ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਸਤੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਕੁਨੋ ਨੈਸ਼ਨਲ ਪਾਰਕ ਵਿੱਚ ਭਾਰਤ ਵਿੱਚੋਂ ਅਲੋਪ ਹੋ ਚੁੱਕੇ ਜੰਗਲੀ ਚੀਤਿਆਂ ਨੂੰ ਛੱਡਣਗੇ

ਨਾਮੀਬੀਆ ਤੋਂ ਲਿਆਂਦੇ ਗਏ ਚੀਤੇ 'ਪ੍ਰੋਜੈਕਟ ਚੀਤਾ' ਦੇ ਤਹਿਤ ਭਾਰਤ ਵਿੱਚ ਰੱਖੇ ਜਾ ਰਹੇ ਹਨ, ਜੋ ਵਿਸ਼ਾਲ ਜੰਗਲੀ ਮਾਸਾਹਾਰੀ ਜੀਵ ਦਾ ਵਿਸ਼ਵ ਵਿੱਚ ਪਹਿਲਾ ਅੰਤਰ-ਮਹਾਂਦੀਪੀ ਟ੍ਰਾਂਸਲੋਕੇਸ਼ਨ ਪ੍ਰੋਜੈਕਟ ਹੈ

ਚੀਤਿਆਂ ਨੂੰ ਭਾਰਤ ਵਾਪਸ ਲਿਆਉਣਾ ਖੁੱਲ੍ਹੇ ਜੰਗਲ ਅਤੇ ਘਾਹ ਦੇ ਮੈਦਾਨਾਂ ਦੇ ਈਕੋਸਿਸਟਮ ਦੀ ਬਹਾਲੀ ਵਿੱਚ ਮਦਦ ਕਰੇਗਾ ਅਤੇ ਸਥਾਨਕ ਭਾਈਚਾਰੇ ਲਈ ਆਜੀਵਿਕਾ ਅਵਸਰ ਵਧਾਏਗਾ

ਇਹ ਯਤਨ ਪ੍ਰਧਾਨ ਮੰਤਰੀ ਦੀ ਵਾਤਾਵਰਣ ਅਤੇ ਜੰਗਲੀ ਜੀਵ ਸੁਰੱਖਿਆ ਪ੍ਰਤੀ ਪ੍ਰਤੀਬੱਧਤਾ ਦੇ ਅਨੁਸਾਰ ਕੀਤਾ ਜਾ ਰਿਹਾ ਹੈ

ਪ੍ਰਧਾਨ ਮੰਤਰੀ ਕਰਹਾਲ, ਸ਼ਿਓਪੁਰ ਵਿਖੇ ਐੱਸਐੱਚਜੀ ਸੰਮੇਲਨ ਵਿੱਚ ਹਿੱਸਾ ਲੈਣਗੇ

ਸੰਮੇਲਨ ਵਿੱਚ ਹਜ਼ਾਰਾਂ ਮਹਿਲਾ ਐੱਸਐੱਚਜੀ ਮੈਂਬਰ/ਕਮਿਊਨਿਟੀ ਰਿਸੋਰਸ ਪਰਸਨਲ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਖਾਸ ਤੌਰ 'ਤੇ ਅਸੁਰੱਖਿਅਤ ਆਦਿਵਾਸੀ ਸਮੂਹਾਂ ਦੇ ਸਕਿੱਲਿਸ ਸੈਂਟਰਾਂ ਦਾ ਉਦਘਾਟਨ ਵੀ ਕਰਨਗੇ

Posted On: 15 SEP 2022 1:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਕਰੀਬ 10:45 ਵਜੇ ਪ੍ਰਧਾਨ ਮੰਤਰੀ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਛੱਡਣਗੇ। ਉਸ ਤੋਂ ਬਾਅਦ ਉਹ ਦੁਪਹਿਰ 12 ਵਜੇ ਦੇ ਕਰੀਬ ਕਰਹਾਲ, ਸ਼ਿਓਪੁਰ ਵਿਖੇ ਮਹਿਲਾ ਐੱਸਐੱਚਜੀ ਮੈਂਬਰਾਂ/ ਕਮਿਊਨਿਟੀ ਰਿਸੋਰਸ ਪਰਸਨਲ ਨਾਲ ਐੱਸਐੱਚਜੀ ਸੰਮੇਲਨ ਵਿੱਚ ਹਿੱਸਾ ਲੈਣਗੇ।

ਕੁਨੋ ਨੈਸ਼ਨਲ ਪਾਰਕ ਵਿਖੇ ਪ੍ਰਧਾਨ ਮੰਤਰੀ

ਕੁਨੋ ਨੈਸ਼ਨਲ ਪਾਰਕ ਵਿੱਚ ਪ੍ਰਧਾਨ ਮੰਤਰੀ ਦੁਆਰਾ ਜੰਗਲੀ ਚੀਤਿਆਂ ਨੂੰ ਛੱਡਣਾ ਭਾਰਤ ਦੇ ਜੰਗਲੀ ਜੀਵਨ ਅਤੇ ਨਿਵਾਸ ਸਥਾਨਾਂ ਨੂੰ ਮੁੜ ਸੁਰਜੀਤ ਕਰਨ ਅਤੇ ਵਿਵਿਧ ਲਿਆਉਣ ਦੇ ਯਤਨਾਂ ਦਾ ਹਿੱਸਾ ਹੈ। ਚੀਤੇ ਨੂੰ 1952 ਵਿੱਚ ਭਾਰਤ ਵਿੱਚੋਂ ਅਲੋਪ ਐਲਾਨ ਕੀਤਾ ਗਿਆ ਸੀ। ਜਿਹੜੇ ਚੀਤੇ ਛੱਡੇ ਜਾਣਗੇ, ਉਹ ਨਾਮੀਬੀਆ ਤੋਂ ਲਿਆਂਦੇ ਗਏ ਹਨ ਅਤੇ ਇਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਦੇ ਤਹਿਤ ਲਿਆਂਦਾ ਗਿਆ ਹੈ। ਭਾਰਤ ਵਿੱਚ ਚੀਤਿਆਂ ਨੂੰ ਲਿਆਉਣ ਦੀ ਸ਼ੁਰੂਆਤ 'ਪ੍ਰੋਜੈਕਟ ਚੀਤਾ' ਦੇ ਤਹਿਤ ਕੀਤੀ ਜਾ ਰਹੀ ਹੈ, ਜੋ ਵਿਸ਼ਾਲ ਜੰਗਲੀ ਮਾਸਾਹਾਰੀ ਜੀਵ ਦਾ ਵਿਸ਼ਵ ਵਿੱਚ ਪਹਿਲਾ ਅੰਤਰ-ਮਹਾਂਦੀਪੀ ਸਥਾਨ ਟ੍ਰਾਂਸਲੋਕੇਸ਼ਨ ਹੈ।

ਚੀਤੇ ਭਾਰਤ ਵਿੱਚ ਖੁੱਲ੍ਹੇ ਜੰਗਲ ਅਤੇ ਘਾਹ ਦੇ ਮੈਦਾਨਾਂ ਦੇ ਈਕੋਸਿਸਟਮ ਦੀ ਬਹਾਲੀ ਵਿੱਚ ਮਦਦ ਕਰਨਗੇ। ਇਹ ਜੈਵ ਵਿਵਿਧ ਨੂੰ ਸੁਰੱਖਿਅਤ ਰੱਖਣ ਅਤੇ ਜਲ ਸੁਰੱਖਿਆ, ਕਾਰਬਨ ਭੰਡਾਰਨ ਅਤੇ ਮਿੱਟੀ ਵਿੱਚ ਨਮੀ ਦੀ ਸੰਭਾਲ਼ ਜਿਹੀਆਂ ਈਕੋਸਿਸਟਮ ਸੇਵਾਵਾਂ ਨੂੰ ਵਧਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਸਮਾਜ ਨੂੰ ਬੜੇ ਪੱਧਰ 'ਤੇ ਲਾਭ ਹੋਵੇਗਾ। ਇਹ ਯਤਨ, ਵਾਤਾਵਰਣ ਸੁਰੱਖਿਆ ਅਤੇ ਜੰਗਲੀ ਜੀਵ ਸੁਰੱਖਿਆ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੇ ਅਨੁਸਾਰ, ਵਾਤਾਵਰਣ-ਵਿਕਾਸ ਅਤੇ ਵਾਤਾਵਰਣ ਟੂਰਿਜ਼ਮ ਗਤੀਵਿਧੀਆਂ ਰਾਹੀਂ ਸਥਾਨਕ ਭਾਈਚਾਰੇ ਲਈ ਆਜੀਵਿਕਾ ਦੇ ਵਧੇ ਹੋਏ ਮੌਕਿਆਂ ਦੀ ਅਗਵਾਈ ਕਰੇਗਾ।

ਐੱਸਐੱਚਜੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਕਰਹਾਲ, ਸ਼ਿਓਪੁਰ ਵਿਖੇ ਆਯੋਜਿਤ ਕੀਤੇ ਜਾ ਰਹੇ ਐੱਸਐੱਚਜੀ ਸੰਮੇਲਨ ਵਿੱਚ ਹਿੱਸਾ ਲੈਣਗੇ। ਸੰਮੇਲਨ ਵਿੱਚ ਹਜ਼ਾਰਾਂ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਮੈਂਬਰਾਂ/ ਕਮਿਊਨਿਟੀ ਰਿਸੋਰਸ ਪਰਸਨਲ ਹਾਜ਼ਰ ਹੋਣਗੇ, ਜਿਨ੍ਹਾਂ ਨੂੰ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਵਿਸ਼ੇਸ਼ ਤੌਰ 'ਤੇ ਅਸੁਰੱਖਿਅਤ ਕਬਾਇਲੀ ਸਮੂਹ (ਪੀਵੀਟੀਜੀ) ਸਕਿੱਲਿਸ ਸੈਂਟਰਾਂ ਦਾ ਉਦਘਾਟਨ ਵੀ ਕਰਨਗੇ।

ਡੀਏਵਾਈ-ਐੱਨਆਰਐੱਲਐੱਮ ਦਾ ਉਦੇਸ਼ ਗ੍ਰਾਮੀਣ ਗ਼ਰੀਬ ਪਰਿਵਾਰਾਂ ਨੂੰ ਪੜਾਅਵਾਰ ਰੂਪ ਵਿੱਚ ਐੱਸਐੱਚਜੀ ਵਿੱਚ ਲਾਮਬੰਦ ਕਰਨਾ ਅਤੇ ਉਨ੍ਹਾਂ ਨੂੰ ਆਜੀਵਿਕਾ ਵਿੱਚ ਵਿਵਿਧਤਾ, ਉਨ੍ਹਾਂ ਦੀ ਆਮਦਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਲੰਬੇ ਸਮੇਂ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਮਿਸ਼ਨ ਘਰੇਲੂ ਹਿੰਸਾ, ਮਹਿਲਾਵਾਂ ਦੀ ਸਿੱਖਿਆ ਅਤੇ ਹੋਰ ਲਿੰਗ ਸਬੰਧੀ ਚਿੰਤਾਵਾਂ, ਪੋਸ਼ਣ, ਸਵੱਛਤਾ, ਸਿਹਤ ਆਦਿ ਜਿਹੇ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਅਤੇ ਵਿਵਹਾਰ ਪਰਿਵਰਤਨ ਸੰਚਾਰ ਦੁਆਰਾ ਮਹਿਲਾ ਐੱਸਐੱਚਜੀ ਮੈਂਬਰਾਂ ਨੂੰ ਸਸ਼ਕਤ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ।

****

ਡੀਐੱਸ/ਐੱਸਐੱਚ 


(Release ID: 1859636) Visitor Counter : 205