦੂਰ ਆਈ ਹੈ। ਲੇਕਿਨ ਵਿਕਾਸ ਅਤੇ ਸੁੱਖ-ਸ਼ਾਂਤੀ ਲਈ ਦਹਿਸ਼ਤਗਰਦੀ ਸਭ ਤੋਂ ਵੱਡੇ ਖਤਰੇ ਦੇ ਰੂਪ ਵਿੱਚ ਉੱਭਰੀ ਹੈ। ਦਸ ਸਾਲਾਂ ਵਿੱਚ ਦਹਿਸ਼ਤਗਰਦੀ ਦੇ ਹੱਥੋਂ ਸਵਾ ਦੋ ਲੱਖ ਜੀਵਨ ਮਿਟੇ ਅਤੇ ਸਮਾਜ ਨੂੰ ਗਹਿਰਾ ਨੁਕਸਾਨ ਹੋਇਆ। ਇਸ ਦੇ ਇਲਾਵਾਵਿਭਿੰਨ ਅਨੁਮਾਨਾਂ ਦੇ ਅਨੁਸਾਰ ਇੱਕ ਟ੍ਰਿਲਿਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਵਿਸ਼ਵ ਦੀ ਅਰਥਵਿਵਥਸਾ ਨੂੰ ਹੋਇਆ। ਅਤੇ ਵਿਕਾਸਸ਼ੀਲ ਦੇਸ਼ਾਂ ਦੀ economic growth ਨੂੰ 1.5 ਪ੍ਰਤੀਸ਼ਤ ਤੱਕ ਘੱਟ ਕੀਤਾ ਹੈ। ਦਹਿਸ਼ਤਗਰਦੀ, terrorism financing, drug trafficking ਅਤੇ organized crimes ਨਾਲ ਬਣਿਆ ਡਰ ਦਾ ਵਾਤਾਵਰਨ ਕਾਰੋਬਾਰ ਅਤੇ ਵਪਾਰ ਨੂੰ ਗਹਿਰਾ ਅਪ੍ਰਤੱਖ ਨੁਕਸਾਨ ਪਹੁੰਚਾਉਂਦੇ ਹਨ। ਮੈਨੂੰ ਖੁਸ਼ੀ ਹੈ ਕਿ BRICS Strategies for Countering Terrorism ’ਤੇ ਪਹਿਲਾ Seminar ਆਯੋਜਿਤ ਕੀਤਾ ਗਿਆ। ਅਸੀਂ ਉਮੀਦ ਕਰਦੇ ਹਾਂ ਕਿ ਅਜਿਹੇ ਯਤਨਾਂ ਅਤੇ ਪੰਜ working groups ਦੀਆਂ ਗਤੀਵਿਧੀਆਂ ਦਹਿਸ਼ਤਗਰਦੀ ਅਤੇ ਦੂਸਰੇ organized crimes ਦੇ ਖ਼ਿਲਾਫ਼ ਸਸ਼ਕਤ BRICS Security Cooperation ਵਧਾਉਣਗੇ। ਇਸ ਦਿਸ਼ਾ ਵਿੱਚਭਾਰਤ ਦਹਿਸ਼ਤਗਰਦੀ ਦੇ digital ਫੋਰੈਂਸਿਕ analysis ’ਤੇ ਇੱਕ workshop ਦਾ ਆਯੋਜਨ ਕਰੇਗਾ।

Excellencies,

ਸਾਡੇ ਵਿਚਕਾਰ ਵਧਦੇ people-to-people ਸਬੰਧ ਸਾਡੀ partnership ਨੂੰ ਊਰਜਾ ਦੇਣਗੇ। ਇਸ ਸਬੰਧ ਵਿੱਚ ਮੈਂ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ। BRICS ਦੇਸ਼ਾਂ ਦੇ ਵਿਚਕਾਰ ਯੂਥ ਸਮਿਟ ਦਾ ਆਯੋਜਨ ਕਰਨਾ ਚਾਹੀਦਾ ਹੈ। ਇਸ ਵਿੱਚ start-ups, hackathon, sports, creativity ਵਰਗੀਆਂ ਗਤੀਵਿਧੀਆਂ ਵਿੱਚ ਵੱਡੀ ਸੰਖਿਆ ਵਿੱਚ ਪੰਜਾਂ ਦੇਸ਼ਾਂ ਦੇ ਨੌਜਵਾਨ ਹਿੱਸਾ ਲੈਣ। ਭਾਰਤ ਵਿੱਚ BRICS ਦੇਸ਼ਾਂ ਦੇ  ਵਿਦਿਆਰਥੀਆਂ ਨੂੰ BRICS ਨਾਲ ਸਬੰਧਿਤ ਵਿਸ਼ਿਆਂ ’ਤੇ ਅਧਿਐਨ ਲਈ ਹਰ ਸਾਲ ਇੰਟਰਨਸ਼ਿਪ ਅਤੇ ਫੈਲੋਸ਼ਿਪ ਦਿੱਤੀ ਜਾਵੇਗੀ। ਸਾਡੇ ਦੇਸ਼ਾਂ ਦੀਆਂ ਰਵਾਇਤੀ ਖੇਡਾਂ ਨੂੰ ਪ੍ਰੋਤਸਾਹਨ ਦੇਣ ’ਤੇ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਭਾਰਤ ਨੂੰ ਇਸ ਬਾਰ ਪਹਿਲ ਕਰਕੇ ਖੁਸ਼ੀ ਹੋਵੇਗੀ। ਫਿਲਮਾਂ ਸਾਡੇ ਲੋਕਾਂ ਵਿਚਕਾਰ ਸਬੰਧਾਂ ਨੂੰ ਵਧਾਉਣ ਦਾ ਮਹੱਤਵਪੂਰਨ ਜ਼ਰੀਆ ਹੋ ਸਕਦੀਆਂ ਹਨ। ਭਾਰਤ ਵਿੱਚ ਕਈ ਭਾਸ਼ਾਵਾਂ ਵਿੱਚਅਤੇ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਫਿਲਮਾਂ ਬਣਦੀਆਂ ਹਨ। ਭਾਰਤ ਅਗਲੇ ਸਾਲ ਮਾਰਚ ਵਿੱਚ ਮੁੰਬਈ ਵਿੱਚ ਬ੍ਰਿਕਸ ਫਿਲਮ ਟੈਕਨੋਲੋਜੀ ਸਿੰਪੋਜੀਅਮ ਆਯੋਜਿਤ ਕਰੇਗਾ। ਮੈਨੂੰ ਖੁਸ਼ੀ ਹੈ ਕਿ ਸਾਡੇ ਦੇਸ਼ ਵੀਜ਼ਾਆਦਿ ਦੀਆਂ ਵਿਵਸਥਾਵਾਂ ਵਿੱਚ ਸੁਗਮਤਾ ਲਿਆ ਰਹੇ ਹਨ। ਮੈਂ ਰਾਸ਼ਟਰਪਤੀ ਬੋਲਸੋਨਾਰੋ ਦੁਆਰਾ ਭਾਰਤੀਆਂ ਲਈ ਬ੍ਰਾਜ਼ੀਲ ਵਿੱਚ ਵੀਜ਼ਾ ਫ੍ਰੀ ਐਂਟਰੀ ਦੀ ਘੋਸ਼ਣਾ ਦਾ ਸਵਾਗਤ ਕਰਦਾ ਹਾਂ। ਵੀਜ਼ਾ, security agreement ਅਤੇ qualifications ਦੇ mutual recognition ਨਾਲ ਸਾਨੂੰ ਪੰਜ ਦੇਸ਼ਾਂ ਦੇ ਲੋਕਾਂ ਨੂੰ ਪਰਸਪਰ ਯਾਤਰਾ ਅਤੇ ਕੰਮ ਲਈ ਹੋਰ ਅਨੁਕੂਲ ਮਾਹੌਲ ਮਿਲੇਗਾ।

Excellencies,

ਅੰਤ ਵਿੱਚਮੈਂ ਰਾਸ਼ਟਰਪਤੀ ਬੋਲਸੋਨਾਰੋ ਨੂੰ ਸ਼ਾਨਦਾਰ ਵਿਵਸਥਾ ਅਤੇ BRICS ਦੀ ਪ੍ਰਭਾਵਸ਼ਾਲੀ ਅਗਵਾਈ ਲਈ ਇੱਕ ਬਾਰ ਫਿਰ ਹਾਰਦਿਕ ਵਧਾਈ ਦੇਣਾ ਚਾਹੂੰਗਾ। ਆਉਣ ਵਾਲੇ ਸਾਲ ਲਈ BRICS ਦੇ ਪ੍ਰਧਾਨ ਰੂਸ ਨੂੰ ਵੀ ਮੈਂ ਵਧਾਈ ਅਤੇ ਭਾਰਤ ਦੇ ਪੂਰੇ ਸਮਰਥਨ ਦਾ ਭਰੋਸਾ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

 

******************

ਡੀਐੱਸ/ਐੱਲਪੀ



(Release ID: 1869054) Visitor Counter : 57