ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ
प्रविष्टि तिथि:
08 SEP 2022 11:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮਹਾਮਹਿਮ ਮਹਾਰਾਣੀ ਐਲਿਜ਼ਾਬੈਥ ਦੂਜੀ ਨੂੰ ਸਾਡੇ ਸਮੇਂ ਦੇ ਇੱਕ ਦਿੱਗਜ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੇ ਰਾਸ਼ਟਰ ਅਤੇ ਲੋਕਾਂ ਨੂੰ ਪ੍ਰੇਰਕ ਅਗਵਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਜਨਤਕ ਜੀਵਨ ਵਿੱਚ ਗਰਿਮਾ ਅਤੇ ਸ਼ਿਸ਼ਟਤਾ ਦਾ ਪਰੀਚੈ ਦਿੱਤਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਇਸ ਦੁਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਬ੍ਰਿਟੇਨ ਦੇ ਲੋਕਾਂ ਦੇ ਨਾਲ ਹਨ।”
“2015 ਅਤੇ 2018 ਵਿੱਚ ਬ੍ਰਿਟੇਨ ਦੀਆਂ ਆਪਣੀਆਂ ਯਾਤਰਾਵਾਂ ਦੇ ਦੌਰਾਨ ਮੇਰੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਨਾਲ ਯਾਦਗਾਰੀ ਮੁਲਾਕਾਤਾਂ ਹੋਈਆਂ। ਮੈਂ ਉਨ੍ਹਾਂ ਦੇ ਨਿੱਘ ਅਤੇ ਦਿਆਲਤਾ ਨੂੰ ਕਦੇ ਨਹੀਂ ਭੁੱਲਾਗਾ। ਇੱਕ ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਮੈਨੂੰ ਉਹ ਰੁਮਾਲ ਦਿਖਾਇਆ ਜੋ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹ ਵਿੱਚ ਉਪਹਾਰ ਵਿੱਚ ਦਿੱਤਾ ਸੀ। ਮੈਂ ਉਸ ਜੈਸਚਰ ਨੂੰ ਹਮੇਸ਼ਾ ਸੰਜੋ ਕੇ ਰਖਾਂਗਾ।”
*****
ਡੀਐੱਸ/ਟੀਐੱਸ
(रिलीज़ आईडी: 1858191)
आगंतुक पटल : 120
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam