ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਦੂਸਰਾ ਐਪੀਸੋਡ, “ਮਤਦਾਤਾ ਜੰਕਸ਼ਨ” ਸ਼ੁੱਕਰਵਾਰ, 14 ਅਕਤੂਬਰ ਨੂੰ ਆਕਾਸ਼ਵਾਣੀ ਦੁਆਰਾ ਸ਼ਾਮ 7.25 ਵਜੇ ਤੋਂ 7.40 ਵਜੇ ਤੱਕ 100.1 ਐੱਫਐੱਮ ਗੋਲਡ ਚੈਨਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ
ਥੀਮ-ਇੱਕ ਵੋਟ ਦੀ ਤਾਕਤ
ਮਤਦਾਤਾ ਜੰਕਸ਼ਨ ਪ੍ਰੋਗਰਾਮ ਦਾ ਦੇਸ਼ ਭਰ ਵਿੱਚ 23 ਭਾਸ਼ਾਵਾਂ ਵਿੱਚ ਪ੍ਰਸਾਰਣ ਕੀਤਾ ਜਾ ਰਿਹਾ ਹੈ
ਆਕਾਸ਼ਵਾਣੀ ਵੱਲੋਂ ਐੱਫਐੱਮ ਗੋਲਡ, ਐੱਫਐੱਮ ਰੇਨਬੋ, ਵਿਵਿਧ ਭਾਰਤੀ ਸਟੇਸ਼ਨ ਅਤੇ ਆਕਾਸ਼ਵਾਣੀ ਦੇ ਪ੍ਰਾਥਮਿਕ ਚੈਨਲਾਂ ’ਤੇ 15 ਮਿੰਟ ਦੇ 52 ਐਪੀਸੋਡ ਦੇ ਪ੍ਰਸਾਰਣ ਦੇ ਲਈ ਭਾਰਤੀ ਚੋਣ ਕਮਿਸ਼ਨ ਦੇ ਨਾਲ ਸਹਿਯੋਗ ਕੀਤਾ ਜਾਂਦਾ ਹੈ
Posted On:
14 OCT 2022 10:05AM by PIB Chandigarh
ਆਕਾਸ਼ਵਾਣੀ ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ’ਤੇ ਨਵਾਂ ਸਪਤਾਹਿਕ ਪ੍ਰੋਗਰਾਮ ‘ਮਤਦਾਤਾ ਜੰਕਸ਼ਨ’ ਸ਼ੁਰੂ ਕੀਤਾ ਗਿਆ ਹੈ। ਪ੍ਰੋਗਰਾਮ ਦਾ ਦੂਸਰਾ ਐਪੀਸੋਡ, “ਮਤਦਾਤਾ ਜੰਕਸ਼ਨ” ਸ਼ੁੱਕਰਵਾਰ, 14 ਅਕਤੂਬਰ ਨੂੰ 100.1 ਐੱਫਐੱਮ ਗੋਲਡ ਚੈਨਲ ’ਤੇ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਅਤੇ ਹੈਦਰਾਬਾਦ ਵਿੱਚ ਸ਼ਾਮ 7.25 ਵਜੇ ਤੋਂ 7.40 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦਾ ਵਿਸ਼ਾ ‘ਇੱਕ ਵੋਟ ਦੀ ਸ਼ਕਤੀ’ ਜਾਂ ’ਇੱਕ ਵੋਟ ਦੀ ਤਾਕਤ’ ਹੈ। 15 ਮਿੰਟ ਦਾ ਸਪਤਾਹਿਕ ਪ੍ਰੋਗਰਾਮ ਅਸਮਿਆ, ਬੰਗਾਲੀ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸਿੰਧੀ, ਤਮਿਲ, ਤੇਲੁਗੁ, ਉਰਦੂ, ਬੋਡੋ, ਸੰਥਾਲੀ, ਮੈਥਿਲੀ ਅਤੇ ਡੋਗਰੀ ਸਹਿਤ ਦੇਸ਼ ਭਰ ਵਿੱਚ 23 ਭਾਸ਼ਾਵਾਂ ਵਿੱਚ ਹਰ ਸ਼ੁੱਕਰਵਾਰ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਇਸ ਨੂੰ ਦੇਸ਼ ਭਰ ਵਿੱਚ ਐੱਫਐੱਮ ਰੇਨਬੋ, ਵਿਵਿਧ ਭਾਰਤੀ ਸਟੇਸ਼ਨਾਂ ਅਤੇ ਆਕਾਸ਼ਵਾਣੀ ਦੇ ਪ੍ਰਾਥਮਿਕ ਚੈਨਲਾਂ ’ਤੇ ਸ਼ਾਮ 7 ਵਜੇ ਤੋਂ 9 ਵਜੇ ਦੇ ਦਰਮਿਆਨ ਪ੍ਰਸਾਰਿਤ ਕੀਤਾ ਜਾਵੇਗਾ। ਨਾਗਰਿਕ ਪ੍ਰੋਗਰਾਮ ਨੂੰ ‘Twitter on @airnewsalerts, News On AIR' ਐਪ ਅਤੇ ਆਕਾਸ਼ਵਾਣੀ ਦੇ ਯੂ-ਟਿਊਬ ਚੈਨਲ ’ਤੇ ਵੀ ਸੁਣ ਸਕਦੇ ਹਨ।
ਸਪਤਾਹਿਕ ਪ੍ਰੋਗਰਾਮ ਵਿੱਚ ਵੋਟਰ ਈਕੋ-ਸਿਸਟਮ ਦੇ ਸਭ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹਰੇਕ ਐਪੀਸੋਡ ਚੋਣ ਪ੍ਰਕਿਰਿਆ ’ਤੇ ਇੱਕ ਵਿਸ਼ੇਸ਼ ਥੀਮ ’ਤੇ ਅਧਾਰਿਤ ਹੈ। ਸਭ 52 ਥੀਮ ਦਾ ਉਦੇਸ਼ ਸਭ ਯੋਗ ਨਾਗਰਿਕਾਂ ਅਤੇ ਖਾਸ ਤੌਰ ’ਤੇ ਯੁਵਾ ਅਤੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਵੋਟਰਾਂ ਨੂੰ ਵੋਟ ਦੇਣ ਦੇ ਲਈ ਪ੍ਰੋਤਸਾਹਿਤ ਕਰਨਾ ਅਤੇ ਚੋਣਾਂ ਦੇ ਦੌਰਾਨ ਇੱਕ ਜਾਗਰੂਕ ਫੈਸਲਾ ਲੈਣ ਵਿੱਚ ਮਦਦ ਕਰਨਾ ਹੈ। ਕੁਵਿਜ਼, ਮਾਹਰਾਂ ਦਾ ਇੰਟਰਵਿਊ, ਅਤੇ ਚੋਣ ਕਮਿਸ਼ਨ ਦੀ ਸਵੀਪ (ਸਿਸਟੇਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ) ਟੀਮ ਦੁਆਰਾ ਨਿਰਮਿਤ ਗੀਤ ਹਰ ਐਪੀਸੋਡ ਵਿੱਚ ਪ੍ਰਸਾਰਿਤ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਸਿਟੀਜਨ ਕਾਰਕਰ ਸ਼ਾਮਲ ਹੈ ਜਿੱਥੇ ਕੋਈ ਵੀ ਨਾਗਰਿਕ ਵੋਟਰ ਦੇ ਕਿਸੇ ਵੀ ਪਹਿਲੂ ’ਤੇ ਪ੍ਰਸ਼ਨ ਪੁੱਛ ਸਕਦਾ ਹੈ ਜਾਂ ਸੁਝਾਅ ਦੇ ਸਕਦਾ ਹੈ।
****
ਸੌਰਭ ਸਿੰਘ
(Release ID: 1867788)
Visitor Counter : 204