ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਤਰੀ ਮੰਡਲ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਤਹਿਤ ਕਾਂਡਲਾ ਵਿਖੇ ਕੱਛ ਦੀ ਖਾੜੀ ਵਿੱਚ ਬਹੁਮੰਤਵੀ ਕਾਰਗੋ (ਕੰਟੇਨਰ/ਤਰਲ ਤੋਂ ਇਲਾਵਾ) ਬਰਥ ਆਫ ਟੂਨਾ ਟੇਕਰਾ ਦੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ

Posted On: 12 OCT 2022 4:17PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਤਹਿਤ ਕਾਂਡਲਾ ਵਿਖੇ ਕੱਛ ਦੀ ਖਾੜੀ ਵਿੱਚ ਬਹੁਮੰਤਵੀ ਕਾਰਗੋ (ਕੰਟੇਨਰ/ਤਰਲ ਤੋਂ ਇਲਾਵਾ) ਬਰਥ ਆਫ ਟੂਨਾ ਟੇਕਰਾ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਕੁੱਲ ਅਨੁਮਾਨਿਤ ਲਾਗਤ 2,250.64 ਕਰੋੜ ਰੁਪਏ ਹੈ। [ਬਹੁਮੰਤਵੀ ਕਾਰਗੋ ਬਰਥ ਦੇ ਵਿਕਾਸ ਲਈ 1719.22 ਕਰੋੜ ਰੁਪਏ (ਬਰਥ ਦੇ ਨਾਲ-ਨਾਲ ਡਰੇਜ਼ਿੰਗ ਦੇ ਕੰਮ, ਟਰਨਿੰਗ ਸਰਕਲ ਅਤੇ ਅਪਰੋਚ ਚੈਨਲ ਸਮੇਤ) ਦੀ ਲਾਗਤ ਰਿਆਇਤਕਰਤਾ ਦੁਆਰਾ ਸਹਿਣ ਕੀਤੀ ਜਾਵੇਗੀ ਅਤੇ 531.42 ਕਰੋੜ ਰੁਪਏ ਰਿਆਇਤੀ ਅਥਾਰਟੀ (ਦੀਨਦਿਆਲ ਪੋਰਟ ਅਥਾਰਟੀ) ਦੁਆਰਾ ਕੌਮਨ ਯੂਜ਼ਰ ਐਕਸੈਸ ਚੈਨਲ ਦੀ ਕੈਪੀਟਲ ਡਰੇਜ਼ਿੰਗ ਅਤੇ ਕਾਮਨ ਯੂਜ਼ਰ ਰੋਡ ਦੇ ਨਿਰਮਾਣ ਲਈ ਖਰਚ ਕੀਤੇ ਜਾਣਗੇ।]

ਪ੍ਰੋਜੈਕਟ ਦੇ ਚਾਲੂ ਹੋਣ 'ਤੇ, ਇਹ ਬਹੁਮੰਤਵੀ ਕਾਰਗੋ (ਕੰਟੇਨਰ/ਤਰਲ ਤੋਂ ਇਲਾਵਾ) ਆਵਾਜਾਈ ਵਿੱਚ ਭਵਿੱਖ ਦੇ ਵਾਧੇ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਸਾਲ 2026 ਤੱਕ ਅਨੁਮਾਨਿਤ ਆਵਾਜਾਈ ਅੰਤਰ 2.85 ਐੱਮਐੱਮਟੀਪੀਏ ਅਤੇ 2030 ਤੱਕ ਇਹ 27.49 ਐੱਮਐੱਮਟੀਪੀਏ ਹੋ ਜਾਵੇਗਾ। ਕਾਂਡਲਾ ਵਿਖੇ ਕੱਛ ਦੀ ਖਾੜੀ ਵਿਖੇ ਬਹੁਮੰਤਵੀ ਕਾਰਗੋ (ਕੰਟੇਨਰ/ਤਰਲ ਤੋਂ ਇਲਾਵਾ) ਬਰਥ ਆਫ ਟੂਨਾ ਟੇਕਰਾ ਦਾ ਵਿਕਾਸ ਇਸ ਨੂੰ ਰਣਨੀਤਕ ਲਾਭ ਦੇਵੇਗਾ ਕਿਉਂਕਿ ਇਹ ਭਾਰਤ ਦੇ ਉੱਤਰੀ ਹਿੱਸੇ (ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਰਾਜਾਂ) ਦੇ ਵਿਸ਼ਾਲ ਅੰਦਰੂਨੀ ਹਿੱਸੇ ਦੀ ਸੇਵਾ ਕਰਨ ਵਾਲਾ ਸਭ ਤੋਂ ਨਜ਼ਦੀਕੀ ਕੰਟੇਨਰ ਟਰਮੀਨਲ ਹੋਵੇਗਾ। ਕਾਂਡਲਾ ਦੀ ਕਾਰੋਬਾਰੀ ਸੰਭਾਵਨਾ ਨੂੰ ਵਧਾਉਣ ਦੇ ਨਾਲ-ਨਾਲ, ਇਹ ਪ੍ਰੋਜੈਕਟ ਆਰਥਿਕਤਾ ਨੂੰ ਹੁਲਾਰਾ ਦੇਵੇਗਾ ਅਤੇ ਰੋਜ਼ਗਾਰ ਪੈਦਾ ਕਰੇਗਾ।

ਇਹ ਪ੍ਰੋਜੈਕਟ ਬੀਓਟੀ ਦੇ ਆਧਾਰ 'ਤੇ ਚੁਣੇ ਗਏ ਰਿਆਇਤਕਰਤਾ ਵਲੋਂ ਵਿਕਸਤ ਕੀਤਾ ਜਾਵੇਗਾ। ਹਾਲਾਂਕਿ, ਦੀਨਦਿਆਲ ਪੋਰਟ ਅਥਾਰਟੀ ਆਮ ਉਪਭੋਗਤਾ ਸੁਵਿਧਾਵਾਂ ਦਾ ਵਿਕਾਸ ਕਰੇਗੀ।

ਵੇਰਵੇ:

  1. ਪ੍ਰੋਜੈਕਟ ਨੂੰ ਇੱਕ ਨਿੱਜੀ ਡਿਵੈਲਪਰ/ਬਿਲਡ ਓਪਰੇਟ ਐਂਡ ਟ੍ਰਾਂਸਫਰ (ਬੀਓਟੀ) ਆਪਰੇਟਰ ਵਲੋਂ ਬੀਓਟੀ ਅਧਾਰ 'ਤੇ ਵਿਕਸਤ ਕੀਤਾ ਜਾਣਾ ਹੈ, ਜਿਸ ਦੀ ਚੋਣ ਅੰਤਰਰਾਸ਼ਟਰੀ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਰਿਆਇਤਕਰਤਾ ਰਿਆਇਤੀ ਸਮਝੌਤੇ ਦੇ ਤਹਿਤ ਪ੍ਰੋਜੈਕਟ ਦੇ ਡਿਜ਼ਾਈਨ, ਇੰਜੀਨੀਅਰਿੰਗ, ਵਿੱਤ, ਖਰੀਦ, ਲਾਗੂ ਕਰਨ ਕਮਿਸ਼ਨਿੰਗ, ਸੰਚਾਲਨ, ਪ੍ਰਬੰਧਨ ਅਤੇ ਰੱਖ-ਰਖਾਅ ਲਈ ਰਿਆਇਤਕਰਤਾ (ਨਿੱਜੀ ਡਿਵੈਲਪਰ/ਬੀਓਟੀ ਆਪਰੇਟਰ) ਅਤੇ ਰਿਆਇਤ ਅਥਾਰਟੀ (ਦੀਨਦਿਆਲ ਪੋਰਟ ਅਥਾਰਟੀ) ਵਲੋਂ ਮਨੋਨੀਤ ਕਾਰਗੋ ਨੂੰ ਸੰਭਾਲਣ ਲਈ 30 ਸਾਲਾਂ ਦੀ ਮਿਆਦ ਲਈ ਲਾਗੂ ਕੀਤੇ ਜਾਣ ਲਈ ਜ਼ਿੰਮੇਵਾਰ ਹੋਵੇਗਾ।  ਰਿਆਇਤ ਅਥਾਰਟੀ ਸਾਂਝੇ ਸਹਾਇਕ ਬੁਨਿਆਦੀ ਢਾਂਚੇ ਭਾਵ ਆਮ ਪਹੁੰਚ ਚੈਨਲ ਅਤੇ ਕੌਮਨ ਯੂਜ਼ਰ ਸੜਕ ਲਈ ਜਿੰਮੇਵਾਰ ਹੋਵੇਗੀ।

  2. ਇਸ ਪ੍ਰੋਜੈਕਟ ਵਿੱਚ 1,719.22 ਕਰੋੜ ਰੁਪਏ ਦੀ ਲਾਗਤ ਅਤੇ 18.33 ਮਿਲੀਅਨ ਟਨ ਪ੍ਰਤੀ ਸਾਲ ਦੀ ਹੈਂਡਲਿੰਗ ਸਮਰੱਥਾ ਨਾਲ ਇੱਕ ਸਮੇਂ ਵਿੱਚ ਚਾਰ ਜਹਾਜ਼ਾਂ ਨੂੰ ਸੰਭਾਲਣ ਲਈ ਇੱਕ ਆਫ-ਸ਼ੋਰ ਬਰਥਿੰਗ ਢਾਂਚੇ ਦਾ ਨਿਰਮਾਣ ਸ਼ਾਮਲ ਹੈ।

  3. ਸ਼ੁਰੂਆਤੀ ਤੌਰ 'ਤੇ, ਪ੍ਰੋਜੈਕਟ 1,00,000 ਡੈੱਡਵੇਟ ਟਨੇਜ (ਡੀਡਬਲਿਊਟੀ) ਦੇ 15 ਮੀਟਰ ਡਰਾਫਟ ਜਹਾਜ਼ਾਂ ਨੂੰ ਪੂਰਾ ਕਰੇਗਾ ਅਤੇ ਇਸ ਅਨੁਸਾਰ, 15 ਮੀਟਰ ਡਰਾਫਟ ਦੇ ਨਾਲ ਰਿਆਇਤੀ ਅਥਾਰਟੀ ਦੁਆਰਾ ਚੈਨਲ ਦੇ ਤਲ ਨੂੰ ਸਾਫ਼ ਕੀਤਾ ਜਾਵੇਗਾ ਅਤੇ ਉਸਦਾ ਰੱਖ-ਰਖਾਅ ਕੀਤਾ ਜਾਵੇਗਾ। ਰਿਆਇਤ ਦੀ ਮਿਆਦ ਦੇ ਦੌਰਾਨ, ਰਿਆਇਤਕਰਤਾ ਨੂੰ ਬਰਥ ਦੇ ਭਾਗਾਂ ਅਤੇ ਟਰਨਿੰਗ ਸਰਕਲ ਵਿੱਚ ਡੂੰਘਾ ਅਤੇ ਚੌੜਾ ਕਰਕੇ 18 ਮੀਟਰ ਡਰਾਫਟ ਤੱਕ ਦੇ ਜਹਾਜ਼ਾਂ ਨੂੰ ਸੰਭਾਲਣ ਦੀ ਆਜ਼ਾਦੀ ਹੈ; ਅਤੇ ਇਸ ਦੇ ਅਨੁਸਾਰ, ਐਕਸੈਸ ਚੈਨਲ ਦੇ ਡਰਾਫਟ ਨੂੰ ਰਿਆਇਤ ਅਥਾਰਟੀ ਅਤੇ ਰਿਆਇਤਕਰਤਾ ਦਰਮਿਆਨ ਲਾਗਤ ਸ਼ੇਅਰਿੰਗ ਅਤੇ ਕਿਸੇ ਹੋਰ ਪਹਿਲੂ ਦੇ ਅਧੀਨ ਆਪਸੀ ਸਮਝੌਤੇ ਦੇ ਅਧਾਰ 'ਤੇ ਵਧਾਇਆ ਜਾ ਸਕਦਾ ਹੈ, ਜਿਵੇਂ ਕਿ ਡਰਾਫਟ ਦੇ ਵਾਧੇ ਦੇ ਪ੍ਰਸਤਾਵ ਦੇ ਸਮੇਂ ਨਿਰਧਾਰਤ ਕੀਤਾ ਗਿਆ ਹੈ। ਰਿਆਇਤਕਰਤਾ ਨੂੰ ਉਪਲਬਧ ਕਰਾਏ ਜਾਣ ਵਾਲੇ ਐਕਸੈਸ ਚੈਨਲ ਦੇ ਡਰਾਫਟ ਨੂੰ ਜਵਾਰਭਾਟੇ ਦੇ ਔਸਤ ਵਾਧੇ ਦੇ ਅਨੁਸਾਰ ਵੱਧ ਤੋਂ ਵੱਧ ਡਰਾਫਟ ਮੰਨਿਆ ਜਾਵੇਗਾ। 

*************

ਡੀਐੱਸ 


(Release ID: 1867242) Visitor Counter : 136