ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਡੀਲਰਾਂ ਦੇ ਜ਼ਰੀਏ ਰਜਿਸਟ੍ਰੇਸ਼ਨ ਵਾਹਨਾਂ ਦੀ ਵਿਕਰੀ ਅਤੇ ਖਰੀਦ ਦੇ ਵਪਾਰ ਵਿੱਚ ਅਸਾਨੀ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਦੇਣ ਲਈ ਡ੍ਰਾਫਟ ਨੋਟੀਫਿਕੇਸ਼ਨ
Posted On:
15 SEP 2022 10:50AM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ ਡੀਲਰਾਂ ਦੇ ਜ਼ਰੀਏ ਰਜਿਸਟ੍ਰੇਸ਼ਨ ਵਾਹਨਾਂ ਦੀ ਵਿਕਰੀ ਅਤੇ ਖਰੀਦ ਦੇ ਵਪਾਰ ਵਿੱਚ ਅਸਾਨੀ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਦੇਣ ਲਈ 12 ਸਤੰਬਰ 2022 ਨੂੰ ਇੱਕ ਡ੍ਰਾਰਫ ਨੋਟੀਫਿਕੇਸ਼ਨ ਜੀ.ਐੱਸ.ਆਰ 693 (ਈ) ਜਾਰੀ ਕੀਤਾ ਹੈ।
ਭਾਰਤ ਵਿੱਚ ਪੂਰਵ ਮਲਕੀਅਤ ਵਾਲੀ (ਪ੍ਰੀ-ਓਨਡ) ਕਾਰ ਦਾ ਬਜ਼ਾਰ ਹੌਲੀ-ਹੌਲੀ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਹੁਣ ਸਾਲ ਵਿੱਚ ਔਨਲਾਈਨ ਮਾਰਕੀਟਪਲੇਸ, ਜੋ ਪੂਰਬ ਮਲਕੀਅਤ ਵਾਲੀ (ਪ੍ਰੀ-ਓਨਡ) ਵਾਹਨਾਂ ਦੀ ਖਰੀਦ ਅਤੇ ਵਿਕਰੀ ਵਿੱਚ ਜੁੜੇ ਹੈ ਦੇ ਆਗਮਨ ਨੇ ਇਸ ਬਜ਼ਾਰ ਨੂੰ ਹੋਰ ਵਧਾ ਦਿੱਤਾ ਹੈ।
ਮੌਜੂਦਾ ਈਕੋਸਿਸਟਮ ਵਿੱਚ ਇਸ ਬਜ਼ਾਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਦਾਹਰਣ ਲਈ ਨਵੇਂ ਮਾਲਿਕ ਨੂੰ ਵਾਹਨ ਦੇ ਟ੍ਰਾਂਸਫਰ ਦੇ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਤੀਜੇ ਪੱਖ ਨੂੰ ਮੁਆਵਜ਼ਾ ਸੰਬੰਧੀ ਦੇਣਦਾਰੀਆਂ ਨਾਲ ਜੁੜੇ ਵਿਵਾਦ ਡਿਫਾਲਟਰ ਦੇ ਨਿਰਧਾਰਣ ਵਿੱਚ ਮੁਸ਼ਕਲ ਆਦਿ।
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ ਪੂਰਵ ਮਲਕੀਅਤ ਵਾਲੀ ਕਾਰ ਦੇ ਬਜ਼ਾਰ ਲਈ ਇੱਕ ਵਿਆਪਕ ਰੈਗੂਲੇਟਰੀ ਈਕੋਸਿਸਟਮ ਬਣਾਉਣ ਲਈ ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਅਧਿਐਨ III ਵਿੱਚ ਸੰਸ਼ੋਧਨ ਦਾ ਪ੍ਰਸਤਾਵ ਕੀਤਾ ਹੈ।
ਪ੍ਰਸਤਾਵਿਤ ਨਿਯਮਾਂ ਦੇ ਪ੍ਰਮੁੱਖ ਪ੍ਰਾਵਧਾਨ ਇਸ ਪ੍ਰਕਾਰ ਹਨ:
-
ਇਕ ਡੀਲਰ ਦੀ ਪ੍ਰਾਮਣਿਕਤਾ ਦੀ ਪਹਿਚਾਣ ਕਰਦੇ ਹੋਏ ਰਜਿਸਟ੍ਰੇਸ਼ਨ ਵਾਹਨਾਂ ਦੇ ਡੀਲਰਾਂ ਲਈ ਇੱਕ ਅਧਿਕਾਰ ਪ੍ਰਮਾਣ-ਪੱਤਰ ਦੀ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ ਹੈ।
-
ਇਸ ਦੇ ਇਲਾਵਾ, ਰਜਿਸਟ੍ਰੇਸ਼ਨ ਮਾਲਿਕ ਅਤੇ ਡੀਲਰ ਦਰਮਿਆਨ ਵਾਹਨ ਨੂੰ ਸੌਂਪਣ ਦੀ ਸੂਚਨਾ ਦੀ ਪ੍ਰਕਿਰਿਆ ਦੀ ਵੇਰਵਾ ਨੂੰ ਵਿਸਤ੍ਰਿਤ ਬਣਾਇਆ ਗਿਆ ਹੈ।
-
ਰਜਿਸਟ੍ਰੇਸ਼ਨ ਵਾਹਨਾਂ ਦਾ ਕਬਜਾ ਰੱਖਣ ਵਾਲੇ ਡੀਲਰ ਦੀਆਂ ਸ਼ਕਤੀਆਂ ਅਤੇ ਜ਼ਿੰਮੇਦਾਰੀਆਂ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ।
-
ਡੀਲਰਾਂ ਨੂੰ ਆਪਣੇ ਕਬਜ਼ੇ ਵਿੱਚ ਰਖੇ ਮੋਟਰ ਵਾਹਨਾਂ ਦੇ ਰਿਨੂਅਲ ਸਰਟੀਫਿਕੇਟ ਆਵ੍ ਰਜਿਸਟ੍ਰੇਸ਼ਨ/ਰਿਟਅਲ ਸਰਟੀਫਿਕੇਟ ਆਵ੍ ਫਿਟਨੈੱਸ ਡਪਲੀਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ ਐੱਨਓਸੀ ਮਲਕੀਅਤ ਦੇ, ਟ੍ਰਾਂਸਫਰ ਲਈ ਆਵੇਦਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
-
ਇੱਕ ਨਿਯਾਮਕ ਉਪਾਅ ਦੇ ਰੂਪ ਵਿੱਚ ਇੱਕ ਇਲੈਕਟ੍ਰੌਨਿਕ ਵਾਹਨ ਯਾਤਰਾ ਰਜਿਸਟਰ ਜਾ ਰਖਾਅ ਰਖ-ਰਖਾਅ ਕੀਤਾ ਗਿਆ ਹੈ ਜਿਸ ਵਿੱਚ ਯਾਤਰਾ ਦਾ ਉਦੇਸ਼, ਡਰਾਈਵਰ, ਸਮਾਂ, ਮਾਈਲੇਜ ਆਦਿ ਜਿਵੇਂ ਯਾਤਰਾ ਦੇ ਵੰਡ ਸ਼ਾਮਲ ਹੋਣਗੇ।
ਇਨ੍ਹਾਂ ਨਿਯਮਾਂ ਨਾਲ ਰਜਿਸਟ੍ਰੇਸ਼ਨ ਵਾਹਨਾਂ ਦੇ ਵਿਚੋਲੀਆਂ/ਡੀਲਰਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਮਿਲਣ ਦੇ ਨਾਲ-ਨਾਲ ਅਜਿਹੇ ਵਾਹਨਾਂ ਦੀ ਵਿਕਰੀ ਜਾਂ ਖਰੀਦ ਦੇ ਦੌਰਾਨ ਕਿਸੇ ਕਿਸਮ ਦੀ ਧੋਖਾਧੜੀ ਨਾਲ ਬਚਣ ਲਈ ਕਾਫੀ ਸੁਰੱਖਿਆ ਹਾਸਿਲ ਹੋਣ ਦੀ ਉਮੀਦ ਹੈ।
ਸਾਰੇ ਹਿਤਧਾਰਕਾਂ ਨਾਲ 30 ਦਿਨਾਂ ਦੀ ਮਿਆਦ ਦੇ ਅੰਦਰ ਟਿਪਣੀਆਂ ਅਤੇ ਸੁਝਾਅ ਮੰਗੇ ਗਏ ਹਨ।
ਗਜਟ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੇ
*******
ਐੱਮਜੇਪੀਐੱਸ
(Release ID: 1859633)
Visitor Counter : 136