ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਪੀਐੱਮ ਯਾਦਗਾਰੀ ਚਿੰਨ੍ਹ ਨਿਲਾਮੀ’ ਲਈ ਉਤਸ਼ਾਹ ਦੀ ਸਰਾਹਨਾ ਕੀਤੀ
प्रविष्टि तिथि:
28 SEP 2022 5:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਪੀਐੱਮ ਯਾਦਗਾਰੀ ਚਿੰਨ੍ਹ ਨਿਲਾਮੀ’ ਦੇ ਪ੍ਰਤੀ ਵਰਤਮਾਨ ਉਤਸ਼ਾਹ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਸਭ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਿਲਾਮ ਕੀਤੇ ਜਾ ਰਹੇ ਉਪਹਾਰਾਂ ’ਤੇ ਇੱਕ ਨਜ਼ਰ ਮਾਰਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੇਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਪਿਛਲੇ ਕੁਝ ਦਿਨਾਂ ਤੋਂ ਪੀਐੱਮ ਯਾਦਗਾਰੀ ਚਿੰਨ੍ਹ ਨਿਲਾਮੀ ਦੇ ਪ੍ਰਤੀ ਦਿਖਾਏ ਗਏ ਉਤਸ਼ਾਹ ਤੋਂ ਖੁਸ਼ ਹਾਂ। ਇਨ੍ਹਾਂ ਵਿੱਚ ਕਿਤਾਬਾਂ ਤੋਂ ਲੈ ਕੇ ਕਲਾਕ੍ਰਿਤੀਆਂ ਤੱਕ ਅਤੇ ਕੱਪ ਤੇ ਸਿਰੇਮਿਕ ਤੋਂ ਲੈ ਕੇ ਪਿੱਤਲ ਦੇ ਉਤਪਾਦਾਂ ਤੱਕ, ਉਪਹਾਰਾਂ ਦੀ ਇੱਕ ਪੂਰੀ ਰੇਂਜ ਹੈ ਜੋ ਮੈਨੂੰ ਪਿਛਲੇ ਕਈ ਵਰ੍ਹਿਆਂ ਦੇ ਦੌਰਾਨ ਮਿਲੇ ਹਨ ਅਤੇ ਨਿਲਾਮੀ ਦੇ ਲਈ ਰੱਖੇ ਗਏ ਹਨ। pmmementos.gov.in/#/”
“ਪੀਐੱਮ ਯਾਦਗਾਰੀ ਚਿੰਨ੍ਹ ਨਿਲਾਮੀ ਤੋਂ ਪ੍ਰਾਪਤ ਰਕਮ ਨੂੰ ਨਮਾਮਿ ਗੰਗੇ ਪਹਿਲ ਵਿੱਚ ਲਗਾਇਆ ਜਾਵੇਗਾ। ਮੈਂ ਆਪ ਸਭ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਿਲਾਮ ਕੀਤੇ ਜਾ ਰਹੇ ਉਪਹਾਰਾਂ ’ਤੇ ਇੱਕ ਨਜ਼ਰ ਮਾਰਨ ਅਤੇ ਇਨ੍ਹਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਦੇਣ ਦੀ ਤਾਕੀਦ ਕਰਦਾ ਹਾਂ।”
***
ਡੀਐੱਸ/ਏਕੇ
(रिलीज़ आईडी: 1863610)
आगंतुक पटल : 167
इस विज्ञप्ति को इन भाषाओं में पढ़ें:
Manipuri
,
Odia
,
Telugu
,
Kannada
,
English
,
Urdu
,
Marathi
,
हिन्दी
,
Bengali
,
Assamese
,
Gujarati
,
Tamil
,
Malayalam