ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਕਰਤਵਯ ਪਥ' ਦਾ ਉਦਘਾਟਨ ਕੀਤਾ ਅਤੇ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
"ਗ਼ੁਲਾਮੀ ਦਾ ਪ੍ਰਤੀਕ ਕਿੰਗਸਵੇਅ ਯਾਨੀ ਰਾਜਪਥ ਅੱਜ ਤੋਂ ਇਤਿਹਾਸ ਦਾ ਮਜ਼ਮੂਨ ਬਣ ਗਿਆ ਹੈ ਅਤੇ ਹਮੇਸ਼ਾ ਲਈ ਮਿਟ ਗਿਆ ਹੈ"
“ਸਾਡੀ ਕੋਸ਼ਿਸ਼ ਹੈ ਕਿ ਨੇਤਾਜੀ ਦੀ ਊਰਜਾ ਅੱਜ ਦੇਸ਼ ਦਾ ਮਾਰਗਦਰਸ਼ਨ ਕਰੇ। 'ਕਰਤਵਯ ਪਥ' 'ਤੇ ਨੇਤਾਜੀ ਦੀਪ੍ਰਤਿਮਾ ਇਸ ਲਈ ਇੱਕ ਮਾਧਿਅਮ ਬਣੇਗੀ
"ਨੇਤਾਜੀ ਸੁਭਾਸ਼ ਅਖੰਡ ਭਾਰਤ ਦੇ ਪਹਿਲੇ ਮੁਖੀ ਸਨ, ਜਿਨ੍ਹਾਂ ਨੇ 1947 ਤੋਂ ਪਹਿਲਾਂ ਅੰਡੇਮਾਨ ਨੂੰ ਆਜ਼ਾਦ ਕਰਵਾਇਆ ਅਤੇ ਤਿਰੰਗਾ ਲਹਿਰਾਇਆ"
“ਅੱਜ, ਭਾਰਤ ਦੇ ਆਦਰਸ਼ ਅਤੇ ਆਯਾਮ ਇਸ ਦੇ ਆਪਣੇ ਹਨ। ਅੱਜ ਭਾਰਤ ਦਾ ਸੰਕਲਪ ਆਪਣਾ ਹੈ ਅਤੇ ਇਸ ਦੇਲਕਸ਼ ਵੀ ਆਪਣੇ ਹਨ। ਅੱਜ, ਸਾਡੇ ਰਸਤੇ ਸਾਡੇ ਆਪਣੇ ਹਨ, ਸਾਡੇ ਪ੍ਰਤੀਕ-ਚਿੰਨ੍ਹ ਸਾਡੇ ਆਪਣੇ ਹਨ"
"ਦੇਸ਼ਵਾਸੀਆਂ ਦੀ ਸੋਚ ਅਤੇ ਵਿਵਹਾਰ ਦੋਵੇਂ ਹੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਰਹੇ ਹਨ"
"ਰਾਜਪਥ ਦੀ ਭਾਵਨਾ ਅਤੇ ਬਣਤਰ ਗ਼ੁਲਾਮੀ ਦੇ ਪ੍ਰਤੀਕ ਸਨ, ਪਰ ਅੱਜ ਆਰਕੀਟੈਕਚਰ ਵਿੱਚ ਤਬਦੀਲੀ ਨਾਲ, ਇਸਦੀ ਭਾਵਨਾ ਵੀ ਬਦਲ ਗਈ ਹੈ"
"ਸੈਂਟਰਲ ਵਿਸਟਾ ਦੇ ਸ਼੍ਰਮਜੀਵੀ ਅਤੇ ਉਨ੍ਹਾਂ ਦੇ ਪਰਿਵਾਰ ਅਗਲੀ ਗਣਤੰਤਰ ਦਿਵਸ ਪਰੇਡ 'ਤੇ ਮੇਰੇ ਵਿਸ਼ੇਸ਼ ਮਹਿਮਾਨ ਹੋਣਗੇ"
"ਨਵੇਂ ਸੰਸਦ ਭਵਨ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਕਿਸੇ ਇੱਕ ਗੈਲਰੀ ਵਿੱਚ ਸਨਮਾਨ ਦਾ ਸਥਾਨ ਮਿਲੇਗਾ&qu
Posted On:
08 SEP 2022 9:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਕਰਤਵਯ ਪਥ’ ਦਾ ਉਦਘਾਟਨ ਕੀਤਾ। ਇਹ ਸ਼ਕਤੀ ਦੇ ਪ੍ਰਤੀਕ ਪੁਰਾਣੇ ਰਾਜਪਥ ਤੋਂ ਲੈ ਕੇ ਜਨਤਕ ਮਲਕੀਅਤ ਅਤੇ ਸਸ਼ਕਤੀਕਰਣ ਦੀ ਇੱਕ ਉਦਾਹਰਣ ਵਜੋਂ ਕਰਤਵਯ ਪਥ ਵਿੱਚ ਤਬਦੀਲੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਤੋਂ ਵੀ ਪਰਦਾ ਹਟਾ ਕੇ ਉਦਘਾਟਨ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਮੇਂ ਰਾਸ਼ਟਰ ਨੇ ਅੱਜ ਇੱਕ ਨਵੀਂ ਪ੍ਰੇਰਣਾ ਅਤੇ ਊਰਜਾ ਮਹਿਸੂਸ ਕੀਤੀ ਹੈ। ਉਨ੍ਹਾਂ ਨੇ ਕਿਹਾ “ਅੱਜ ਅਸੀਂ ਅਤੀਤ ਨੂੰ ਪਿੱਛੇ ਛੱਡ ਕੇ ਕੱਲ੍ਹ ਦੀ ਤਸਵੀਰ ਨੂੰ ਨਵੇਂ ਰੰਗਾਂ ਨਾਲ ਭਰ ਰਹੇ ਹਾਂ। ਅੱਜ ਇਹ ਨਵੀਂ ਆਭਾ ਹਰ ਪਾਸੇ ਦਿਖਾਈ ਦੇ ਰਹੀ ਹੈ, ਇਹ ਨਵੇਂ ਭਾਰਤ ਦੇ ਆਤਮਵਿਸ਼ਵਾਸ ਦੀ ਆਭਾ ਹੈ।” ਉਨ੍ਹਾਂ ਅੱਗੇ ਕਿਹਾ, “ਕਿੰਗਸਵੇਅ ਯਾਨੀ ਰਾਜਪਥ, ਗ਼ੁਲਾਮੀ ਦਾ ਪ੍ਰਤੀਕ, ਅੱਜ ਤੋਂ ਇਤਿਹਾਸ ਦਾ ਮਜ਼ਮੂਨ ਬਣ ਗਿਆ ਹੈ ਅਤੇ ਹਮੇਸ਼ਾ ਲਈ ਮਿਟ ਗਿਆ ਹੈ। ਅੱਜ ‘ਕਰਤਵਯ ਪਥ’ ਦੇ ਰੂਪ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਵਿੱਚ ਗ਼ੁਲਾਮੀ ਦੀ ਇੱਕ ਹੋਰ ਪਹਿਚਾਣ ਤੋਂ ਅਜ਼ਾਦੀ ਲਈ ਵਧਾਈ ਦਿੰਦਾ ਹਾਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੰਡੀਆ ਗੇਟ ਦੇ ਨਜ਼ਦੀਕ ਸਾਡੇ ਰਾਸ਼ਟਰੀ ਨਾਇਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਪ੍ਰਤਿਮਾ ਵੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ “ਗ਼ੁਲਾਮੀ ਦੇ ਸਮੇਂ, ਇੱਥੇ ਬ੍ਰਿਟਿਸ਼ ਰਾਜ ਦੇ ਇੱਕ ਪ੍ਰਤੀਨਿਧੀ ਦੀ ਪ੍ਰਤਿਮਾ ਸੀ। ਅੱਜ ਦੇਸ਼ ਨੇ ਉਸੇ ਥਾਂ 'ਤੇ ਨੇਤਾਜੀ ਦੀ ਪ੍ਰਤਿਮਾ ਸਥਾਪਿਤ ਕਰਕੇ ਇੱਕ ਆਧੁਨਿਕ, ਮਜ਼ਬੂਤ ਭਾਰਤ ਨੂੰ ਵੀ ਜ਼ਿੰਦਾ ਕੀਤਾ ਹੈ। ਨੇਤਾਜੀ ਦੀ ਮਹਾਨਤਾ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਸੁਭਾਸ਼ ਚੰਦਰ ਬੋਸ ਅਜਿਹੇ ਮਹਾਨ ਵਿਅਕਤੀ ਸਨ ਜੋ ਅਹੁਦੇ ਅਤੇ ਸੰਸਾਧਨਾਂ ਦੀ ਚੁਣੌਤੀ ਤੋਂ ਪਰ੍ਹੇ ਸਨ। ਉਨ੍ਹਾਂ ਦੀ ਸਵੀਕਾਰਤਾ ਅਜਿਹੀ ਸੀ ਕਿ ਸਾਰੀ ਦੁਨੀਆ ਉਨ੍ਹਾਂ ਨੂੰ ਨੇਤਾ ਮੰਨਦੀ ਸੀ। ਉਨ੍ਹਾਂ ਕੋਲ ਹਿੰਮਤ ਅਤੇ ਸਵੈ-ਮਾਣ ਸੀ। ਉਨ੍ਹਾਂ ਪਾਸ ਵਿਚਾਰ ਸਨ, ਵਿਜ਼ਨ ਸੀ। ਉਨ੍ਹਾਂ ਪਾਸ ਲੀਡਰਸ਼ਿਪ ਦੀ ਕਾਬਲੀਅਤ ਸੀ ਅਤੇ ਆਪਣੀਆਂ ਨੀਤੀਆਂ ਸਨ।"
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਆਪਣੇ ਸ਼ਾਨਦਾਰ ਅਤੀਤ ਨੂੰ ਨਹੀਂ ਭੁੱਲਣਾ ਚਾਹੀਦਾ। ਭਾਰਤ ਦਾ ਸ਼ਾਨਦਾਰ ਇਤਿਹਾਸ ਹਰੇਕ ਭਾਰਤੀ ਦੇ ਖੂਨ ਅਤੇ ਪਰੰਪਰਾ ਵਿੱਚ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਨੇਤਾਜੀ ਨੂੰ ਭਾਰਤ ਦੀ ਵਿਰਾਸਤ 'ਤੇ ਮਾਣ ਸੀ ਅਤੇ ਨਾਲ ਹੀ ਉਹ ਭਾਰਤ ਨੂੰ ਆਧੁਨਿਕ ਬਣਾਉਣਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਨੇ ਅਫ਼ਸੋਸ ਜਤਾਇਆ “ਜੇਕਰ ਆਜ਼ਾਦੀ ਤੋਂ ਬਾਅਦ ਭਾਰਤ ਸੁਭਾਸ਼ ਬਾਬੂ ਦੇ ਮਾਰਗ 'ਤੇ ਚਲਦਾ ਤਾਂ ਅੱਜ ਦੇਸ਼ ਕਿੰਨੀਆਂ ਉਚਾਈਆਂ 'ਤੇ ਹੁੰਦਾ! ਪਰ ਬਦਕਿਸਮਤੀ ਨਾਲ ਸਾਡੇ ਇਸ ਮਹਾਨ ਨਾਇਕ ਨੂੰ ਆਜ਼ਾਦੀ ਤੋਂ ਬਾਅਦ ਵਿਸਾਰ ਦਿੱਤਾ ਗਿਆ। ਉਨ੍ਹਾਂ ਦੇ ਵਿਚਾਰ, ਇੱਥੋਂ ਤੱਕ ਕਿ ਉਨ੍ਹਾਂ ਨਾਲ ਜੁੜੇ ਪ੍ਰਤੀਕਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ।” ਉਨ੍ਹਾਂ ਨੇ ਨੇਤਾਜੀ ਦੀ 125ਵੀਂ ਜਯੰਤੀ ਦੇ ਮੌਕੇ 'ਤੇ ਕੋਲਕਾਤਾ ਵਿੱਚ ਨੇਤਾਜੀ ਦੇ ਨਿਵਾਸ 'ਤੇ ਕੀਤੇ ਦੌਰੇ ਨੂੰ ਯਾਦ ਕੀਤਾ ਅਤੇ ਉਸ ਸਮੇਂ ਮਹਿਸੂਸ ਕੀਤੀ ਊਰਜਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਨੇਤਾਜੀ ਦੀ ਊਰਜਾ ਅੱਜ ਦੇਸ਼ ਦਾ ਮਾਰਗਦਰਸ਼ਨ ਕਰੇ। 'ਕਰਤਵਯ ਪਥ' 'ਤੇ ਨੇਤਾਜੀ ਦੀ ਪ੍ਰਤਿਮਾ ਇਸ ਲਈ ਇੱਕ ਮਾਧਿਅਮ ਬਣੇਗੀ।” ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਅੱਠ ਵਰ੍ਹਿਆਂ ਵਿੱਚ, ਅਸੀਂ ਇੱਕ ਤੋਂ ਬਾਅਦ ਇੱਕ ਅਜਿਹੇ ਕਈ ਫ਼ੈਸਲੇ ਲਏ ਹਨ, ਜੋ ਨੇਤਾਜੀ ਦੇ ਆਦਰਸ਼ਾਂ ਅਤੇ ਸੁਪਨਿਆਂ ਨਾਲ ਉੱਕਰੇ ਗਏ ਹਨ। ਨੇਤਾਜੀ ਸੁਭਾਸ਼ ਅਖੰਡ ਭਾਰਤ ਦੇ ਪਹਿਲੇ ਮੁਖੀਸਨ, ਜਿਨ੍ਹਾਂ ਨੇ 1947 ਤੋਂ ਪਹਿਲਾਂ ਅੰਡੇਮਾਨ ਨੂੰ ਆਜ਼ਾਦ ਕਰਵਾਇਆ ਅਤੇ ਤਿਰੰਗਾ ਲਹਿਰਾਇਆ। ਉਸ ਸਮੇਂ ਉਨ੍ਹਾਂ ਨੇ ਕਲਪਨਾ ਕੀਤੀ ਸੀ ਕਿ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣ ਸਮੇਂ ਕਿਵੇਂ ਮਹਿਸੂਸ ਹੋਵੇਗਾ। ਮੈਨੂੰ ਨਿਜੀ ਤੌਰ 'ਤੇ ਇਹ ਅਹਿਸਾਸ ਹੋਇਆ, ਜਦੋਂ ਮੈਨੂੰ ਆਜ਼ਾਦ ਹਿੰਦ ਸਰਕਾਰ ਦੇ 75 ਵਰ੍ਹੇ ਪੂਰੇ ਹੋਣ ਦੇ ਮੌਕੇ 'ਤੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ।” ਉਨ੍ਹਾਂ ਨੇ ਲਾਲ ਕਿਲੇ ਵਿੱਚ ਨੇਤਾਜੀ ਅਤੇ ਆਜ਼ਾਦ ਹਿੰਦ ਫ਼ੌਜ ਨੂੰ ਸਮਰਪਿਤ ਮਿਊਜ਼ੀਅਮ ਬਾਰੇ ਵੀ ਗੱਲ ਕੀਤੀ। ਉਨ੍ਹਾਂ 2019 ਵਿੱਚ ਗਣਤੰਤਰ ਦਿਵਸ ਪਰੇਡ ਨੂੰ ਵੀ ਯਾਦ ਕੀਤਾ ਜਦੋਂ ਆਜ਼ਾਦ ਹਿੰਦ ਫ਼ੌਜ ਦੀ ਇੱਕ ਟੁਕੜੀ ਨੇ ਵੀ ਮਾਰਚ ਕੀਤਾ, ਜੋ ਕਿ ਸਾਬਕਾ ਸੈਨਿਕਾਂ ਲਈ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸਨਮਾਨ ਸੀ। ਇਸੇ ਤਰ੍ਹਾਂ ਅੰਡੇਮਾਨ ਦ੍ਵੀਪ ਸਮੂਹ ਵਿੱਚ ਵੀ ਪਹਿਚਾਣ ਅਤੇ ਉਨ੍ਹਾਂ ਦੀ ਸਾਂਝ ਮਜ਼ਬੂਤ ਹੋਈ।
'ਪੰਚ ਪ੍ਰਾਣ' ਪ੍ਰਤੀ ਰਾਸ਼ਟਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਭਾਰਤ ਦੇ ਆਦਰਸ਼ ਅਤੇ ਆਯਾਮ ਇਸ ਦੇ ਆਪਣੇ ਹਨ। ਅੱਜ ਭਾਰਤ ਦਾ ਸੰਕਲਪ ਆਪਣਾ ਹੈ ਅਤੇ ਇਸ ਦੇ ਲਕਸ਼ ਵੀ ਆਪਣੇ ਹਨ। ਅੱਜ ਸਾਡੇ ਰਸਤੇ ਸਾਡੇ ਹਨ, ਸਾਡੇ ਪ੍ਰਤੀਕ ਸਾਡੇ ਆਪਣੇ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਅੱਜ ਜਦੋਂ ਰਾਜਪਥ ਦੀ ਹੋਂਦ ਖ਼ਤਮ ਹੋ ਗਈ ਹੈ ਅਤੇ ਕਰਤਵਯ ਪਥ ਬਣ ਗਿਆ ਹੈ। ਅੱਜ ਜਦੋਂ ਜੌਰਜ ਪੰਜਵੇਂ ਦੀ ਪ੍ਰਤਿਮਾ ਦੀ ਥਾਂ ਨੇਤਾਜੀ ਦੀ ਪ੍ਰਤਿਮਾ ਲਗ ਗਈ ਹੈ ਤਾਂ ਗ਼ੁਲਾਮੀ ਦੀ ਮਾਨਸਿਕਤਾ ਨੂੰ ਤਿਆਗਣ ਦੀ ਇਹ ਕੋਈ ਪਹਿਲੀ ਮਿਸਾਲ ਨਹੀਂ ਹੈ। ਇਹ ਨਾ ਤਾਂ ਸ਼ੁਰੂਆਤ ਹੈ ਅਤੇ ਨਾਹੀ ਅੰਤ ਹੈ। ਮਨ ਅਤੇ ਆਤਮਾ ਦੀ ਆਜ਼ਾਦੀ ਦੇ ਲਕਸ਼ ਨੂੰ ਪ੍ਰਾਪਤ ਕਰਨ ਤੱਕ ਇਹ ਦ੍ਰਿੜ੍ਹ ਇਰਾਦੇ ਦੀ ਨਿਰੰਤਰ ਯਾਤਰਾ ਹੈ।” ਉਨ੍ਹਾਂ ਨੇ ਰੇਸ ਕੋਰਸ ਰੋਡ ਦੀ ਥਾਂ 'ਤੇ ਪ੍ਰਧਾਨ ਮੰਤਰੀ ਨਿਵਾਸ ਦਾ ਨਾਮ ਬਦਲ ਕੇ ਲੋਕ ਕਲਿਆਣ ਮਾਰਗ ਕਰਨ, ਸੁਤੰਤਰਤਾ ਦਿਵਸ ਅਤੇ ਬੀਟਿੰਗ ਦ ਰੀਟ੍ਰੀਟ ਦੇ ਸਮਾਰੋਹਾਂ ਵਿੱਚ ਭਾਰਤੀ ਸੰਗੀਤ ਯੰਤਰਾਂ ਜਿਹੀਆਂ ਮਹੱਤਵਪੂਰਨ ਤਬਦੀਲੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਭਾਰਤੀ ਜਲ ਸੈਨਾ ਦੁਆਰਾ ਬਸਤੀਵਾਦੀ ਤੋਂ ਛਤਰਪਤੀ ਸ਼ਿਵਾਜੀ ਦੇ ਝੰਡੇ ਵਿੱਚ ਤਬਦੀਲੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ “ਇਸੇ ਤਰ੍ਹਾਂ, ਰਾਸ਼ਟਰੀ ਯੁੱਧ ਸਮਾਰਕ ਵੀ ਦੇਸ਼ ਦੀ ਸ਼ਾਨ ਨੂੰ ਦਰਸਾਉਂਦਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਦਲਾਅ ਸਿਰਫ਼ ਪ੍ਰਤੀਕਾਂ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਦੇਸ਼ ਦੀਆਂ ਨੀਤੀਆਂ ਨੂੰਵੀ ਇਨ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ “ਅੱਜ ਦੇਸ਼ ਨੇ ਸੈਂਕੜੇ ਕਾਨੂੰਨਾਂ ਨੂੰ ਬਦਲ ਦਿੱਤਾ ਹੈ ਜੋ ਬ੍ਰਿਟਿਸ਼ ਕਾਲ ਤੋਂ ਚਲ ਰਹੇ ਹਨ। ਇੰਨੇ ਦਹਾਕਿਆਂ ਤੱਕ ਬ੍ਰਿਟਿਸ਼ ਪਾਰਲੀਮੈਂਟ ਦੇ ਸਮੇਂਦੀ ਪਾਲਣਾ ਕਰਨ ਵਾਲੇ ਭਾਰਤੀ ਬਜਟ ਦਾ ਸਮਾਂ ਅਤੇ ਤਾਰੀਖ ਵੀ ਬਦਲ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ ਹੁਣ ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ੀ ਭਾਸ਼ਾ ਦੀ ਮਜਬੂਰੀ ਤੋਂ ਮੁਕਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ “ਇਸ ਦਾ ਮਤਲਬ ਹੈ ਕਿ ਦੇਸ਼ਵਾਸੀਆਂ ਦੀ ਸੋਚ ਅਤੇ ਵਿਵਹਾਰ ਦੋਵਾਂ ਨੂੰ ਹੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕੀਤਾ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਰਤਵਯ ਪਥ ਸਿਰਫ਼ ਇੱਟਾਂ ਅਤੇ ਪਥਰਾਂ ਦਾ ਰਸਤਾ ਨਹੀਂ ਹੈ, ਬਲਕਿ ਭਾਰਤ ਦੇ ਲੋਕਤੰਤਰੀ ਅਤੀਤ ਅਤੇ ਸਦਾਬਹਾਰ ਆਦਰਸ਼ਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਦੁਹਰਾਇਆ ਕਿ ਜਦੋਂ ਦੇਸ਼ ਦੇ ਲੋਕ ਇੱਥੇ ਆਉਣਗੇ ਤਾਂ ਨੇਤਾਜੀ ਦੀ ਪ੍ਰਤਿਮਾ ਅਤੇ ਰਾਸ਼ਟਰੀ ਯੁੱਧ ਸਮਾਰਕ ਬਹੁਤ ਪ੍ਰੇਰਣਾ ਸਰੋਤ ਹੋਣਗੇ ਅਤੇ ਇਹ ਉਨ੍ਹਾਂ ਵਿੱਚ ਕਰਤੱਵ ਦੀ ਭਾਵਨਾ ਪੈਦਾ ਕਰਨਗੇ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਸ ਦੇ ਉਲਟ, ਰਾਜਪਥ ਬ੍ਰਿਟਿਸ਼ ਰਾਜਲਈ ਸੀ ਜੋ ਭਾਰਤ ਦੇ ਲੋਕਾਂ ਨੂੰ ਗ਼ੁਲਾਮ ਸਮਝਦੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਪਥ ਦੀ ਭਾਵਨਾ ਅਤੇ ਬਣਤਰ ਗ਼ੁਲਾਮੀ ਦਾ ਪ੍ਰਤੀਕ ਸੀ, ਪਰ ਅੱਜ ਆਰਕੀਟੈਕਚਰ ਵਿੱਚ ਤਬਦੀਲੀ ਨਾਲ ਇਸ ਦੀ ਭਾਵਨਾ ਵੀ ਬਦਲ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਯੁੱਧ ਸਮਾਰਕ ਤੋਂ ਰਾਸ਼ਟਰਪਤੀ ਭਵਨ ਤੱਕ ਫੈਲਿਆ ਇਹ ਕਰਤਵਯ ਪਥ ਕਰਤੱਵ ਦੀ ਭਾਵਨਾ ਨਾਲ ਜੀਵੰਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਸ਼੍ਰਮਿਕਾਂ ਅਤੇ ਮਜ਼ਦੂਰਾਂ ਦਾ ਨਾ ਸਿਰਫ਼ ਕਰਤਵਯ ਪਥ ਦੇ ਪੁਨਰ ਵਿਕਾਸ ਲਈ ਭੌਤਿਕ ਯੋਗਦਾਨ ਲਈ, ਬਲਕਿ ਉਨ੍ਹਾਂ ਦੀ ਕਿਰਤ ਦੀ ਸ੍ਰੇਸ਼ਠਤਾ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ, ਜੋ ਕਿ ਰਾਸ਼ਟਰ ਪ੍ਰਤੀ ਕਰਤਵਯ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਹੈ। ਸ਼੍ਰਮਜੀਵੀਆਂ ਨਾਲ ਆਪਣੀ ਮੁਲਾਕਾਤ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੀ ਸ਼ਾਨ ਦੇ ਸੁਪਨੇ ਦੀ ਪ੍ਰਸ਼ੰਸਾ ਕੀਤੀ ਜੋ ਉਹ ਆਪਣੇ ਦਿਲਾਂ ਵਿੱਚ ਰੱਖਦੇ ਹਨ। ਸੈਂਟਰਲ ਵਿਸਟਾ ਦੇ ਸ਼੍ਰਮਜੀਵੀ ਅਤੇ ਉਨ੍ਹਾਂ ਦੇ ਪਰਿਵਾਰ ਅਗਲੀ ਗਣਤੰਤਰ ਦਿਵਸ ਪਰੇਡ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਦੇਸ਼ ਵਿੱਚ ਸ਼੍ਰਮ (ਮਜ਼ਦੂਰੀ) ਅਤੇ ਸ਼੍ਰਮਜੀਵੀ (ਮਜ਼ਦੂਰਾਂ) ਦੇ ਸਨਮਾਨ ਦੀ ਪਰੰਪਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੀਤੀਆਂ ਵਿੱਚ ਸੰਵੇਦਨਸ਼ੀਲਤਾ ਦੇ ਨਾਲ ਹੀ ਫ਼ੈਸਲਿਆਂ ਵਿੱਚ ਵੀ ਸੰਵੇਦਨਸ਼ੀਲਤਾ ਆਉਂਦੀ ਹੈ ਅਤੇ ‘ਸ਼੍ਰੇਮੇਵ ਜਯਤੇ’ ਦੇਸ਼ ਲਈ ਇੱਕ ਮੰਤਰ ਬਣ ਰਿਹਾ ਹੈ। ਉਨ੍ਹਾਂ ਕਾਸ਼ੀ ਵਿਸ਼ਵਨਾਥ ਧਾਮ, ਵਿਕਰਾਂਤ ਅਤੇ ਪ੍ਰਯਾਗਰਾਜ ਕੁੰਭ ਵਿੱਚ ਵਰਕਰਾਂ ਨਾਲ ਗੱਲਬਾਤ ਦੀਆਂ ਉਦਾਹਰਣਾਂ ਨੂੰ ਯਾਦਕੀਤਾ। ਉਨ੍ਹਾਂ ਦੱਸਿਆ ਕਿ ਨਵੀਂ ਸੰਸਦ ਭਵਨ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਕਿਸੇ ਇੱਕ ਗੈਲਰੀ ਵਿੱਚ ਸਨਮਾਨ ਦੀ ਥਾਂ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਭੌਤਿਕ, ਡਿਜੀਟਲ ਅਤੇ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸੱਭਿਆਚਾਰਕ ਬੁਨਿਆਦੀ ਢਾਂਚੇ 'ਤੇ ਕੰਮ ਕਰ ਰਿਹਾ ਹੈ। ਸਮਾਜਿਕ ਬੁਨਿਆਦੀ ਢਾਂਚੇ ਲਈ, ਉਨ੍ਹਾਂ ਨਵੇਂ ਏਮਸ ਅਤੇ ਮੈਡੀਕਲ ਕਾਲਜ, ਆਈਆਈਟੀ, ਪਾਣੀ ਦੇ ਕਨੈਕਸ਼ਨ ਅਤੇ ਅੰਮ੍ਰਿਤ ਸਰੋਵਰਾਂ ਦੀਆਂ ਉਦਾਹਰਣਾਂ ਦਿੱਤੀਆਂ। ਗ੍ਰਾਮੀਣ ਸੜਕਾਂ ਅਤੇ ਆਧੁਨਿਕ ਐਕਸਪ੍ਰੈੱਸਵੇਅ, ਰੇਲਵੇ ਅਤੇ ਮੈਟਰੋ ਨੈੱਟਵਰਕ ਦੀ ਰਿਕਾਰਡ ਸੰਖਿਆ, ਅਤੇ ਨਵੇਂ ਹਵਾਈ ਅੱਡੇ ਇੱਕ ਬੇਮਿਸਾਲ ਢੰਗ ਨਾਲ ਆਵਾਜਾਈ ਦੇ ਬੁਨਿਆਦੀ ਢਾਂਚੇ ਦਾ ਵਿਸਤਾਰ ਕਰ ਰਹੇ ਹਨ। ਪੰਚਾਇਤਾਂ ਲਈ ਔਪਟੀਕਲ ਫਾਇਬਰ ਅਤੇ ਡਿਜੀਟਲ ਪੇਮੈਂਟਸ ਦੇ ਰਿਕਾਰਡਾਂ ਨੇ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਆਲਮੀ ਪੱਧਰ 'ਤੇ ਪ੍ਰਸ਼ੰਸਾ ਦਾ ਵਿਸ਼ਾ ਬਣਾਇਆ ਹੈ।
ਸੱਭਿਆਚਾਰਕ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਮਤਲਬ ਸਿਰਫ਼ ਆਸਥਾ ਦੇ ਸਥਾਨਾਂ ਨਾਲ ਜੁੜਿਆ ਬੁਨਿਆਦੀ ਢਾਂਚਾ ਨਹੀਂ ਹੈ, ਬਲਕਿ ਇਸ ਵਿੱਚ ਸਾਡੇ ਇਤਿਹਾਸ, ਸਾਡੇ ਰਾਸ਼ਟਰੀ ਨਾਇਕਾਂ ਅਤੇ ਸਾਡੀ ਰਾਸ਼ਟਰੀ ਵਿਰਾਸਤ ਨਾਲ ਸਬੰਧਿਤ ਬੁਨਿਆਦੀ ਢਾਂਚਾ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਥਾਵਾਂ ਦਾ ਵਿਕਾਸ ਵੀ ਇਸੇ ਮੁਸਤੈਦੀ ਨਾਲ ਹੋਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਾਵੇਂ ਇਹ ਸਰਦਾਰ ਪਟੇਲ ਦਾ ਸਟੈਚੂ ਆਵ੍ ਯੂਨਿਟੀ ਹੋਵੇ ਜਾਂਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਅਜਾਇਬ ਘਰ, ਪ੍ਰਧਾਨ ਮੰਤਰੀ ਅਜਾਇਬ ਘਰ ਜਾਂ ਬਾਬਾ ਸਾਹੇਬ ਅੰਬੇਡਕਰ ਯਾਦਗਾਰ, ਰਾਸ਼ਟਰੀ ਯੁੱਧ ਸਮਾਰਕ ਜਾਂ ਰਾਸ਼ਟਰੀ ਪੁਲਿਸ ਸਮਾਰਕ, ਇਹ ਸੱਭਿਆਚਾਰਕ ਬੁਨਿਆਦੀ ਢਾਂਚੇ ਦੀਆਂ ਉਦਾਹਰਣਾਂ ਹਨ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਸਾਡੇ ਸੱਭਿਆਚਾਰ ਨੂੰ ਇੱਕ ਰਾਸ਼ਟਰ ਵਜੋਂ ਪਰਿਭਾਸ਼ਿਤ ਕਰਦੇ ਹਨ। ਇਹ ਪਰਿਭਾਸ਼ਿਤ ਕਰਦਾ ਹੈ ਕਿ ਸਾਡੀਆਂ ਕਦਰਾਂ-ਕੀਮਤਾਂ ਕੀ ਹਨ, ਅਤੇ ਅਸੀਂ ਉਨ੍ਹਾਂ ਦੀ ਰੱਖਿਆ ਕਿਵੇਂ ਕਰ ਰਹੇਹਾਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਖ਼ਾਹਿਸ਼ੀ ਭਾਰਤ ਸਿਰਫ਼ ਸਮਾਜਿਕ ਬੁਨਿਆਦੀ ਢਾਂਚੇ, ਟ੍ਰਾਂਸਪੋਰਟ ਬੁਨਿਆਦੀ ਢਾਂਚੇ, ਡਿਜੀਟਲ ਬੁਨਿਆਦੀ ਢਾਂਚੇ ਅਤੇ ਸੱਭਿਆਚਾਰਕ ਬੁਨਿਆਦੀ ਢਾਂਚੇ ਨੂੰ ਸਮੁੱਚੇ ਤੌਰ 'ਤੇ ਹੁਲਾਰਾ ਦੇ ਕੇ ਹੀ ਤੇਜ਼ੀ ਨਾਲ ਪ੍ਰਗਤੀ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਅੱਜ, ਦੇਸ਼ ਨੂੰ ਕਰਤਵਯ ਪਥ ਦੇ ਰੂਪ ਵਿੱਚ ਸੱਭਿਆਚਾਰਕ ਬੁਨਿਆਦੀ ਢਾਂਚੇ ਦੀ ਇੱਕ ਹੋਰ ਮਹਾਨ ਉਦਾਹਰਣ ਮਿਲ ਰਹੀ ਹੈ।”
ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਇਸ ਨਵੇਂ ਬਣੇ ਕਰਤਵਯ ਪਥ ਨੂੰ ਪੂਰੀ ਸ਼ਾਨ ਨਾਲ ਦੇਖਣ ਲਈ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ “ਇਸ ਦੇ ਵਿਕਾਸ ਵਿੱਚ, ਤੁਸੀਂ ਭਵਿੱਖ ਦੇ ਭਾਰਤ ਨੂੰ ਦੇਖੋਗੇ। ਇੱਥੋਂ ਦੀ ਊਰਜਾ ਤੁਹਾਨੂੰ ਆਪਣੇ ਵਿਸ਼ਾਲ ਰਾਸ਼ਟਰ ਲਈ ਇੱਕ ਨਵਾਂ ਵਿਜ਼ਨ, ਇੱਕ ਨਵਾਂ ਵਿਸ਼ਵਾਸ ਦੇਵੇਗੀ।”
ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਦੇ ਜੀਵਨ 'ਤੇ ਅਧਾਰਿਤ ਡ੍ਰੋਨ ਸ਼ੋਅ ਦਾ ਵੀ ਜ਼ਿਕਰ ਕੀਤਾ ਜੋ ਅਗਲੇ ਤਿੰਨ ਦਿਨਾਂ ਤੱਕ ਚਲੇਗਾ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇੱਥੇ ਆਉਣ ਅਤੇ ਤਸਵੀਰਾਂ ਲੈਣ ਦੀ ਤਾਕੀਦ ਕੀਤੀ ਜੋ ਕਿ #KartavyaPath ਹੈਸ਼ਟੈਗ ਨਾਲ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ “ਮੈਂ ਜਾਣਦਾ ਹਾਂ ਕਿ ਇਹ ਪੂਰਾ ਇਲਾਕਾ ਦਿੱਲੀ ਦੇ ਲੋਕਾਂ ਦੇ ਦਿਲ ਦੀ ਧੜਕਣ ਹੈ, ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮ ਨੂੰ ਸਮਾਂ ਬਿਤਾਉਣ ਲਈ ਆਪਣੇ ਪਰਿਵਾਰਾਂ ਨਾਲ ਇੱਥੇ ਆਉਂਦੇ ਹਨ।ਕਰਤਵਯ ਪਥ ਦੀ ਵਿਉਂਤਬੰਦੀ, ਡਿਜ਼ਾਈਨਿੰਗ ਅਤੇ ਲਾਈਟਿੰਗ ਵੀ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ “ਮੈਂ ਵਿਸ਼ਵਾਸ ਕਰਦਾ ਹਾਂ ਕਿ ਕਰਤਵਯ ਪਥ ਦੀ ਇਹ ਪ੍ਰੇਰਣਾ ਦੇਸ਼ ਵਿੱਚ ਕਰਤੱਵ ਦਾ ਪ੍ਰਵਾਹ ਪੈਦਾ ਕਰੇਗੀ ਅਤੇ ਇਹ ਪ੍ਰਵਾਹ ਸਾਨੂੰ ਇੱਕ ਨਵੇਂ ਅਤੇ ਵਿਕਸਿਤ ਭਾਰਤ ਦੇ ਸੰਕਲਪ ਦੀ ਪੂਰਤੀ ਵੱਲ ਲੈ ਜਾਵੇਗਾ।”
ਇਸ ਮੌਕੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਭਾਰਤ ਦੇ ਸੱਭਿਆਚਾਰਕ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ, ਸ਼੍ਰੀ ਕੌਸ਼ਲ ਕਿਸ਼ੋਰ ਵੀ ਹੋਰ ਪਤਵੰਤਿਆਂ ਨਾਲ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਕਰਤਵਯ ਪਥ’ ਦਾ ਉਦਘਾਟਨ ਕੀਤਾ। ਇਹ ਪੁਰਾਣੇ ਰਾਜਪਥ ਨੂੰ ਸ਼ਕਤੀ ਦਾ ਪ੍ਰਤੀਕ ਹੋਣ ਤੋਂ ਲੈ ਕੇ, ਜਨਤਕ ਮਲਕੀਅਤ ਅਤੇ ਸਸ਼ਕਤੀਕਰਣ ਦੀ ਇੱਕ ਉਦਾਹਰਣ ਵਜੋਂ ਕਰਤਵਯ ਪਥ ਵੱਲ ਇੱਕ ਤਬਦੀਲੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਦਾ ਵੀ ਉਦਘਾਟਨ ਕੀਤਾ। ਇਹ ਕਦਮ ਅੰਮ੍ਰਿਤ ਕਾਲ ਵਿੱਚ ਨਵੇਂ ਭਾਰਤ ਲਈ ਪ੍ਰਧਾਨ ਮੰਤਰੀ ਦੇ ਦੂਸਰੇ 'ਪੰਚ ਪ੍ਰਾਣ' ਦੇ ਅਨੁਸਾਰ ਹਨ: 'ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੂੰ ਹਟਾਓ'।
ਪਿਛਲੇ ਵਰ੍ਹਿਆਂ ਤੋਂ, ਰਾਜਪਥ ਅਤੇ ਸੈਂਟਰਲ ਵਿਸਟਾ ਐਵੇਨਿਊ ਦੇ ਆਸ-ਪਾਸ ਦੇ ਖੇਤਰਾਂ ਵਿੱਚ ਸੈਲਾਨੀਆਂ ਦੀ ਵਧਦੀ ਆਵਾਜਾਈ ਦੇ ਦਬਾਅ ਨੂੰ ਦੇਖਿਆ ਜਾ ਰਿਹਾ ਸੀ, ਜੋ ਇਸ ਦੇ ਬੁਨਿਆਦੀ ਢਾਂਚੇ 'ਤੇ ਦਬਾਅ ਪਾ ਰਹੇ ਸਨ। ਇਸ ਵਿੱਚ ਪਬਲਿਕ ਟਾਇਲਟ, ਪੀਣ ਵਾਲੇ ਪਾਣੀ, ਸਟ੍ਰੀਟ ਫਰਨੀਚਰ ਅਤੇ ਪਾਰਕਿੰਗ ਲਈ ਲੋੜੀਂਦੀ ਥਾਂ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੀ ਕਮੀ ਸੀ। ਇਸ ਤੋਂ ਇਲਾਵਾ, ਨਾਕਾਫ਼ੀ ਸਾਈਨੇਜ਼, ਪਾਣੀ ਦੇ ਫੀਚਰਜ਼ ਦੀ ਮਾੜੀ ਦੇਖਭਾਲ਼ ਅਤੇ ਬੇਤਰਤੀਬ ਪਾਰਕਿੰਗ ਸੀ। ਨਾਲ ਹੀ, ਗਣਤੰਤਰ ਦਿਵਸ ਪਰੇਡ ਅਤੇ ਹੋਰ ਰਾਸ਼ਟਰੀ ਸਮਾਗਮਾਂ ਨੂੰ ਪਬਲਿਕ ਆਵਾਜਾਈ 'ਤੇ ਘੱਟੋ-ਘੱਟ ਪਾਬੰਦੀਆਂ ਦੇ ਨਾਲ ਘੱਟ ਵਿਘਨਕਾਰੀ ਢੰਗ ਨਾਲ ਆਯੋਜਿਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ। ਆਰਕੀਟੈਕਚਰਲ ਪ੍ਰਕਿਰਤੀ ਦੀ ਅਖੰਡਤਾ ਅਤੇ ਨਿਰੰਤਰਤਾ ਨੂੰ ਯਕੀਨੀ ਬਣਾਉਂਦੇ ਹੋਏ ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਨਰ ਵਿਕਾਸ ਕੀਤਾ ਗਿਆ ਹੈ।
ਕਰਤਵਯ ਪਥ ਵਿੱਚ ਸੁੰਦਰ ਲੈਂਡਸਕੇਪ, ਵਾਕਵੇਅ ਦੇ ਨਾਲ ਲਾਅਨ, ਅਤਿਰਿਕਤ ਹਰੀਆਂ ਥਾਵਾਂ, ਨਵੀਨੀਕ੍ਰਿਤ ਨਹਿਰਾਂ, ਨਵੀਆਂ ਸੁਵਿਧਾਵਾਂ ਵਾਲੇ ਬਲਾਕ, ਸੁਧਾਰੇ ਗਏ ਸਿਗਨਲਅਤੇ ਵਿਕਰੇਤਾ ਕਿਓਸਕ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਪੈਦਲ ਚਲਣ ਵਾਲੇ ਨਵੇਂ ਅੰਡਰਪਾਸ, ਬਿਹਤਰ ਪਾਰਕਿੰਗ ਥਾਵਾਂ, ਨਵੇਂ ਪ੍ਰਦਰਸ਼ਨੀ ਪੈਨਲ ਅਤੇ ਅੱਪਗ੍ਰੇਡ ਕੀਤੀ ਰਾਤ ਦੀ ਰੋਸ਼ਨੀ ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜੋ ਲੋਕਾਂ ਦੇ ਅਨੁਭਵ ਨੂੰ ਵਧਾਉਣਗੀਆਂ। ਇਸ ਵਿੱਚ ਕਈ ਟਿਕਾਊ ਫੀਚਰਜ਼, ਜਿਵੇਂ ਕਿ ਠੋਸ ਕਚਰਾ ਪ੍ਰਬੰਧਨ, ਤੁਫਾਨ ਦੇ ਪਾਣੀ ਦਾ ਪ੍ਰਬੰਧਨ, ਵਰਤੇ ਗਏ ਪਾਣੀ ਦੀ ਰੀਸਾਈਕਲਿੰਗ, ਰੇਨ-ਵਾਟਰ ਹਾਰਵੈਸਟਿੰਗ, ਪਾਣੀ ਦੀ ਸੰਭਾਲ਼ ਅਤੇ ਊਰਜਾ-ਦਕਸ਼ ਰੋਸ਼ਨੀ ਪ੍ਰਣਾਲੀਆਂ ਆਦਿ ਵੀ ਸ਼ਾਮਲ ਹਨ।
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ, ਜਿਸ ਦਾ ਪ੍ਰਧਾਨ ਮੰਤਰੀ ਦੁਆਰਾ ਪਰਦਾ ਹਟਾ ਕੇ ਉਦਘਾਟਨ ਕੀਤਾ ਗਿਆ ਸੀ, ਨੂੰ ਉਸੇ ਥਾਂ 'ਤੇ ਸਥਾਪਿਤ ਕੀਤਾ ਗਿਆ ਹੈ, ਜਿੱਥੇ ਇਸ ਸਾਲ ਦੇਸ਼ੁਰੂ ਵਿੱਚ ਪ੍ਰਾਕਰਮ ਦਿਵਸ, 23 ਜਨਵਰੀ ਨੂੰ ਨੇਤਾਜੀ ਦੀ ਇੱਕ ਹੋਲੋਗ੍ਰਾਮ ਪ੍ਰਤਿਮਾ ਦਾ ਉਦਘਾਟਨ ਕੀਤਾ ਗਿਆ ਸੀ। ਗ੍ਰੇਨਾਈਟ ਦੀ ਇਹ ਪ੍ਰਤਿਮਾ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਨੇਤਾਜੀ ਦੇ ਅਥਾਹ ਯੋਗਦਾਨ ਲਈ ਇੱਕ ਢੁਕਵੀਂ ਸ਼ਰਧਾਂਜਲੀ ਹੈ ਅਤੇ ਦੇਸ਼ ਦੀ ਉਨ੍ਹਾਂ ਪ੍ਰਤੀ ਕਰਜ਼ਦਾਰਤਾ ਦਾ ਪ੍ਰਤੀਕ ਹੋਵੇਗੀ। ਮੁੱਖ ਮੂਰਤੀਕਾਰ ਸ਼੍ਰੀ ਅਰੁਣ ਯੋਗੀਰਾਜ ਦੁਆਰਾ ਤਿਆਰ ਕੀਤੀ ਗਈ, 28 ਫੁੱਟ ਉੱਚੀ ਪ੍ਰਤਿਮਾ ਨੂੰ ਇੱਕ ਮੋਨੋਲੀਥਿਕ ਗ੍ਰੇਨਾਈਟ ਪੱਥਰ ਤੋਂ ਬਣਾਇਆ ਗਿਆ ਹੈਅਤੇ ਇਸ ਦਾ ਭਾਰ 65 ਮੀਟ੍ਰਿਕ ਟਨ ਹੈ।
Speaking at inauguration of the spectacular 'Kartavya Path' in New Delhi. https://t.co/5zmO1iqZxj
— Narendra Modi (@narendramodi) September 8, 2022
आजादी के अमृत महोत्सव में, देश को आज एक नई प्रेरणा मिली है, नई ऊर्जा मिली है।
आज हम गुजरे हुए कल को छोड़कर, आने वाले कल की तस्वीर में नए रंग भर रहे हैं।
आज जो हर तरफ ये नई आभा दिख रही है, वो नए भारत के आत्मविश्वास की आभा है: PM @narendramodi
— PMO India (@PMOIndia) September 8, 2022
गुलामी का प्रतीक किंग्सवे यानि राजपथ, आज से इतिहास की बात हो गया है, हमेशा के लिए मिट गया है।
आज कर्तव्य पथ के रूप में नए इतिहास का सृजन हुआ है।
मैं सभी देशवासियों को आजादी के इस अमृतकाल में, गुलामी की एक और पहचान से मुक्ति के लिए बहुत-बहुत बधाई देता हूं: PM @narendramodi
— PMO India (@PMOIndia) September 8, 2022
आज इंडिया गेट के समीप हमारे राष्ट्रनायक नेताजी सुभाषचंद्र बोस की विशाल मूर्ति भी स्थापित हुई है।
गुलामी के समय यहाँ ब्रिटिश राजसत्ता के प्रतिनिधि की प्रतिमा लगी हुई थी।
आज देश ने उसी स्थान पर नेताजी की मूर्ति की स्थापना करके आधुनिक, सशक्त भारत की प्राण प्रतिष्ठा भी कर दी है: PM
— PMO India (@PMOIndia) September 8, 2022
सुभाषचंद्र बोस ऐसे महामानव थे जो पद और संसाधनों की चुनौती से परे थे।
उनकी स्वीकार्यता ऐसी थी कि, पूरा विश्व उन्हें नेता मानता था।
उनमें साहस था, स्वाभिमान था।
उनके पास विचार थे, विज़न था।
उनमें नेतृत्व की क्षमता थी, नीतियाँ थीं: PM @narendramodi
— PMO India (@PMOIndia) September 8, 2022
अगर आजादी के बाद हमारा भारत सुभाष बाबू की राह पर चला होता तो आज देश कितनी ऊंचाइयों पर होता!
लेकिन दुर्भाग्य से, आजादी के बाद हमारे इस महानायक को भुला दिया गया।
उनके विचारों को, उनसे जुड़े प्रतीकों तक को नजरअंदाज कर दिया गया: PM @narendramodi
— PMO India (@PMOIndia) September 8, 2022
पिछले आठ वर्षों में हमने एक के बाद एक ऐसे कितने ही निर्णय लिए हैं, जिन पर नेता जी के आदर्शों और सपनों की छाप है।
नेताजी सुभाष, अखंड भारत के पहले प्रधान थे जिन्होंने 1947 से भी पहले अंडमान को आजाद कराकर तिरंगा फहराया था: PM @narendramodi
— PMO India (@PMOIndia) September 8, 2022
उस वक्त उन्होंने कल्पना की थी कि लाल किले पर तिरंगा फहराने की क्या अनुभूति होगी।
इस अनुभूति का साक्षात्कार मैंने स्वयं किया, जब मुझे आजाद हिंद सरकार के 75 वर्ष होने पर लाल किले पर तिरंगा फहराने का सौभाग्य मिला: PM @narendramodi
— PMO India (@PMOIndia) September 8, 2022
आज भारत के आदर्श अपने हैं, आयाम अपने हैं।
आज भारत के संकल्प अपने हैं, लक्ष्य अपने हैं।
आज हमारे पथ अपने हैं, प्रतीक अपने हैं: PM @narendramodi
— PMO India (@PMOIndia) September 8, 2022
आज अगर राजपथ का अस्तित्व समाप्त होकर कर्तव्यपथ बना है,
आज अगर जॉर्ज पंचम की मूर्ति के निशान को हटाकर नेताजी की मूर्ति लगी है, तो ये गुलामी की मानसिकता के परित्याग का पहला उदाहरण नहीं है: PM @narendramodi
— PMO India (@PMOIndia) September 8, 2022
ये न शुरुआत है, न अंत है।
ये मन और मानस की आजादी का लक्ष्य हासिल करने तक, निरंतर चलने वाली संकल्प यात्रा है: PM @narendramodi
— PMO India (@PMOIndia) September 8, 2022
आज देश अंग्रेजों के जमाने से चले आ रहे सैकड़ों क़ानूनों को बदल चुका है।
भारतीय बजट, जो इतने दशकों से ब्रिटिश संसद के समय का अनुसरण कर रहा था, उसका समय और तारीख भी बदली गई है।
राष्ट्रीय शिक्षा नीति के जरिए अब विदेशी भाषा की मजबूरी से भी देश के युवाओं को आजाद किया जा रहा है: PM
— PMO India (@PMOIndia) September 8, 2022
कर्तव्य पथ केवल ईंट-पत्थरों का रास्ता भर नहीं है।
ये भारत के लोकतान्त्रिक अतीत और सर्वकालिक आदर्शों का जीवंत मार्ग है।
यहाँ जब देश के लोग आएंगे, तो नेताजी की प्रतिमा, नेशनल वार मेमोरियल, ये सब उन्हें कितनी बड़ी प्रेरणा देंगे, उन्हें कर्तव्यबोध से ओत-प्रोत करेंगे: PM
— PMO India (@PMOIndia) September 8, 2022
राजपथ ब्रिटिश राज के लिए था, जिनके लिए भारत के लोग गुलाम थे।
राजपथ की भावना भी गुलामी का प्रतीक थी, उसकी संरचना भी गुलामी का प्रतीक थी।
आज इसका आर्किटैक्चर भी बदला है, और इसकी आत्मा भी बदली है: PM @narendramodi
— PMO India (@PMOIndia) September 8, 2022
आज के इस अवसर पर, मैं अपने उन श्रमिक साथियों का विशेष आभार व्यक्त करना चाहता हूं, जिन्होंने कर्तव्यपथ को केवल बनाया ही नहीं है, बल्कि अपने श्रम की पराकाष्ठा से देश को कर्तव्य पथ दिखाया भी है: PM @narendramodi
— PMO India (@PMOIndia) September 8, 2022
***********
ਡੀਐੱਸ/ਟੀਐੱਸ
(Release ID: 1858189)
Visitor Counter : 177
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam