ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਬੀਐੱਚ ਸੀਰੀਜ਼ ਸੰਸ਼ੋਧਨ ਦੇ ਲਈ ਡ੍ਰਾਫਟ ਨੋਟੀਫਿਕੇਸ਼ਨ

Posted On: 07 OCT 2022 11:22AM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ (ਐੱਮਓਆਰਟੀਐੱਚ) ਦੁਆਰਾ ਭਾਰਤ (ਬੀਐੱਚ) ਸੀਰੀਜ਼ ਰਜਿਸਟ੍ਰੇਸ਼ਨ ਚਿਨ੍ਹਿਤ ਨੂੰ ਸ਼ਾਸਿਤ ਕਰਨ ਵਾਲੇ ਨਿਯਮਾਂ ਵਿੱਚ ਸੰਸ਼ੋਧਨ ਨੂੰ ਨੋਟੀਫਾਈ ਕਰਨ ਦੇ ਲਈ 04 ਅਕਤੂਬਰ 2022 ਨੂੰ ਇੱਕ ਡ੍ਰਾਫਟ ਨੋਟੀਫਿਕੇਸ਼ਨ ਜੀ.ਐੱਸ.ਆਰ 672 (ਈ) ਜਾਰੀ ਕੀਤੀ ਗਈ ਹੈ। ਐੱਮਓਆਰਟੀਐੱਚ ਨੇ ਜੀ.ਐੱਸ.ਆਰ 594 (ਈ) ਮਿਤੀ 26 ਅਗਸਤ 2021 ਦੇ ਮਾਧਿਅਮ ਨਾਲ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਚਿਨ੍ਹਿਤ ਪੇਸ਼ ਕੀਤਾ ਸੀ। ਇਨ੍ਹਾਂ ਨਿਯਮਾਂ ਦੇ ਲਾਗੂਕਰਨ ਦੌਰਾਨ, ਬੀਐੱਚ ਸੀਰੀਜ਼ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਕਈ ਪੇਸ਼ਕਾਰੀਆਂ ਪ੍ਰਾਪਤ ਹੋਈਆਂ ਹਨ।

 

ਬੀਐੱਚ ਸੀਰੀਜ਼ ਲਾਗੂਕਰਨ ਦੇ ਦਾਇਰੇ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਇਸ ਦੇ ਵਿਸਤਾਰ ਦੇ ਲਈ, ਐੱਮਓਆਰਟੀਐੱਚ ਨੇ ਨਿਮਨਲਿਖਿਤ ਪ੍ਰਮੁੱਖ ਵਿਸ਼ੇਸ਼ਤਾਵਾਂ ਦੇ ਨਾਲ ਨਵੇਂ ਨਿਯਮ ਪ੍ਰਸਤਾਵਿਤ ਕੀਤੇ ਹਨ:

 

1. ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਚਿਨ੍ਹਿਤ ਵਾਲੇ ਵਾਹਨਾਂ ਨੂੰ ਹੋਰ ਵਿਅਕਤੀਆਂ ਨੂੰ, ਜੋ ਬੀਐੱਚ ਸੀਰੀਜ਼ ਦੇ ਲਈ ਯੋਗ ਹਨ ਜਾਂ ਯੋਗ ਨਹੀਂ ਹਨ, ਟਰਾਂਸਫਰ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

2. ਵਰਤਮਾਨ ਵਿੱਚ ਨਿਯਮਿਤ ਰਜਿਸਟ੍ਰੇਸ਼ਨ ਚਿਨ੍ਹਿਤ ਵਾਲੇ ਵਾਹਨਾਂ ਨੂੰ ਵੀ ਜ਼ਰੂਰੀ ਟੈਕਸ ਦੇ ਭੁਗਤਾਨ ਦੇ ਬਾਅਦ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਚਿਨ੍ਹਿਤ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਤਾਕਿ ਬਾਅਦ ਵਿੱਚ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਚਿਨ੍ਹਿਤ ਦੇ ਲਈ ਯੋਗ ਹੋਣ ਵਾਲੇ ਵਿਅਕਤੀਆਂ ਨੂੰ ਸੁਵਿਧਾ ਮਿਲ ਸਕੇ।

3. ਨਾਗਰਿਕਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਉਣ ਦੇ ਲਈ, ਨਿਵਾਸ ਸਥਾਨ ਜਾਂ ਕਾਰਜ ਸਥਲ ‘ਤੇ ਬੀਐੱਚ ਸੀਰੀਜ਼ ਦੇ ਲਈ ਆਵੇਦਨ ਜਮ੍ਹਾਂ ਕਰਨ ਦਾ ਵਿਕਲਪ ਦੇਣ ਲਈ ਨਿਯਮ 48 ਵਿੱਚ ਸੰਸ਼ੋਧਨ ਦਾ ਪ੍ਰਸਤਾਵ ਦਿੱਤਾ ਗਿਆ ਹੈ।

4. ਦੁਰਉਪਯੋਗ ਨੂੰ ਰੋਕਣ ਦੇ ਲਈ ਨਿਜੀ ਖੇਤਰ ਦੇ ਕਰਮਚਾਰੀਆਂ ਦੁਆਰਾ ਪੇਸ਼ ਕੀਤੇ ਜਾਣ ਵਾਲੇ ਕਾਰਜ ਪ੍ਰਮਾਣ ਪੱਤਰ ਨੂੰ ਹੋਰ ਸਸ਼ਕਤ ਬਣਾਇਆ ਗਿਆ ਹੈ।

ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ:

*********

ਐੱਮਜੇਪੀਐੱਸ



(Release ID: 1865865) Visitor Counter : 108