ਮੰਤਰੀ ਮੰਡਲ
ਮੰਤਰੀ ਮੰਡਲ ਨੇ ਭਾਰਤ ਵਿੱਚ ਫੈਡਰੇਸ਼ਨ ਇੰਟਰਨੈਸ਼ਨਲ ਡੇ ਫੁੱਟਬਾਲ ਐਸੋਸੀਏਸ਼ਨ (ਫੀਫਾ) ਅੰਡਰ-17 ਮਹਿਲਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਲਈ ਗਰੰਟੀਆਂ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
14 SEP 2022 3:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਵਿੱਚ ਫੈਡਰੇਸ਼ਨ ਇੰਟਰਨੈਸ਼ਨਲ ਡੇ ਫੁੱਟਬਾਲ ਐਸੋਸੀਏਸ਼ਨ (ਫੀਫਾ) ਅੰਡਰ-17 ਮਹਿਲਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਲਈ ਗਰੰਟੀਆਂ 'ਤੇ ਹਸਤਾਖਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2022 ਭਾਰਤ ਵਿੱਚ 11 ਤੋਂ 30 ਅਕਤੂਬਰ 2022 ਦਰਮਿਆਨ ਹੋਣ ਵਾਲਾ ਹੈ। ਦੋ-ਸਾਲਾ ਯੁਵਾ ਟੂਰਨਾਮੈਂਟ ਦਾ ਸੱਤਵਾਂ ਐਡੀਸ਼ਨ ਭਾਰਤ ਵਲੋਂ ਆਯੋਜਿਤ ਕੀਤਾ ਜਾਣ ਵਾਲਾ ਪਹਿਲਾ ਫੀਫਾ ਮਹਿਲਾ ਮੁਕਾਬਲਾ ਹੋਵੇਗਾ। ਫੀਫਾ ਅੰਡਰ-17 ਪੁਰਸ਼ ਵਿਸ਼ਵ ਕੱਪ 2017 ਤੋਂ ਸਕਾਰਾਤਮਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਰਾਸ਼ਟਰ ਮਹਿਲਾ ਫੁੱਟਬਾਲ ਲਈ ਇੱਕ ਮਹੱਤਵਪੂਰਨ ਪਲ ਦੀ ਤਿਆਰੀ ਕਰ ਰਿਹਾ ਹੈ, ਜਦੋਂ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਨੌਜਵਾਨ ਮਹਿਲਾ ਫੁੱਟਬਾਲਰ ਇਸ ਮਾਣਮੱਤੀ ਟਰਾਫੀ ਨੂੰ ਚੁੱਕਣ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ।
ਵਿੱਤੀ ਖਰਚ:
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ ਖੇਡ ਮੈਦਾਨਾਂ ਦੀ ਸਾਂਭ-ਸੰਭਾਲ, ਸਟੇਡੀਅਮ ਊਰਜਾ, ਬਿਜਲੀ ਅਤੇ ਕੇਬਲਿੰਗ, ਸਟੇਡੀਆ ਅਤੇ ਟ੍ਰੇਨਿੰਗ ਸਥਾਨ ਬ੍ਰਾਂਡਿੰਗ ਆਦਿ ਲਈ 10 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਰਾਸ਼ਟਰੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ) ਦੀ ਸਹਾਇਤਾ ਯੋਜਨਾ ਲਈ ਬਜਟ ਅਲਾਟਮੈਂਟ ਤੋਂ ਪੂਰੀ ਕੀਤੀ ਜਾਵੇਗੀ।
ਸਕੀਮ ਦੇ ਉਦੇਸ਼:
-
ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਇੰਡੀਆ 2022 ਦੇਸ਼ ਵਿੱਚ ਮਹਿਲਾ ਫੁੱਟਬਾਲ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਰੱਖਦਾ ਹੈ।
-
ਫੀਫਾ ਅੰਡਰ-17 ਪੁਰਸ਼ ਵਿਸ਼ਵ ਕੱਪ 2017 ਤੋਂ ਸਕਾਰਾਤਮਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਰਾਸ਼ਟਰ ਮਹਿਲਾ ਫੁੱਟਬਾਲ ਲਈ ਇੱਕ ਮਹੱਤਵਪੂਰਨ ਪਲ ਦੀ ਤਿਆਰੀ ਕਰ ਰਿਹਾ ਹੈ, ਜਦੋਂ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਨੌਜਵਾਨ ਮਹਿਲਾ ਫੁੱਟਬਾਲਰ ਇਸ ਮਾਣਮੱਤੀ ਟਰਾਫੀ ਨੂੰ ਚੁੱਕਣ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ। ਇੱਕ ਸਕਾਰਾਤਮਕ ਵਿਰਾਸਤ ਲਈ ਹੇਠਾਂ ਦਿੱਤੇ ਉਦੇਸ਼ਾਂ 'ਤੇ ਵਿਚਾਰ ਕੀਤਾ ਗਿਆ ਹੈ:
-
ਫੁੱਟਬਾਲ ਲੀਡਰਸ਼ਿਪ ਅਤੇ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਨੁਮਾਇੰਦਗੀ ਵਧਾਉਣਾ।
-
ਭਾਰਤ ਵਿੱਚ ਹੋਰ ਲੜਕੀਆਂ ਨੂੰ ਫੁੱਟਬਾਲ ਖੇਡਣ ਲਈ ਪ੍ਰੇਰਿਤ ਕਰਨਾ ।
-
ਛੋਟੀ ਉਮਰ ਤੋਂ ਹੀ ਬਰਾਬਰ ਖੇਡ ਦੇ ਸੰਕਲਪ ਨਾਲ ਜੈਂਡਰ-ਸਮਾਵੇਸ਼ੀ ਭਾਗੀਦਾਰੀ ਨੂੰ ਸਮਰਥਨ ।
-
ਭਾਰਤ ਵਿੱਚ ਮਹਿਲਾਵਾਂ ਲਈ ਫੁੱਟਬਾਲ ਦੇ ਮਿਆਰ ਨੂੰ ਸੁਧਾਰਨ ਦਾ ਮੌਕਾ।
-
ਮਹਿਲਾਵਾਂ ਦੀ ਖੇਡ ਦੇ ਵਪਾਰਕ ਮੁੱਲ ਵਿੱਚ ਸੁਧਾਰ ਕਰਨਾ ।
ਤਰਕ:
ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਇੱਕ ਵੱਕਾਰੀ ਟੂਰਨਾਮੈਂਟ ਹੈ ਅਤੇ ਇਹ ਪਹਿਲੀ ਵਾਰ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਹੋਰ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗਾ ਅਤੇ ਭਾਰਤ ਵਿੱਚ ਫੁੱਟਬਾਲ ਦੀ ਖੇਡ ਨੂੰ ਵਿਕਸਤ ਕਰਨ ਵਿੱਚ ਮਦਦ ਕਰੇਗਾ। ਇਹ ਇਵੈਂਟ ਨਾ ਸਿਰਫ਼ ਫੁੱਟਬਾਲ ਨੂੰ ਭਾਰਤੀ ਕੁੜੀਆਂ ਦੀ ਪਸੰਦ ਦੀ ਖੇਡ ਵਜੋਂ ਉਤਸ਼ਾਹਿਤ ਕਰੇਗਾ, ਸਗੋਂ ਇਹ ਇੱਕ ਸਥਾਈ ਵਿਰਾਸਤ ਛੱਡਣ ਲਈ ਵੀ ਤਿਆਰ ਹੈ, ਜੋ ਦੇਸ਼ ਦੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਆਮ ਤੌਰ 'ਤੇ ਫੁੱਟਬਾਲ ਅਤੇ ਖੇਡਾਂ ਨੂੰ ਅਪਣਾਉਣ ਵਿੱਚ ਸਹਾਇਤਾ ਕਰੇਗਾ।
ਪਿਛੋਕੜ:
ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਫੀਫਾ ਦੁਆਰਾ ਆਯੋਜਿਤ 17 ਸਾਲ ਤੋਂ ਘੱਟ ਜਾਂ ਇਸ ਤੋਂ ਘੱਟ ਉਮਰ ਦੀਆਂ ਮਹਿਲਾ ਖਿਡਾਰੀਆਂ ਲਈ ਵਿਸ਼ਵ ਚੈਂਪੀਅਨਸ਼ਿਪ ਹੈ। ਇਹ ਖੇਡ ਟੂਰਨਾਮੈਂਟ 2008 ਵਿੱਚ ਸ਼ੁਰੂ ਹੋਇਆ ਸੀ ਅਤੇ ਰਵਾਇਤੀ ਤੌਰ 'ਤੇ ਸਮ ਸੰਖਿਆ ਵਾਲੇ ਸਾਲਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਈਵੈਂਟ ਦਾ 6ਵਾਂ ਐਡੀਸ਼ਨ 13 ਨਵੰਬਰ ਤੋਂ 1 ਦਸੰਬਰ, 2018 ਤੱਕ ਉਰੂਗਵੇ ਵਿੱਚ ਆਯੋਜਿਤ ਕੀਤਾ ਗਿਆ ਸੀ। ਸਪੇਨ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਮੌਜੂਦਾ ਚੈਂਪੀਅਨ ਹੈ। ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਇੰਡੀਆ 2022 ਟੂਰਨਾਮੈਂਟ ਦਾ 7ਵਾਂ ਐਡੀਸ਼ਨ ਹੋਵੇਗਾ, ਜਿਸ ਵਿੱਚ ਭਾਰਤ ਸਮੇਤ 16 ਟੀਮਾਂ ਹਿੱਸਾ ਲੈਣਗੀਆਂ। ਏਆਈਐੱਫਐੱਫ ਨੇ 3 ਸਥਾਨਾਂ (a) ਭੁਵਨੇਸ਼ਵਰ; (b) ਨਵੀਂ ਮੁੰਬਈ ਅਤੇ (c) ਗੋਆ 'ਤੇ ਮੈਚਾਂ ਦੇ ਆਯੋਜਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਭਾਰਤ ਨੇ 6 ਤੋਂ 28 ਅਕਤੂਬਰ, 2017 ਤੱਕ ਦੇਸ਼ ਵਿੱਚ 6 ਵੱਖ-ਵੱਖ ਥਾਵਾਂ ਜਿਵੇਂ ਕਿ ਨਵੀਂ ਦਿੱਲੀ, ਗੁਆਹਟੀ, ਮੁੰਬਈ, ਗੋਆ, ਕੋਚੀ ਅਤੇ ਕੋਲਕਾਤਾ ਵਿੱਚ ਫੀਫਾ ਅੰਡਰ-17 ਪੁਰਸ਼ ਵਿਸ਼ਵ ਕੱਪ ਇੰਡੀਆ-2017 ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ।
*****
ਡੀਐੱਸ
(Release ID: 1859325)
Visitor Counter : 200
Read this release in:
Marathi
,
Malayalam
,
English
,
Urdu
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada