ਪ੍ਰਧਾਨ ਮੰਤਰੀ ਦਫਤਰ

ਨਾਰਵੇ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

Posted On: 09 JAN 2019 2:18PM by PIB Chandigarh

Your Excellency,

ਪ੍ਰਧਾਨ ਮੰਤਰੀ ਅਰਨਾ ਸੋਲਬਰਗ,

ਨਾਰਵੇ ਤੋਂ ਇੱਥੇ ਆਏ ਸਾਰੇ ਵਿਸ਼ੇਸ਼ ਮਹਿਮਾਨ ਸਾਹਿਬਾਨ,

Friends,
ਪਿਛਲੇ ਸਾਲ ਸਟਾਕਹੋਮ ਵਿੱਚ ਜਦੋਂ ਮੈਂ ਪ੍ਰਧਾਨ ਮੰਤਰੀ ਸੋਲਬਰਗ ਨੂੰ ਮਿਲਿਆ ਸੀ, ਤਾਂ ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਮੈਨੂੰ ਭਾਰਤ ਵਿੱਚ ਉਨ੍ਹਾਂ ਦਾ ਸਵਾਗਤ ਕਰਨ ਦਾ ਅਵਸਰ ਮਿਲਿਆ।

ਪ੍ਰਧਾਨ ਮੰਤਰੀ ਜੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਅਤੇ ਇਸ ਲਈ ਵੀ ਵਿਸ਼ੇਸ਼ ਹੈ ਕਿ ਅੱਜ ਉਹ ਰਾਇਸੀਨਾ ਡਾਇਲਾਗ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਨਗੇ। ਇਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।

Friends,
2017 
ਵਿੱਚ G-20 Summit ਦੇ ਸਮੇਂ ਜਦੋਂ ਮੈਂ ਪ੍ਰਧਾਨ ਮੰਤਰੀ ਸੋਲਬਰਗ ਨੂੰ ਮਿਲਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਇੱਕ ਫੁੱਟਬਾਲ ਭੇਂਟ ਕੀਤੀ ਸੀ। ਵੈਸੇ ਤਾਂ ਪਿਛਲੇ ਸਾਲ ਫੁੱਟਬਾਲ ਦੀ ਦੁਨੀਆ ਦਾ ਜਾਣਿਆ-ਪਛਾਣਿਆ ‘‘ਗੋਲਡਨ ਬਾਲ’ ਪੁਰਸਕਾਰ ਨਾਰਵੇ ਦੀ ਮਹਿਲਾ ਫੁੱਟਬਾਲ ਖਿਡਾਰਨ ‘‘ਆਦਾ ਹੇਗਰਬਰਗ’ ਨੂੰ ਮਿਲਿਆ ਹੈ। ਇਸ ਲਈ ਮੈਂ ਨਾਰਵੇ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਲੇਕਿਨ, ਪ੍ਰਧਾਨ ਮੰਤਰੀ ਜੀ ਨੇ ਜੋ ਫੁੱਟਬਾਲ ਮੈਨੂੰ ਦਿੱਤੀ ਸੀ, ਉਸ ਦਾ ਮਾਇਨਾ ਕੁਝ ਹੋਰ ਸੀ। ਉਹ ਫੁੱਟਬਾਲ ਖੇਡ ਦੇ ਗੋਲ ਦੀ ਨਹੀਂ, ਬਲਕਿ Sustainable Development Goals ਦੀ ਪ੍ਰਤੀਕ ਸੀ। ਪ੍ਰਧਾਨ ਮੰਤਰੀ ਸੋਲਬਰਗ ਨੇ Sustainable Development Goals  ਨੂੰ ਪਾਉਣ ਦੀ ਦਿਸ਼ਾ ਵਿੱਚ ਆਲਮੀ ਯਤਨਾਂ ਨੂੰ ਬਹੁਤ ਪ੍ਰੋਤਸਾਹਨ ਦਿੱਤਾ ਹੈ।

ਆਪਣੀ ਇਸ ਯਾਤਰਾ ਵਿੱਚ ਪ੍ਰਧਾਨ ਮੰਤਰੀ ਸੋਲਬਰਗ ਨੇ ਭਾਰਤ ਵਿੱਚ ਨਾਰਵੇ ਦੀ ਨਵੀਂ Green Embassy ਦਾ ਉਦਘਾਟਨ ਵੀ ਕੀਤਾ ਹੈ। ਅਤੇ ਇਸ ਲਈ ਪ੍ਰਧਾਨ ਮੰਤਰੀ ਜੀ ਦੇ ਆਲਮੀ ਯਤਨਾਂ ਲਈ ਮੈਂ ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕਰਾਂ, ਘੱਟ ਹੈ।

Sustainable Development Goals ਭਾਰਤ ਦੇ ਵਿਕਾਸ ਟੀਚਿਆਂ ਨਾਲ ਵੀ ਪੂਰੀ ਤਰ੍ਹਾਂ ਮੇਲ ਰੱਖਦੇ ਹਨ। ਅਤੇ ਸਾਡੇ ਲਈ ਇਹ ਖੁਸ਼ੀ ਦਾ ਵਿਸ਼ਾ ਹੈ ਕਿ ਦੋਵੇਂ ਦੇਸ਼ ਮਿਲ ਕੇ ‘‘ਨਾਰਵੇ-ਇੰਡੀਆ ਪਾਰਟਨਰ-ਸ਼ਿਪ ਇਨੀਸ਼ਿਏਟਿਵ’ ਰਾਹੀਂ ਮਾਂ ਅਤੇ ਸ਼ਿਸ਼ੂ ਸਿਹਤ ਦੇ ਵਿਸ਼ੇ ’ਤੇ ਸਫਲ ਸਹਿਯੋਗ ਕਰ ਰਹੇ ਹਨ।

Friends,
ਭਾਰਤ ਅਤੇ ਨਾਰਵੇ ਦੇ ਸਬੰਧਾਂ ਵਿੱਚ trade and investment ਦਾ ਅਹਿਮ ਮਹੱਤਵ ਹੈ। ਨਾਰਵੇ ਦੇ Government Pension Fund Global ਨੇ ਭਾਰਤ ਵਿੱਚ ਲਗਭਗ 12 billion dollars ਦਾ ਪੋਰਟਫੋਲਿਓ ਨਿਵੇਸ਼ ਕੀਤਾ ਹੈ। ਮੈਨੂੰ ਪ੍ਰਸੰਨਤਾ ਹੈ ਕਿ ਪ੍ਰਧਾਨ ਮੰਤਰੀ ਜੀ ਦੇ ਨਾਲ ਨਾਰਵੇ ਦੀਆਂ 100 ਤੋਂ ਵੀ ਜ਼ਿਆਦਾ ਕੰਪਨੀਆਂ ਦੇ ਪ੍ਰਤੀਨਿਧੀ ਭਾਰਤ ਆਏ ਹਨ।

ਕੱਲ੍ਹ ਇੰਡੀਆ-ਨਾਰਵੇ business summit ਵਿੱਚ ਉਨ੍ਹਾਂ ਦਾ ਭਾਰਤ ਦੇ business leaders ਨਾਲ ਉਪਯੋਗੀ interaction ਵੀ ਹੋਇਆ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੋਰਟਫੋਲਿਓ ਨਿਵੇਸ਼ ਅਤੇ Foreign Direct Investment, ਦੋਵਾਂ ਵਿੱਚ ਨਾਰਵੇ ਦੀਆਂ ਕੰਪਨੀਆਂ ਭਾਰਤ ਦੀਆਂ ਅਪਾਰ ਸੰਭਾਵਨਾਵਾਂ ਤੋਂ ਲਾਭ ਉਠਾਉਣਗੀਆਂ। ਵਿਸ਼ੇਸ਼ ਰੂਪ ਨਾਲ ‘ਸਾਗਰਮਾਲਾ’ ਪ੍ਰੋਗਰਾਮ ਤਹਿਤ ਭਾਰਤ ਵਿੱਚ ship-building, ports ਅਤੇ port-led development ਵਿੱਚ ਨਾਰਵੇ ਦੀਆਂ ਕੰਪਨੀਆਂ ਲਈ ਬਹੁਤ ਅਵਸਰ ਬਣ ਰਹੇ ਹਨ।

Friends,
ਇਸੀ ਨਾਲ ਜੁੜਿਆ ਹੋਇਆ ਵਿਸ਼ਾ ਹੈ Ocean Economy ਦਾ। ਭਾਰਤ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਇਹ ਖੇਤਰ ਬੇਹੱਦ ਮਹੱਤਵਪੂਰਨ ਹੈ। ਭਾਰਤ ਦੀ ਲਗਭਗ 15% ਜਨਸੰਖਿਆ coastal ਜ਼ਿਲ੍ਹਿਆਂ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਜੀਵਨ ਇੱਕ ਪ੍ਰਕਾਰ ਨਾਲ ਸਿੱਧੇ ਰੂਪ ਨਾਲ Ocean Economy ਨਾਲ ਜ਼ਿਲ੍ਹਿਆਂ ਹੋਇਆ ਹੈ। ਅਤੇ ਜੇਕਰ ਅਪ੍ਰਤੱਖ ਰੂਪ ਨਾਲ ਦੇਖੀਏ ਤਾਂ ਭਾਰਤ ਦੇ coastal ਰਾਜਾਂ ਦੀ ਜਨਸੰਖਿਆ 500 million ਤੋਂ ਵੀ ਜ਼ਿਆਦਾ ਹੈ। ਅਤੇ Ocean Economy ਦੇ ਵਿਸ਼ੇ ’ਤੇ ਨਾਰਵੇ ਦੀ ਮੁਹਾਰਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਨਾਰਵੇ ਦੇ ਨਿਰਯਾਤ ਵਿੱਚ 70% ਹਿੱਸਾ ਨਾਰਵੇ ਦੀ ਸਮੁੰਦਰੀ industry ਦਾ ਹੈ। ਅਤੇ ਇਸ ਲਈ, ਮੈਨੂੰ ਪ੍ਰਸੰਨਤਾ ਹੈ ਕਿ ਅੱਜ ਅਸੀਂ ਇਸ ਮਹੱਤਵਪੂਰਨ ਖੇਤਰ ਵਿੱਚ ਸਹਿਯੋਗ ਦਾ ਇੱਕ ਨਵਾਂ ਆਯਾਮ ਆਪਣੇ ਸਬੰਧਾਂ ਵਿੱਚ ਜੋੜਿਆ ਹੈ। ਸਾਡਾ ਦੁਵੱਲਾ Ocean Dialogue ਇਸ ਖੇਤਰ ਨਾਲ ਜੁੜੇ ਸਾਰੇ sectors ਵਿੱਚ ਸਾਡੇ ਸਹਿਯੋਗ ਨੂੰ ਦਿਸ਼ਾ ਦੇਵੇਗਾ।

Friends,

ਅੰਤਰਾਸ਼ਟਰੀ ਮੰਚ ’ਤੇ ਵੀ ਭਾਰਤ ਅਤੇ ਨਾਰਵੇ ਦਾ ਆਪਸੀ ਸਹਿਯੋਗ ਬਹੁਤ ਮਜ਼ਬੂਤ ਹੈ। ਯੂ.ਐੱਨ. ਸਕਿਊਰਿਟੀ ਕੌਂਸਲ Reforms, ਮਲਟੀ-ਲੈਟਰਲ Export Control ਰੇਜੀਮਜ਼, ਅਤੇ ਦਹਿਸ਼ਤਵਾਦ ਵਰਗੇ ਅਨੇਕਾਂ ਵਿਸ਼ੇ ਹਨ ਜਿਨ੍ਹਾਂ ’ਤੇ ਅਸੀਂ ਦੋਵੇਂ ਬਹੁਤ ਕਰੀਬੀ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਦੇ ਹਾਂ। ਅੱਜ ਅਸੀਂ ਆਪਣੇ ਸਹਿਯੋਗ ਦੇ ਸਾਰੇ ਖੇਤਰਾਂ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਨੂੰ ਨਵੀਂ ਊਰਜਾ ਅਤੇ ਦਿਸ਼ਾ ਦੇਣ ਦੇ ਵਿਸ਼ਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ।

Excellency,
ਤੁਸੀਂ ਭਾਰਤ ਆਉਣ ਦਾ ਸੱਦਾ ਸਵੀਕਾਰ ਕੀਤਾ, ਇਸ ਲਈ ਮੈਂ ਇੱਕ ਬਾਰ ਫਿਰ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ। ਅੱਜ ਸ਼ਾਮ ਰਾਇਸੀਨਾ ਡਾਇਲਾਗ ਵਿੱਚ ਤੁਹਾਡਾ ਸੰਬੋਧਨ ਸੁਣਨ ਲਈ ਅਸੀਂ ਸਾਰੇ ਬਹੁਤ ਉਤਸੁਕ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਇਹ ਭਾਰਤ ਯਾਤਰਾ ਬਹੁਤ ਸੁਖਦ ਅਤੇ ਸਫਲ ਹੋਵੇਗੀ।

ਧੰਨਵਾਦ।

*********

 

ਡੀਐੱਸ/ਐੱਲਪੀ


(Release ID: 1868390) Visitor Counter : 80