ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ



ਪ੍ਰਧਾਨ ਮੰਤਰੀ 3650 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ



ਪ੍ਰਧਾਨ ਮੰਤਰੀ ਏਮਸ ਬਿਲਾਸਪੁਰ ਦਾ ਉਦਘਾਟਨ ਕਰਨਗੇ, ਜਿਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਰੱਖਿਆ ਸੀ



ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ ਨੂੰ ਚਾਰ ਮਾਰਗੀ ਕਰਨ ਦੇ 1690 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ



ਇਹ ਪ੍ਰੋਜੈਕਟ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ



ਪ੍ਰਧਾਨ ਮੰਤਰੀ ਨਾਲਾਗੜ੍ਹ ਵਿਖੇ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਰੱਖਣਗੇ ਅਤੇ ਬੰਦਲਾ ਵਿਖੇ ਸਰਕਾਰੀ ਹਾਇਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕਰਨਗੇ



ਪ੍ਰਧਾਨ ਮੰਤਰੀ ਕੁੱਲੂ ਦੁਸਹਿਰੇ ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ

Posted On: 03 OCT 2022 2:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ, 2022 ਨੂੰ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇਜਿੱਥੇ ਉਹ 3650 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11:30 ਵਜੇ ਏਮਸ ਬਿਲਾਸਪੁਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ ਕਰੀਬ 12:45 'ਤੇ ਬਿਲਾਸਪੁਰ ਦੇ ਲੁਹਣੂ ਮੈਦਾਨ 'ਚ ਪਹੁੰਚਣਗੇਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਇਕ ਜਨਤਕ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਕਰੀਬ 3:15 ਵਜੇ ਕੁੱਲੂ ਦੇ ਢਾਲਪੁਰ ਮੈਦਾਨ ਪਹੁੰਚਣਗੇਜਿੱਥੇ ਉਹ ਕੁੱਲੂ ਦੁਸਹਿਰਾ ਦੇ ਜਸ਼ਨਾਂ 'ਚ ਹਿੱਸਾ ਲੈਣਗੇ।

ਏਮਸ ਬਿਲਾਸਪੁਰ

ਏਮਸ ਬਿਲਾਸਪੁਰ ਦੇ ਉਦਘਾਟਨ ਰਾਹੀਂ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਤੇ ਵਚਨਬੱਧਤਾ ਨੂੰ ਫਿਰ ਤੋਂ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਅਕਤੂਬਰ, 2017 ਵਿੱਚ ਰੱਖਿਆ ਸੀਇਸ ਨੂੰ ਕੇਂਦਰੀ ਸੈਕਟਰ ਦੀ ਯੋਜਨਾ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ।

ਏਮਸ ਬਿਲਾਸਪੁਰ 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆਜੋ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗਾਂ, 18 ਮੌਡਿਊਲਰ ਅਪਰੇਸ਼ਨ ਥੀਏਟਰਾਂ, 64 ਆਈਸੀਯੂ ਬੈੱਡਾਂ ਦੇ ਨਾਲ 750 ਬੈੱਡਾਂ ਵਾਲਾ ਇੱਕ ਅਤਿ-ਆਧੁਨਿਕ ਹਸਪਤਾਲ ਹੈ। 247 ਏਕੜ ਵਿੱਚ ਫੈਲੇ ਇਸ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਅਤੇ ਡਾਇਲਸਿਸ ਦੀਆਂ ਸਹੂਲਤਾਂਅਲਟਰਾਸੋਨੋਗ੍ਰਾਫੀਸੀਟੀ ਸਕੈਨਐੱਮਆਰਆਈ ਆਦਿ ਜਿਹੀਆਂ ਆਧੁਨਿਕ ਡਾਇਗਨੌਸਟਿਕ ਮਸ਼ੀਨਾਂਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲਾ ਆਯੁਸ਼ ਬਲਾਕ ਵੀ ਹੈ। ਹਸਪਤਾਲ ਨੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਅਤੇ ਪਹੁੰਚ ਤੋਂ ਬਾਹਰ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਿਜੀਟਲ ਹੈਲਥ ਲਈ ਕੇਂਦਰ ਵੀ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀਹਸਪਤਾਲ ਦੁਆਰਾ ਕਾਜ਼ਾਸਲੂਨੀ ਅਤੇ ਕੀਲੋਂਗ ਜਿਹੇ ਪਹੁੰਚ ਤੋਂ ਬਾਹਰ ਵਾਲੇ ਕਬਾਇਲੀ ਅਤੇ ਉੱਚ ਹਿਮਾਲੀਆਈ ਖੇਤਰਾਂ ਵਿੱਚ ਹੈਲਥ ਕੈਂਪਾਂ ਰਾਹੀਂ ਮਾਹਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਹਸਪਤਾਲ ਵਿੱਚ ਹਰ ਸਾਲ ਐੱਮਬੀਬੀਐੱਸ ਕੋਰਸ ਲਈ 100 ਵਿਦਿਆਰਥੀਆਂ ਅਤੇ ਨਰਸਿੰਗ ਕੋਰਸਾਂ ਲਈ 60 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ।

ਵਿਕਾਸ ਪ੍ਰਾਜੈਕਟ

ਪ੍ਰਧਾਨ ਮੰਤਰੀ ਐੱਨਐੱਚ -105 'ਤੇ ਪਿੰਜੌਰ ਤੋਂ ਨਾਲਾਗੜ੍ਹ ਤੱਕ ਰਾਸ਼ਟਰੀ ਰਾਜਮਾਰਗ ਨੂੰ ਚਾਰ ਮਾਰਗੀ ਕਰਨ ਲਈ ਲਗਭਗ 31 ਕਿਲੋਮੀਟਰ ਲੰਬੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇਜਿਸਦੀ ਲਾਗਤ 1690 ਕਰੋੜ ਰੁਪਏ ਹੈ। ਇਹ ਪ੍ਰੋਜੈਕਟ ਮਾਰਗ ਅੰਬਾਲਾਚੰਡੀਗੜ੍ਹਪੰਚਕੂਲਾ ਅਤੇ ਸੋਲਨ/ਸ਼ਿਮਲਾ ਤੋਂ ਬਿਲਾਸਪੁਰਮੰਡੀ ਅਤੇ ਮਨਾਲੀ ਵੱਲ ਜਾਣ ਵਾਲੀ ਆਵਾਜਾਈ ਲਈ ਇੱਕ ਪ੍ਰਮੁੱਖ ਕਨੈਕਟਿੰਗ ਲਿੰਕ ਹੈ। ਇਸ ਚਾਰ ਮਾਰਗੀ ਰਾਸ਼ਟਰੀ ਰਾਜਮਾਰਗ ਦਾ ਲਗਭਗ 18 ਕਿਲੋਮੀਟਰ ਹਿੱਸਾ ਹਿਮਾਚਲ ਪ੍ਰਦੇਸ਼ ਦੇ ਅਧੀਨ ਆਉਂਦਾ ਹੈ ਅਤੇ ਬਾਕੀ ਹਿੱਸਾ ਹਰਿਆਣਾ ਵਿੱਚ ਪੈਂਦਾ ਹੈ। ਇਹ ਹਾਈਵੇਅ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਕੇਂਦਰ ਨਾਲਾਗੜ੍ਹ-ਬੱਦੀ ਵਿੱਚ ਬਿਹਤਰ ਆਵਾਜਾਈ ਸੁਵਿਧਾਵਾਂ ਨੂੰ ਯਕੀਨੀ ਬਣਾਏਗਾ ਅਤੇ ਇਸ ਖੇਤਰ ਵਿੱਚ ਹੋਰ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ। ਇਸ ਨਾਲ ਸੂਬੇ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨਾਲਾਗੜ੍ਹ ਵਿਖੇ ਕਰੀਬ 350 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਰੱਖਣਗੇ। ਇਸ ਮੈਡੀਕਲ ਡਿਵਾਈਸ ਪਾਰਕ ਵਿੱਚ ਉਦਯੋਗ ਸਥਾਪਿਤ ਕਰਨ ਲਈ 800 ਕਰੋੜ ਰੁਪਏ ਤੋਂ ਵੱਧ ਦੇ ਸਮਝੌਤਿਆਂ 'ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਇਹ ਪ੍ਰੋਜੈਕਟ ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਵਿੱਚ ਮਹੱਤਵਪੂਰਨ ਵਾਧਾ ਕਰੇਗਾ।

ਪ੍ਰਧਾਨ ਮੰਤਰੀ ਬੰਦਲਾ ਵਿਖੇ ਸਰਕਾਰੀ ਹਾਇਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਵੀ ਕਰਨਗੇ। ਲਗਭਗ 140 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਕਾਲਜ ਪਣ-ਬਿਜਲੀ ਪ੍ਰੋਜੈਕਟਾਂ ਲਈ ਟ੍ਰੇਨਿੰਗ ਪ੍ਰਾਪਤ ਮਨੁੱਖੀ ਸ਼ਕਤੀ ਉਪਲਬਧ ਕਰਵਾਉਣ ਵਿੱਚ ਮਦਦ ਕਰੇਗਾ। ਇਸ ਖੇਤਰ ਵਿੱਚ ਹਿਮਾਚਲ ਪ੍ਰਦੇਸ਼ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਇਹ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਹਾਇਡ੍ਰੋ ਪਾਵਰ ਸੈਕਟਰ ਵਿੱਚ ਰੋਜ਼ਗਾਰ ਦੇ ਭਰਪੂਰ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

ਕੁੱਲੂ ਦੁਸਹਿਰਾ

ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਤਿਉਹਾਰ 5 ਤੋਂ 11 ਅਕਤੂਬਰ, 2022 ਤੱਕ ਕੁੱਲੂ ਦੇ ਢਾਲਪੁਰ ਮੈਦਾਨ ਵਿੱਚ ਮਨਾਇਆ ਜਾਵੇਗਾ। ਇਹ ਮਹੋਤਸਵ ਇਸ ਲਈ ਵਿਲੱਖਣ ਹੈ ਕਿ ਇਸ ਵਿੱਚ ਘਾਟੀ ਦੇ 300 ਤੋਂ ਵੱਧ ਦੇਵੀ-ਦੇਵਤਿਆਂ ਦਾ ਸਮਾਵੇਸ਼ ਹੁੰਦਾ ਹੈ। ਮਹੋਤਸਵ ਦੇ ਪਹਿਲੇ ਦਿਨਦੇਵਤੇ ਆਪਣੀਆਂ ਚੰਗੀ ਤਰ੍ਹਾਂ ਸਜਾਈਆਂ ਪਾਲਕੀਆਂ ਵਿੱਚ ਮੁੱਖ ਦੇਵਤਾ ਭਗਵਾਨ ਰਘੁਨਾਥ ਜੀ ਦੇ ਮੰਦਰ ਵਿੱਚ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਫਿਰ ਧੌਲਪੁਰ ਮੈਦਾਨ ਲਈ ਅੱਗੇ ਵਧਦੇ ਹਨ। ਇਤਿਹਾਸਿਕ ਕੁੱਲੂ ਦੁਸਹਿਰੇ ਦੇ ਜਸ਼ਨਾਂ ਵਿੱਚ ਪ੍ਰਧਾਨ ਮੰਤਰੀ ਇਸ ਦਿੱਵਯ ਰਥ ਯਾਤਰਾ ਅਤੇ ਦੇਵਤਿਆਂ ਦੀ ਸ਼ਾਨਦਾਰ ਸਭਾ ਦੇ ਗਵਾਹ ਬਣਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕੁੱਲੂ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲੈਣਗੇ।

 

 

 *******

ਡੀਐੱਸ/ਐੱਸਟੀ



(Release ID: 1864930) Visitor Counter : 116