ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਵਿੱਚ ਪੀਐੱਮਜੇਵਾਈ-ਐੱਮਏ ਯੋਜਨਾ ਆਯੁਸ਼ਮਾਨ ਕਾਰਡਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ- ਪਾਠ
Posted On:
17 OCT 2022 10:15PM by PIB Chandigarh
ਨਮਸਕਾਰ!
ਧਨਤੇਰਸ ਅਤੇ ਦਿਵਾਲੀ ਸਾਹਮਣੇ ਹੀ ਦਿਖ ਰਹੀ ਹੈ। ਧਨਤੇਰਸ ਅਤੇ ਦੀਪਾਵਲੀ ਤੋਂ ਪਹਿਲਾਂ ਆਪਣੇ ਗੁਜਰਾਤ ਵਿੱਚ ਆਰੋਗਯ ਦਾ ਮਹਾ ਮਹੋਤਸਵ ਹੋ ਰਿਹਾ ਹੈ। ਅਪਣੇ ਇੱਥੇ ਧਨਤੇਰਸ ’ਤੇ ਅਸੀਂ ਭਗਵਾਨ ਧਨਵੰਤਰੀ ਦੀ ਪੂਜਾ ਕਰਦੇ ਹਾਂ। ਭਗਵਾਨ ਧਨਵੰਤਰੀ ਨੂੰ ਆਯੁਰਵੇਦ ਦਾ ਜਨਮਦਾਤਾ ਕਿਹਾ ਜਾਂਦਾ ਹੈ ਅਤੇ ਐਸਾ ਕਿਹਾ ਜਾਂਦਾ ਹੈ ਕਿ ਦੇਵਤਿਆਂ ਦੀ ਚਿਕਿਤਸਾ ਭਗਵਾਨ ਧਨਵੰਤਰੀ ਦੇ ਦੁਆਰਾ ਹੁੰਦੀ ਸੀ। ਇਸ ਲਈ ਕਹਿ ਸਕਦੇ ਹਾਂ ਕਿ ਉਹ ਆਰੋਗਯ ਦੀ ਪ੍ਰੇਰਣਾ ਦੇ ਉਹ ਈਸ਼ਟ ਦੇਵ ਹਨ। ਅਤੇ ਆਰੋਗਯ ਤੋਂ ਬੜਾ ਧਨ, ਆਰੋਗਯ ਤੋਂ ਬੜਾ ਸੌਭਾਗਯ, ਭਲਾ ਕੀ ਹੋ ਸਕਦਾ ਹੈ? ਅਤੇ ਆਪਣੇ ਇੱਥੇ ਤਾਂ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ-
ਆਰੋਗਯਮ੍ ਪਰੰ ਭਾਗਯਮ੍ । (आरोग्यम् परमं भाग्यम्।)
ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ, ਕਿ ਅੱਜ ਸਾਡੇ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਜੋ ਕੰਮ ਕੀਤਾ ਗਿਆ ਹੈ, ਵੈਸੇ ਵੀ ਦਿਵਾਲੀ ਦੇ ਤਿਉਹਾਰਾਂ ਵਿੱਚ ਐਸਾ ਕੰਮ ਕੋਈ ਸੋਚਦਾ ਹੀ ਨਹੀਂ। ਸਭ ਛੁੱਟੀ ਦੇ ਮੂਡ ਵਿੱਚ ਹੁੰਦੇ ਹਨ। ਜਦਕਿ ਅੱਜ ਇੱਥੇ ਜਦੋਂ ਇਹ ਪ੍ਰੋਗਰਾਮ ਪੂਰਾ ਹੋਵੇਗਾ, ਉਸ ਦੇ ਨਾਲ ਹੀ ਅੱਜ ਰਾਤ ਤੱਕ ਡੇਢ-ਦੋ ਲੱਖ ਲੋਕਾਂ ਤੱਕ ਕਾਰਡ ਪਹੁੰਚਾਉਣ ਦਾ ਅਭਿਯਾਨ ਚਲ ਰਿਹਾ ਹੈ।
ਅਤੇ 50 ਲੱਖ ਲੋਕਾਂ ਨੂੰ ਕਾਰਡ ਦੇਣ ਦਾ ਕੰਮ, ਮੈਂ ਤਾਂ ਸਰਕਾਰ ਦੇ ਸਾਰੇ ਸਾਡੇ ਸਾਥੀਆਂ ਨੂੰ, ਪੁਰਾਣੇ-ਪੁਰਾਣੇ ਸਾਰੇ ਸਾਥੀ ਰਹੇ ਹਨ, ਸਰਕਾਰੀ ਅਧਿਕਾਰੀਆਂ ਦਾ ਅੱਜ ਖਾਸ ਅਭਿਨੰਦਨ ਕਰਦਾ ਹਾਂ ਕਿ ਤੁਸੀਂ ਦਿਵਾਲੀ ਵਿੱਚ ਇਤਨਾ ਬੜਾ ਕੰਮ ਸਿਰ 'ਤੇ ਲਿਆ ਹੈ, ਤੁਹਾਡੀ ਇਹ ਮਿਹਨਤ ਰੰਗ ਲਿਆਵੇਗੀ।
ਅਤੇ ਅਪਣੇ ਇੱਥੇ ਤਾਂ ਕਿਹਾ ਗਿਆ ਹੈ, ਸਰਵੇ ਸੰਤੁ ਨਿਰਾਮਯਾ ਯਾਨੀ ਸਾਰੇ ਰੋਗਮੁਕਤ ਰਹਿਣ, ਸਾਡੇ ਪੂਰਵਜਾਂ ਦੀ ਜੋ ਕਲਪਨਾ ਸੀ, ਜੋ ਚਿੰਤਨ ਸੀ, ਉਸ ਵਿਅਕਤੀ ਦਾ ਉਸ ਪਰਿਵਾਰ ਦਾ, ਉਸ ਸਮਾਜ ਦਾ, ਬੜੇ ਤੋਂ ਬੜਾ ਸੁਰੱਖਿਆ ਕਵਚ ਉਹ ਮੰਤਰ ਲੈ ਕੇ ਅੱਜ ਆਯੁਸ਼ਮਾਨ ਯੋਜਨਾ ਚਲ ਰਹੀ ਹੈ, ਇੱਕ ਸਾਥ ਅਭਿਯਾਨ ਚਲਾ ਕੇ 50 ਲੱਖ ਪਰਿਵਾਰ ਤੱਕ ਪਹੁੰਚਣ ਦਾ ਯਾਨੀ ਗੁਜਰਾਤ ਦੀ ਅੱਧੀ ਜਨਸੰਖਿਆ, ਇਹ ਬਹੁਤ ਬੜਾ ਕੰਮ ਹੈ।
ਜ਼ਿਲ੍ਹਾ ਹੋਵੇ, ਤਾਲੁਕਾ ਹੋਵੇ ਜਾਂ ਗ੍ਰਾਮ ਪੰਚਾਇਤ, ਤਮਾਮ ਪੱਧਰ 'ਤੇ ਲਾਭਾਰਥੀ ਨੂੰ ਢੂੰਡ ਕੇ ਜਿਨ੍ਹਾਂ ਨੂੰ ਕਾਰਡ ਨਹੀਂ ਮਿਲਿਆ ਹੈ, ਉਨ੍ਹਾਂ ਤੱਕ ਪਹੁੰਚਣ ਦਾ ਇਹ ਸਚ ਵਿੱਚ ਅਭਿਨੰਦਨ ਦਾ ਕਾਰਜ ਹੈ, ਇਸ ਦੇ ਕਾਰਨ ਬੜੇ ਲੋਕਾਂ ਨੂੰ ਅਸ਼ੀਰਵਾਦ ਮਿਲੇਗਾ। ਅਸੀਂ ਸਾਰੇ ਜਾਣਦੇ ਹਾਂ, ਪੂਰੀ ਦੁਨੀਆ ਵਿੱਚ ਜੋ ਪ੍ਰਗਤੀਸ਼ੀਲ ਦੇਸ਼ ਹਨ, ਸਮ੍ਰਿੱਧ ਦੇਸ਼ ਹਨ, ਉੱਥੇ ਬੀਮਾ ਦੀ ਗੱਲ ਅਸੀਂ ਸੁਣਦੇ ਆਏ ਹਾਂ, ਅਸੀਂ ਭਾਰਤ ਵਿੱਚ ਉਨ੍ਹਾਂ ਤੋਂ ਇੱਕ ਕਦਮ ਅੱਗੇ ਜਾ ਕੇ, ਸਿਰਫ਼ ਹੈਲਥ ਇੰਸ਼ੌਰੈਂਸ ਹੀ ਨਹੀਂ ਹੈਲਥ ਇੰਸ਼ੌਰੈਂਸ ਦਾ ਇਹ ਬਹੁਤ ਬੜਾ ਸੁਪਨਾ ਅਸੀਂ ਦੇਖਿਆ ਹੈ। ਅਤੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਤੁਹਾਡਾ ਸਾਥ ਅਤੇ ਸਹਿਕਾਰ ਮਿਲਿਆ ਹੈ।
ਅੱਜ ਦਾ ਇਹ ਪ੍ਰੋਗਰਾਮ ਇੱਕ ਪ੍ਰਕਾਰ ਨਾਲ ਜਦੋਂ ਰਾਜਨੀਤਕ ਦ੍ਰਿਸ਼ਟੀ ਤੋਂ ਸਥਿਰ ਸਰਕਾਰ ਹੋਵੇ ਅਤੇ ਉਸ ਦੀ ਕਾਰਜ ਸੰਸਕ੍ਰਿਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਅਤੇ ਸਮਾਜ ਨੂੰ ਸਮਰਪਿਤ ਹੋਵੇ, ਤਦ ਕੈਸੇ ਅਦਭੁੱਤ ਪਰਿਣਾਮ ਆ ਸਕਦੇ ਹਨ, ਇਸ ਗੱਲ ਦਾ ਉਦਾਹਰਣ ਹੈ, ਅਤੇ ਇਹ ਅੱਜ ਦੇਸ਼ ਅਤੇ ਗੁਜਰਾਤ ਦੇਖ ਰਿਹਾ ਹੈ। ਪਹਿਲਾਂ ਕੀ ਸੀ, ਪਹਿਲਾਂ ਸਰਕਾਰ ਸੀ, ਸਭ ਸੀ ਲੇਕਿਨ ਕੋਈ ਯੋਜਨਾ ਲਾਗੂ ਕਰਦਾ ਸੀ, ਤਾਂ ਬਸ ਕਿਸੇ ਬੜੇ ਸਭਾਗਾਰ ਦੇ ਅੰਦਰ ਦੀਪ ਜਲਾਉਂਦਾ ਸੀ, ਰਿਬਿਨ ਕੱਟਦਾ ਸੀ, ਤਾਂ ਅੱਛਾ ਭਾਸ਼ਣ ਕਰਦਾ ਸੀ, ਅਤੇ ਗੱਲ ਖ਼ਤਮ ਹੋ ਜਾਂਦੀ ਸੀ।
ਜੋ ਲੋਕ ਜਾਗਰੂਕ ਹੁੰਦੇ ਸਨ, ਉਹ ਯੋਜਨਾ ਦਾ ਲਾਭ ਲੈਂਦੇ ਸਨ, ਕਿਤਨੇ ਲੋਕਾਂ ਦਾ ਲਾਭ ਤਾਂ ਬਿਚੌਲੇ ਲੈ ਜਾਂਦੇ ਸਨ, ਅਤੇ ਯੋਜਨਾ ਇਸ ਪ੍ਰਕਾਰ ਖ਼ਤਮ ਹੋ ਜਾਂਦੀ ਸੀ। ਅਸੀਂ ਇਹ ਪੂਰਾ ਰਿਵਾਜ਼ ਹੀ ਬਦਲ ਦਿੱਤਾ ਹੈ।
ਪੈਸੇ ਦਾ ਖਰਚ ਹੋਵੇ, ਲੇਕਿਨ ਉਸ ਦਾ ਫਾਇਦਾ ਵੀ ਹੋਵੇ, ਸਿਰਫ਼ ਸਕੀਮ ਲਾਂਚ ਹੋ ਜਾਵੇ, ਦੀਪ ਜਲਾ ਲਈਏ, ਰਿਬਿਨ ਕੱਟ ਲਈਏ, ਉਤਨਾ ਕੰਮ ਨਹੀਂ ਹੈ, ਘਰ-ਘਰ ਸਰਕਾਰ ਜਾਵੇ, ਉਨ੍ਹਾਂ ਦੇ ਸਾਹਮਣੇ ਤਾਂ ਜ਼ਰੂਰਤਮੰਦ ਲੋਕਾਂ ਨੂੰ ਢੂੰਡੋ, ਉਨ੍ਹਾਂ ਦੇ ਕੋਲ ਪਹੁੰਚ ਕੇ ਸਮੱਸਿਆ ਦਾ ਨਿਵਾਰਣ ਕਰੋ, ਇਸ ਪ੍ਰਕਾਰ ਦਾ ਇਹ ਬੜਾ ਕਦਮ ਅਸੀਂ ਉਠਾਇਆ ਹੈ। ਇਹ ਬੜਾ ਕਦਮ ਚੁੱਕ ਕੇ ਅਸੀਂ ਅੱਗੇ ਵਧ ਰਹੇ ਹਾਂ।
ਅੱਜ ਜਦੋਂ ਯੋਜਨਾ ਬਣਦੀ ਹੈ, ਤਦ ਪਹਿਲਾਂ ਸਾਧਾਰਣ ਲੋਕਾਂ ਨੂੰ ਕੀ ਤਕਲੀਫ਼ ਹੁੰਦੀ ਹੈ, ਉਸ ਦੀ ਜ਼ਰੂਰਤ ਕੀ ਹੈ, ਲੰਬੇ ਸਮੇਂ ਵਿੱਚ ਉਸ ਵਿੱਚ ਕੀ ਬਦਲਾਅ ਕਰਨਾ ਜ਼ਰੂਰੀ ਉਸਦਾ ਸਰਕਾਰ ਪੂਰਾ ਅਭਿਯਾਸ ਕਰਦੀ ਹੈ। ਗ਼ਰੀਬਾਂ ਦੇ ਜੀਵਨ ਵਿੱਚ ਮੱਧ ਵਰਗ ਦੇ ਜੀਵਨ ਵਿੱਚ ਕਿਹੜੀਆਂ-ਕਿਹੜੀਆਂ ਰੁਕਾਵਟਾਂ ਹਨ, ਕਿਹੜੀਆਂ-ਕਿਹੜੀਆਂ ਅੜਚਨਾਂ ਹਨ, ਉਸ ਨੂੰ ਰੋਕਣ ਦਾ ਕਾਰਜ ਹੁੰਦਾ ਹੈ।
ਅਤੇ ਉਸ ਦਾ ਲਾਭ ਇਹ ਹੁੰਦਾ ਹੈ ਕਿ ਨੀਤੀ ਬਹੁਤ ਵਧੀਆ ਬਣਦੀ ਹੈ, ਅਭਿਯਾਸ ਕਰਨ ਦੇ ਬਾਅਦ ਨੀਤੀ ਬਣਦੀ ਹੈ ਤਾਂ ਸਭ ਦਾ ਸਮਾਵੇਸ਼ ਹੋ ਜਾਂਦਾ ਹੈ, ਅਤੇ ਨੀਤੀ ਬਣਾਉਣ ਦੇ ਬਾਅਦ ਕੁਝ ਅਜਿਹਾ ਲੱਗਦਾ ਹੈ ਕਿ ਉਸ ਵਿੱਚ ਕੁਝ ਵਧਾਉਣ ਦੀ ਜ਼ਰੂਰਤ ਹੈ, ਜਿਵੇਂ ਅੱਜ ਸਾਡੇ ਭੂਪੇਂਦਰ ਭਾਈ ਦੀ ਸਰਕਾਰ ਨੇ ਇਸ ਦਾ ਦਾਇਰਾ ਵਧਾ ਦਿੱਤਾ ਲਾਭਾਰਥੀਆਂ ਦੀ ਸੰਖਿਆ ਵਧਾ ਦਿੱਤੀ ਤਾਂ ਮੱਧ ਵਰਗ ਦੇ ਕਈ ਲੋਕ ਇਸ ਦੇ ਲਾਭਾਰਥੀ ਬਣ ਗਏ ਅਤੇ ਇਹ ਸਾਰੀਆਂ ਯੋਜਨਾਵਾਂ ਦੇ ਲਾਭ ਸਾਹਮਣੇ ਤੋਂ ਸਰਕਾਰ ਲੋਕਾਂ ਦੇ ਘਰ ਜਾ ਕੇ ਦੇਵੇ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।
ਸਾਥੀਓ,
ਜਦੋਂ ਦੇਸ਼ ਦਾ ਨਾਗਰਿਕ ਸਾਧਾਰਣ ਨਾਗਰਿਕ empower ਹੁੰਦਾ ਹੈ, ਤਾਂ ਉਹ ਪਾਵਰਫੁੱਲ ਹੋ ਜਾਂਦਾ ਹੈ, ਅਤੇ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਪਾਵਰਫੁੱਲ ਹੋਵੋ ਤਾਂ ਵਿੱਚ ਕੁਝ ਆਉਂਦਾ ਹੀ ਨਹੀਂ ਹੈ ਭਾਈ, ਅਤੇ ਇਸ ਲਈ ਅਸੀਂ ਤੈਅ ਕੀਤਾ ਹੈ ਕਿ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਸ਼ਕਤ ਬਣਾਉਣਾ – ਐਮਪਾਵਰ ਕਰਨਾ ਖਾਸ ਕਰਕੇ ਮਾਵਾਂ-ਭੈਣਾਂ ਨੂੰ।
ਅਗਰ ਅੱਜ ਗ਼ਰੀਬ ਨੂੰ ਮੁਫ਼ਤ ਵਿੱਚ ਗੈਸ ਦਾ ਕਨੈਕਸ਼ਨ ਮਿਲਣ ਨਾਲ ਉਸ ਨੂੰ ਲੱਕੜੀ ਦੇ ਧੂਏਂ ਵਿੱਚ ਜੋ ਜੀਵਨ ਜਿਊਣਾ ਪੈਂਦਾ ਸੀ, ਰਸੋਈ ਵਿੱਚ ਅਸੀਂ ਉਸ ਨੂੰ ਉਸ ਬਿਮਾਰੀ ਤੋਂ ਬਚਾ ਸਕੇ। ਅਸੀਂ ਗ਼ਰੀਬਾਂ ਨੂੰ ਪੱਕਾ ਘਰ ਦੇਈਏ, ਪੱਕੀ ਛੱਤ ਵਾਲਾ ਘਰ ਦੇਈਏ, ਉਸ ਦੇ ਕਾਰਣ ਉਨ੍ਹਾਂ ਦੇ ਜੀਵਨ ਵਿੱਚ ਵੀ ਸੁਧਾਰ ਹੋਵੇ, ਅਤੇ ਕਈ ਛੋਟੀਆਂ-ਛੋਟੀਆਂ ਮੁਸੀਬਤਾਂ ਤੋਂ ਮੁਕਤੀ ਮਿਲੇ।
ਉਸ ਨੂੰ ਜਦੋਂ ਨਲ ਸੇ ਜਲ ਮਿਲੇ, ਸ਼ੁੱਧ ਪੀਣ ਦਾ ਪਾਣੀ ਮਿਲੇ, ਸ਼ੌਚਾਲਿਆ (ਪਖਾਨੇ) ਬਣਨ ਨਾਲ, ਇਹ ਸਭ ਚੀਜ਼ਾਂ ਅਜਿਹੀਆਂ ਹਨ ਕਿ ਬਿਮਾਰੀ ਨੂੰ ਆਉਣ ਤੋਂ ਰੋਕਦੀਆਂ ਹਨ, ਘਰ ਦੇ ਬਾਹਰ ਵੀ ਰੋਕ ਲੈਂਦੀਆਂ ਹਨ। ਇਨ੍ਹਾਂ ਸਾਰੇ ਬੁਨਿਆਦੀ ਕਾਰਜਾਂ 'ਤੇ ਅਸੀਂ ਧਿਆਨ ਦੇ ਰਹੇ ਹਾਂ ਅਤੇ ਜਦੋਂ ਹਾਲ ਹੀ ਵਿੱਚ ਇਤਨੀ ਬੜੀ ਮਹਾਮਾਰੀ ਆਈ ਹੈ ਤਾਂ ਅਸੀਂ ਕਿਸੇ ਵੀ ਗ਼ਰੀਬ ਦੇ ਘਰ ਦਾ ਚੁੱਲ੍ਹਾ ਬੂਝਣ ਨਹੀਂ ਦਿੱਤਾ। 80 ਕਰੋੜ ਲੋਕਾਂ ਨੂੰ ਦੋ ਤੋਂ ਢਾਈ ਸਾਲ ਤੱਕ ਮੁਫ਼ਤ ਖਾਣਾ ਪਹੁੰਚੇ, ਇਸ ਲਈ ਕਿ ਇਤਨੀ ਬੜੀ ਮਹਾਮਾਰੀ ਆਈ ਹੈ ਕਿ ਮੇਰੇ ਦੇਸ਼ ਦੇ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਾ ਜਲੇ ਐਸਾ ਨਹੀਂ ਚਲੇਗਾ, ਇਸ ਦੀ ਅਸੀਂ ਚਿੰਤਾ ਕੀਤੀ ਹੈ।
ਇਤਨਾ ਹੀ ਨਹੀਂ ਬੱਚਾ ਹੀ ਸਵਸਥ ਨਾ ਹੋਵੇ ਤਾਂ ਦੇਸ਼ ਸਵਸਥ ਨਹੀਂ ਹੋਵੇਗਾ, ਕੁਪੋਸ਼ਣ ਤੋਂ ਸਾਨੂੰ ਬਾਹਰ ਆਉਣਾ ਹੀ ਪਵੇਗਾ। ਅਤੇ ਹਾਲੇ ਤਾਂ ਗੁਜਰਾਤ ਨੇ ਬੜਾ ਅਭਿਯਾਨ ਸ਼ੁਰੂ ਕੀਤਾ ਹੈ, ਸਾਡੇ ਸੀ. ਆਰ. ਪਾਟਿਲ ਨੇ ਤਾਂ ਬੜਾ ਲਕਸ਼ ਲੈ ਕੇ ਕੰਮ ਸ਼ੁਰੂ ਕੀਤਾ ਹੈ ਕਿ ਸਾਰੇ ਇਸ ਵਿੱਚੋਂ ਬਾਹਰ ਨਿਕਲਣ, ਆਯੁਸ਼ਮਾਨ ਭਾਰਤ ਯੋਜਨਾ, ਪੀਐੱਮਜੇਏਵਾਈ, ਆਪਣੀ ਸਰਕਾਰ ਦੇ ਪ੍ਰਯਾਸਾਂ ਦੇ ਕਾਰਨ ਬਹੁਤ ਬੜੇ ਉੱਤਮ ਉਦਾਹਰਣ ਬਣ ਗਏ ਹਨ, ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ, ਅਤੇ ਅੱਜ ਤਾਂ ਗੁਜਰਾਤ ਦੇ ਪਿੰਡ-ਪਿੰਡ ਜੈਸਾ ਮੈਂ ਕਿਹਾ, ਕਿ 50 ਲੱਖ ਆਯੁਸ਼ਮਾਨ ਕਾਰਡ ਇਸ ਦੀਪਾਵਲੀ ਦੇ ਦਿਨਾਂ ਵਿੱਚ ਦੇਣ ਦਾ ਕਾਰਜ ਬਹੁਤ ਬੜਾ ਕਾਰਜ ਅਸੀਂ ਉਠਾਇਆ ਹੈ।
ਅਤੇ ਪਹਿਲਾਂ ਇੱਕ ਜ਼ਮਾਨਾ ਸੀ, ਘਰ ਵਿੱਚ ਕੋਈ ਬਿਮਾਰ ਪਵੇ, ਅਤੇ ਖਾਸ ਕਰਕੇ ਸਾਡੀਆਂ ਮਾਵਾਂ-ਭੈਣਾਂ ਬਿਮਾਰ ਪੈਣ ਤਾਂ ਕੀ ਸਥਿਤੀ ਹੁੰਦੀ ਸੀ, ਸਾਹਬ ਮੰਗਲਸੂਤਰ ਗਿਰਵੀ ਰੱਖਣਾ ਪੈਂਦਾ ਸੀ। 5 ਹਜ਼ਾਰ 10 ਹਜ਼ਾਰ ਲਗਾ ਕੇ ਬਿਮਾਰੀ ਦਾ ਇਲਾਜ ਕਰਨਾ ਪੈਂਦਾ ਸੀ, ਅਜਿਹੇ ਦਿਨ ਅਸੀਂ ਦੇਖੇ ਹਨ। ਅੱਜ ਉਹ ਸਭ ਮਜ਼ਬੂਰੀ ਹੋ ਗਈ ਅਤੇ ਅੱਜ ਤਾਂ ਜੋ ਆਯੁਸ਼ਮਾਨ ਕਾਰਡ ਹੈ, ਨਾ ਜੈਸੇ ਤੁਹਾਡੇ ਕੋਲ ਸੋਨਾ ਹੋਵੇ ਤਾਂ ਅਤੇ ਤੁਸੀਂ ਕਹੋ ਕਿ ਅੱਧੀ ਰਾਤ ਨੂੰ ਕੰਮ ਵਿੱਚ ਆਵੇ, ਐਸਾ ਉਹ ਸੋਨਾ ਹੈ, ਐਸਾ ਅਸੀਂ ਕਹਿੰਦੇ ਹਾਂ।
ਜੈਸਾ ਸੋਨਾ ਤੁਹਾਨੂੰ ਅੱਧੀ ਰਾਤ ਵਿੱਚ ਕੰਮ ਵਿੱਚ ਆਉਂਦਾ ਹੈ ਨਾ, ਵੈਸੇ ਮੈਂ ਜੋ ਆਯੁਸ਼ਮਾਨ ਕਾਰਡ ਦਿੱਤਾ ਹੈ ਨਾ, ਉਹ ਸੋਨਾ ਹੀ ਹੈ, ਅੱਧੀ ਰਾਤ ਨੂੰ ਤੁਹਾਡੇ ਕੰਮ ਆਉਂਦੀ ਹੈ, ਕਾਰਡ ਲੈ ਕੇ ਜਾਓ ਤਾਂ ਹਸਪਤਾਲ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਤੁਰੰਤ ਹੀ ਤੁਹਾਡੀ ਜਾਂਚ ਸ਼ੁਰੂ, ਸੋਨੇ ਦੀ ਤਰ੍ਹਾਂ ਜੈਸਾ ਕੰਮ ਕਰਦਾ ਹੈ ਕਿ ਨਹੀਂ? ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਇਹ 5 ਲੱਖ ਦਾ ਏਟੀਐੱਮ ਹੈ ਜਿਵੇਂ ਜ਼ਰੂਰਤ ਪੈਣ ’ਤੇ ਸਾਡੇ ਜੈਸੇ ਏਟੀਐੱਮ ਤੋਂ ਪੈਸਾ ਨਿਕਾਲਦੇ ਹਨ, ਨਾ ਵੈਸੇ ਵੀ ਇਹ ਤੁਹਾਡੀ ਮਦਦ ਕਰਦਾ ਹੈ। ਇਸ ਦਾ ਲਾਭ ਸਮਾਜ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲੇ ਅਤੇ ਭਗਵਾਨ ਨੇ ਜੋ ਸਾਨੂੰ ਅਸ਼ੀਰਵਾਦ ਦਿੱਤੇ ਹਨ।
ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਉਮਰ ਲੰਬੀ ਹੋਵੇ, ਮੰਨ ਲਓ ਕਿ ਅਸੀਂ ਤੈਅ ਕਰੀਏ ਕਿ 30 ਸਾਲ ਦਾ ਕੋਈ ਪਰਿਵਾਰ ਦਾ ਬੜਾ ਹੈ ਅਤੇ ਉਸ ਨੂੰ ਆਯੁਸ਼ਮਾਨ ਕਾਰਡ ਮਿਲਿਆ ਹੈ ਅਤੇ ਮੰਨ ਲਓ ਕਿ ਉਹ 70 ਸਾਲ ਤੱਕ ਜਿਊਂਦਾ ਹੈ ਤਾਂ ਉਸ ਦੇ ਇੱਕਲੇ ਦੇ ਖਾਤੇ ਵਿੱਚ ਬਿਮਾਰੀ ਵਿੱਚ ਕੀ ਵਿਵਸਥਾ ਹੈ, ਪਤਾ ਹੈ ਹਰ ਸਾਲ 5 ਲੱਖ ਰੁਪਏ ਯਾਨੀ ਡੇਢ ਤੋਂ ਦੋ ਕਰੋੜ ਰੁਪਏ ਤੱਕ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੋਈ ਬਿਮਾਰੀ ਆਉਂਦੀ ਹੈ ਤਾਂ ਉਸ ਦਾ ਪੈਸਾ ਸਰਕਾਰ ਦੇਵੇਗੀ। ਡੇਢ ਤੋਂ ਦੋ ਕਰੋੜ ਰੁਪਏ ਦੀ ਜਦ ਜਿਊਣ ਤਦ ਤੱਕ ਹਰ ਸਾਲ 5 ਲੱਖ ਉਸ ਦੇ ਲਈ ਉਸ ਦੇ ਕੋਲ ਮੌਜੂਦ ਹਨ।
ਅੱਜ ਤਾਂ ਕਈ ਬਿਮਾਰੀਆਂ ਜਾਂ ਅਲੱਗ-ਅਲੱਗ ਬਿਮਾਰੀਆਂ ਦੀ ਸਰਜਰੀ ਕਰਵਾਉਣੀ ਪਵੇ ਤਾਂ ਸਾਧਾਰਣ ਮਾਨਵੀ ਉਸ ਨੂੰ ਤਾਂ ਰੋਜ਼ਗਾਰ ਗੁਆਉਣਾ ਪਵੇ। ਅੱਜ ਇਸ ਦੇ ਕਾਰਣ ਉਹ ਸਵਸਥ ਹੋ ਸਕਦਾ ਹੈ, ਹਾਲੇ ਪੀਯੂਸ਼ ਭਾਈ ਨੂੰ ਦੇਖਿਆ ਸਰੀਰ ਕਿਤਨਾ ਘੱਟ ਹੋ ਗਿਆ ਹੈ, ਸੋਚੋ ਅੱਜ ਇਹ ਕਾਰਡ ਨਾ ਹੁੰਦਾ ਤਾਂ ਆਯੁਸ਼ਮਾਨ ਤਾਂ ਤੁਹਾਡੇ ਪੀਯੂਸ਼ ਭਾਈ ਦਾ ਜੀਵਨ ਕਿਤਨੀ ਮੁਸੀਬਤ ਵਿੱਚ ਹੁੰਦਾ। ਇਸ ਲਈ ਸਾਰੀਆਂ ਯੋਜਨਾਵਾਂ ਦਾ ਲਾਭ, ਅਸਲ ਵਿੱਚ ਸਮਾਜ ਨੂੰ ਤਾਕਤ ਦਿੰਦਾ ਹੈ, ਇਸ ਲਈ ਆਯੁਸ਼ਮਾਨ ਅਸਲ ਵਿੱਚ ਤੁਹਾਡੇ ਪਰਿਵਾਰ ਦਾ ਸਭ ਤੋਂ ਬੜਾ ਤਾਰਣਹਾਰ ਹੈ, ਸਭ ਤੋਂ ਬੜਾ ਸੰਕਟਮੋਚਨ ਹੈ।
ਭਾਈਓ-ਭੈਣੋਂ
ਅੱਜ ਤੱਕ ਅਸੀਂ ਦੇਸ਼ ਵਿੱਚ ਕਈ ਯੋਜਨਾਵਾਂ ਜੋ ਬਣਾਈਆਂ ਹਨ, ਹੁਣ ਤੱਕ 4 ਕਰੋੜ ਲੋਕਾਂ ਨੇ ਇਸ ਦਾ ਲਾਭ ਲਿਆ ਹੈ। ਆਪਣੇ ਗੁਜਰਾਤ ਨੇ ਵੀ ਉਸ ਵਿੱਚੋਂ ਲਗਭਗ 50 ਲੱਖ ਲੋਕਾਂ ਨੇ ਇਸ ਦਾ ਲਾਭ ਲਿਆ ਹੈ। ਅਤੇ ਇਹ ਸਾਰੇ ਇਲਾਜ ਦੇ ਕਾਰਨ ਅੱਜ ਜੋ ਸੁਖੀ ਜੀਵਨ ਜੀ ਰਹੇ ਹਨ, ਅਤੇ ਉਨ੍ਹਾਂ ਦੇ ਪੈਸੇ ਕਿਤਨੇ ਬਚੇ ਹਨ। ਆਪ ਜ਼ਰਾ ਸੋਚੋ, ਇਹ ਇੱਕ-ਇੱਕ ਨੂੰ ਪੁੱਛਿਆ ਤਾਂ ਕੋਈ ਕਹੇ 5 ਲੱਖ ਹੁੰਦੇ, ਕੋਈ ਕਹੇ 8 ਲੱਖ ਹੁੰਦੇ ਇਹ ਸਾਰੇ ਪੈਸੇ ਬਚ ਗਏ, ਇੱਕ ਵੀ ਪੈਸਾ ਖਰਚ ਨਹੀਂ ਹੋਇਆ ਅਤੇ ਸਵਸਥ ਹੋ ਕੇ ਬੱਚੇ ਨੂੰ ਬੜਾ ਕਹਿ ਰਹੇ ਹਨ ਇਹ ਲੋਕ।
ਯਾਨੀ ਇਹ ਕੰਮ ਅਸੀਂ ਤੈਅ ਕੀਤਾ ਹੈ ਅਤੇ ਮੈਨੂੰ ਸੰਤੋਸ਼ ਹੈ ਕਿ ਆਯੁਸ਼ਮਾਨ ਭਾਰਤ ਦਾ ਲਾਭ ਅੱਜ ਜ਼ਿਆਦਾ ਤੋਂ ਜ਼ਿਆਦਾ ਲੋਕ ਲੈ ਰਹੇ ਹਨ ਅਤੇ ਬਿਮਾਰੀ ਕੋਈ ਆਵੇਗੀ ਨਹੀਂ, ਲੇਕਿਨ ਆਈ ਤਾਂ ਉਸ ਨੂੰ ਮਜ਼ਬੂਰੀ ਵਿੱਚ ਨਾ ਜਿਊਣਾ ਪਵੇ, ਉਸ ਨੂੰ ਬਿਮਾਰੀ ਦੇ ਇਲਾਜ ਦੀ ਵਿਵਸਥਾ ਮਿਲੇ, ਇਸ ਦੀ ਅਸੀਂ ਚਿੰਤਾ ਕੀਤੀ ਹੈ। ਅਤੇ ਮੈਂ ਕਹਾਂਗਾ ਕਿ ਮਾਵਾਂ-ਭੈਣਾਂ ਨੂੰ ਇਸ ਤੋਂ ਬੜੀ ਤਾਕਤ ਮਿਲੀ ਹੈ, ਅਤੇ ਆਪਣੇ ਇੱਥੇ ਤਾਂ ਕੈਸੀ ਸਥਿਤੀ ਹੈ ਤੁਹਾਨੂੰ ਪਤਾ ਹੈ, ਮਾਵਾਂ-ਭੈਣਾਂ ਆਪਣੀ ਚਿੰਤਾ ਘੱਟ ਕਰਦੀਆਂ ਹਨ, ਕਿਸੇ ਮਾਂ ਨੂੰ ਬਿਮਾਰੀ ਆਉਂਦੀ ਹੈ, ਬਹੁਤ ਪੀੜ੍ਹਾ ਹੁੰਦੀ ਹੈ।
ਲੇਕਿਨ ਘਰ ਵਿੱਚ ਕਿਸੇ ਨੂੰ ਪਤਾ ਨਹੀਂ ਚਲਣ ਦਿੰਦੀਆਂ, ਕੰਮ ਕਰਦੇ ਹੀ ਰਹਿੰਦੀਆਂ ਹਨ, ਕਿਉਂਕਿ ਉਸ ਦੇ ਮਨ ਵਿੱਚ ਇੱਕ ਹੀ ਵਿਚਾਰ ਆਉਂਦਾ ਰਹਿੰਦਾ ਹੈ ਕਿ ਘਰ ਵਿੱਚ ਸਭ ਨੂੰ ਪਤਾ ਚਲੇਗਾ ਕਿ ਮੈਨੂੰ ਬਿਮਾਰੀ ਹੈ, ਤਾਂ ਇਹ ਸਭ ਦਵਾਈ ਦਾ ਖਰਚਾ ਕਰਨਗੇ ਤਾਂ ਉਧਾਰ ਵਧ ਜਾਵੇਗਾ, ਅਤੇ ਇਸ ਲਈ ਉਹ ਬਿਮਾਰੀ ਨੂੰ ਛੁਪਾ ਲੈਂਦੀਆਂ ਹਨ, ਅਤੇ ਸਭ ਕੁਝ ਸਹਿੰਦੀਆਂ ਰਹਿੰਦੀਆਂ ਹਨ।
ਹੁਣ ਅੱਜ ਤੁਸੀਂ ਸੋਚੋ ਕਿ ਆਪਣੀਆਂ ਇਹ ਮਾਵਾਂ ਕਦੋਂ ਤੱਕ ਇਹ ਭੁਗਤਨਗੀਆਂ, ਅਤੇ ਇਹ ਬੇਟਾ ਉਨ੍ਹਾਂ ਮਾਵਾਂ ਨੂੰ ਮੁਸੀਬਤ ਵਿੱਚੋਂ ਬਾਹਰ ਕੱਢੇਗਾ ਨਹੀਂ ਤਾਂ ਕੌਣ ਕੱਢੇਗਾ ਭਾਈ, ਇਸ ਲਈ ਅਸੀਂ ਇਹ ਯੋਜਨਾ ਲੈ ਕੇ ਆਏ ਹਾਂ ਕਿ ਹੁਣ ਸਾਡੀਆਂ ਮਾਵਾਂ ਨੂੰ ਬਿਮਾਰੀ ਛਪਾਉਣੀ ਵੀ ਨਹੀਂ ਪਵੇਗੀ ਅਤੇ ਘਰ ਦੇ ਬੱਚਿਆਂ ਦੀ ਚਿੰਤਾ ਦਵਾਈਆਂ ਤੋਂ ਦੂਰ ਰਹਿਣ ਦੀ ਗੱਲ ਬਦਲਣੀ ਨਹੀਂ ਪਵੇਗੀ, ਅਤੇ ਸਰਕਾਰ ਪੈਸੇ ਦੇਵੇਗੀ, ਤੁਹਾਡੀ ਬਿਮਾਰੀ ਖ਼ਤਮ ਹੋ ਕੇ ਉਸ ਦੇ ਲਈ ਚਿੰਤਾ ਕਰੇਗੀ।
ਮੇਰਾ ਇਹ ਮੰਨਣਾ ਹੈ ਕਿ ਮੇਰੀਆਂ ਮਾਵਾਂ-ਭੈਣਾਂ, ਖਾਸ ਕਰਕੇ ਹੁਣ ਤੁਹਾਨੂੰ ਤਕਲੀਫ਼ ਹੋਵੇ ਤਾਂ ਜ਼ਰੂਰ ਆਯੁਸ਼ਮਾਨ ਕਾਰਡ ਲਓ ਅਤੇ ਬਿਮਾਰੀ ਹੋਵੇ ਤਾਂ ਦੋ ਦਿਨ ਹਸਪਤਾਲ ਵਿੱਚ ਭਲੇ ਹੀ ਰੁੱਕਣਾ ਪਵੇ, ਦੋ ਦਿਨ ਘਰ ਵਿੱਚ ਬੱਚਿਆਂ ਨੂੰ ਤਕਲੀਫ਼ ਹੋਵੇਗੀ, ਲੇਕਿਨ ਬਾਅਦ ਵਿੱਚ ਸ਼ਾਂਤੀ ਹੋ ਜਾਵੇਗੀ, ਲੇਕਿਨ ਕਦੇ ਮਾਵਾਂ-ਭੈਣਾਂ ਸੋਚਦੀਆਂ ਹਨ, ਦੋ ਦਿਨ ਦੇ ਲਈ ਬੱਚਿਆਂ ਨੂੰ ਤਕਲੀਫ਼ ਹੋਵੇਗੀ, ਲੇਕਿਨ ਇੱਕ ਵਾਰ ਆਪ ਲੋਕਾਂ ਨੂੰ ਜਾਂਚ (ਟੈਸਟ) ਕਰਵਾ ਲੈਣੀ ਚਾਹੀਦੀ ਹੈ।
ਅਤੇ ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਮੈਂ ਚਿਰੰਜੀਵੀ ਯੋਜਨਾ ਸ਼ੁਰੂ ਕੀਤੀ ਸੀ, ਇਸ ਚਿਰੰਜੀਵੀ ਯੋਜਨਾ ਵਿੱਚ ਪਹਿਲਾਂ ਕੀ ਹੁੰਦਾ ਸੀ, ਪ੍ਰਸੂਤੀ (ਜਣੇਪੇ) ਦੇ ਸਮੇਂ ਹੀ ਜਾਂ ਤਾਂ ਮਾਤਾ ਦੀ ਮੌਤ ਹੁੰਦੀ ਸੀ ਜਾਂ ਸੰਤਾਨ ਦੀ ਮੌਤ ਹੋ ਜਾਂਦੀ ਸੀ ਜਾਂ ਮਾਤਾ ਅਤੇ ਸੰਤਾਨ ਦੋਨਾਂ ਦੀ ਹੀ ਮੌਤ ਹੋ ਜਾਂਦੀ ਸੀ, ਅਸੀਂ ਉਨ੍ਹਾਂ ਨੂੰ ਬਚਾਉਣ ਦੇ ਲਈ ਚਿਰੰਜੀਵੀ ਯੋਜਨਾ ਲੈ ਕੇ ਆਏ ਅਤੇ ਹਸਪਤਾਲ ਵਿੱਚ ਸਾਰਿਆਂ ਦੀ ਦੇਖਭਾਲ ਹੋਣ ਲੱਗੀ।
ਅੱਜ, ਗੁਜਰਾਤ ਵਿੱਚ, ਬਹੁਤ ਬੜੀ ਸੰਖਿਆ ਵਿੱਚ ਕਿਤੇ ਕੁਝ ਦਾਖਲੇ ਹੋਣਗੇ ਕਿ ਜਿਸ ਦੀ ਪ੍ਰਸੂਤੀ ਘਰ ਵਿੱਚ ਹੁੰਦੀ ਹੋਵੇਗੀ। ਇਸ ਤਰ੍ਹਾਂ ਸਾਨੂੰ ਇਹ ਬੱਚਿਆਂ ਦੇ ਜਨਮ ਹੋਣ ਦੇ ਬਾਅਦ ਵੀ ਕਿਤਨੀ ਦੇਖਭਾਲ ਕਰਨੀ ਪੈਂਦੀ ਹੈ ਤਾਂ ਬਾਲ ਰੋਗ ਯੋਜਨਾ ਲੈ ਕੇ ਆਏ, ਐਸੇ ਹੀ ਅਸੀਂ ਖਿਲਖਿਲਾਹਟ ਯੋਜਨਾ ਲੈ ਕੇ ਆਏ, ਬਾਲ ਮਿੱਤਰ ਯੋਜਨਾ ਲੈ ਕੇ ਆਏ, ਇਨ੍ਹਾਂ ਸਾਰਿਆਂ ਦੇ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਬੜਾ ਪਰਿਵਰਤਨ ਲਿਆਏ ਅਤੇ ਉਸ ਦੇ ਨਾਲ ਹੀ ਉਸ ਸਮੇਂ ਗੁਜਰਾਤ ਵਿੱਚ ਮੁੱਖ ਮੰਤਰੀ ਅੰਮ੍ਰਤਮ ਯੋਜਨਾ- ਮਾਂ ਯੋਜਨਾ ਲੈ ਕੇ ਆਏ ਅਤੇ ਅੱਜ ਪੀਐੱਮਜੇਏਮਾ, ਪੂਰੀ ਯੋਜਨਾ ਹੁਣ ਨਵੀਂ ਬਣ ਗਈ, ਇਸ ਵਿੱਚ ਪੀਐੱਮ ਜੈ ਯੋਜਨਾ ਅਤੇ ਮਾਂ ਯੋਜਨਾ ਦੋਨਾਂ ਨੂੰ ਜੋੜ ਦਿੱਤਾ ਪੀਐੱਮਜਯਮਾ ਹੋ ਗਈ ਹੈ ਅਤੇ ਪੀਐੱਮਜਯਮਾ ਦਾ ਤਾਂ ਅੱਜ ਗੁਜਰਾਤ ਸਰਕਾਰ ਨੇ ਵਿਸਤਾਰ ਵੀ ਕੀਤਾ ਹੈ।
ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਪਹਿਲਾਂ ਵੀ ਇਹ ਸਾਰੇ ਲਾਭ ਮਿਲੇ ਹਨ, ਅੱਜ ਵੀ ਮਿਲ ਰਹੇ ਹਨ ਅਤੇ ਲਾਭ ਵਧ ਵੀ ਰਹੇ ਹਨ, ਜਿਸ ਦੇ ਕਾਰਨ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਇਸ ਦਾ ਵਿਸਤਾਰ ਹੋਣ ਨਾਲ ਉਸ ਦਾ ਲਾਭ ਲੈ ਸਕੋਗੇ।
ਅੱਜ ਗੁਜਰਾਤ ਹੀ ਨਹੀਂ ਆਪਣੇ ਸਾਥੀ ਦੇਸ਼ਾਂ ਦੇ ਕਈ ਹਿੱਸਿਆਂ ਵਿੱਚੋਂ ਵੀ ਆਪਣੇ ਗੁਜਰਾਤੀ ਬਾਹਰ ਜਾਂਦੇ ਹਨ, ਦੇਸ਼ਵਾਸੀ ਬਾਹਰ ਜਾਂਦੇ ਹਨ, ਗੁਜਰਾਤ ਵਿੱਚੋਂ ਦੂਸਰੇ ਰਾਜ ਵਿੱਚ ਬਾਹਰ ਜਾਂਦੇ ਹਨ, ਹੁਣ ਉੱਥੇ ਹੋਣ ਤਾਂ ਕੀ ਕਰਾਂਗੇ, ਮੈਂ ਕਿਹਾ ਨਾ ਕਿ ਇਹ ਐਸਾ ਸੋਨਾ ਹੈ ਕਿ ਤੁਸੀਂ ਮੁੰਬਈ ਜਾਓ ਅਤੇ ਉੱਥੇ ਹੋਣ ਤਾਂ ਤੁਸੀਂ ਇਸ ਨਾਲ ਉਪਚਾਰ (ਇਲਾਜ) ਕਰਵਾ ਸਕਦੇ ਹੋ, ਤੁਸੀਂ ਕਲਕੱਤਾ ਗਏ ਹੋ ਅਤੇ ਤੁਹਾਨੂੰ ਕੁਝ ਹੁੰਦਾ ਹੈ ਤਾਂ ਉੱਥੇ ਵੀ ਇਲਾਜ ਕਰਵਾ ਸਕਦੇ ਹੋ, ਇਸ ਨਾਲ ਇਲਾਜ ਦੀ ਸਾਰੀਆਂ ਥਾਵਾਂ ’ਤੇ ਵਿਵਸਥਾ ਮਿਲੇਗੀ, ਉਸ ਦੀ ਚਿੰਤਾ ਅੱਜ ਅਸੀਂ ਕੀਤੀ ਹੈ।
ਅਤੇ ਉਸ ਦੇ ਕਾਰਨ ਪਰਿਵਾਰ ਦੇ ਲੋਕ ਕਿਤੇ ਵੀ ਰਹਿੰਦੇ ਹੋਣ, ਉਹ ਵੀ ਇਸ ਦਾ ਲਾਭ ਲੈ ਸਕਦੇ ਹਨ, ਪੂਰੇ ਪਰਿਵਾਰ ਨੂੰ ਇਸ ਦਾ ਲਾਭ ਮਿਲਦਾ ਹੈ, ਇਤਨਾ ਹੀ ਨਹੀਂ, ਬਾਹਰ ਤੋਂ ਜੋ ਰਾਜ ਵਿੱਚ ਆਏ ਹਨ, ਉਸ ਨੂੰ ਵੀ ਜੋ ਆਪਣੇ ਰਾਜ ਵਿੱਚ ਕੁਝ ਤਕਲੀਫ਼ ਹੋਵੇ ਤਾਂ ਆਪਣੇ ਰਾਜ ਦੇ ਹਸਪਤਾਲਾਂ ਵਿੱਚ ਵੀ ਉਨ੍ਹਾਂ ਨੂੰ ਲਾਭ ਮਿਲੇ, ਯਾਨੀ ਭਾਰਤ ਦੇ ਨਾਗਰਿਕਾਂ ਨੂੰ ਆਰੋਗਯ ਦੀ ਸੁਵਿਧਾ ਪੂਰੇ ਹਿੰਦੁਸਤਾਨ ਦੇ ਕੋਨੇ ਵਿੱਚ ਮਿਲੇ, ਉਹ ਇਸ ਸੋਨੇ ਦੇ ਆਪਣੇ ਹੱਥਾਂ ਵਿੱਚ ਹੈ, ਕਦੇ ਵੀ ਉਲਝਣ ਵਿੱਚ ਨਾ ਪੈਣਾ ਪਵੇ, ਉਸ ਦੀ ਚਿੰਤਾ ਅਸੀਂ ਕਰਦੇ ਹਾਂ।
ਅੱਜ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ, ਮੈਨੂੰ ਬਹੁਤ ਆਨੰਦ ਆਇਆ, ਖਰਚੇ ਦੀ ਚਿੰਤਾ ਤੁਹਾਡੀ ਘੱਟ ਹੋਈ ਹੈ, ਮੇਰੀਆਂ ਆਪ ਸਾਰਿਆਂ ਨੂੰ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ।
*****
ਡੀਐੱਸ/ਐੱਸਟੀ/ਐੱਨਐੱਸ
(Release ID: 1868949)
Visitor Counter : 156
Read this release in:
English
,
Urdu
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam