ਰੇਲ ਮੰਤਰਾਲਾ
497 ਰੇਲਵੇ ਸਟੇਸ਼ਨਾਂ ਵਿੱਚ ਲਿਫਟਾਂ ਜਾਂ ਐਸਕੇਲੇਟਰ ਲਗਾ ਕੇ ਦਿੱਵਿਯਾਂਗਜਨਾਂ ਦੇ ਅਨੁਕੂਲ ਬਣਾਇਆ ਗਿਆ
ਅਗਸਤ 2022 ਤੱਕ 339 ਸਟੇਸ਼ਨਾਂ ‘ਤੇ 1090 ਐਸਕੇਲੇਟਰ ਲਗਾਏ ਗਏ
ਅਗਸਤ 2022 ਤੱਕ 400 ਸਟੇਸ਼ਨਾਂ ‘ਤੇ 981 ਲਿਫਟਾਂ ਦੀ ਵਿਵਸਥਾ ਕੀਤੀ ਗਈ
Posted On:
27 SEP 2022 4:25PM by PIB Chandigarh
ਦਿੱਵਿਯਾਂਗਜਨਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਰੇਲਵੇ ਪਲੈਟਫਾਰਮ ‘ਤੇ ਆਵਾਜਾਈ ਵਿੱਚ ਅਸਾਨੀ ਪ੍ਰਦਾਨ ਕਰਨ ਦੇ ਲਈ ‘ਸੁਗਮਯ ਭਾਰਤ ਅਭਿਯਾਨ’ ਦੇ ਇੱਕ ਹਿੱਸੇ ਦੇ ਰੂਪ ਵਿੱਚ, ਭਾਰਤੀ ਰੇਲ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਲਿਫਟ ਅਤੇ ਐਸਕੇਲੇਟਰ ਸਥਾਪਿਤ ਕਰਨ ਵਿੱਚ ਜੁਟਿਆ ਹੈ। ਹੁਣ ਤੱਕ 497 ਸਟੇਸ਼ਨਾਂ ਵਿੱਚ ਲਿਫਟ ਜਾਂ ਐਕਸੇਲੇਟਰ ਉਪਲਬਧ ਕਰਵਾਏ ਗਏ ਹਨ।
ਐਸਕੇਲੇਟਰ:- ਨੀਤੀ ਦੇ ਅਨੁਸਾਰ, ਸਧਾਰਣ ਤੌਰ ‘ਤੇ ਰੇਲਵੇ ਦੁਆਰਾ ਰਾਜਾਂ ਦੀਆਂ ਰਾਜਧਾਨੀਆਂ, 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਜਾਂ ਪ੍ਰਤੀਦਿਨ 25000 ਤੋਂ ਅਧਿਕ ਫੁੱਟਫੌਲ ਵਾਲੇ ਸਟੇਸ਼ਨਾਂ ‘ਤੇ ਐਸਕੇਲੇਟਰ ਸਥਾਪਿਤ ਕੀਤੀ ਜਾ ਰਹੇ ਹਨ।
ਅਗਸਤ 2022 ਤੱਕ ਹੁਣ ਤੱਕ 339 ਸਟੇਸ਼ਨਾਂ ‘ਤੇ 1090 ਐਸਕੇਲੇਟਰ ਉਪਲਬਧ ਕਰਵਾਏ ਜਾ ਚੁੱਕੇ ਹਨ। ਐਸਕੇਲੇਟਰ ਦੇ ਪ੍ਰਾਵਧਾਨ ਦੀ ਵਰ੍ਹੇ-ਵਾਰ ਵੇਰਵਾ ਨਿਮਨਅਨੁਸਾਰ ਹੈ:-
ਵਰ੍ਹੇ
|
ਮਾਰਚ 2019 ਤੱਕ
|
2019-20
|
2020-21
|
2021-22
|
2022-23 ਅਗਸਤ ਤੱਕ
|
ਸਥਾਪਿਤ ਐਸਕੇਲੇਟਰਾਂ ਦੀ ਸੰਖਿਆ
|
656
|
86
|
120
|
182 + 10 (ਆਰਈਪੀ.)
|
45 + 8 (ਆਰਈਪੀ.)
|
ਲਿਫਟ:- ਨੀਤੀ ਦੇ ਅਨੁਸਾਰ, ਜਨਰਲ ਮੈਨੇਜਰ/ਜੋਨਲ ਰੇਲਵੇ ਨੂੰ ਫੁਟਫੌਲ, ਸਥਾਨ ਦੀ ਕਮੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਫਟ ਦੇ ਪ੍ਰਾਵਧਾਨ ਦੇ ਲਈ ਸਟੇਸ਼ਨਾਂ/ਪਲੈਟਫਾਰਮਾਂ ਦੀ ਚੋਣ ਕਰਨ ਦਾ ਅਧਿਕਾਰ ਹੈ।
ਅਗਸਤ 2022 ਤੱਕ, ਹੁਣ ਤੱਕ 400 ਸਟੇਸ਼ਨਾਂ ‘ਤੇ 981 ਲਿਫਟ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ। ਲਿਫਟਾਂ ਦੇ ਪ੍ਰਾਵਧਾਨ ਦੀ ਵਰ੍ਹੇ-ਵਾਰ ਵੇਰਵਾ ਨਿਮਨਅਨੁਸਾਰ ਹੈ:-
ਵਰ੍ਹੇ
|
ਮਾਰਚ 2019 ਤੱਕ
|
2019-20
|
2020-21
|
2021-22
|
2022-23 ਅਗਸਤ ਤੱਕ
|
ਸਥਾਪਿਤ ਲਿਫਟਾਂ ਦੀ ਸੰਖਿਆ
|
484
|
92
|
156
|
208
|
41
|
ਭਾਰਤੀ ਰੇਲਵੇ ਵੱਖ-ਵੱਖ ਸਟੇਸ਼ਨਾਂ ‘ਤੇ ਯਾਤਰੀ ਸੁਵਿਧਾਵਾਂ ਵਿੱਚ ਸੁਧਾਰ ਦੇ ਲਈ ਲਗਾਤਾਰ ਪ੍ਰਯਤਨ ਕਰ ਰਹੇ ਹਨ। ਰੇਲਵੇ ਪਲੈਟਫਾਰਮ ‘ਤੇ ਐਸਕੇਲੇਟਰ ਅਤੇ ਲਿਫਟ ਦਾ ਪ੍ਰਾਵਧਾਨ ਇਸ ਦੇ ਇੱਕ ਇੱਕ ਹਿੱਸਾ ਹੈ ਅਤੇ ਯਾਤਰੀਆਂ ਦੀ ਵਧਦੀ ਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਜ਼ਰੂਰਤ ਵੀ ਹੈ। ਇਸ ਤਰ੍ਹਾਂ ਦੀ ਸੁਵਿਧਾ ਨਾਲ ਯਾਤਰੀਆਂ ਦੇ ਬਾਹਰ ਨਿਕਲਣ/ਪ੍ਰਵੇਸ਼ ਕਰਨ ਦੀ ਸੁਵਿਧਾ ਵਧੇਗੀ। ਨਾਲ ਹੀ, ਇਹ ਯਾਤਰੀ ਸੁਰੱਖਿਆ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।
***
ਵਾਈਬੀ/ਡੀਐੱਨਐੱਸ
(Release ID: 1863059)
Visitor Counter : 139