ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਲੁਹਣੂ ਵਿਖੇ 3650 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇਪ੍ਰਧਾਨ ਮੰਤਰੀ ਨੇ ਏਮਸ ਬਿਲਾਸਪੁਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾਪ੍ਰਧਾਨ ਮੰਤਰੀ ਨੇ ਬੰਦਲਾ ਵਿਖੇ ਸਰਕਾਰੀ ਹਾਇਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕੀਤਾਪ੍ਰਧਾਨ ਮੰਤਰੀ ਨੇ ਨਾਲਾਗੜ੍ਹ ਵਿਖੇ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਰੱਖਿਆਪ੍ਰਧਾਨ ਮੰਤਰੀ ਨੇ 1690 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰਾਸ਼ਟਰੀ ਰਾਜਮਾਰਗ ਨੂੰ ਚਾਰ ਮਾਰਗੀ ਕਰਨ ਲਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ“ਖੁਸ਼ਕਿਸਮਤੀ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਦੀ ਵਿਕਾਸ ਯਾਤਰਾ ਦਾ ਨਿਰੰਤਰ ਹਿੱਸਾ ਬਣਿਆ ਹਾਂ”"ਸਾਡੀ ਸਰਕਾਰ ਨਿਸ਼ਚਿਤ ਤੌਰ 'ਤੇ ਉਸ ਪ੍ਰੋਜੈਕਟ ਨੂੰ ਸਮਰਪਿਤ ਵੀ ਕਰਦੀ ਹੈ ਜਿਸ ਦਾ ਅਸੀਂ ਨੀਂਹ ਪੱਥਰ ਰੱਖਦੇ ਹਾਂ""‘ਰਾਸ਼ਟਰ ਰਕਸ਼ਾ' ਵਿੱਚ ਹਿਮਾਚਲ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਅਤੇ ਹੁਣ ਬਿਲਾਸਪੁਰ ਵਿੱਚ ਨਵੇਂ ਉਦਘਾਟਨ ਕੀਤੇ ਗਏ ਏਮਸ ਦੇ ਨਾਲ, ਇਹ 'ਜੀਵਨ ਰਕਸ਼ਾ' ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ"“ਸਭਨਾਂ ਲਈ ਜੀਵਨ ਦੀ ਗਰਿਮਾ ਯਕੀਨੀ ਬਣਾਉਣਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ”"ਮਹਿਲਾਵਾਂ ਦੀ ਖੁਸ਼ੀ, ਸੁਵਿਧਾ, ਸਨਮਾਨ ਅਤੇ ਸੁਰੱਖਿਆ ਡਬਲ ਇੰਜਣ ਵਾਲੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਹਨ""ਮੇਡ ਇਨ ਇੰਡੀਆ 5ਜੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ, ਅਤੇ ਹਿਮਾਚਲ ਵਿੱਚ

Posted On: 05 OCT 2022 2:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਨਐੱਚ-105 'ਤੇ ਪਿੰਜੌਰ ਤੋਂ ਨਾਲਾਗੜ੍ਹ ਤੱਕ ਰਾਸ਼ਟਰੀ ਰਾਜਮਾਰਗ ਨੂੰ ਚਾਰ ਮਾਰਗੀ ਕਰਨ ਲਈ 1690 ਕਰੋੜ ਰੁਪਏ ਦੀ ਲਾਗਤ ਵਾਲੇ ਕਰੀਬ 31 ਕਿਲੋਮੀਟਰ ਲੰਬੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਏਮਸ, ਬਿਲਾਸਪੁਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਨਾਲਾਗੜ੍ਹ ਵਿਖੇ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ ਕਰੀਬ 350 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਬੰਦਲਾ ਵਿਖੇ ਸਰਕਾਰੀ ਹਾਇਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ।

 

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਜੈ ਦਸ਼ਮੀ ਦੇ ਸ਼ੁਭ ਮੌਕੇ 'ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸ਼ੁਭ ਤਿਉਹਾਰ ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ‘ਪਾਂਚ ਪ੍ਰਣ’ ਦੇ ਮਾਰਗ ’ਤੇ ਚੱਲਣ ਲਈ ਸਾਰਿਆਂ ਨੂੰ ਨਵੀਂ ਊਰਜਾ ਦੇਵੇਗਾ। ਉਨ੍ਹਾਂ ਕਿਹਾ ਕਿ ਵਿਜੈ ਦਸ਼ਮੀ 'ਤੇ ਹਿਮਾਚਲ ਵਿੱਚ ਹੋਣ ਦਾ ਅਵਸਰ ਮਿਲਣਾ ਭਵਿੱਖ ਦੀ ਹਰ ਜਿੱਤ ਲਈ ਸ਼ੁਭ ਸ਼ਗਨ ਹੈ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਬਿਲਾਸਪੁਰ ਨੂੰ ਸਿਹਤ ਅਤੇ ਸਿੱਖਿਆ ਦਾ ਦੋਹਰਾ ਤੋਹਫ਼ਾ ਮਿਲਿਆ ਹੈ। ਉਨ੍ਹਾਂ ਨੇ ਕੁੱਲੂ ਦੁਸਹਿਰੇ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਣ 'ਤੇ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਰਾਸ਼ਟਰ ਦੀ ਭਲਾਈ ਲਈ ਭਗਵਾਨ ਰਘੂਨਾਥ ਜੀ ਅੱਗੇ ਪ੍ਰਾਰਥਨਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਪੁਰਾਣੇ ਸਮਿਆਂ ਨੂੰ ਵੀ ਯਾਦ ਕੀਤਾ ਜਦੋਂ ਉਹ ਅਤੇ ਉਨ੍ਹਾਂ ਦੇ ਸਾਥੀ ਇਸ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਰਹਿੰਦੇ ਸਨ। ਉਨ੍ਹਾਂ ਕਿਹਾ, “ਮੈਂ ਭਾਗਸ਼ਾਲੀ ਹਾਂ ਕਿ ਮੈਂ ਹਿਮਾਚਲ ਪ੍ਰਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਰਿਹਾ ਹਾਂ।”

 

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਵਰ੍ਹਿਆਂ ਦੌਰਾਨ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੀ ਵੋਟ ਹੈ ਜੋ ਸਾਰੇ ਵਿਕਾਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਨੇ ਵਿਕਾਸ ਦੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦਾ ਕ੍ਰੈਡਿਟ ਰਾਜ ਅਤੇ ਕੇਂਦਰ ਵਿੱਚ ਲੋਕਾਂ ਦੇ ਭਰੋਸੇ ਨੂੰ ਦਿੱਤਾ।

 

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਇਹ ਸੋਚ ਰਹੀ ਕਿ ਸਿੱਖਿਆ, ਸੜਕਾਂ, ਉਦਯੋਗ, ਹਸਪਤਾਲ ਆਦਿ ਸੁਵਿਧਾਵਾਂ ਵੱਡੇ ਸ਼ਹਿਰਾਂ ਲਈ ਹੀ ਹਨ। ਜਿੱਥੋਂ ਤੱਕ ਪਹਾੜੀ ਇਲਾਕਿਆਂ ਦਾ ਸਬੰਧ ਹੈ, ਉੱਥੇ ਮੁੱਢਲੀਆਂ ਸੁਵਿਧਾਵਾਂ ਵੀ ਸਭ ਤੋਂ ਅਖੀਰ ਵਿੱਚ ਪਹੁੰਚੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਵਿਕਾਸ ਵਿੱਚ ਵੱਡਾ ਅਸੰਤੁਲਨ ਪੈਦਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਛੋਟੇ-ਛੋਟੇ ਕੰਮਾਂ ਲਈ ਚੰਡੀਗੜ੍ਹ ਜਾਂ ਦਿੱਲੀ ਜਾਣ ਲਈ ਮਜਬੂਰ ਸਨ। ਹਾਲਾਂਕਿ, ਪਿਛਲੇ 8 ਵਰ੍ਹਿਆਂ ਵਿੱਚ, ਡਬਲ ਇੰਜਣ ਵਾਲੀ ਸਰਕਾਰ ਨੇ ਸਭ ਕੁਝ ਬਦਲ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਿਮਾਚਲ ਪ੍ਰਦੇਸ਼ ਆਈਆਈਟੀ, ਆਈਆਈਐੱਮ ਅਤੇ ਆਈਆਈਆਈਟੀ ਜਿਹੀਆਂ ਸੈਂਟਰਲ ਯੂਨੀਵਰਸਿਟੀਆਂ ਨਾਲ ਲੈਸ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਏਮਸ, ਬਿਲਾਸਪੁਰ ਦੇ ਭਾਰਤ ਵਿੱਚ ਮੈਡੀਕਲ ਸਿੱਖਿਆ ਦਾ ਸਿਖਰ ਹੋਣ ਕਰਕੇ ਬਿਲਾਸਪੁਰ ਦੀ ਸ਼ਾਨ ਵਿੱਚ ਵਾਧਾ ਹੋਵੇਗਾ।  ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਪਿਛਲੇ ਅੱਠ ਵਰ੍ਹਿਆਂ ਵਿੱਚ, ਹਿਮਾਚਲ ਪ੍ਰਦੇਸ਼ ਨੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਸਰ ਕੀਤਾ ਹੈ।”

 

ਪ੍ਰਧਾਨ ਮੰਤਰੀ ਨੇ ਸਰਕਾਰ ਵਿੱਚ ਕੰਮ ਕਰਨ ਦੀ ਬਦਲੀ ਹੋਈ ਸ਼ੈਲੀ ਨੂੰ ਉਜਾਗਰ ਕੀਤਾ ਕਿਉਂਕਿ ਹੁਣ ਨੀਂਹ ਪੱਥਰ ਪ੍ਰੋਜੈਕਟਾਂ ਦੇ ਸਮਰਪਣ ਦੀ ਸਪਸ਼ਟ ਸਮਾਂ ਸੀਮਾ ਦੇ ਨਾਲ ਰੱਖੇ ਜਾਂਦੇ ਹਨ।

 

ਰਾਸ਼ਟਰ ਨਿਰਮਾਣ ਵਿੱਚ ਹਿਮਾਚਲ ਪ੍ਰਦੇਸ਼ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਜ 'ਰਾਸ਼ਟਰ ਰਕਸ਼ਾ' ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਹੁਣ ਬਿਲਾਸਪੁਰ ਵਿਖੇ ਨਵੇਂ ਉਦਘਾਟਨ ਕੀਤੇ ਗਏ ਏਮਸ ਦੇ ਨਾਲ ਇਹ 'ਜੀਵਨ ਰਕਸ਼ਾ' ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੀ ਚੁਣੌਤੀ ਦੇ ਬਾਵਜੂਦ ਕਾਰਜ ਸਮੇਂ ਸਿਰ ਪੂਰਾ ਕਰਨ ਲਈ ਸਿਹਤ ਮੰਤਰਾਲੇ ਅਤੇ ਰਾਜ ਸਰਕਾਰ ਦੀ ਤਾਰੀਫ਼ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਮਾਣ ਦਾ ਪਲ ਹੈ ਕਿਉਂਕਿ ਇਹ ਉਨ੍ਹਾਂ ਤਿੰਨ ਰਾਜਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬਲਕ ਡ੍ਰੱਗਸ ਪਾਰਕ ਲਈ ਚੁਣਿਆ ਗਿਆ ਹੈ।  ਹਿਮਾਚਲ ਪ੍ਰਦੇਸ਼ ਉਨ੍ਹਾਂ ਚਾਰ ਰਾਜਾਂ ਵਿੱਚੋਂ ਵੀ ਇੱਕ ਹੈ ਜਿਨ੍ਹਾਂ ਨੂੰ ਮੈਡੀਕਲ ਡਿਵਾਈਸ ਪਾਰਕ ਲਈ ਚੁਣਿਆ ਗਿਆ ਹੈ ਅਤੇ ਨਾਲਾਗੜ੍ਹ ਮੈਡੀਕਲ ਡਿਵਾਈਸ ਪਾਰਕ ਇਸੇ ਦਾ ਇੱਕ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਬਹਾਦਰਾਂ ਦੀ ਧਰਤੀ ਹੈ ਅਤੇ ਮੈਂ ਇਸ ਧਰਤੀ ਦਾ ਰਿਣੀ ਹਾਂ।”

 

ਮੈਡੀਕਲ ਟੂਰਿਜ਼ਮ ਦੇ ਪਹਿਲੂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬੇਅੰਤ ਅਵਸਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੀ ਹਵਾ, ਵਾਤਾਵਰਣ ਅਤੇ ਜੜ੍ਹੀ-ਬੂਟੀਆਂ ਰਾਜ ਲਈ ਬਹੁਤ ਸਾਰੇ ਲਾਭਾਂ ਦਾ ਸਰੋਤ ਹੋ ਸਕਦੀਆਂ ਹਨ।

 

ਗ਼ਰੀਬ ਅਤੇ ਮੱਧ ਵਰਗ ਲਈ ਰਹਿਣ-ਸਹਿਣ ਨੂੰ ਅਸਾਨ ਬਣਾਉਣ ਲਈ ਸਰਕਾਰ ਦੇ ਪ੍ਰਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੂਰ-ਦਰਾਜ਼ ਸਥਾਨਾਂ 'ਤੇ ਹਸਪਤਾਲ ਉਪਲਬਧ ਕਰਵਾਉਣ ਅਤੇ ਮੈਡੀਕਲ ਬਿਲਾਂ ਦੇ ਖਰਚਿਆਂ ਨੂੰ ਘੱਟ ਕਰਨ ਲਈ ਪ੍ਰਯਤਨ ਕੀਤੇ ਜਾ ਰਹੇ ਹਨ। ਇਸ ਲਈ ਅਸੀਂ ਏਮਸ ਤੋਂ ਲੈ ਕੇ ਜ਼ਿਲ੍ਹਾ ਹਸਪਤਾਲਾਂ ਅਤੇ ਪਿੰਡਾਂ ਵਿੱਚ ਵੈਲਨੈੱਸ ਕੇਂਦਰਾਂ ਵਿੱਚ ਕ੍ਰਿਟੀਕਲ ਦੇਖਭਾਲ਼ ਤੱਕ ਇੱਕ ਨਿਰਵਿਘਨ ਸੰਪਰਕ 'ਤੇ ਕੰਮ ਕਰ ਰਹੇ ਹਾਂ। ਆਯੁਸ਼ਮਾਨ ਭਾਰਤ ਯੋਜਨਾ ਰਾਜ ਦੇ ਜ਼ਿਆਦਾਤਰ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾ ਰਹੀ ਹੈ। ਦੇਸ਼ ਭਰ ਵਿੱਚ 3 ਕਰੋੜ ਤੋਂ ਵੱਧ ਮਰੀਜ਼ ਅਤੇ 1.5 ਲੱਖ ਲਾਭਾਰਥੀ ਹਿਮਾਚਲ ਤੋਂ ਆਏ ਹਨ। ਸਰਕਾਰ ਨੇ ਪੂਰੇ ਦੇਸ਼ ਵਿੱਚ 45,000 ਕਰੋੜ ਤੋਂ ਵੱਧ ਖਰਚ ਕੀਤੇ ਹਨ, ਜਿਸ ਨਾਲ ਮਰੀਜ਼ਾਂ ਦੇ ਲਗਭਗ 90,000 ਕਰੋੜ ਰੁਪਏ ਦੀ ਬਚਤ ਹੋਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦੀ ਨੀਂਹ ਸਾਡੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਨੂੰ ਸਮ੍ਰਿੱਧੀ, ਪਹੁੰਚਯੋਗਤਾ, ਸਨਮਾਨ, ਸੁਰੱਖਿਆ ਅਤੇ ਸਿਹਤ ਪ੍ਰਦਾਨ ਕਰਨ 'ਤੇ ਰੱਖੀ ਗਈ ਹੈ। ਪ੍ਰਧਾਨ ਮੰਤਰੀ  ਨੇ ਕਿਹਾ “ਸਭ ਲਈ ਜੀਵਨ ਦਾ ਸਨਮਾਨ ਯਕੀਨੀ ਬਣਾਉਣਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ।” ਉਨ੍ਹਾਂ ਨੇ ਮਾਤਾਵਾਂ ਅਤੇ ਭੈਣਾਂ ਦੇ ਸਸ਼ਕਤੀਕਰਨ ਲਈ ਟਾਇਲਟ ਦੀ ਉਸਾਰੀ, ਮੁਫਤ ਗੈਸ ਕੁਨੈਕਸ਼ਨ, ਸੈਨੇਟਰੀ ਪੈਡ ਵੰਡਣ ਯੋਜਨਾ, ਮਾਤਰੁ ਵੰਦਨਾ ਯੋਜਨਾ ਅਤੇ ਹਰ ਘਰ ਜਲ ਮੁਹਿੰਮ ਜਿਹੇ ਉਪਾਵਾਂ ਦੀ ਸੂਚੀ ਵਿਅਕਤ ਕੀਤੀ।

 

ਪ੍ਰਧਾਨ ਮੰਤਰੀ ਨੇ ਕੇਂਦਰੀ ਯੋਜਨਾਵਾਂ ਨੂੰ ਸਹੀ ਭਾਵਨਾ ਅਤੇ ਗਤੀ ਨਾਲ ਲਾਗੂ ਕਰਨ ਅਤੇ ਉਨ੍ਹਾਂ ਦਾ ਦਾਇਰਾ ਵਧਾਉਣ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਹਰ ਘਰ ਜਲ, ਪੈਨਸ਼ਨ ਜਿਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਲਾਗੂ ਕਰਨ ਦੀ ਗਤੀ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਹਿਮਾਚਲ ਦੇ ਕਈ ਪਰਿਵਾਰਾਂ ਨੂੰ ਵਨ ਰੈਂਕ ਵਨ ਪੈਨਸ਼ਨ ਦਾ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਰਾਜ ਦਾ 100 ਫੀਸਦੀ ਕੋਰੋਨਾ ਟੀਕਾਕਰਣ ਪੂਰਾ ਕਰਨ ਵਾਲਾ ਪਹਿਲਾ ਸੂਬਾ ਹੋਣ ਦੀ ਵੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਹਿਮਾਚਲ ਅਵਸਰਾਂ ਦੀ ਧਰਤੀ ਹੈ।” ਉਨ੍ਹਾਂ ਨੇ ਸਾਰਿਆਂ ਨੂੰ ਦੱਸਿਆ ਕਿ ਰਾਜ ਬਿਜਲੀ ਪੈਦਾ ਕਰਦਾ ਹੈ, ਜ਼ਮੀਨ ਉਪਜਾਊ ਹੈ ਅਤੇ ਟੂਰਿਜ਼ਮ ਕਾਰਨ ਰੋਜ਼ਗਾਰ ਦੇ ਬੇਅੰਤ ਮੌਕੇ ਹਨ। ਪ੍ਰਧਾਨ ਮੰਤਰੀ ਨੇ ਦਖਲ ਦਿੱਤਾ ਕਿ ਇਹ ਬਿਹਤਰ ਸੰਪਰਕ ਦੀ ਕਮੀ ਹੈ ਜੋ ਇਨ੍ਹਾਂ ਅਵਸਰਾਂ ਦੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਵਜੋਂ ਕੰਮ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ "2014 ਤੋਂ, ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਵਧੀਆ ਬੁਨਿਆਦੀ ਢਾਂਚੇ ਨੂੰ ਪਿੰਡ ਤੋਂ ਪਿੰਡ ਤੱਕ ਪਹੁੰਚਾਉਣ ਲਈ ਪ੍ਰਯਤਨ ਕੀਤੇ ਜਾ ਰਹੇ ਹਨ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਿਮਾਚਲ ਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਚਾਰੇ ਪਾਸੇ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਇਸ ਸਮੇਂ ਹਿਮਾਚਲ ਵਿੱਚ ਕਨੈਕਟੀਵਿਟੀ ਦੇ ਕੰਮਾਂ ‘ਤੇ ਲਗਭਗ 50 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।” ਉਨ੍ਹਾਂ ਕਿਹਾ “ਜਦੋਂ ਪਿੰਜੌਰ ਤੋਂ ਨਾਲਾਗੜ੍ਹ ਹਾਈਵੇਅ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਨਾ ਸਿਰਫ਼ ਨਾਲਾਗੜ੍ਹ ਅਤੇ ਬੱਦੀ ਦੇ ਉਦਯੋਗਿਕ ਖੇਤਰਾਂ ਨੂੰ ਹੀ ਫਾਇਦਾ ਹੋਵੇਗਾ, ਬਲਕਿ ਚੰਡੀਗੜ੍ਹ ਅਤੇ ਅੰਬਾਲਾ ਤੋਂ ਬਿਲਾਸਪੁਰ, ਮੰਡੀ ਅਤੇ ਮਨਾਲੀ ਜਾਣ ਵਾਲੇ ਯਾਤਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਹਿਮਾਚਲ ਦੇ ਲੋਕਾਂ ਨੂੰ ਘੁੰਮਾਵਦਾਰ ਸੜਕਾਂ ਤੋਂ ਮੁਕਤ ਕਰਨ ਲਈ ਸੁਰੰਗਾਂ ਦਾ ਇੱਕ ਨੈੱਟਵਰਕ ਵੀ ਵਿਛਾਇਆ ਜਾ ਰਿਹਾ ਹੈ।”

 

ਡਿਜੀਟਲ ਇੰਡੀਆ ਦੇ ਨਵੀਨਤਮ ਵਿਕਾਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਕਨੈਕਟੀਵਿਟੀ ਦੇ ਸਬੰਧ ਵਿੱਚ ਹਿਮਾਚਲ ਵਿੱਚ ਵੀ ਬੇਮਿਸਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ "ਪਿਛਲੇ 8 ਵਰ੍ਹਿਆਂ ਵਿੱਚ, ਮੇਡ ਇਨ ਇੰਡੀਆ ਮੋਬਾਈਲ ਫੋਨ ਵੀ ਸਸਤੇ ਹੋ ਗਏ ਹਨ ਅਤੇ ਪਿੰਡਾਂ ਵਿੱਚ ਵੀ ਨੈੱਟਵਰਕ ਪਹੁੰਚ ਗਿਆ ਹੈ।” ਹਿਮਾਚਲ ਪ੍ਰਦੇਸ਼ ਵੀ ਬਿਹਤਰ 4ਜੀ ਕਨੈਕਟੀਵਿਟੀ ਦੇ ਕਾਰਨ ਡਿਜੀਟਲ ਲੈਣ-ਦੇਣ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ “ਜੇਕਰ ਕਿਸੇ ਨੂੰ ਡਿਜੀਟਲ ਇੰਡੀਆ ਤੋਂ ਸਭ ਤੋਂ ਵੱਧ ਫਾਇਦਾ ਹੋ ਰਿਹਾ ਹੈ, ਤਾਂ ਉਹ ਤੁਸੀਂ ਹੋ, ਹਿਮਾਚਲ ਦੇ ਲੋਕ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਬਿਲਾਂ ਦਾ ਭੁਗਤਾਨ, ਬੈਂਕ ਨਾਲ ਸਬੰਧਿਤ ਕੰਮ, ਦਾਖਲੇ, ਅਰਜ਼ੀਆਂ ਆਦਿ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ।

 

ਦੇਸ਼ ਵਿੱਚ 5ਜੀ ਦੇ ਵਿਕਾਸ ਬਾਰੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਹੁਣ ਦੇਸ਼ ਵਿੱਚ ਪਹਿਲੀ ਵਾਰ, ਮੇਡ ਇਨ ਇੰਡੀਆ 5ਜੀ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ, ਅਤੇ ਇਸਦਾ ਲਾਭ ਬਹੁਤ ਜਲਦੀ ਹਿਮਾਚਲ ਨੂੰ ਉਪਲਬਧ ਕਰਵਾਇਆ ਜਾਵੇਗਾ।" ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਵਿੱਚ ਡ੍ਰੋਨ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ ਜਿੱਥੇ ਟ੍ਰਾਂਸਪੋਰਟੇਸ਼ਨ ਲਈ ਇਨ੍ਹਾਂ ਦੀ ਵਰਤੋਂ ਵਿੱਚ ਕਾਫੀ ਵਾਧਾ ਹੋਣ ਵਾਲਾ ਹੈ, ਉੱਥੇ ਹੀ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਟੂਰਿਜ਼ਮ ਸੈਕਟਰਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੀ ਪ੍ਰਸ਼ੰਸਾ ਕੀਤੀ ਕਿ ਉਹ ਡ੍ਰੋਨ ਪਾਲਿਸੀ ਲਿਆਉਣ ਵਾਲਾ ਪਹਿਲਾ ਰਾਜ ਹੈ।  ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸਮਾਪਤੀ ਕੀਤੀ, “ਅਸੀਂ ਇੱਕ ਅਜਿਹੇ ਵਿਕਾਸ ਲਈ ਯਤਨਸ਼ੀਲ ਹਾਂ ਜੋ ਹਰੇਕ ਨਾਗਰਿਕ ਦੀ ਸੁਵਿਧਾ ਵਿੱਚ ਵਾਧਾ ਕਰੇ, ਅਤੇ ਹਰੇਕ ਨਾਗਰਿਕ ਸਮ੍ਰਿੱਧੀ ਨਾਲ ਜੁੜਿਆ ਹੋਵੇ। ਇਹ ਇੱਕ ਵਿਕਸਿਤ ਭਾਰਤ ਅਤੇ ਇੱਕ ਵਿਕਸਿਤ ਹਿਮਾਚਲ ਪ੍ਰਦੇਸ਼ ਦੇ ਸੰਕਲਪ ਨੂੰ ਸਾਬਤ ਕਰੇਗਾ।”

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਜੈ ਰਾਮ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਠਾਕੁਰ, ਸੰਸਦ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਅਤੇ ਸੰਸਦ ਮੈਂਬਰ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ, ਸ਼੍ਰੀ  ਸੁਰੇਸ਼ ਕੁਮਾਰ ਕਸ਼ਯਪ ਵੀ ਹਾਜ਼ਰ ਸਨ।

 

ਪਿਛੋਕੜ

 

ਹਿਮਾਚਲ ਪ੍ਰਦੇਸ਼ ਵਿੱਚ ਮਲਟੀਪਲ ਪ੍ਰੋਜੈਕਟ

 

ਐੱਨਐੱਚ-105 'ਤੇ ਪਿੰਜੌਰ ਤੋਂ ਨਾਲਾਗੜ੍ਹ ਤੱਕ ਨੈਸ਼ਨਲ ਹਾਈਵੇਅ ਨੂੰ ਚਹੁੰ ਮਾਰਗੀ ਕਰਨ ਲਈ 31 ਕਿਲੋਮੀਟਰ ਲੰਬਾ ਪ੍ਰੋਜੈਕਟ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਦੀ ਲਾਗਤ 1690 ਕਰੋੜ ਰੁਪਏ ਤੋਂ ਵੱਧ ਹੈ। ਪ੍ਰੋਜੈਕਟ ਰੋਡ ਅੰਬਾਲਾ, ਚੰਡੀਗੜ੍ਹ, ਪੰਚਕੁਲਾ ਅਤੇ ਸੋਲਨ/ਸ਼ਿਮਲਾ ਤੋਂ ਬਿਲਾਸਪੁਰ, ਮੰਡੀ ਅਤੇ ਮਨਾਲੀ ਵੱਲ ਜਾਣ ਵਾਲੀ ਆਵਾਜਾਈ ਲਈ ਇੱਕ ਪ੍ਰਮੁੱਖ ਸੰਪਰਕ ਲਿੰਕ ਹੈ।  ਇਸ ਚਾਰ ਮਾਰਗੀ ਰਾਸ਼ਟਰੀ ਰਾਜਮਾਰਗ ਦਾ ਲਗਭਗ 18 ਕਿਲੋਮੀਟਰ ਹਿੱਸਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਅਤੇ ਬਾਕੀ ਹਿੱਸਾ ਹਰਿਆਣਾ ਵਿੱਚ ਆਉਂਦਾ ਹੈ। ਇਹ ਹਾਈਵੇਅ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਕੇਂਦਰ ਨਾਲਾਗੜ੍ਹ-ਬੱਦੀ ਵਿੱਚ ਬਿਹਤਰ ਟ੍ਰਾਂਸਪੋਰਟ ਸੁਵਿਧਾਵਾਂ ਨੂੰ ਯਕੀਨੀ ਬਣਾਏਗਾ ਅਤੇ ਇਸ ਖੇਤਰ ਵਿੱਚ ਹੋਰ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ। ਇਸ ਨਾਲ ਰਾਜ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।

 

ਏਮਸ ਬਿਲਾਸਪੁਰ

 

ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਤੇ ਪ੍ਰਤੀਬੱਧਤਾ ਨੂੰ ਏਮਸ ਬਿਲਾਸਪੁਰ ਦੇ ਰਾਸ਼ਟਰ ਨੂੰ ਸਮਰਪਣ ਦੁਆਰਾ ਇੱਕ ਵਾਰ ਫਿਰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਹਸਪਤਾਲ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ ਅਕਤੂਬਰ 2017 ਵਿੱਚ ਰੱਖਿਆ ਗਿਆ ਸੀ ਅਤੇ ਸੈਂਟਰਲ ਸੈਕਟਰ ਦੀ ਯੋਜਨਾ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ।

 

ਏਮਸ ਬਿਲਾਸਪੁਰ, 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜੋ ਕਿ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗਾਂ, 18 ਮੌਡਿਊਲਰ ਅਪਰੇਸ਼ਨ ਥੀਏਟਰਾਂ, ਅਤੇ 64 ਆਈਸੀਯੂ ਬੈੱਡਾਂ ਸਮੇਤ 750 ਬਿਸਤਰਿਆਂ ਵਾਲਾ ਇੱਕ ਅਤਿ-ਆਧੁਨਿਕ ਹਸਪਤਾਲ ਹੈ।  247 ਏਕੜ ਵਿੱਚ ਫੈਲੇ ਇਸ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਅਤੇ ਡਾਇਲਸਿਸ ਦੀਆਂ ਸੁਵਿਧਾਵਾਂ, ਅਲਟਰਾਸੋਨੋਗ੍ਰਾਫੀ, ਸੀਟੀ ਸਕੈਨ, ਐੱਮਆਰਆਈ ਆਦਿ ਜਿਹੀਆਂ ਆਧੁਨਿਕ ਡਾਇਗਨੌਸਟਿਕ ਮਸ਼ੀਨਾਂ, ਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲਾ ਆਯੁਸ਼ ਬਲਾਕ ਵੀ ਮੌਜੂਦ ਹੈ। ਹਸਪਤਾਲ ਨੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਅਤੇ ਦੁਰਗਮ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਿਜੀਟਲ ਹੈਲਥ ਲਈ ਕੇਂਦਰ ਵੀ ਸਥਾਪਿਤ ਕੀਤਾ ਹੈ। ਨਾਲ ਹੀ, ਹਸਪਤਾਲ ਦੁਆਰਾ ਕਾਜ਼ਾ, ਸਲੂਨੀ ਅਤੇ ਕੀਲੋਂਗ ਜਿਹੇ ਦੁਰਗਮ ਕਬਾਇਲੀ ਅਤੇ ਹਿਮਾਲੀਆ ਦੇ ਬਹੁਤ ਉੱਚਾਈ ਵਾਲੇ ਖੇਤਰਾਂ ਵਿੱਚ ਸਿਹਤ ਕੈਂਪਾਂ ਰਾਹੀਂ ਮਾਹਿਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਵਿੱਚ ਹਰ ਵਰ੍ਹੇ ਐੱਮਬੀਬੀਐਸ ਕੋਰਸਾਂ ਲਈ 100 ਵਿਦਿਆਰਥੀਆਂ ਅਤੇ ਨਰਸਿੰਗ ਕੋਰਸਾਂ ਲਈ 60 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ।

 

ਸਰਕਾਰੀ ਹਾਇਡ੍ਰੋ ਇੰਜੀਨੀਅਰਿੰਗ ਕਾਲਜਬੰਦਲਾ

 

ਪ੍ਰਧਾਨ ਮੰਤਰੀ ਨੇ ਬੰਦਲਾ ਵਿਖੇ ਸਰਕਾਰੀ ਹਾਇਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ। ਲਗਭਗ 140 ਕਰੋੜ ਰੁਪਏ ਦੀ ਲਾਗਤ ਵਾਲਾ, ਕਾਲਜ ਪਣ-ਬਿਜਲੀ ਪ੍ਰੋਜੈਕਟਾਂ ਲਈ ਟ੍ਰੇਨਿੰਗ ਪ੍ਰਾਪਤ ਮਾਨਵ ਸ਼ਕਤੀ ਉਪਲਬਧ ਕਰਵਾਉਣ ਵਿੱਚ ਮਦਦ ਕਰੇਗਾ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਪ੍ਰਮੁੱਖ ਰਾਜਾਂ ਵਿੱਚੋਂ ਇੱਕ ਹੈ। ਇਹ ਨੌਜਵਾਨਾਂ ਦੇ ਕੌਸ਼ਲ ਨੂੰ ਵਧਾਉਣ ਅਤੇ ਹਾਇਡ੍ਰੋ ਪਾਵਰ ਸੈਕਟਰ ਵਿੱਚ ਰੋਜ਼ਗਾਰ ਦੇ ਭਰਪੂਰ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

 

ਮੈਡੀਕਲ ਡਿਵਾਈਸ ਪਾਰਕਨਾਲਾਗੜ੍ਹ

 

ਪ੍ਰਧਾਨ ਮੰਤਰੀ ਨੇ ਨਾਲਾਗੜ੍ਹ ਵਿਖੇ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ ਕਰੀਬ 350 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਮੈਡੀਕਲ ਡਿਵਾਈਸ ਪਾਰਕ ਵਿੱਚ ਉਦਯੋਗ ਸਥਾਪਿਤ ਕਰਨ ਲਈ 800 ਕਰੋੜ ਰੁਪਏ ਤੋਂ ਵੱਧ ਦੇ ਸਹਿਮਤੀ ਪੱਤਰਾਂ (ਐੱਮਓਯੂ’ਸ) 'ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਇਹ ਪ੍ਰੋਜੈਕਟ ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਵਿੱਚ ਮਹੱਤਵਪੂਰਨ ਵਾਧਾ ਕਰੇਗਾ।

 

Elated to be in Devbhoomi Himachal Pradesh. Speaking at launch of development works in Bilaspur. https://t.co/RwjA4KcM0Y

— Narendra Modi (@narendramodi) October 5, 2022

 

PM @narendramodi extends Vijaya Dashami greetings to the countrymen. pic.twitter.com/XGJIBEtck6

— PMO India (@PMOIndia) October 5, 2022

 

Fortunate to have been a part of Himachal Pradesh's development journey, says PM @narendramodi pic.twitter.com/n4o7L9UU4c

— PMO India (@PMOIndia) October 5, 2022

 

In the last eight years, Himachal Pradesh has scaled new heights of development. pic.twitter.com/6YrdnnzFfd

— PMO India (@PMOIndia) October 5, 2022

 

Himachal Pradesh plays a crucial role in 'Rashtra Raksha' and now with the newly inaugurated AIIMS at Bilaspur, it will also play pivotal role in 'Jeevan Raksha'. pic.twitter.com/eZWcVzumY7

— PMO India (@PMOIndia) October 5, 2022

 

A moment of pride for Himachal Pradesh. pic.twitter.com/z3Nr2QgTKg

— PMO India (@PMOIndia) October 5, 2022

 

When it comes to medical tourism, Himachal Pradesh can benefit a lot. pic.twitter.com/qwsZgHqok0

— PMO India (@PMOIndia) October 5, 2022

 

Ensuring 'Ease of Living' for the poor and middle class. pic.twitter.com/fInATjsdb0

— PMO India (@PMOIndia) October 5, 2022

 

Ensuring dignity of life for all is our government's priority. pic.twitter.com/wCXtzaNDwo

— PMO India (@PMOIndia) October 5, 2022

 

Himachal Pradesh is a land of opportunities. pic.twitter.com/8ACWXIxBtK

— PMO India (@PMOIndia) October 5, 2022

 

 

 

 

 

 **********

 

ਡੀਐੱਸ/ਟੀਐੱਸ(Release ID: 1865494) Visitor Counter : 151