ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” -ਪ੍ਰਧਾਨ ਮੰਤਰੀ ਦੇ ਚੁਣੇ ਹੋਏ ਭਾਸ਼ਣਾਂ ਦਾ ਸੰਗ੍ਰਹਿ ਜਾਰੀ

Posted On: 22 SEP 2022 10:23AM by PIB Chandigarh

 

https://static.pib.gov.in/WriteReadData/userfiles/image/01Y27B.jpg https://static.pib.gov.in/WriteReadData/userfiles/image/02F7JH.jpg

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਚੁਣੇ ਹੋਏ ਭਾਸ਼ਣਾਂ ਦਾ ਕਲੈਕਸ਼ਨ, “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ (ਮਈ 2019 – ਮਈ 2020)”, ਦਾ ਰਿਲੀਜ਼ ਸੂਚਨਾ ਤੇ ਪ੍ਰਸਾਰਣ ਮਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੁਆਰਾ 23 ਸਤੰਬਰ, 2022 ਨੂੰ ਸਵੇਰੇ 11 ਵਜੇ ਰੰਗ ਭਵਨ ਸਭਾਗਰ, ਆਕਾਸ਼ਵਾਣੀ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕੀਤਾ ਜਾਵੇਗਾ।

 

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ, ਕੇਰਲ ਦੇ ਰਾਜਪਾਲ, ਸ਼੍ਰੀ ਆਰਿਫ ਮੋਹਮੰਦ ਖਾਨ ਅਤੇ ਗੈਸਟ ਆਵ੍ ਔਨਰ, ਸਾਬਕਾ ਉਪ ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਹੋਣਗੇ। ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਦੀ ਭੂਮਿਕਾ ਵਿੱਚ ਹੋਣਗੇ। ਇਸ ਅਵਸਰ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਤੇ ਮੰਤਰਾਲੇ ਦੀਆਂ ਵੱਖ-ਵੱਖ ਮੀਡੀਆ ਇਕਾਈਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਚੁਣੇ ਹੋਏ ਭਾਸ਼ਣਾਂ ਦਾ ਇਹ ਕਲੈਕਸ਼ਨ, 130 ਕਰੋੜ ਭਾਰਤੀਆਂ ਦੀ ਆਸ਼ਾ ਅਤੇ ਆਕਾਂਖਿਆਵਾਂ ਦੇ ਮਾਧਿਅਮ ਨਾਲ ਨਿਊ ਇੰਡੀਆ ਦੇ ਨਿਰਮਾਣ ਦਾ ਸੰਗ੍ਰਿਹ ਹੈ। ‘ਜਨ ਭਾਗੀਦਾਰੀ- ਟੇਕਿੰਗ ਔਲ ਟੁਗੈਦਰ’ – ਇਸ ਵਿਜ਼ਨ ਨੂੰ ਪ੍ਰਾਪਤ ਕਰਨ ਦਾ ਮੁੱਖ ਅਧਾਰ ਹੈ, ਸਮੂਹਿਕ ਵਿਸ਼ਵਾਸ ਅਤੇ ਸੰਕਲਪ ਦੇ ਮਾਧਿਅਮ ਨਾਲ ਸਮਾਵੇਸ਼ੀ ਵਿਕਾਸ।

 

ਇਹ ਸੰਗ੍ਰਿਹ ਵੱਖ-ਵੱਖ ਵਿਸ਼ਿਆਂ ‘ਤੇ ਮਈ 2019 ਤੋਂ ਮਈ 2020 ਤੱਕ ਪ੍ਰਧਾਨ ਮੰਤਰੀ ਦੇ 86 ਭਾਸ਼ਣਾਂ ‘ਤੇ ਕੇਂਦ੍ਰਿਤ ਹੈ। ਦਸ ਵਿਸ਼ੇਗਤ ਖੇਤਰਾਂ ਵਿੱਚ ਵੰਡਿਆ, ਇਹ ਭਾਸ਼ਣ ਪ੍ਰਧਾਨ ਮੰਤਰੀ ਦੇ ‘ਨਿਊ ਇੰਡੀਆ’ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਚੰਗੀ ਤਰ੍ਹਾਂ ਤੋਂ ਵੰਡ ਕੀਤੇ ਗਏ ਖੰਡ ਹਨ – ਆਤਮਨਿਰਭਰ ਭਾਰਤ: ਅਰਥਵਿਵਸਥਾ, ਜਨ-ਪ੍ਰਥਮ ਸ਼ਾਸਨ, ਕੋਵਿਡ-19 ਦੇ ਖਿਲਾਫ ਲੜਾਈ, ਉਭਰਦਾ ਭਾਰਤ: ਵਿਦੇਸ਼ੀ ਮਾਮਲੇ, ਜੈ ਕਿਸਾਨ, ਟੇਕ ਇੰਡੀਆ-ਨਿਊ ਇੰਡੀਆ, ਗ੍ਰੀਨ ਇੰਡੀਆ-ਰੈਜ਼ਿਲੀਐਂਟ ਇੰਡੀਆ-ਕਲੀਨ ਇੰਡੀਆ, ਫਿਟ ਇੰਡੀਆ-ਐਫਿਸ਼ੀਐਂਟ ਇੰਡੀਆ, ਸਨਾਤਨ ਭਾਰਤ-ਆਧੁਨਿਕ ਭਾਰਤ: ਸੱਭਿਆਚਾਰ ਵਿਰਾਸਤ ਅਤੇ ਮਨ ਕੀ ਬਾਤ।

 

ਪੁਸਤਕ ਪ੍ਰਧਾਨ ਮੰਤਰੀ ਦੇ ਨਿਊ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ, ਜੋ ਆਤਮਨਿਰਭਰ, ਸਹਿਨਸ਼ੀਲ ਅਤੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਵਿੱਚ ਸਮਰੱਥ ਹੋਵੇ। ਪ੍ਰਧਾਨ ਮੰਤਰੀ ਆਪਣੀ ਅਸਾਧਾਰਣ ਭਾਸ਼ਣ ਸ਼ੈਲੀ ਦੇ ਮਾਧਿਅਮ ਨਾਲ ਜਨਤਾ ਨਾਲ ਜੁੜਣ ਦੇ ਲਈ; ਉਤਕ੍ਰਿਸ਼ਟ ਸੰਵਾਦ ਸਮਰੱਥਾ ਦੇ ਨਾਲ ਅਗਵਾਈ ਵਾਲੇ ਗੁਣ, ਦੂਰਦਰਸ਼ੀ ਸੋਚ ਅਤੇ ਦੂਰਦਰਸ਼ਿਤਾ ਦਾ ਸੰਯੋਜਨ ਕਰਦੇ ਹਨ। ਇਹੀ ਗੱਲ ਇਸ ਪੁਸਤਕ ਵਿੱਚ ਉਨ੍ਹਾਂ ਦੇ ਸ਼ਬਦਾਂ ਦੇ ਮਾਧਿਅਮ ਨਾਲ ਪ੍ਰਤੀਬਿੰਬਿਤ ਹੁੰਦੀ ਹੈ, ਜਿਵੇਂ, “ਅਸੀਂ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਸ਼ੁਰੂਆਤ ਕੀਤੀ ਸੀ; ਲੇਕਿਨ ਪੰਜ ਸਾਲ ਦੇ ਨਿਰੰਤਰ ਸਮਰਪਣ ਦੇ ਨਾਲ, ਲੋਕਾਂ ਨੇ ਇਸ ਵਿੱਚ ਇੱਕ ਹੋਰ ਸ਼ਾਨਦਾਰ ਸ਼ਬਦ ਜੋੜਿਆ ਹੈ, ਉਹ ਹੈ ‘ਸਬਕਾ ਵਿਸ਼ਵਾਸ’।”

 

ਹਿੰਦੀ ਦੇ ਨਾਲ-ਨਾਲ ਅੰਗ੍ਰੇਜੀ ਵਿੱਚ ਪ੍ਰਕਾਸ਼ਿਤ ਇਹ ਕਿਤਾਬ ਪੂਰੇ ਦੇਸ਼ ਵਿੱਚ ਪ੍ਰਕਾਸ਼ਨ ਵਿਭਾਗ ਦੇ ਵਿਕ੍ਰੀ ਕੇਂਦਰਾਂ ਅਤੇ ਸੂਚਨਾ ਭਵਨ, ਸੀਜੀਓ ਕੰਪਲੈਕਸ, ਨਵੀਂ ਦਿੱਲੀ ਦੀ ਬੁੱਕ ਗੈਲਰੀ ਵਿੱਚ ਉਪਲਬਧ ਹੋਵੇਗੀ। ਪੁਸਤਕ ਨੂੰ ਪ੍ਰਕਾਸ਼ਨ ਵਿਭਾਗ ਦੀ ਵੈਬਸਾਈਟ ਦੇ ਨਾਲ-ਨਾਲ ਭਾਰਤਕੋਸ਼ ਪਲੈਟਫਾਰਮ ਦੇ ਮਾਧਿਅਮ ਨਾਲ ਔਨਲਾਈਨ ਵੀ ਖਰੀਦਿਆ ਜਾ ਸਕਦਾ ਹੈ। ਈ-ਪੁਸਤਕ ਐਮਾਜ਼ੋਨ ਅਤੇ ਗੂਗਲ ਪਲੇ ‘ਤੇ ਵੀ ਉਪਲਬਧ ਹੋਵੇਗੀ।

 

ਪ੍ਰਕਾਸ਼ਨ ਵਿਭਾਗ ਬਾਰੇ:

ਡਾਇਰੈਕਟੋਰੇਟ ਆਵ੍ ਪਬਲਿਕੇਸ਼ਨ ਡਿਵੀਜ਼ਨਸ ਪੁਸਤਕਾਂ ਅਤੇ ਰਸਾਲਿਆਂ ਦਾ ਇੱਕ ਭੰਡਾਰ ਹੈ, ਜੋ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ‘ਤੇ ਕੇਂਦ੍ਰਿਤ ਹੈ। 1941 ਵਿੱਚ ਸਥਾਪਿਤ, ਪ੍ਰਕਾਸ਼ਨ ਵਿਭਾਗ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਗ੍ਰਹਿ ਹੈ, ਜੋ ਵਿਭਿੰਨ ਭਾਸ਼ਾਵਾਂ ਵਿੱਚ ਅਤੇ ਵਿਕਾਸ, ਭਾਰਤੀ ਇਤਿਹਾਸ, ਸੱਭਿਆਚਾਰ, ਸਾਹਿਤਯ, ਜੀਵਨੀ, ਵਿਗਿਆਨ, ਟੈਕਨੋਲੋਜੀ, ਵਾਤਾਵਰਣ ਅਤੇ ਰੋਜ਼ਗਾਰ ਜਿਹੇ ਵੱਖ-ਵੱਖ ਵਿਸ਼ਿਆਂ ‘ਤੇ ਪੁਸਤਕਾਂ ਅਤੇ ਰਸਾਲਿਆਂ ਦੀ ਪੇਸ਼ਕਸ਼ ਕਰਦਾ ਹੈ। ਇਸ ਪ੍ਰਭਾਗ ਦੀ ਪਾਠਕਾਂ ਅਤੇ ਪ੍ਰਕਾਸ਼ਕਾਂ ਦਰਮਿਆਨ ਭਰੋਸੇਯੋਗਤਾ ਹੈ ਅਤੇ ਇਹ ਕੰਟੈਂਟ ਦੀ ਪ੍ਰਮਾਣਿਕਤਾ ਦੇ ਲਈ ਜਾਣਿਆ ਜਾਂਦਾ ਹੈ।

 

ਪ੍ਰਭਾਗ ਦੇ ਪ੍ਰਮੁੱਖ ਪ੍ਰਕਾਸ਼ਨਾਂ ਵਿੱਚ ਲੋਕਪ੍ਰਿਯ ਮਾਸਿਕ ਰਸਾਲੇ ਜਿਵੇਂ ਯੋਜਨਾ, ਕੁਰੁਕਸ਼ੇਤ੍ਰ ਅਤੇ ਆਜਕਲ ਦੇ ਨਾਲ-ਨਾਲ ਸਪਤਾਹਿਕ ਰੋਜ਼ਗਾਰ ਸਮਾਚਾਰ ਪੱਤਰ ‘ਰੋਜ਼ਗਾਰ ਸਮਾਚਾਰ’ ਅਤੇ ‘ਐਂਪਲਾਇਮੈਂਟ ਨਿਊਜ਼’ ਸ਼ਾਮਲ ਹਨ। ਇਸ ਦੇ ਇਲਾਵਾ, ਪ੍ਰਕਾਸ਼ਨ ਵਿਭਾਗ ਸਰਕਾਰ ਦੀ ਪ੍ਰਤਿਸ਼ਠਿਤ ਸੰਦਰਭ ਸਲਾਨਾ ਪੁਸਤਕ ‘ਇੰਡੀਆ ਈਅਰ ਬੁਕ’ ਦਾ ਵੀ ਪ੍ਰਕਾਸ਼ਨ ਕਰਦਾ ਹੈ।

************

ਸੌਰਭ ਸਿੰਘ



(Release ID: 1861540) Visitor Counter : 112