ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਨਵਰਾਤ੍ਰੀ ਫੈਸਟੀਵਲ ਦੇ ਜਸ਼ਨਾਂ ਵਿੱਚ ਹਿੱਸਾ ਲਿਆ


ਲੱਖਾਂ ਸ਼ਰਧਾਲੂਆਂ ਦੇ ਨਾਲ ਮਹਾਆਰਤੀ ਕੀਤੀ

Posted On: 29 SEP 2022 10:14PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਤ ਅਹਿਮਦਾਬਾਦ ਦੇ ਜੀਐੱਮਡੀਸੀ ਮੈਦਾਨ ਵਿੱਚ ਨਵਰਾਤ੍ਰੀ ਫੈਸਟੀਵਲ ਵਿੱਚ ਸ਼ਿਰਕਤ ਕੀਤੀ।

ਪ੍ਰਧਾਨ ਮੰਤਰੀ ਗੁਜਰਾਤ ਦੇ ਰਾਜਪਾਲਸ਼੍ਰੀ ਆਚਾਰੀਆ ਦੇਵਵ੍ਰੱਤਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦੇ ਨਾਲ ਘਟਨਾ ਸਥਾਨ 'ਤੇ ਪੁੱਜੇ। ਪ੍ਰਧਾਨ ਮੰਤਰੀ ਨੇ ਮੌਕੇ 'ਤੇ ਰਾਜਪਾਲ ਅਤੇ ਮੁੱਖ ਮੰਤਰੀ ਅਤੇ ਲੱਖਾਂ ਸ਼ਰਧਾਲੂਆਂ ਦੇ ਨਾਲ ਮਾਂ ਅੰਬਾ ਦੀ ਮਹਾਆਰਤੀ ਕੀਤੀ। ਨਵਰਾਤ੍ਰੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਜੋ ਕਿ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ ਅਤੇ ਗੁਜਰਾਤ ਦੇ ਸਥਾਨਕ ਸੁਆਦ ਨੂੰ ਦਰਸਾਉਂਦੀ ਹੈਨੇ ਸ਼ੁਭ ਮੌਕੇ 'ਤੇ ਸ਼ਰਧਾਲੂਆਂ ਨੂੰ ਡਾਢੀ ਖੁਸ਼ੀ ਨਾਲ ਭਰ ਦਿੱਤਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇੱਕ ਸ਼ੁਭ ਯਾਦਗਾਰੀ ਚਿੰਨ੍ਹ ਵਜੋਂ ਮਾਂ ਅੰਬਾਜੀ ਸ਼੍ਰੀ ਯੰਤਰ ਭੇਂਟ ਕੀਤਾ। ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ ਗਰਬਾ ਵੀ ਦੇਖਿਆ।

ਪ੍ਰਧਾਨ ਮੰਤਰੀ ਜੋ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨਨੇ ਅੱਜ ਕਈ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਸੂਰਤ ਅਤੇ ਭਾਵਨਗਰ ਵਿਖੇ ਉਦਘਾਟਨ/ਸਮਰਪਿਤ/ਨੀਂਹ ਪੱਥਰ ਰੱਖੇ। ਉਨ੍ਹਾਂ ਨੇ ਅੱਜ ਅਹਿਮਦਾਬਾਦ ਵਿੱਚ ਰਾਸ਼ਟਰੀ ਖੇਡਾਂ 2022 ਦੇ ਉਦਘਾਟਨ ਦਾ ਐਲਾਨ ਵੀ ਕੀਤਾ।

ਕੱਲ੍ਹਪ੍ਰਧਾਨ ਮੰਤਰੀ 51 ਸ਼ਕਤੀ ਪੀਠਾਂ ਵਿੱਚੋਂ ਇੱਕਅੰਬਾਜੀ ਵਿਖੇ ਇੱਕ ਹੋਰ ਆਸਥਾ ਦੇ ਸਥਾਨ ਵਿੱਚ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਨੀਂਹਪੱਥਰ ਰੱਖਣਗੇ ਅਤੇ ਕਰੋੜਾਂ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਅੰਬਾਜੀ ਵਿੱਚ 7200 ਕਰੋੜ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 45,000 ਤੋਂ ਵੱਧ ਘਰਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਪ੍ਰਸਾਦ ਯੋਜਨਾ ਦੇ ਤਹਿਤ ਤਰੰਗਾ ਹਿੱਲ - ਅੰਬਾਜੀ - ਆਬੂ ਰੋਡ ਨਵੀਂ ਬ੍ਰੌਡ ਗੇਜ ਲਾਈਨ ਅਤੇ ਅੰਬਾਜੀ ਮੰਦਰ ਵਿੱਚ ਤੀਰਥ ਯਾਤਰਾ ਸੁਵਿਧਾਵਾਂ ਦੇ ਵਿਕਾਸ ਦਾ ਨੀਂਹ ਪੱਥਰ ਰੱਖਣਗੇ। ਨਵੀਂ ਰੇਲ ਲਾਈਨ 51 ਸ਼ਕਤੀ ਪੀਠਾਂ ਵਿੱਚੋਂ ਇੱਕਅੰਬਾਜੀ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਲਾਭ ਪਹੁੰਚਾਏਗੀ ਅਤੇ ਇਨ੍ਹਾਂ ਸਾਰੇ ਤੀਰਥ ਸਥਾਨਾਂ 'ਤੇ ਸ਼ਰਧਾਲੂਆਂ ਦੇ ਪੂਜਾ ਅਨੁਭਵ ਨੂੰ ਭਰਪੂਰ ਕਰੇਗੀ। ਹੋਰ ਪ੍ਰੋਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾਉਨ੍ਹਾਂ ਵਿੱਚ ਏਅਰਫੋਰਸ ਸਟੇਸ਼ਨਡੀਸਾ ਵਿਖੇ ਰਨਵੇਅ ਅਤੇ ਸਬੰਧਿਤ ਬੁਨਿਆਦੀ ਢਾਂਚੇ ਦਾ ਨਿਰਮਾਣ ਸ਼ਾਮਲ ਹੈਅੰਬਾਜੀ ਬਾਈਪਾਸ ਰੋਡ ਸਮੇਤ ਹੋਰ।

ਪ੍ਰਧਾਨ ਮੰਤਰੀ ਪੱਛਮੀ ਫ੍ਰੇਟ ਸਮਰਪਿਤ ਕੌਰੀਡੋਰ ਦੇ 62 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਮੇਹਸਾਣਾ ਸੈਕਸ਼ਨ ਅਤੇ 13 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਚਟੋਦਰ ਸੈਕਸ਼ਨ (ਪਾਲਨਪੁਰ ਬਾਈਪਾਸ ਲਾਈਨ) ਨੂੰ ਵੀ ਸਮਰਪਿਤ ਕਰਨਗੇ। ਇਸ ਨਾਲ ਪੀਪਾਵਾਵਦੀਨਦਿਆਲ ਪੋਰਟ ਅਥਾਰਟੀ (ਕਾਂਡਲਾ)ਮੁੰਦਰਾ ਅਤੇ ਗੁਜਰਾਤ ਦੀਆਂ ਹੋਰ ਬੰਦਰਗਾਹਾਂ ਨਾਲ ਸੰਪਰਕ ਵਧੇਗਾ। ਇਨ੍ਹਾਂ ਸੈਕਸ਼ਨਾਂ ਦੇ ਖੁੱਲ੍ਹਣ ਨਾਲਪੱਛਮੀ ਸਮਰਪਿਤ ਫ੍ਰੇਟ ਕੌਰੀਡੋਰ ਦਾ 734 ਕਿਲੋਮੀਟਰ ਕਾਰਜਸ਼ੀਲ ਹੋ ਜਾਵੇਗਾ। ਇਸ ਪੱਟੀ ਦੇ ਖੁੱਲਣ ਨਾਲ ਗੁਜਰਾਤ ਦੇ ਮੇਹਸਾਣਾ-ਪਾਲਨਪੁਰ ਦੇ ਉਦਯੋਗਾਂਰਾਜਸਥਾਨ ਵਿੱਚ ਸਵਰੂਪਗੰਜਕੇਸ਼ਵਗੰਜਕਿਸ਼ਨਗੜ੍ਹਹਰਿਆਣਾ ਵਿੱਚ ਰੇਵਾੜੀ-ਮਾਨੇਸਰ ਅਤੇ ਨਾਰਨੌਲ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਮਿੱਠਾ - ਥਰੜ - ਡੀਸਾ ਰੋਡ ਨੂੰ ਚੌੜਾ ਕਰਨ ਸਮੇਤ ਵੱਖ-ਵੱਖ ਸੜਕੀ ਪ੍ਰੋਜੈਕਟਾਂ ਨੂੰ ਵੀ ਸਮਰਪਿਤ ਕਰਨਗੇ।

 

https://youtu.be/78tc826xXns

 

 

 **********

ਡੀਐੱਸ/ਟੀਐੱਸ



(Release ID: 1863697) Visitor Counter : 105